ਦੈਧਨਪਾਇਘਨੋਘਰਿਮੈਕਛੁਦੀਨਨਦੇਤਨਨੈਕੁਕ੍ਰਿਪਾਕਰਿ॥
(ਉਹ ਮੈਨੂੰ) ਬਹੁਤ ਧਨ ਦੇਣਗੇ ਅਤੇ (ਉਹ ਮੈਂ) ਘਰ ਵਿਚ (ਲਿਆਵਾਂਗਾ)। (ਕੀ ਉਹ) ਥੋੜੀ ਜਿੰਨੀ ਕ੍ਰਿਪਾ ਕਰ ਕੇ, ਗ਼ਰੀਬਾਂ ਨੂੰ ਕੁਝ ਵੀ ਨਹੀਂ ਦਿੰਦੇ ਹੋਣਗੇ।
He gives so much to the helpless people, he may also kindly give me something
ਈਸਲਹੈਕਿਧੋਮੋਹਿਨਿਹਾਰਕੈਕੈਸੀਕ੍ਰਿਪਾਕਰਿਹੈਹਮਪੈਹਰਿ॥੨੪੦੬॥
ਕ੍ਰਿਸ਼ਨ (ਈਸ਼ਵਰ) ਮੈਨੂੰ ਵੇਖ ਕੇ ਪਛਾਣ ਲੈਣਗੇ ਅਤੇ ਸ੍ਰੀ ਕ੍ਰਿਸ਼ਨ ਮੇਰੇ ਉਤੇ ਕਿਹੋ ਜਿਹੀ ਕ੍ਰਿਪਾ ਕਰਨਗੇ ॥੨੪੦੬॥
But I cannot say, only the Lord knows, whether he will do such thing with me.”2406.
ਮਾਰਗਨਾਖਕੈਬਿਪ੍ਰਜਬੈਗ੍ਰਿਹਿਸ੍ਰੀਜਦੁਬੀਰਕੇਭੀਤਰਆਯੋ॥
ਪੈਂਡਾ ਮਾਰ ਕੇ ਜਦੋਂ ਬ੍ਰਾਹਮਣ ਸ੍ਰੀ ਕ੍ਰਿਸ਼ਨ ਦੇ ਘਰ ਦੇ ਅੰਦਰ ਆਇਆ,
ਸ੍ਰੀਬ੍ਰਿਜਨਾਥਨਿਹਾਰਤਤਾਹਿਸੁਬਿਪ੍ਰਸੁਦਾਮਾਇਹੈਠਹਰਾਯੋ॥
ਸ੍ਰੀ ਕ੍ਰਿਸ਼ਨ ਨੇ ਉਸ ਨੂੰ ਵੇਖ ਕੇ, (ਮਨ ਵਿਚ) ਯਕੀਨ ਕਰ ਲਿਆ ਕਿ ਇਹ ਸੁਦਾਮਾ ਬ੍ਰਾਹਮਣ ਹੈ।
After finishing his journey, when the Brahmin reached the residence of Krishna, Krishna recognised him that he was the Brahmin Sudama
ਆਸਨਤੇਉਠਿਆਤੁਰਹੁਇਅਤਿਪ੍ਰੀਤਿਬਢਾਇਕੈਲੈਬੇਕਉਧਾਯੋ॥
ਆਸਣ ਤੋਂ ਉਠ ਕੇ ਅਤੇ ਪ੍ਰੀਤ ਨੂੰ ਵਧਾ ਕੇ ਬਿਹਬਲ ਹੋਏ ਉਸ ਨੂੰ ਅਗੋਂ ਲੈਣ ਲਈ ਆਏ।
He advanced forward to receive him, affectionately, leaving his seat
ਪਾਇਪਰਿਓਤਿਹਕੋਹਰਿਜੀਫਿਰਿਸ੍ਯਾਮਭਨੈਉਠਿਕੰਠਿਲਗਾਯੋ॥੨੪੦੭॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਉਸ ਦੇ ਪੈਰੀਂ ਪਏ, ਫਿਰ ਉਠ ਕੇ ਉਸ ਨੂੰ ਗਲਵਕੜੀ ਵਿਚ ਲਿਆ ॥੨੪੦੭॥
He touched his feet and then hugged him.2407.
ਲੈਤਿਹਮੰਦਿਰਮਾਹਿਗਯੋਤਿਹਕੋਅਤਿਹੀਕਰਿਆਦਰੁਕੀਨੋ॥
ਉਸ ਨੂੰ ਲੈ ਕੇ ਘਰ ਦੇ ਅੰਦਰ ਗਏ ਅਤੇ ਉਸ ਨੂੰ ਬਹੁਤ ਅਧਿਕ ਆਦਰ ਦਿੱਤਾ।
He took him to his palace and welcomed and honoured him
ਬਾਰਿਮੰਗਾਇਤਹੀਦਿਜਕੋਦੋਊਪਾਇਨਧ੍ਵੈਚਰਨਾਮ੍ਰਿਤਲੀਨੋ॥
ਜਲ ਮੰਗਵਾ ਕੇ, ਉਸ ਬ੍ਰਾਹਮਣ ਦੇ ਦੋਹਾਂ ਪੈਰਾਂ ਨੂੰ ਧੋ ਕੇ ਚਰਨਾਮ੍ਰਿਤ ਲਿਆ।
He caused water to be brought, with which he washed the feet of the Brahmin, he also drank the washings of the feet
ਝੌਪਰੀਤੇਤਿਹਠਾਹਰਿਜੂਸੁਭਕੰਚਨਕੋਪੁਨਿਮੰਦਰਿਕੀਨੋ॥
ਝੌਂਪੜੀ ਦੀ ਥਾਂ ਤੇ ਸ੍ਰੀ ਕ੍ਰਿਸ਼ਨ ਨੇ ਫਿਰ ਸੁਨਹਿਰੀ ਘਰ ਬਣਵਾ ਦਿੱਤੇ।
On the other side, he transformed his hut into a palace
ਤਉਨਸਕਿਓਸੁਬਿਦਾਕਰਿਬਿਪਹਿਸ੍ਯਾਮਭਨੈਤਿਹਰੰਚਨਦੀਨੋ॥੨੪੦੮॥
(ਕਵੀ) ਸ਼ਿਆਮ ਕਹਿੰਦੇ ਹਨ, ਉਸ ਬ੍ਰਾਹਮਣ ਨੂੰ (ਕਹਿ) ਨਾ ਸਕੇ, ਅਤੇ ਵਿਦਾ ਕਰ ਦਿੱਤਾ। (ਪਰ ਪ੍ਰਤੱਖ ਤੌਰ ਤੇ) ਬਿਲਕੁਲ ਕੁਝ ਨਾ ਦਿੱਤਾ ॥੨੪੦੮॥
Doing all this, he bade farewell to the Brahmin and apparently, he did not give him anything.2408.
ਦੋਹਰਾ॥
ਦੋਹਰਾ:
DOHRA
ਜਬਦਿਜਕੇਗ੍ਰਿਹਿਪੜਤਤਬਮੋਸੋਹੁਤੋਗਰੋਹ॥
ਜਦੋਂ (ਸੰਦੀਪਨ) ਬ੍ਰਾਹਮਣ ਦੇ ਘਰ ਪੜ੍ਹਦੇ ਸਾਂ, ਤਦ ਮੇਰੇ ਨਾਲ (ਇਸ ਦੀ) ਜੁੰਡਲੀ ਸੀ।
ਅਬਲਾਲਚਬਸਿਹਰਿਭਏਕਛੂਨਦੀਨੋਮੋਹ॥੨੪੦੯॥
ਹੁਣ ਸ੍ਰੀ ਕ੍ਰਿਸ਼ਨ ਲਾਲਚ ਦੇ ਵਸ ਵਿਚ ਹੋ ਗਿਆ ਹੈ, (ਇਸ ਲਈ) ਕੁਝ ਨਹੀਂ ਦਿੱਤਾ ॥੨੪੦੯॥
When we studied at the house of our teacher, he loved me, but now the Lord has become covetous, therefore he did not give me anything.2409.
ਕਬਿਯੋਬਾਚ॥
ਕਵੀ ਨੇ ਕਿਹਾ:
Speech of the poet:
ਸਵੈਯਾ॥
ਸਵੈਯਾ:
SWAYYA
ਜੋਬ੍ਰਿਜਨਾਥਕੀਸੇਵਾਕਰੈਪੁਨਿਪਾਵਤਹੈਬਹੁਤੋਧਨਸੋਊ॥
ਜੋ ਸ੍ਰੀ ਕ੍ਰਿਸ਼ਨ ਦੀ ਸੇਵਾ ਕਰਦਾ ਹੈ, ਉਹ ਫਿਰ ਬਹੁਤ ਧਨ ਪ੍ਰਾਪਤ ਕਰਦਾ ਹੈ।
ਲੋਗਕਹਾਤਿਹਭੇਦਹਿਪਾਵਤਆਪਨੀਜਾਨਤਹੈਪੁਨਿਓਊ॥
ਲੋਕੀਂ ਉਸ ਦੇ ਭੇਦ ਨੂੰ ਕਿਵੇਂ ਪਾ ਸਕਦੇ ਹਨ, ਫਿਰ ਉਹ ਆਪ ਹੀ (ਆਪਣੀ) ਗਤਿ ਨੂੰ ਜਾਣਦਾ ਹੈ।
He, who serves Krishna, he obtains extreme wealth, but the people do not understand this mystery and only comprehend according to their understanding
ਸਾਧਨਕੇਬਰਤਾਹਰਤਾਦੁਖਬੈਰਨਕੇਸੁਬੜੇਘਰਖੋਊ॥
(ਉਹ) ਸਾਧਾਂ ਨੂੰ ਵਰ ਦੇਣ ਵਾਲਾ, ਦੁਖਾਂ ਨੂੰ ਨਸ਼ਟ ਕਰਨ ਵਾਲਾ ਅਤੇ ਵੱਡੇ ਵੱਡੇ ਵੈਰੀਆਂ ਦਾ ਘਰ ਨਸ਼ਟ ਕਰ ਦੇਣ ਵਾਲਾ ਹੈ।
Krishna is the sustainer of the saints, remover of their sufferings and the destroyer of the demon houses
ਦੀਨਨਕੇਜਗਪਾਲਬੇਕਾਜਗਰੀਬਨਿਵਾਜਨਦੂਸਰਕੋਊ॥੨੪੧੦॥
ਜਗਤ ਵਿਚ ਗ਼ਰੀਬਾਂ ਨੂੰ ਪਾਲਣ ਲਈ (ਉਸ ਵਰਗਾ) ਗਰੀਬ-ਨਿਵਾਜ਼ ਕੋਈ ਹੋਰ ਨਹੀਂ ਹੈ ॥੨੪੧੦॥
There is none other except Krishna, who is the sustainer and supporter of the poor.2410.
ਸੋਸਿਸੁਪਾਲਹਨਿਯੋਛਿਨਮੈਜਿਹਸੋਕੋਊਅਉਰਨਮਾਨਧਰੈ॥
ਉਸ ਨੇ ਸ਼ਿਸ਼ੁਪਾਲ ਨੂੰ ਛਿਣ ਭਰ ਵਿਚ ਮਾਰ ਦਿੱਤਾ ਜਿਸ ਵਰਗਾ ਕੋਈ ਅਭਿਮਾਨੀ ਨਹੀਂ ਸੀ।
He, who did not care for anyone, that Shishupal was killed by him in an instant
ਅਰੁਦੰਤਬਕਤ੍ਰਹਨਿਯੋਜਮਲੋਕਤੇਜੋਕਬਹੂੰਨਰਤੀਕੁਡਰੈ॥
ਅਤੇ ਦੰਤ ਬਕਤ੍ਰ ਨੂੰ ਮਾਰ ਦਿੱਤਾ ਜੋ ਯਮਲੋਕ ਤੋਂ ਕਦੀ ਰਤੀ ਭਰ ਵੀ ਨਹੀਂ ਡਰਦਾ ਸੀ।
He even killed the demon Bakatra, who did never have the fear of the abode of Yama
ਰਿਸਸੋਭੂਮਾਸੁਰਜੀਤਿਲਯੋਜੋਊਇੰਦ੍ਰਸੇਬੀਰਨਸੰਗਅਰੈ॥
ਕ੍ਰੋਧਿਤ ਹੋ ਕੇ (ਉਸ ਨੇ) ਭੂਮਾਸੁਰ ਨੂੰ ਜਿਤ ਲਿਆ, ਜਿਸ ਨਾਲ ਇੰਦਰ ਵਰਗਾ ਯੋਧਾ ਵੀ ਨਹੀਂ ਅੜਦਾ ਸੀ।
He even conquered Bhumasura, who fought like Indra and now has given the palace of gold to Sudama
ਅਬਕੰਚਨਧਾਮਕੀਯੋਦਿਜਕੋਬ੍ਰਿਜਨਾਥਬਿਨਾਐਸੀਕਉਨਕਰੈ॥੨੪੧੧॥
(ਉਸ ਨੇ) ਹੁਣ ਬ੍ਰਾਹਮਣ ਦੇ ਘਰ ਸੋਨੇ ਦੇ ਬਣਾ ਦਿੱਤੇ ਹਨ। ਸ੍ਰੀ ਕ੍ਰਿਸ਼ਨ ਤੋਂ ਬਿਨਾ ਹੋਰ ਕੌਣ ਅਜਿਹੀ ਕ੍ਰਿਪਾ ਕਰ ਸਕਦਾ ਹੈ ॥੨੪੧੧॥
Then tell us, who else except him can do all this?2411.
ਜਾਮਧੁਕੀਟਭਕੋਬਧਕੈਭੂਇੰਦ੍ਰਦਈਕਰਿਕੈਕਰੁਨਾਈ॥
ਜਿਸ ਨੇ ਮਧੁ ਅਤੇ ਕੈਟਭ ਨੂੰ ਮਾਰ ਕੇ ਅਤੇ ਕਰੁਣਾ ਕਰ ਕੇ ਇੰਦਰ ਨੂੰ ਭੂਮੀ ਪ੍ਰਦਾਨ ਕਰ ਦਿੱਤੀ।
He, who on killing Madhu and Kaitabh, full of kindness, donated the earth to Indra
ਅਉਰਜਿਤੀਇਹਸਾਮੁਹੇਸਤ੍ਰਨਸੈਨਗਈਸਭਯਾਹਿਖਪਾਈ॥
ਹੋਰ ਜਿਤਨੀ ਵੀ ਵੈਰੀ ਸੈਨਾ ਇਸ ਦੇ ਸਾਹਮਣੇ ਗਈ, (ਉਹ) ਸਾਰੀ ਉਸ ਨੇ ਖਪਾ ਦਿੱਤੀ।
He before whom all the armies that went, he destroyed them
ਜਾਹਿਬਿਭੀਛਨਰਾਜਦਯੋਅਰੁਰਾਵਨਮਾਰਕੈਲੰਕਲੁਟਾਈ॥
ਜਿਸ ਨੇ ਵਿਭੀਸ਼ਣ ਨੂੰ ਰਾਜ ਦਿੱਤਾ ਸੀ ਅਤੇ ਰਾਵਣ ਨੂੰ ਮਾਰ ਕੇ ਲੰਕਾ ਲੁਟਾ ਦਿੱਤੀ ਸੀ।
ਕੰਚਨਕੋਤਿਹਧਾਮਦਯੋਕਬਿਸ੍ਯਾਮਕਹੈਕਹੈਕਉਨਬਡਾਈ॥੨੪੧੨॥
ਕਵੀ ਸ਼ਿਆਮ ਕਹਿੰਦਾ ਹੈ, ਉਸ ਨੇ (ਨਿਰਧਨ ਬ੍ਰਾਹਮਣ ਨੂੰ) ਸੋਨੇ ਦੇ ਘਰ (ਬਣਵਾ) ਦਿੱਤੇ ਹਨ, ਦਸੋ (ਅਜਿਹਾ ਕਰਨ ਵਿਚ) ਉਸ ਦੀ ਕਿਹੜੀ ਵਡਿਆਈ ਹੈ ॥੨੪੧੨॥
He, who gave kingdom to Vibhishana and after killing Ravana, caused Lanka to be looted and if He has given today the palace of gold to the Brahmin, then in what way it can be a significant thing for Him?2412.
ਬਿਸਨਪਦਧਨਾਸਰੀ॥
ਬਿਸਨਪਦ ਧਨਾਸਰੀ:
BISHANPADA DHANASARI
ਜਿਹਮ੍ਰਿਗਰਾਖੈਨੈਨਬਨਾਇ॥
ਜਿਸ ਨੇ (ਆਪਣੇ) ਨੈਣ ਹਿਰਨ ਵਰਗੇ ਬਣਾ ਰਖੇ ਹਨ।
ਅੰਜਨਰੇਖਸ੍ਯਾਮਪਰਅਟਕਤਸੁੰਦਰਫਾਧਚੜਾਇ॥
ਸੁਰਮੇ ਦੀ ਲੀਕ (ਧਾਰ) ਸ਼ਿਆਮਲ ਸਰੂਪ ਉਤੇ ਟਿਕੀ ਹੋਈ ਹੈ, (ਮਾਨੋ) ਸੁੰਦਰ ਫਾਹੀ ਬਣੀ ਹੋਈ ਹੈ।
He, whose eyes are like the eyes of the deer, the line of antimony on those charming eyes looks splendid
ਮ੍ਰਿਗਮਨਹੇਰਿਜਿਨੇਨਰਨਾਰਿਨਰਹਤਸਦਾਉਰਝਾਇ॥
ਇਸਤਰੀਆਂ ਅਤੇ ਪੁਰਸ਼ਾਂ ਦੇ ਮਨ ਰੂਪ ਹਿਰਨ ਉਸ ਨੂੰ ਵੇਖਣ ਵਿਚ ਹੀ ਉਲਝੇ ਰਹਿੰਦੇ ਹਨ।
That lime is like that trap, in which all the men and women always remain entangled
ਤਿਨਕੇਊਪਰਿਅਪਨੀਰੁਚਿਸਿਉਰੀਝਿਸ੍ਯਾਮਬਲਿਜਾਇ॥੨੪੧੩॥
ਉਨ੍ਹਾਂ ਉਪਰ ਸ੍ਰੀ ਕ੍ਰਿਸ਼ਨ ਆਪਣੀ ਇੱਛਾ ਨਾਲ ਬਲਿਹਾਰੇ ਜਾਂਦੇ ਹਨ ॥੨੪੧੩॥
Krishna, according to his inclination, remains pleased with all.2413.
ਹਰਿਕੇਨੈਨਾਜਲਜਠਏ॥
ਸ੍ਰੀ ਕ੍ਰਿਸ਼ਨ ਦੇ ਨੈਣਾਂ ਕਮਲ (ਵਰਗੇ) ਬਣੇ ਹੋਏ ਹਨ।
ਦਿਪਤਜੋਤਿਦਿਨਮਨਿਦੁਤਿਮੁਖਤੇਕਬਹੂੰਨਮੁੰਦਿਤਭਏ॥
(ਉਨ੍ਹਾਂ ਦੇ) ਮੂੰਹ ਦੀ ਚਮਕ ਸੂਰਜ ਦੀ ਜੋਤ ਵਾਂਗ ਪ੍ਰਕਾਸ਼ਿਤ ਹੈ। (ਇਸ ਲਈ ਉਸ ਦੇ ਕਮਲ ਵਰਗੇ ਨੈਣ) ਕਦੇ ਬੰਦ ਨਹੀਂ ਹੁੰਦੇ।
The eyes of Krishna are like lotus, which are never closed after illuminating the face
ਤਿਨਕਉਦੇਖਿਜਨਨਦ੍ਰਿਗਪੁਤਰੀਲਗੀਸੁਭਾਵਭਏ॥
ਉਨ੍ਹਾਂ ਨੂੰ ਵੇਖਣ ਲਈ (ਭਗਤ) ਜਨਾਂ ਦੇ ਨੈਣਾਂ ਦੀ ਪੁਤਲੀ ਸਦਾ ਲਗੀ ਰਹਿੰਦੀ ਹੈ। (ਇਸ ਦਾ) ਭਾਵ (ਕਵੀ ਦੇ ਮਨ ਵਿਚ ਇਸ ਤਰ੍ਹਾਂ) ਪੈਦਾ ਹੋਇਆ ਹੈ।
ਜਨੁਪਰਾਗਕਮਲਨਕੀਊਪਰਭ੍ਰਮਰਕੋਟਿਭ੍ਰਮਏ॥੨੪੧੪॥
ਮਾਨੋ ਪਰਾਗ (ਅਰਥਾਤ ਫੁਲਾਂ ਦੀ ਧੂੜ ਨੂੰ ਲੈਣ ਲਈ) ਕਮਲਾਂ ਉਪਰ ਕਰੋੜਾਂ ਭੌਰੇ ਮੋਹੇ ਫਿਰਦੇ ਹਨ ॥੨੪੧੪॥
Seeing them the eyes of the mother, are also absorbed in them like the mumble been hovering over the lotus having pollen.2414.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਦਿਜਸੁਦਾਮਾਕੋਦਾਰਿਦਦੂਰਕਰਤਕੰਚਨਧਾਮਕਰਦੇਤਭਏ॥
ਇਥੇ ਸ੍ਰੀ ਦਸਮ ਸਿਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬ੍ਰਾਹਮਣ ਸੁਦਾਮਾ ਦੇ ਦਰਿਦ੍ਰ ਨੂੰ ਦੂਰ ਕਰ ਕੇ ਸੋਨੇ ਦੇ ਘਰ ਬਣਾ ਦਿੱਤੇ ਵਾਲੇ ਪ੍ਰਸੰਗ ਦੀ ਸਮਾਪਤੀ।
End of the description of giving to Sudama the house of gold after removing his poverty in Krishnavatara (based on Dasham Skandh Purana) in Bachittar Natak.
ਅਥਕਾਨ੍ਰਹਜੂਸੂਰਜਗ੍ਰਹਿਣਕੇਦਿਨਕੁਰਖੇਤ੍ਰਗਵਨਿਕਥਨੰ॥
ਹੁਣ ਕਾਨ੍ਹ ਜੀ ਦੇ ਸੂਰਜ ਗ੍ਰਹਿਣ ਵਾਲੇ ਦਿਨ ਕੁਰਕਸ਼ੇਤ੍ਰ ਵਿਚ ਆਉਣ ਦੇ ਪ੍ਰਸੰਗ ਦਾ ਕਥਨ:
Now begins the description of coming to Kurukshetra on the day of Sun-Eclipse
ਸਵੈਯਾ॥
ਸਵੈਯਾ:
SWAYYA
ਜਉਰਵਿਕੇਗ੍ਰਸਬੇਹੂਕੋਦਿਵਸਲਗਿਓਕਹਿਜੋਤਿਕੀਯੌਤੁਸੁਨਾਯੋ॥
ਜਦੋਂ ਸੂਰਜ ਨੂੰ ਗ੍ਰਸਣ ਵਾਲਾ ਦਿਨ ਆ ਗਿਆ, ਤਾਂ ਜੋਤਸ਼ੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ।
ਕਾਨ੍ਰਹਕੀਮਾਤਬਿਮਾਤਅਰੁਭ੍ਰਾਤਚਲੈਕੁਰੁਖੇਤ੍ਰਿਇਹੈਠਹਰਾਯੋ॥
ਕ੍ਰਿਸ਼ਨ ਦੀ ਮਾਤਾ, ਵਿਮਾਤਾ ਅਤੇ ਭਰਾ ਨੇ ਕੁਰੁਕਸ਼ੇਤ੍ਰ ਨੂੰ ਚਲਣ ਦਾ ਮਨ ਬਣਾਇਆ।
When the astrologers told about the sun-eclipse, then the mother and brother of Krishna thought about going to Kurukshetra
ਤਾਤਚਲਿਯੋਬ੍ਰਿਜਨਾਥਕੋਲੈਸੰਗਿਭਾਤਿਨਭਾਤਿਕੋਸੈਨਬਨਾਯੋ॥
ਭਾਂਤ ਭਾਂਤ ਦੀ ਸੈਨਾ ਤਿਆਰ ਕਰ ਕੇ ਅਤੇ ਕ੍ਰਿਸ਼ਨ ਨੂੰ ਨਾਲ ਲੈ ਕੇ (ਉਨ੍ਹਾਂ ਦੇ) ਪਿਤਾ ਚਲ ਪਏ।
ਜੋਕੋਊਅੰਤੁਚਹੈਤਿਹਕੋਤਿਨਕੋਕਛੂਆਵਤਅੰਤੁਨਪਾਯੋ॥੨੪੧੫॥
ਜੋ ਕੋਈ ਉਸ ਦਾ ਅੰਤ ਪਾਉਣਾ ਚਾਹੁੰਦਾ ਹੈ, (ਤਾਂ) ਉਨ੍ਹਾਂ ਦਾ ਕੁਝ ਵੀ ਅੰਤ ਪਾਉਣ ਵਿਚ ਨਹੀਂ ਆਉਂਦਾ ॥੨੪੧੫॥
Forming different groups, the father of Krishna started going and this all was so mysterious and wonderful that none could understand it.2415.
ਇਤਤੇਬ੍ਰਿਜਨਾਇਕਆਵਤਭੇਉਤਨੰਦਤੇਆਦਿਸਭੈਤਹਆਏ॥
ਇਧਰੋਂ ਸ੍ਰੀ ਕ੍ਰਿਸ਼ਨ (ਕੁਰੁਕਸ਼ੇਤ੍ਰ) ਆ ਗਏ ਅਤੇ ਉਧਰੋਂ ਨੰਦ ਆਦਿਕ ਸਾਰੇ ਹੀ ਉਥੇ ਆ ਗਏ।
ਚੰਦ੍ਰਭਗਾਬ੍ਰਿਖਭਾਨਸੁਤਾਸਭਗੁਆਰਿਨਿਸ੍ਯਾਮਜਬੈਦਰਸਾਏ॥
ਚੰਦ੍ਰਭਗਾ, ਬ੍ਰਿਸ਼ਭਾਨ-ਸੁਤਾ (ਰਾਧਾ) ਅਤੇ ਹੋਰ ਸਾਰੀਆਂ ਗੋਪੀਆਂ ਨੇ ਸ੍ਰੀ ਕ੍ਰਿਸ਼ਨ ਦੇ ਦਰਸ਼ਨ ਕੀਤੇ।
From this side, Krishna was coming and from that side Nand and all other people including Chander Bhaga, Radha and gopis were seen coming by Krishna
ਰੂਪਨਿਹਾਰਿਰਹੀਚਕਿਕੈਜਕਿਗੀਕਛੁਬੈਨਕਹਿਓਨਹੀਜਾਏ॥
(ਸਾਰੀਆਂ ਸ੍ਰੀ ਕ੍ਰਿਸ਼ਨ ਦੇ) ਰੂਪ ਨੂੰ ਵੇਖ ਕੇ ਹੈਰਾਨ ਹੋ ਕੇ ਝਕ ਗਈਆਂ। (ਉਨ੍ਹਾਂ ਤੋਂ) ਕੁਝ ਬੋਲਿਆ ਨਹੀਂ ਜਾਂਦਾ।
They all became wonder-struck and silent on seeing the beauty of Krishna
ਨੰਦਜਸੋਮਤਮੋਹਬਢਾਇਕੈਕਾਨ੍ਰਹਜੂਕੇਉਰਮੈਲਪਟਾਏ॥੨੪੧੬॥
ਨੰਦ ਅਤੇ ਜਸੋਧਾ ਪ੍ਰੇਮ ਵਧਾ ਕੇ ਕ੍ਰਿਸ਼ਨ ਜੀ ਦੀ ਛਾਤੀ ਨਾਲ ਲਗ ਗਏ ॥੨੪੧੬॥
Nand and Yashoda, feeling extreme affection, hugged him.2416.
ਨੰਦਜਸੋਮਤਿਪ੍ਰੇਮਬਢਾਇਕੈਨੈਨਨਤੇਦੁਹੂਨੀਰਬਹਾਯੋ॥
ਨੰਦ ਅਤੇ ਜਸੋਧਾ ਨੇ ਪ੍ਰੇਮ ਵਧਾ ਕੇ, ਦੋਹਾਂ ਨੇ ਨੈਣਾਂ ਵਿਚੋਂ ਹੰਝੂ ਵਗਾ ਦਿੱਤੇ,
Nand-Yashoda, affectionately, with tears flowing from their eyes, said, “O Krishna! you had suddenly abandoned Braja and