GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 529
Display Settings
ਛਬਿਪਾਵਤਭਯੋਕਬਿਸ੍ਯਾਮਭਨੈਸੋਊਯੌਇਨਸੂਰਨਕੇਗਨਮੈ
ਕਵੀ ਸ਼ਿਆਮ ਕਹਿੰਦੇ ਹਨ, ਉਹ ਇਨ੍ਹਾਂ ਸੂਰਮਿਆ ਦੇ ਝੁੰਡ ਵਿਚ ਇੰਜ ਸ਼ੋਭਾ ਪਾ ਰਿਹਾ ਸੀ
ਜਿਮਸੂਰਜਸੋਭਤਦਿਵਤਨਮੈਇਹਸੋਛਬਿਪਾਵਤਭਯੋਰਨਮੈ॥੨੨੯੧॥
ਜਿਵੇਂ ਸੂਰਜ ਦੇਵਤਿਆਂ ਵਿਚ ਸ਼ੋਭਦਾ ਹੈ, ਇਹ ਉਸੇ ਤਰ੍ਹਾਂ ਹੀ ਸ਼ੋਭਾ ਰਣ-ਭੂਮੀ ਵਿਚ ਪਾ ਰਿਹਾ ਸੀ ॥੨੨੯੧॥
He looked splendid among these warriors and it seemed that he was like Surya amongst gods.2291
ਜੰਗਭਯੋਜਿਹਠਉਰਨਿਸੰਗਸੁਛੂਟਤਭੇਦੁਹੂਓਰਤੇਭਾਲੇ
ਜਿਥੇ ਨਿਸੰਗ ਹੋ ਕੇ ਯੁੱਧ ਹੋ ਰਿਹਾ ਸੀ, ਉਥੇ ਦੋਹਾਂ ਪਾਸਿਆਂ ਤੋਂ ਭਾਲੇ ਚਲ ਰਹੇ ਸਨ।
A dreadful war was fought there, the lances and spears struck form both sides
ਘਾਇਲਲਾਗਭਜੇਭਟਯੌਮਨੋਖਾਇਚਲੇਗ੍ਰਿਹਕੇਸੁਨਿਵਾਲੇ
ਘਾਓ ਲਗਣ ਨਾਲ ਸੂਰਮੇ ਇਸ ਤਰ੍ਹਾਂ ਭਜੀ ਜਾਂਦੇ ਸਨ, ਮਾਨੋ ਘਰ ਤੋਂ ਨਿਵਾਲੇ (ਗਰਾਹੀਆਂ) ਖਾ ਕੇ ਚਲੇ ਗਏ ਹੋਣ।
The warriors, getting wounded were running like those going home for meals
ਬੀਰਫਿਰੈਅਤਿਘੂਮਤਿਹੀਸੁਮਨੋਅਤਿਪੀਮਦਰਾਮਤਵਾਲੇ
ਸੂਰਮੇ ਬਹੁਤ ਘੁੰਮਦੇ ਫਿਰਦੇ ਸਨ, ਮਾਨੋ ਬਹੁਤੀ ਸ਼ਰਾਬ ਪੀ ਕੇ ਮਤਵਾਲੇ ਹੋ ਗਏ ਹੋਣ।
All the warriors appeared like the intoxicated persons roaring after drinking wine
ਬਾਸਨਤੇਧਨੁਅਉਰਨਿਖੰਗਫਿਰੈਰਨਬੀਚਖਤੰਗਪਿਆਲੇ॥੨੨੯੨॥
ਧਨੁਸ਼ ਅਤੇ ਬਾਣ (ਸ਼ਰਾਬ ਦੇ) ਬਰਤਨ ਹਨ ਅਤੇ ਰਣ-ਭੂਮੀ ਵਿਚ ਚਲ ਰਹੇ ਤੀਰ, (ਸ਼ਰਾਬ ਦੇ) ਪਿਆਲੇ ਹਨ ॥੨੨੯੨॥
The bows and arrows were their vessels and lances their cups.2292.
ਸਾਬਸਰਾਸਨਲੈਕਰਮੈਬਹੁਬੀਰਹਨੇਤਿਹਠਉਰਕਰਾਰੇ
ਸਾਂਬ ਨੇ ਹੱਥ ਵਿਚ ਧਨੁਸ਼ ਲੈ ਕੇ ਉਸ ਥਾਂ ਤੇ ਬਹੁਤ ਤਕੜੇ ਸੂਰਮੇ ਮਾਰ ਦਿੱਤੇ।
Samb, taking his bow in his hand, killed many warriors
ਏਕਨਕੇਬਿਬਪਾਗਕਟੇਅਰੁਏਕਨਕੇਸਿਰਹੀਕਟਿਡਾਰੇ
ਇਕਨਾਂ ਦੇ ਦੋਵੇਂ ਪੈਰ ਕਟੇ ਗਏ ਅਤੇ ਇਕਨਾਂ ਦੇ ਸਿਰ ਹੀ ਕਟ ਦਿੱਤੇ।
He knocked down the turbans and heads of many
ਅਉਰਨਿਹਾਰਿਭਜੇਭਟਯੌਉਪਮਾਤਿਨਕੀਕਬਿਸ੍ਯਾਮਉਚਾਰੇ
ਹੋਰ ਭਜੇ ਜਾਂਦੇ ਜੋ ਸੂਰਮੇ ਦਿਸ ਰਹੇ ਹਨ, ਉਨ੍ਹਾਂ ਦੀ ਉਪਮਾ ਕਵੀ ਸ਼ਿਆਮ ਇਸ ਤਰ੍ਹਾਂ ਉਚਾਰਦੇ ਹਨ,
ਸਾਧਕੀਸੰਗਤਿਪਾਇਮਨੋਜਨਪੁੰਨਿਕੇਅਗ੍ਰਜਪਾਪਪਧਾਰੇ॥੨੨੯੩॥
ਮਾਨੋ ਸਾਧੂ ਦੀ ਸੰਗਤ ਪ੍ਰਾਪਤ ਕਰਨ ਦੇ ਪੁੰਨ ਅਗੇ ਪਾਪ ਭਜੀ ਜਾਂਦੇ ਹੋਣ ॥੨੨੯੩॥
Many warriors seeing this fled away like the sin before the virtue of the saintly company.2293.
ਏਕਨਕੀਦਈਕਾਟਭੁਜਾਅਰੁਏਕਨਕੈਕਰਹੀਕਟਿਡਾਰੇ
ਇਕਨਾਂ ਦੀਆਂ ਭੁਜਾਵਾਂ ਕਟ ਦਿੱਤੀਆਂ ਹਨ ਅਤੇ ਇਕਨਾਂ ਦੇ ਹੱਥ ਹੀ ਵਢ ਸੁਟੇ ਹਨ।
Someone’s arms and someone’s hands were cut down
ਏਕਕਟੈਅਧਬੀਚਹੁਤੇਰਥਕਾਟਿਰਥੀਬਿਰਥੀਕਰਿਮਾਰੇ
ਇਕਨਾਂ ਨੂੰ ਅੱਧ ਵਿਚੋਂ ਕਟ ਦਿੱਤਾ ਹੈ ਅਤੇ ਰਥਾਂ ਨੂੰ ਕਟ ਕੇ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਕੇ ਮਾਰ ਦਿੱਤਾ ਹੈ।
Many were cut into two halves from the middle and many were deprived of their chariots by shattering them
ਸੀਸਕਟੇਭਟਠਾਢੇਰਹੇਇਕਸ੍ਰੋਣਉਠਿਓਛਬਿਸ੍ਯਾਮਉਚਾਰੇ
ਇਕਨਾਂ ਦੇ ਸਿਰ ਕਟੇ ਗਏ ਹਨ, (ਪਰ ਉਹ) ਸੂਰਮੇ (ਫਿਰ ਵੀ) ਖੜੋਤੇ ਹੋਏ ਹਨ। (ਉਨ੍ਹਾਂ ਦਾ) ਲਹੂ ਨਿਕਲ ਰਿਹਾ ਹੈ, ਉਸ ਦ੍ਰਿਸ਼ ਨੂੰ (ਕਵੀ) ਸ਼ਿਆਮ ਇਸ ਤਰ੍ਹਾਂ ਬਿਆਨ ਕਰਦੇ ਹਨ,
The warriors whose heads were chopped, were standing and from their trunk,
ਬੀਰਨਕੋਮਨੋਬਾਗਬਿਖੈਜਨੁਫੂਟੇਹੈਸੁਅਨੇਕਫੁਹਾਰੇ॥੨੨੯੪॥
ਮਾਨੋ ਸ਼ੂਰਵੀਰਾਂ ਦੇ ਬਾਗ਼ ਵਿਚ ਅਨੇਕ ਫ਼ਵਾਰੇ ਚਲ ਰਹੇ ਹੋਣ ॥੨੨੯੪॥
The blood was flowing like the cataracts leaping in the forests.2294.
ਸ੍ਰੀਜਦੁਬੀਰਕੇਪੁਤ੍ਰਜਬੈਬਹੁਬੀਰਹਨੇਰਨਮੈਚਹਿਕੈ
ਜਦੋਂ ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ ਰਣ-ਭੂਮੀ ਵਿਚ ਮਨ ਦੀ ਚਾਹਨਾ ਅਨੁਸਾਰ ਬਹੁਤ ਸਾਰੇ ਯੋਧੇ ਮਾਰ ਦਿੱਤੇ।
ਇਕਭਾਜਗਏਮੁਰੇਬਹੁਰੋਇਕਘਾਇਲਆਇਪਰੇਸਹਿਕੈ
(ਕਈ) ਇਕ ਭਜ ਗਏ ਅਤੇ ਫਿਰ ਨਾ ਮੁੜੇ; (ਕਈ) ਇਕ ਘਾਇਲ ਹੋ ਕੇ ਸਹਿਕਦੇ ਪਏ ਹਨ।
When the son of Krishna in this way killed many warriors, then many other ran away and many writhed, being wounded
ਬਹੁਹੁਇਕੈਨਿਰਾਯੁਧਹ੍ਵੈਇਹਕੈਹਮਰਾਖਹੁਪਾਇਪਰੇਕਹਿਕੈ
ਬਹੁਤੇ ਹਥਿਆਰਾਂ ਤੋਂ ਬਿਨਾ ਹੋ ਕੇ, ਇਹ ਕਹਿ ਕੇ ਪੈਰੀਂ ਪੈ ਗਏ ਹਨ ਕਿ 'ਸਾਨੂੰ ਰਖ ਲੌ'।
Many of them deprived of their weapons, catching hold of the feet,
ਇਕਠਾਢੇਭਏਘਿਘਿਯਾਤਬਲੀਤ੍ਰਿਨਕੋਦੁਹੂਦਾਤਨਮੈਗਹਿਕੈ॥੨੨੯੫॥
(ਕਈ) ਇਕ ਦੰਦਾਂ ਵਿਚ ਘਾਹ ਲੈ ਕੇ ਤਰਲੇ ਕਰਦੇ ਹੋਏ ਖੜੋਤੇ ਹਨ ॥੨੨੯੫॥
Begged for protection and many warriors, holding the blades of grass in their teeth stood imploring humbly.2295.
ਜੁਧੁਕੀਯੋਸੁਤਕਾਨ੍ਰਹਇਤੋਨਹਿਹੁਇਹੈਕਬੈਕਿਨਹੂਨਹੀਕੀਨੋ
ਸ੍ਰੀ ਕ੍ਰਿਸ਼ਨ ਦੇ ਪੁੱਤਰ ਨੇ ਇਤਨਾ (ਤਕੜਾ) ਯੁੱਧ ਕੀਤਾ ਜਿਤਨਾ ਅਜੇ ਤਕ ਨਾ ਹੋਇਆ ਹੈ ਅਤੇ ਨਾ ਹੀ ਕਿਸੇ ਨੇ ਕਦੀ ਕੀਤਾ ਹੈ।
The son of Krishna waged a unique war
ਦ੍ਵੈਘਟਿਆਠਰਥੀਬਲਵੰਤਤਿਨੋਹੂਤੇਏਕਬਲੀਨਹੀਹੀਨੋ
ਜੋ ਛੇ ਮਹਾਨ ਯੋਧੇ (ਉਸ ਨਾਲ ਲੜਨ ਲਈ ਆਏ ਸਨ) ਉਨ੍ਹਾਂ ਵਿਚੋਂ ਇਕ ਵੀ ਬਲ ਵਿਚ ਘਟ ਨਹੀਂ ਹੈ।
He was not at all inferior in strength to the six chariot-riders in any way,
ਸੋਮਿਲਿਕੈਕਰਿਕੋਪਪਰੇਸੁਤਕਾਨ੍ਰਹਕੇਊਪਰਜਾਨਦੀਨੋ
ਉਹ (ਸਾਰੇ) ਮਿਲ ਕੇ ਅਤੇ ਕ੍ਰੋਧ ਕਰ ਕੇ ਕ੍ਰਿਸ਼ਨ ਦੇ ਪੁੱਤਰ ਉਪਰ ਆ ਪਏ ਅਤੇ ਜਾਣ ਨਾ ਦਿੱਤਾ।
But they also together in their fury fell upon Samb, the son of Krishnal
ਰੋਸਬਢਾਇਮਚਾਇਕੈਮਾਰਿਹੰਕਾਰਕੈਕੇਸਨਤੇਗਹਿਲੀਨੋ॥੨੨੯੬॥
ਕ੍ਰੋਧ ਨੂੰ ਵਧਾ ਕੇ ਅਤੇ ਯੁੱਧ ਮਚਾ ਕੇ ਲਲਕਾਰਦੇ ਹੋਇਆਂ ਨੇ (ਸਾਂਬ ਨੂੰ) ਕੇਸਾਂ ਤੋਂ ਪਕੜ ਲਿਆ ॥੨੨੯੬॥
Getting infuriated and challenging and fighting with Samb, they caught him by his hair.2296.
ਤੋਟਕ
ਤੋਟਕ:
TOTAK STANZA
ਇਨਬੀਰਨਕੀਜਬਜੀਤਭਈਦੁਹਿਤਾਤਬਭੂਪਕੀਛੀਨਲਈ
ਇਨ੍ਹਾਂ (ਛੇ) ਯੁੱਧ-ਵੀਰਾਂ ਦੀ ਜਦ ਜਿਤ ਹੋਈ, ਤਦ (ਇਨ੍ਹਾਂ ਨੇ) ਰਾਜੇ ਦੀ ਪੁੱਤਰੀ ਖੋਹ ਲਈ।
When these warriors became victorious, they snatched away the daughter of the king
ਸੋਊਛੀਨਕੈਮੰਦਿਰਆਨਿਧਰੀਦੁਬਿਧਾਮਨਕੀਸਭਦੂਰਿਕਰੀ॥੨੨੯੭॥
ਉਸ ਨੂੰ ਖੋਹ ਕੇ ਮਹੱਲ ਵਿਚ ਆਣ ਟਿਕਾਈ ਅਤੇ ਮਨ ਦੀ ਸਾਰੀ ਦੁਬਿਧਾ ਦੂਰ ਕਰ ਦਿੱਤੀ ॥੨੨੯੭॥
They fought her home again and in this way they cast off their perplexity.2297.
ਚੌਪਈ
ਚੌਪਈ:
CHAUPAI
ਇਤੈਦ੍ਰਜੋਧਨਹਰਖਜਨਾਯੋ
ਇਧਰ ਦੁਰਯੋਧਨ ਨੇ ਖ਼ੁਸ਼ੀ ਪ੍ਰਗਟ ਕੀਤੀ।
ਉਤਹਲਧਰਹਰਿਜੂਸੁਨਿਪਾਯੋ
ਉਧਰ ਬਲਰਾਮ ਅਤੇ ਕ੍ਰਿਸ਼ਨ ਜੀ ਨੇ (ਸਾਰੀ ਖ਼ਬਰ) ਸੁਣ ਲਈ।
On this side Duryodhana was pleased and on that side Balram and Krishna heard all this
ਸੁਨਿਬਸੁਦੇਵਕ੍ਰੋਧਅਤਿਭਰਿਕੈ
(ਇਹ ਗੱਲ) ਸੁਣ ਕੇ ਬਸੁਦੇਵ ਬਹੁਤ ਕ੍ਰੋਧਵਾਨ ਹੋਇਆ।
ਸ੍ਯਾਮਭਨੈਮੂਛਹਿਰਹਿਓਧਰਿਕੈ॥੨੨੯੮॥
(ਕਵੀ) ਸ਼ਿਆਮ ਕਹਿੰਦੇ ਹਨ, ਮੁੱਛਾਂ (ਉਤੇ ਹੱਥ) ਧਰ ਕੇ ਬਹਿ ਗਿਆ (ਅਰਥਾਤ ਮੁੱਛਾਂ ਨੂੰ ਤਾਉ ਦੇਣ ਲਗ ਗਿਆ) ॥੨੨੯੮॥
Vasudev, in great rage, moved his hands on his whiskers.2298.
ਬਸੁਦੇਵਬਾਚ
ਬਸੁਦੇਵ ਨੇ ਕਿਹਾ:
Speech of Vasudev:
ਚੌਪਈ
ਚੌਪਈ:
CHAUPAI
ਤਿਹਸੁਧਿਕਉਕੋਊਦੂਤਪਠਇਯੈ
ਉਸ (ਸਾਂਬ) ਦੀ ਖ਼ਬਰ-ਸਾਰ ਲੈਣ ਲਈ ਕਿਸੇ ਦੂਤ ਨੂੰ ਭੇਜੋ
ਪੌਤ੍ਰਸੋਧਕੌਬੇਗਿਮੰਗਇਯੈ
ਅਤੇ (ਮੈਨੂੰ) ਪੋਤਰੇ ਦੀ ਖ਼ਬਰ ਜਲਦੀ ਮੰਗਵਾ ਦਿਓ।
“Send some messenger towards that side and get some news about the safety of my grandson
ਮੁਸਲੀਧਰਤਿਹਠਉਰਪਠਾਯੋ
ਬਲਰਾਮ ਨੂੰ ਉਸ ਥਾਂ ਵਲ ਭੇਜ ਦਿੱਤਾ।
ਚਲਿਹਲਧਰਤਿਹਪੁਰਮੈਆਯੋ॥੨੨੯੯॥
ਬਲਰਾਮ ਚਲ ਕੇ ਉਸ ਨਗਰ ਵਿਚ ਆ ਗਿਆ ॥੨੨੯੯॥
” Balram was sent towards that side, who reached there.2299.
ਸਵੈਯਾ
ਸਵੈਯਾ:
SWAYYA
ਆਇਸਪਾਇਪਿਤਾਕੋਜਬੈਚਲਿਕੈਬਲਿਭਦ੍ਰਗਜਾਪੁਰਆਯੋ
ਪਿਤਾ ਦੀ ਆਗਿਆ ਪ੍ਰਾਪਤ ਕਰਦਿਆਂ ਹੀ ਬਲਰਾਮ ਚਲ ਕੇ ਗਜਾਪੁਰ ਆ ਗਿਆ
ਆਇਸਐਸੇਦਯੋਹਮਰੇਨ੍ਰਿਪਛੋਰਿਇਨੈਸੁਤਅੰਧਸੁਨਾਯੋ
(ਅਤੇ ਇਸ ਤਰ੍ਹਾਂ ਕਿਹਾ) ਸਾਡੇ ਰਾਜੇ ਨੇ ਇਸ ਤਰ੍ਹਾਂ ਆਗਿਆ ਦਿੱਤੀ ਹੈ 'ਹੇ ਅੰਨ੍ਹੇ ਦੇ ਪੁੱਤਰ (ਦੁਰਯੋਧਨ)! ਇਸ ਨੂੰ ਛਡ ਦੇ', ਇਸ ਤਰ੍ਹਾਂ (ਕਹਿ ਕੇ) ਸੁਣਾਇਆ।
Obeying the orders of his father, when Balram reached Gajpur, he told Duryodhana about the objective of his coming and asked him to release Samb
ਸੋਸੁਨਿਬਾਤਰਿਸਾਇਗਯੋਗ੍ਰਿਹਤੇਅਪਨੇਇਹਓਜਜਨਾਯੋ
ਇਹ ਗੱਲ ਸੁਣ ਕੇ ਰਾਜਾ (ਦੁਰਯੋਧਨ) ਗੁੱਸੇ ਨਾਲ ਭਰ ਗਿਆ (ਅਤੇ ਕਹਿਣ ਲਗਾ ਕਿ) (ਬਸੁਦੇਵ) ਨੇ ਆਪਣੇ ਘਰ ਬੈਠ ਕੇ ਇਹ ਤੇਜ ਜਣਾਇਆ ਹੈ।
Hearing these words Duryodhana got angry, thinking that he ws being intimidated in his own home
ਐਂਚਲਯੋਪੁਰਤ੍ਰਾਸਭਰਿਯੋਸੋਊਲੈਦੁਹਿਤਾਇਹਪੂਜਨਆਯੋ॥੨੩੦੦॥
(ਬਲਰਾਮ ਨੇ ਹਲ ਨਾਲ) ਸਾਰਾ ਨਗਰ ਖਿਚ ਲਿਆ, (ਜਿਸ ਕਰਕੇ) ਉਹ ਬਹੁਤ ਭੈਭੀਤ ਹੋ ਗਿਆ ਅਤੇ (ਪੁੱਤਰੀ) ਲੈ ਕੇ ਪੂਜਣ ਲਈ ਆਇਆ (ਅਰਥਾਤ ਲੜਕੀ ਪੇਸ਼ ਕਰਨ ਆਇਆ) ॥੨੩੦੦॥
But the feat of Balram frightened the whole city and Duryodhan came to adore him (Balram) alongwith his daughter.2300.
ਸਾਬਸੋਬ੍ਯਾਹਸੁਤਾਕੋਕੀਯੋਦੁਰਜੋਧਨਚਿਤਿਘਨੋਸੁਖਪਾਯੋ
ਸਾਂਬ ਨਾਲ (ਉਸ ਨੇ ਰਾਜ) ਕੰਨਿਆਂ ਦਾ ਵਿਆਹ ਕਰ ਦਿੱਤਾ ਅਤੇ ਦੁਰਯੋਧਨ ਨੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
Duryodhana became pleased by marrying the daughter with Samb
ਦਾਨਦਯੋਜਿਹਅੰਤਕਛੂਨਹਿਬਿਪ੍ਰਨਕੋਕਹਿਸ੍ਯਾਮਸੁਨਾਯੋ
(ਕਵੀ) ਸ਼ਿਆਮ (ਕਹਿ ਕੇ) ਸੁਣਾਉਂਦੇ ਹਨ, (ਉਸ ਨੇ) ਬ੍ਰਾਹਮਣਾਂ ਨੂੰ ਬੇਅੰਤ ਦਾਨ ਦਿੱਤਾ।
He gave innumerable gifts to the Brahmins
ਭ੍ਰਾਤਕੇਪੁਤ੍ਰਕੋਸੰਗਿਹਲਾਯੁਧਲੈਕਰਿਦੁਆਰਵਤੀਕੋਸਿਧਾਯੋ
ਭਰਾ ਦੇ ਪੁੱਤਰ ਨੂੰ ਨਾਲ ਲੈ ਕੇ ਬਲਰਾਮ ਦੁਆਰਿਕਾ ਨੂੰ ਚਲ ਪਿਆ।
ਸ੍ਯਾਮਚਰਿਤ੍ਰਉਤੈਪਿਖਬੇਕਹੁਸ੍ਯਾਮਭਨੈਚਲਿਨਾਰਦਆਯੋ॥੨੩੦੧॥
(ਕਵੀ) ਸ਼ਿਆਮ ਕਹਿੰਦੇ ਹਨ, ਉਧਰ (ਦੁਆਰਿਕਾ ਵਿਚ) ਸ਼ਿਆਮ ਦੇ ਚਰਿਤ੍ਰਾਂ ਨੂੰ ਵੇਖਣ ਲਈ ਨਾਰਦ ਚਲ ਕੇ ਆ ਗਿਆ ॥੨੩੦੧॥
Now Balram started for Dwarka, taking his nephew alongwith him and on that side Narada reached there in order to see the whole spectacle.2301.
ਇਤਿਸ੍ਰੀਦਸਮਸਿਕੰਧਪੁਰਾਣੇਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਦ੍ਰੁਜੋਧਨਕੀਬੇਟੀਸਾਬਕੋਬ੍ਯਾਹਲਿਆਵਤਭਏਧਿਆਇਸਮਾਪਤਮ
ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਦੁਰਯੋਧਨ ਦੀ ਬੇਟੀ ਸਾਂਬ ਨੂੰ ਵਿਆਹ ਲਿਆਉਣ ਦੇ ਪ੍ਰਸੰਗ ਦੀ ਸਮਾਪਤੀ।
End of the description of bringing the daughter of Duryodhana after marrying her with Samb in Krishnavatara (based on Dasham Skandh Purana) in Bachittar Natak.
ਨਾਰਦਕੋਆਇਬੋਕਥਨੰ
ਨਾਰਦ ਦੇ ਆਗਮਨ ਦਾ ਕਥਨ
Now begins the description of the arrival of Narada
ਦੋਹਰਾ
ਦੋਹਰਾ:
DOHRA