ਪਿਖਹੈਸਭਭੂਪਜਿਤੇਇਹਠਾਅਬਹਉਹੀਨਹ੍ਵੈਹਉਕਿਤੂਹੀਨਹੀ॥੨੩੩੮॥
ਇਥੇ ਜਿਤਨੇ ਰਾਜੇ (ਬੈਠੇ) ਹਨ, ਉਹ ਸਾਰੇ ਵੇਖਦੇ ਹਨ ਕਿ ਜਾਂ ਮੈਂ ਹੀ ਨਹੀਂ ਰਹਾਂਗਾ ਜਾਂ ਤੂੰ ਹੀ ਨਹੀਂ ਰਹੇਂਗਾ ॥੨੩੩੮॥
All these kings will see here that either I shall not survive or you will not survive.”2338.
ਸਿਸਪਾਲਬਾਚਕਾਨ੍ਰਹਸੋ॥
ਸ਼ਿਸ਼ੁਪਾਲ ਨੇ ਕ੍ਰਿਸ਼ਨ ਨੂੰ ਕਿਹਾ:
Speech of Shishupal addressed to Krishna:
ਸਵੈਯਾ॥
ਸਵੈਯਾ:
SWAYYA
ਕੋਪਕੈਉਤਰਦੇਤਭਯੋਇਹਭਾਤਿਸੁਨਿਯੋਜਬਹੀਅਭਿਮਾਨੀ॥
ਜਦ (ਉਸ) ਅਭਿਮਾਨੀ (ਸ਼ਿਸ਼ੁਪਾਲ) ਨੇ ਇਸ ਤਰ੍ਹਾਂ ਸੁਣਿਆ (ਤਾਂ) ਉਸ ਨੇ ਕ੍ਰੋਧਿਤ ਹੋ ਕੇ ਉੱਤਰ ਦਿੱਤਾ।
ਤੇਰੇਕਹੇਮਰਿਹਉਅਰੇਗੂਜਰਇਉਮੁਖਤੇਤਿਨਬਾਤਬਖਾਨੀ॥
ਓਇ ਗੁਜਰਾ! 'ਤੇਰੇ ਕਹਿਣ ਨਾਲ ਮੈਂ ਮਰ ਜਾਵਾਂਗਾ', ਇਹ ਗੱਲ ਉਸਨੇ ਮੁਖ ਵਿਚੋਂ ਕਹੀ।
When that egoist heard this, he said in anger, “O Gujar! (milkman), shall I die by only your words of killing?
ਅਉਰਕਹਾਜੁਪੈਐਸੀਸਭਾਹੂਮੈਜੂਝਬਮ੍ਰਿਤਹੀਹੈਨਿਜਕਾਨੀ॥
ਹੋਰ ਕਿਹਾ, ਜੇ ਅਜਿਹੀ ਸਭਾ ਵਿਚ ਮੈਂ ਜੂਝ ਮਰਾਂਗਾ, (ਤਾਂ ਮੈਂ ਸਮਝਾਂਗਾ ਕਿ ਮੇਰੀ) ਮੌਤ ਹੀ ਨੇੜੇ ਸੀ।
It appears that your death has come very near in the court
ਤਉਅਰੇਬੇਦਪੁਰਾਨਨਮੈਚਲਿਹੈਜਗਮੈਜੁਗਚਾਰਿਕਹਾਨੀ॥੨੩੩੯॥
ਓਇ! ਤਦ ਹੀ ਵੇਦਾਂ ਅਤੇ ਪੁਰਾਣਾਂ ਵਿਚ ਚਾਰ ਯੁਗਾਂ ਤਕ ਜਗਤ ਵਿਚ (ਮੇਰੀ ਮੌਤ ਦੀ) ਕਹਾਣੀ ਚਲੇਗੀ ॥੨੩੩੯॥
This story will also continue to be told in all the four ages in Vedas and Puranas.2339.
ਕਾਭਯੋਜੋਚਮਕਾਇਕੈਚਕ੍ਰਹਿਐਸੇਕਹਿਯੋਤੁਹਿਮਾਰਿਡਰੋਗੋ॥
ਕੀ ਹੋਇਆ ਜੇ ਚੱਕਰ ਨੂੰ ਚਮਕਾ ਕੇ (ਤੂੰ) ਇਸ ਤਰ੍ਹਾਂ ਕਿਹਾ ਕਿ ਤੈਨੂੰ ਮਾਰ ਦਿਆਂਗਾ।
ਗੂਜਰਤੋਤੇਹਉਛਤ੍ਰੀਕਹਾਇਕੈਐਸੀਸਭਾਹੂਕੇਬੀਚਟਰੋਗੋ॥
ਹੇ ਗੁਜਰਾ! ਛਤ੍ਰੀ ਅਖਵਾ ਕੇ ਅਜਿਹੀ ਸਭਾ ਵਿਚੋਂ (ਮੈਂ) ਤੇਰੇ ਕੋਲੋਂ ਭਜ ਜਾਵਾਂਗਾ।
“Glistening your discus, you are threatening to kill me, shall I became afraid by this? Being called a Kshatriya, shall I become afraid in this court from a Gujjar like you?
ਮਾਤਸੁਭ੍ਰਾਤਅਰੁਤਾਤਕੀਸਉਹਰੇਤੁਹਿਮਰਿਹੋਨਹਿਆਪਮਰੋਗੋ॥
(ਮੈਨੂੰ) ਮਾਤਾ, ਪਿਤਾ ਅਤੇ ਭਰਾ ਦੀ ਸੌਂਹ, ਓਇ! ਤੈਨੂੰ ਮਾਰ ਦਿਆਂਗਾ ਜਾਂ ਆਪ ਮਰ ਜਾਵਾਂਗਾ।
ਕ੍ਰੋਧਰੁਕਮਨਿਕੋਧਰਕੈਹਰਿਤੋਸੰਗਆਜਨਿਦਾਨਕਰੋਗੋ॥੨੩੪੦॥
ਹੇ ਕ੍ਰਿਸ਼ਨ! ਰੁਕਮਨੀ (ਨੂੰ ਖੋਹ ਦੇਣ ਦੇ) ਕ੍ਰੋਧ ਨੂੰ (ਮਨ ਵਿਚ) ਧਾਰਨ ਕਰ ਕੇ ਅਜ ਤੇਰੇ ਨਾਲ ਓੜਕ ਦੀ ਬਾਜ਼ੀ ਲਗਾਵਾਂਗਾ ॥੨੩੪੦॥
“I swear by my parents and brother I shall not die today, but shall kill you and I shall today avenge you on account of Rukmi.”2340.
ਕੋਪਪ੍ਰਚੰਡਕੀਯੋਤਬਸ੍ਯਾਮਜਬਏਬਤੀਯਾਸਿਸੁਪਾਲਹਿਭਾਖੀ॥
ਜਦ ਇਹ ਗੱਲਾਂ ਸ਼ਿਸ਼ੁਪਾਲ ਨੇ ਕਹੀਆਂ ਤਦ ਸ੍ਰੀ ਕ੍ਰਿਸ਼ਨ ਨੇ ਪ੍ਰਚੰਡ ਕ੍ਰੋਧ ਕਰ ਲਿਆ।
ਕਾਨ੍ਰਹਕਹਿਯੋਜੜਚਾਹਤਮ੍ਰਿਤਕੀਯੋਸਭਲੋਗਨਿਸੂਰਜਸਾਖੀ॥
ਕ੍ਰਿਸ਼ਨ ਨੇ ਕਿਹਾ, ਹੇ ਮੂਰਖ! (ਤੂੰ) ਮੌਤ ਚਾਹੁੰਦਾ ਹੈ, (ਮੈਂ ਤੁਸਾਂ) ਸਾਰਿਆਂ ਲੋਕਾਂ ਅਤੇ ਸੂਰਜ ਨੂੰ ਸਾਖੀ ਕੀਤਾ ਹੈ।
When Shishupal said this, then Krishna became greatly enraged and said, “O fool! this whole court and the sun are a witness that you want death,
ਚਕ੍ਰਸੁਦਰਸਨਲੈਕਰਭੀਤਰਕੂਦਿਸਭਾਸਭਹੀਸੋਊਨਾਖੀ॥
(ਫਿਰ) ਸੁਦਰਸ਼ਨ ਚੱਕਰ ਨੂੰ ਹੱਥ ਵਿਚ ਲੈ ਕੇ ਕੁਦ ਕੇ ਸਾਰੀ ਸਭਾ ਉਪਰੋਂ ਟਪ ਗਏ।
ਧਾਵਤਭਯੋਕਬਿਸ੍ਯਾਮਕਹੈਸੁਭਯੋਤਿਹਕੇਬਧਕੋਅਭਿਲਾਖੀ॥੨੩੪੧॥
ਕਵੀ ਸ਼ਿਆਮ ਕਹਿੰਦੇ ਹਨ, ਉਸ ਦੇ ਬਧ ਦੀ ਇੱਛਾ ਨਾਲ ਅਗੇ ਨੂੰ ਭਜ ਚਲੇ ॥੨੩੪੧॥
“Krishna took the discus in his hand and jumped and advanced forward in order to kill Shishupal.2341.
ਧਾਵਤਭਯੋਬ੍ਰਿਜਨਾਇਕਜੂਇਤਤੇਉਤਤੇਸੋਊਸਾਮੁਹੇਆਯੋ॥
ਇਧਰੋਂ ਕ੍ਰਿਸ਼ਨ ਜੀ ਭਜ ਕੇ ਅਗੇ ਹੋਏ ਅਤੇ ਉਧਰੋਂ ਉਹ (ਸ਼ਿਸ਼ੁਪਾਲ) ਸਾਹਮਣੇ ਆ ਡਟਿਆ।
On this side Krishna advanced forward and from that side Shishupal came in front of him
ਰੋਸਬਢਾਇਘਨੋਚਿਤਮੈਤਕਿਕੈਤਿਹਸਤ੍ਰਕੋਚਕ੍ਰਚਲਾਯੋ॥
ਮਨ ਵਿਚ ਬਹੁਤ ਕ੍ਰੋਧ ਵਧਾ ਕੇ ਅਤੇ ਵੈਰੀ ਨੂੰ ਤਕ ਕੇ (ਕ੍ਰਿਸ਼ਨ ਨੇ) ਚੱਕਰ ਚਲਾ ਦਿੱਤਾ।
Getting extremely angry, Krishna discharged his discus towards the enemy
ਜਾਇਲਗਿਯੋਤਿਹਕੰਠਬਿਖੈਕਟਿਦੇਤਭਯੋਛੁਟਿਭੂਪਰਆਯੋ॥
(ਚੱਕਰ) ਜਾ ਕੇ ਉਸ ਦੀ ਗਿਚੀ ਉਤੇ ਲਗਿਆ ਅਤੇ (ਸਿਰ ਨੂੰ) ਕਟ ਦਿੱਤਾ (ਜੋ ਗਰਦਨ ਨਾਲੋਂ) ਵਖ ਹੋ ਕੇ ਧਰਤੀ ਉਤੇ ਆ ਪਿਆ।
ਇਉਉਪਮਾਉਪਜੀਜੀਅਮੈਦਿਵਤੇਰਵਿਕੋਮਨੋਮਾਰਿਗਿਰਾਯੋ॥੨੩੪੨॥
(ਇਸ ਦ੍ਰਿਸ਼ ਬਾਰੇ ਕਵੀ ਦੇ) ਮਨ ਵਿਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ ਆਕਾਸ਼ ਤੋਂ ਸੂਰਜ ਨੂੰ (ਕਿਸੇ ਨੇ) ਮਾਰ ਕੇ ਸੁਟਿਆ ਹੋਵੇ ॥੨੩੪੨॥
The discus hit the throat of Shishupal, his head was chopped and it fell on the ground like the sun being killed had been thrown on the earth.2342.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਰਾਜਸੂਜਗ੍ਯਕਰਿਸਿਸਪਾਲਬਧਹਧਿਆਇਸਮਾਪਤੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਰਾਜਸੂ ਯੱਗ ਕਰ ਕੇ ਸ਼ਿਸ਼ੁਪਾਲ ਦੇ ਬਧ ਦੇ ਅਧਿਆਇ ਦੀ ਸਮਾਪਤੀ।
End of the chapter entitled “Killing of Shishupal” in Krishnavatara in Bachittar Natak.
ਅਥਕਾਨ੍ਰਹਜੂਕੋਪਰਾਜਾਜੁਧਿਸਟਰਛਿਮਾਪਨਕਰਤਭਏ॥
ਹੁਣ ਕ੍ਰਿਸ਼ਨ ਦਾ ਕ੍ਰੋਧਿਤ ਹੋਣਾ ਅਤੇ ਯੁਧਿਸ਼ਠਰ ਦਾ ਖਿਮਾ ਮੰਗਣਾ
Now begins the description of Krishna getting infuriated and Yudhistar asking for forgiveness.
ਸਵੈਯਾ॥
ਸਵੈਯਾ:
SWAYYA
ਕਾਟਕੈਸੀਸਦਯੋਸਿਸੁਪਾਲਕੋਕੋਪਭਰਿਯੋਦੋਊਨੈਨਨਚਾਵੈ॥
(ਕ੍ਰਿਸ਼ਨ ਨੇ) ਸ਼ਿਸ਼ੁਪਾਲ ਦਾ ਸਿਰ ਕਟ ਦਿੱਤਾ ਹੈ ਅਤੇ ਕ੍ਰੋਧ ਨਾਲ ਭਰੇ ਦੋਹਾਂ ਨੈਣਾਂ ਨਾਲ ਘੂਰ ਰਹੇ ਹਨ।
ਕਉਨਬਲੀਇਹਬੀਚਸਭਾਹੂਕੇਹੈਹਮਸੋਸੋਊਜੁਧੁਮਚਾਵੈ॥
(ਫਿਰ ਕਹਿਣਾ ਲਗੇ) ਇਸ ਸਭਾ ਵਿਚ ਕਿਹੜਾ ਸੂਰਮਾ ਹੈ, ਜੋ ਮੇਰੇ ਨਾਲ ਯੁੱਧ ਕਰੇ।
After chopping the head of Shishupal, and getting enraged, Krishna made his eyes dance and said, “Is there anyone so mighty, who can fight with me