ਕੈਰਵਆਏਹੁਤੇਜਿਤਨੇਸਭਆਪਨੇਆਪਨੇਧਾਮਿਸਿਧਾਏ॥
ਜਿਤਨੇ ਵੀ ਕੌਰਵ ਉਥੇ ਆਏ ਹੋਏ ਸਨ, ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ।
ਸ੍ਯਾਮਭਨੈਬਹੁਰੋਬ੍ਰਿਜਨਾਇਕਦੁਆਰਵਤੀਹੂਕੇਭੀਤਰਆਏ॥੨੪੨੭॥
(ਕਵੀ) ਸ਼ਿਆਮ ਕਹਿੰਦੇ ਹਨ, ਫਿਰ ਸ੍ਰੀ ਕ੍ਰਿਸ਼ਨ ਦੁਆਰਿਕਾ ਵਿਚ ਆ ਗਏ ॥੨੪੨੭॥
On this side the Kaurvas also went to their homes and Krishna again returned to Dwarka.2427.
ਦੋਹਰਾ॥
ਦੋਹਰਾ:
DOHRA
ਜਗਿਤਹਾਕਰਕੈਚਲਿਯੋਸ੍ਯਾਮਭਨੈਬਸੁਦੇਵ॥
(ਕਵੀ) ਸ਼ਿਆਮ ਕਹਿੰਦੇ ਹਨ, ਬਸਦੇਵ ਉਥੇ ਯੱਗ ਕਰ ਕੇ (ਵਾਪਸ) ਚਲਿਆ ਹੈ
ਜਿਹਕੋਸੁਤਚਉਦਹਭਵਨਸਭਦੇਵਨਕੋਭੇਵ॥੨੪੨੮॥
ਜਿਸ ਦਾ ਪੁੱਤਰ ਚੌਦਾਂ ਲੋਕਾਂ ਦੇ ਸਾਰਿਆਂ ਦੇਵਤਿਆਂ ਦਾ ਦੇਵਤਾ ਹੈ ॥੨੪੨੮॥
Before leaving, Krishna performed a Yajna, because the son of Vasudev is the god of gods in all the fourteen worlds.2428.
ਚੌਪਈ॥
ਚੌਪਈ:
CHAUPAI
ਚਲਿਯੋਸ੍ਯਾਮਜੂਪ੍ਰੇਮਬਢਾਈ॥
ਪ੍ਰੇਮ ਨੂੰ ਵਧਾ ਕੇ ਸ੍ਰੀ ਕ੍ਰਿਸ਼ਨ ਚਲ ਪਏ।
ਪੂਜਿਯੋਚਰਨਪਿਤਾਕੇਜਾਈ॥
ਜਾ ਕੇ ਪਿਤਾ ਦੇ ਚਰਨਾਂ ਦੀ ਪੂਜਾ ਕੀਤੀ।
Krishna went away happily and on reaching his home, he worshipped the feet of his father
ਤਾਤਜਬੈਲਖਿਆਵਤਪਾਏ॥
ਪਿਤਾ ਨੇ ਜਦੋਂ (ਉਨ੍ਹਾਂ ਨੂੰ) ਆਉਂਦਿਆਂ ਵੇਖਿਆ,
ਤ੍ਰਿਭਵਨਕੇਕਰਤਾਠਹਰਾਏ॥੨੪੨੯॥
(ਤਾਂ ਉਨ੍ਹਾਂ ਨੂੰ) ਤ੍ਰਿਭਵਨ ਦਾ ਕਰਤਾ ਮੰਨ ਲਿਆ ॥੨੪੨੯॥
When his father saw him coming, he recognised him as the creator of all the three worlds.2429.
ਬਹੁਬਿਧਿਹਰਿਕੀਉਸਤਤਿਕਰੀ॥
ਬਹੁਤ ਤਰ੍ਹਾਂ ਨਾਲ ਕ੍ਰਿਸ਼ਨ ਦੀ ਉਸਤਤ ਕੀਤੀ।
ਮੂਰਤਿਹਰਿਕੀਚਿਤਮੈਧਰੀ॥
ਸ੍ਰੀ ਕ੍ਰਿਸ਼ਨ ਦਾ ਸਰੂਪ ਚਿਤ ਵਿਚ ਟਿਕਾ ਲਿਆ।
He praised Krishna in various ways and established the figure of Krishna in his mind
ਆਪਨੋਪ੍ਰਭੁਲਖਿਪੂਜਾਕੀਨੀ॥
ਆਪਣਾ ਪ੍ਰਭੂ ਜਾਣ ਕੇ ਪੂਜਾ ਕੀਤੀ।
ਸ੍ਰੀਜਦੁਬੀਰਜਾਨਸਭਲੀਨੀ॥੨੪੩੦॥
ਸ੍ਰੀ ਕ੍ਰਿਸ਼ਨ ਨੇ (ਉਸ) ਸਾਰੀ (ਅਵਸਥਾ ਨੂੰ) ਜਾਣ ਲਿਆ ॥੨੪੩੦॥
Considering him his Lord-God, he worshipped him and Krishna also comprehended the whole mystery in his mind.2430.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਕੁਰਖੇਤ੍ਰਬਿਖੈਜਗਿਕਰਕੈਗ੍ਵਾਰਿਨਕਉਗਿਆਨਦ੍ਰਿੜਾਇਦ੍ਵਾਰਵਤੀਜਾਤਭਏਧਿਆਇਸਮਾਪਤੰ॥
ਇਥੇ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਕੁਲਖੇਤ੍ਰ ਵਿਚ ਯੱਗ ਕਰ ਕੇ ਗੋਪੀਆਂ ਨੂੰ ਗਿਆਨ ਦ੍ਰਿੜ੍ਹਾਇਆ ਅਤੇ ਦੁਆਰਿਕਾ ਨੂੰ ਚਲੇ ਗਏ, ਅਧਿਆਇ ਦੀ ਸਮਾਪਤੀ।
End of the chapter entitled “Returning to Dwarka after performance of Yajna and giving instructions about knowledge to gopis” in End of the description in Krishnavatara (based on Dasham Skandh Purana) in Bachittar Natak.
ਅਥਦੇਵਕੀਕੇਛਠਹੀਪੁਤ੍ਰਬਲਿਲੋਕਤੇਲਿਆਇਦੇਨਿਕਥਨੰ॥
ਹੁਣ ਦੇਵਕੀ ਦੇ ਛੇਆਂ ਪੁੱਤਰਾਂ ਨੂੰ ਬਲਿ ਲੋਕ ਤੋਂ ਲਿਆ ਦੇਣ ਦਾ ਕਥਨ:
Now begins the description about bringing all the six sons of Devaki
ਸਵੈਯਾ॥
ਸਵੈਯਾ:
SWAYYA
ਸ੍ਰੀਬ੍ਰਿਜਨਾਇਕਪੈਤਬਹੀਕਬਿਸ੍ਯਾਮਕਹੈਚਲਿਦੇਵਕੀਆਈ॥
ਕਵੀ ਸ਼ਿਆਮ ਕਹਿੰਦੇ ਹਨ, ਤਦੋਂ ਸ੍ਰੀ ਕ੍ਰਿਸ਼ਨ ਕੋਲ ਦੇਵਕੀ ਚਲ ਕੇ ਆਈ।
ਚਉਦਹਲੋਕਨਕੇਕਰਤਾਤੁਮਸਤਿਇਹੈਮਨਮੈਠਹਰਾਈ॥
(ਕਹਿਣ ਲਗੀ) ਮੈਂ ਮਨ ਵਿਚ ਯਕੀਨ ਕਰ ਲਿਆ ਹੈ ਕਿ ਤੁਸੀਂ ਚੌਦਾਂ ਲੋਕਾਂ ਦੇ ਕਰਤਾ ਹੋ।
The poet Shyam says that then Devaki came to Krishna and considered him as the True Lord in her mind, as the creator of all the fourteen worlds,
ਹੋਮਧੁਕੀਟਭਕੇਕਰਤਾਬਧਐਸੇਕਰੀਹਰਿਜਾਨਿਬਡਾਈ॥
(ਤੁਸੀਂ ਹੀ) ਮਧੁ ਅਤੇ ਕੈਟਭ ਦਾ ਬਧ ਕਰਨ ਵਾਲੇ ਹੋ, (ਕ੍ਰਿਸ਼ਨ ਨੂੰ) ਪ੍ਰਭੂ ਜਾਣ ਕੇ ਇਸ ਤਰ੍ਹਾਂ ਵਡਿਆਈ ਕੀਤੀ।
And the killer of Madhu and Kaitabh praising Krishna thus in her mind,
ਪੁਤ੍ਰਜਿਤੇਹਮਰੈਹਨੇਕੰਸਸੋਊਹਮਕਉਤੁਮਦੇਹੁਮੰਗਾਈ॥੨੪੩੧॥
(ਅਤੇ ਕਿਹਾ) ਜਿਤਨੇ ਮੇਰੇ ਪੁੱਤਰ ਕੰਸ ਨੇ ਮਾਰੇ ਹਨ, ਉਹ ਤੁਸੀਂ ਮੈਨੂੰ ਮੰਗਵਾ ਦਿਓ ॥੨੪੩੧॥
She said, “O Lord! bring to me all our sons, who have been killed by Kansa.”2431.
ਆਨਿਦੀਏਬਲਿਲੋਕਤੇਬਾਲਕਮਾਇਕੇਬੈਨਜਬੈਸੁਨਿਪਾਏ॥
ਜਦੋਂ ਮਾਤਾ ਦੇ ਬੋਲ ਸੁਣੇ ਤਾਂ ਬਲਿ-ਲੋਕ (ਪਾਤਾਲ) ਤੋਂ ਬਾਲਕ ਲਿਆ ਦਿੱਤੇ।
Hearing the worlds of his mother, the Lord (Krishna) brought all her sons from the nether-world,
ਦੇਵਕੀਬਾਲਕਜਾਨਿਤਿਨੈਕਬਿਸ੍ਯਾਮਕਹੈਉਠਿਕੰਠਿਲਗਾਏ॥
ਕਵੀ ਸ਼ਿਆਮ ਕਹਿੰਦੇ ਹਨ, ਦੇਵਕੀ ਨੇ ਉਨ੍ਹਾਂ ਨੂੰ ਪੁੱਤਰ ਜਾਣ ਕੇ ਗਲ ਨਾਲ ਲਾ ਲਿਆ।
Devaki also considering them her own sons, hugged them
ਜਨਮਨਕੀਸੁਧਿਭੀਤਿਨਕੇਹਮਬਾਮਨਹੈਇਹਬੈਨਸੁਨਾਏ॥
(ਕ੍ਰਿਸ਼ਨ ਦੀ ਕ੍ਰਿਪਾ ਕਰ ਕੇ) ਉਨ੍ਹਾਂ ਨੂੰ (ਪਿਛਲੇ) ਜਨਮਾਂ ਦੀ ਯਾਦ ਆ ਗਈ ਅਤੇ ਉਨ੍ਹਾਂ ਨੇ ਬਚਨ ਸੁਣਾਏ ਕਿ ਅਸੀਂ ਬ੍ਰਾਹਮਣ ਹਾਂ।
Their consciousness about their birth also revived and they also came to know about their high lineage