GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 557
Display Settings
ਸੁਕ੍ਰਿਤੰਤਜਿਹੈ
ਚੰਗੇ ਕਰਮਾਂ ਨੂੰ ਛਡ ਦੇਣਗੇ।
ਕੁਕ੍ਰਿਤੰਭਜਿਹੈ॥੫੨॥
ਮੰਦੇ ਕੰਮਾਂ ਵਿਚ ਲਿਪਤ ਹੋਣਗੇ ॥੫੨॥
The people will pay attention to wicked things forsaking the good ones.52.
ਭ੍ਰਮਣੰਭਰਿਹੈ
ਭਰਮਾਂ ਨਾਲ ਭਰ ਜਾਣਗੇ।
ਜਸਤੇਟਰਿਹੈ॥੫੩॥
ਜਸ (ਖਟਣ ਵਾਲੇ ਕਰਮ) ਤੋਂ ਟਲਣਗੇ ॥੫੩॥
They will be filled with illusions and will abandon the approbation.53.
ਕਰਿਹੈਕੁਕ੍ਰਿਤੰ
ਮਾੜੇ ਕਰਮ ਕਰਨਗੇ।
ਰਰਿਹੈਅਨ੍ਰਿਥੰ॥੫੪॥
ਅਨਰਥ ਬੋਲਣਗੇ ॥੫੪॥
They will do wicked deeds and quarrel uselessly amongst themselves.54.
ਜਪਹੈਅਜਪੰ
ਨ ਜਪੇ ਜਾਣ ਯੋਗ ਨੂੰ ਜਪਣਗੇ।
ਕੁਥਪੇਣਥਪੰ॥੫੫॥
ਮਾੜੀਆਂ ਸਥਾਪਨਾਵਾਂ ਕਰਨਗੇ ॥੫੫॥
They will recite the evil mantras and will establish the uncivilised notions.55.
ਸੋਮਰਾਜੀਛੰਦ
ਸੋਮਰਾਜੀ ਛੰਦ:
SOMRAJI STANZA
ਸੁਨੈਦੇਸਿਦੇਸੰਮੁਨੰਪਾਪਕਰਮਾ
ਦੇਸ ਦੇਸਾਂਤਰਾਂ ਵਿਚ ਮੁਨੀ ਲੋਗ ਪਾਪ ਕਰਨ ਵਾਲੇ ਸੁਣੇ ਜਾਣਗੇ।
The sages will be noticed to have performed sinful acts in various countries
ਚੁਨੈਜੂਠਕੂਠੰਸ੍ਰੁਤੰਛੋਰਧਰਮਾ॥੫੬॥
ਵੈਦਿਕ ਧਰਮ ਨੂੰ ਛਡ ਕੇ ਝੂਠ ਮੂਠ ਦੇ ਕਰਮ ਚੁਣਨਗੇ ॥੫੬॥
They will abandon the path enjoined by the Vedas and only select the impure and false rituals.56.
ਤਜੈਧਰਮਨਾਰੀਤਕੈਪਾਪਨਾਰੰ
ਆਪਣੀ ਧਰਮ ਇਸਤਰੀ ਨੂੰ ਛਡ ਕੇ ਪਾਪ ਇਸਤਰੀ (ਵਿਭਚਾਰਨ) ਵਲ ਤਕਣਗੇ।
ਮਹਾਰੂਪਪਾਪੀਕੁਵਿਤ੍ਰਾਧਿਕਾਰੰ॥੫੭॥
ਵੱਡੇ ਰੂਪ (ਸਮਰਥਾ) ਵਾਲੇ ਮਾੜੀ ਕਮਾਈ ਦੇ ਅਧਿਕਾਰੀ ਹੋਣਗੇ ॥੫੭॥
The men and women will forsake dharma and absorb themselves in sinful deeds and the great sinners will become the administration.57.
ਕਰੈਨਿਤਅਨਰਥੰਸਮਰਥੰਏਤੀ
ਆਪਣੀ ਸਮਰਥਾ ਤੋਂ ਵਧ ਕੇ ਨਿੱਤ ਅਨਰਥ ਕਰਨਗੇ।
ਕਰੈਪਾਪਤੇਤੋਪਰਾਲਬਧਜੇਤੀ॥੫੮॥
ਜਿਤਨੀ ਪਰਾਲਬਧ ਹੋਵੇਗੀ ਉਤਨੇ ਪਾਪ ਕਰਨਗੇ ॥੫੮॥
They will commit sins beyond their power and will perform wicked deeds in accordance with their conduct.58.
ਨਏਨਿਤਮਤੰਉਠੈਏਕਏਕੰ
ਨਿੱਤ ਇਕ ਤੋਂ ਇਕ (ਵਧ ਕੇ) ਨਵੇਂ ਮਤ ਪੈਦਾ ਹੋਣਗੇ।
ਕਰੈਨਿੰਤਅਨਰਥੰਅਨੇਕੰਅਨੇਕੰ॥੫੯॥
ਨਿੱਤ ਅਨੇਕਾਂ ਅਨੇਕਾਂ ਅਨਰਥ ਕਰਨਗੇ ॥੫੯॥
The new sects will arise always and there will be great misfortunes.59.
ਪ੍ਰਿਯਾਛੰਦ
ਪ੍ਰਿਯਾ ਛੰਦ:
PRIYA STANZA
ਦੁਖਦੰਦਹੈਸੁਖਕੰਦਜੀ
ਸੁਖ ਦੇਣ ਵਾਲਿਆਂ ਨੂੰ ਦੁਖ ਦੇਣਗੇ।
ਨਹੀਬੰਧਹੈਜਗਬੰਦਜੀ॥੬੦॥
ਜਗਤ ਤੋਂ ਬੰਦਨਾ ਕੀਤੇ ਜਾਣ ਵਾਲੇ ਦੀ ਬੰਦਨਾ ਨਹੀਂ ਕਰਨਗੇ ॥੬੦॥
People will not worship the Lord, the remover of all sufferings.60.
ਨਹੀਬੇਦਬਾਕਪ੍ਰਮਾਨਹੈ
ਵੇਦ ਵਾਕ ਨੂੰ ਪ੍ਰਮਾਣ ਨਹੀਂ ਮੰਨਣਗੇ।
ਮਤਭਿੰਨਭਿੰਨਬਖਾਨਹੈ॥੬੧॥
ਵੱਖ ਵੱਖ ਮਤਾਂ ਦਾ ਬਖਾਨ ਕਰਨਗੇ ॥੬੧॥
The injunctions of Vedas will not be considered quthentic and the people will describe various other religions.61.
ਕੁਰਾਨਕੋਮਤੁਲੇਹਗੇ
ਕੁਰਾਨ ਦੀ ਸਿਖਿਆ ਨਹੀਂ ਲੈਣਗੇ।
ਪੁਰਾਨਦੇਖਨਦੇਹਗੇ॥੬੨॥
ਪੁਰਾਨਾਂ ਨੂੰ ਵੇਖਣ ਨਹੀਂ ਦੇਣਗੇ ॥੬੨॥
No one will accept the advice of the holy Quran and no one will be able to see the Puranas.62.