GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 556
Display Settings
ਪ੍ਰੀਤਿਮਾਤਸੰਗਾ
ਮਾਤਾ ਨਾਲ ਪ੍ਰੀਤ ਨਹੀਂ ਹੋਵੇਗੀ।
ਅਧੀਨਅਰਧੰਗਾ॥੪੦॥
ਪਤਨੀ ਦੇ ਅਧੀਨ ਹੋਣਗੇ ॥੪੦॥
They will have no affection for their mother and the people will become subservient to their wives.40.
ਅਭਛਭਛਭਛੈ
ਨ ਖਾਣ ਯੋਗ ਵਸਤੂਆਂ ਨੂੰ ਖਾਣਗੇ।
ਅਕਛਕਾਛਕਛੈ
ਨਾ ਫਿਰਨ ਵਾਲੇ ਸਥਾਨਾਂ ਉਤੇ ਫਿਰਨਗੇ (ਅਰਥਾਂਤਰ-ਨ ਧਾਰਨ ਕਰਨ ਯੋਗ ਰੂਪ ਧਾਰਨ ਕਰਨਗੇ)।
The uneatable will be eaten and people will visit the unworthy places
ਅਭਾਖਬੈਨਭਾਖੈ
ਨਾ ਬੋਲਣ ਯੋਗ ਬੋਲ ਬੋਲਣਗੇ।
ਕਿਸੂਕਾਣਿਰਾਖੈ॥੪੧॥
ਕਿਸੇ ਦੀ ਪਰਵਾਹ ਨਹੀਂ ਕਰਨਗੇ ॥੪੧॥
The people will utter the unutterable words and will not care for anybody.41.
ਅਧਰਮਕਰਮਕਰਹੈ
ਅਧਰਮ ਦੇ ਕਰਮ ਕਰਨਗੇ।
ਤਾਤਮਾਤਡਰਿਹੈ
ਪਿਤਾ ਮਾਤਾ ਤੋਂ ਨਹੀਂ ਡਰਨਗੇ।
ਕੁਮੰਤ੍ਰਮੰਤ੍ਰਕੈਹੈ
ਮਾੜੇ ਸਲਾਹਕਾਰਾਂ ਨਾਲ ਸਾਲਾਹ ਕਰਨਗੇ।
ਸੁਮੰਤ੍ਰਕੋਲੈਹੈ॥੪੨॥
ਚੰਗੀ ਸਲਾਹ ਨੂੰ ਗ੍ਰਹਿਣ ਨਹੀਂ ਕਰਨਗੇ ॥੪੨॥
They will peroform unrighteous acts and will not have any advice and will not seek good advice.42.
ਅਧਰਮਕਰਮਕੈਹੈ
ਅਧਰਮ ਵਾਲਾ ਕਰਮ ਕਰਨਗੇ।
ਸੁਭਰਮਧਰਮਖੁਐਹੈ
ਚੰਗੇ ਧਰਮ ਨੂੰ ਭਰਮਾਂ ਵਿਚ ਗੰਵਾ ਦੇਣਗੇ।
They will perform acts of unrighteousness and will lose their dharma in illusions
ਸੁਕਾਲਫਾਸਿਫਸਹੈ
ਉਹ ਕਾਲ ਦੀ ਫਾਹੀ ਵਿਚ ਫਸ ਜਾਣਗੇ।
ਨਿਦਾਨਨਰਕਬਸਿਹੈ॥੪੩॥
ਅੰਤ ਵਿਚ ਨਰਕ ਵਿਚ ਵਾਸਾ ਕਰਨਗੇ ॥੪੩॥
Thy will be entrapped in the noose of Yama and untimately reside in hell.43.
ਕੁਕਰਮਕਰਮਲਾਗੇ
ਭੈੜੇ ਕੰਮ ਕਰਨ ਵਿਚ ਲਗਣਗੇ।
ਸੁਧਰਮਛਾਡਿਭਾਗੇ
ਚੰਗੇ ਧਰਮ ਨੂੰ ਛਡ ਕੇ ਭਜ ਜਾਣਗੇ।
ਕਮਾਤਨਿਤਪਾਪੰ
ਨਿੱਤ ਪਾਪ ਕਮਾਉਣਗੇ।
ਬਿਸਾਰਿਸਰਬਜਾਪੰ॥੪੪॥
ਸਾਰੇ ਜਾਪਾਂ ਨੂੰ ਭੁਲਾ ਦੇਣਗੇ ॥੪੪॥
The people being engrossed in misconduct will abandon disciplines and engross themselves in sinful actions.44.
ਸੁਮਦਮੋਹਮਤੇ
ਉਹ ਹੰਕਾਰ ਅਤੇ ਮੋਹ ਵਿਚ ਮਸਤ ਹੋਣਗੇ।
ਸੁਕਰਮਕੇਕੁਪਤੇ
ਚੰਗੇ ਕਰਮ (ਕਰਨ ਵਿਚ) ਨਿਖਿਧ ਹੋਣਗੇ।
ਸੁਕਾਮਕ੍ਰੋਧਰਾਚੇ
ਉਹ ਕਾਮ ਕ੍ਰੋਧ ਵਿਚ ਮਗਨ ਹੋਣਗੇ।
ਉਤਾਰਿਲਾਜਨਾਚੇ॥੪੫॥
ਲਾਜ-ਮਰਯਾਦਾ ਨੂੰ ਤਿਆਗ ਕੇ ਨਚਣਗੇ ॥੪੫॥
The people intoxicated with wine and attachment will perform uncivilised acts and being absorbed in lust and anger, they will dance unashamedly.45.
ਨਗਸਰੂਪੀਛੰਦ
ਨਗ ਸਰੂਪੀ ਛੰਦ:
NAG SAROOPI STANZA
ਧਰਮਕਰਮਕਉਕਰੈ
ਧਰਮ ਦੇ ਕਰਮ ਨੂੰ ਨਹੀਂ ਕਰਨਗੇ।
ਬ੍ਰਿਥਾਕਥਾਸੁਨੈਰਰੈ
ਵਿਅਰਥ ਦੀ ਕਥਾ ਸੁਣਨ ਅਤੇ ਪੜ੍ਹਨਗੇ।
ਕੁਕਰਮਕਰਮਿਸੋਫਸੈ
ਕੁਕਰਮਾਂ ਨੂੰ ਕਰਨ ਵਿਚ ਫਸੇ ਹੋਣਗੇ।
ਸਤਿਛਾਡਿਧਰਮਵਾਨਸੈ॥੪੬॥
ਉਹ ਸੱਚੇ ਧਰਮ ਨੂੰ ਛਡ ਕੇ ਭਜਣਗੇ ॥੪੬॥
No one will perform the rituals enjoyed by religion and the people will quarrel amongst themselves in evil actions to such an extent that they will totally forsake the religion and truth.46.
ਪੁਰਾਣਕਾਬਿਪੜੈ
ਪੁਰਾਣ ਅਤੇ ਕਾਵਿ ਨੂੰ ਨਹੀਂ ਪੜ੍ਹਨਗੇ।
ਕੁਰਾਨਲੈਤੇਰੜੈ
ਕੁਰਾਨ ਨੂੰ ਲੈ ਕੇ ਨਹੀਂ ਉਚਾਰਨਗੇ।
They will not study Puranas and Epics and will also not read the holy Quran
ਅਧਰਮਕਰਮਕੋਕਰੈ
ਅਧਰਮ ਦੇ ਕਰਮ ਕਰਨਗੇ।
ਸੁਧਰਮਜਾਸੁਤੇਡਰੈ॥੪੭॥
ਚੰਗੇ ਧਰਮ ਦੇ ਜਸ ਤੋਂ ਡਰਨਗੇ ॥੪੭॥
They will perform such acts of adharma, that even dharma will also feel frightened.47.
ਧਰਾਕਿਵਰਣਤਾਭਈ
ਧਰਤੀ ਇਕ ਵਰਣ ਵਾਲੀ ਹੋ ਜਾਏਗੀ।
ਸੁਭਰਮਧਰਮਕੀਗਈ
ਚੰਗੇ ਧਰਮ ਦਾ ਭਰਮ (ਜਾਂ ਭਰੋਸਾ) ਖ਼ਤਮ ਹੋ ਜਾਵੇਗਾ।
The whole earth will assume only one caste (of sin) and the trust in religion will be finished
ਗ੍ਰਿਹੰਗ੍ਰਿਹੰਨਯੰਮਤੰ
ਘਰ ਘਰ ਵਿਚ ਨਵੇਂ ਮਤ ਹੋਣਗੇ।
ਚਲੇਭੂਅੰਜਥਾਤਥੰ॥੪੮॥
ਧਰਤੀ ਉਤੇ (ਲੋਕੀਂ) ਯਥਾ-ਵਤ ਵਿਵਹਾਰ ਕਰਨਗੇ ॥੪੮॥
There will be new sects in every home and the people will adopt only misconduct.48.
ਗ੍ਰਿਹੰਗ੍ਰਿਹੰਨਏਮਤੰ
ਘਰ ਘਰ ਨਵੇਂ ਮਤ ਹੋਣਗੇ।
ਭਈਧਰੰਨਈਗਤੰ
ਧਰਤੀ ਦੀ ਨਵੀਂ ਸਥਿਤੀ ਹੋਵੇਗੀ।
There will be now sects in every home, there will be new paths on the earth
ਅਧਰਮਰਾਜਤਾਲਈ
ਅਧਰਮ ਦੀ ਬਾਦਸ਼ਾਹੀ ਹੋਵੇਗੀ।
ਨਿਕਾਰਿਧਰਮਦੇਸਦੀ॥੪੯॥
ਧਰਮ ਨੂੰ ਦੇਸੋਂ ਕਢ ਦਿੱਤਾ ਜਾਵੇਗਾ ॥੪੯॥
There will be the reign of adharma and dharma will be exiled.49.
ਪ੍ਰਬੋਧਏਕਲਗੈ
(ਬ੍ਰਹਮ) ਗਿਆਨ ਵਿਚ ਇਕ ਵੀ ਨਹੀਂ ਲਗੇਗਾ।
ਸੁਧਰਮਅਧਰਮਤੇਭਗੈ
ਉਹ ਅਧਰਮ (ਕਰਨਗੇ ਅਤੇ) ਧਰਮ ਤੋਂ ਭਜਣਗੇ।
There will be no impact of knowledge on anyone and dharma will flee in the face of adharma
ਕੁਕਰਮਪ੍ਰਚੁਰਯੰਜਗੰ
ਜਗਤ ਵਿਚ ਮਾੜੇ ਕਰਮ ਬਹੁਤ ਅਧਿਕ ਹੋਣਗੇ।
ਸੁਕਰਮਪੰਖਕੈਭਗੰ॥੫੦॥
ਚੰਗੇ ਕਰਮ ਖੰਭ ਲਾ ਕੇ ਭਜ ਜਾਣਗੇ ॥੫੦॥
The wicked acts will be greatly propagated and dharma will fly away with wings.50.
ਪ੍ਰਪੰਚਪੰਚਹੁਇਗਡਾ
ਪ੍ਰਪੰਚ (ਪਾਖੰਡ) ਪ੍ਰਧਾਨਤਾ ਪ੍ਰਾਪਤ ਕਰ ਕੇ ਦ੍ਰਿੜ੍ਹ ਹੋ ਜਾਵੇਗਾ।
ਅਪ੍ਰਪੰਚਪੰਖਕੇਉਡਾ
ਅਪ੍ਰਪੰਚ (ਸਚਾਈ) ਖੰਭ ਲਾ ਕੇ ਉਡ ਪੁਡ ਜਾਵੇਗੀ।
The deceit will be appointed as judge and the simplicity will fly away
ਕੁਕਰਮਬਿਚਰਤੰਜਗੰ
(ਸਾਰਾ) ਜਗਤ ਕੁਕਰਮਾਂ ਵਿਚ ਲਗ ਜਾਵੇਗਾ।
ਸੁਕਰਮਸੁਭ੍ਰਮੰਭਗੰ॥੫੧॥
ਸ਼ੁਭ ਕਰਮ ਭਰਮ ਬਣ ਕੇ ਭਜ ਜਾਣਗੇ ॥੫੧॥
The whole world will be absorbed in vicious acts and the good acts will speed away.51.
ਰਮਾਣਛੰਦ
ਰਮਾਣ ਛੰਦ:
RAMAAN STANZA