GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 549
Display Settings
ਬਡੋਸੁਜਸੁਜਗਭੀਤਰਲੈਹੋ॥੨੪੭੦॥
ਅਤੇ ਜਗਤ ਵਿਚ ਬਹੁਤ ਯਸ਼ ਖਟੋ ॥੨੪੭੦॥
When the boys came near Krishna, Vishnu said, “Go and return these boys and earn the praise in the world.”2470.
ਤਬਹਰਿਨਗਰਦੁਆਰਿਕਾਆਯੋ
ਤਦ ਸ੍ਰੀ ਕ੍ਰਿਸ਼ਨ ਦੁਆਰਿਕਾ ਨਗਰ ਵਿਚ ਆ ਗਏ।
ਦਿਜਬਾਲਕਦੈਅਤਿਸੁਖਪਾਯੋ
ਬ੍ਰਾਹਮਣ ਨੂੰ ਬਾਲਕ ਦੇ ਕੇ ਬਹੁਤ ਸੁਖ ਪ੍ਰਾਪਤ ਕੀਤਾ।
Then Krishna came to Dwarka and returning the boys to the Brahmin, he obtained extreme pleasure
ਜਰਤਅਗਨਿਤੇਸੰਤਬਚਾਏ
ਅਗਨੀ ਵਿਚ ਸੜਨ ਤੋਂ (ਆਪਣੇ) ਸੰਤ (ਭਗਤ, ਅਰਥਾਤ ਅਰਜਨ) ਨੂੰ ਬਚਾਇਆ।
ਇਉਪ੍ਰਭਜੂਸਭਸੰਤਨਗਾਏ॥੨੪੭੧॥
ਇਸ ਤਰ੍ਹਾਂ ਸਾਰੇ ਸੰਤਾਂ ਨੇ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ॥੨੪੭੧॥
In this way, he saved the good men from burning fire and the saints sang the praises of the Lord.2471.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਦਿਜਕੋਜਮਲੋਕਤੇਸਾਤਪੁਤ੍ਰਲਯਾਇਦੇਤਭਏਧਯਾਇਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣ ਨੂੰ ਯਮਲੋਕ ਤੋਂ ਸੱਤ ਪੁੱਤਰ ਲਿਆ ਦਿੱਤੇ, ਅਧਿਆਇ ਦੀ ਸਮਾਪਤੀ।
End of the chapter entitled “Giving seven sons to the Brahmin bringing them from the abode of Yama and taking them from Lord Vishnu” in Krishnavatara in Bachittar Natak.
ਅਥਕਾਨ੍ਰਹਜੂਜਲਬਿਹਾਰਤ੍ਰੀਅਨਸੰਗ
ਹੁਣ ਕ੍ਰਿਸ਼ਨ ਜੀ ਦਾ ਇਸਤਰੀਆਂ ਨਾਲ ਜਲ-ਵਿਹਾਰ ਦਾ ਕਥਨ
Now begins the description of Krishna playing with women in water
ਸਵੈਯਾ
ਸਵੈਯਾ:
SWAYYA
ਕੰਚਨਕੀਜਹਿਦੁਆਰਵਤੀਤਿਹਠਾਜਬਹੀਬ੍ਰਿਜਭੂਖਨਆਯੋ
ਜਿਥੇ ਸੋਨੇ ਦੀ (ਨਗਰੀ) ਦੁਆਰਿਕਾ ਸੀ, ਉਥੇ ਜਦੋਂ ਸ੍ਰੀ ਕ੍ਰਿਸ਼ਨ ਆ ਗਏ।
ਲਾਲਲਗੇਜਿਹਠਾਮਨੋਬਜ੍ਰਭਲੇਬ੍ਰਿਜਨਾਇਕਬ੍ਯੋਤਬਨਾਯੋ
ਜਿਸ ਥਾਂ ਉਤੇ ਲਾਲ ਲਗੇ ਹੋਏ ਸਨ, ਮਾਨੋ ਸ੍ਰੀ ਕ੍ਰਿਸ਼ਨ ਨੇ ਬੜੀ ਚੰਗੀ ਵਿਉਂਤ ਨਾਲ ਲਾਲ ਜੜ੍ਹੇ ਹਨ।
Krishna reached the golden Dwarka, where within several plans, the jewels and diamonds were studded
ਤਾਲਕੇਬੀਚਤਰੈਜਦੁਨੰਦਨਸੋਕਸਬੈਚਿਤਕੋਬਿਸਰਾਯੋ
ਸ੍ਰੀ ਕ੍ਰਿਸ਼ਨ ਸਰੋਵਰ ਵਿਚ ਤਰ ਰਹੇ ਹਨ ਅਤੇ ਚਿਤ ਦੇ ਸਾਰੇ ਗ਼ਮ ਭੁਲਾ ਦਿੱਤੇ ਹਨ।
Removing the fear of his mind, Krishna began to swim in the tank
ਲੈਤ੍ਰੀਯਾਬਾਲਕਦੈਦਿਜਕਉਜਬਸ੍ਰੀਬ੍ਰਿਜਨਾਥਬਡੋਜਸੁਪਾਯੋ॥੨੪੭੨॥
ਜਦ ਬ੍ਰਾਹਮਣ ਦੀ ਇਸਤਰੀ ਨੂੰ ਬਾਲਕ ਲਿਆ ਦੇ ਦਿੱਤੇ (ਤਦ) ਸ੍ਰੀ ਕ੍ਰਿਸ਼ਨ ਨੇ ਜਗਤ ਵਿਚ ਬਹੁਤ ਯਸ਼ ਪ੍ਰਾਪਤ ਕੀਤਾ ॥੨੪੭੨॥
Taking the women with him and delivering the boys to the Brahmin, Krishna earned extreme approbation.2472.
ਤ੍ਰੀਅਨਸੈਜਲਮੈਬ੍ਰਿਜਨਾਇਕਸ੍ਯਾਮਭਨੈਰੁਚਿਸਿਉਲਪਟਾਏ
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਜਲ ਵਿਚ ਰੁਚੀ ਪੂਰਵਕ ਇਸਤਰੀਆਂ ਨਾਲ ਲਿਪਟ ਜਾਂਦੇ ਹਨ।
Krishna affectionately clung to the women in water
ਪ੍ਰੇਮਬਢਿਯੋਉਨਕੇਅਤਿਹੀਪ੍ਰਭਕੇਲਗੀਅੰਗਿਅਨੰਗਬਢਾਏ
(ਉਨ੍ਹਾਂ (ਇਸਤਰੀਆਂ) ਦੇ ਮਨ ਵਿਚ ਪ੍ਰੇਮ ਬਹੁਤ ਵਧ ਗਿਆ ਹੈ। (ਜੋ) ਸ੍ਰੀ ਕ੍ਰਿਸ਼ਨ ਦੇ ਸ਼ਰੀਰ ਨਾਲ ਲਗੀਆਂ ਹਨ, (ਉਨ੍ਹਾਂ ਦੇ ਮਨ ਵਿਚ) ਕਾਮ ਭਾਵ ਵਿਕਸਿਤ ਹੋ ਗਿਆ ਹੈ।
The women also, clinging to the limbs of the Lord, became intoxicated with lust
ਪ੍ਰੇਮਸੋਏਕਹੀਹੁਇਗਈਸੁੰਦਰਿਰੂਪਨਿਹਾਰਿਰਹੀਉਰਝਾਏ
(ਉਹ) ਪ੍ਰੇਮ ਨਾਲ ਇਕਮਿਕ ਹੋ ਗਈਆਂ ਹਨ। (ਸ੍ਰੀ ਕ੍ਰਿਸ਼ਨ ਦੇ) ਸੁੰਦਰ ਰੂਪ ਨੂੰ ਵੇਖ ਕੇ ਉਸ ਵਿਚ ਉਲਝ ਗਈਆਂ ਹਨ।
Being absorbed in love, they became one with Krishna
ਪਾਸਹੀਸ੍ਯਾਮਜੂਰੂਪਰਚੀਤ੍ਰੀਆਹੇਰਿਰਹੀਹਰਿਹਾਥਿਆਏ॥੨੪੭੩॥
ਕ੍ਰਿਸ਼ਨ ਜੀ ਕੋਲ ਹੀ ਹਨ, (ਪਰ ਉਨ੍ਹਾਂ ਦੇ) ਰੂਪ ਵਿਚ ਗ਼ਰਕ ਹੋਈਆਂ ਇਸਤਰੀਆਂ, (ਭਾਵੇਂ ਉਨ੍ਹਾਂ ਨੂੰ) ਵੇਖ ਰਹੀਆਂ ਹਨ, (ਪਰੰਤੂ) ਸ੍ਰੀ ਕ੍ਰਿਸ਼ਨ ਪਕੜਾਈ ਨਹੀਂ ਦੇ ਰਹੇ ॥੨੪੭੩॥
The women are advancing to become one with Krishna, but they could not catch him at the same time.2473.
ਰੂਪਰਚੀਸਭਸੁੰਦਰਿਸ੍ਯਾਮਕੇਸ੍ਯਾਮਭਨੈਦਸਹੂਦਿਸਦਉਰੈ
(ਕਵੀ) ਸ਼ਿਆਮ ਕਹਿੰਦੇ ਹਨ, ਸੁੰਦਰ ਸ੍ਰੀ ਕ੍ਰਿਸ਼ਨ ਦੇ ਰੂਪ ਵਿਚ ਮਗਨ ਹੋਈਆਂ ਸਾਰੀਆਂ (ਇਸਤਰੀਆਂ) ਦਸਾਂ ਦਿਸ਼ਾਵਾਂ ਵਿਚ ਦੌੜੀਆਂ ਫਿਰਦੀਆਂ ਹਨ।
Being absorbed in the beauty of Krishna, they are all running form all the ten directions
ਕੁੰਕਮਬੇਦੁਲਿਲਾਟਦੀਏਸੁਦੀਏਤਿਨਊਪਰਚੰਦਨਖਉਰੈ
(ਉਨ੍ਹਾਂ ਨੇ) ਕੇਸਰ ਦੇ ਚੌਕ ਮੱਥੇ ਉਤੇ ਬਣਾਏ ਹੋਏ ਹਨ ਅਤੇ ਉਨ੍ਹਾਂ ਉਤੇ ਚੰਦਨ ਦੀਆਂ ਲਕੀਰਾਂ ਖਿਚੀਆਂ ਹੋਈਆਂ ਹਨ।
They applied saffron, in the parting of their hair, round mark and sandal on the forehead
ਮੈਨਕੇਬਸਿਭਈਸਭਭਾਮਿਨਧਾਈਫਿਰੈਫੁਨਿਧਾਮਨਅਉਰੈ
ਸਾਰੀਆਂ ਇਸਤੀਆਂ ਕਾਮ ਦੇ ਵਸ ਹੋ ਗਈਆਂ ਹਨ ਅਤੇ ਫਿਰ ਘਰ ਵਲ ਨੂੰ ਭਜੀਆਂ ਫਿਰਦੀਆਂ ਹਨ।
Under the impact of lust they are running in and out of their home
ਐਸੇਰਟੈਮੁਖਤੇਹਮਕਉਤਜਿਹੋਬ੍ਰਿਜਨਾਥਗਯੋਕਿਹਠਉਰੈ॥੨੪੭੪॥
ਮੁਖ ਤੋਂ ਇਸ ਤਰ੍ਹਾਂ ਕਹਿੰਦੀਆਂ ਹਨ, ਹੇ ਸ੍ਰੀ ਕ੍ਰਿਸ਼ਨ! (ਤੂੰ) ਸਾਨੂੰ ਛਡ ਕੇ ਕਿਹੜੀ ਥਾਂ ਤੇ ਚਲਾ ਗਿਆ ਹੈਂ ॥੨੪੭੪॥
And shouting, “O Krishna! where have you gone after leaving us?”2474.
ਢੂੰਢਤਏਕਫਿਰੈਹਰਿਸੁੰਦਰਿਚਿਤਬਿਖੈਸਭਭਰਮਬਢਾਈ
(ਕਈ) ਇਕ ਸੁੰਦਰੀਆਂ (ਸ੍ਰੀ ਕ੍ਰਿਸ਼ਨ ਨੂੰ) ਲਭਦੀਆਂ ਫਿਰਦੀਆਂ ਹਨ। (ਉਨ੍ਹਾਂ) ਸਾਰੀਆਂ ਦੇ ਚਿਤ ਵਿਚ ਭਰਮ ਵਧਿਆ ਹੋਇਆ ਹੈ।
Someone is searching for Krishna, keeping illusion in her mind
ਬੇਖਅਨੂਪਸਜੇਤਨਪੈਤਿਨਬੇਖਨਕੋਬਰਨਿਓਨਹੀਜਾਈ
ਉਨ੍ਹਾਂ ਦੇ ਸ਼ਰੀਰਾਂ ਉਤੇ ਅਨੂਪਮ ਵੇਸ ਸਜੇ ਹੋਏ ਹਨ। (ਉਨ੍ਹਾਂ) ਵੇਸਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
Those women are wearing several unique garbs, which cannot be described
ਸੰਕਕਰੈਰਰੈਹਰਿਹੀਹਰਿਲਾਜਹਿਬੇਚਿਮਨੋਤਿਨਖਾਈ
(ਕਿਸੇ ਤੋਂ) ਸੰਗ ਸੰਕੋਚ ਨਹੀਂ ਕਰਦੀਆਂ, ਕ੍ਰਿਸ਼ਨ ਹੀ ਕ੍ਰਿਸ਼ਨ ਕਹਿੰਦੀਆਂ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਉਨ੍ਹਾਂ ਨੇ ਸ਼ਰਮ ਨੂੰ ਵੇਚ ਖਾਇਆ ਹੋਵੇ।
They are repeating the name of Krishna as if they had not the slightest of shame
ਐਸੇਕਹੈਤਜਿਗਯੋਕਿਹਠਾਤਿਹਹੋਬ੍ਰਿਜਨਾਇਕਦੇਹੁਦਿਖਾਈ॥੨੪੭੫॥
ਇਸ ਤਰ੍ਹਾਂ ਕਹਿੰਦੀਆਂ ਹਨ, ਹੇ ਸ੍ਰੀ ਕ੍ਰਿਸ਼ਨ! (ਸਾਨੂੰ) ਕਿਸ ਥਾਂ ਉਤੇ ਛਡ ਗਿਆ ਹੈਂ; ਆ ਕੇ ਦੀਦਾਰ ਦੇ ॥੨੪੭੫॥
They are saying, “O Krishna! where have you gone after leaving us? Come within our sight.”2475.
ਦੋਹਰਾ
ਦੋਹਰਾ:
DOHRA
ਬਹੁਤੁਕਾਲਮੁਛਿਤਭਈਖੇਲਤਹਰਿਕੇਸਾਥ
ਸ੍ਰੀ ਕ੍ਰਿਸ਼ਨ ਨਾਲ ਬਹੁਤ ਸਮਾਂ ਖੇਡਣ ਕਰ ਕੇ ਬੇਸੁਧ ਹੋ ਗਈਆਂ ਹਨ।
ਮੁਛਿਤਹ੍ਵੈਤਿਨਯੌਲਖਿਯੋਹਰਿਆਏਅਬਹਾਥਿ॥੨੪੭੬॥
ਬੇਹੋਸ਼ੀ ਦੀ ਹਾਲਤ ਵਿਚ ਉਨ੍ਹਾਂ ਨੇ ਇਹ ਸਮਝਿਆ ਕਿ ਹੁਣ ਸ੍ਰੀ ਕ੍ਰਿਸ਼ਨ ਹੱਥ ਆ ਗਏ ਹਨ ॥੨੪੭੬॥
Playing with Krishna for a long time, they became unconscious and in that unconscious state they saw that they had got Krishna in their grip.2476.
ਹਰਿਜਨਹਰਿਸੰਗਮਿਲਤਹੈਸੁਨਤਪ੍ਰੇਮਕੀਗਾਥ
ਪ੍ਰੇਮ ਦੀ ਕਥਾ ਸੁਣਦਿਆਂ ਸੁਣਦਿਆਂ ਹਰਿ-ਜਨ (ਭਗਤ) ਹਰਿ ਨਾਲ (ਇੰਜ) ਮਿਲ ਜਾਂਦੇ ਹਨ,
ਜਿਉਡਾਰਿਓਮਿਲਿਜਾਤਹੈਨੀਰਨੀਰਕੇਸਾਥ॥੨੪੭੭॥
ਜਿਵੇਂ ਸੁਟਿਆ ਅਥਵਾ ਰੋੜ੍ਹਿਆ ਹੋਇਆ ਪਾਣੀ ਪਾਣੀ ਨਾਲ ਮਿਲ ਜਾਂਦਾ ਹੈ ॥੨੪੭੭॥
The devotees of the Lord. listening to the discourse of love from the Lord, become one with him like the water being mixed with water.2477.
ਚੌਪਈ
ਚੌਪਈ:
CHAUPAI
ਜਲਤੇਤਬਹਰਿਬਾਹਰਿਆਏ
ਤਦ ਸ੍ਰੀ ਕ੍ਰਿਸ਼ਨ ਜਲ ਤੋਂ ਬਾਹਰ ਆ ਗਏ।
ਅੰਗਹਿਸੁੰਦਰਬਸਤ੍ਰਬਨਾਏ
ਸ਼ਰੀਰ ਉਤੇ ਸੁੰਦਰ ਬਸਤ੍ਰ ਸਜਾ ਲਏ।
Then Krishna came out of water and he wore beautiful clothes
ਕਾਉਪਮਾਤਿਹਕੀਕਬਿਕਹੈ
ਕਵੀ ਉਸ ਦੀ ਕੀ ਉਪਮਾ ਕਹੇ।
ਪੇਖਤਮੈਨਰੀਝਕੈਰਹੈ॥੨੪੭੮॥
(ਜਿਨ੍ਹਾਂ ਨੂੰ) ਵੇਖ ਕੇ ਕਾਮ ਦੇਵ ਵੀ ਮੋਹਿਤ ਹੋ ਜਾਂਦਾ ਹੈ ॥੨੪੭੮॥
How should the poet describe his glory? Seeing him even the god of love is fascinated by him.2478.
ਬਸਤ੍ਰਤ੍ਰੀਅਨਹੂਸੁੰਦਰਧਰੇ
ਇਸਤਰੀਆਂ ਨੇ ਵੀ ਸੁੰਦਰ ਬਸਤ੍ਰ ਪਾ ਲਏ।
ਦਾਨਬਹੁਤਬਿਪ੍ਰਨਕਉਕਰੇ
ਬ੍ਰਾਹਮਣਾਂ ਨੂੰ ਬਹੁਤ ਦਾਨ ਕੀਤਾ।
The women also wore beautiful garments and gave a great deal of charity to the Brahmins
ਜਿਹਤਿਹਠਾਹਰਿਕੋਗੁਨਗਾਯੋ
ਜਿਨ੍ਹਾਂ ਨੇ ਉਸ ਥਾਂ ਤੇ ਸ੍ਰੀ ਕ੍ਰਿਸ਼ਨ ਦਾ ਗੁਣ ਗਾਨ ਕੀਤਾ ਹੈ,
ਤਿਹਦਾਰਿਦਧਨਦੇਇਗਵਾਯੋ॥੨੪੭੯॥
ਧਨ ਦੇ ਕੇ ਉਨ੍ਹਾਂ ਦੀ ਗ਼ਰੀਬੀ ਕਟ ਦਿੱਤੀ ਹੈ ॥੨੪੭੯॥
Whosoever eulogised the Lord there, they gave him there a good amount of wealth and removed his poverty.2479.
ਅਥਪ੍ਰੇਮਕਥਾਕਥਨੰ
ਹੁਣ ਪ੍ਰੇਮ ਕਥਾ ਦਾ ਕਥਨ:
Now beings the description of the episode of love
ਕਬਿਯੋਬਾਚ
ਕਵੀ ਨੇ ਕਿਹਾ:
Speech of the poet.
ਚੌਪਈ
ਚੌਪਈ:
CHAUPAI
ਹਰਿਕੇਸੰਤਕਬਢੀਸੁਨਾਊ
ਹਰਿ ਦੇ ਸੰਤਾਂ ਨੇ ਕਬਿੱਤ ('ਕਬਢੀ') ਸੁਣਾਉਂਦਾ ਹਾਂ।
ਤਾਤੇਪ੍ਰਭਲੋਗਨਰਿਝਵਾਊ
ਉਸ ਕਰ ਕੇ ਪ੍ਰਭੂ ਦੇ ਲੋਕਾਂ (ਭਗਤਾਂ) ਨੂੰ ਪ੍ਰਸੰਨ ਕਰਦਾ ਹਾਂ।
I relate the praise of the devotees of the Lord and please the saints
ਜੋਇਹਕਥਾਤਨਕਸੁਨਿਪਾਵੈ
ਜੋ (ਵਿਅਕਤੀ) ਇਸ ਕਥਾ ਨੂੰ ਥੋੜਾ ਜਿੰਨਾ ਵੀ ਸੁਣ ਲਵੇਗਾ,
ਤਾਕੋਦੋਖਦੂਰਹੋਇਜਾਵੈ॥੨੪੮੦॥
ਉਸ ਦਾ ਦੁਖ ਦੂਰ ਹੋ ਜਾਏਗਾ ॥੨੪੮੦॥
He, who will listen to this episode slightly, all his blemishes will be removed.2480.
ਸਵੈਯਾ
ਸਵੈਯਾ:
SWAYYA
ਜੈਸੇਤ੍ਰਿਨਾਵ੍ਰਤਅਉਅਘਕੋਸੁਬਕਾਸੁਰਕੋਬਧਜਾਮੁਖਫਾਰਿਓ
ਜਿਸ ਤਰ੍ਹਾਂ ਤ੍ਰਿਣਾਵਰਤ ਅਤੇ ਅਘ (ਦੈਂਤ) ਨੂੰ ਮਾਰਿਆ ਸੀ ਅਤੇ ਬਕਾਸੁਰ ਦਾ ਮੂੰਹ ਫਾੜ ਦਿੱਤਾ ਸੀ।
The way in which Tranavrata, Aghasura and Bakasura were killed and their faces were torn
ਖੰਡਕੀਓਸਕਟਾਸੁਰਕੋਗਹਿਕੇਸਨਤੇਜਿਹਕੰਸਪਛਾਰਿਓ
ਜਿਸ ਨੇ ਸਕਟਾਸੁਰ (ਦੈਂਤ) ਨੂੰ ਪਕੜ ਕੇ ਟੋਟੇ ਟੋਟੇ ਕਰ ਦਿੱਤਾ ਸੀ ਅਤੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਦਿੱਤਾ ਸੀ।
The way in which chopping Shaktasura into bits and Kansa was caught and knocked down by catching him from his hair