GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 533
Display Settings
ਸ੍ਰੀਬ੍ਰਿਜਨਾਥਕਹੀਤਿਹਕੋਤੁਮਆਪਨੇਆਪਨੇਦੇਸਸਿਧਾਰੋ॥੨੩੨੯॥
ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ (ਇਹ ਗੱਲ) ਕਹੀ ਕਿ ਤੁਸੀਂ ਆਪਣੇ ਆਪਣੇ ਦੇਸ਼ ਵਲ ਚਲੇ ਜਾਓ ॥੨੩੨੯॥
“You may return to your own countries and take cognizance of your kingdom, society, wealth and homes.”2329.
ਬੰਧਨਛੋਰਿਕਹਿਯੋਹਰਿਯੌਸਭਭੂਪਨਤਉਇਹਭਾਤਿਉਚਾਰੀ
ਬੰਧਨਾਂ ਨੂੰ ਖੋਲ ਕੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, (ਤਦ) ਸਭ ਰਾਜਿਆਂ ਨੇ ਇਸ ਤਰ੍ਹਾਂ ਕਿਹਾ,
After freeing them from the bondage, when Krishna said this, then all the king replied,
ਰਾਜਸਮਾਜਕਛੂਨਹੀਤੇਰੋਹੀਧਿਆਨਲਹੈਸੁਇਹੈਜੀਅਧਾਰੀ
(ਹੇ ਪ੍ਰਭੂ!) ਰਾਜ-ਪਾਟ ਕੁਝ ਵੀ ਨਹੀਂ ਹੈ, ('ਬਸ ਅਸੀਂ) ਤੇਰਾ ਹੀ ਧਿਆਨ ਲਗਾਵਾਂਗੇ', ਇਹੀ (ਗੱਲ) ਮਨ ਵਿਚ ਧਾਰ ਲਈ ਹੈ।
“We have no royal and social connections now we only remember you.”
ਰਾਜਕਰੋਰੁਇਹੈਲਹਿਹੋਕਬਿਸ੍ਯਾਮਕਹਿਯੋਇਹਭਾਤਿਮੁਰਾਰੀ
ਕਵੀ ਸ਼ਿਆਮ ਕਹਿੰਦੇ ਹਨ, ਰਾਜ ਕਰੋ ਅਤੇ ਇਹ (ਕ੍ਰਿਪਾ-ਦ੍ਰਿਸ਼ਟੀ) ਵੀ ਲਵੋ, ਇਸ ਤਰ੍ਹਾਂ ਸ੍ਰੀ ਕ੍ਰਿਸ਼ਨ (ਨੇ ਕਿਹਾ)।
Krishna said, “I shall make all of you kings here
ਸੋਉਨਮਾਨਕਹੀਹਰਿਇਉਸੁਸਦਾਰਹੀਯੋਸੁਧਿਲੇਤਹਮਾਰੀ॥੨੩੩੦॥
ਸੋ ਉਨ੍ਹਾਂ ਨੇ (ਗੱਲ) ਮੰਨ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਸਾਡੀ ਖ਼ਬਰ ਸਾਰ ਸਦਾ ਲੈਂਦੇ ਰਹਿਣਾ ॥੨੩੩੦॥
” Agreeing to the words of Krishna, the kings requested him, “O Lord! kindly keep us under your care.”2330.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਜਰਾਸੰਧਿਕੋਬਧਕਰਿਸਭਭੂਪਨਿਕੋਛੁਰਾਇਦਿਲੀਮੋਆਵਤਭਏਧਿਆਇਸਮਾਪਤੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਵਿਚ ਜਰਾਸੰਧ ਦਾ ਬਧ ਕਰ ਕੇ ਸਾਰੇ ਰਾਜਿਆਂ ਨੂੰ ਛੁੜਾ ਕੇ ਦਿੱਲੀ ਵਿਚ ਪਰਤ ਆਏ, ਅਧਿਆਇ ਦੀ ਸਮਾਪਤੀ।
End of the description of reaching Delhi after killing Jarasandh and getting all the kings released in Krishnavatara in Bachittar Natak.
ਅਥਰਾਜਸੂਜਗਸਿਸੁਪਾਲਬਧਕਥਨੰ
ਹੁਣ ਰਾਜਸੂ ਯੱਗ ਅਤੇ ਸ਼ਿਸ਼ੁਪਾਲ ਦੇ ਬਧ ਦਾ ਕਥਨ
Now begins the description of the Rajsui Yajna and the killing of Shishupal
ਸਵੈਯਾ
ਸਵੈਯਾ:
SWAYYA
ਉਤਸੀਸਨਿਵਾਇਗਏਨ੍ਰਿਪਧਾਮਿਇਤੈਜਦੁਰਾਇਦਿਲੀਮਹਿਆਯੋ
ਉਧਰ (ਸ੍ਰੀ ਕ੍ਰਿਸ਼ਨ ਨੂੰ) ਸਿਰ ਨਿਵਾ ਕੇ ਰਾਜੇ (ਆਪਣੇ ਆਪਣੇ) ਘਰਾਂ ਨੂੰ ਚਲੇ ਗਏ ਅਤੇ ਇਧਰ ਸ੍ਰੀ ਕ੍ਰਿਸ਼ਨ ਦਿੱਲੀ ਵਿਚ ਆ ਗਏ।
On that side, the kings went to their homes and on this side Krishna reached Delhi
ਭੀਮਕਹਿਓਸਭੁਭੇਦਸੁਮੈਬਲੁਯਾਹੀਤੇਪਾਇਕੈਸਤ੍ਰਹਿਘਾਯੋ
ਭੀਮ ਨੇ ਸਾਰਾ ਭੇਦ ਦਸ ਦਿੱਤਾ ਕਿ ਇਨ੍ਹਾਂ ਤੋਂ ਬਲ ਪ੍ਰਾਪਤ ਕਰ ਕੇ ਮੈਂ ਵੈਰੀ ਨੂੰ ਮਾਰਿਆ ਸੀ।
Bhima told all that he got strength from Krishna and thus killed the enemy
ਬਿਪ੍ਰਬੁਲਾਇਭਲੀਬਿਧਿਸੋਫਿਰਿਰਾਜਸੂਓਇਕਜਗਿਮਚਾਯੋ
ਫਿਰ ਬ੍ਰਾਹਮਣਾਂ ਨੂੰ ਬੁਲਾ ਕੇ ਚੰਗੀ ਵਿਧੀ ਨਾਲ ਇਕ ਰਾਜਸੂ ਯੱਗ ਸ਼ੁਰੂ ਕਰ ਦਿੱਤਾ।
ਆਰੰਭਜਗਕੋਭਯੋਤਬਹੀਜਸੁਦੁੰਦਭਿਜੋਬ੍ਰਿਜਨਾਥਬਜਾਯੋ॥੨੩੩੧॥
ਯੱਗ ਦਾ ਆਰੰਭ ਉਸ ਵੇਲੇ ਤੋਂ ਹੋ ਗਿਆ (ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੇ ਯਸ਼ ਦਾ ਨਗਾਰਾ ਵਜਾ ਦਿੱਤਾ ॥੨੩੩੧॥
Then calling the Brahmins respectfully, the Rajsui Yajna was begun and this Yajna began with the playing of the drum of Krishna.2331.
ਜੁਧਿਸਟਰਬਾਚਸਭਾਪ੍ਰਤਿ
ਯੁਧਿਸ਼ਠਰ ਨੇ ਸਭਾ ਪ੍ਰਤਿ ਕਿਹਾ:
Speech of Yudhishtar addressed to the Court:
ਸਵੈਯਾ
ਸਵੈਯਾ:
SWAYYA
ਜੋਰਿਸਭਾਦ੍ਵਿਜਛਤ੍ਰਿਨਕੀਪ੍ਰਿਥਮੈਨ੍ਰਿਪਯੌਕਹਿਯੋਕਉਨਮਨਇਯੈ
ਬ੍ਰਾਹਮਣਾਂ ਅਤੇ ਛਤ੍ਰੀਆਂ ਦੀ ਸਭਾ ਜੋੜ ਕੇ, ਰਾਜਾ ਯੁਧਿਸ਼ਠਰ ਨੇ ਇੰਜ ਕਿਹਾ, (ਸਭ ਤੋਂ) ਪਹਿਲਾਂ ਕਿਸ ਨੂੰ ਪੂਜੀਏ।
ਕੋਇਹਲਾਇਕਬੀਰਈਹਾਜਿਹਭਾਲਮੈਕੁੰਕਮਅਛਤਲਇਯੈ
ਇਥੇ ਇਸ ਯੋਗ ਕਿਹੜਾ ਸ਼ੂਰਵੀਰ ਹੈ ਜਿਸ ਦੇ ਮੱਥੇ ਉਤੇ ਕੇਸਰ ਅਤੇ ਚਾਵਲ (ਦਾ ਤਿਲਕ) ਲਗਾ ਦੇਈਏ।
In the court of Kshatriyas and Brahmins, the king said, “Who should primarily be worshipped? Who is the most deserving person here, on whose forehead the saffron and other ingredients be applied?
ਬੋਲਿਉਠਿਯੋਸਹਦੇਵਤਬੈਬ੍ਰਿਜਨਾਇਕਲਾਇਕਯਾਹਿਚੜਇਯੈ
ਤਦ ਸਹਿਦੇਵ ਬੋਲ ਪਿਆ ਕਿ ਸ੍ਰੀ ਕ੍ਰਿਸ਼ਨ (ਇਸ ਦੇ) ਯੋਗ ਹਨ, (ਇਸ ਲਈ ਤਿਲਕ) ਇਨ੍ਹਾਂ ਨੂੰ ਚੜ੍ਹਾ ਦਿਓ।
Sahdev said, “Only Krishna is the most suitable
ਸ੍ਰੀਬ੍ਰਿਜਨਾਥਸਹੀਪ੍ਰਭੁਹੈਕਬਿਸ੍ਯਾਮਭਨੈਜਿਹਕੇਬਲਿਜਇਯੈ॥੨੩੩੨॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਹੀ ਸਹੀ ਪ੍ਰਭੂ ਹਨ ਜਿਨ੍ਹਾਂ ਉਪਰੋਂ ਬਲਿਹਾਰ ਜਾਣਾ ਚਾਹੀਦਾ ਹੈ ॥੨੩੩੨॥
He is the real Lord and we all are a sacrifice to him.”2332.
ਸਹਦੇਵਬਾਚ
ਸਹਿਦੇਵ ਨੇ ਕਿਹਾ:
Speech of Sahdev
ਸਵੈਯਾ
ਸਵੈਯਾ:
SWAYYA
ਜਾਹੀਕੀਸੇਵਸਦਾਕਰੀਐਮਨਅਉਰਕਾਜਨਮੈਉਰਝਇਯੈ
ਉਸ ਦੀ ਸਦਾ ਸੇਵਾ ਕਰਨੀ ਚਾਹੀਦੀ ਹੈ ਅਤੇ ਮਨ ਨੂੰ ਹੋਰਨਾਂ ਕੰਮਾਂ ਵਿਚ ਉਲਝਾਉਣਾ ਨਹੀਂ ਚਾਹੀਦਾ।
“O mind! always serve him and do not entangle yourself in other matter
ਛੋਰਿਜੰਜਾਰਸਭੈਗ੍ਰਿਹਕੇਤਿਹਧਿਆਨਕੇਭੀਤਰਚਿਤਲਗਇਯੈ
ਘਰ ਦੇ ਸਾਰੇ ਜੰਜਾਲਾਂ ਨੂੰ ਛਡ ਕੇ ਉਸ ਦੇ ਧਿਆਨ ਵਿਚ ਚਿਤ ਨੂੰ ਲਗਾਉਣਾ ਚਾਹੀਦਾ ਹੈ।
Abandoning all the entanglements, absorb your mind only in Krishna
ਜਾਹਿਕੋਭੇਦੁਪੁਰਾਨਨਤੇਮਤਿਸਾਧਨਬੇਦਨਤੇਕਛੁਪਇਯੈ
ਜਿਸ ਦਾ ਭੇਦ ਪੁਰਾਣਾਂ, ਸਾਧਾਂ ਦੇ ਵਿਚਾਰਾਂ ਅਤੇ ਵੇਦਾਂ ਤੋਂ ਕੁਝ ਕੁ ਪਾਈਦਾ ਹੈ
His mystery is more or less, obtained by us in Vedas and Purana and in the company of the saints
ਤਾਹੀਕੋਸ੍ਯਾਮਭਨੈਪ੍ਰਥਮੈਉਠਕੈਕਿਉਕੁੰਕਮਭਾਲਿਲਗਇਯੈ॥੨੩੩੩॥
(ਕਵੀ) ਸ਼ਿਆਮ ਕਹਿੰਦੇ ਹਨ, ਪਹਿਲਾਂ ਉਠ ਕੇ ਉਸ ਦੇ ਮੱਥੇ ਉਤੇ ਕੇਸਰ (ਦਾ ਤਿਲਕ) ਕਿਉਂ ਨਹੀਂ ਲਗਾਉਂਦੇ ॥੨੩੩੩॥
Therefore primarily, the saffron and other ingredients be applied to the forehead of Krishna.”2333.
ਯੌਜਬਬੈਨਕਹੇਸਹਦੇਵਤੁਭੂਪਤਿਕੇਮਨਮੈਸਚੁਆਯੋ
ਜਦ ਸਹਿਦੇਵ ਨੇ ਇਸ ਤਰ੍ਹਾਂ ਦੇ ਬੋਲ ਕਹੇ, ਤਾਂ ਰਾਜਾ (ਯੁਧਿਸ਼ਠਰ) ਦੇ ਮਨ ਵਿਚ ਵਾਸਤਵਿਕਤਾ ਸਪਸ਼ਟ ਹੋ ਗਈ।
ਸ੍ਰੀਬ੍ਰਿਜਨਾਇਕਕੋਮਨਮੈਕਬਿਸ੍ਯਾਮਸਹੀਪ੍ਰਭੁਕੈਠਹਰਾਯੋ
ਕਵੀ ਸ਼ਿਆਮ (ਕਹਿੰਦੇ) ਹਨ, ਕਿ ਸ੍ਰੀ ਕ੍ਰਿਸ਼ਨ ਨੂੰ (ਰਾਜੇ ਨੇ) ਮਨ ਵਿਚ ਸਹੀ ਪ੍ਰਭੂ ਵਜੋਂ ਮੰਨ ਲਿਆ।
This speech of Sahdev was considered by all us true and in their minds they visualised him as Lord-god
ਕੁੰਕਮਅਛਤਭਾਤਿਭਲੀਕਰਿਬੇਦਨਕੀਧੁਨਿਭਾਲਿਚੜਾਯੋ
ਕੇਸਰ ਅਤੇ ਚਾਵਲ ਨੂੰ ਹੱਥ ਵਿਚ ਲੈ ਕੇ ਚੰਗੀ ਵਿਧੀ ਨਾਲ ਵੇਦਾਂ (ਦੇ ਮੰਤਰਾਂ) ਦੀ ਧੁਨ ਸਹਿਤ (ਸ੍ਰੀ ਕ੍ਰਿਸ਼ਨ ਦੇ) ਮੱਥੇ ਉਤੇ (ਤਿਲਕ) ਲਗਾ ਦਿੱਤਾ।
ਬੈਠੋਹੁਤੇਸਿਸੁਪਾਲਤਹਾਅਤਿਸੋਅਪਨੇਮਨਬੀਚਰਿਸਾਯੋ॥੨੩੩੪॥
ਉਥੇ ਸ਼ਿਸ਼ੁਪਾਲ ਵੀ ਬੈਠਾ ਸੀ, ਉਹ ਆਪਣੇ ਮਨ ਵਿਚ ਬਹੁਤ ਕ੍ਰੋਧਵਾਨ ਹੋਇਆ ॥੨੩੩੪॥
Within the chanting of Vedic mantras, the saffron and other ingredients were applied on the forehead of Krihsna, seeing which, Shishupal sitting there, became extremely infuriated.2334.
ਸਿਸੁਪਾਲਬਾਚ
ਸ਼ਿਸ਼ੁਪਾਲ ਨੇ ਕਿਹਾ:
Speech of the Shishupal:
ਸਵੈਯਾ
ਸਵੈਯਾ:
SWAYYA
ਬੀਰਬਡੋਹਮਸੋਤਜਿਕੈਇਹਕਾਜਿਹਕੁੰਕਮਭਾਲਿਚੜਾਯੋ
ਮੇਰੇ ਵਰਗੇ ਵੱਡੇ ਸ਼ੂਰਵੀਰ ਨੂੰ ਛਡ ਕੇ, ਇਹ ਕੀ ਚੀਜ਼ ਹੈ, ਜਿਸ ਦੇ ਮੱਥੇ ਉਤੇ ਤਿਲਕ ਲਗਾਇਆ ਹੈ।
ਗੋਕੁਲਗਾਉਕੇਬੀਚਸਦਾਇਨਿਗੁਆਰਨਸੋਮਿਲਿਗੋਰਸੁਖਾਯੋ
ਗੋਕੁਲ ਪਿੰਡ ਵਿਚ ਸਦਾ ਗਵਾਲਿਆਂ ਨਾਲ ਰਲ ਕੇ ਇਸ ਨੇ ਦੁੱਧ ਦਹੀ ਖਾਇਆ ਹੈ।
Who is he, on whose forehead the frontal mark of saffron has been applied, leaving aside a great warrior like me? He has, living in Gokul village only among the milkmaids, eaten and drunk their curd and milk
ਅਉਰਸੁਨੋਡਰੁਸਤ੍ਰਨਕੇਗਯੋਦੁਆਰਵਤੀਭਜਿਪ੍ਰਾਨਬਚਾਯੋ
ਹੋਰ ਸੁਣੋ, ਵੈਰੀਆਂ ਦੇ ਡਰ ਤੋਂ (ਇਸ ਨੇ) ਦੁਆਰਿਕਾ ਵਲ ਭਜ ਕੇ ਪ੍ਰਾਣਾਂ ਨੂੰ ਬਚਾਇਆ ਹੈ।
He is the same, who had escaped because of the fear of the enemy and gone to Dwarka
ਐਸੇਸੁਨਾਇਕਹੀਬਤੀਯਾਅਰੁਕੋਪਹਿਸੋਅਤਿਹੀਭਰਿਆਯੋ॥੨੩੩੫॥
(ਉਸ ਨੇ) ਇਸ ਤਰ੍ਹਾਂ ਸੁਣਾ ਕੇ ਗੱਲ ਕਹੀ ਅਤੇ ਕ੍ਰੋਧ ਨਾਲ ਬਹੁਤ ਭਰ ਗਿਆ ॥੨੩੩੫॥
All this was uttered by Shishupal in great anger.2335.
ਬੋਲਤਭਯੋਸਿਸਪਾਲੁਤਬੈਸੁਸੁਨਾਇਸਭਾਸਭਕ੍ਰੋਧਬਢੈਕੈ
ਫਿਰ ਸ਼ਿਸ਼ੁਪਾਲ ਮਨ ਵਿਚ ਕ੍ਰੋਧ ਵਧਾ ਕੇ ਅਤੇ ਸਾਰੀ ਸਭਾ ਨੂੰ ਸੁਣਾ ਕੇ ਕਹਿਣ ਲਗਾ।
In his fury, Shishupal said all this within the hearing of whole court and got up, taking in his hand a huge mace, getting enraged
ਕੋਪਭਰਿਯੋਉਠਿਠਾਢੋਭਯੋਸੁਗਰਿਸਟਿਗਦਾਕਰਿਭੀਤਰਲੈਕੈ
ਕ੍ਰੋਧ ਦਾ ਭਰਿਆ ਹੋਇਆ ਉਠ ਕੇ ਖੜੋ ਗਿਆ ਅਤੇ ਭਾਰੀ ਗਦਾ ਨੂੰ ਹੱਥ ਵਿਚ ਲੈ ਕੇ
He, causing both his eyes to dance and calling bad names, said to Krishna
ਗੂਜਰਹੁਇਜਦੁਰਾਇਕਹਾਵਤਗਾਰੀਦਈਦੋਊਨੈਨਨਚੈਕੈ
(ਕਹਿਣ ਲਗਾ) ਗੁਜਰ ਹੋ ਕੇ ਯਾਦਵਾਂ ਦਾ ਰਾਜਾ ਅਖਵਾਉਂਦਾ ਹੈ। (ਫਿਰ) ਅੱਖਾਂ ਨਾਲ ਘੂਰ ਕੇ ਗਾਲ੍ਹਾਂ ਦਿੱਤੀਆਂ।
“Being only a Gujjar (milkman), on what basis you call yourself the king of Yadavas?
ਸੋਸੁਨਿਫੂਫੀਕੇਬੈਨਚਿਤਾਰਿਰਹਿਯੋਬ੍ਰਿਜਨਾਇਕਜੂਚੁਪਹ੍ਵੈਕੈ॥੨੩੩੬॥
ਉਹ (ਬੋਲ) ਸੁਣ ਕੇ ਅਤੇ ਭੂਆ ਦੇ ਬੋਲਾਂ ਨੂੰ ਚੇਤੇ ਕਰ ਕੇ, ਸ੍ਰੀ ਕ੍ਰਿਸ਼ਨ ਚੁਪ ਹੀ ਰਹੇ ॥੨੩੩੬॥
” Krishna saw all this and kept seated silently in view of the promise made to his aunt.2336.
ਚੌਪਈ
ਚੌਪਈ:
CHAUPAI
ਫੂਫੀਬਚਨਚਿਤਿਹਰਿਧਰਿਯੋ
ਸ੍ਰੀ ਕ੍ਰਿਸ਼ਨ ਨੇ ਭੂਆ (ਕੁੰਤੀ) ਦਾ ਬਚਨ ਚਿਤ ਵਿਚ ਧਾਰੀ ਰਖਿਆ
ਸਤਗਾਰਨਿਲੌਕ੍ਰੋਧਭਰਿਯੋ
ਅਤੇ ਸੌ ਗਾਲ੍ਹਾਂ ਤਕ (ਉਸ ਦਾ ਮਨ) ਕ੍ਰੋਧ ਨਾਲ ਨਾ ਭਰਿਆ।
Remembering the promise made to his aunt, Krishna was not filled with anger after listening to one hundred bad named
ਸੋਬਠਾਢਬਰਤ੍ਰਾਸਕੀਨੋ
(ਸੌ ਗਾਲ੍ਹਾਂ ਕਢੇ ਜਾਣ ਤੋਂ ਬਾਦ ਕ੍ਰਿਸ਼ਨ) ਹੁਣ ਬਲ ਪੂਰਵਕ ਖੜਾ ਹੋ ਗਿਆ ਅਤੇ (ਮਨ ਵਿਚ) ਕਿਸੇ ਦਾ ਡਰ ਨਹੀਂ ਮੰਨਿਆ।
ਤਬਜਦੁਬੀਰਚਕ੍ਰਕਰਿਲੀਨੋ॥੨੩੩੭॥
ਤਦ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਚੱਕਰ ਲੈ ਲਿਆ ॥੨੩੩੭॥
Upto one hundred, he was not deterred in any way, but on reaching upto one hundred, Krishna caught his discus in his hand.2337.
ਕਾਨ੍ਰਹਜੂਬਾਚ
ਸ੍ਰੀ ਕ੍ਰਿਸ਼ਨ ਨੇ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਲੈਕਰਿਚਕ੍ਰਭਯੋਉਠਿਠਾਢਸੁਯੌਤਿਹਸੋਰਿਸਬਾਤਕਹੀ
ਹੱਥ ਵਿਚ ਚੱਕਰ ਲੈ ਕੇ ਉਠ ਕੇ ਖੜੋ ਗਏ ਅਤੇ ਕ੍ਰੋਧਿਤ ਹੋ ਕੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ।
ਫੁਨਿਫੂਫੀਕੇਬੈਨਚਿਤੈਅਬਲਉਤੁਹਿਨਾਸਕੀਯੋਨਹੀਮੋਨਗਹੀ
ਫਿਰ ਭੂਆ (ਕੁੰਤੀ) ਦੇ ਬਚਨ ਚੇਤੇ ਕਰ ਕੇ ਤੈਨੂੰ ਅਜੇ ਤਕ ਨਸ਼ਟ ਨਹੀਂ ਕੀਤਾ ਅਤੇ ਚੁਪ ਵਟੀ ਰਖੀ।
Krishna stood up, taking his discus in his hand and getting infuriated he said, “Remembering the words of my aunt, I have not killed you till now and kept silent
ਸਤਿਗਾਰਨਿਤੇਬਢਏਕਹੀਤੁਹਿਜਾਨਤਆਪਨੀਮ੍ਰਿਤਚਹੀ
(ਜੇ ਹੁਣ) ਸੌ ਗਾਲ੍ਹਾਂ ਤੋਂ ਵੱਧ ਇਕ ਵੀ (ਗਾਲ੍ਹ) ਕੱਢੀ, (ਤਾਂ) ਤੂੰ ਸਮਝ ਲੈ (ਕਿ ਤੂੰ) ਆਪਣੀ ਮੌਤ ਮੰਗੀ ਹੈ।
“If you uttered any more bad name above one hundred, then think that you hve called your death yourself