ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 454
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਿਉਸਹਜਸੁਭਾਈਛੋਡਿਨਜਾਈਮਨਿਲਾਗਾਰੰਗੁਮਜੀਠਾ॥
ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ (ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ (ਜਿਵੇਂ) ਮਜੀਠ (ਦਾ ਪੱਕਾ ਰੰਗ)।
My Beloved shall not leave me to go anywhere - this is His natural way; my mind is imbued with the lasting color of the Lord's Love.
प्रिउ सहज सुभाई छोडि न जाई मनि लागा रंगु मजीठा ॥
LINE 02
ਹਰਿਨਾਨਕਬੇਧੇਚਰਨਕਮਲਕਿਛੁਆਨਨਮੀਠਾ੧॥॥
ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥
The Lotus Feet of the Lord have pierced Nanak's mind, and now, nothing else seems sweet to him. ||1||
हरि नानक बेधे चरन कमल किछु आन न मीठा ॥१॥
LINE 03
ਜਿਉਰਾਤੀਜਲਿਮਾਛੁਲੀਤਿਉਰਾਮਰਸਿਮਾਤੇਰਾਮਰਾਜੇ॥
ਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ,
Just like the fish which revels in water, I am intoxicated with the sublime essence of the Lord, my Lord King.
जिउ राती जलि माछुली तिउ राम रसि माते राम राजे ॥
LINE 04
ਗੁਰਪੂਰੈਉਪਦੇਸਿਆਜੀਵਨਗਤਿਭਾਤੇਰਾਮਰਾਜੇ॥
(ਜਿਨ੍ਹਾਂ ਨੂੰ) ਪੂਰੇ ਗੁਰੂ ਨੇ (ਹਰਿ-ਨਾਮ ਸਿਮਰਨ ਦਾ) ਉਪਦੇਸ਼ ਦੇ ਦਿੱਤਾ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ।
The Perfect Guru has instructed me, and blessed me with salvation in my life; I love the Lord, my King.
गुर पूरै उपदेसिआ जीवन गति भाते राम राजे ॥
LINE 05
ਜੀਵਨਗਤਿਸੁਆਮੀਅੰਤਰਜਾਮੀਆਪਿਲੀਏਲੜਿਲਾਏ॥
ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ,
The Lord Master, the Searcher of hearts, blesses me with salvation in my life; He Himself attaches me to His Love.
जीवन गति सुआमी अंतरजामी आपि लीए लड़ि लाए ॥
LINE 06
ਹਰਿਰਤਨਪਦਾਰਥੋਪਰਗਟੋਪੂਰਨੋਛੋਡਿਨਕਤਹੂਜਾਏ॥
ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ।
The Lord is the treasure of jewels, the perfect manifestation; He shall not forsake us to go anywhere else.
हरि रतन पदारथो परगटो पूरनो छोडि न कतहू जाए ॥
LINE 07
ਪ੍ਰਭੁਸੁਘਰੁਸਰੂਪੁਸੁਜਾਨੁਸੁਆਮੀਤਾਕੀਮਿਟੈਨਦਾਤੇ॥
ਹੇ ਨਾਨਕ! ਪਰਮਾਤਮਾ ਸੋਹਣੀ ਆਤਮਕ ਘਾੜਤ ਵਾਲਾ ਹੈ, ਸੋਹਣੇ ਰੂਪ ਵਾਲਾ ਹੈ, ਸਿਆਣਾ ਹੈ, (ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਹੋਈ ਹੋਈ) ਉਸ ਪਰਮਾਤਮਾ ਦੀ ਬਖਸ਼ਸ਼ ਕਦੇ ਮਿਟਦੀ ਨਹੀਂ।
God, the Lord Master, is so accomplished, beauteous, and all-knowing; His gifts are never exhausted.
प्रभु सुघरु सरूपु सुजानु सुआमी ता की मिटै न दाते ॥
LINE 08
ਜਲਸੰਗਿਰਾਤੀਮਾਛੁਲੀਨਾਨਕਹਰਿਮਾਤੇ੨॥॥
(ਇਸ ਵਾਸਤੇ ਉਹ ਮਨੁੱਖ) ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀ (ਡੂੰਘੇ) ਪਾਣੀ ਦੀ ਸੰਗਤਿ ਵਿਚ ॥੨॥
As the fish is enraptured by the water, so is Nanak intoxicated by the Lord. ||2||
जल संगि राती माछुली नानक हरि माते ॥२॥
LINE 09
ਚਾਤ੍ਰਿਕੁਜਾਚੈਬੂੰਦਜਿਉਹਰਿਪ੍ਰਾਨਅਧਾਰਾਰਾਮਰਾਜੇ॥
ਜਿਵੇਂ ਪਪੀਹਾ (ਸ੍ਵਾਂਤ ਨਛੱਤ੍ਰ ਦੀ ਵਰਖਾ ਦੀ) ਕਣੀ ਮੰਗਦਾ ਹੈ, (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ ਮੰਗਦੇ ਹਨ, ਤਿਵੇਂ ਸੰਤ ਜਨਾਂ ਵਾਸਤੇ) ਪਰਮਾਤਮਾ ਦਾ ਨਾਮ-ਜਲ ਜ਼ਿੰਦਗੀ ਦਾ ਸਹਾਰਾ;
As the song-bird yearns for the rain-drop, the Lord, the Lord my King, is the Support of my breath of life.
चात्रिकु जाचै बूंद जिउ हरि प्रान अधारा राम राजे ॥
LINE 10
ਮਾਲੁਖਜੀਨਾਸੁਤਭ੍ਰਾਤਮੀਤਸਭਹੂੰਤੇਪਿਆਰਾਰਾਮਰਾਜੇ॥
ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ-ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ।
My Lord King is more beloved than all wealth, treasure, children, siblings and friends.
मालु खजीना सुत भ्रात मीत सभहूं ते पिआरा राम राजे ॥
LINE 11
ਸਭਹੂੰਤੇਪਿਆਰਾਪੁਰਖੁਨਿਰਾਰਾਤਾਕੀਗਤਿਨਹੀਜਾਣੀਐ॥
ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ;
The absolute Lord, the Primal Being, is more beloved than all; His condition cannot be known.
सभहूं ते पिआरा पुरखु निरारा ता की गति नही जाणीऐ ॥
LINE 12
ਹਰਿਸਾਸਿਗਿਰਾਸਿਨਬਿਸਰੈਕਬਹੂੰਗੁਰਸਬਦੀਰੰਗੁਮਾਣੀਐ॥
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ-ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ। (ਪਰ, ਹੇ ਭਾਈ!) ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ।
I shall never forget the Lord, for an instant, for a single breath; through the Word of the Guru's Shabad, I enjoy His Love.
हरि सासि गिरासि न बिसरै कबहूं गुर सबदी रंगु माणीऐ ॥
LINE 13
ਪ੍ਰਭੁਪੁਰਖੁਜਗਜੀਵਨੋਸੰਤਰਸੁਪੀਵਨੋਜਪਿਭਰਮਮੋਹਦੁਖਡਾਰਾ॥
ਜੇਹੜਾ ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ।
The Primal Lord God is the Life of the Universe; His Saints drink in the Lord's sublime essence. Meditating on Him, doubts, attachments and pains are shaken off.
प्रभु पुरखु जगजीवनो संत रसु पीवनो जपि भरम मोह दुख डारा ॥
LINE 14
ਚਾਤ੍ਰਿਕੁਜਾਚੈਬੂੰਦਜਿਉਨਾਨਕਹਰਿਪਿਆਰਾ੩॥॥
ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ॥੩॥
As the song-bird yearns for the rain-drop, so does Nanak love the Lord. ||3||
चात्रिकु जाचै बूंद जिउ नानक हरि पिआरा ॥३॥
LINE 15
ਮਿਲੇਨਰਾਇਣਆਪਣੇਮਾਨੋਰਥੋਪੂਰਾਰਾਮਰਾਜੇ॥
ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ (ਪ੍ਰਭੂ-ਚਰਨਾਂ ਵਿਚ ਲੀਨ ਹੋਣਾ ਹੀ ਇਨਸਾਨੀ ਜੀਵਨ ਦਾ ਮਨੋਰਥ ਹੈ।)
Meeting the Lord, my Lord King, my desires are fulfilled.
मिले नराइण आपणे मानोरथो पूरा राम राजे ॥
LINE 16
ਢਾਠੀਭੀਤਿਭਰੰਮਕੀਭੇਟਤਗੁਰੁਸੂਰਾਰਾਮਰਾਜੇ॥
ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ)।
The walls of doubt have been torn down, meeting the Brave Guru, O Lord King.
ढाठी भीति भरंम की भेटत गुरु सूरा राम राजे ॥
LINE 17
ਪੂਰਨਗੁਰਪਾਏਪੁਰਬਿਲਿਖਾਏਸਭਨਿਧਿਦੀਨਦਇਆਲਾ॥
(ਪਰ, ਹੇ ਭਾਈ!) ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ।
The Perfect Guru is obtained by perfect pre-ordained destiny; God is the Giver of all treasures - He is merciful to the meek.
पूरन गुर पाए पुरबि लिखाए सभ निधि दीन दइआला ॥
LINE 18
ਆਦਿਮਧਿਅੰਤਿਪ੍ਰਭੁਸੋਈਸੁੰਦਰਗੁਰਗੋਪਾਲਾ॥
(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ।
In the beginning, in the middle, and in the end, is God, the most beautiful Guru, the Sustainer of the World.
आदि मधि अंति प्रभु सोई सुंदर गुर गोपाला ॥
LINE 19
ਸੂਖਸਹਜਆਨੰਦਘਨੇਰੇਪਤਿਤਪਾਵਨਸਾਧੂਧੂਰਾ॥
ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ।
The dust of the feet of the Holy purifies sinners, and brings great joy, bliss and ecstasy.
सूख सहज आनंद घनेरे पतित पावन साधू धूरा ॥
LINE 20
ਹਰਿਮਿਲੇਨਰਾਇਣਨਾਨਕਾਮਾਨੋਰਥੋੁਪੂਰਾ੪੧੩॥॥॥॥
ਹੇ ਨਾਨਕ! (ਆਖ-) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੪॥੧॥੩॥
The Lord, the Infinite Lord, has met with Nanak, and his desires are fulfilled. ||4||1||3||
हरि मिले नराइण नानका मानोरथुो पूरा ॥४॥१॥३॥
LINE 21
ਆਸਾਮਹਲਾ੫ਛੰਤਘਰੁ੬॥
ਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Aasaa, Fifth Mahalaa, Chhant, Sixth House:
आसा महला ५ छंत घरु ६ ॥
LINE 22
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 23
ਸਲੋਕੁ॥
ਸਲੋਕੁ।
Shalok:
सलोकु ॥
LINE 24
ਜਾਕਉਭਏਕ੍ਰਿਪਾਲਪ੍ਰਭਹਰਿਹਰਿਸੇਈਜਪਾਤ॥
ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ।
Those beings, unto whom the Lord God shows His Mercy, meditate on the Lord, Har, Har.
जा कउ भए क्रिपाल प्रभ हरि हरि सेई जपात ॥
LINE 25
ਨਾਨਕਪ੍ਰੀਤਿਲਗੀਤਿਨੑਰਾਮਸਿਉਭੇਟਤਸਾਧਸੰਗਾਤ੧॥॥
ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ॥੧॥
O Nanak, they embrace love for the Lord, meeting the Saadh Sangat, the Company of the Holy. ||1||
नानक प्रीति लगी तिन राम सिउ भेटत साध संगात ॥१॥
LINE 26
ਛੰਤੁ॥
ਛੰਤੁ।
Chhant:
छंतु ॥
LINE 27
ਜਲਦੁਧਨਿਆਈਰੀਤਿਅਬਦੁਧਆਚਨਹੀਮਨਐਸੀਪ੍ਰੀਤਿਹਰੇ॥
ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ। (ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ। ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ)।
Just like water, which loves milk so much that it will not let it burn - O my mind, so love the Lord.
जल दुध निआई रीति अब दुध आच नही मन ऐसी प्रीति हरे ॥
LINE 28
ਅਬਉਰਝਿਓਅਲਿਕਮਲੇਹਬਾਸਨਮਾਹਿਮਗਨਇਕੁਖਿਨੁਭੀਨਾਹਿਟਰੈ॥
(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ।
The bumble bee becomes enticed by the lotus, intoxicated by its fragrance, and does not leave it, even for a moment.
अब उरझिओ अलि कमलेह बासन माहि मगन इकु खिनु भी नाहि टरै ॥
LINE 29
ਖਿਨੁਨਾਹਿਟਰੀਐਪ੍ਰੀਤਿਹਰੀਐਸੀਗਾਰਹਭਿਰਸਅਰਪੀਐ॥
(ਇਸੇ ਤਰ੍ਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ।
Do not let up your love for the Lord, even for an instant; dedicate all your decorations and pleasures to Him.
खिनु नाहि टरीऐ प्रीति हरीऐ सीगार हभि रस अरपीऐ ॥
LINE 30
ਜਹਦੂਖੁਸੁਣੀਐਜਮਪੰਥੁਭਣੀਐਤਹਸਾਧਸੰਗਿਨਡਰਪੀਐ॥
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ।
Where painful cries are heard, and the Way of Death is shown, there, in the Saadh Sangat, the Company of the Holy, you shall not be afraid.
जह दूखु सुणीऐ जम पंथु भणीऐ तह साधसंगि न डरपीऐ ॥
LINE 31
ਕਰਿਕੀਰਤਿਗੋਵਿੰਦਗੁਣੀਐਸਗਲਪ੍ਰਾਛਤਦੁਖਹਰੇ॥
ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।
Sing the Kirtan, the Praises of the Lord of the Universe, and all sins and sorrows shall depart.
करि कीरति गोविंद गुणीऐ सगल प्राछत दुख हरे ॥
LINE 32
ਕਹੁਨਾਨਕਛੰਤਗੋਵਿੰਦਹਰਿਕੇਮਨਹਰਿਸਿਉਨੇਹੁਕਰੇਹੁਐਸੀਮਨਪ੍ਰੀਤਿਹਰੇ੧॥॥
ਨਾਨਕ ਆਖਦਾ ਹੈ- (ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥
Says Nanak, chant the Hymns of the Lord, the Lord of the Universe, O mind, and enshrine love for the Lord; love the Lord this way in your mind. ||1||
कहु नानक छंत गोविंद हरि के मन हरि सिउ नेहु करेहु ऐसी मन प्रीति हरे ॥१॥
LINE 33
ਜੈਸੀਮਛੁਲੀਨੀਰਇਕੁਖਿਨੁਭੀਨਾਧੀਰੇਮਨਐਸਾਨੇਹੁਕਰੇਹੁ॥
ਹੇ (ਮੇਰੇ) ਮਨ! ਤੂੰ (ਪਰਮਾਤਮਾ ਨਾਲ) ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;
As the fish loves the water, and is not content even for an instant outside it, O my mind, love the Lord in this way.
जैसी मछुली नीर इकु खिनु भी ना धीरे मन ऐसा नेहु करेहु ॥