ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 452
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਿਰਰਤਿਅੜੇਮੈਡੇਲੋਇਣਮੇਰੇਪਿਆਰੇਚਾਤ੍ਰਿਕਬੂੰਦਜਿਵੈ॥
ਹੇ ਮੇਰੇ ਪਿਆਰੇ! ਮੇਰੀਆਂ ਅੱਖਾਂ ਪ੍ਰਭੂ-ਪਤੀ ਦੇ ਦਰਸ਼ਨ ਵਿਚ ਮਸਤ ਹਨ ਜਿਵੇਂ ਪਪੀਹਾ (ਸ੍ਵਾਂਤੀ ਵਰਖਾ ਦੀ) ਬੂੰਦ (ਲਈ ਤਾਂਘਦਾ ਹੈ)।
My eyes are drenched with the Love of my Husband Lord, O my dear beloved, like the song-bird with the rain drop.
पिर रतिअड़े मैडे लोइण मेरे पिआरे चात्रिक बूंद जिवै ॥
LINE 02
ਮਨੁਸੀਤਲੁਹੋਆਮੇਰੇਪਿਆਰੇਹਰਿਬੂੰਦਪੀਵੈ॥
ਹੇ ਮੇਰੇ ਪਿਆਰੇ! ਜਦੋਂ ਮੇਰਾ ਮਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਪੀਂਦਾ ਹੈ ਤਾਂ ਠੰਢਾ-ਠਾਰ ਹੋ ਜਾਂਦਾ ਹੈ।
My mind is cooled and soothed, O my dear beloved, by drinking in the rain drops of the Lord.
मनु सीतलु होआ मेरे पिआरे हरि बूंद पीवै ॥
LINE 03
ਤਨਿਬਿਰਹੁਜਗਾਵੈਮੇਰੇਪਿਆਰੇਨੀਦਨਪਵੈਕਿਵੈ॥
ਹੇ ਮੇਰੇ ਪਿਆਰੇ! ਮੇਰੇ ਸਰੀਰ ਵਿਚ ਉਪਜਿਆ ਹੋਇਆ ਵਿਛੋੜੇ ਦਾ ਦਰਦ ਮੈਨੂੰ ਜਗਾਈ ਰੱਖਦਾ ਹੈ, ਕਿਸੇ ਤਰ੍ਹਾਂ ਭੀ ਮੈਨੂੰ ਨੀਂਦ ਨਹੀਂ ਪੈਂਦੀ।
Separation from my Lord keeps my body awake, O my dear beloved; I cannot sleep at all.
तनि बिरहु जगावै मेरे पिआरे नीद न पवै किवै ॥
LINE 04
ਹਰਿਸਜਣੁਲਧਾਮੇਰੇਪਿਆਰੇਨਾਨਕਗੁਰੂਲਿਵੈ੩॥॥
ਹੇ ਨਾਨਕ! (ਆਖ-) ਹੇ ਮੇਰੇ ਪਿਆਰੇ! ਗੁਰੂ ਦੀ ਬਖ਼ਸ਼ੀ ਲਗਨ ਦੀ ਬਰਕਤਿ ਨਾਲ ਮੈਂ ਸੱਜਣ ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ ॥੩॥
Nanak has found the Lord, the True Friend, O my dear beloved, by loving the Guru. ||3||
हरि सजणु लधा मेरे पिआरे नानक गुरू लिवै ॥३॥
LINE 05
ਚੜਿਚੇਤੁਬਸੰਤੁਮੇਰੇਪਿਆਰੇਭਲੀਅਰੁਤੇ॥
ਹੇ ਮੇਰੇ ਪਿਆਰੇ! ਚੇਤ (ਦਾ ਮਹੀਨਾ) ਚੜ੍ਹਦਾ ਹੈ, ਬਸੰਤ (ਦਾ ਮੌਸਮ) ਆਉਂਦਾ ਹੈ, (ਸਾਰਾ ਸੰਸਾਰ ਆਖਦਾ ਹੈ ਕਿ ਇਹ) ਸੋਹਣੀ ਰੁੱਤ (ਆ ਗਈ ਹੈ, ਪਰ)
In the month of Chayt, O my dear beloved, the pleasant season of spring begins.
चड़ि चेतु बसंतु मेरे पिआरे भलीअ रुते ॥
LINE 06
ਪਿਰਬਾਝੜਿਅਹੁਮੇਰੇਪਿਆਰੇਆਂਗਣਿਧੂੜਿਲੁਤੇ॥
ਹੇ ਮੇਰੇ ਪਿਆਰੇ! ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ (ਮੇਰੇ ਹਿਰਦੇ ਦੇ) ਵੇਹੜੇ ਵਿਚ ਧੂੜ ਉੱਡ ਰਹੀ ਹੈ।
But without my Husband Lord, O my dear beloved, my courtyard is filled with dust.
पिर बाझड़िअहु मेरे पिआरे आंगणि धूड़ि लुते ॥
LINE 07
ਮਨਿਆਸਉਡੀਣੀਮੇਰੇਪਿਆਰੇਦੁਇਨੈਨਜੁਤੇ॥
ਹੇ ਮੇਰੇ ਪਿਆਰੇ! ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ) ਆਸ ਉੱਠ ਰਹੀ ਹੈ, (ਮੈਂ ਦੁਨੀਆ ਦੇ ਭਾ ਦੀ ਸੋਹਣੀ ਬਸੰਤ ਰੁੱਤ ਵਲੋਂ) ਉਦਾਸ ਹਾਂ, ਮੇਰੀਆਂ ਦੋਵੇਂ ਅੱਖਾਂ (ਬਸੰਤ ਦੇ ਖੇੜੇ ਨੂੰ ਵੇਖਣ ਦੇ ਥਾਂ ਪ੍ਰਭੂ-ਪਤੀ ਦੇ ਦਰਸਨ ਦੀ ਉਡੀਕ ਵਿਚ) ਜੁੜੀਆਂ ਪਈਆਂ ਹਨ।
But my sad mind is still hopeful, O my dear beloved; my eyes are both fixed upon Him.
मनि आस उडीणी मेरे पिआरे दुइ नैन जुते ॥
LINE 08
ਗੁਰੁਨਾਨਕੁਦੇਖਿਵਿਗਸੀਮੇਰੇਪਿਆਰੇਜਿਉਮਾਤਸੁਤੇ੪॥॥
ਨਾਨਕ (ਆਖਦਾ ਹੈ-ਹੁਣ) ਹੇ ਮੇਰੇ ਪਿਆਰੇ! ਗੁਰੂ ਨਾਨਕ ਨੂੰ ਵੇਖ ਕੇ (ਮੇਰੀ ਜਿੰਦ ਇਉਂ) ਖਿੜ ਪਈ ਹੈ ਜਿਵੇਂ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਖਿੜ ਪੈਂਦੀ ਹੈ ॥੪॥
Beholding the Guru, Nanak is filled with wondrous joy, like a child, gazing upon his mother. ||4||
गुरु नानकु देखि विगसी मेरे पिआरे जिउ मात सुते ॥४॥
LINE 09
ਹਰਿਕੀਆਕਥਾਕਹਾਣੀਆਮੇਰੇਪਿਆਰੇਸਤਿਗੁਰੂਸੁਣਾਈਆ॥
ਹੇ ਮੇਰੇ ਪਿਆਰੇ! ਮੈਨੂੰ ਗੁਰੂ ਨੇ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ,
The True Guru has preached the sermon of the Lord, O my dear beloved.
हरि कीआ कथा कहाणीआ मेरे पिआरे सतिगुरू सुणाईआ ॥
LINE 10
ਗੁਰਵਿਟੜਿਅਹੁਹਉਘੋਲੀਮੇਰੇਪਿਆਰੇਜਿਨਿਹਰਿਮੇਲਾਈਆ॥
ਮੈਂ ਉਸ ਗੁਰੂ ਤੋਂ ਸਦਕੇ ਜਾਂਦੀ ਹਾਂ ਜਿਸ ਨੇ ਮੈਨੂੰ ਪ੍ਰਭੂ-ਪਤੀ ਦੇ ਚਰਨਾਂ ਵਿਚ ਜੋੜ ਦਿੱਤਾ ਹੈ।
I am a sacrifice to the Guru, O my dear beloved, who has united me with the Lord.
गुर विटड़िअहु हउ घोली मेरे पिआरे जिनि हरि मेलाईआ ॥
LINE 11
ਸਭਿਆਸਾਹਰਿਪੂਰੀਆਮੇਰੇਪਿਆਰੇਮਨਿਚਿੰਦਿਅੜਾਫਲੁਪਾਇਆ॥
ਹੇ ਮੇਰੇ ਪਿਆਰੇ! ਪ੍ਰਭੂ ਨੇ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ, ਪ੍ਰਭੂ ਪਾਸੇ ਮੈਂ ਮਨ-ਚਿਤਵਿਆ ਫਲ ਪਾ ਲਿਆ ਹੈ।
The Lord has fulfilled all my hopes, O my dear beloved; I have obtained the fruits of my heart's desires.
सभि आसा हरि पूरीआ मेरे पिआरे मनि चिंदिअड़ा फलु पाइआ ॥
LINE 12
ਹਰਿਤੁਠੜਾਮੇਰੇਪਿਆਰੇਜਨੁਨਾਨਕੁਨਾਮਿਸਮਾਇਆ੫॥॥
ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! ਜਿਸ (ਵਡ-ਭਾਗੀ ਮਨੁੱਖ ਉਤੇ) ਪਰਮਾਤਮਾ ਦਇਆਵਾਨ ਹੁੰਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੫॥
When the Lord is pleased, O my dear beloved, servant Nanak is absorbed into the Naam. ||5||
हरि तुठड़ा मेरे पिआरे जनु नानकु नामि समाइआ ॥५॥
LINE 13
ਪਿਆਰੇਹਰਿਬਿਨੁਪ੍ਰੇਮੁਨਖੇਲਸਾ॥
ਹੇ ਪਿਆਰੇ! ਪਰਮਾਤਮਾ ਤੋਂ ਬਿਨਾ (ਕਿਸੇ ਹੋਰ ਨਾਲ) ਮੈਂ ਪ੍ਰੇਮ (ਦੀ ਖੇਡ) ਨਹੀਂ ਖੇਡਾਂਗੀ।
Without the Beloved Lord, there is no play of love.
पिआरे हरि बिनु प्रेमु न खेलसा ॥
LINE 14
ਕਿਉਪਾਈਗੁਰੁਜਿਤੁਲਗਿਪਿਆਰਾਦੇਖਸਾ॥
(ਹੇ ਪਿਆਰੇ! ਦੱਸ) ਮੈਂ ਕਿਵੇਂ ਗੁਰੂ ਨੂੰ ਲੱਭਾਂ ਜਿਸ ਦੀ ਰਾਹੀਂ ਹੀ ਮੈਂ ਤੇਰਾ ਦਰਸ਼ਨ ਕਰ ਸਕਾਂਗੀ।
How can I find the Guru? Grasping hold of Him, I behold my Beloved.
किउ पाई गुरु जितु लगि पिआरा देखसा ॥
LINE 15
ਹਰਿਦਾਤੜੇਮੇਲਿਗੁਰੂਮੁਖਿਗੁਰਮੁਖਿਮੇਲਸਾ॥
ਹੇ ਪਿਆਰੇ ਦਾਤਾਰ ਹਰੀ! ਮੈਨੂੰ ਗੁਰੂ ਮਿਲਾ, ਗੁਰੂ ਦੀ ਰਾਹੀਂ ਹੀ ਮੈਂ ਤੇਰਾ ਦਰਸਨ ਕਰ ਸਕਾਂਗੀ।
O Lord, O Great Giver, let me meet the Guru; as Gurmukh, may I merge with You.
हरि दातड़े मेलि गुरू मुखि गुरमुखि मेलसा ॥
LINE 16
ਗੁਰੁਨਾਨਕੁਪਾਇਆਮੇਰੇਪਿਆਰੇਧੁਰਿਮਸਤਕਿਲੇਖੁਸਾ੬੧੪੨੧॥॥॥॥
ਨਾਨਕ (ਆਖਦਾ ਹੈ-) ਹੇ ਮੇਰੇ ਪਿਆਰੇ! (ਜਿਸ ਵਡ-ਭਾਗੀ ਦੇ) ਮੱਥੇ ਉਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ) ਲੇਖ ਲਿਖਿਆ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ॥੬॥੧੪॥੨੧॥
Nanak has found the Guru, O my dear beloved; such was the destiny inscribed upon his forehead. ||6||14||21||
गुरु नानकु पाइआ मेरे पिआरे धुरि मसतकि लेखु सा ॥६॥१४॥२१॥
LINE 17
ੴਸਤਿਗੁਰਪ੍ਰਸਾਦਿ॥
ਰਾਗ ਆਸਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
One Universal Creator God. By The Grace Of The True Guru:
ੴ सतिगुर प्रसादि ॥
LINE 18
ਰਾਗੁਆਸਾਮਹਲਾ੫ਛੰਤਘਰੁ੧॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
Raag Aasaa, Fifth Mahalaa, Chhant, First House:
रागु आसा महला ५ छंत घरु १ ॥
LINE 19
ਅਨਦੋਅਨਦੁਘਣਾਮੈਸੋਪ੍ਰਭੁਡੀਠਾਰਾਮ॥
(ਮੇਰੇ ਹਿਰਦੇ-ਘਰ ਵਿਚ) ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ) ਮੈਂ ਉਸ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ (ਜੋ ਆਨੰਦ ਦਾ ਸੋਮਾ ਹੈ),
Joy - great joy! I have seen the Lord God!
अनदो अनदु घणा मै सो प्रभु डीठा राम ॥
LINE 20
ਚਾਖਿਅੜਾਚਾਖਿਅੜਾਮੈਹਰਿਰਸੁਮੀਠਾਰਾਮ॥
ਅਤੇ ਮੈਂ ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਚੱਖ ਲਿਆ ਹੈ।
Tasted - I have tasted the sweet essence of the Lord.
चाखिअड़ा चाखिअड़ा मै हरि रसु मीठा राम ॥
LINE 21
ਹਰਿਰਸੁਮੀਠਾਮਨਮਹਿਵੂਠਾਸਤਿਗੁਰੁਤੂਠਾਸਹਜੁਭਇਆ॥
ਪਰਮਾਤਮਾ ਦੇ ਨਾਮ ਦਾ ਮਿੱਠਾ ਰਸ ਮੇਰੇ ਮਨ ਵਿਚ ਆ ਵੱਸਿਆ ਹੈ (ਕਿਉਂਕਿ) ਸਤਿਗੁਰੂ (ਮੇਰੇ ਉਤੇ) ਦਇਆਵਾਨ ਹੋ ਗਿਆ ਹੈ (ਗੁਰੂ ਦੀ ਮੇਹਰ ਨਾਲ ਮੇਰੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਗਈ ਹੈ।
The sweet essence of the Lord has rained down in my mind; by the pleasure of the True Guru, I have attained peaceful ease.
हरि रसु मीठा मन महि वूठा सतिगुरु तूठा सहजु भइआ ॥
LINE 22
ਗ੍ਰਿਹੁਵਸਿਆਇਆਮੰਗਲੁਗਾਇਆਪੰਚਦੁਸਟਓਇਭਾਗਿਗਇਆ॥
ਹੁਣ ਮੇਰਾ (ਹਿਰਦਾ) ਘਰ ਵੱਸ ਪਿਆ ਹੈ (ਮੇਰੇ ਗਿਆਨ-ਇੰਦ੍ਰੇ) ਖ਼ੁਸ਼ੀ ਦਾ ਗੀਤ ਗਾ ਰਹੇ ਹਨ (ਮੇਰੇ ਹਿਰਦੇ-ਘਰ ਵਿਚੋਂ) ਉਹ (ਕਾਮਾਦਿਕ) ਪੰਜ ਵੈਰੀ ਨੱਸ ਗਏ ਹਨ।
I have come to dwell in the home of my own self, and I sing the songs of joy; the five villains have fled.
ग्रिहु वसि आइआ मंगलु गाइआ पंच दुसट ओइ भागि गइआ ॥
LINE 23
ਸੀਤਲਆਘਾਣੇਅੰਮ੍ਰਿਤਬਾਣੇਸਾਜਨਸੰਤਬਸੀਠਾ॥
(ਜਦੋਂ ਦਾ) ਮਿੱਤਰ ਗੁਰੂ (ਪਰਮਾਤਮਾ ਨਾਲ ਮਿਲਾਣ ਵਾਸਤੇ) ਵਕੀਲ ਬਣਿਆ ਹੈ, ਉਸ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਮੇਰੇ ਗਿਆਨ-ਇੰਦ੍ਰੇ ਠੰਢੇ-ਠਾਰ ਹੋ ਗਏ ਹਨ (ਮਾਇਕ ਪਦਾਰਥਾਂ ਵਲੋਂ) ਰੱਜ ਗਏ ਹਨ।
I am soothed and satisfied with the Ambrosial Bani of His Word; the friendly Saint is my advocate.
सीतल आघाणे अंम्रित बाणे साजन संत बसीठा ॥
LINE 24
ਕਹੁਨਾਨਕਹਰਿਸਿਉਮਨੁਮਾਨਿਆਸੋਪ੍ਰਭੁਨੈਣੀਡੀਠਾ੧॥॥
ਨਾਨਕ ਆਖਦਾ ਹੈ- ਮੇਰਾ ਮਨ ਹੁਣ ਪਰਮਾਤਮਾ ਨਾਲ ਗਿੱਝ ਗਿਆ ਹੈ, ਮੈਂ ਉਸ ਪਰਮਾਤਮਾ ਨੂੰ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ॥੧॥
Says Nanak, my mind is in harmony with the Lord; I have seen God with my eyes. ||1||
कहु नानक हरि सिउ मनु मानिआ सो प्रभु नैणी डीठा ॥१॥
LINE 25
ਸੋਹਿਅੜੇਸੋਹਿਅੜੇਮੇਰੇਬੰਕਦੁਆਰੇਰਾਮ॥
(ਹੇ ਸਖੀ! ਮੇਰੇ ਹਿਰਦੇ-ਘਰ ਦੇ ਸਾਰੇ ਦਰਵਾਜ਼ੇ) ਮੇਰੇ ਗਿਆਨ-ਇੰਦ੍ਰੇ ਸੋਹਣੇ ਹੋ ਗਏ ਹਨ ਸੋਭਨੀਕ ਹੋ ਗਏ ਹਨ,
Adorned - adorned are my beauteous gates, O Lord.
सोहिअड़े सोहिअड़े मेरे बंक दुआरे राम ॥
LINE 26
ਪਾਹੁਨੜੇਪਾਹੁਨੜੇਮੇਰੇਸੰਤਪਿਆਰੇਰਾਮ॥
(ਕਿਉਂਕਿ ਮੇਰੇ ਹਿਰਦੇ-ਘਰ ਵਿਚ) ਮੇਰੀ ਜਿੰਦ ਦੇ ਸਾਈਂ ਮੇਰੇ ਸੰਤ-ਪ੍ਰਭੂ ਜੀ ਆ ਬਿਰਾਜੇ ਹਨ।
Guests - my guests are the Beloved Saints, O Lord.
पाहुनड़े पाहुनड़े मेरे संत पिआरे राम ॥
LINE 27
ਸੰਤਪਿਆਰੇਕਾਰਜਸਾਰੇਨਮਸਕਾਰਕਰਿਲਗੇਸੇਵਾ॥
ਮੇਰੇ ਪਿਆਰੇ ਸੰਤ-ਪ੍ਰਭੂ ਜੀ ਮੇਰੇ ਕੰਮ ਸਾਰੇ ਸੰਵਾਰ ਰਹੇ ਹਨ (ਮੇਰੇ ਸਾਰੇ ਗਿਆਨ-ਇ੍ਰੰਦੇ ਉਸ ਸੰਤ-ਪ੍ਰਭੂ ਨੂੰ) ਨਮਸਕਾਰ ਕਰ ਕੇ ਉਸ ਦੀ ਸੇਵਾ-ਭਗਤੀ ਵਿਚ ਲੱਗ ਗਏ ਹਨ।
The Beloved Saints have resolved my affairs; I humbly bowed to them, and committed myself to their service.
संत पिआरे कारज सारे नमसकार करि लगे सेवा ॥
LINE 28
ਆਪੇਜਾਞੀਆਪੇਮਾਞੀਆਪਿਸੁਆਮੀਆਪਿਦੇਵਾ॥
ਉਹ ਆਪ ਹੀ ਜਾਂਞੀ ਹੈ ਉਹ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਉਹ ਆਪ ਹੀ ਇਸ਼ਟ-ਦੇਵ ਹੈ।
He Himself is the groom's party, and He Himself the bride's party; He Himself is the Lord and Master; He Himself is the Divine Lord.
आपे जाञी आपे माञी आपि सुआमी आपि देवा ॥
LINE 29
ਅਪਣਾਕਾਰਜੁਆਪਿਸਵਾਰੇਆਪੇਧਾਰਨਧਾਰੇ॥
(ਮੇਰੀ ਜਿੰਦ ਦਾ ਮਾਲਕ-ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿਚ ਜੋੜਨ ਦਾ ਇਹ) ਆਪਣਾ ਕੰਮ ਆਪ ਹੀ ਸਿਰੇ ਚਾੜ੍ਹਦਾ ਹੈ।
He Himself resolves His own affairs; He Himself sustains the Universe.
अपणा कारजु आपि सवारे आपे धारन धारे ॥
LINE 30
ਕਹੁਨਾਨਕਸਹੁਘਰਮਹਿਬੈਠਾਸੋਹੇਬੰਕਦੁਆਰੇ੨॥॥
ਨਾਨਕ ਆਖਦਾ ਹੈ- ਮੇਰਾ ਖਸਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਬੈਠਦਾ ਹੈ, ਮੇਰੇ ਸਾਰੇ ਗਿਆਨ-ਇੰਦ੍ਰੇ ਸੋਹਣੇ ਬਣ ਗਏ ਹਨ ॥੨॥
Says Nanak, my Bridegroom is sitting in my home; the gates of my body are beautifully adorned. ||2||
कहु नानक सहु घर महि बैठा सोहे बंक दुआरे ॥२॥
LINE 31
ਨਵਨਿਧੇਨਉਨਿਧੇਮੇਰੇਘਰਮਹਿਆਈਰਾਮ॥
ਸ੍ਰਿਸ਼ਟੀ ਦੇ ਸਾਰੇ ਹੀ ਨੌ ਖ਼ਜ਼ਾਨੇ ਮੇਰੇ ਹਿਰਦੇ-ਘਰ ਵਿਚ ਆ ਟਿਕੇ ਹਨ,
The nine treasures - the nine treasures come into my home, Lord.
नव निधे नउ निधे मेरे घर महि आई राम ॥
LINE 32
ਸਭੁਕਿਛੁਮੈਸਭੁਕਿਛੁਪਾਇਆਨਾਮੁਧਿਆਈਰਾਮ॥
(ਕਿਉਂਕਿ) ਹੁਣ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਮੈਨੂੰ ਹਰੇਕ ਪਦਾਰਥ ਮਿਲ ਗਿਆ ਹੈ, ਮੈਂ ਸਭ ਕੁਝ ਲੱਭ ਲਿਆ ਹੈ।
Everything - I obtain everything, meditating on the Naam, the Name of the Lord.
सभु किछु मै सभु किछु पाइआ नामु धिआई राम ॥
LINE 33
ਨਾਮੁਧਿਆਈਸਦਾਸਖਾਈਸਹਜਸੁਭਾਈਗੋਵਿੰਦਾ॥
ਮੈਂ ਉਸ ਗੋਬਿੰਦ ਦਾ ਨਾਮ ਸਦਾ ਸਿਮਰਦਾ ਹਾਂ ਜੋ ਮੇਰਾ ਸਦਾ ਲਈ ਸਾਥੀ ਬਣ ਗਿਆ ਹੈ, ਜਿਸ ਦਾ ਸਦਕਾ ਮੇਰੇ ਅੰਦਰ ਆਤਮਕ ਅਡੋਲਤਾ ਤੇ ਪ੍ਰੇਮ ਪੈਦਾ ਹੋ ਗਿਆ ਹੈ।
Meditating on the Naam, the Lord of the Universe becomes his eternal companion, and he dwells in peaceful ease.
नामु धिआई सदा सखाई सहज सुभाई गोविंदा ॥
LINE 34
ਗਣਤਮਿਟਾਈਚੂਕੀਧਾਈਕਦੇਨਵਿਆਪੈਮਨਚਿੰਦਾ॥
ਮੈਂ, ਆਪਣੇ ਅੰਦਰ ਚਿੰਤਾ-ਫ਼ਿਕਰ ਮਿਟਾ ਲਿਆ ਹੈ, ਮੇਰੀ ਭਟਕਣਾ ਮੁੱਕ ਗਈ ਹੈ, ਕੋਈ ਚਿੰਤਾ ਮੇਰੇ ਮਨ ਉਤੇ ਕਦੇ ਜੋਰ ਨਹੀਂ ਪਾ ਸਕਦੀ।
His calculations are ended, his wanderings cease, and his mind is no longer afflicted with anxiety.
गणत मिटाई चूकी धाई कदे न विआपै मन चिंदा ॥
LINE 35
ਗੋਵਿੰਦਗਾਜੇਅਨਹਦਵਾਜੇਅਚਰਜਸੋਭਬਣਾਈ॥
ਮੇਰੇ ਅੰਦਰ ਗੋਬਿੰਦ ਗੱਜ ਰਿਹਾ ਹੈ (ਪ੍ਰਭੂ ਦੇ ਸਿਮਰਨ ਦਾ ਆਨੰਦ ਪੂਰੇ ਜੋਬਨ ਵਿਚ ਹੈ। ਇਉਂ ਆਨੰਦ ਬਣਿਆ ਹੋਇਆ ਹੈ, ਮਾਨੋ, ਸਾਰੇ ਸੰਗੀਤਕ ਸਾਜ) ਇੱਕ-ਰਸ (ਮੇਰੇ ਅੰਦਰ) ਵੱਜ ਰਹੇ ਹਨ। (ਪਰਮਾਤਮਾ ਨੇ ਮੇਰੇ ਅੰਦਰ) ਹੈਰਾਨ ਕਰ ਦੇਣ ਵਾਲੀ ਆਤਮਕ ਸੁੰਦਰਤਾ ਪੈਦਾ ਕਰ ਦਿੱਤੀ।
When the Lord of the Universe reveals Himself, and the unstruck melody of the sound current vibrates, the drama of wondrous splendor is enacted.
गोविंद गाजे अनहद वाजे अचरज सोभ बणाई ॥
LINE 36
ਕਹੁਨਾਨਕਪਿਰੁਮੇਰੈਸੰਗੇਤਾਮੈਨਵਨਿਧਿਪਾਈ੩॥॥
ਨਾਨਕ ਆਖਦਾ ਹੈ- ਪ੍ਰਭੂ-ਪਤੀ ਮੇਰੇ ਅੰਗ-ਸੰਗ ਵੱਸ ਰਿਹਾ ਹੈ, ਤਾਹੀਏਂ ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਲੱਭ ਲਏ ਹਨ ॥੩॥
Says Nanak, when my Husband Lord is with me, I obtain the nine treasures. ||3||
कहु नानक पिरु मेरै संगे ता मै नव निधि पाई ॥३॥
LINE 37
ਸਰਸਿਅੜੇਸਰਸਿਅੜੇਮੇਰੇਭਾਈਸਭਮੀਤਾਰਾਮ॥
ਹੁਣ ਮੇਰੇ ਸਾਰੇ ਮਿੱਤਰ ਭਰਾ (ਸਾਰੇ ਗਿਆਨ-ਇੰਦ੍ਰੇ) ਆਨੰਦ-ਪੂਰਤਿ ਹੋ ਰਹੇ ਹਨ।
Over-joyed - over-joyed are all my brothers and friends.
सरसिअड़े सरसिअड़े मेरे भाई सभ मीता राम ॥