ਦੂਤਬਾਚ॥
ਦੂਤ ਨੇ ਕਿਹਾ:
Speech of the messenger:
ਸਵੈਯਾ॥
ਸਵੈਯਾ:
SWAYYA
ਕਾਨ੍ਰਹਜੂਜੋਤੁਮਜੀਤਕੈਭੂਪਤਿਛੋਰਿਦਯੋਤਿਹਓਜਜਨਾਯੋ॥
ਹੇ ਕ੍ਰਿਸ਼ਨ ਜੀ! ਜਿਸ ਰਾਜੇ ਨੂੰ ਤੁਸੀਂ ਜਿਤ ਕੇ ਛਡ ਦਿੱਤਾ ਸੀ, ਉਸ ਨੇ (ਫਿਰ ਆਪਣਾ) ਜ਼ੋਰ ਜਤਾਉਣਾ ਸ਼ੁਰੂ ਕਰ ਦਿੱਤਾ ਹੈ।
“O Krishna! the Jarasandh whom you had released, he is again demonstrating his strength
ਮੈਦਲਤੇਈਸਛੂਹਨਲੈਸੰਗਿਤੇਈਸਬਾਰਸੁਜੁਧਮਚਾਯੋ॥
(ਕਹਿੰਦਾ ਹੈ) 'ਮੈਂ ਤੇਈ ਅਛੋਹਣੀਆਂ ਸੈਨਾ ਲੈ ਕੇ, ਤੇਈ ਵਾਰ ਯੁੱਧ ਮਚਾਇਆ ਹੈ
You had fought with his extremely large twenty-three military units for twenty-three times,
ਕਾਨ੍ਰਹਕੋਅੰਤਿਭਜਾਇਰਹਿਯੋਮਥਰਾਕੇਬਿਖੈਰਹਨੇਹੂਨਪਾਯੋ॥
ਅਤੇ ਅੰਤ ਵਿਚ ਕ੍ਰਿਸ਼ਨ ਨੂੰ ਭਜਾ ਕੇ ਰਿਹਾ ਹਾਂ। ਉਹ ਮਥੁਰਾ ਵਿਚ ਰਹਿ ਹੀ ਨਹੀਂ ਸਕਿਆ ਹੈ।
“And he had ultimately caused you to run away from Matura
ਬੇਚਕੈਖਾਈਹੈਲਾਜਮਨੋਤਿਨਿਯੌਜੜਆਪਨਕੋਗਰਬਾਯੋ॥੨੩੦੮॥
ਉਸ ਨੇ ਮਾਨੋ ਸ਼ਰਮ ਵੇਚ ਕੇ ਖਾ ਲਈ ਹੋਵੇ, ਇਸ ਤਰ੍ਹਾਂ (ਉਹ) ਮੂਰਖ (ਹੁਣ ਫਿਰ) ਘਮੰਡ ਕਰ ਰਿਹਾ ਹੈ ॥੨੩੦੮॥
That fool has now no shame left in him and has been puffed up with pride.”2308.
ਅਥਕਾਨ੍ਰਹਜੂਦਿਲੀਆਵਨਰਾਜਸੂਇਜਗਕਰਨਕਥਨੰ॥
ਹੁਣ ਕ੍ਰਿਸ਼ਨ ਦੇ ਦਿੱਲੀ ਆਉਣ ਅਤੇ ਰਾਜਸੂ ਯੱਗ ਕਰਨ ਦਾ ਕਥਨ
End of the description in Krishnavatara (based on Dasham Skandh Purana) in Bachittar Natak.
ਦੋਹਰਾ॥
ਦੋਹਰਾ:
DOHRA
ਤਬਲਉਨਾਰਦਕ੍ਰਿਸਨਕੀਸਭਾਪਹੁਚਿਓਆਇ॥
ਤਦ ਤਕ ਨਾਰਦ ਸ੍ਰੀ ਕ੍ਰਿਸ਼ਨ ਦੀ ਸਭਾ ਵਿਚ ਆ ਪਹੁੰਚਿਆ।
ਦਿਲੀਕੌਬ੍ਰਿਜਨਾਥਕੋਲੈਚਲਿਓਸੰਗਿਲਵਾਇ॥੨੩੦੯॥
ਉਹ ਸ੍ਰੀ ਕ੍ਰਿਸ਼ਨ ਨੂੰ ਆਪਣੇ ਨਾਲ ਦਿੱਲੀ ਲੈ ਚਲਿਆ ॥੨੩੦੯॥
Till that time, Narada came of coming of Krishana and taking him alongwith him, he went to watch Delhi.2309
ਸਵੈਯਾ॥
ਸਵੈਯਾ:
SWAYYA
ਸ੍ਰੀਬ੍ਰਿਜਨਾਥਕਹੀਸਭਸੌਹਮਦਿਲੀਚਲੈਕਿਧੌਤਾਹੀਕੋਮਾਰੈ॥
ਸ੍ਰੀ ਕ੍ਰਿਸ਼ਨ ਨੇ ਸਭ ਨੂੰ (ਇਹ ਗੱਲ) ਕਹੀ, ਅਸੀਂ ਦਿੱਲੀ ਚਲੇ ਹਾਂ, ਸ਼ਾਇਦ ਉਸੇ ਨੂੰ ਮਾਰਨ ਲਈ।
ਜੋਮਤਿਵਾਰਨਕੇਮਨਭੀਤਰਆਵਤਹੈਸੋਊਬਾਤਬਿਚਾਰੈ॥
ਜੋ ਗੱਲ ਬੁੱਧੀਮਾਨਾਂ ਦੇ ਮਨ ਵਿਚ ਆਉਂਦੀ ਹੈ, ਉਸ ਨੂੰ ਵਿਚਾਰਨਾ ਚਾਹੀਦਾ ਹੈ।
Krishna said to all, “We are going towards Delhi in order to kill that Jarashandh and the idea that has cropped up in the minds of our zealous warriors,
ਊਧਵਐਸੇਕਹਿਯੋਪ੍ਰਭਜੂਪ੍ਰਿਥਮੈਫੁਨਿਦਿਲੀਹੀਓਰਸਿਧਾਰੈ॥
ਊਧਵ ਨੇ ਇਸ ਤਰ੍ਹਾਂ ਕਿਹਾ, ਹੇ ਕ੍ਰਿਸ਼ਨ ਜੀ! ਫਿਰ ਪਹਿਲਾਂ ਦਿੱਲੀ ਵਲ ਹੀ ਜਾਣਾ ਚਾਹੀਦਾ ਹੈ।
ਪਾਰਥਭੀਮਕੋਲੈਸੰਗਆਪਨੇਤਉਤਿਹਸਤ੍ਰੁਕੌਜਾਇਸੰਘਾਰੈ॥੨੩੧੦॥
ਅਰਜਨ ਅਤੇ ਭੀਮ ਨੂੰ ਆਪਣੇ ਨਾਲ ਲੈ ਕੇ ਫਿਰ ਉਸ ਵੈਰੀ ਨੂੰ ਮਾਰ ਦੇਣਾ ਚਾਹੀਦਾ ਹੈ ॥੨੩੧੦॥
Thinking about that, we are going there, Udhava also told this to the people that taking Arjuna and Bhima, with him, Krishna will kill the enemy.2310.
ਊਧਵਜੋਸੁਭਸਤ੍ਰੁਕਉਮਾਰਿਕਹਿਓਸੁਸਭੈਹਰਿਮਾਨਲੀਓ॥
ਊਧਵ ਨੇ ਵੈਰੀ ਨੂੰ ਮਾਰਨ ਦੀ ਜੋ ਸ਼ੁਭ (ਵਿਧੀ) ਕਹੀ, ਉਹ ਸਾਰੀ ਸ੍ਰੀ ਕ੍ਰਿਸ਼ਨ ਨੇ ਮੰਨ ਲਈ।
Everyone agreed with Udhava regarding the killing of the enemy
ਰਥਪਤਿਭਲੇਗਜਬਾਜਨਕੇਬ੍ਰਿਜਨਾਇਕਸੈਨਭਲੇਰਚੀਓ॥
ਚੰਗੇ ਰਥੀਆਂ, ਘੋੜ-ਸਵਾਰਾਂ ਅਤੇ ਹਾਥੀਆਂ ਦੇ ਸਵਾਰਾਂ ਦੀ ਸ੍ਰੀ ਕ੍ਰਿਸ਼ਨ ਨੇ ਬਹੁਤ ਵੱਡੀ ਸੈਨਾ ਤਿਆਰ ਕਰ ਲਈ।
Krishna prepared his army taking with him the chariot-riders, elephants and horses,
ਮਿਲਿਟਾਕਅਫੀਮਨਭਾਗਚੜਾਇਸੁਅਉਮਦਰਾਸੁਖਮਾਨਪੀਓ॥
(ਸਾਰਿਆਂ ਨੇ) ਮਿਲ ਕੇ ਅਫ਼ੀਮ ਨੂੰ ਟੁਕ ਕੇ ਅਤੇ ਭੰਗ ਚੜ੍ਹਾ ਕੇ ਅਤੇ ਸ਼ਰਾਬ ਪੀ ਕੇ ਸੁਖ ਮਾਣਿਆ।
And also made use of opium, hemp and wine delightfully
ਸੁਧਿਕੈਬੇਕਉਨਾਰਦਭੇਜਿਦਯੋਕਹਿਯੋਊਧਵਸੋਮਿਲਿਕਾਜਕੀਓ॥੨੩੧੧॥
ਖ਼ਬਰ ਦੇਣ ਲਈ ਨਾਰਦ ਨੂੰ ਭੇਜ ਦਿੱਤਾ ਅਤੇ ਕਿਹਾ ਕਿ ਊਧਵ ਨਾਲ ਮਿਲ ਕੇ ਕਾਰਜ ਕਰਨਾ ॥੨੩੧੧॥
He sent Udhava in advance to Delhi in order to keep Narada informed about the recent news.2311.
ਚੌਪਈ॥
ਚੌਪਈ:
CHAUPAI
ਦਿਲੀਸਜਿਸਭਹੀਦਲਆਏ॥
ਸਾਰੇ ਦਲ ਤਿਆਰ ਹੋ ਕੇ ਦਿੱਲੀ ਆ ਗਏ।
ਕੁੰਤੀਸੁਤਪਾਇਨਲਪਟਾਏ॥
ਕੁੰਤੀ ਦੇ ਪੁੱਤਰ (ਸ੍ਰੀ ਕ੍ਰਿਸ਼ਨ ਦੇ) ਪੈਰਾਂ ਨਾਲ ਲਿਪਟ ਗਏ।
The whole army, fully embellished, reached Delhi, where the sons of Kunti clung to the feet of Krishna
ਜਦੁਪਤਿਕੀਅਤਿਸੇਵਾਕਰੀ॥
ਸ੍ਰੀ ਕ੍ਰਿਸ਼ਨ ਦੀ (ਉਨ੍ਹਾਂ ਨੇ) ਬਹੁਤ ਸੇਵਾ ਕੀਤੀ
ਸਭਮਨਕੀਚਿੰਤਾਪਰਹਰੀ॥੨੩੧੨॥
ਅਤੇ ਮਨ ਦੀ ਸਾਰੀ ਚਿੰਤਾ ਦੂਰ ਕਰ ਦਿੱਤੀ ॥੨੩੧੨॥
They served Krishna heartily and relinquished all the afflictions of the mind.2312.
ਸੋਰਠਾ॥
ਸੋਰਠਾ:
SORTHA
ਕਹੀਜੁਧਿਸਟਰਬਾਤਇਕਪ੍ਰਭੁਹਉਬਿਨਤੀਕਰਤ॥
ਯੁਧਿਸ਼ਠਰ ਨੇ ਇਕ ਗੱਲ ਕਹੀ, ਹੇ ਪ੍ਰਭੂ! ਮੈਂ ਇਕ ਬੇਨਤੀ ਕਰਦਾ ਹਾਂ।
Yudhistar said, “O Lord! I have to make one request
ਜਉਪ੍ਰਭੁਸ੍ਰਵਨਸੁਹਾਤਰਾਜਸੂਅਤਬਮੈਕਰੋ॥੨੩੧੩॥
ਜੇ (ਉਹ) ਪ੍ਰਭੂ ਨੂੰ ਚੰਗੀ ਲਗੇ ਤਾਂ ਮੈਂ ਰਾਜਸੂ ਯੱਗ ਕਰਾਂ ॥੨੩੧੩॥
If you like, I may perform Rajsui Yajna.”2313.
ਚੌਪਈ॥
ਚੌਪਈ:
CHAUPAI
ਤਬਜਦੁਪਤਿਇਹਭਾਤਿਸੁਨਾਯੋ॥
ਤਦ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ
ਮੈਇਹਕਾਰਜਹੀਕਉਆਯੋ॥
ਕਿ ਮੈਂ ਇਸ ਕੰਮ ਲਈ ਹੀ ਆਇਆ ਹਾਂ।
Then Krishna said this, “I have come fort this purpose
ਪਹਲੇਜਰਾਸੰਧਿਕਉਮਾਰੈ॥
(ਪਰ) ਪਹਿਲਾਂ ਜਰਾਸੰਧ ਨੂੰ ਮਾਰ ਲਈਏ,
ਨਾਮਜਗ੍ਯਕੋਬਹੁਰਉਚਾਰੈ॥੨੩੧੪॥
ਫਿਰ ਯੱਗ ਦਾ ਨਾਂ ਲੈਣਾ ਬਣਦਾ ਹੈ ॥੨੩੧੪॥
But we can talk about Yajna only after killing Jarasandh.”2314.
ਸਵੈਯਾ॥
ਸਵੈਯਾ:
SWAYYA
ਭੀਮਪਠਿਓਤਬਪੂਰਬਕੋਅਰੁਦਛਨਕੋਸਹਦੇਵਪਠਾਯੋ॥
ਭੀਮ ਨੂੰ ਉਸ ਵੇਲੇ ਪੂਰਬ ਵਲ ਭੇਜਿਆ ਅਤੇ ਦੱਖਣ ਵਲ ਸਹਿਦੇਵ ਨੂੰ ਭੇਜਿਆ। ਪੱਛਮ ਵਲ ਨੁਕਲ ਨੂੰ ਭੇਜਿਆ।
ਪਛਮਿਭੇਜਤਭੇਨੁਕਲਕਹਿਬਿਉਤਇਹੈਨ੍ਰਿਪਜਗ੍ਯਬਨਾਯੋ॥
ਇਸ ਤਰ੍ਹਾਂ ਦੀ ਰਾਜੇ (ਯੁਧਿਸ਼ਠਰ ਨੇ) ਯੱਗ ਦੀ ਵਿਉਂਤ ਬਣਾਈ।
The king then devised a plan of sending Bhim to the East, Sahdev to the South and Nakul to the West
ਪਾਰਥਗਯੋਤਬਉਤਰਕਉਨਬਚਿਯੋਜਿਹਯਾਸੰਗਜੁਧਮਚਾਯੋ॥
ਤਦ ਅਰਜਨ ਉੱਤਰ ਵਲ ਗਿਆ ਜਿਸ ਨਾਲ ਯੁੱਧ ਕਰ ਕੇ (ਫਿਰ ਕੋਈ ਵੀ) ਨਾ ਬਚਿਆ।
Arjuna went towards the North and he did not leave anyone unattended in fighting
ਜੋਰਿਘਨੋਧਨੁਸ੍ਯਾਮਭਨੈਸੁਦਿਲੀਪਤਿਪੈਚਲਿਅਰਜੁਨਆਯੋ॥੨੩੧੫॥
(ਕਵੀ) ਸ਼ਿਆਮ ਕਹਿੰਦੇ ਹਨ, ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਅਤੇ ਧਨੁਸ਼ ਲੈ ਕੇ ਅਰਜਨ ਦਿੱਲੀ ਦੇ ਸੁਆਮੀ ਪਾਸ ਆਇਆ ॥੨੩੧੫॥
In this way, the most powerful Arjuna came back to Delhi Soverign Yudhishtar.2315.
ਪੂਰਬਜੀਤਕੈਭੀਮਫਿਰਿਯੋਅਰੁਉਤਰਜੀਤਕੈਪਾਰਥਆਯੋ॥
ਪੂਰਬ (ਦਿਸ਼ਾ) ਨੂੰ ਜਿਤ ਕੇ ਭੀਮ ਸੈਨ ਪਰਤ ਆਇਆ ਅਤੇ ਉੱਤਰ (ਦਿਸ਼ਾ) ਨੂੰ ਜਿਤ ਕੇ ਅਰਜਨ ਆ ਗਿਆ।
ਦਛਨਜੀਤਿਫਿਰਿਓਸਹਦੇਵਘਨੋਚਿਤਮੈਤਿਨਿਓਜਜਨਾਯੋ॥
ਦੱਖਣ (ਦਿਸ਼ਾ) ਨੂੰ ਜਿਤ ਕੇ ਸਹਿਦੇਵ ਮੁੜ ਆਇਆ ਅਤੇ ਉਸ ਨੇ ਮਨ ਵਿਚ ਬਹੁਤ ਬਹਾਦਰੀ ਨੂੰ ਜਤਾਇਆ।
Bhim came after conquering East, Arjuna after conquering North and Sahdev came back with pride after conquering the South
ਪਛਮਜੀਤਿਲੀਯੋਨੁਕਲੇਨ੍ਰਿਪਕੇਤਿਨਿਪਾਇਨਪੈਸਿਰੁਨਿਆਯੋ॥
ਪੱਛਮ (ਦਿਸ਼ਾ) ਨੂੰ ਜਿਤ ਕੇ ਨੁਕਲ ਨੇ ਰਾਜੇ (ਯੁਧਿਸ਼ਠਰ) ਦੇ ਪੈਰਾਂ ਉਤੇ ਸਿਰ ਨਿਵਾਇਆ।
Nakul conquered the West and after returning bowed before the king
ਐਸਕਹਿਯੋਸਭਜੀਤਲਏਹਮਸੰਧਿਜਰਾਨਹੀਜੀਤਨਪਾਯੋ॥੨੩੧੬॥
(ਸਾਰਿਆਂ ਨੇ) ਇਸ ਤਰ੍ਹਾਂ ਕਿਹਾ ਕਿ ਅਸੀਂ ਸਭ ਨੂੰ ਜਿਤ ਲਿਆ ਹੈ, ਪਰ ਜਰਾਸੰਧ ਨੂੰ ਜਿਤ ਨਹੀਂ ਸਕੇ ॥੨੩੧੬॥
Nakul said this they had conquered all except Jarasandh,2316.
ਸੋਰਠਾ॥
ਸੋਰਠਾ:
SORTHA
ਕਹੀਕ੍ਰਿਸਨਦਿਜਭੇਖਧਰਿਤਾਸੋਹਮਰਨਚਹੈ॥
ਸ੍ਰੀ ਕ੍ਰਿਸ਼ਨ ਨੇ ਕਿਹਾ ਕਿ ਅਸੀਂ ਬ੍ਰਾਹਮਣ ਦਾ ਭੇਖ ਧਾਰ ਕੇ ਉਸ ਪਾਸ ਯੁੱਧ ਕਰਨ ਦੀ ਇੱਛਾ ਪ੍ਰਗਟ ਕਰੀਏ।
Krishna said, “I want to wage a war with him in the garb of a Brahmin
ਭਿਰਿਹਮਸਿਉਹੁਇਏਕਸੁਭਟਸੈਨਸਭਛੋਰਕੈ॥੨੩੧੭॥
(ਅਤੇ ਕਹੀਏ ਕਿ) ਸਾਰਿਆਂ ਸੂਰਮਿਆਂ ਅਤੇ ਸੈਨਾ ਨੂੰ ਛਡ ਕੇ ਸਾਡੇ ਨਾਲ ਇਕਲਾ ਹੋ ਕੇ ਲੜੇ ॥੨੩੧੭॥
Now the battle will be fought between me and Jarasandh, leaving aside both the armies.2317.
ਸਵੈਯਾ॥
ਸਵੈਯਾ:
SWAYYA
ਭੇਖਧਰੋਤੁਮਬਿਪਨਕੋਸੰਗਪਾਰਥਭੀਮਕੇਸ੍ਯਾਮਕਹਿਓ॥
ਸ੍ਰੀ ਕ੍ਰਿਸ਼ਨ ਨੇ ਅਰਜਨ ਅਤੇ ਭੀਮ ਨੂੰ ਕਿਹਾ ਕਿ ਤੁਸੀਂ ਬ੍ਰਾਹਮਣ ਦਾ ਭੇਖ ਧਾਰਨ ਕਰ ਲਵੋ।
ਹਮਹੂਤੁਮਰੇਸੰਗਬਿਪਕੇਭੇਖਹਿਧਾਰਤਹੈਨਹਿਜਾਤਰਹਿਓ॥
ਮੈਂ ਵੀ ਤੁਹਾਡੇ ਨਾਲ ਬ੍ਰਾਹਮਣ ਦਾ ਭੇਖ ਧਾਰਦਾ ਹਾਂ। (ਕਿਉਂਕਿ ਮੇਰੇ ਕੋਲੋਂ ਪਿਛੇ) ਰਿਹਾ ਨਹੀਂ ਜਾਂਦਾ।
Krishna asked Arjuna and Bhima to assume the guise of Brahmins and said, “I shall also assumed the garb of Brahmin
ਚਿਤਚਾਹਤਹੈਚਹਿਹੈਤਿਹਤੇਫੁਨਿਏਕਲੇਕੈਕਰਿਖਗਗਹਿਓ॥
ਚਿਤ ਕਰਦਾ ਹੈ ਕਿ ਉਸ ਨੂੰ ਇਕਲਿਆਂ ਕਰ ਕੇ ਯੁੱਧ ਦੀ ਚਾਹ ਕਰੀਏ ਅਤੇ ਹੱਥ ਵਿਚ ਖੜਗ ਧਾਰਨ ਕਰ ਲਈਏ।
Then he also, according to his desire kept a sword with him and concealed it