ਮਾਤਪਿਤਾਹੂਕੇਦੇਖਤਹੀਤੇਊਬ੍ਰਹਮਕੇਲੋਕਕੀਓਰਿਸਿਧਾਏ॥੨੪੩੨॥
ਮਾਤਾ ਪਿਤਾ ਦੇ ਦੇਖਦਿਆਂ ਹੀ ਉਹ ਬ੍ਰਹਮਾ ਦੇ ਲੋਕ ਨੂੰ ਚਲੇ ਗਏ ॥੨੪੩੨॥
On seeing their parents, they all went to the abode of the Lord.2432.
ਅਥਸੁਭਦ੍ਰਾਕੋਬ੍ਯਾਹਕਥਨੰ॥
ਹੁਣ ਸੁਭਦ੍ਰਾ ਦੇ ਵਿਆਹ ਦਾ ਕਥਨ
Now begins the description about the marriage of Subhadra
ਚੌਪਈ॥
ਚੌਪਈ:
CHAUPAI
ਤੀਰਥਕਰਨਪਾਰਥਤਬਧਾਯੋ॥
ਤਦ ਅਰਜਨ ਤੀਰਥ (ਯਾਤ੍ਰਾ) ਕਰਨ ਲਈ ਚਲ ਪਿਆ।
ਦੁਆਰਵਤੀਜਦੁਪਤਿਦਰਸਾਯੋ॥
ਦੁਆਰਿਕਾ ਵਿਚ ਸ੍ਰੀ ਕ੍ਰਿਸ਼ਨ ਦਾ ਦਰਸ਼ਨ ਕੀਤਾ
Then Arjuna went on pilgrimage and he had a sight of Krishna in Dwarka
ਅਉਰਸੁਭਦ੍ਰਾਰੂਪਨਿਹਾਰਿਯੋ॥
ਅਤੇ ਸੁਭਦ੍ਰਾ ਦਾ ਰੂਪ ਵੇਖਿਆ।
ਚਿਤਕੋਸੋਕਦੂਰਿਕਰਿਡਾਰਿਯੋ॥੨੪੩੩॥
(ਉਸ ਉਤੇ ਮੋਹਿਤ ਹੋ ਕੇ) ਚਿਤ ਦਾ ਗ਼ਮ ਦੂਰ ਕਰ ਦਿੱਤਾ ॥੨੪੩੩॥
There he saw the charming Subhadra, which removed the gried of his mind.2433.
ਯਾਕੋਬਰੋਇਹੈਚਿਤਆਯੋ॥
'ਇਸ ਨਾਲ ਵਿਆਹ ਕਰ ਲਵਾਂ', ਇਹ (ਵਿਚਾਰ ਉਸ ਦੇ) ਚਿਤ ਵਿਚ ਆ ਗਿਆ।
ਉਹਕੋਉਤੈਚਿਤਲਲਚਾਯੋ॥
ਉਧਰ ਉਸ (ਸੁਭਦ੍ਰਾ) ਦਾ ਚਿਤ ਵੀ (ਅਰਜਨ ਲਈ) ਲਲਚਾਇਆ।
Arjuna coveted to marry Subhadra
ਜਦੁਪਤਿਬਾਤਸਭੈਇਹਜਾਨੀ॥
ਸ੍ਰੀ ਕ੍ਰਿਸ਼ਨ ਨੇ ਇਹ ਸਾਰੀ ਗੱਲ ਜਾਣ ਲਈ
ਬਰਿਓਚਹਤਅਰਜੁਨਅਭਿਮਾਨੀ॥੨੪੩੪॥
(ਕਿ) ਅਭਿਮਾਨੀ ਅਰਜਨ (ਸੁਭਦ੍ਰਾ) ਨੂੰ ਵਿਆਹੁਣਾ ਚਾਹੁੰਦਾ ਹੈ ॥੨੪੩੪॥
Krishna also came to know all about it that Arnuna wants to marry Subhadra.2434.
ਦੋਹਰਾ॥
ਦੋਹਰਾ:
DOHRA
ਪਾਰਥਨਿਕਟਿਬੁਲਾਇਕੈਕਹੀਕ੍ਰਿਸਨਸਮਝਾਇ॥
ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਕੋਲ ਬੁਲਾ ਕੇ ਸਾਰੀ ਗੱਲ ਸਮਝਾ ਦਿੱਤੀ
ਤੁਮਸੁਸੁਭਦ੍ਰਾਕੋਹਰੋਹਉਨਹਿਲਰਿਹੋਆਇ॥੨੪੩੫॥
(ਕਿ) ਤੂੰ ਸੁਭਦ੍ਰਾ ਦਾ ਹਰਣ ਕਰ ਲੈ, ਮੈਂ ਤੇਰੇ ਨਾਲ ਲੜਨ ਨਹੀਂ ਆਵਾਂਗਾ ॥੨੪੩੫॥
Calling Arjuna towards him, Krishna instructed him to abduct Subhadra and he would not wage a war with him.2435.
ਚੌਪਈ॥
ਚੌਪਈ:
CHAUPAI
ਤਬਅਰਜੁਨਸੋਈਫੁਨਿਕਰਿਓ॥
ਫਿਰ ਅਰਜਨ ਨੇ ਉਸੇ ਤਰ੍ਹਾਂ ਕੀਤਾ।
ਪੂਜਨਜਾਤਸੁਭਦ੍ਰਾਹਰਿਓ॥
ਪੂਜਾ ਨੂੰ ਜਾਂਦੀ ਹੋਈ ਸੁਭਦ੍ਰਾ ਨੂੰ ਹਰ ਲਿਆ।
Then Arjuna did the same and he abducted the adorable Subhadra
ਜਾਦਵਸਭੈਕੋਪਤਬਭਰੇ॥
ਤਦ ਸਾਰੇ ਯਾਦਵ ਕ੍ਰੋਧ ਨਾਲ ਭਰ ਗਏ।
ਸ੍ਰੀਜਦੁਪਤਿਪੈਆਇਪੁਕਰੇ॥੨੪੩੬॥
(ਉਨ੍ਹਾਂ ਨੇ) ਸ੍ਰੀ ਕ੍ਰਿਸ਼ਨ ਕੋਲ ਆ ਕੇ ਪੁਕਾਰ ਕੀਤੀ ॥੨੪੩੬॥
Then all the Yadavas getting infuriated came to Krishna imploring him for help.2436.
ਸਵੈਯਾ॥
ਸਵੈਯਾ:
SWAYYA
ਸ੍ਰੀਬ੍ਰਿਜਰਾਜਤਬੈਤਿਨਸੋਕਬਿਸ੍ਯਾਮਕਹੈਇਹਭਾਤਿਸੁਨਾਈ॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਉਸ ਵੇਲੇ ਇਸ ਤਰ੍ਹਾਂ (ਕਹਿ) ਸੁਣਾਇਆ।
Then Krishna said to those people.
ਬੀਰਬਡੇਤੁਮਹੂਹੋਕਹਾਵਤਜਾਇਮੰਡੋਤਿਹਸੰਗਿਲਰਾਈ॥
ਤੁਸੀਂ (ਆਪਣੇ ਆਪ ਨੂੰ) ਵੱਡੇ ਸੂਰਵੀਰ ਅਖਵਾਉਂਦੇ ਹੋ, ਜਾ ਕੇ ਉਸ ਨਾਲ ਲੜਾਈ ਕਰੋ।
“You people are known as great warriors you may go and fight with him
ਪਾਰਥਸੋਰਨਮਾਡਨਕਾਜਚਲੇਤੁਮਰੀਮ੍ਰਿਤਹੀਨਿਜਕਾਈ॥
ਅਰਜਨ ਨਾਲ ਯੁੱਧ ਕਰਨ ਲਈ ਚਲੇ ਹੋ, (ਇੰਜ ਲਗਦਾ ਹੈ) ਤੁਹਾਡੀ ਮੌਤ ਨੇੜੇ ਆ ਗਈ ਹੈ।
“If you are going to fight with Arjuna, then this means that your death has come very near
ਕਿਉਨਚਲੋਤੁਮਮੈਤਬਤੈਤਜਿਓਆਹਵਸ੍ਯਾਮਇਹੈਠਹਿਰਾਈ॥੨੪੩੭॥
(ਕ੍ਰਿਸ਼ਨ ਨੇ ਕਿਹਾ ਕਿ) ਤੁਸੀਂ ਜਾ ਕੇ (ਯੁੱਧ) ਕਿਉਂ ਨਹੀਂ (ਕਰਦੇ) ਮੈਂ ਤਾਂ ਤਦ ਤੋਂ ਯੁੱਧ ਛਡ ਦਿੱਤਾ ਹੈ, ਇਹੀ ਮੇਰਾ ਪੱਕਾ ਫੈਸਲਾ ਹੈ ॥੨੪੩੭॥
I have relinquished fighting earlier, therefore you may go and fight.”2437.
ਚੌਪਈ॥
ਚੌਪਈ:
CHAUPAI
ਤਬਜੋਧਾਜਦੁਪਤਿਕੇਧਾਏ॥
ਤਦ ਸ੍ਰੀ ਕ੍ਰਿਸ਼ਨ ਦੇ ਯੋਧੇ ਭਜ ਤੁਰੇ।
ਪਾਰਥਕਉਏਬੈਨਸੁਨਾਏ॥
ਅਰਜਨ ਨੂੰ ਇਹ ਬੋਲ (ਕਹਿ) ਸੁਣਾਏ।
Then the warrior of Krishna went and they said to Arjuna,
ਸੁਨਰੇਅਰਜੁਨਤੋਤੇਡਰਿਹੈ॥
ਹੇ ਅਰਜਨ! ਸੁਣ, (ਹੁਣ ਤਕ ਅਸੀਂ) ਤੇਰੇ ਤੋਂ ਡਰਦੇ ਰਹੇ ਹਾਂ।
ਮਹਾਪਤਿਤਤੇਰੋਬਧਿਕਰਿਹੈ॥੨੪੩੮॥
ਹੇ ਮਹਾ ਪਾਪੀ! (ਅਜ ਅਸੀਂ) ਤੇਰਾ ਬਧ ਕਰਦੇ ਹਾਂ ॥੨੪੩੮॥
“O Arjuna! we do not fear you, you are a great sinner, we shall kill you.”2438.
ਦੋਹਰਾ॥
ਦੋਹਰਾ:
DOHRA
ਪੰਡੁਪੁਤ੍ਰਜਾਨੀਇਹੈਮਾਰਤਜਾਦਵਮੋਰ॥
ਪੰਡੁ ਪੁੱਤਰ (ਅਰਜਨ) ਨੇ ਇਹ ਜਾਣ ਲਿਆ ਕਿ ਯਾਦਵ ਮੈਨੂੰ ਮਾਰ ਦੇਣਗੇ।
ਜੀਅਆਤੁਰਹੋਇਸ੍ਯਾਮਕਹਿਚਲਿਯੋਦੁਆਰਕਾਓਰਿ॥੨੪੩੯॥
(ਕਵੀ) ਸ਼ਿਆਮ ਕਹਿੰਦੇ ਹਨ, (ਇਸ ਲਈ) ਮਨ ਵਿਚ ਆਤੁਰ ਹੋ ਕੇ ਦੁਆਰਿਕਾ ਵਲ ਚਲ ਪਿਆ ॥੨੪੩੯॥
When Arjuna thought that the Yadavas would kill him, then he became agitated and started for Dwarka.2439.
ਸਵੈਯਾ॥
ਸਵੈਯਾ:
SWAYYA
ਸੂਕਗਯੋਮੁਖਪਾਰਥਕੋਮੁਸਲੀਧਰਿਜੀਤਜਬੈਗ੍ਰਿਹਿਆਯੋ॥
ਜਦੋਂ ਬਲਰਾਮ ਅਰਜਨ ਨੂੰ ਜਿਤ ਕੇ ਘਰ ਲੈ ਆਇਆ ਤਾਂ ਅਰਜਨ ਦਾ ਮੂੰਹ ਸੁਕ ਗਿਆ।
ਸ੍ਰੀਬ੍ਰਿਜਨਾਥਸਮੋਧਕੀਓਅਰੇਪਾਰਥਕਿਉਚਿਤਮੈਡਰਪਾਯੋ॥
ਸ੍ਰੀ ਕ੍ਰਿਸ਼ਨ ਨੇ ਉਸ ਨੂੰ ਸਮਝਾਇਆ, ਹੇ ਅਰਜਨ! (ਤੂੰ) ਚਿਤ ਵਿਚ ਕਿਉਂ ਡਰ ਗਿਆ ਹੈਂ।
On being conquered by the people of Krishna, when Arjuna reached Dwarka, then Krishna counseled him, “O Arjuna! why are you afraid so much in your mind?”
ਬ੍ਯਾਹਸੁਭਦ੍ਰਾਕੋਕੀਨਤਬੈਜਬਹੀਮੁਸਲੀਧਰਿਕਉਸਮਝਾਯੋ॥
ਜਦ (ਸ੍ਰੀ ਕ੍ਰਿਸ਼ਨ ਨੇ) ਬਲਰਾਮ ਨੂੰ ਸਮਝਾ ਦਿੱਤਾ ਤਾਂ ਸੁਭਦ੍ਰਾ ਨਾਲ ਉਸ ਦਾ ਵਿਆਹ ਕਰ ਦਿੱਤਾ।
ਦਾਜਦਯੋਜਿਹਪਾਰਨਪਇਯਤਲੈਤਿਹਅਰਜੁਨਧਾਮਿਸਿਧਾਯੋ॥੨੪੪੦॥
ਇਤਨਾ ਦਾਜ ਦਿੱਤਾ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਲੈ ਕੇ ਅਰਜਨ (ਆਪਣੇ) ਘਰ ਨੂੰ ਚਲਾ ਗਿਆ ॥੨੪੪੦॥
Then he explained to Balram and got the marriage of Subhadra solemnised with Arjuna, a great dowry was given to Arjuna, who on its receipt started for his home.2440.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਪਾਰਥਸੁਭਦ੍ਰਾਕਉਹਰਕੇਬ੍ਯਾਹਕਰਿਲਯਾਵਤਭਏਧਿਆਇਸਮਾਪਤੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਵਿਚ ਅਰਜਨ ਸੁਭਦ੍ਰਾ ਨੂੰ ਹਰ ਕੇ ਅਤੇ ਵਿਆਹ ਕੇ ਲੈ ਆਇਆ, ਅਧਿਆਇ ਦੀ ਸਮਾਪਤੀ।
End of the chapter entitled “Arjuna brought Subhadra after abducting and marrying her” in Krishnavatara in Bachittar Natak.
ਅਥਮਿਥਲਾਪੁਰਰਾਜੇਅਰੁਬ੍ਰਾਹਮਨਕਾਪ੍ਰਸੰਗੁਅਰੁਭਸਮਾਗਦਦੈਤਕੋਛਲਕੇਮਾਰਰੁਦ੍ਰਕੌਛਡਾਵਤਭਏ॥
ਹੁਣ ਮਿਥਲਾਪੁਰ ਰਾਜੇ ਅਤੇ ਬ੍ਰਾਹਮਣ ਦਾ ਪ੍ਰਸੰਗ ਅਤੇ ਭਸਮਾਂਗਦ ਦੈਂਤ ਨੂੰ ਛਲ ਕੇ ਮਾਰਨਾ ਅਤੇ ਰੁਦ੍ਰ ਨੂੰ ਛੁੜਾਉਣਾ:
Now begins the description of the king and Brahmin and the description of the killing of the demon Bhasmangad and getting the release of Shiva
ਦੋਹਰਾ॥
ਦੋਹਰਾ:
DOHRA
ਮਿਥਲਦੇਸਕੋਭੂਪਇਕਅਤਿਹੁਲਾਸਤਿਹਨਾਮ॥
ਮਿਥਲਾ ਦੇਸ ਦਾ ਇਕ ਰਾਜਾ ਸੀ, ਜਿਸ ਦਾ ਨਾਂ 'ਅਤਿਹੁਲਾਸ' ਸੀ।
There was a king of Mithila country, whose name was Atihulas
ਜਦੁਪਤਿਕੀਪੂਜਾਕਰੈਨਿਸਿਦਿਨਆਠੋਜਾਮ॥੨੪੪੧॥
(ਜੋ) ਰਾਤ ਦਿਨ ਅਠੇ ਪਹਿਰ ਸ੍ਰੀ ਕ੍ਰਿਸ਼ਨ ਦੀ ਪੂਜਾ ਕਰਦਾ ਸੀ ॥੨੪੪੧॥
He used to worship and make offerings all the time to Krishna.2441.
ਮਤਕੇਦਿਜਇਕਥੋਤਹਾਬਿਨੁਹਰਿਨਾਮਨਲੇਇ॥
ਇਕ ਮਤ ਦਾ ਬ੍ਰਾਹਮਣ ਉਥੇ ਸੀ, ਉਹ 'ਹਰਿ ਨਾਮ' ਤੋਂ ਬਿਨਾ (ਹੋਰ ਕਿਸੇ ਦਾ ਨਾਂ) ਨਹੀਂ ਲੈਂਦਾ ਸੀ।
There was a Brahmin there, who did not utter anything else except the Name of the Lord
ਜੋਹਰਿਕੀਬਾਤੈਕਰੈਤਾਹੀਮੈਚਿਤਦੇਇ॥੨੪੪੨॥
ਜੋ (ਕੋਈ) ਹਰਿ ਦੀ ਗੱਲ ਕਰਦਾ ਸੀ, ਉਸ ਨਾਲ ਹੀ ਚਿਤ ਜੋੜ ਦਿੰਦਾ ਸੀ ॥੨੪੪੨॥
He only used to talk about God and always remained absorbed in that in his mind.2442.
ਸਵੈਯਾ॥
ਸਵੈਯਾ:
SWAYYA
ਭੂਪਤਿਜਾਇਦਿਜੋਤਮਕੇਗ੍ਰਿਹਿਹੇਰਹਿਸ੍ਰੀਬ੍ਰਿਜਨਾਥਬਿਚਾਰੈ॥
(ਮਿਥਲਾ ਦਾ) ਰਾਜਾ ਉਸ ਸ੍ਰੇਸ਼ਠ ਬ੍ਰਾਹਮਣ ਦੇ ਘਰ ਜਾ ਕੇ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਦਾ ਹੀ ਵਿਚਾਰ ਕਰਦਾ।
ਅਉਰਕਛੂਨਹਿਬਾਤਕਰੈਕਬਿਸ੍ਯਾਮਕਹੈਦੋਊਸਾਝਸਵਾਰੈ॥
ਕਵੀ ਸ਼ਿਆਮ ਕਹਿੰਦੇ ਹਨ, ਉਹ ਦੋਵੇਂ ਸਵੇਰੇ ਅਤੇ ਸ਼ਾਮ ਹੋਰ ਕੋਈ ਗੱਲ ਨਹੀਂ ਕਰਦੇ ਸਨ।
The king went to that Brahmin’s house and told about his intention of visiting Krishna and both of them did not talk anything else in mornings and evenings except Krishna.
ਬਿਪ੍ਰਕਹੈਘਨਿਸ੍ਯਾਮਹੀਆਇਹੈਸ੍ਯਾਮਹੀਆਇਹੈਭੂਪਉਚਾਰੈ॥
ਬ੍ਰਾਹਮਣ ਕਹਿੰਦਾ ਸੀ ਕਿ ਸ੍ਰੀ ਕ੍ਰਿਸ਼ਨ ਆਉਣਗੇ ਅਤੇ ਰਾਜਾ ਵੀ ਕਹਿੰਦਾ ਸੀ ਕਿ ਸ਼ਿਆਮ ਜੀ ਆਉਣਗੇ।
Brahmin said that Krishna would come and the king also said that Krishna would come