ਸ਼੍ਰੀ ਦਸਮ ਗ੍ਰੰਥ

ਅੰਗ 44
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤਨਸਾਵਰੇਰਾਵਰੇਅੰਹੁਲਸੰ
ਉਸੇ ਤਰ੍ਹਾਂ ਤੇਰਾ ਸਾਂਵਲਾ ਸ਼ਰੀਰ ਚਮਕਦਾ ਹੈ।
In the same manner Thy dark body hath its glow.
तन सावरे रावरेअं हुलसं ॥
LINE 02
ਰਦਪੰਗਤਿਦਾਮਿਨੀਅੰਦਮੰਕੰ
(ਤੇਰੇ) ਦੰਦਾਂ ਦੀ ਪਾਲ ਬਿਜਲੀ ਵਾਂਗ ਚਮਕਦੀ ਹੈ
The chain of Thy teeth glitters like lightning
रद पंगति दामिनीअं दमंकं ॥
LINE 03
ਘਟਘੁੰਘਰਘੰਟਸੁਰੰਘਮਕੰ੫੮॥॥
ਅਤੇ ਘੁੰਘਰੂਆਂ ਤੇ ਘੰਟਿਆਂ ਦੀ ਧੁਨੀ ਬਦਲਾਂ ਦੀ ਗਰਜ ਵਾਂਗ ਹੈ ॥੫੮॥
The melody of the small bells and gongs is like the thunder of the clouds. 58.
घट घुंघर घंट सुरं घमकं ॥५८॥
LINE 04
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
भुजंग प्रयात छंद ॥
LINE 05
ਘਟਾਸਾਵਣੰਜਾਣਸ੍ਯਾਮੰਸੁਹਾਯੰ
(ਤੇਰਾ) ਸਾਂਵਲਾ ਸਰੂਪ ਸ਼ੁਭਾਇਮਾਨ ਹੈ, ਮਾਨੋ ਸਾਵਣ ਦੀ ਘਟਾ ਹੋਵੇ।
Thy beauty appears elegant like the dark clouds of the month of Sawan
घटा सावणं जाण स्यामं सुहायं ॥
LINE 06
ਮਣੀਨੀਲਨਗਿਯੰਲਖਸੀਸਨਿਆਯੰ
(ਤੇਰੇ ਇਸ ਸਾਂਵਲੇ ਰੂਪ ਨੂੰ) ਵੇਖ ਕੇ ਨੀਲ ਮਣੀਆਂ ਨੇ ਸਿਰ ਝੁਕਾ ਦਿੱਤਾ ਹੈ (ਭਾਵ ਤੇਰੇ ਸਾਂਵਲੇਪਨ ਦੀ ਸ਼ੋਭਾ ਦੇ ਮੁਕਾਬਲੇ ਆਪਣੇ ਸਰੂਪ ਨੂੰ ਹੀਨ ਸਮਝਿਆ ਹੈ)।
Comprehending Thy beautiful form the mountain of blue gems hath bent its head.
मणी नील नगियं लख सीस निआयं ॥
LINE 07
ਮਹਾਸੁੰਦਰਸ੍ਯਾਮੰਮਹਾਅਭਿਰਾਮੰ
(ਤੇਰਾ) ਮਹਾਨ ਸੁੰਦਰ ਸਾਂਵਲਾ ਸਰੂਪ ਮਨ ਨੂੰ ਲੁਭਾਉਣ ਵਾਲਾ ਹੈ।
The most beautiful black colour highly fascinates the mind
महा सुंदर स्यामं महा अभिरामं ॥
LINE 08
ਮਹਾਰੂਪਰੂਪੰਮਹਾਕਾਮਕਾਮੰ੫੯॥॥
(ਤੂੰ) ਰੂਪਾਂ ਦਾ ਮਹਾ ਰੂਪ ਅਤੇ ਕਾਮਾਂ ਦਾ ਵੀ ਮਹਾ ਕਾਮ ਹੈ ॥੫੯॥
Thou art the most beautiful of the beautiful once and the most passionate of he passionate once.59.
महा रूप रूपं महा काम कामं ॥५९॥
LINE 09
ਫਿਰੈਚਕ੍ਰਚਉਦਹਪੁਰੀਯੰਮਧਿਆਣੰ
ਚੌਦਾਂ ਪੁਰੀਆਂ ਵਿਚਾਲੇ (ਤੇਰਾ) ਚੱਕਰ ਚਲਦਾ ਹੈ।
The Order of KAL is prevalent in all the fourteen worlds.
फिरै चक्र चउदह पुरीयं मधिआणं ॥
LINE 10
ਇਸੋਕੌਨਬੀਯੰਫਿਰੈਆਇਸਾਣੰ
ਅਜਿਹਾ ਦੂਜਾ ਕੌਣ ਹੈ? ਜੋ (ਤੇਰੀ) ਆਗਿਆ ਨੂੰ ਮੋੜ ਸਕੇ।
Who is the other one who hath the audacity to refuse His Order?
इसो कौन बीयं फिरै आइसाणं ॥
LINE 11
ਕਹੋਕੁੰਟਕੌਨੇਬਿਖੈਭਾਜਬਾਚੇ
ਦਸੋ, ਕਿਹੜੀ ਦਿਸ਼ਾ ਵਲ (ਉਹ) ਭਜ ਕੇ ਬਚ ਸਕਦਾ ਹੈ।
Tell me , in which direction you can flee and remain safe?
कहो कुंट कौने बिखै भाज बाचे ॥
LINE 12
ਸਭੰਸੀਸਕੇਸੰਗਸ੍ਰੀਕਾਲਨਾਚੈ੬੦॥॥
(ਕਿਉਂਕਿ) ਸਭਨਾਂ ਦੇ ਸਿਰ ਉਤੇ ਕਾਲ ਨਚ ਰਿਹਾ ਹੈ ॥੬੦॥
Since the KAL dances over the heads of all.60.
सभं सीस के संग स्री काल नाचै ॥६०॥
LINE 13
ਕਰੇਕੋਟਕੋਊਧਰੈਕੋਟਿਓਟੰ
(ਭਾਵੇਂ) ਕੋਈ ਕਿਲ੍ਹੇ ਬਣਾ ਲਏ ਅਤੇ (ਉਨ੍ਹਾਂ) ਕਿਲਿਆਂ ਦੀ ਓਟ ਲੈ ਲਏ,
Through one may erect millions of forts and may remain under their protection
करे कोट कोऊ धरै कोटि ओटं ॥
LINE 14
ਬਚੈਗੋਕਿਉਹੂੰਕਰੈਕਾਲਚੋਟੰ
(ਪਰ ਜਦੋਂ) ਕਾਲ ਚੋਟ ਕਰੇਗਾ (ਉਹ) ਕਿਸੇ ਤਰ੍ਹਾਂ ਬਚ ਨਹੀਂ ਸਕੇਗਾ।
Even then in the case of a blow of KAL he will not be saved in any way.
बचैगो न किउहूं करै काल चोटं ॥
LINE 15
ਲਿਖਜੰਤ੍ਰਕੇਤੇਪੜੰਮੰਤ੍ਰਕੋਟੰ
(ਭਾਵੇਂ ਕੋਈ) ਕਿਤਨੇ ਹੀ ਯੰਤ੍ਰ ਲਿਖ ਲਏ ਅਤੇ ਕਰੋੜਾਂ ਮੰਤ੍ਰ ਪੜ੍ਹ ਲਏ,
Though one may write many Yantras and recite millions of mantras
लिख जंत्र केते पड़ं मंत्र कोटं ॥
LINE 16
ਬਿਨਾਸਰਨਿਤਾਕੀਨਹੀਔਰਓਟੰ੬੧॥॥
ਬਿਨਾ ਉਸ ਦੀ ਸ਼ਰਨ ਦੇ ਹੋਰ ਕੋਈ ਓਟ ਨਹੀਂ ਹੈ ॥੬੧॥
Even then he cannot be saved. No other shelter can save one without His refuge.61.
बिना सरनि ता की नही और ओटं ॥६१॥
LINE 17
ਲਿਖੰਜੰਤ੍ਰਥਾਕੇਪੜੰਮੰਤ੍ਰਹਾਰੈ
ਯੰਤ੍ਰ ਲਿਖਣ ਵਾਲੇ ਥਕ ਗਏ ਅਤੇ ਮੰਤ੍ਰ ਪੜ੍ਹਨ ਵਾਲੇ ਹਾਰ ਗਏ।
The writers of Yantras have grown weary and the reciters of mantras have accepted defeat.
लिखं जंत्र थाके पड़ं मंत्र हारै ॥
LINE 18
ਕਰੇਕਾਲਕੇਅੰਤਲੈਕੇਬਿਚਾਰੇ
ਜਨਮ ਤੋਂ ਅੰਤ ਕਾਲ ਤਕ ਵਿਚਾਰ ਕਰਦੇ ਰਹੇ,
But ultimately they all have been destroyed by KAL.
करे काल के अंत लै के बिचारे ॥
LINE 19
ਕਿਤਿਓਤੰਤ੍ਰਸਾਧੇਜੁਜਨਮਬਿਤਾਇਓ
ਕਿਤਨੇ ਹੀ ਤੰਤ੍ਰ ਸਾਧ ਲਏ,
Many Tantras have been tamed and in such endeavours one hath wasted his birth.
कितिओ तंत्र साधे जु जनम बिताइओ ॥
LINE 20
ਭਏਫੋਕਟੰਕਾਜਏਕੈਆਇਓ੬੨॥॥
ਇਨ੍ਹਾਂ ਕਰਮਾਂ ਵਿਚ ਜਨਮ ਹੀ ਬਿਤਾ ਦਿੱਤੇ, ਪਰ ਇਹ ਸਾਰੇ (ਉਦਮ) ਵਿਅਰਥ ਹੋ ਗਏ, ਇਕ ਵੀ ਕੰਮ ਨਾ ਆਇਆ ॥੬੨॥
All have become useless and none hath proved useful.62.
भए फोकटं काज एकै न आइओ ॥६२॥
LINE 21
ਕਿਤੇਨਾਸਮੂੰਦੇਭਏਬ੍ਰਹਮਚਾਰੀ
ਕਈ ਨਾਸਾਂ ਬੰਦ ਕਰ ਕੇ ਬ੍ਰਹਮਚਾਰੀ ਹੋ ਗਏ,
Many have become Brahmacharis and have closed their nostrils (in their process of contemplation).
किते नास मूंदे भए ब्रहमचारी ॥
LINE 22
ਕਿਤੇਕੰਠਕੰਠੀਜਟਾਸੀਸਧਾਰੀ
ਕਈਆਂ ਨੇ ਗਲ ਵਿਚ ਕੰਠੀ ਅਤੇ ਸਿਰ ਉਤੇ ਜਟਾਵਾਂ ਧਾਰੀਆਂ,
Many have worn Kanthi (necklace) on their necks and have matted hair on their heads.
किते कंठ कंठी जटा सीस धारी ॥
LINE 23
ਕਿਤੇਚੀਰਕਾਨੰਜੁਗੀਸੰਕਹਾਯੰ
ਕਈਆਂ ਨੇ ਕੰਨ ਪੜਵਾ ਕੇ (ਆਪਣੇ ਆਪ ਨੂੰ) ਯੋਗੀਰਾਜ ਅਖਵਾਇਆ,
Many have got their ears perforated and caused others to call them great Yogis.
किते चीर कानं जुगीसं कहायं ॥
LINE 24
ਸਭੇਫੋਕਟੰਧਰਮਕਾਮੰਆਯੰ੬੩॥॥
(ਪਰ ਇਹ) ਸਾਰੇ ਧਰਮ ਫੋਕੇ ਹਨ (ਅਤੇ ਅੰਤ ਕਾਲ ਨੂੰ) ਕਿਸੇ ਕੰਮ ਨਹੀਂ ਆਉਂਦੇ ॥੬੩॥
All such religious observances were useless and none of them became useful.63.
सभे फोकटं धरम कामं न आयं ॥६३॥
LINE 25
ਮਧੁਕੀਟਭੰਰਾਛਸੇਸੰਬਲੀਅੰ
ਮਧੁ ਅਤੇ ਕੈਟਭ ਵਰਗੇ ਬਲਵਾਨ ਮਹਾਨ ਰਾਖਸ਼ ਹੋਏ ਹਨ,
There had been mighty demon-kings like Madhu and Kaitabh
मधु कीटभं राछसेसं बलीअं ॥
LINE 26
ਸਮੇਆਪਨੀਕਾਲਤੇਊਦਲੀਅੰ
(ਪਰ) ਆਪਣੀ ਵਾਰੀ 'ਤੇ ਕਾਲ ਨੇ ਉਨ੍ਹਾਂ ਨੂੰ ਮਸਲ ਦਿੱਤਾ।
The KAL crushed them on their turn.
समे आपनी काल तेऊ दलीअं ॥
LINE 27
ਭਏਸੁੰਭਨੈਸੁੰਭਸ੍ਰੋਣੰਤਬੀਜੰ
ਸ਼ੁੰਭ, ਨਿਸ਼ੁੰਭ ਅਤੇ ਰਕਤ-ਬੀਜ (ਵਰਗੇ ਰਾਖਸ਼) ਹੋਏ ਹਨ,
Then there were Sumbah
भए सुंभ नैसुंभ स्रोणंतबीजं ॥
LINE 28
ਤੇਊਕਾਲਕੀਨੇਪੁਰੇਜੇਪੁਰੇਜੰ੬੪॥॥
(ਪਰ) ਉਨ੍ਹਾਂ ਨੂੰ ਵੀ ਕਾਲ ਨੇ ਪੁਰਜ਼ਾ ਪੁਰਜ਼ਾ ਕਰ ਕੇ (ਮਾਰਿਆ ਹੈ) ॥੬੪॥
Nisumbh and Sranavat Beef. They were also chopped into bits by KAL.64.
तेऊ काल कीने पुरेजे पुरेजं ॥६४॥
LINE 29
ਬਲੀਪ੍ਰਿਥੀਅੰਮਾਨਧਾਤਾਮਹੀਪੰ
ਬਲੀ, ਪ੍ਰਿਥੂ ਅਤੇ ਮਾਨਧਾਤਾ ਵਰਗੇ ਮਹਾਨ ਰਾਜੇ ਹੋਏ ਹਨ
The mighty king Prithu and the great sovereign like Mandhata
बली प्रिथीअं मानधाता महीपं ॥
LINE 30
ਜਿਨੈਰਥਚਕ੍ਰੰਕੀਏਸਾਤਦੀਪੰ
ਜਿਨ੍ਹਾਂ ਨੇ (ਆਪਣੇ) ਰਥ ਦੇ ਪਹੀਆਂ ਨਾਲ ਸੱਤ ਦੀਪਾਂ ਦੀ ਸਿਰਜਨਾ ਕੀਤੀ ਸੀ,
Who had demarcated seven continents with his chariot-wheel.
जिनै रथ चक्रं कीए सात दीपं ॥
LINE 31
ਭੁਜੰਭੀਮਭਰਥੰਜਗੰਜੀਤਡੰਡਿਯੰ
(ਇਸੇ ਤਰ੍ਹਾਂ) ਭੀਮ ਨੇ (ਆਪਣੀਆਂ) ਭੁਜਾਵਾਂ (ਦੇ ਜ਼ੋਰ ਤੇ) ਮਹਾਭਾਰਤ (ਦੀ ਜੰਗ ਵਿਚ) ਜਗਤ ਜਿਤਣ (ਜਿਤਨਾ ਗੌਰਵ ਪ੍ਰਾਪਤ ਕੀਤਾ) ਅਤੇ (ਸਾਰਿਆਂ ਵਿਰੋਧੀਆਂ ਨੂੰ) ਦੰਡ ਦਿੱਤਾ,
The king Bhim and the Bharat, who had conquered and brought the world under their control with the strength of arms
भुजं भीम भरथं जगं जीत डंडियं ॥
LINE 32
ਤਿਨੈਅੰਤਕੇਅੰਤਕੌਕਾਲਖੰਡਿਯੰ੬੫॥॥
(ਪਰ) ਉਨ੍ਹਾਂ ਨੂੰ ਵੀ ਅੰਤ ਵਿਚ ਯਮਰਾਜ ਨੇ ਕਾਲ ਦੁਆਰਾ ਮਰਵਾ ਦਿੱਤਾ ॥੬੫॥
. They were all destroyed by KAL when they were nearing their end.65.
तिनै अंत के अंत कौ काल खंडियं ॥६५॥
LINE 33
ਜਿਨੈਦੀਪਦੀਪੰਦੁਹਾਈਫਿਰਾਈ
ਜਿਨ੍ਹਾਂ ਨੇ ਦੀਪਦੀਪਾਂਤਰਾਂ ਵਿਚ (ਆਪਣੀ) ਦੁਹਾਈ ਫਿਰਾਈ
He who hath created the frightening dominance of His Name.
जिनै दीप दीपं दुहाई फिराई ॥
LINE 34
ਭੁਜਾਦੰਡਦੈਛੋਣਿਛਤ੍ਰੰਛਿਨਾਈ
ਅਤੇ (ਆਪਣੀਆਂ) ਭੁਜਾਵਾਂ ਦੇ ਬਲ ਨਾਲ ਛਤ੍ਰੀਆਂ ਤੋਂ ਧਰਤੀ ਖੋਹ ਲਈ,
He who had snatched the earth from the Kshatriyas with the strength of staff-like arms.
भुजा दंड दै छोणि छत्रं छिनाई ॥
LINE 35
ਕਰੇਜਗਕੋਟੰਜਸੰਅਨਿਕਲੀਤੇ
ਕਰੋੜਾਂ ਯੱਗ ਕਰਕੇ ਅਨੇਕ ਤਰ੍ਹਾਂ ਦੇ ਯਸ਼ ਪ੍ਰਾਪਤ ਕੀਤੇ,
He who had performed millions of Yajnas (sacrifices) and erned multi-faceted approbation.
करे जग कोटं जसं अनिक लीते ॥
LINE 36
ਵਹੈਬੀਰਬੰਕੇਬਲੀਕਾਲਜੀਤੇ੬੬॥॥
(ਪਰ) ਉਨ੍ਹਾਂ ਬਾਂਕੇ ਸੂਰਮਿਆਂ ਨੂੰ ਵੀ ਬਲਵਾਨ ਕਾਲ ਨੇ ਜਿਤ ਲਿਆ ॥੬੬॥
Even that winsome warrior (Parasuram) hath been conquered by KAL.66.
वहै बीर बंके बली काल जीते ॥६६॥
LINE 37
ਕਈਕੋਟਲੀਨੇਜਿਨੈਦੁਰਗਢਾਹੇ
ਜਿਨ੍ਹਾਂ ਨੇ ਕਈ ਕਰੋੜ ਕਿਲੇ ਜਿਤ ਲਏ ਜਾਂ ਢਾਹ ਦਿੱਤੇ,
Those who had conquered millions of forts and razed them.
कई कोट लीने जिनै दुरग ढाहे ॥
LINE 38
ਕਿਤੇਸੂਰਬੀਰਾਨਕੇਸੈਨਗਾਹੇ
ਕਿਤਨੇ ਹੀ ਸੂਰਬੀਰਾਂ ਦੀਆਂ ਸੈਨਾਵਾਂ ਨੂੰ ਮਧੋਲ ਦਿੱਤਾ,
Those who had treaded the forces of innumerable warriors.
किते सूरबीरान के सैन गाहे ॥
LINE 39
ਕਈਜੰਗਕੀਨੇਸੁਸਾਕੇਪਵਾਰੇ
ਕਿਤਨੇ ਹੀ ਯੁੱਧ ਲੜੇ ਅਤੇ ਅਦੁੱਤੀ ਸਾਕੇ ਕੀਤੇ ਜਾਂ ਸੰਘਰਸ਼ (ਰਚਾਏ)
Those who had indulged in many wars events and disputes
कई जंग कीने सु साके पवारे ॥
LINE 40
ਵਹੈਦੀਨਦੇਖੈਗਿਰੇਕਾਲਮਾਰੇ੬੭॥॥
ਉਹ ਵਿਚਾਰੇ ਵੀ ਕਾਲ ਦੇ ਮਾਰੇ ਡਿਗੇ ਹੋਏ ਵੇਖੇ ਹਨ ॥੬੭॥
I have seen them subdued and killed by KAL.67
वहै दीन देखै गिरे काल मारे ॥६७॥
LINE 41
ਜਿਨੈਪਾਤਿਸਾਹੀਕਰੀਕੋਟਿਜੁਗਿਯੰ
ਜਿਨ੍ਹਾਂ ਨੇ ਕਰੋੜਾਂ ਯੁਗਾਂ ਤਕ ਬਾਦਸ਼ਾਹੀ ਕੀਤੀ
Those who had ruled for millions of ages
जिनै पातिसाही करी कोटि जुगियं ॥
LINE 42
ਰਸੰਆਨਰਸੰਭਲੀਭਾਂਤਿਭੁਗਿਯੰ
ਅਤੇ ਰਸਾਂ ਕਸਾਂ ਦਾ ਚੰਗੀ ਤਰ੍ਹਾਂ ਸੇਵਨ ਕੀਤਾ,
And had enjoyed nicely the pleasures and vicious tastes.
रसं आनरसं भली भांति भुगियं ॥
LINE 43
ਵਹੈਅੰਤਕੋਪਾਵਨਾਗੇਪਧਾਰੇ
ਉਹ ਵੀ ਅੰਤ ਨੂੰ ਨੰਗੇ ਪੈਰੀਂ ਹੀ ਗਏ,
They had ultimately gone with naked feet. I have seen them having been subdued
वहै अंत को पाव नागे पधारे ॥
LINE 44
ਗਿਰੇਦੀਨਦੇਖੇਹਠੀਕਾਲਮਾਰੇ੬੮॥॥
(ਉਨ੍ਹਾਂ) ਵਿਚਾਰਿਆਂ ਨੂੰ ਹਠੀ ਕਾਲ ਦਾ ਮਾਰਿਆ ਹੋਇਆ ਡਿਗਿਆ ਵੇਖਿਆ ਹੈ ॥੬੮॥
Fallen and killed by the persistent KAL.68.
गिरे दीन देखे हठी काल मारे ॥६८॥
LINE 45
ਜਿਨੈਖੰਡੀਅੰਦੰਡਧਾਰੰਅਪਾਰੰ
ਜਿਨ੍ਹਾਂ ਨੇ ਅਪਾਰ ਦੰਡਧਾਰੀਆਂ ਨੂੰ ਨਸ਼ਟ ਕਰ ਦਿੱਤਾ,
He who had destroyed many kings
जिनै खंडीअं दंड धारं अपारं ॥
LINE 46
ਕਰੇਚੰਦ੍ਰਮਾਸੂਰਚੇਰੇਦੁਆਰੰ
ਚੰਦ੍ਰਮਾ ਅਤੇ ਸੂਰਜ ਨੂੰ ਆਪਣੇ ਦੁਆਰ ਤੇ ਦਾਸ ਬਣਾ ਲਿਆ,
He who had enslaved the moon and the sun in his house.
करे चंद्रमा सूर चेरे दुआरं ॥
LINE 47
ਜਿਨੈਇੰਦ੍ਰਸੇਜੀਤਕੇਛੋਡਿਡਾਰੇ
ਜਿਨ੍ਹਾਂ ਨੇ ਇੰਦਰ ਵਰਗਿਆਂ ਨੂੰ ਜਿਤ ਕੇ ਛੱਡ ਦਿੱਤਾ,
He (as Ravana) had conquered the god Indra in war
जिनै इंद्र से जीत के छोडि डारे ॥
LINE 48
ਵਹੈਦੀਨਦੇਖੇਗਿਰੇਕਾਲਮਾਰੇ੬੯॥॥
ਉਹ ਕਾਲ ਦੇ ਮਾਰੇ ਹੋਏ ਦੀਨ ਅਵਸਥਾ ਵਿਚ ਵੇਖੇ ਹਨ ॥੬੯॥
And later released him. I have seen (him and Meghnad) being subdued fallen and killed by KAL.69.
वहै दीन देखे गिरे काल मारे ॥६९॥