GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 537
Display Settings
ਅਥਦੈਤਬਕਤ੍ਰਜੁਧਕਥਨੰ
ਹੁਣ ਬਕਤ੍ਰ ਦੈਂਤ ਦੇ ਯੁੱਧ ਦਾ ਕਥਨ
Now begins the description of fighting with the demon Bakatra
ਸਵੈਯਾ
ਸਵੈਯਾ:
SWAYYA
ਉਤਕੋਪਿਦੁਰਜੋਧਨਧਾਮਿਗਯੋਇਤਦੈਤਹੁਤੋਇਹਕੋਪੁਬਸਾਯੋ
ਉਧਰ ਕ੍ਰੁਧਿਤ ਹੋ ਕੇ ਦੁਰਯੋਧਨ ਘਰ ਗਿਆ, ਇਧਰ ਇਕ ਦੈਂਤ ਸੀ, ਉਸ ਨੂੰ ਕ੍ਰੋਧ ਆ ਗਿਆ।
ਕਾਨ੍ਰਹਹਤਿਯੋਸਿਸੁਪਾਲਹੁਤੋਮੇਰੋਮਿਤ੍ਰਮਰਿਓਰਤੀਸੁਕਚਾਯੋ
(ਉਸ ਨੇ ਸੋਚਿਆ) ਮੇਰੇ ਮਿਤਰ ਸ਼ਿਸ਼ੁਪਾਲ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ। (ਉਸ ਨੂੰ) ਮਾਰਦੇ ਹੋਇਆਂ (ਕ੍ਰਿਸ਼ਨ) ਜ਼ਰਾ ਜਿੰਨਾ ਵੀ ਨਹੀਂ ਡਰਿਆ।
On that side Duryodhana went away and on this side a demon thinking this became angry that Krishna had killed his friend Shishupal fearlessly
ਲੈਸਿਵਤੇਬਰਹਉਇਹਕੋਬਧੁਜਾਇਕਰੋਜੀਅਭੀਤਰਆਯੋ
ਉਸ ਦੇ ਮਨ ਵਿਚ (ਵਿਚਾਰ) ਆਇਆ ਕਿ ਸ਼ਿਵ ਪਾਸੋਂ ਵਰ ਲੈ ਕੇ ਇਸ ਦਾ ਜਾ ਕੇ ਬਧ ਕਰ ਦਿਆਂ।
ਧਾਇਕਿਦਾਰਕੀਓਰਿਚਲਿਓਕਬਿਸ੍ਯਾਮਇਹੈਚਿਤਮੈਠਹਰਾਯੋ॥੨੩੬੫॥
ਕਵੀ ਸ਼ਿਆਮ (ਕਹਿੰਦੇ ਹਨ) ਇਹ ਗੱਲ ਮਨ ਵਿਚ ਠਹਿਰਾ ਕੇ ਉਹ ਭਜ ਕੇ ਕੇਦਾਰ ਪਰਬਤ ਵਲ ਚਲਿਆ ਗਿਆ ॥੨੩੬੫॥
He thought that he could kill Krishna after obtaining a boon from Shiva and thinking about it, he started for Kedar.2365.
ਬਦ੍ਰੀਕਿਦਾਰਕੇਭੀਤਰਜਾਇਕੈਸੇਵਕਰੀਮਹਾਰੁਦ੍ਰਰਿਝਾਯੋ
ਬਦਰੀ ਕੇਦਾਰ (ਬਦਰਿਕਾ ਆਸ਼੍ਰਮ) ਵਿਚ ਜਾ ਕੇ ਸੇਵਾ ਕੀਤੀ ਅਤੇ ਮਹਾਰੁਦ੍ਰ ਨੂੰ ਪ੍ਰਸੰਨ ਕੀਤਾ।
ਲੈਕੈਬਿਵਾਨਚਲਿਓਉਤਤੇਜਬਹੀਹਰਿਕੇਬਧੁਕੋਬਰੁਪਾਯੋ
ਜਦੋਂ ਉਸ ਨੇ ਸ੍ਰੀ ਕ੍ਰਿਸ਼ਨ ਦਾ ਬਧ ਕਰਨ ਦਾ ਵਰ ਪ੍ਰਾਪਤ ਕਰ ਲਿਆ ਤਾਂ ਉਥੋਂ ਵਿਮਾਨ ਲੈ ਕੇ ਚਲ ਪਿਆ।
He went to Badri-Kedarnath, where he, through great austerities, pleased the great Shiva and when he obtained the boon of killing Krishna, he mounted the air-vehicle and went
ਦ੍ਵਾਰਵਤੀਹੂਕੇਭੀਤਰਆਇਕੈਕਾਨ੍ਰਹਕੇਪੁਤ੍ਰਸੋਜੁਧੁਮਚਾਯੋ
ਦੁਆਰਿਕਾ ਵਿਚ ਆ ਕੇ ਸ੍ਰੀ ਕ੍ਰਿਸ਼ਨ ਦੇ ਪੁੱਤਰ ਨਾਲ ਯੁੱਧ ਮਚਾਇਆ।
On coming to Dwarka, he began the fighting with the son of Krishna
ਸੋਸੁਨਿਸ੍ਯਾਮਬਿਦਾਲੈਕੈਭੂਪਤੇਸ੍ਯਾਮਭਨੈਤਿਹਠਉਰਸਿਧਾਯੋ॥੨੩੬੬॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਇਹ ਸੁਣ ਕੇ ਅਤੇ ਰਾਜਾ (ਯੁਧਿਸ਼ਠਰ ਪਾਸੋਂ) ਵਿਦਾ ਲੈ ਕੇ ਉਸ ਸਥਾਨ ਵਲ ਚਲ ਪਏ ॥੨੩੬੬॥
When Krishna heared this, he bade farewell to king Yudhishtar and went there.2366.
ਦ੍ਵਾਰਵਤੀਹੂਕੇਬੀਚਜਬੈਹਰਿਜੂਗਯੋਤਉਸੋਊਸਤ੍ਰੁਨਿਹਾਰਿਯੋ
ਦੁਆਰਿਕਾ ਵਿਚ ਜਦ ਕ੍ਰਿਸ਼ਨ ਜੀ ਪਹੁੰਚ ਗਏ ਤਦ ਉਸ ਵੈਰੀ ਨੂੰ ਵੇਖਿਆ।
ਸ੍ਯਾਮਭਨੈਤਬਹੀਤਿਹਕਉਲਰੁਰੇਹਮਸੋਬ੍ਰਿਜਨਾਥਉਚਾਰਿਯੋ
(ਕਵੀ) ਸ਼ਿਆਮ ਕਹਿੰਦੇ ਹਨ, ਉਸ ਵੇਲੇ ਸ੍ਰੀ ਕ੍ਰਿਸ਼ਨ ਨੇ ਉਸ ਨੂੰ ਕਿਹਾ ਕਿ ਤੂੰ ਮੇਰੇ ਨਾਲ ਆ ਕੇ ਯੁੱਧ ਕਰ।
When Krishna reached Dwarka, he saw the enemy and challenging him asked him to come forward for fighting with him
ਯੌਸੁਨਿਵਾਬਤੀਯਾਹਰਿਕੋਕਸਿਕਾਨਪ੍ਰਮਾਨਲਉਬਾਨਪ੍ਰਹਾਰਿਯੋ
ਉਸ ਨੇ ਸ੍ਰੀ ਕ੍ਰਿਸ਼ਨ ਦੀ ਗੱਲ ਸੁਣ ਕੇ ਕੰਨ ਤਕ ਬਾਣ ਨੂੰ ਖਿਚ ਕੇ ਚਲਾ ਦਿੱਤਾ।
ਮਾਨੋਤਚੀਅਤਿਪਾਵਕਊਪਰਕਾਹੂਬੁਝਾਇਬੇਕੋਘ੍ਰਿਤਡਾਰਿਯੋ॥੨੩੬੭॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਅਤਿ ਭੜਕੀ ਹੋਈ ਅੱਗ ਉਤੇ ਕਿਸੇ ਨੇ ਬੁਝਾਉਣ ਲਈ ਘਿਓ ਪਾ ਦਿੱਤਾ ਹੋਏ ॥੨੩੬੭॥
Listening to the words of Krishna, he pulled his bow upto his ear and struck the blow with this arrow like putting ghee for extinguishing the fire.2367.
ਮਾਰਤਭਯੋਅਰਿਬਾਨਜਬੈਹਰਿਸ੍ਯੰਦਨਵਾਹੀਕੀਓਰਿਧਵਾਯੋ
ਜਦੋਂ ਵੈਰੀ ਨੇ ਬਾਣ ਮਾਰਿਆ (ਤਾਂ) ਸ੍ਰੀ ਕ੍ਰਿਸ਼ਨ ਨੇ ਰਥ ਨੂੰ ਉਸ ਵਲ ਭਜਾ ਦਿੱਤਾ।
When the enemy was discharging his arrow, Krishna caused his chariot to be driven towards him
ਆਵਤਭਯੋਉਤਤੇਅਰਿਸੋਇਤਤੇਏਊਗੇਮਿਲਿਕੈਰਨਪਾਯੋ
ਉਸ ਪਾਸਿਓਂ ਵੈਰੀ ਆ ਗਿਆ ਅਤੇ ਇਧਰੋਂ ਇਹ ਪਹੁੰਚ ਗਏ। (ਦੋਹਾਂ ਨੇ) ਆਪਸ ਵਿਚ (ਖ਼ੂਬ) ਯੁੱਧ ਮਚਾਇਆ।
From that side, the enemy was coming and from this side he went to collide with him
ਸ੍ਯੰਦਨਹੂਬਲਿਕੈਸੰਗਿਸ੍ਯੰਦਨਢਾਹਿਦਯੋਕਬਿਯੌਜਸੁਗਾਯੋ
(ਸ੍ਰੀ ਕ੍ਰਿਸ਼ਨ ਨੇ) ਰਥ ਨੂੰ ਜ਼ੋਰ ਨਾਲ ਟਕਰਾ ਕੇ (ਉਸ ਦੇ) ਰਥ ਨੂੰ ਢਾਹ ਦਿੱਤਾ।
ਜਿਉਸਹਬਾਜਮਨੋਚਕਵਾਸੰਗਏਕਧਕਾਹੂਕੇਮਾਰਿਗਿਰਾਯੋ॥੨੩੬੮॥
(ਕਵੀ ਨੇ ਉਸ ਦੀ) ਉਪਮਾ ਇਸ ਤਰ੍ਹਾਂ ਕੀਤੀ ਹੈ ਜਿਵੇਂ ਸ਼ਾਹਬਾਜ਼ ਇਕੋ ਹੀ ਝਪਟ ਨਾਲ ਚਕਵੇ ਨੂੰ ਮਾਰ ਸੁਟਦਾ ਹੈ ॥੨੩੬੮॥
With the strength of his chariot, he caused his chariot to fall down like a falcon knocking down the partridge with one blow.2368.
ਰਥਤੋਰਕੈਸਤ੍ਰਕੀਨੰਦਗਸੋਕਬਿਸ੍ਯਾਮਕਹੈਕਟਿਗ੍ਰੀਵਗਿਰਾਈ
ਕਵੀ ਸ਼ਿਆਮ ਕਹਿੰਦੇ ਹਨ, ਵੈਰੀ ਦਾ ਰਥ ਤੋੜ ਕੇ, ਨੰਦਗ (ਖੜਗ) ਨਾਲ ਉਸ ਦੀ ਧੌਣ ਲਾਹ ਸੁਟੀ।
He cut down the chariot of his enemy with his dagger and then severing his neck knocked it down
ਅਉਰਜਿਤੀਤਿਹਕੇਸੰਗਸੈਨਹੁਤੀਸੁਭਲੇਜਮਲੋਕਿਪਠਾਈ
ਉਸ ਨਾਲ ਹੋਰ ਜਿਤਨੀ ਸੈਨਾ ਸੀ, ਉਸ ਨੂੰ ਚੰਗੀ ਤਰ੍ਹਾਂ (ਮਾਰ ਕੇ) ਯਮਲੋਕ ਭੇਜ ਦਿੱਤਾ।
He also despatched his army that was there to the abode of Yama
ਰੋਸਭਰਿਯੋਹਰਿਠਾਢੋਰਹਿਯੋਰਨਿਸੋਉਪਮਾਕਬਿਸ੍ਯਾਮਸੁਨਾਈ
ਕ੍ਰੋਧ ਨਾਲ ਭਰੇ ਹੋਏ ਸ੍ਰੀ ਕ੍ਰਿਸ਼ਨ ਯੁੱਧ-ਭੂਮੀ ਵਿਚ ਖੜੋਤੇ ਹਨ।
ਸ੍ਰੀਬ੍ਰਿਜਨਾਇਕਚਉਦਹੂਲੋਕਮੈਪਾਵਤਭਯੋਬਡੀਯੌਸੁਬਡਾਈ॥੨੩੬੯॥
(ਉਸ ਦ੍ਰਿਸ਼ ਦੀ) ਉਪਮਾ ਕਵੀ ਸ਼ਿਆਮ ਨੇ ਇਸ ਤਰ੍ਹਾਂ ਸੁਣਾਈ ਹੈ। ਸ੍ਰੀ ਕ੍ਰਿਸ਼ਨ ਨੇ ਚੌਦਾਂ ਲੋਕਾਂ ਵਿਚ ਇਸ ਤਰ੍ਹਾਂ ਬਹੁਤ ਵਡਿਆਈ ਪ੍ਰਾਪਤ ਕੀਤੀ ਹੈ ॥੨੩੬੯॥
Krishna stood in the battlefield filled with ire and in this way, his fame spread in all the fourteen worlds.2369.
ਦੋਹਰਾ
ਦੋਹਰਾ:
DOHRA
ਦੰਤਬਕ੍ਰਤਬਚਿਤਮੈਅਤਿਹੀਕੋਪਬਢਾਇ
ਤਦ ਦੰਤ ਬਕਤ੍ਰ ਚਿਤ ਵਿਚ ਬਹੁਤ ਕ੍ਰੋਧ ਵਧਾ ਕੇ,