ਯੌਬਲਿਭਦ੍ਰਹਨਿਯੋਤਿਹਕੋਸਭਬਿਪਨਕੋਫੁਨਿਕਾਜਸਵਾਰਿਯੋ॥੨੪੦੧॥
ਇਸ ਤਰ੍ਹਾਂ ਬਲਰਾਮ ਨੇ ਉਸ ਨੂੰ ਮਾਰ ਦਿੱਤਾ ਅਤੇ ਬ੍ਰਾਹਮਣਾਂ ਦੇ ਕੰਮ ਸੰਵਾਰ ਦਿੱਤੇ ॥੨੪੦੧॥
In this way killing him, Balram completed the task assigned to him by the Brahmins.2401.
ਪਉਰਖਜੋਮੂਸਲੀਧਰਿਕੋਕਹਿਓਨ੍ਰਿਪਕਉਸੁਕਦੇਵਸੁਨਾਯੋ॥
ਬਲਰਾਮ ਦੀ ਸ਼ਕਤੀ ਨੂੰ ਰਾਜਾ (ਪਰੀਕਸ਼ਿਤ) ਨੂੰ ਕਹਿ ਕੇ ਸੁਕਦੇਵ ਨੇ ਸੁਣਾਇਆ
In this way, Shukdev related the bravery of Balram to the king
ਜਾਹਿਕਥਾਦਿਜਕੇਮੁਖਤੇਸਭਸ੍ਰਉਨਸੁਨੀਤਿਨਹੂਸੁਖਪਾਯੋ॥
ਜਿਨ੍ਹਾਂ ਨੇ ਇਸ ਕਥਾ ਨੂੰ ਬ੍ਰਾਹਮਣਾਂ ਦੇ ਮੁਖ ਤੋਂ ਕੰਨਾਂ ਨਾਲ ਸੁਣਿਆ, ਉਨ੍ਹਾਂ ਸਾਰਿਆਂ ਨੇ ਸੁਖ ਪ੍ਰਾਪਤ ਕੀਤਾ।
Whosoever has heard this story from the mouth of a Brahmin, he obtained happiness
ਜਾਕੇਕੀਏਸਸਿਸੂਰਨਿਸਾਦਿਵਤਾਹੀਕੀਬਾਤਸੁਨੋਜੀਅਆਯੋ॥
ਚੰਦ੍ਰਮਾ, ਸੂਰਜ, ਰਾਤ ਅਤੇ ਦਿਨ ਜਿਸ ਦੇ ਕੀਤੇ ਅਥਵਾ ਬਣਾਏ ਹੋਏ ਹਨ, ਉਸ ਦੀ ਗੱਲ ਸੁਣੀ ਜਾਏ, (ਉਸ ਦੇ) ਮਨ ਵਿਚ ਆਈ।
ਤਾਹੀਕੀਬਾਤਸੁਨਾਉਦਿਜੋਤਮਬੇਦਨਕੈਜੋਊਭੇਦਨਪਾਯੋ॥੨੪੦੨॥
ਹੇ ਉਤਮ ਬ੍ਰਾਹਮਣ! ਉਸ ਦੀ ਗੱਲ ਸੁਣਾਓ ਜਿਸ ਦੇ ਭੇਦ ਨੂੰ ਵੇਦ ਵੀ ਨਾ ਪਾ ਸਕੇ ॥੨੪੦੨॥
“He, whose creation are the sun and moon, and day and night we should listen to his words. O great Brahmin! relate the story of Him, whose secret has not even been comprehended by the Vedas.2402.
ਜਾਹਿਖੜਾਨਨਸੇਸਹਸਾਨਨਖੋਜਿਰਹੇਕਛੁਪਾਰਨਪਾਯੋ॥
ਜਿਸ ਨੂੰ ਛੇ ਮੂੰਹਾਂ ਵਾਲੇ (ਕਾਰਤਿਕੇ) ਅਤੇ ਹਜ਼ਾਰ ਮੂੰਹਾਂ ਵਾਲੇ (ਸ਼ੇਸ਼ਨਾਗ) ਵਰਗੇ ਖੋਜ ਰਹੇ ਹਨ, (ਪਰ ਉਸ ਦਾ) ਕੁਝ ਪਾਰ ਨਹੀਂ ਪਾ ਸਕੇ ਹਨ।
“He, whom, Kartikeya and Sheshnaga searched and got tired, but they could not know His end
ਸ੍ਯਾਮਭਨੈਜਿਹਕਉਚਤੁਰਾਨਨਬੇਦਨਕੇਗੁਨਭੀਤਰਗਾਯੋ॥
(ਕਵੀ) ਸ਼ਿਆਮ ਕਹਿੰਦੇ ਹਨ, ਜਿਸ ਦੇ ਗੁਣਾਂ ਨੂੰ ਬ੍ਰਹਮਾ ਨੇ ਵੇਦਾਂ ਅੰਦਰ ਗਾਇਆ ਹੈ।
He, who has been eulogised by Brahma in the Vedas.
ਖੋਜਰਹੇਸਿਵਸੇਜਿਹਅੰਤਅਨੰਤਕਹਿਓਥਕਿਅੰਤਨਪਾਯੋ॥
ਜਿਸ ਦੇ ਅੰਤ ਨੂੰ ਸ਼ਿਵ ਵਰਗੇ ਖੋਜ ਰਹੇ ਹਨ, ਉਨ੍ਹਾਂ ਨੇ ਥਕ ਕੇ 'ਅਨੰਤ' ਕਹਿ ਦਿੱਤਾ, ਪਰ ਉਸ ਦਾ ਅੰਤ ਨਹੀਂ ਪਾਇਆ।
“He, whom Shiva etc. had been searching, but could not know His Mystery
ਤਾਹੀਕੀਬਾਤਸੁਨੋਤੁਮਰੇਮੁਖਤੇਸੁਕਦੇਵਇਹੈਠਹਰਾਯੋ॥੨੪੦੩॥
ਹੇ ਸੁਕਦੇਵ! (ਮੈਂ ਮਨ ਵਿਚ) ਇਹ ਮਿਥਿਆ ਹੈ ਕਿ ਉਸ ਦੀ ਗੱਲ ਤੁਹਾਡੇ ਮੂੰਹ ਤੋਂ ਸੁਣਾ ॥੨੪੦੩॥
O Shukdev! relate to me the story of that Lord.”2403.
ਭੂਪਤਿਜਉਇਹਭਾਤਿਕਹਿਯੋਸੁਕਕਉਸੁਕਹੂਇਹਭਾਤਿਸੁਨਾਈ॥
ਜਦ ਰਾਜਾ ਪਰੀਕਸ਼ਿਤ ਨੇ ਇਸ ਤਰ੍ਹਾਂ ਸੁਕਦੇਵ ਨੂੰ ਕਿਹਾ, (ਤਦ) ਸੁਕਦੇਵ ਨੇ ਇਸ ਤਰ੍ਹਾਂ (ਵਾਰਤਾ) ਸੁਣਾਈ।
When the king said this, then Shukdev replied,
ਦੀਨਦਿਆਲਕੀਬਾਤਸੁਨਾਵਹੋਂਤੁਹਿਕਉਤੁਹਿਭੇਦੁਛਪਾਈ॥
ਮੈਂ ਤੈਨੂੰ ਦੀਨ-ਦਿਆਲ ਦੀ ਗੱਲ ਸੁਣਾਉਂਦਾ ਹਾਂ, ਤੂੰ ਇਸ ਭੇਦ ਨੂੰ ਲੁਕਾਈ ਰਖੀਂ।
“I am relating to you the mystery of that Merciful Lord, who is the support of the oppressed
ਬਿਪ੍ਰਸੁਦਾਮਾਹੁਤੋਬਿਪਤਾਤਿਹਕੀਹਉਕਹੋਹਰਿਜੈਸੇਮਿਟਾਈ॥
ਇਕ ਸੁਦਾਮਾ ਬ੍ਰਾਹਮਣ ਸੀ। ਉਸ ਦੀ ਬਿਪਤਾ (ਦੀ ਕਥਾ) ਮੈਂ ਸੁਣਾਉਂਦਾ ਹਾਂ, ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਉਸ (ਦੀ ਬਿਪਤਾ) ਨੂੰ ਮਿਟਾਇਆ।
“Now I relate this how the Lord removed the suffering of the Brahmin named Sudama
ਸੋਹਉਸੁਨਾਵਤਹਉਤੁਹਿਕਉਸੁਨਲੈਸੋਊਸ੍ਰਉਨਨਦੇਨ੍ਰਿਪਰਾਈ॥੨੪੦੪॥
ਉਹ ਮੈਂ ਤੁਹਾਨੂੰ ਸੁਣਾਉਂਦਾ ਹਾਂ, ਹੇ ਮਹਾਰਾਜ! ਕੰਨ ਦੇ ਕੇ ਸੁਣ ਲਵੋ ॥੨੪੦੪॥
O king! now I relate that, listen attentively,”2404.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਬਲਿਭਦ੍ਰਤੀਰਥਇਸਨਾਨਕਰਿਦੈਤਬਲਲਕੋਮਾਰਤਭਏਗ੍ਰਿਹਕੋਆਵਤਭਏਧਿਆਇਸਮਾਪਤੰ॥
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਲਭਦ੍ਰ ਤੀਰਥ ਇਸਨਾਨ ਕਰ ਕੇ ਬਲਲ ਦੈਂਤ ਨੂੰ ਮਾਰ ਕੇ ਘਰ ਨੂੰ ਆਏ, ਅਧਿਆਇ ਦੀ ਸਮਾਪਤੀ।
End of the chapter entitled “Brahma came home after taking bath at pilgrim-stations and killing the demon” in Krishnavatara (Dasham Skandh Purana) in Bachittar Natak.
ਸੁਦਾਮਾਬਾਰਤਾਕਥਨੰ॥
ਸੁਦਾਮਾ ਦੀ ਵਾਰਤਾ ਦਾ ਕਥਨ
Now begins the description of the episode of Sudama
ਸਵੈਯਾ॥
ਸਵੈਯਾ:
SWAYYA
ਏਕੁਬਧੂਜੁਤਬ੍ਰਾਹਮਨਥੋਤਿਹਯਾਜਗੁਬੀਚਬਡੋਦੁਖੁਪਾਯੋ॥
ਇਕ ਇਸਤਰੀ ਸਹਿਤ ਬ੍ਰਾਹਮਣ ਸੀ, ਉਸ ਨੇ ਇਸ ਜਗਤ ਵਿਚ ਬਹੁਤ ਦੁਖ ਪਾਇਆ ਸੀ।
There was a married Brahmin, who had undergone great suffering
ਦੁਖਿਤਹ੍ਵੈਇਕਦਿਵਸਕਹਿਯੋਤਿਹਮਿਤ੍ਰਹੈਮੋਪ੍ਰਭੁਜੋਜਗਗਾਯੋ॥
ਇਕ ਦਿਨ ਦੁਖੀ ਹੋ ਕੇ ਉਸ ਨੇ ਕਿਹਾ, ਉਹ (ਕ੍ਰਿਸ਼ਨ) ਮੇਰਾ ਮਿਤਰ ਹੈ ਜਿਸ ਨੂੰ ਜਗਤ 'ਪ੍ਰਭੂ' ਕਹਿੰਦਾ ਹੈ।
Being greatly afflicted, one day he said (to his wife) that Krishna was his friend
ਤਾਕੀਤ੍ਰੀਯਾਕਹਿਯੋਜਾਹੁਤਹਾਸੁਨਿਮਾਨਤਭਯੋਤਿਹਮੂੰਡਮੁਡਾਯੋ॥
(ਉੱਤਰ ਵਿਚ) ਉਸ ਦੀ ਇਸਤਰੀ ਨੇ ਕਿਹਾ, ਉਥੇ ਜਾ। ਉਸ ਬ੍ਰਾਹਮਣ ਨੇ (ਉਸ ਦੀ ਗੱਲ) ਸੁਣ ਕੇ ਮੰਨ ਲਈ, ਅਤੇ ਉਸ ਨੇ ਸਿਰ ਮੁਨਵਾ ਲਿਆ।
His wife said, “You go to your friend,” the Brahmin agreed after getting his head shaved,
ਤੰਦੁਲਲੈਦਿਜਦਾਰਦੀਹਾਥਿਸੁਦੁਆਰਵਤੀਹੂਕੀਓਰਿਸਿਧਾਯੋ॥੨੪੦੫॥
(ਇਸਤਰੀ ਨੇ) ਨਿਰਧਨ ਬ੍ਰਾਹਮਣ ਦੇ ਹੱਥ ਵਿਚ (ਭੇਟਾ ਕਰਨ ਲਈ) ਚਾਵਲ ਦੇ ਦਿੱਤੇ ਅਤੇ ਉਹ ਦੁਆਰਿਕਾ ਵਲ ਚਲ ਪਿਆ ॥੨੪੦੫॥
That poor man took a small quantity of rice and started towards Dwarka/2405.
ਦਿਜੁਬਾਚ॥
ਬ੍ਰਾਹਮਣ ਨੇ ਕਿਹਾ:
Speech of the Brahmin:
ਸਵੈਯਾ॥
ਸਵੈਯਾ:
SWAYYA
ਹਉਅਰੁਸ੍ਯਾਮਸੰਦੀਪਨਕੇਗ੍ਰਹਿਬੀਚਪੜੇਹਿਤਹੈਅਤਿਹੀਕਰਿ॥
ਮੈਂ ਅਤੇ ਕ੍ਰਿਸ਼ਨ ਸੰਦੀਪਨ ਗੁਰੂ ਦੇ ਘਰ ਪੜ੍ਹਦੇ ਹੋਇਆਂ ਆਪਸ ਵਿਚ ਬਹੁਤ ਹਿਤ ਕਰਦੇ ਸਾਂ।
ਹਉਚਿਤਮੈਧਰਿਸ੍ਯਾਮਰਹਿਓਰਹੈਹ੍ਵੈਹੈਸੁਸ੍ਯਾਮਹਿਮੋਚਿਤਮੈਧਰਿ॥
ਮੈਂ ਸ੍ਰੀ ਕ੍ਰਿਸ਼ਨ ਨੂੰ ਚਿਤ ਵਿਚ ਵਸਾਇਆ ਹੋਇਆ ਹੈ, (ਉਧਰ) ਕ੍ਰਿਸ਼ਨ ਵੀ ਮੈਨੂੰ ਚਿਤ ਵਿਚ ਯਾਦ ਕਰਦੇ ਹੋਣਗੇ।
I and Krishna have been studying together with out teacher Sandipan, when I remember Krishna, then he may also be remembering me