ਨਿਜਸਿਖਨਾਰਿਗੁਰੂਰਮੈਗੁਰਦਾਰਾਸੋਸਿਖਸੋਹਿਗੇ॥
ਆਪਣੇ ਸੇਵਕ ਦੀ ਇਸਤਰੀ ਨੂੰ ਗੁਰੂ ਭੋਗੇਗਾ ਅਤੇ ਗੁਰੂ ਦੀ ਇਸਤਰੀ ਨਾਲ ਸੇਵਕ ਸਵੇਂਗਾ।
He Gurus will enjoy the wives of their disciples and the disciples will absorb themselves with the wives of their Gurus
ਅਬਿਬੇਕਅਉਰਬਿਬੇਕਕੋਨਬਿਬੇਕਬੈਠਿਬਿਚਾਰਹੈ॥
ਵਿਵੇਕ ਅਤੇ ਅਵਿਵੇਕ ਉਤੇ ਸੁਚੱਜੀ ਬੁੱਧੀ ਨਾਲ ਬੈਠ ਕੇ ਵਿਚਾਰ ਨਹੀਂ ਕਰਨਗੇ।
ਪੁਨਿਝੂਠਬੋਲਿਕਮਾਹਿਗੇਸਿਰਸਾਚਬੋਲਉਤਾਰਹੈ॥੨੫॥
ਫਿਰ ਝੂਠ ਬੋਲ ਕੇ (ਰੋਜ਼ੀ) ਕਮਾਉਣਗੇ ਅਤੇ ਸੱਚ ਬੋਲਣ ਵਾਲੇ ਦਾ ਸਿਰ ਲਾਹ ਦੇਣਗੇ ॥੨੫॥
No attention will be paid to foolishness and wisdom and the head of the speaker of truth will be chopped, the falsehood will reign supreme.25.
ਬ੍ਰਿਧਨਰਾਜਛੰਦ॥
ਬ੍ਰਿਧ ਨਰਾਜ ਛੰਦ:
BRIDH NARAJ KAHATU MO STANZA
ਅਕ੍ਰਿਤਕ੍ਰਿਤਕਾਰਣੋਅਨਿਤਨਿਤਹੋਹਿਗੇ॥
ਨ ਕੀਤੇ ਜਾਣ ਵਾਲੇ ਕ੍ਰਿਤਾਂ ਨੂੰ ਕੀਤਾ ਜਾਵੇਗਾ ਅਤੇ ਅਸਥਾਈ (ਕੰਮਾਂ ਨੂੰ) ਨਿੱਤ ਕੀਤਾ ਜਾਵੇਗਾ।
Forbidden works will always be performed
ਤਿਆਗਿਧਰਮਣੋਤ੍ਰੀਅੰਕੁਨਾਰਿਸਾਧਜੋਹਿਗੇ॥
ਸਾਧ ਲੋਗ ਧਰਮ ਪਰਾਇਣ ਇਸਤਰੀਆਂ ਨੂੰ ਤਿਆਗ ਕੇ ਮਾੜੀਆਂ ਇਸਤਰੀਆਂ ਨੂੰ ਵੇਖਣਗੇ।
The saints abandoning the path of dharma, will look for the path of prostitutes
ਪਵਿਤ੍ਰਚਿਤ੍ਰਚਿਤ੍ਰਤੰਬਚਿਤ੍ਰਮਿਤ੍ਰਧੋਹਿਗੇ॥
ਪਵਿਤਰ ਚਿਤਰ ਵਾਂਗ ਬਣੇ ਸੱਜੇ ਹੋਏ ਮਿਤਰ ਅਜੀਬ ਧੋਖੇ ਦੇਣਗੇ।
The friendship of a queer type will wash and destroy the sanctity of friendship
ਅਮਿਤ੍ਰਮਿਤ੍ਰਭਾਵਣੋਸੁਮਿਤ੍ਰਅਮਿਤ੍ਰਹੋਹਿਗੇ॥੨੬॥
ਵੈਰੀਆਂ ਵਿਚ ਮਿਤਰ ਭਾਵ ਹੋਵੇਗਾ ਅਤੇ ਮਿਤਰਾਂ ਵਿਚ ਵੈਰ ਭਾਵ ਹੋਵੇਗਾ ॥੨੬॥
The friends and enemies will go together for their self-interest.26.
ਕਲ੍ਰਯੰਕ੍ਰਿਤੰਕਰੰਮਣੋਅਭਛਭਛਜਾਹਿਗੇ॥
ਕਲਿਯੁਗ ਵਿਚ ਇਸ ਤਰ੍ਹਾਂ ਦੇ ਕਰਮ ਕਰਨਗੇ ਕਿ ਨਾ ਖਾਣ ਯੋਗ ਪਦਾਰਥ ਖਾਣ ਯੋਗ ਬਣ ਜਾਏਗਾ।
ਅਕਜਕਜਣੋਨਰੰਅਧਰਮਧਰਮਪਾਹਿਗੇ॥
ਅਕਜ ਵਸਤੂ ਪੁਰਸ਼ਾਂ ਦਾ ਕਜਣ ਬਣੇਗੀ ਅਤੇ ਅਧਰਮ ਨੂੰ ਧਰਮ ਵਜੋਂ ਪ੍ਰਾਪਤ ਕੀਤਾ ਜਾਏਗਾ।
Amongst the works of the Iron Age will be the eating of the uneatables, the things worth concealing will come in the open and the dharma will be realise dform the paths of unrighteousness
ਸੁਧਰਮਧਰਮਧੋਹਿਹੈਧ੍ਰਿਤੰਧਰਾਧਰੇਸਣੰ॥
ਧਰਮ (ਦੇ ਨਾਂ ਤੇ) ਧਰਮ ਨਾਲ ਧਰੋਹ ਕਰ ਕੇ ਰਾਜੇ ('ਧਰੇਸਣੰ') ਧਰਤੀ ਉਤੇ ਰਾਜ ਕਰਨਗੇ।
The kings of the earth will do the work of destroying dharma
ਅਧਰਮਧਰਮਣੋਧ੍ਰਿਤੰਕੁਕਰਮਕਰਮਣੋਕ੍ਰਿਤੰ॥੨੭॥
(ਲੋਕੀਂ) ਅਧਰਮ ਨੂੰ ਧਰਮ ਵਜੋਂ ਧਾਰਨ ਕਰਨਗੇ ਅਤੇ ਕੁਕਰਮ ਨੂੰ ਸੁਕਰਮ ਜਾਣ ਕੇ ਕਰਨਗੇ ॥੨੭॥
The life of adharma will be considered authentic and the bad actions will be considered worth doing.27.
ਕਿਉਲੰਘਿਧਰਮਕਰਮਣੋਅਧਰਮਧਰਮਬਿਆਪਹੈ॥
ਧਰਮ-ਕਰਮ ਨੂੰ ਉਲੰਘ ਕੇ ਅਧਰਮ ਦੇ ਧਰਮ ਵਿਚ ਰੁਚੀ ਲੈਣਗੇ।
The people will neglect religion and the bad religious path will prevail everywhere
ਸੁਤਿਆਗਿਜਗਿਜਾਪਣੋਅਜੋਗਜਾਪਜਾਪਹੈ॥
ਯੱਗ ਦੇ ਜਾਪ ਨੂੰ ਤਿਆਗ ਕੇ ਅਯੋਗ ਜਾਪ ਨੂੰ ਜਪਣਗੇ।
Forsaking the Yajnas and the repetition of the Name, people will repeat the worthless mantras
ਸੁਧਰਮਕਰਮਣੰਭਯੋਅਧਰਮਕਰਮਨਿਰਭ੍ਰਮੰ॥
ਚੰਗੇ ਧਰਮ ਦੇ ਕਰਮ ਦੀ ਥਾਂ ਅਧਰਮ ਵਾਲੇ ਕਰਮ ਨੂੰ ਭਰਮ-ਮੁਕਤ ਹੋ ਕੇ ਕਰਨਗੇ।
They will unhesitatingly consider the actions of adharma as dharma
ਸੁਸਾਧਸੰਕ੍ਰਤੰਚਿਤੰਅਸਾਧਨਿਰਭਯੰਡੁਲੰ॥੨੮॥
ਸਾਧ ਲੋਗ ਚਿੱਤ ਵਿਚ ਸ਼ੰਕਾਵਾਨ ਹੋਣਗੇ ਅਤੇ ਅਸਾਧ ਲੋਗ ਨਿਰਭੈ ਹੋ ਕੇ ਵਿਚਰਨਗੇ ॥੨੮॥
The saints will roam with dubious mind and the wicked people will move fearlessly.28.
ਅਧਰਮਕਰਮਣੋਕ੍ਰਿਤੰਸੁਧਰਮਕਰਮਣੋਤਜੰ॥
ਅਧਰਮ ਦੇ ਕਰਮ ਕਰਨਗੇ ਅਤੇ ਧਰਮ ਕਰਮ ਨੂੰ ਛਡ ਦੇਣਗੇ।
The people will perform the actions of adharma, abandoning the actions of dharma
ਪ੍ਰਹਰਖਬਰਖਣੰਧਨੰਨਕਰਖਸਰਬਤੋਨ੍ਰਿਪੰ॥
ਰਾਜੇ ਖੁਸ਼ੀ ਨਾਲ ਧਨ ਦੀ ਬਰਖਾ ਨਹੀਂ ਕਰਨਗੇ, ਪਰ (ਧਨ ਨੂੰ) ਪ੍ਰਜਾ ਤੋਂ ਖੋਹਿਆ ਜਾਂ ਖਿਚਿਆ (ਜ਼ਰੂਰ) ਜਾਏਗਾ।
The kings will forsake the weapons of bow and arrows
ਅਕਜਕਜਣੋਕ੍ਰਿਤੰਨ੍ਰਿਲਜਸਰਬਤੋਫਿਰੰ॥
ਨਾ ਲੁਕਾਉਣ ਵਾਲੇ ਕਰਮਾਂ ਨੂੰ ਲੁਕਾਉਣਗੇ ਅਤੇ ਸਾਰਿਆਂ ਵਿਚ ਨਿਰਲਜ ਹੋ ਕੇ ਫਿਰਨਗੇ।
Making the announcement of wicked action, the people .will roam unashamedly
ਅਨਰਥਬਰਤਿਤੰਭੂਅੰਨਅਰਥਕਥਤੰਨਰੰ॥੨੯॥
ਧਰਤੀ ਉਤੇ ਅਨਰਥ ਵਾਪਰ ਜਾਏਗਾ ਅਤੇ ਪੁਰਸ਼ ਕੰਮ ਦੀ ਕੋਈ ਗੱਲ ਨਹੀਂ ਹੋਵੇਗੀ ॥੨੯॥
There will be misconduct on the earth and the people will perform useless tasks.29.
ਤਰਨਰਾਜਛੰਦ॥
ਤਰਨਰਾਜ ਛੰਦ:
TAR NARAJ STANZA
ਬਰਨਹੈਅਬਰਨਕੋ॥
(ਲੋਕਾਂ ਲਈ) ਅਵਰਣ ਹੀ, ਵਰਣ ਹੋਵੇਗਾ,
ਛਾਡਿਹਰਿਸਰਨਕੋ॥੩੦॥
ਹਰਿ ਦੀ ਸ਼ਰਨ ਛਡ ਦੇਣਗੇ ॥੩੦॥
Castelessness will be the caste and all will forsake the refuge of the Lord.30.
ਛਾਡਿਸੁਭਸਾਜਕੋ॥
ਸਾਰੇ ਚੰਗੀ ਸਾਜ-ਸੱਜਾ ਨੂੰ ਛਡ ਕੇ,
ਲਾਗਹੈਅਕਾਜਕੋ॥੩੧॥
ਮਾੜੇ ਕਰਮਾਂ ਵਿਚ ਲਗ ਜਾਣਗੇ ॥੩੧॥
All the people will forsake good actions and will absorb themselves in wicked actions.31.
ਤ੍ਯਾਗਹੈਨਾਮਕੋ॥
(ਹਰਿ) ਨਾਮ ਨੂੰ ਤਿਆਗ ਦੇਣਗੇ
ਲਾਗਹੈਕਾਮਕੋ॥੩੨॥
ਅਤੇ ਕਾਮ (ਆਦਿ ਵਿਕਾਰਾਂ) ਵਿਚ ਲਗ ਜਾਣਗੇ ॥੩੨॥
All of them will abandon the remembrance of the name of the Lord, and will remain absorbed in sexual enjoyment.32.
ਲਾਜਕੋਛੋਰਹੈ॥
ਲਾਜ ਨੂੰ ਛਡ ਦੇਣਗੇ
ਦਾਨਿਮੁਖਮੋਰਹੈ॥੩੩॥
ਅਤੇ ਦਾਨ ਵਲੋਂ ਮੁਖ ਮੋੜ ਲੈਣਗੇ ॥੩੩॥
They will not feel shy (of the wicked acts) and will refrain from the bestowal of charity. 33
ਚਰਨਨਹੀਧਿਆਇਹੈ॥
(ਹਰਿ ਦੇ) ਚਰਨਾਂ ਨੂੰ ਨਹੀਂ ਧਿਆਣਗੇ
ਦੁਸਟਗਤਿਪਾਇਹੈ॥੩੪॥
ਅਤੇ ਦੁਸ਼ਟਾਂ ਦੀ ਸਥਿਤੀ ਨੂੰ ਪ੍ਰਾਪਤ ਕਰਨਗੇ ॥੩੪॥
They will not meditate on the feet of the lord and only the tyrants will be hailed .34.
ਨਰਕਕਹੁਜਾਹਿਗੇ॥
(ਉਹ ਜਦੋਂ) ਨਰਕਾਂ ਨੂੰ ਜਾਣਗੇ,
ਅੰਤਿਪਛੁਤਾਹਿਗੇ॥੩੫॥
(ਤਾਂ) ਅੰਤ ਵੇਲੇ ਪਛਤਾਵਾ ਕਰਨਗੇ ॥੩੫॥
All of them will go to hell and untimately repent.35.
ਧਰਮਕਹਿਖੋਹਿਗੇ॥
ਧਰਮ ਨੂੰ ਗੰਵਾ ਦੇਣਗੇ
ਪਾਪਕਰਰੋਹਿਗੈ॥੩੬॥
ਅਤੇ ਪਾਪ ਕਰਕੇ ਰੋਣਗੇ ॥੩੬॥
All of them will ultimately repent on losing dharma.36.
ਨਰਕਿਪੁਨਿਬਾਸਹੈ॥
ਫਿਰ ਨਰਕਾਂ ਵਿਚ ਨਿਵਾਸ ਕਰਨਗੇ
ਤ੍ਰਾਸਜਮਤ੍ਰਾਸਹੈ॥੩੭॥
ਅਤੇ ਜਮ ਦੇ ਡਰ ਨਾਲ ਡਰਨਗੇ ॥੩੭॥
They will abide in hell and the messengers of Yama will frighten them.37.
ਕੁਮਾਰਿਲਲਤਛੰਦ॥
ਕੁਮਾਰਿ ਲਲਤ ਛੰਦ:
KUMAR LALIT STANZA
ਅਧਰਮਕਰਮਕੈਹੈ॥
(ਲੋਕੀਂ) ਅਧਰਮ ਦੇ ਕਰਮ ਕਰਨਗੇ।
ਨਭੂਲਨਾਮਲੈਹੈ॥
ਭੁਲ ਕੇ ਵੀ ਨਾਮ ਨਹੀਂ ਲੈਣਗੇ।
Performing wicked deeds, the people will not even by mistake remember the name of the Lord
ਕਿਸੂਨਦਾਨਦੇਹਿਗੇ॥
ਕਿਸੇ ਨੂੰ ਦਾਨ ਨਹੀਂ ਦੇਣਗੇ।
ਸੁਸਾਧਲੂਟਿਲੇਹਿਗੇ॥੩੮॥
ਚੰਗੇ ਸਾਧਾਂ ਨੂੰ ਲੁਟ ਲੈਣਗੇ ॥੩੮॥
They will not give alms, but otherwise will loot the saints.38.
ਨਦੇਹਫੇਰਿਲੈਕੈ॥
ਲੈ ਕੇ ਫਿਰ ਵਾਪਸ ਨਹੀਂ ਕਰਨਗੇ।
ਨਦੇਹਦਾਨਕੈਕੈ॥
ਦਾਨ ਵਜੋਂ (ਕੁਝ ਵੀ) ਨਹੀਂ ਦੇਣਗੇ।
They will not return the borrowed debt-money and will even give the promised amount in charity
ਹਰਿਨਾਮਕੌਨਲੈਹੈ॥
ਹਰਿ ਦੇ ਨਾਮ ਨੂੰ ਨਹੀਂ ਲੈਣਗੇ।
ਬਿਸੇਖਨਰਕਿਜੈਹੈ॥੩੯॥
ਵਿਸ਼ੇਸ਼ ਤੌਰ ਤੇ ਨਰਕ ਵਿਚ ਜਾਣਗੇ ॥੩੯॥
They will not remember the Name of the Lord and such persons will specially be sent to hell.39.
ਨਧਰਮਠਾਢਿਰਹਿਹੈ॥
ਧਰਮ ਵਿਚ ਦ੍ਰਿੜ੍ਹ ਨਹੀਂ ਹੋਣਗੇ।
ਕਰੈਨਜਉਨਕਹਿਹੈ॥
(ਉਹ ਕੁਝ) ਨਹੀਂ ਕਰਨਗੇ, ਜੋ ਉਹ ਕਹਿਣਗੇ।
They will not remain stable in their religion and will not do in accordance with their utterance