GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 536
Display Settings
ਪੁਤ੍ਰਲਉਪੌਤ੍ਰਲਉਪੈਤਿਨਕੇਗ੍ਰਿਹਕੇਅਨਤੈਨਹਿਮਾਗਨਧਾਏ
(ਉਨ੍ਹਾਂ ਦੇ) ਪੁੱਤਰਾਂ ਤਕ ਅਤੇ ਪੋਤਰਿਆਂ ਤਕ ਅਤੇ ਉਨ੍ਹਾਂ ਦੇ ਘਰ ਦੇ ਹੋਰ ਲੋਕ (ਫਿਰ) ਕਿਸੇ ਪਾਸੋਂ ਮੰਗਣ ਲਈ ਨਹੀਂ ਗਏ।
They were given so much charity that their sons and grandsons never begged any more
ਪੂਰਨਜਗਿਕਰਾਇਕੈਯੌਸੁਖੁਪਾਇਸਭੈਮਿਲਿਡੇਰਨਆਏ॥੨੩੫੪॥
ਯੱਗ ਨੂੰ ਸੰਪੂਰਨ ਕਰਾ ਕੇ ਅਤੇ ਸੁਖ ਪੂਰਵਕ ਸਾਰੇ ਮਿਲ ਕੇ (ਆਪਣਿਆਂ) ਡੇਰਿਆਂ ਵਿਚ ਆ ਗਏ ॥੨੩੫੪॥
In this way, completing the Yajna, all of them returned to their homes.2354.
ਦੋਹਰਾ
ਦੋਹਰਾ:
DOHRA
ਜਬੈਆਪਨੇਗ੍ਰਹਿਬਿਖੈਆਏਭੂਪਪ੍ਰਬੀਨ
ਜਦ ਪ੍ਰਵੀਨ ਰਾਜਾ (ਯੁਧਿਸ਼ਠਰ) ਆਪਣੇ ਘਰ ਨੂੰ ਆਇਆ,
ਜਗ੍ਯਕਾਜਬੋਲੇਜਿਤੇਸਭੈਬਿਦਾਕਰਿਦੀਨ॥੨੩੫੫॥
ਤਾਂ ਯੱਗ ਦੇ ਕਾਰਜ ਲਈ ਜਿਤਨੇ ਵੀ ਬੁਲਾਏ ਹੋਏ ਸਨ (ਉਨ੍ਹਾਂ ਨੂੰ) ਵਿਦਾ ਕਰ ਦਿੱਤਾ ॥੨੩੫੫॥
When these efficient kings came to their home, then they bade farewell to all the invitees for the Yajna.2355.
ਸਵੈਯਾ
ਸਵੈਯਾ:
SWAYYA
ਕਾਨ੍ਰਹਰਹੇਬਹੁਦਿਵਸਤਹਾਸੁਬਧੂਅਪਨੀਸਭਹੀਸੰਗਲੈਕੈ
ਸ੍ਰੀ ਕ੍ਰਿਸ਼ਨ ਆਪਣੀਆਂ ਸਾਰੀਆਂ ਇਸਤਰੀਆਂ ਸਹਿਤ ਉਥੇ ਬਹੁਤ ਸਾਰੇ ਦਿਨ ਰਹੇ।
Krishna stayed there for a long time with his wife
ਕੰਚਨਦੇਹਦਿਪੈਜਿਨਕੀਤਿਨਮੈਨਰਹੇਪਿਖਿਲਜਤਹ੍ਵੈਕੈ
ਜਿਨ੍ਹਾਂ ਦੀ ਸੋਨੇ ਵਰਗੀ ਦੇਹ ਚਮਕਦੀ ਹੈ ਅਤੇ ਉਨ੍ਹਾਂ ਨੂੰ ਕਾਮਦੇਵ ਵੀ ਵੇਖ ਕੇ ਲਜਿਤ ਹੁੰਦਾ ਹੈ।
Seeing his gold-like body, the god of love felt shy
ਭੂਖਨਅੰਗਸਜੇਅਪਨੇਸਭਆਵਤਭੀਦ੍ਰੁਪਤੀਸਿਰਿਨਿਐਕੈ
ਜਿਸ ਨੇ ਆਪਣੇ ਸਾਰੇ ਅੰਗਾਂ ਉਤੇ ਜ਼ੇਵਰ ਸਜਾਏ ਹੋਏ ਹਨ, ਉਹ ਦ੍ਰੋਪਤੀ ਸਿਰ ਨਿਵਾ ਕੇ (ਉਥੇ) ਆ ਗਈ ਹੈ।
ਕੈਸੇਬਿਵਾਹਿਓਹੈਸ੍ਯਾਮਤੁਮੈਸਭਮੋਹਕਹੋਤੁਮੈਆਨੰਦਕੈਕੈ॥੨੩੫੬॥
(ਅਤੇ ਸਭ ਨੂੰ ਪੁਛਦੀ ਹੈ) ਤੁਹਾਨੂੰ ਕ੍ਰਿਸ਼ਨ ਨੇ ਕਿਸ ਤਰ੍ਹਾਂ ਵਿਆਹਿਆ ਹੈ। ਤੁਸੀਂ ਮੈਨੂੰ ਆਨੰਦ ਪੂਰਵਕ (ਸਾਰਾ ਬ੍ਰਿੱਤਾਂਤ) ਦਸੋ ॥੨੩੫੬॥
Wearing her ornaments on her limbs Draupadi also came and stayed there and she asked Krishna and Rukmani about their marriage.2356.
ਦੋਹਰਾ
ਦੋਹਰਾ:
DOHRA
ਜਬਤਿਨਕਉਯੌਦ੍ਰੋਪਤੀਪੂਛਿਯੋਪ੍ਰੇਮਬਢਾਇ
ਜਦ ਦ੍ਰੋਪਦੀ ਨੇ ਪ੍ਰੇਮ ਵਧਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਪੁਛਿਆ
ਅਪਨੀਅਪਨੀਤਿਹਬ੍ਰਿਥਾਸਭਹੂਕਹੀਸੁਨਾਇ॥੨੩੫੭॥
ਤਾਂ ਉਨ੍ਹਾਂ ਨੇ ਆਪਣੀ ਆਪਣੀ ਬਿਰਥਾ ਕਹਿ ਕੇ ਸੁਣਾ ਦਿੱਤੀ ॥੨੩੫੭॥
When Draupadi asked all this affectionately, then everyone related his/her story.2357.
ਸਵੈਯਾ
ਸਵੈਯਾ:
SWAYYA
ਜਗਿਨਿਹਾਰਿਜੁਧਿਸਟਰਕੋਮਨਭੀਤਰਕਉਰਨਕੋਪਬਸਾਯੋ
ਯੁਧਿਸ਼ਠਰ ਦਾ ਯੱਗ ਵੇਖ ਕੇ ਕੌਰਵਾਂ ਨੇ ਮਨ ਵਿਚ ਕ੍ਰੋਧ ਨੂੰ ਵਸਾ ਲਿਆ।
ਪੰਡੁਕੈਪੁਤ੍ਰਨਜਗਕੀਯੋਤਿਹਤੇਇਨਕੋਜਗਮੈਜਸੁਛਾਯੋ
(ਉਥੇ ਸਾਰੇ ਕਹਿੰਦੇ ਸਨ) ਪੰਡੁ (ਰਾਜੇ) ਦੇ ਪੁੱਤਰਾਂ ਨੇ ਯੱਗ ਕੀਤਾ ਹੈ ਜਿਸ ਕਰ ਕੇ ਉਨ੍ਹਾਂ ਦਾ ਜਗਤ ਵਿਚ ਯਸ਼ ਪਸਰ ਗਿਆ ਹੈ।
Seeing the Yajna of Yudhishtar, Kauravas got angry in their mind and said, “Because of the performance of Yajna by Pandavas, their fame has spread throughout the world
ਐਸੋਲੋਕਬਿਖੈਹਮਰੋਜਸੁਹੋਤਭਯੋਕਹਿਸ੍ਯਾਮਸੁਨਾਯੋ
ਇਸ ਤਰ੍ਹਾਂ ਦਾ ਯਸ਼ ਲੋਕ (ਭਾਵ ਜਗਤ) ਵਿਚ ਸਾਡਾ ਨਹੀਂ ਹੋਇਆ। (ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ
ਭੀਖਮਤੇਸੁਤਸੂਰਜਤੇਸੁਨਹੀਹਮਤੇਐਸੋਜਗਹ੍ਵੈਆਯੋ॥੨੩੫੮॥
ਕਿ ਨਾ ਭੀਸ਼ਮ ਕੋਲੋਂ, ਨਾ ਸੂਰਜ ਦੇ ਪੁੱਤਰ (ਕਰਨ) ਪਾਸੋਂ ਅਤੇ ਨਾ ਹੀ ਸਾਡੇ ਕੋਲੋਂ ਅਜਿਹਾ ਯੱਗ ਹੋਇਆ ਹੈ ॥੨੩੫੮॥
We have the mighty heroes like Bhishma and Karan with us, even then we could not perform such a Yajna and we could not be renowned in the world.”2358.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਰਾਜਾਜੁਧਿਸਟਰਰਾਜਸੂਇਜਗਸੰਪੂਰਨੰ
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਸੂ ਯੱਗ ਦੀ ਸਮਾਪਤੀ।
End of the description of Rajsui Yajna in Krishnavatara (based on Dasham Skandh Purana) in Bachittar Natak.
ਜੁਧਿਸਟਰਕੋਸਭਾਬਨਾਇਕਥਨੰ
ਯੁਧਿਸ਼ਠਰ ਦਾ ਸਭਾ ਬਣਾਉਣ ਦਾ ਕਥਨ:
Description of the Construction of the Court-Building by Yudhishtar
ਸਵੈਯਾ
ਸਵੈਯਾ:
SWAYYA
ਮੈਇਕਦੈਤਹੁਤੋਤਿਨਆਇਕੈਸੁੰਦਰਏਕਸਭਾਸੁਬਨਾਈ
'ਮਯ' ਨਾਂ ਦਾ ਇਕ ਦੈਂਤ ਸੀ। ਉਸ ਨੇ ਆ ਕੇ ਇਕ ਸੁੰਦਰ ਸਭਾ ਬਣਾਈ,
There was a demon named Mai
ਲਜਤਹੋਇਰਹੇਅਮਰਾਵਤਿਐਸੀਪ੍ਰਭਾਇਹਭੂਮਹਿਆਈ
(ਉਸ ਦੇ ਸਾਹਮਣੇ) ਇੰਦਰਪੁਰੀ ਲਜਿਤ ਹੋ ਰਹੀ ਹੈ; ਇਸ ਪ੍ਰਕਾਰ ਦੀ ਸੁੰਦਰਤਾ ਇਸ ਧਰਤੀ ਉਤੇ ਆ ਗਈ।
He, on reaching there constructed such a Court-Building, on seeing which the abode of gods felt shy
ਬੈਠਿਬਿਰਾਜਤਭੂਪਤਹਾਜਦੁਬੀਰਲੀਏਸੰਗਚਾਰੋਭਾਈ
ਸ੍ਰੀ ਕ੍ਰਿਸ਼ਨ ਅਤੇ ਚੌਹਾਂ ਭਰਾਵਾਂ ਨੂੰ ਨਾਲ ਲੈ ਕੇ ਰਾਜਾ ਯੁਧਿਸ਼ਠਰ ਉਥੇ ਬੈਠਾ ਸ਼ੋਭਾ ਪਾ ਰਿਹਾ ਹੈ।
Yudhishtar was seated there alongwith his four brothers and Krihsna,
ਸ੍ਯਾਮਭਨੈਤਿਹਆਭਹਿਕੀਉਪਮਾਮੁਖਤੇਬਰਨੀਨਹੀਜਾਈ॥੨੩੫੯॥
(ਕਵੀ) ਸ਼ਿਆਮ ਕਹਿੰਦੇ ਹਨ, ਉਸ ਦੀ ਆਭਾ (ਭਾਵ ਸੁੰਦਰਤਾ) ਦੀ ਉਪਮਾ ਮੂੰਹ ਤੋਂ ਵਰਣਨ ਨਹੀਂ ਕੀਤੀ ਜਾ ਸਕਦੀ ॥੨੩੫੯॥
The poet Shyam says that that elegance was indescribable.2359
ਨੀਰਢਰੇਕਹੂਚਾਦਰਛਤਨਛੂਟਤਹੈਕਹੂਠਉਰਫੁਹਾਰੇ
ਕਿਤੇ ਚਾਦਰ (ਵਰਗੀਆਂ) ਛੱਤਾਂ ਵਿਚੋਂ ਪਾਣੀ ਟਪਕ ਰਿਹਾ ਹੈ ਅਤੇ ਕਈ ਥਾਂਵਾਂ ਤੇ ਫ਼ਵਾਰੇ ਚਲ ਰਹੇ ਹਨ।
In the Court-construction, somewhere there were fountains of water on the roofs and somewhere the water was flowing
ਮਲਭਿਰੈਕਹੂਮਤਕਰੀਕਹੂਨਾਚਤਬੇਸਯਨਕੇਸੁਅਖਾਰੇ
ਕਿਧਰੇ ਪਹਿਲਵਾਨ ਘੁਲ ਰਹੇ ਹਨ ਅਤੇ ਕਿਤੇ ਮਸਤ ਹਾਥੀ (ਲੜ ਰਹੇ ਹਨ) ਅਤੇ (ਕਿਧਰੇ) ਵੇਸਵਾਵਾਂ ਅਖਾੜਿਆਂ ਵਿਚ ਨਚ ਰਹੀਆਂ ਹਨ।
Somewhere the wrestlers were fighting, and somewhere the intoxicated elephants were clashing among themselves, somewhere the female dancers were dancing
ਬਾਜਲਰੈਕਹੂਸਾਜਸਜੈਭਟਛਾਜਤਹੈਅਤਿਡੀਲਡਿਲਾਰੇ
ਕਿਤੇ ਬਾਜ਼ ਲੜ ਰਹੇ ਹਨ ਅਤੇ ਕਿਧਰੇ ਸਾਜ ਸਜਾਏ ਜਾ ਰਹੇ ਹਨ (ਅਰਥਾਤ ਸਜਾਵਟ ਹੋ ਰਹੀ ਹੈ) ਅਤੇ ਕਿਤੇ ਤਕੜੀ ਡੀਲ ਡੌਲ ਵਾਲੇ ਸ਼ੂਰਵੀਰ ਸੋਭਾ ਪਾ ਰਹੇ ਹਨ।
Somewhere the horses were colliding and somewhere sturdy and shapely warriors looked splendid
ਰਾਜਤਸ੍ਰੀਬ੍ਰਿਜਨਾਥਤਹਾਜਿਮਤਾਰਨਮੈਸਸਿਸ੍ਯਾਮਉਚਾਰੇ॥੨੩੬੦॥
(ਕਵੀ) ਸ਼ਿਆਮ ਕਹਿੰਦੇ ਹਨ, ਉਥੇ ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਸ਼ੋਭਾ ਪਾ ਰਹੇ ਹਨ ਜਿਵੇਂ ਤਾਰਿਆਂ ਵਿਚ ਚੰਦ੍ਰਮਾ (ਸ਼ੋਭਾ ਪਾਉਂਦਾ ਹੈ) ॥੨੩੬੦॥
Krishna was there like moon among the stars.2360.
ਜੋਤਿਲਸੈਕਹੂਬਜ੍ਰਨਕੀਕਹੂਲਾਲਲਗੇਛਬਿਮੰਦਿਰਪਾਵੈ
ਕਿਤੇ ਹੀਰਿਆਂ ਦੀ ਜੋਤਿ ਪ੍ਰਕਾਸ਼ਮਾਨ ਹੈ, ਕਿਤੇ ਲਾਲਾਂ ਨਾਲ ਜੜ੍ਹੇ ਮੰਦਿਰ (ਭਵਨ) ਸ਼ੋਭਾ ਪਾ ਰਹੇ ਹਨ।
Somewhere the splendour of stones and somewhere of jewels was seen
ਨਾਗਨਕੋਪੁਰਲੋਕਪੁਰੀਸੁਰਦੇਖਿਪ੍ਰਭਾਜਿਹਸੀਸਨਿਵਾਵੈ
ਨਾਗਾਂ ਦੀ ਨਗਰੀ ਅਤੇ ਦੇਵਤਿਆਂ ਦੀ ਪੁਰੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਸਿਰ ਨੀਵਾਂ ਕਰ ਲੈਂਦੀਆਂ ਹਨ।
Seeing the elegance of precious stones, the abodes of gods bowed there heads
ਰੀਝਿਰਹੇਜਿਹਦੇਖਿਚਤੁਰਮੁਖਹੇਰਿਪ੍ਰਭਾਸਿਵਸੋਲਲਚਾਵੈ
ਜਿਸ ਨੂੰ ਵੇਖ ਕੇ ਬ੍ਰਹਮਾ ਰੀਝ ਰਿਹਾ ਹੈ ਅਤੇ (ਜਿਸ ਦੀ) ਪ੍ਰਭਾ ਨੂੰ ਤਕ ਕੇ ਸ਼ਿਵ ਲਲਚਾ ਰਿਹਾ ਹੈ।
Seeing the magnificence of that Court-Building, Brahma was getting pleased and Shiva was also allured in his mind
ਭੂਮਿਜਹਾਤਹਾਨੀਰਸੋਲਾਗਤਨੀਰਜਹਾਨਹੀਚੀਨਬੋਆਵੈ॥੨੩੬੧॥
ਜਿਥੇ ਧਰਤੀ ਹੈ, ਉਥੇ ਜਲ ਪ੍ਰਤੀਤ ਹੁੰਦਾ ਹੈ ਅਤੇ ਜਿਥੇ ਜਲ ਹੈ (ਉਹ) ਪਛਾਣ ਵਿਚ ਨਹੀਂ ਆਉਂਦਾ ॥੨੩੬੧॥
Where there was earth, there was deception of water there, and somewhere there was water, it could not be ascertained.2361.
ਜੁਧਿਸਟਰਬਾਚਦ੍ਰਜੋਧਨਸੋ
ਯੁਧਿਸ਼ਠਰ ਨੇ ਦੁਰਯੋਧਨ ਨੂੰ ਕਿਹਾ:
Speech of Yudhishtar addressed to Duryodhana:
ਸਵੈਯਾ
ਸਵੈਯਾ:
SWAYYA
ਐਸੀਸਭਾਰਚਿਕੈਸੁਜੁਧਿਸਟਰਅੰਧਕੋਬਾਲਕੁਬੋਲਿਪਠਾਯੋ
ਇਸ ਤਰ੍ਹਾਂ ਦੀ ਸਭਾ ਬਣਵਾ ਕੇ ਯੁਧਿਸ਼ਠਰ ਨੇ ਧ੍ਰਿਤਰਾਸ਼ਟਰ ਦੇ ਪੁੱਤਰ (ਦੁਰਯੋਧਨ) ਨੂੰ ਬੁਲਵਾ ਲਿਆ।
After the construction of this Court-Building, Yudhistar invited Duryodhana
ਸੂਰਜਕੋਸੁਤਸੰਗਲੀਏਅਰੁਭੀਖਮਮਾਨਭਰਿਯੋਸੋਊਆਯੋ
ਸੂਰਜ ਦੇ ਪੁੱਤਰ (ਕਰਨ) ਅਤੇ ਭੀਸ਼ਮ ਨੂੰ ਨਾਲ ਲੈ ਕੇ ਉਹ ਅਭਿਮਾਨ ਦਾ ਭਰਿਆ ਹੋਇਆ ਆਇਆ।
He reached there proudly alongwith Bhishma and Karan,
ਭੂਮਿਜਹਾਹੁਤੀਤਾਹਿਲਖਿਯੋਜਲਬਾਰਿਹੁਤੋਜਹਭੂਮਿਜਨਾਯੋ
ਜਿਥੇ ਧਰਤੀ ਸੀ, ਉਥੇ (ਉਸ ਨੇ) ਜਲ ਸਮਝਿਆ ਅਤੇ ਜਿਥੇ ਜਲ ਸੀ, ਉਥੇ ਭੂਮੀ ਸਮਝੀ।
And he saw water, where there was earth and where there was water, he considered it as earth
ਜਾਇਨਿਸੰਕਪਰਿਯੋਜਲਮੈਕਬਿਸ੍ਯਾਮਕਹੈਕਛੁਭੇਦਪਾਯੋ॥੨੩੬੨॥
ਕਵੀ ਸ਼ਿਆਮ ਕਹਿੰਦੇ ਹਨ, (ਉਹ) ਨਿਸੰਗ ਪਾਣੀ ਵਿਚ ਡਿਗਿਆ (ਕਿਉਂਕਿ ਉਹ ਜਲ ਅਤੇ ਧਰਤੀ ਦੇ) ਭੇਦ ਨੂੰ ਨਾ ਸਮਝ ਸਕਿਆ ॥੨੩੬੨॥
In this way, without understanding the mystery, he fell into the water.2362.
ਜਾਇਪਰਿਯੋਤਬਹੀਸਰਮੈਤਨਬਸਤ੍ਰਧਰੇਪੁਨਿਬੂਡਗਯੋਹੈ
ਜਦੋਂ (ਦੁਰਯੋਧਨ) ਜਾ ਕੇ ਸਰੋਵਰ ਵਿਚ ਡਿਗ ਪਿਆ ਅਤੇ ਫਿਰ ਬਸਤ੍ਰ ਸਮੇਤ ਉਸ ਦਾ ਸ਼ਰੀਰ (ਪਾਣੀ ਵਿਚ) ਡੁਬ ਗਿਆ।
He fell down in the tank and with all his clothes, he became drenched
ਬੂਡਤਜੋਨਿਕਸਿਯੋਸੋਊਭੂਪਤਿਚਿਤਬਿਖੈਅਤਿਕੋਪਕਯੋਹੈ
ਡੁਬ ਕੇ ਜਦੋਂ (ਬਾਹਰ) ਨਿਕਲਿਆ ਤਾਂ ਉਸ ਰਾਜੇ ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੋਇਆ ਸੀ।
When he came out after getting drowned in water, he became extremely enraged in his mind
ਕਾਨ੍ਰਹਜੂਭਾਰਉਤਾਰਨਕੇਹਿਤਆਂਖਸੋਭੀਮਹਿਭੇਦਦਯੋਹੈ
ਸ੍ਰੀ ਕ੍ਰਿਸ਼ਨ ਨੇ (ਕਿਸੇ ਪਹਿਲਾਂ ਦੀ ਚੜ੍ਹਾਈ ਹੋਈ ਵਰੀ ਦੇ) ਭਾਰ ਨੂੰ ਉਤਾਰਨ ਲਈ ਅੱਖ ਨਾਲ ਭੀਮ ਨੂੰ ਸੰਕੇਤ ਕੀਤਾ।
ਸੋਇਹਭਾਤਿਸੋਬੋਲਿਉਠਿਓਅਰੇਅੰਧਕੇਅੰਧਹੀਪੁਤ੍ਰਭਯੋਹੈ॥੨੩੬੩॥
ਉਹ (ਭੀਮ) ਇਸ ਤਰ੍ਹਾਂ ਨਾਲ ਬੋਲ ਉਠਿਆ, ਓਏ! ਅੰਨ੍ਹੇ ਦਾ ਪੁੱਤਰ ਅੰਨ੍ਹਾ ਹੀ ਜਮਿਆ ਹੈ ॥੨੩੬੩॥
Then Krishna hinted to Bhima with his eye, who immediately said, “the sons of blind are also blind.”2363.
ਯੌਜਬਭੀਮਹਸਿਯੋਤਿਹਕਉਤੁਘਨੋਚਿਤਭੀਤਰਭੂਪਰਿਸਾਯੋ
ਜਦ ਭੀਮ ਨੇ ਉਸ ਨਾਲ ਇਸ ਤਰ੍ਹਾਂ ਦਾ ਹਾਸਾ ਕੀਤਾ, ਤਾਂ ਰਾਜਾ (ਦੁਰਯੋਧਨ) ਚਿਤ ਵਿਚ ਬਹੁਤ ਕ੍ਰੋਧਵਾਨ ਹੋ ਗਿਆ।
When Bhima laughed, saying this, the king (Duryodhana) got extremely infuriated in his mind
ਮੋਕਹੁਪੰਡੁਕੇਪੁਤ੍ਰਹਸੈਅਬਹੀਬਧਯਾਕੋਕਰੋਜੀਅਆਯੋ
ਮੈਨੂੰ ਪੰਡੁ ਦੇ ਪੁੱਤਰ ਨੇ ਮਜ਼ਾਕ ਕੀਤਾ ਹੈ, (ਇਸ ਲਈ) ਹੁਣੇ ਹੀ ਇਸ ਦਾ ਬਧ ਕਰਦਾ ਹਾਂ, (ਇਹ ਵਿਚਾਰ ਉਸ ਦੇ) ਮਨ ਵਿਚ ਆਇਆ।
“The sons of Pandu are laughing over me, I shall kill Bhima just now.”
ਭੀਖਮਦ੍ਰੋਣਰਿਸੇਮਨਮੈਜੜਭੀਮਭਯੋਕਹਸ੍ਯਾਮਸੁਨਾਯੋ
ਭੀਸ਼ਮ ਅਤੇ ਦ੍ਰੋਣਾਚਾਰਯ ਮਨ ਵਿਚ ਕ੍ਰੋਧਿਤ ਹੋਏ, (ਪਰ) ਸ੍ਰੀ ਕ੍ਰਿਸ਼ਨ ਨੇ ਕਹਿ ਕੇ ਸੁਣਾਇਆ ਕਿ ਭੀਮ ਮੂਰਖ ਹੋ ਗਿਆ ਹੈ।
ਧਾਮਿਗਯੋਅਪੁਨੇਫਿਰਕੈਸੁਸਭਾਇਹਭੀਤਰਫੇਰਿਆਯੋ॥੨੩੬੪॥
(ਰੋਸ ਨਾਲ ਭਰਿਆ ਦੁਰਯੋਧਨ) ਆਪਣੇ ਘਰ ਨੂੰ ਪਰਤ ਗਿਆ ਅਤੇ ਇਸ ਸਭਾ ਵਿਚ ਫਿਰ (ਕਦੇ ਨ) ਆਇਆ ॥੨੩੬੪॥
When Bhishma and Karan also got angry, Bhima became fearful and ran away to his home and did not return.2364.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਦੁਰਜੋਧਨਸਭਾਦੇਖਿਧਾਮਿਗਏਧਯਾਇਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦਾ 'ਦੁਰਯੋਧਨ ਸਭਾ ਨੂੰ ਵੇਖ ਕੇ ਘਰ ਗਿਆ' ਅਧਿਆਇ ਦੀ ਸਮਾਪਤੀ।
End of the chapter entitled “Duryodhana went back to his home after seeing the Court-Building” in Krishnavatara in Bachittar Natak.