GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 543
Display Settings
ਐਸੇਕਹਿਓਬ੍ਰਿਜਕਉਤੁਮਤਿਆਗਿਗਏਮਥੁਰਾਜੀਅਐਸੋਹੀਭਾਯੋ
(ਫਿਰ) ਇਸ ਤਰ੍ਹਾਂ ਕਿਹਾ ਕਿ ਤੁਸੀਂ ਬ੍ਰਜ-ਭੂਮੀ ਨੂੰ ਛਡ ਕੇ ਮਥੁਰਾ ਚਲੇ ਗਏ, ਇਸ ਤਰ੍ਹਾਂ (ਤੁਹਾਡੇ) ਮਨ ਨੂੰ ਚੰਗਾ ਲਗਾ।
Came here, it seems that Matura is more dear to you
ਕਾਭਯੋਜੋਤੁਮਮਾਰਿਚੰਡੂਰਪ੍ਰਹਾਰਿਕੈਸੰਗਹਿਕੰਸਹਿਘਾਯੋ
ਕੀ ਹੋਇਆ ਜੇ ਤੁਸੀਂ ਚੰਡੂਰ ਨੂੰ ਕੰਸ ਦੇ ਸਮੇਤ ਮਾਰ ਕੇ ਨਸ਼ਟ ਕਰ ਦਿੱਤਾ।
What then if you killed Chandur and knocked down and killed Kansa by catching him from his hair
ਹਉਨਿਰਮੋਹਨਿਹਾਰਦਸਾਹਮਰੀਤੁਮਰੇਮਨਮੋਹਆਯੋ॥੨੪੧੭॥
ਹੇ ਨਿਰਮੋਹੀ! ਸਾਡੀ ਹਾਲਤ ਵੇਖ ਕੇ ਵੀ ਤੇਰੇ ਮਨ ਵਿਚ ਮੋਹ (ਦੀ ਭਾਵਨਾ) ਪੈਦਾ ਨਾ ਹੋਈ ॥੨੪੧੭॥
O unkind one! did you not feel even a little of affection on seeing our condition?”2417.
ਜਸੋਧਾਬਾਚਕਾਨ੍ਰਹਜੂਸੋ
ਜਸੋਧਾ ਨੇ ਕਾਨ੍ਹ ਜੀ ਪ੍ਰਤਿ ਕਿਹਾ:
Yashoda speech to Krshna
ਸਵੈਯਾ
ਸਵੈਯਾ:
SWAYYA
ਪ੍ਰੀਤਿਬਢਾਇਜਸੋਮਤਿਯੌਬ੍ਰਿਜਭੂਖਨਸੋਇਕਬੈਨਉਚਾਰੋ
ਪ੍ਰੇਮ ਵਧਾ ਕੇ ਜਸੋਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਇਕ ਬਚਨ ਕਿਹਾ,
ਪਾਲਕੀਏਜਬਪੂਤਬਡੇਤੁਮਦੇਖਿਯੋਤਬੈਹਮਹੇਤਤੁਹਾਰੋ
ਹੇ ਪੁੱਤਰ! ਤੁਹਾਨੂੰ ਪਾਲ ਕੇ ਜਦ ਵੱਡਾ ਕੀਤਾ, ਤਦ ਤੁਸੀਂ ਖ਼ੁਦ ਹੀ ਵੇਖ ਲਿਆ ਕਿ ਤੁਹਾਡੇ ਕੋਲ (ਸਾਡੇ ਲਈ ਕਿਤਨਾ) ਪਿਆਰ ਹੈ।
Then Yashoda said affectionately to Krishna, “O son! I have brought you up, and you witnessed it your self that how much affection have you for me.
ਤੋਕਹਦੋਸਲਗਾਉਹਉਕਿਉਹਰਿਹੈਸਭਫੁਨਿਦੋਸਹਮਾਰੋ
ਹੇ ਸ੍ਰੀ ਕ੍ਰਿਸ਼ਨ! ਮੈਂ ਤੈਨੂੰ ਕਿਉਂ ਦੋਸ਼ ਲਗਾਵਾਂ, ਸਾਰਾ ਅਸਲੋਂ ਮੇਰਾ ਹੀ ਦੋਸ਼ ਹੈ।
“But you are not at fault, all fault is mine, it appears that on tying you with the mortar,
ਊਖਲਸੋਤੁਹਿਬਾਧਕੈਮਾਰਿਯੋਹੈਜਾਨਤਹੋਸੋਊਬੈਰਚਿਤਾਰੋ॥੨੪੧੮॥
ਮੈਂ ਤੈਨੂੰ ਉਖਲ ਨਾਲ ਬੰਨ੍ਹ ਕੇ ਮਾਰਿਆ ਸੀ। ਮੈਂ ਜਾਣਦੀ ਹਾਂ, (ਤੂੰ) ਓਹੀ ਵੈਰ ਯਾਦ ਕੀਤਾ ਹੋਵੇਗਾ ॥੨੪੧੮॥
Once I beat you, remembering that affliction, you are taking this revenge.2418.
ਮਾਇਹ੍ਵੈਬਾਤਕਹੋਤੁਮਸੌਸੁਤੋਮੋਬਤੀਆਸੁਨਿਸਾਚਪਤੀਜੈ
(ਸ੍ਰੀ ਕ੍ਰਿਸ਼ਨ ਨੇ ਉੱਤਰ ਦਿੱਤਾ) ਹੇ ਮਾਤਾ! ਮੈਂ ਤੈਨੂੰ ਗੱਲ ਕਹਾਂ। ਤੂੰ ਮੇਰੀ ਗੱਲ ਸੁਣ ਕੇ ਸਚ ਮੰਨ ਲਈਂ।
“O mother! whatever I am saying unto you, consider it as true and
ਅਉਰਨਕੀਸਿਖਲੈਤਬਜਿਉਤੈਸੋਕਾਜਕਰੋਜਿਨਿਯੌਸੁਨਿਲੀਜੈ
(ਜਸੋਧਾ ਨੇ ਕਿਹਾ) ਹੋਰਨਾਂ ਦੀ ਸਿਖਿਆ ਲੈ ਕੇ, ਤਦ (ਤੁਸੀਂ) ਅਜਿਹੇ ਕੰਮ ਕਰੋ ਜਿਨ੍ਹਾਂ ਨੂੰ ਅਸੀਂ ਸੁਣ ਸਕੀਏ।
Do not conclude anything on being told anything by someone else
ਨੈਕਬਿਛੋਹਭਏਤੁਮਰੇਮਰੀਐਤੁਮਰੇਪਲਹੇਰਤਜੀਜੈ
ਤੇਰੇ ਜ਼ਰਾ ਜਿੰਨੇ ਵਿਛੋੜੇ ਨਾਲ (ਅਸੀਂ) ਮਰਦੇ ਹਾਂ ਅਤੇ ਤੁਹਾਨੂੰ ਪਲ ਭਰ ਵੇਖ ਕੇ ਜੀਉਂਦੇ ਹਾਂ।
“I feel the condition of death on being separated from you, and I can keep alive only on seeing you
ਬਾਲਬਲਾਇਲਿਉਹਉਬਹੁਰੋਬ੍ਰਿਜਕੋਬ੍ਰਿਜਭੂਖਨਭੂਖਿਤਕੀਜੈ॥੨੪੧੯॥
ਹੇ ਬਾਲਕ! ਮੈਂ ਤੇਰੀਆਂ ਬਾਲਵਾਂ ਲੈਂਦੀ ਹਾਂ। ਹੇ ਬ੍ਰਜ-ਭੂਸ਼ਣ! ਤੁਸੀਂ ਫਿਰ ਆ ਕੇ ਬ੍ਰਜ ਨੂੰ (ਆਪਣੀ) ਮੌਜੂਦਗੀ ਨਾਲ ਸੁਸੱਜਿਤ ਕਰ ਦਿਓ ॥੨੪੧੯॥
O mother! during my childhood, you took all my sufferings on yourself, now give me the honour of making me the ornament of Braja again.”2419.
ਦੋਹਰਾ
ਦੋਹਰਾ:
DOHRA
ਨੰਦਜਸੋਦਹਿਕ੍ਰਿਸਨਮਿਲਿਅਤਿਚਿਤਮੈਸੁਖਪਾਇ
ਨੰਦ ਅਤੇ ਜਸੋਧਾ ਨੇ ਕ੍ਰਿਸ਼ਨ ਨੂੰ ਮਿਲ ਕੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
ਸਭੈਗੋਪਿਕਾਜਹਿਹੁਤੀਤਹਹੀਪਹੁਚੇਜਾਇ॥੨੪੨੦॥
ਸਾਰੀਆਂ ਗੋਪੀਆਂ ਜਿਥੇ ਟਿਕੀਆਂ ਹੋਈਆਂ ਸਨ, (ਸ੍ਰੀ ਕ੍ਰਿਸ਼ਨ) ਉਥੇ ਜਾ ਪਹੁੰਚੇ ॥੨੪੨੦॥
Nand, Yashoda and Krihsna, getting extreme happiness in their minds, reached at the place, where all the gopis were standing.2420.
ਸਵੈਯਾ
ਸਵੈਯਾ:
SWAYYA
ਸ੍ਰੀਬ੍ਰਿਜਨਾਥਹਕੋਜਬਹੀਲਖਿਕੈਤਿਹਗ੍ਵਾਰਨਿਆਗਮਪਾਯੋ
ਜਦ ਉਨ੍ਹਾਂ ਗੋਪੀਆਂ ਨੇ ਜਾਣਿਆ ਕਿ ਸ੍ਰੀ ਕ੍ਰਿਸ਼ਨ ਉਥੇ ਡੇਰੇ ਵਿਚ ਆਇਆ ਹੈ।
ਆਗੇਹੀਏਕਚਲੀਉਠਕੈਨਹਿਏਕਨਕੇਉਰਿਆਨੰਦਮਾਯੋ
ਕੋਈ ਇਕ ਉਠ ਕੇ ਅਗਵਾਨੀ ਲਈ ਚਲ ਪਈ ਅਤੇ ਇਕਨਾਂ ਦੇ ਹਿਰਦੇ ਵਿਚ ਆਨੰਦ ਸਮਾਉਂਦਾ ਨਹੀਂ ਸੀ।
When the gopis saw Krishna coming and one of them got up and went forward and the delight welled up in the minds of many
ਭੇਖਮਲੀਨਜੇਗੁਆਰਿਹੁਤੀਤਿਨਭੇਖਨਵੀਨਸਜੇਕਬਿਗਾਯੋ
ਕਵੀ ਕਹਿੰਦੇ ਹਨ, ਜਿਹੜੀਆਂ ਗੋਪੀਆਂ ਮੈਲਾ ਵੇਸ ਕਰੀ ਫਿਰਦੀਆਂ ਸਨ, ਉਨ੍ਹਾਂ ਨੇ ਨਵੇਂ ਵੇਸ ਧਾਰਨ ਕਰ ਲਏ।
ਮਾਨਹੁਮ੍ਰਿਤਕਜਾਗਉਠਿਯੋਤਿਨਕੇਤਨਮੈਬਹੁਰੋਜੀਅਆਯੋ॥੨੪੨੧॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੁਰਦਾ ਜਾਗ ਉਠਿਆ ਹੋਵੇ ਅਤੇ ਉਨ੍ਹਾਂ ਦੇ ਸ਼ਰੀਰ ਵਿਚ ਫਿਰ ਜਾਨ ਆ ਗਈ ਹੋਵੇ ॥੨੪੨੧॥
The newness came on the gopis wearing unclean garbs as if some dead one had risen again and had got another lease of life.2421.
ਗ੍ਵਾਰਿਨਿਬਾਚ
ਗੋਪੀਆਂ ਨੇ ਕਿਹਾ:
Speech of the gopi:
ਸਵੈਯਾ
ਸਵੈਯਾ:
SWAYYA
ਯੌਇਕਭਾਖਤਹੈਮੁਖਤੇਮਿਲਿਗ੍ਵਾਰਿਨਿਸ੍ਰੀਬ੍ਰਿਜਨਾਥਚਿਤੈਕੈ
ਗੋਪੀਆਂ ਨੇ ਮਿਲ ਕੇ ਸ੍ਰੀ ਕ੍ਰਿਸ਼ਨ ਨੂੰ ਵੇਖਿਆ ਅਤੇ ਇਕ ਨੇ ਮੁਖ ਤੋਂ ਇਸ ਤਰ੍ਹਾਂ ਕਿਹਾ,
ਜਿਉਅਕ੍ਰੂਰਕੇਸੰਗਗਏਚੜਿਸ੍ਯੰਦਨਨਾਥਹੁਲਾਸਬਢੈਕੈ
ਹੇ ਨਾਥ! ਜਿਸ ਦਿਨ ਦੇ ਤੁਸੀਂ ਅਕਰੂਰ ਨਾਲ ਰਥ ਉਤੇ ਚੜ੍ਹ ਕੇ ਅਤੇ ਮਨ ਵਿਚ ਉਤਸਾਹ ਨੂੰ ਵਧਾ ਕੇ ਗਏ ਹੋ।
One of the gopis said on seeing Krishna, “Since the time, when Krishna delightfully went with Akrur, mounting on his chariot,
ਦੂਰਹੁਲਾਸਕੀਯੋਬ੍ਰਿਜਤੇਕਛੁਗੁਆਰਿਨਕੀਕਰੁਨਾਨਹਿਕੈਕੈ
(ਉਸ ਦਿਨ ਤੋਂ) ਬ੍ਰਜ-ਭੂਮੀ ਦਾ ਉਤਸਾਹ ਖ਼ਤਮ ਹੋ ਗਿਆ ਹੈ ਅਤੇ ਗੋਪੀਆਂ ਉਤੇ ਕੁਝ ਵੀ ਕਰੁਣਾ ਕਰ ਕੇ (ਸੁਖ ਸਾਂਦ) ਨਹੀਂ ਪੁੱਛੀ।
From that time he has relinquished his kindness towards the gopis and
ਏਕਕਹੈਇਹਭਾਤਿਸਖੀਮੁਖਜੋਵਤਏਕਰਹੀਚੁਪਹ੍ਵੈਕੈ॥੨੪੨੨॥
ਇਕ ਸਖੀ ਨੇ ਤਾਂ ਇਸ ਤਰ੍ਹਾਂ ਕਹਿ ਦਿੱਤਾ ਅਤੇ ਇਕ ਮੁਖ ਵਲ ਵੇਖਦੀ ਹੋਈ ਚੁਪ ਕਰ ਰਹੀ ॥੨੪੨੨॥
Thus finished the pleasure of Braja ,someone is talking like this and someone is standing silently.2422.
ਸ੍ਰੀਬ੍ਰਿਜਨਾਥਗਯੋਮਥੁਰਾਕਛੁਚਿਤਬਿਖੈਸਖੀਹੇਤਧਾਰਿਯੋ
ਹੇ ਸਖੀ! (ਜਦੋਂ ਦੇ) ਸ੍ਰੀ ਕ੍ਰਿਸ਼ਨ ਮਥੁਰਾ ਨੂੰ ਗਏ ਹਨ, (ਉਦੋਂ ਤੋਂ ਆਪਣੇ) ਚਿਤ ਵਿਚ ਕੋਈ ਹਿਤ ਨਹੀਂ ਧਰਿਆ।
“O friend! Krishna has gone to Matura, he has never thought about us with love
ਨੈਕਮੋਹਕੀਯੋਚਿਤਮੈਨਿਰਮੋਹਹੀਆਪਨਚਿਤਬਿਚਾਰਿਯੋ
(ਇਸ ਨੇ) ਚਿਤ ਵਿਚ ਜ਼ਰਾ ਜਿੰਨਾ ਮੋਹ ਨਹੀਂ ਕੀਤਾ। (ਇਸ ਲਈ ਅਸੀਂ ਇਸ ਨੂੰ) ਆਪਣੇ ਚਿਤ ਵਿਚ ਨਿਰਮੋਹੀ ਵਿਚਾਰ ਲਿਆ।
He had not even the slightest attachment for us and he became unkind in his mind
ਯੌਬ੍ਰਿਜਨਾਇਕਗ੍ਵਾਰਿਤਜੀਜਸੁਤਾਛਬਿਕੋਕਬਿਸ੍ਯਾਮਉਚਾਰਿਯੋ
ਕਵੀ ਸ਼ਿਆਮ ਨੇ ਉਸ ਦ੍ਰਿਸ਼ ਦੀ ਉਪਮਾ ਇਸ ਤਰ੍ਹਾਂ ਕੀਤੀ ਕਿ ਸ੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਇਸ ਤਰ੍ਹਾਂ ਛਡ ਦਿੱਤਾ,
ਆਪੁਨੀਚਉਪਹਿਤੇਅਪੁਨੀਮਾਨੋਕੁੰਜਹਿਤਿਆਗਭੁਜੰਗਸਿਧਾਰਿਯੋ॥੨੪੨੩॥
ਮਾਨੋ ਆਪਣੀ ਇੱਛਾ ਨਾਲ ਆਪਣੀ ਕੁੰਜ ਨੂੰ ਤਿਆਗ ਕੇ ਸੱਪ ਚਲਾ ਗਿਆ ਹੋਵੇ ॥੨੪੨੩॥
Krishna has forsaken the gopis like the snake going away leaving behind his slough.”2423.
ਚੰਦ੍ਰਭਗਾਬ੍ਰਿਖਭਾਨੁਸੁਤਾਬ੍ਰਿਜਨਾਇਕਕਉਇਹਭਾਤਿਸੁਨਾਈ
ਚੰਦ੍ਰਭਗਾ ਅਤੇ ਰਾਧਾ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ (ਕਹਿ ਕੇ) ਸੁਣਾਇਆ।
ਸ੍ਰੀਬ੍ਰਿਜਨਾਥਗਏਮਥੁਰਾਤਜਿਕੈਬ੍ਰਿਜਪ੍ਰੀਤਿਸਭੈਬਿਸਰਾਈ
ਸ੍ਰੀ ਕ੍ਰਿਸ਼ਨ (ਸਾਨੂੰ) ਛਡ ਕੇ ਮਥੁਰਾ ਚਲੇ ਗਏ ਅਤੇ ਬ੍ਰਜ ਦੀ ਸਾਰੀ ਪ੍ਰੀਤ ਭੁਲਾ ਦਿੱਤੀ।
Chandarbhaga and Radha said this to Krishna, “Krishna, relinquishing his attachment for Braja, has gone to Mathura,
ਰਾਧਿਕਾਜਾਬਿਧਿਮਾਨਕੀਯੋਹਰਿਤੈਸੇਹੀਮਾਨਕੀਯੋਜੀਅਆਈ
ਜਿਸ ਤਰ੍ਹਾਂ ਰਾਧਾ ਨੇ 'ਮਾਣ' ਕੀਤਾ ਸੀ, ਉਸੇ ਤਰ੍ਹਾਂ ਕ੍ਰਿਸ਼ਨ ਨੇ 'ਮਾਣ' ਕੀਤਾ ਹੈ, (ਇਹੀ ਗੱਲ) ਮਨ ਵਿਚ ਆਈ ਹੈ।
“The way in which Radha had exhibited her pride, Krishna also thought that he should also do the same
ਤਾਦਿਨਕੇਬਿਛੁਰੇਬਿਛੁਰੇਸੁਦਈਹਮਕਉਅਬਆਨਿਦਿਖਾਈ॥੨੪੨੪॥
ਉਸ ਦਿਨ ਦੇ ਵਿਛੜੇ ਹੋਏ ਵਿਛੜੇ ਹੀ ਰਹੇ ਹੋ, ਹੁਣ ਸਾਨੂੰ ਆ ਕੇ ਦਿਖਾਈ ਦਿੱਤੀ ਹੈ ॥੨੪੨੪॥
We are seeing each other now after having been separated for a long time.”2424.
ਏਕਮਿਲੀਕਹਿਯੌਬਤੀਯਾਜੁਹੁਤੀਬ੍ਰਿਜਭੂਖਨਕਉਅਤਿਪਿਆਰੀ
ਇਕ ਗੋਪੀ ਇਸ ਤਰ੍ਹਾਂ ਗੱਲ ਕਹਿ ਕੇ ਮਿਲੀ ਜੋ ਸ੍ਰੀ ਕ੍ਰਿਸ਼ਨ ਨੂੰ ਬਹੁਤ ਪਿਆਰੀ ਸੀ।
ਚੰਦ੍ਰਭਗਾਬ੍ਰਿਖਭਾਨੁਸੁਤਾਜੁਧਰੇਤਨਬੀਚਕੁਸੁੰਭਨਸਾਰੀ
ਚੰਦ੍ਰਭਗਾ ਅਤੇ ਰਾਧਾ ਜਿਨ੍ਹਾਂ ਨੇ ਸ਼ਰੀਰ ਉਤੇ ਕੁਸੁੰਭੇ ਰੰਗ ਦੀਆਂ ਸਾੜ੍ਹੀਆਂ ਪਾਈਆਂ ਹੋਈਆਂ ਸਨ;
Saying thus, Chandarbhaga and Radha, looking charming in their red saris, met Krishna
ਕੇਲਕਥਾਦਈਛੋਰਿਰਹੀਚਕਿਚਿਤ੍ਰਹਕੀਪੁਤਰੀਸੀਸਵਾਰੀ
(ਉਨ੍ਹਾਂ ਨੇ) ਕ੍ਰੀੜਾ ਦੀ ਵਾਰਤਾ ਤਾਂ ਛਡ ਦਿੱਤੀ ਹੈ, (ਬਸ ਕ੍ਰਿਸ਼ਨ ਨੂੰ ਵੇਖ ਕੇ) ਡੌਰ ਭੌਰ ਹੋ ਰਹੀਆਂ ਹਨ ਅਤੇ ਚਿਤਰ ਦੀਆਂ ਪੁਤਲੀਆਂ ਵਾਂਗ ਲਗਦੀਆਂ ਹਨ।
ਸ੍ਯਾਮਭਨੈਬ੍ਰਿਜਨਾਥਤਬੈਸਬਗ੍ਵਾਰਿਨਗਿਆਨਹੀਮੈਕਰਿਡਾਰੀ॥੨੪੨੫॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਨੇ ਉਸ ਵੇਲੇ ਸਾਰੀਆਂ ਗੋਪੀਆਂ ਨੂੰ ਗਿਆਨਮਈ ਕਰ ਦਿੱਤਾ ॥੨੪੨੫॥
Leaving the narration of the story of wonderful play, they are seeing Krishna with wonder and the poet Shyam says that Krishna instructed the gopis about knowledge.2425.
ਬਿਸਨਪਦਧਨਾਸਰੀ
ਬਿਸਨਪਦ ਧਨਾਸਰੀ:
BISHANPADA DHANASSARI
ਸੁਨਿਪਾਈਬ੍ਰਿਜਬਾਲਾਮੋਹਨਆਏਹੈਕੁਰੁਖੇਤਿ
ਬ੍ਰਜ ਦੀਆਂ ਬਾਲੜੀਆਂ (ਮੁਟਿਆਰਾਂ) ਨੇ (ਇਹ ਗੱਲ) ਸੁਣ ਲਈ ਕਿ ਸ੍ਰੀ ਕ੍ਰਿਸ਼ਨ ਕੁਰੁਕਸ਼ੇਤ੍ਰ ਆਏ ਹਨ।
The damsels of Braja heard that Krishna had come to Kurukshetra he is the same Krishna
ਦਰਸਨਦੇਖਿਸਭੈਦੁਖਬਿਸਰੇਬੇਦਕਹਤਜਿਹਨੇਤਿ
ਜਿਸ ਨੂੰ ਵੇਦ ਨੇ 'ਨੇਤਿ ਨੇਤਿ' ਕਿਹਾ ਹੈ, ਉਸ ਦੇ ਦਰਸ਼ਨ ਕਰ ਕੇ ਸਾਰੇ ਦੁਖ ਭੁਲ ਗਈਆਂ ਹਨ।
, Seeing whom all the afflictions come to an end
ਤਨਮਨਅਟਕਿਓਚਰਨਕਵਲਸੋਧਨਨਿਵਛਾਵਰਿਦੇਤ
ਉਸ ਦੇ ਚਰਨਾਂ ਕਮਲਾਂ ਨਾਲ ਤਨ ਅਤੇ ਮਨ ਅਟਕ ਗਿਆ ਹੈ ਅਤੇ ਉਸ ਉਤੋਂ ਧਨ ਨਿਛਾਵਰ ਕਰ ਦਿੱਤਾ ਹੈ।
And who is called eternal (nitya) by the Vedas, our mind and body is absorbed in his lotus-feet and our wealth is a sac
ਕ੍ਰਿਸਨਇਕਾਤਿਕੀਯੋਤਿਹਹੀਛਿਨਕਹਿਯੋਗਿਆਨਸਿਖਿਲੇਹੁ
(ਉਨ੍ਹਾਂ ਨੂੰ) ਕ੍ਰਿਸ਼ਨ ਨੇ ਇਕਲਿਆਂ ਕਰ ਕੇ, ਉਸੇ ਵੇਲੇ ਕਿਹਾ ਕਿ ਗਿਆਨ ਸਿਖ ਲਵੋ।
Then Krishna called all of them in seclusion and asking them to engross themselves in the instructions of Knowledge,
ਮਿਲਬਿਛੁਰਨਦੋਊਇਹਜਗਮੈਮਿਥਿਆਤਨੁਅਸਨੇਹੁ॥੨੪੨੬॥
ਮਿਲਣਾ ਅਤੇ ਵਿਛੜਨਾ ਦੋਵੇਂ ਇਸ ਜਗਤ (ਦਾ ਚਲਨ ਹਨ) ਅਤੇ ਸ਼ਰੀਰ ਦਾ ਪ੍ਰੇਮ ਮਿਥਿਆ ਹੈ ॥੨੪੨੬॥
He said, “The union and separation is the tradition of this world and the love for the body is false.”2426.
ਸਵੈਯਾ
ਸਵੈਯਾ:
SWAYYA
ਬ੍ਰਿਜਨਾਇਕਠਾਢਿਭਏਉਠਕੈਸਭਗੁਆਰਨਿਕਉਐਸੇਗਿਆਨਦ੍ਰਿੜਾਏ
ਸਾਰੀਆਂ ਗੋਪੀਆਂ ਨੂੰ ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਸ੍ਰੀ ਕ੍ਰਿਸ਼ਨ ਉਠ ਕੇ ਖੜੋ ਗਏ।
Krishna got up after imparting to them the instructions about knowledge in this way
ਨੰਦਜਸੋਮਤਿਪੰਡੁਕੇਪੁਤ੍ਰਨਸੰਗਿਮਿਲੇਅਤਿਹੇਤੁਬਢਾਏ
ਨੰਦ, ਜਸੋਧਾ, ਪੰਡੁ ਦੇ ਪੁੱਤਰਾਂ (ਅਰਥਾਤ ਪੰਜ ਪਾਂਡਵਾਂ) ਨਾਲ ਮਿਲ ਕੇ ਬਹੁਤ ਸਨੇਹ ਪ੍ਰਗਟਾਇਆ।
Nand and Yashoda were also pleased on meeting the Pandavas