ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 453
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਖਮੋਬਿਖਮੁਅਖਾੜਾਮੈਗੁਰਮਿਲਿਜੀਤਾਰਾਮ॥
ਗੁਰੂ ਨੂੰ ਮਿਲ ਕੇ ਮੈਂ ਇਹ ਬੜਾ ਔਖਾ ਸੰਸਾਰ-ਅਖਾੜਾ ਜਿੱਤ ਲਿਆ ਹੈ।
Meeting the Guru, I have won the most arduous battle in the arena of life.
बिखमो बिखमु अखाड़ा मै गुर मिलि जीता राम ॥
LINE 02
ਗੁਰਮਿਲਿਜੀਤਾਹਰਿਹਰਿਕੀਤਾਤੂਟੀਭੀਤਾਭਰਮਗੜਾ॥
ਗੁਰੂ ਦੀ ਸਰਨ ਪੈ ਕੇ ਮੈਂ ਸੰਸਾਰ-ਅਖਾੜਾ ਜਿੱਤਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਂ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹਾਂ (ਮੈਂ ਪਹਿਲਾਂ ਮਾਇਆ ਦੀ ਭਟਕਣਾ ਦੇ ਕਿਲ੍ਹੇ ਵਿਚ ਕੈਦ ਸਾਂ, ਹੁਣ ਉਹ) ਭਟਕਣਾ ਦੇ ਕਿਲ੍ਹੇ ਦੀ ਕੰਧ ਢਹਿ ਪਈ ਹੈ।
Meeting the Guru, I am victorious; praising the Lord, Har, Har, the walls of the fortress of doubt have been destroyed.
गुर मिलि जीता हरि हरि कीता तूटी भीता भरम गड़ा ॥
LINE 03
ਪਾਇਆਖਜਾਨਾਬਹੁਤੁਨਿਧਾਨਾਸਾਣਥਮੇਰੀਆਪਿਖੜਾ॥
ਮੈਂ ਹਰਿ-ਨਾਮ ਦਾ ਖ਼ਜ਼ਾਨਾ ਲੱਭ ਲਿਆ ਹੈ, ਇਕ ਵੱਡਾ ਖ਼ਜ਼ਾਨਾ ਲੱਭ ਲਿਆ ਹੈ, ਮੇਰੀ ਸਹਾਇਤਾ ਉਤੇ ਪ੍ਰਭੂ ਆਪ (ਮੇਰੇ ਸਿਰ ਉਤੇ) ਆ ਖਲੋਤਾ ਹੈ।
I have obtained the wealth of so many treasures; the Lord Himself has stood by my side.
पाइआ खजाना बहुतु निधाना साणथ मेरी आपि खड़ा ॥
LINE 04
ਸੋਈਸੁਗਿਆਨਾਸੋਪਰਧਾਨਾਜੋਪ੍ਰਭਿਅਪਨਾਕੀਤਾ॥
ਉਹੀ ਮਨੁੱਖ ਚੰਗੀ ਸੂਝ ਵਾਲਾ ਹੈ ਉਹੀ ਮਨੁੱਖ ਹਰ ਥਾਂ ਮੰਨਿਆ-ਪ੍ਰਮੰਨਿਆ ਹੋਇਆ ਹੈ ਜਿਸ ਨੂੰ ਪ੍ਰਭੂ ਨੇ ਆਪਣਾ (ਸੇਵਕ) ਬਣਾ ਲਿਆ ਹੈ।
He is the man of spiritual wisdom, and he is the leader, whom God has made His own.
सोई सुगिआना सो परधाना जो प्रभि अपना कीता ॥
LINE 05
ਕਹੁਨਾਨਕਜਾਂਵਲਿਸੁਆਮੀਤਾਸਰਸੇਭਾਈਮੀਤਾ੪੧॥॥॥
ਹੇ ਨਾਨਕ! ਜਦੋਂ ਖਸਮ-ਪ੍ਰਭੂ ਪੱਖ ਤੇ ਹੋਵੇ ਤਾਂ ਸਾਰੇ ਮਿੱਤਰ ਭਰਾ ਭੀ ਖ਼ੁਸ਼ ਹੋ ਜਾਂਦੇ ਹਨ ॥੪॥੧॥
Says Nanak, when the Lord and Master is on my side, then my brothers and friends rejoice. ||4||1||
कहु नानक जां वलि सुआमी ता सरसे भाई मीता ॥४॥१॥
LINE 06
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 07
ਅਕਥਾਹਰਿਅਕਥਕਥਾਕਿਛੁਜਾਇਨਜਾਣੀਰਾਮ॥
ਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ।
Inexpressible is the sermon of the inexpressible Lord; it cannot be known at all.
अकथा हरि अकथ कथा किछु जाइ न जाणी राम ॥
LINE 08
ਸੁਰਿਨਰਸੁਰਿਨਰਮੁਨਿਜਨਸਹਜਿਵਖਾਣੀਰਾਮ॥
ਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ।
The demi-gods, mortal beings, angels and silent sages express it in their peaceful poise.
सुरि नर सुरि नर मुनि जन सहजि वखाणी राम ॥
LINE 09
ਸਹਜੇਵਖਾਣੀਅਮਿਉਬਾਣੀਚਰਣਕਮਲਰੰਗੁਲਾਇਆ॥
ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ,
In their poise, they recite the Ambrosial Bani of the Lord's Word; they embrace love for the Lord's Lotus Feet.
सहजे वखाणी अमिउ बाणी चरण कमल रंगु लाइआ ॥
LINE 10
ਜਪਿਏਕੁਅਲਖੁਪ੍ਰਭੁਨਿਰੰਜਨੁਮਨਚਿੰਦਿਆਫਲੁਪਾਇਆ॥
ਉਸ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ।
Meditating on the One incomprehensible and immaculate Lord, they obtain the fruits of their heart's desires.
जपि एकु अलखु प्रभु निरंजनु मन चिंदिआ फलु पाइआ ॥
LINE 11
ਤਜਿਮਾਨੁਮੋਹੁਵਿਕਾਰੁਦੂਜਾਜੋਤੀਜੋਤਿਸਮਾਣੀ॥
(ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ,
Renouncing self-conceit, emotional attachment, corruption and duality, their light merges into the Light.
तजि मानु मोहु विकारु दूजा जोती जोति समाणी ॥
LINE 12
ਬਿਨਵੰਤਿਨਾਨਕਗੁਰਪ੍ਰਸਾਦੀਸਦਾਹਰਿਰੰਗੁਮਾਣੀ੧॥॥
ਨਾਨਕ ਬੇਨਤੀ ਕਰਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੧॥
Prays Nanak, by Guru's Grace, one enjoys the Lord's Love forever. ||1||
बिनवंति नानक गुर प्रसादी सदा हरि रंगु माणी ॥१॥
LINE 13
ਹਰਿਸੰਤਾਹਰਿਸੰਤਸਜਨਮੇਰੇਮੀਤਸਹਾਈਰਾਮ॥
ਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ।
The Lord's Saints - the Lord's Saints are my friends, my best friends and helpers.
हरि संता हरि संत सजन मेरे मीत सहाई राम ॥
LINE 14
ਵਡਭਾਗੀਵਡਭਾਗੀਸਤਿਸੰਗਤਿਪਾਈਰਾਮ॥
ਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ।
By great good fortune, by great good fortune, I have obtained the Sat Sangat, the True Congregation.
वडभागी वडभागी सतिसंगति पाई राम ॥
LINE 15
ਵਡਭਾਗੀਪਾਏਨਾਮੁਧਿਆਏਲਾਥੇਦੂਖਸੰਤਾਪੈ॥
ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ।
By great good fortune, I obtained it, and I meditate on the Naam, the Name of the Lord; my pains and sufferings have been taken away.
वडभागी पाए नामु धिआए लाथे दूख संतापै ॥
LINE 16
ਗੁਰਚਰਣੀਲਾਗੇਭ੍ਰਮਭਉਭਾਗੇਆਪੁਮਿਟਾਇਆਆਪੈ॥
ਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ।
I have grasped the Guru's Feet, and my doubts and fears are gone. He Himself has erased my self-conceit.
गुर चरणी लागे भ्रम भउ भागे आपु मिटाइआ आपै ॥
LINE 17
ਕਰਿਕਿਰਪਾਮੇਲੇਪ੍ਰਭਿਅਪੁਨੈਵਿਛੁੜਿਕਤਹਿਨਜਾਈ॥
ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ।
Granting His Grace, God has united me with Himself; no longer do I suffer the pains of separation, and I shall not have to go anywhere.
करि किरपा मेले प्रभि अपुनै विछुड़ि कतहि न जाई ॥
LINE 18
ਬਿਨਵੰਤਿਨਾਨਕਦਾਸੁਤੇਰਾਸਦਾਹਰਿਸਰਣਾਈ੨॥॥
ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ॥੨॥
Prays Nanak, I am forever Your slave, Lord; I seek Your Sanctuary. ||2||
बिनवंति नानक दासु तेरा सदा हरि सरणाई ॥२॥
LINE 19
ਹਰਿਦਰੇਹਰਿਦਰਿਸੋਹਨਿਤੇਰੇਭਗਤਪਿਆਰੇਰਾਮ॥
ਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ।
The Lord's Gate - at the Lord's Gate, Your beloved devotees look beautiful.
हरि दरे हरि दरि सोहनि तेरे भगत पिआरे राम ॥
LINE 20
ਵਾਰੀਤਿਨਵਾਰੀਜਾਵਾਸਦਬਲਿਹਾਰੇਰਾਮ॥
ਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
I am a sacrifice, a sacrifice, again and again a sacrifice to them.
वारी तिन वारी जावा सद बलिहारे राम ॥
LINE 21
ਸਦਬਲਿਹਾਰੇਕਰਿਨਮਸਕਾਰੇਜਿਨਭੇਟਤਪ੍ਰਭੁਜਾਤਾ॥
ਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ,
I am forever a sacrifice, and I humbly bow to them; meeting them, I know God.
सद बलिहारे करि नमसकारे जिन भेटत प्रभु जाता ॥
LINE 22
ਘਟਿਘਟਿਰਵਿਰਹਿਆਸਭਥਾਈਪੂਰਨਪੁਰਖੁਬਿਧਾਤਾ॥
(ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ।
The Perfect and All-powerful Lord, the Architect of Destiny, is contained in each and every heart, everywhere.
घटि घटि रवि रहिआ सभ थाई पूरन पुरखु बिधाता ॥
LINE 23
ਗੁਰੁਪੂਰਾਪਾਇਆਨਾਮੁਧਿਆਇਆਜੂਐਜਨਮੁਨਹਾਰੇ॥
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ।
Meeting the Perfect Guru, we meditate on the Naam, and do not lose this life in the gamble.
गुरु पूरा पाइआ नामु धिआइआ जूऐ जनमु न हारे ॥
LINE 24
ਬਿਨਵੰਤਿਨਾਨਕਸਰਣਿਤੇਰੀਰਾਖੁਕਿਰਪਾਧਾਰੇ੩॥॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ॥੩॥
Prays Nanak, I seek Your Sanctuary; please, shower Your Mercy upon me, and protect me. ||3||
बिनवंति नानक सरणि तेरी राखु किरपा धारे ॥३॥
LINE 25
ਬੇਅੰਤਾਬੇਅੰਤਗੁਣਤੇਰੇਕੇਤਕਗਾਵਾਰਾਮ॥
ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ?
Innumerable - innumerable are Your Glorious Virtues; how many of them can I sing?
बेअंता बेअंत गुण तेरे केतक गावा राम ॥
LINE 26
ਤੇਰੇਚਰਣਾਤੇਰੇਚਰਣਧੂੜਿਵਡਭਾਗੀਪਾਵਾਰਾਮ॥
ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ।
The dust of Your feet, of Your feet, I have obtained, by great good fortune.
तेरे चरणा तेरे चरण धूड़ि वडभागी पावा राम ॥
LINE 27
ਹਰਿਧੂੜੀਨੑਾਈਐਮੈਲੁਗਵਾਈਐਜਨਮਮਰਣਦੁਖਲਾਥੇ॥
ਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ।
Bathing in the Lord's dust, my filth has been washed away, and the pains of birth and death have departed.
हरि धूड़ी नाईऐ मैलु गवाईऐ जनम मरण दुख लाथे ॥
LINE 28
ਅੰਤਰਿਬਾਹਰਿਸਦਾਹਦੂਰੇਪਰਮੇਸਰੁਪ੍ਰਭੁਸਾਥੇ॥
(ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ।
Inwardly and outwardly, the Transcendent Lord God is ever-present, always with us.
अंतरि बाहरि सदा हदूरे परमेसरु प्रभु साथे ॥
LINE 29
ਮਿਟੇਦੂਖਕਲਿਆਣਕੀਰਤਨਬਹੁੜਿਜੋਨਿਨਪਾਵਾ॥
(ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ।
Suffering departs, and there is peace; singing the Kirtan of the Lord's Praises, one is not consigned to reincarnation again.
मिटे दूख कलिआण कीरतन बहुड़ि जोनि न पावा ॥
LINE 30
ਬਿਨਵੰਤਿਨਾਨਕਗੁਰਸਰਣਿਤਰੀਐਆਪਣੇਪ੍ਰਭਭਾਵਾ੪੨॥॥॥
ਨਾਨਕ ਬੇਨਤੀ ਕਰਦਾ ਹੈ-ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ॥੪॥੨॥
Prays Nanak, in the Guru's Sanctuary, one swims across, and is pleasing to God. ||4||2||
बिनवंति नानक गुर सरणि तरीऐ आपणे प्रभ भावा ॥४॥२॥
LINE 31
ਆਸਾਛੰਤਮਹਲਾ੫ਘਰੁ੪॥
ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Aasaa, Chhant, Fifth Mahalaa, Fourth House:
आसा छंत महला ५ घरु ४ ॥
LINE 32
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 33
ਹਰਿਚਰਨਕਮਲਮਨੁਬੇਧਿਆਕਿਛੁਆਨਨਮੀਠਾਰਾਮਰਾਜੇ॥
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿਚ ਪ੍ਰੋਤਾ ਜਾਂਦਾ ਹੈ, ਉਸ ਨੂੰ (ਪਰਮਾਤਮਾ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ।
My mind is pierced by the Lord's Lotus Feet; He alone is sweet to my mind, the Lord King.
हरि चरन कमल मनु बेधिआ किछु आन न मीठा राम राजे ॥
LINE 34
ਮਿਲਿਸੰਤਸੰਗਤਿਆਰਾਧਿਆਹਰਿਘਟਿਘਟੇਡੀਠਾਰਾਮਰਾਜੇ॥
ਸਾਧ ਸੰਗਤਿ ਵਿਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।
Joining the Society of the Saints, I meditate on the Lord in adoration; I behold the Lord King in each and every heart.
मिलि संतसंगति आराधिआ हरि घटि घटे डीठा राम राजे ॥
LINE 35
ਹਰਿਘਟਿਘਟੇਡੀਠਾਅੰਮ੍ਰਿਤੋੁਵੂਠਾਜਨਮਮਰਨਦੁਖਨਾਠੇ॥
(ਉਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ) ਜਨਮ ਮਰਨ ਦੇ ਦੁੱਖ (ਜ਼ਿੰਦਗੀ ਦੇ ਸਾਰੇ ਦੁੱਖ) ਦੂਰ ਹੋ ਜਾਂਦੇ ਹਨ।
I behold the Lord in each and every heart, and the Ambrosial Nectar rains down upon me; the pains of birth and death are gone.
हरि घटि घटे डीठा अंम्रितुो वूठा जनम मरन दुख नाठे ॥
LINE 36
ਗੁਣਨਿਧਿਗਾਇਆਸਭਦੂਖਮਿਟਾਇਆਹਉਮੈਬਿਨਸੀਗਾਠੇ॥
ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਆਪਣੇ ਸਾਰੇ ਦੁੱਖ ਮਿਟਾ ਲੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦੀ (ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ।
Singing the Praises of the Lord, the treasure of virtue, all my pains are erased, and the knot of ego has been untied.
गुण निधि गाइआ सभ दूख मिटाइआ हउमै बिनसी गाठे ॥