ਭਗਤਤੇਰੇਦਇਆਲਓਨੑਾਮਿਹਰਪਾਇ॥
ਹੇ ਦਇਆਲ ਪ੍ਰਭੂ! ਬੰਦਗੀ ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈਂ;
O Merciful Lord, You bless Your devotees with Your Grace.
ਦੂਖੁਦਰਦੁਵਡਰੋਗੁਨਪੋਹੇਤਿਸੁਮਾਇ॥
(ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈਂ) ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਕੋਈ ਦੁਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋਹ ਨਹੀਂ ਸਕਦਾ।
Suffering, pain, terrible disease and Maya do not afflict them.
ਭਗਤਾਏਹੁਅਧਾਰੁਗੁਣਗੋਵਿੰਦਗਾਇ॥
ਗੋਵਿੰਦ ਦੇ ਗੁਣ ਗਾ ਗਾ ਕੇ ਇਹ (ਸਿਫ਼ਤ-ਸਾਲਾਹ) ਭਗਤਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੀ ਹੈ;
This is the Support of the devotees, that they sing the Glorious Praises of the Lord of the Universe.
ਸਦਾਸਦਾਦਿਨੁਰੈਣਿਇਕੋਇਕੁਧਿਆਇ॥
ਤੇ ਦਿਨ ਰਾਤ ਸਦਾ ਹੀ ਇਕ ਪ੍ਰਭੂ ਨੂੰ ਸਿਮਰ ਸਿਮਰ ਕੇ,
Forever and ever, day and night, they meditate on the One and Only Lord.
ਪੀਵਤਿਅੰਮ੍ਰਿਤਨਾਮੁਜਨਨਾਮੇਰਹੇਅਘਾਇ॥੧੪॥
ਨਾਮ-ਰੂਪ ਅੰਮ੍ਰਿਤ ਪੀ ਪੀ ਕੇ ਸੇਵਕ ਨਾਮ ਵਿਚ ਹੀ ਰੱਜੇ ਰਹਿੰਦੇ ਹਨ ॥੧੪॥
Drinking in the Ambrosial Amrit of the Naam, the Name of the Lord, His humble servants remain satisfied with the Naam. ||14||
ਸਲੋਕਮਃ੫॥
Shalok, Fifth Mahalaa:
ਕੋਟਿਬਿਘਨਤਿਸੁਲਾਗਤੇਜਿਸਨੋਵਿਸਰੈਨਾਉ॥
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ।
Millions of obstacles stand in the way of one who forgets the Name.
ਨਾਨਕਅਨਦਿਨੁਬਿਲਪਤੇਜਿਉਸੁੰਞੈਘਰਿਕਾਉ॥੧॥
ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ॥੧॥
O Nanak, night and day, he croaks like a raven in a deserted house. ||1||
ਮਃ੫॥
Fifth Mahalaa:
ਪਿਰੀਮਿਲਾਵਾਜਾਥੀਐਸਾਈਸੁਹਾਵੀਰੁਤਿ॥
ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ,
Beauteous is that season, when I am united with my Beloved.
ਘੜੀਮੁਹਤੁਨਹਵੀਸਰੈਨਾਨਕਰਵੀਐਨਿਤ॥੨॥
ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ ॥੨॥
I do not forget Him for a moment or an instant; O Nanak, I contemplate Him constantly. ||2||
ਪਉੜੀ॥
Pauree:
ਸੂਰਬੀਰਵਰੀਆਮਕਿਨੈਨਹੋੜੀਐ॥
(ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲ੍ਹਿਆ ਨਹੀਂ।
Even brave and mighty men cannot withstand the powerful
ਫਉਜਸਤਾਣੀਹਾਠਪੰਚਾਜੋੜੀਐ॥
ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ,
and overwhelming army which the five passions have gathered.
ਦਸਨਾਰੀਅਉਧੂਤਦੇਨਿਚਮੋੜੀਐ॥
(ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ।
The ten organs of sensation attach even detached renunciates to sensory pleasures.
ਜਿਣਿਜਿਣਿਲੈਨਿੑਰਲਾਇਏਹੋਏਨਾਲੋੜੀਐ॥
ਇਹ (ਕਾਮਾਦਿਕ ਵਿਕਾਰ) ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ।
They seek to conquer and overpower them, and so increase their following.
ਤ੍ਰੈਗੁਣਇਨਕੈਵਸਿਕਿਨੈਨਮੋੜੀਐ॥
ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ।
The world of the three dispositions is under their influence; no one can stand against them.
ਭਰਮੁਕੋਟੁਮਾਇਆਖਾਈਕਹੁਕਿਤੁਬਿਧਿਤੋੜੀਐ॥
(ਕਾਮਾਦਿਕ) ਭਟਕਣਾ (ਮਾਨੋ) ਕਿਲ੍ਹਾ ਹੈ ਤੇ ਮਾਇਆ (ਦੁਆਲੇ ਦੀ ਡੂੰਘੀ) ਖਾਈ। (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?
So tell me - how can the fort of doubt and the moat of Maya be overcome?
ਗੁਰੁਪੂਰਾਆਰਾਧਿਬਿਖਮਦਲੁਫੋੜੀਐ॥
ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ।
Worshipping the Perfect Guru, this awesome force is subdued.
ਹਉਤਿਸੁਅਗੈਦਿਨੁਰਾਤਿਰਹਾਕਰਜੋੜੀਐ॥੧੫॥
(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ ॥੧੫॥
I stand before Him, day and night, with my palms pressed together. ||15||
ਸਲੋਕਮਃ੫॥
Shalok, Fifth Mahalaa:
ਕਿਲਵਿਖਸਭੇਉਤਰਨਿਨੀਤਨੀਤਗੁਣਗਾਉ॥
ਰੋਜ਼ ਦਿਨ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਸਾਰੇ ਪਾਪ ਉਤਰ ਜਾਂਦੇ ਹਨ।
All sins are washed away, by continually singing the Lord's Glories.
ਕੋਟਿਕਲੇਸਾਊਪਜਹਿਨਾਨਕਬਿਸਰੈਨਾਉ॥੧॥
ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁੱਲ ਜਾਏ ਤਾਂ ਕ੍ਰੋੜਾਂ ਦੁੱਖ ਲੱਗ ਜਾਂਦੇ ਹਨ ॥੧॥
Millions of afflictions are produced, O Nanak, when the Name is forgotten. ||1||
ਮਃ੫॥
Fifth Mahalaa:
ਨਾਨਕਸਤਿਗੁਰਿਭੇਟਿਐਪੂਰੀਹੋਵੈਜੁਗਤਿ॥
ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਹੈ।
O Nanak, meeting the True Guru, one comes to know the Perfect Way.
ਹਸੰਦਿਆਖੇਲੰਦਿਆਪੈਨੰਦਿਆਖਾਵੰਦਿਆਵਿਚੇਹੋਵੈਮੁਕਤਿ॥੨॥
ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ ॥੨॥
While laughing, playing, dressing and eating, he is liberated. ||2||
ਪਉੜੀ॥
Pauree:
ਸੋਸਤਿਗੁਰੁਧਨੁਧੰਨੁਜਿਨਿਭਰਮਗੜੁਤੋੜਿਆ॥
ਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ।
Blessed, blessed is the True Guru, who has demolished the fortress of doubt.
ਸੋਸਤਿਗੁਰੁਵਾਹੁਵਾਹੁਜਿਨਿਹਰਿਸਿਉਜੋੜਿਆ॥
ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ।
Waaho! Waaho! - Hail! Hail! to the True Guru, who has united me with the Lord.
ਨਾਮੁਨਿਧਾਨੁਅਖੁਟੁਗੁਰੁਦੇਇਦਾਰੂਓ॥
ਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ,
The Guru has given me the medicine of the inexhaustible treasure of the Naam.
ਮਹਾਰੋਗੁਬਿਕਰਾਲਤਿਨੈਬਿਦਾਰੂਓ॥
ਤੇ ਇੰਜ ਅਸਾਡਾ ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।
He has banished the great and terrible disease.
ਪਾਇਆਨਾਮੁਨਿਧਾਨੁਬਹੁਤੁਖਜਾਨਿਆ॥
(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ,
I have obtained the great treasure of the wealth of the Naam.
ਜਿਤਾਜਨਮੁਅਪਾਰੁਆਪੁਪਛਾਨਿਆ॥
ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।
I have obtained eternal life, recognizing my own self.
ਮਹਿਮਾਕਹੀਨਜਾਇਗੁਰਸਮਰਥਦੇਵ॥
ਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,
The Glory of the all-powerful Divine Guru cannot be described.
ਗੁਰਪਾਰਬ੍ਰਹਮਪਰਮੇਸੁਰਅਪਰੰਪਰਅਲਖਅਭੇਵ॥੧੬॥
ਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ ॥੧੬॥
The Guru is the Supreme Lord God, the Transcendent Lord, infinite, unseen and unknowable. ||16||
ਸਲੋਕੁਮਃ੫॥
Shalok, Fifth Mahalaa:
ਉਦਮੁਕਰੇਦਿਆਜੀਉਤੂੰਕਮਾਵਦਿਆਸੁਖਭੁੰਚੁ॥
(ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ।
Make the effort, and you shall live; practicing it, you shall enjoy peace.
ਧਿਆਇਦਿਆਤੂੰਪ੍ਰਭੂਮਿਲੁਨਾਨਕਉਤਰੀਚਿੰਤ॥੧॥
ਹੇ ਨਾਨਕ! ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ॥੧॥
Meditating, you shall meet God, O Nanak, and your anxiety shall vanish. ||1||
ਮਃ੫॥
Fifth Mahalaa:
ਸੁਭਚਿੰਤਨਗੋਬਿੰਦਰਮਣਨਿਰਮਲਸਾਧੂਸੰਗ॥
ਪਵਿਤ੍ਰ ਸਤ-ਸੰਗ ਕਰਾਂ, ਗੋਬਿੰਦ ਦਾ ਸਿਮਰਨ ਕਰਾਂ ਤੇ ਭਲੀਆਂ ਸੋਚਾਂ ਸੋਚਾਂ,
Bless me with sublime thoughts, O Lord of the Universe, and contemplation in the immaculate Saadh Sangat, the Company of the Holy.
ਨਾਨਕਨਾਮੁਨਵਿਸਰਉਇਕਘੜੀਕਰਿਕਿਰਪਾਭਗਵੰਤ॥੨॥
ਹੇ ਭਗਵਾਨ! ਮੈਂ ਨਾਨਕ ਉਤੇ ਕਿਰਪਾ ਕਰ ਕਿ ਮੈਂ ਇਕ ਘੜੀ ਭਰ ਭੀ ਤੇਰਾ ਨਾਮ ਨਾਹ ਭੁਲਾਵਾਂ ॥੨॥
O Nanak, may I never forget the Naam, the Name of the Lord, for even an instant; be merciful to me, Lord God. ||2||
ਪਉੜੀ॥
Pauree:
ਤੇਰਾਕੀਤਾਹੋਇਤਕਾਹੇਡਰਪੀਐ॥
(ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀਂ) ਕਿਉਂ (ਕਿਸੇ ਤੋਂ) ਡਰੀਏ?
Whatever happens is according to Your Will, so why should I be afraid?
ਜਿਸੁਮਿਲਿਜਪੀਐਨਾਉਤਿਸੁਜੀਉਅਰਪੀਐ॥
ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ।
Meeting Him, I meditate on the Name - I offer my soul to Him.
ਆਇਐਚਿਤਿਨਿਹਾਲੁਸਾਹਿਬਬੇਸੁਮਾਰ॥
ਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ।
When the Infinite Lord comes to mind, one is enraptured.
ਤਿਸਨੋਪੋਹੇਕਵਣੁਜਿਸੁਵਲਿਨਿਰੰਕਾਰ॥
ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ।
Who can touch one who has the Formless Lord on his side?
ਸਭੁਕਿਛੁਤਿਸਕੈਵਸਿਨਕੋਈਬਾਹਰਾ॥
ਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ।
Everything is under His control; no one is beyond Him.
ਸੋਭਗਤਾਮਨਿਵੁਠਾਸਚਿਸਮਾਹਰਾ॥
ਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ।
He, the True Lord, dwells in the minds of His devotees.
ਤੇਰੇਦਾਸਧਿਆਇਨਿਤੁਧੁਤੂੰਰਖਣਵਾਲਿਆ॥
(ਹੇ ਪ੍ਰਭੂ!) ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ।
Your slaves meditate on You; You are the Savior, the Protector Lord.