ਸ਼੍ਰੀ ਦਸਮ ਗ੍ਰੰਥ

ਅੰਗ 34
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੱਕ੍ਰਚਿਹਨਬਰਨਜਾਕੋਜਾਤਿਪਾਤਿਭੇਖ੯੧੮੯॥॥॥
ਜਿਸ ਦਾ ਚੱਕਰ, ਚਿੰਨ੍ਹ ਅਤੇ ਵਰਨ ਨਹੀਂ, ਨਾ ਹੀ (ਕੋਈ) ਜਾਤਿ, ਬਰਾਦਰੀ ਅਤੇ ਭੇਖ ਹੈ ॥੯॥੧੮੯॥
He is without mark, sign, and colour; He is without caste, linege and guise.9.189.
चक्र चिहन न बरन जा को जाति पाति न भेख ॥९॥१८९॥
LINE 02
ਰੂਪਰੇਖਰੰਗਜਾਕੋਰਾਗਰੂਪਰੰਗ
ਜਿਸ ਦਾ ਰੂਪ, ਰੇਖ ਅਤੇ ਰੰਗ ਨਹੀਂ ਹੈ ਅਤੇ ਨਾ ਹੀ ਰਾਗ-ਰੰਗ ਅਤੇ ਰੂਪ ਹੈ।
He is without form, line and colour, and hath no affection for sond and beauty.
रूप रेख न रंग जा को राग रूप न रंग ॥
LINE 03
ਸਰਬਲਾਇਕਸਰਬਘਾਇਕਸਰਬਤੇਅਨਭੰਗ
(ਜੋ) ਸਭ ਕੁਝ ਕਰਨ ਦੇ ਸਮਰਥ ਅਤੇ ਸਭ ਦਾ ਸੰਘਾਰਕ ਅਤੇ ਅਜਿਤ ਹੈ।
He is capable to do everything, He is the Destroyer of all and cannot be vanquished by anyone.
सरब लाइक सरब घाइक सरब ते अनभंग ॥
LINE 04
ਸਰਬਦਾਤਾਸਰਬਗ੍ਯਾਤਾਸਰਬਕੋਪ੍ਰਤਿਪਾਲ
(ਉਹ) ਸਭ ਦਾ ਦਾਤਾ, ਸਭ ਨੂੰ ਜਾਣਨ ਵਾਲਾ ਅਤੇ ਸਭ ਦੀ ਪਾਲਨਾ ਕਰਨ ਵਾਲਾ ਹੈ।
He is the Donor, Knower and Sustainer of all.
सरब दाता सरब ग्याता सरब को प्रतिपाल ॥
LINE 05
ਦੀਨਬੰਧੁਦਯਾਲਸੁਆਮੀਆਦਿਦੇਵਅਪਾਲ੧੦੧੯੦॥॥॥
(ਉਹ ਸਭ) ਦੀਨਾਂ ਦਾ ਬੰਧੂ, ਦਿਆਲੂ ਸੁਭਾ ਵਾਲਾ ਸੁਆਮੀ ਅਤੇ ਕਿਸੇ ਦੀ ਪਾਲਨਾ ਤੋਂ ਰਹਿਤ ਆਦਿ ਦੇਵ ਹੈ ॥੧੦॥੧੯੦॥
He is the friend of the poor, He is the beneficent Lord and patronless Primal Deity.10.190.
दीन बंधु दयाल सुआमी आदि देव अपाल ॥१०॥१९०॥
LINE 06
ਦੀਨਬੰਧੁਪ੍ਰਬੀਨਸ੍ਰੀਪਤਿਸਰਬਕੋਕਰਤਾਰ
(ਉਹ) ਪਰਮਾਤਮਾ ਦੀਨਾਂ ਦਾ ਬੰਧੂ, ਪ੍ਰਬੀਨ, ਮਾਇਆ ਦਾ ਪਤੀ ਅਤੇ ਸਭ ਦਾ ਕਰਤਾ ਹੈ;
He, the adept Lord of maya, is the friend of the lowly and Creator of all.
दीन बंधु प्रबीन स्री पति सरब को करतार ॥
LINE 07
ਬਰਨਚਿਹਨਚੱਕ੍ਰਜਾਕੋਚੱਕ੍ਰਚਿਹਨਅਕਾਰ
ਜਿਸ ਦਾ (ਕੋਈ) ਵਰਨ, ਚਿੰਨ੍ਹ-ਚੱਕਰ, ਮੁਹਾਂਦਰਾ ਅਤੇ ਸ਼ਰੀਰ ਨਹੀਂ ਹੈ;
He is without colour, mark and sign; He is without mark, sing and form.
बरन चिहन न चक्र जा को चक्र चिहन अकार ॥
LINE 08
ਜਾਤਿਪਾਤਿਗੋਤ੍ਰਗਾਥਾਰੂਪਰੇਖਬਰਨ
(ਜਿਸ ਦੀ) ਜਾਤਿ ਬਰਾਦਰੀ, ਗੋਤ ਦੀ (ਕੋਈ) ਗਾਥਾ ਨਹੀਂ ਹੈ ਅਤੇ ਨਾ ਹੀ (ਕੋਈ) ਰੂਪ ਰੇਖਾ ਜਾਂ ਵਰਨ ਹੈ;
He is without caste, lineage and story of descent; He is without form, line and colour.
जाति पाति न गोत्र गाथा रूप रेख न बरन ॥
LINE 09
ਸਰਬਦਾਤਾਸਰਬਗਯਾਤਾਸਰਬਭੂਅਕੋਭਰਨ੧੧੧੯੧॥॥॥
(ਉਹ) ਸਭ ਨੂੰ ਦੇਣ ਵਾਲਾ, ਸਭ ਨੂੰ ਜਾਣਨ ਵਾਲਾ ਅਤੇ ਸਾਰੀ ਭੂਮੀ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ ॥੧੧॥੧੯੧॥
He is the Donor and Knower of all and the Sustainer of all the universe. 11.191.
सरब दाता सरब गयाता सरब भूअ को भरन ॥११॥१९१॥
LINE 10
ਦੁਸਟਗੰਜਨਸੱਤ੍ਰੁਭੰਜਨਪਰਮਪੁਰਖੁਪ੍ਰਮਾਥ
(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਦੁਸ਼ਮਣਾਂ ਨੂੰ ਨਸ਼ਟ ਕਰਨ ਵਾਲਾ ਅਤੇ (ਸੰਸਾਰ ਦੇ ਸਮਰਥਾਵਾਨਾਂ ਨੂੰ) ਕੁਚਲਣ ਵਾਲਾ ਪਰਮ ਪੁਰਖ ਹੈ।
He is the Destroyer of the tyrants and vanquisher of the enemies, and the Omnipotent Supreme Purusha.
दुसट गंजन सत्रु भंजन परम पुरखु प्रमाथ ॥
LINE 11
ਦੁਸਟਹਰਤਾਸ੍ਰਿਸਟਕਰਤਾਜਗਤਮੈਜਿਹਗਾਥ
(ਉਹ) ਦੁਸ਼ਟਾਂ ਨੂੰ ਮਾਰਨ ਵਾਲਾ, ਸ੍ਰਿਸ਼ਟੀ ਦਾ ਕਰਤਾ ਹੈ ਅਤੇ ਜਿਸ ਦੀ ਕਥਾ ਜਗਤ ਵਿਚ ਪ੍ਰਸਿੱਧ ਹੈ।
He is Vanquisher of the tyrants and the Creator of the universe, and His Story is being narrated in the whole world.
दुसट हरता स्रिसट करता जगत मै जिह गाथ ॥
LINE 12
ਭੂਤਭਬਿਭਵਿੱਖਭਵਾਨਪ੍ਰਮਾਨਦੇਵਅਗੰਜ
(ਉਹ) ਅਨਸ਼ਵਰ ਪਰਮ-ਸੱਤਾ ਭੂਤ, ਭਵਿਖ ਅਤੇ ਵਰਤਮਾਨ (ਤਿੰਨਾਂ ਕਾਲਾਂ) ਤਕ ਮੌਜੂਦ ਹੈ।
He, the Invincible Lord, is the same in the Past, Present and Future.
भूत भबि भविक्ख भवान प्रमान देव अगंज ॥
LINE 13
ਆਦਿਅੰਤਅਨਾਦਿਸ੍ਰੀਪਤਿਪਰਮਪੁਰਖਅਭੰਜ੧੨੧੯੨॥॥॥
ਅਤੇ (ਉਹ) ਆਦਿ ਤੋਂ ਅੰਤ ਤਕ ਅਨਾਦਿ, ਮਾਇਆ ਦਾ ਪਤੀ, ਨਾਸ਼ ਤੋਂ ਰਹਿਤ ਪਰਮ ਪੁਰਸ਼ ਹੈ ॥੧੨॥੧੯੨॥
He, the Lord of maya, the Immortal and unassailable Supreme Purusha, was there in the beginning and will be there at the end.12.192.
आदि अंत अनादि स्री पति परम पुरख अभंज ॥१२॥१९२॥
LINE 14
ਧਰਮਕੇਅਨਕਰਮਜੇਤਕਕੀਨਤਉਨਪਸਾਰ
ਧਰਮ ਅਤੇ ਧਰਮ ਨਾਲ ਸੰਬੰਧਿਤ ਹੋਰ ਜਿਤਨੇ ਕਰਮ ਹਨ, ਉਨ੍ਹਾਂ ਦਾ ਪਸਾਰਾ (ਉਸੇ ਨੇ) ਕੀਤਾ ਹੈ;
He hath spread all the other religious practices.
धरम के अनकरम जेतक कीन तउन पसार ॥
LINE 15
ਦੇਵਅਦੇਵਗੰਧ੍ਰਬਕਿੰਨਰਮੱਛਕੱਛਅਪਾਰ
ਅਪਾਰ ਦੇਵਤਿਆਂ, ਦੈਂਤਾ, ਗੰਦਰਬਾਂ, ਕਿੰਨਰਾਂ, ਮੱਛਾਂ, ਕੱਛਾਂ ਆਦਿ (ਦਾ ਰਚੈਤਾ ਵੀ ਉਹੀ ਹੈ)।
He hath Created innumerable gods, demons, Gandharvas, Kinnars, fish incarnations and tortoise incarnations.
देव अदेव गंध्रब किंनर मच्छ कच्छ अपार ॥
LINE 16
ਭੂਮਅਕਾਸਜਲੇਥਲੇਮਹਿਮਾਨੀਐਜਿਹਨਾਮ
ਭੂਮੀ, ਆਕਾਸ਼, ਜਲ ਥਲ ਵਿਚ ਜਿਸ ਦੇ ਨਾਮ ਦੀ ਮਹਿਮਾ ਹੈ।
His Name is reverently repeated by the beings on earth, in sky, in water and on land.
भूम अकास जले थले महि मानीऐ जिह नाम ॥
LINE 17
ਦੁਸਟਹਰਤਾਪੁਸਟਕਰਤਾਸ੍ਰਿਸਟਿਹਰਤਾਕਾਮ੧੩੧੯੩॥॥॥
ਦੁਸ਼ਟਾਂ ਨੂੰ ਮਾਰਨਾ, (ਸਾਧੂ ਪੁਰਸ਼ਾਂ ਨੂੰ) ਦ੍ਰਿੜ੍ਹ ਕਰਨਾ ਅਤੇ ਸ੍ਰਿਸ਼ਟੀ ਦਾ ਨਾਸ਼ ਕਰਨਾ (ਉਸ ਦਾ) ਕੰਮ ਹੈ ॥੧੩॥੧੯੩॥
His works include the decimation of tyrants, giving of strength (to the saints) and support to the world.13.193.
दुसट हरता पुसट करता स्रिसटि हरता काम ॥१३॥१९३॥
LINE 18
ਦੁਸਟਹਰਨਾਸ੍ਰਿਸਟਕਰਨਾਦਿਆਲਲਾਲਗੋਬਿੰਦ
(ਉਹ) ਦੁਸ਼ਟਾਂ ਦਾ ਨਾਸ਼ਕ, ਸ੍ਰਿਸ਼ਟੀ ਦਾ ਕਰਤਾ, ਦਿਆਲੂ ਅਤੇ ਪਿਆਰਾ ਗੋਬਿੰਦ ਹੈ।
The Beloved Merciful Lord is the Vanquisher of the tyrants and the Creator of the Universe.
दुसट हरना स्रिसट करना दिआल लाल गोबिंद ॥
LINE 19
ਮਿੱਤ੍ਰਪਾਲਕਸੱਤ੍ਰਘਾਲਕਦੀਨਦ੍ਯਾਲਮੁਕੰਦ
(ਉਹ) ਮਿਤਰਾਂ ਦੀ ਪਾਲਨਾ ਕਰਨ ਵਾਲਾ, ਵੈਰੀਆਂ ਨੂੰ ਨਸ਼ਟ ਕਰਨ ਵਾਲਾ, ਦੀਨਦਿਆਲ ਅਤੇ ਮੁਕਤੀਦਾਤਾ ਹੈ।
He is the Sustainer of the friends and the slayer of the enemies.
मित्र पालक सत्र घालक दीन द्याल मुकंद ॥
LINE 20
ਅਘੌਦੰਡਣਦੁਸਟਖੰਡਣਕਾਲਹੂੰਕੇਕਾਲ
ਪਾਪੀਆਂ ਨੂੰ ਦੰਡ ਦੇਣ ਵਾਲਾ, ਦੁਸ਼ਟਾਂ ਨੂੰ ਚੂਰ ਚੂਰ ਕਰਨ ਵਾਲਾ ਅਤੇ ਕਾਲ ਦਾ ਵੀ ਕਾਲ ਹੈ।
He, the Merciful Lord of the lowely, He is the punisher of the sinners and destroyer of the tyrants; He is the decimater even of death.
अघौ दंडण दुसट खंडण काल हूं के काल ॥
LINE 21
ਦੁਸਟਹਰਣੰਪੁਸਟਕਰਣੰਸਰਬਕੇਪ੍ਰਤਿਪਾਲ੧੪੧੯੪॥॥॥
ਦੁਸ਼ਟਾਂ ਦਾ ਦਮਨ ਕਰਨ ਵਾਲਾ, (ਭਲੇ ਪੁਰਸ਼ਾਂ ਨੂੰ) ਪੁਸ਼ਟ ਕਰਨ ਵਾਲਾ ਅਤੇ ਸਭ ਦਾ ਪ੍ਰਤਿਪਾਲਕ ਹੈ ॥੧੪॥੧੯੪॥
He is the Vanquisher of the tyrants, giver of strength (to the saints) and the Sustainer of all.14.194.
दुसट हरणं पुसट करणं सरब के प्रतिपाल ॥१४॥१९४॥
LINE 22
ਸਰਬਕਰਤਾਸਰਬਹਰਤਾਸਰਬਤੇਅਨਕਾਮ
(ਉਹ) ਸਭ ਦਾ ਕਰਤਾ, ਸਭ ਦਾ ਨਾਸ਼ਕ ਅਤੇ ਸਭ ਦੀਆਂ ਕਾਮਨਾਵਾਂ (ਪੂਰੀਆਂ ਕਰਨ ਵਾਲਾ ਹੈ)।
He is the Creator and Destroyer of all and the fulfiller of the desires of all.
सरब करता सरब हरता सरब ते अनकाम ॥
LINE 23
ਸਰਬਖੰਡਣਸਰਬਦੰਡਣਸਰਬਕੇਨਿਜਭਾਮ
ਸਭ ਦਾ ਖੰਡਨ ਕਰਨ ਵਾਲਾ, ਸਭ ਨੂੰ ਦੰਡ ਦੇਣ ਵਾਲਾ ਅਤੇ ਸਭ ਦਾ ਨਿਜੀ ਪ੍ਰਕਾਸ਼ ('ਭਾਮ') ਹੈ (ਅਰਥਾਤ ਸਭ ਵਿਚ ਉਸ ਦੀ ਜੋਤਿ ਮੌਜੂਦ ਹੈ)।
He is the Destroyer and Punisher of all and also their personal Abode.
सरब खंडण सरब दंडण सरब के निज भाम ॥
LINE 24
ਸਰਬਭੁਗਤਾਸਰਬਜੁਗਤਾਸਰਬਕਰਮਪ੍ਰਬੀਨ
ਸਭ ਨੂੰ ਭੋਗਣ ਵਾਲਾ, ਸਾਰੀਆਂ ਜੁਗਤਾਂ ਅਤੇ ਕਰਮਾਂ ਵਿਚ ਪ੍ਰਬੀਨ ਹੈ।
He is the enjoyer of all and is united with all, He is also an adept in all karmas ( actions)
सरब भुगता सरब जुगता सरब करम प्रबीन ॥
LINE 25
ਸਰਬਖੰਡਣਸਰਬਦੰਡਣਸਰਬਕਰਮਅਧੀਨ੧੫੧੯੫॥॥॥
(ਉਹ) ਸਭ ਦਾ ਨਾਸ਼ਕ, ਸਭ ਦਾ ਦੰਡਕ ਹੈ ਅਤੇ ਸਾਰੇ ਕਰਮ (ਉਸ ਦੇ) ਅਧੀਨ ਹਨ ॥੧੫॥੧੯੫॥
He is the Destroyer and Punisher of all and keeps all the works under His control.15.195.
सरब खंडण सरब दंडण सरब करम अधीन ॥१५॥१९५॥
LINE 26
ਸਰਬਸਿੰਮ੍ਰਿਤਨਸਰਬਸਾਸਤ੍ਰਨਸਰਬਬੇਦਬਿਚਾਰ
(ਉਹੀ) ਸਾਰੀਆਂ ਸਮ੍ਰਿਤੀਆਂ, ਸਾਰੇ ਸ਼ਾਸਤ੍ਰਾਂ ਅਤੇ ਸਾਰੇ ਵੇਦਾਂ ਦਾ (ਸਮੁੱਚਾ) ਵਿਚਾਰ ਹੈ।
He is not within the contemplation of all the Smritis, all the Shastras and all the Vedas.
सरब सिंम्रितन सरब सासत्रन सरब बेद बिचार ॥
LINE 27
ਦੁਸਟਹਰਤਾਬਿਸ੍ਵਭਰਤਾਆਦਿਰੂਪਅਪਾਰ
ਦੁਸ਼ਟਾਂ ਨੂੰ ਮਾਰਨ ਵਾਲਾ, ਜਗਤ ਦੀ ਪਾਲਨਾ ਕਰਨ ਵਾਲਾ ਅਤੇ ਅਪਾਰ ਆਦਿ ਰੂਪ ਵਾਲਾ ਹੈ।
He, the Infinite Primal Entity is the Vanquisher of the tyrants and the Sustainer of the universe.
दुसट हरता बिस्व भरता आदि रूप अपार ॥
LINE 28
ਦੁਸਟਦੰਡਣਪੁਸਟਖੰਡਣਆਦਿਦੇਵਅਖੰਡ
(ਉਹ) ਦੁਸ਼ਟਾਂ ਨੂੰ ਦੰਡ ਦੇਣ ਵਾਲਾ ਅਤੇ ਬਲਵਾਨਾਂ (ਪੁਸ਼ਟਾਂ) ਦਾ ਸੰਘਾਰਕ ਅਖੰਡ ਆਦਿ ਦੇਵ ਹੈ।
He, the Primal Indivisible Lord is the punisher of the tyrants and breaker of the ego of the mighty.
दुसट दंडण पुसट खंडण आदि देव अखंड ॥
LINE 29
ਭੂਮਅਕਾਸਜਲੇਥਲੇਮਹਿਜਪਤਜਾਪਅਮੰਡ੧੬੧੯੬॥॥॥
ਧਰਤੀ, ਆਕਾਸ਼, ਜਲ, ਥਲ ਵਿਚ ਖ਼ੁਦ ਸਥਾਪਿਤ ਹੋਣ ਵਾਲੇ ('ਅਮੰਡ') ਦਾ ਜਾਪ ਜਪਿਆ ਜਾ ਰਿਹਾ ਹੈ ॥੧੬॥੧੯੬॥
The name of that Uninstalled Lord is being repeated by the beings of earth, sky, water and land.16.196.
भूम अकास जले थले महि जपत जाप अमंड ॥१६॥१९६॥
LINE 30
ਸ੍ਰਿਸਟਾਚਾਰਬਿਚਾਰਜੇਤੇਜਾਨੀਐਸਬਚਾਰ
ਜਿਤਨੇ ਵੀ ਸ਼ਿਸ਼ਟਾਚਾਰ ਅਤੇ ਵਿਚਾਰ ਹਨ, ਵਿਚਾਰ ਪੂਰਵਕ ਸਮਝ ਲਈਏ ਕਿ (ਉਹ ਸਾਰੇ ਉਸੇ ਵਿਚ ਸਥਿਤ ਹਨ)।
All the pious thoughts of the world known through the medium of knowledge.
स्रिसटाचार बिचार जेते जानीऐ सबचार ॥
LINE 31
ਆਦਿਦੇਵਅਪਾਰਸ੍ਰੀਪਤਿਦੁਸਟਪੁਸਟਪ੍ਰਹਾਰ
(ਉਹ) ਆਦਿ ਦੇਵ, ਅਪਾਰ, ਮਾਇਆ ਦਾ ਪਤੀ ਅਤੇ ਬਲਵਾਨ ਦੁਸ਼ਟਾਂ ਨੂੰ ਮਾਰਨ ਵਾਲਾ ਹੈ।
They are all within that Infinite Primal Lord of maya, the Destroyer of mighty tyrants.
आदि देव अपार स्री पति दुसट पुसट प्रहार ॥
LINE 32
ਅੰਨਦਾਤਾਗਿਆਨਗਿਆਤਾਸਰਬਮਾਨਮਹਿੰਦ੍ਰ
(ਉਹ) ਅੰਨ-ਦਾਤਾ, ਗਿਆਨ ਕਰਾਉਣ ਵਾਲਾ ਅਤੇ ਸਾਰਿਆਂ ਰਾਜਿਆਂ ਦਾ ਮਾਣ ਹੈ।
He is the Donor of Sustenance, the Knower of Knowledge and the Sovereign revered by all.
अंन दाता गिआन गिआता सरब मान महिंद्र ॥
LINE 33
ਬੇਦਬਿਆਸਕਰੇਕਈਦਿਨਕੋਟਿਇੰਦ੍ਰਉਪਿੰਦ੍ਰ੧੭੧੯੭॥॥॥
(ਉਸ ਨੇ) ਕਿਤਨੇ ਹੀ ਵੇਦ-ਵਿਆਸ, ਕਰੋੜਾਂ ਇੰਦਰ ਅਤੇ ਉਪੇਂਦਰ (ਬਾਵਨ ਅਵਤਾਰ) ਬਣਾਏ ਹਨ ॥੧੭॥੧੯੭॥
He hath Created many Ved Vyas and millions of Indras and other gods.17.197.
बेद बिआस करे कई दिन कोटि इंद्र उपिंद्र ॥१७॥१९७॥
LINE 34
ਜਨਮਜਾਤਾਕਰਮਗਿਆਤਾਧਰਮਚਾਰਬਿਚਾਰ
(ਉਹ) ਜਨਮ-ਜਨਮਾਂਤਰਾਂ ਦੀ ਗੱਲ ਜਾਣਨ ਵਾਲਾ, ਕਰਮ-ਕਾਂਡਾਂ ਦਾ ਗਿਆਤਾ ਅਤੇ ਧਰਮ ਦਾ ਚੰਗਾ ਵਿਚਾਰਕ ਹੈ।
He is the cause of birth and knower of actions and notions of beauteous religious discipline.
जनम जाता करम गिआता धरम चार बिचार ॥
LINE 35
ਬੇਦਭੇਵਪਾਵਈਸਿਵਰੁਦ੍ਰਔਰਮੁਖਚਾਰ
(ਜਿਸ ਦਾ) ਵੇਦ, ਸ਼ਿਵ, ਰੁਦ੍ਰ ਅਤੇ ਬ੍ਰਹਮਾ ਰਹੱਸ ਨਹੀਂ ਜਾਣ ਸਕੇ,
But the Vedas, Shiva, Rudra and Brahma could not Know His mystery and the secret of His notions.
बेद भेव न पावई सिव रुद्र और मुखचार ॥
LINE 36
ਕੋਟਿਇੰਦ੍ਰਉਪਿੰਦ੍ਰਬਿਆਸਸਨਕਸਨਤਕੁਮਾਰ
ਕਰੋੜਾਂ ਇੰਦਰ, ਉਪੇਂਦਰ (ਬਾਵਨ ਅਵਤਾਰ) ਵਿਆਸ, ਸਨਕ-ਸੰਤ ਕੁਮਾਰ ਆਦਿ ਸਭ
Milions of Indras and other subordinate gods, Vyas, Sanak and Sanat Kumar.
कोटि इंद्र उपिंद्र बिआस सनक सनत कुमार ॥
LINE 37
ਗਾਇਗਾਇਥਕੇਸਭੈਗੁਨਚੱਕ੍ਰਤਭੇਮੁਖਚਾਰ੧੮੧੯੮॥॥॥
(ਉਸ ਦੇ) ਗੁਣ ਗਾ ਗਾ ਕੇ ਥਕ ਗਏ ਹਨ ਅਤੇ ਬ੍ਰਹਮਾ ਹੈਰਾਨ ਹੋ ਗਿਆ ਹੈ ॥੧੮॥੧੯੮॥
They and Brahma have got tired of singing His Praises in state of astonishment.18.198.
गाइ गाइ थके सभै गुन चक्रत भे मुखचार ॥१८॥१९८॥
LINE 38
ਆਦਿਅੰਤਮਧਜਾਕੋਭੂਤਭੱਬਭਵਾਨ
(ਉਸ) ਦਾ ਆਦਿ, ਅੰਤ ਅਤੇ ਮੱਧ ਅਤੇ ਭੂਤ, ਭਵਿਖ ਅਤੇ ਵਰਤਮਾਨ (ਕੁਝ ਵੀ ਨਹੀਂ ਹੈ)
He is devoid of beginning, middle and end and also of past, present and future.
आदि अंत न मध जा को भूत भब भवान ॥
LINE 39
ਸਤਿਦੁਆਪਰਤ੍ਰਿਤੀਆਕਲਿਜੁਗਚਤ੍ਰਕਾਲਪ੍ਰਧਾਨ
ਉਹ ਸਤਯੁਗ, ਦੁਆਪਰ, ਤ੍ਰੇਤਾ ਅਤੇ ਕਲਿਯੁਗ ਚੌਹਾਂ ਕਾਲਾਂ ਵਿਚ ਪ੍ਰਧਾਨ ਹੈ।
He is Supremely Pervasive in the four ages of Satyuga, Treta, Dvapara and Kaliyuga.
सति दुआपर त्रितीआ कलिजुग चत्र काल प्रधान ॥
LINE 40
ਧਿਆਇਧਿਆਇਥਕੇਮਹਾਮੁਨਿਗਾਇਗੰਧ੍ਰਬਅਪਾਰ
ਉਸ ਨੂੰ ਮਹਾ ਮੁਨੀ ਆਰਾਧਦੇ ਆਰਾਧਦੇ ਥਕ ਗਏ ਹਨ ਅਤੇ ਅਪਾਰ ਗੰਧਰਬ ਗਾ ਗਾ ਕੇ ਹਾਰ ਗਏ ਹਨ।
The great sages have got tired of meditating upon Him and also Infinite Gandharvas singing His Praises continuously.
धिआइ धिआइ थके महा मुनि गाइ गंध्रब अपार ॥
LINE 41
ਹਾਰਿਹਾਰਿਥਕੇਸਭੈਨਹੀਂਪਾਈਐਤਿਹਪਾਰ੧੯੧੯੯॥॥॥
ਸਭ ਹਾਰ ਹਾਰ ਕੇ ਥਕ ਗਏ ਹਨ ਪਰ ਕੋਈ ਵੀ ਉਸ ਦਾ ਪਾਰ ਨਹੀਂ ਪਾ ਸਕਿਆ ॥੧੯॥੧੯੯॥
All have gone weary and accepted defeat, but none could know His end.19.199.
हारि हारि थके सभै नहीं पाईऐ तिह पार ॥१९॥१९९॥
LINE 42
ਨਾਰਦਆਦਿਕਬੇਦਬਿਆਸਕਮੁਨਿਮਹਾਨਅਨੰਤ
ਨਾਰਦ, ਵੇਦ-ਵਿਆਸ ਆਦਿ ਬੇਅੰਤ ਮਹਾਨ ਮੁਨੀ
The sage Narada and other, Ved Vyas and other and innumerable great sages;
नारद आदिक बेद बिआसक मुनि महान अनंत ॥
LINE 43
ਧਿਆਇਧਿਆਇਥਕੇਸਭੈਕਰਕੋਟਿਕਸਟਦੁਰੰਤ
ਕਰੋੜਾਂ ਕਸ਼ਟ ਪੂਰਨ ਔਖੇ ਯਤਨ ਵਾਲੀ (ਉਸ ਦੀ) ਆਰਾਧਨਾ ਕਰਦੇ ਕਰਦੇ ਥਕ ਗਏ ਹਨ;
Practising millions of arduous hardships and meditations all have got tired.
धिआइ धिआइ थके सभै कर कोटि कसट दुरंत ॥
LINE 44
ਗਾਇਗਾਇਥਕੇਗੰਧ੍ਰਬਨਾਚਅਪੱਛਰਅਪਾਰ
ਗਾ ਗਾ ਕੇ ਗੰਧਰਬ ਥਕ ਗਏ ਹਨ ਅਤੇ ਬੇਅੰਤ ਅਪੱਛਰਾਵਾਂ ਵੀ ਨਚ ਨਚ ਕੇ (ਥਕ ਗਈਆਂ ਹਨ)
Gandharvas have got tired by singing and countless Apsaras (heavenly damsels) by dancing.
गाइ गाइ थके गंध्रब नाच अपच्छर अपार ॥
LINE 45
ਸੋਧਿਸੋਧਿਥਕੇਮਹਾਸੁਰਪਾਇਓਨਹਿਪਾਰ੨੦੨੦੦॥॥॥
ਪ੍ਰਧਾਨ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ, (ਪਰ ਉਸ ਦਾ) ਪਾਰ ਨਹੀਂ ਪਾ ਸਕੇ ॥੨੦॥੨੦੦॥
The great gods have got tired in their continuous search, but they could not know His end.20.200.
सोधि सोधि थके महा सुर पाइओ नहि पार ॥२०॥२००॥
LINE 46
ਤ੍ਵਪ੍ਰਸਾਦਿਦੋਹਰਾ
ਤੇਰੀ ਕ੍ਰਿਪਾ ਨਾਲ: ਦੋਹਰਾ:
By Thy Grace. Dohra. (COUPLET)
त्व प्रसादि ॥ दोहरा ॥
LINE 47
ਏਕਸਮੈਸ੍ਰੀਆਤਮਾਉਚਰਿਓਮਤਿਸਿਉਬੈਨ
ਇਕ ਵਾਰ ਸ੍ਰੀ ਆਤਮਾ ਨੇ ਬੁੱਧੀ ਪ੍ਰਤਿ (ਇਸ ਤਰ੍ਹਾਂ) ਬਚਨ ਕੀਤਾ
Once the Soul spoke these words to Intellect:
एक समै स्री आतमा उचरिओ मति सिउ बैन ॥
LINE 48
ਸਬਪ੍ਰਤਾਪਜਗਦੀਸਕੋਕਹੋਸਕਲਬਿਧਿਤੈਨ੧੨੦੧॥॥॥
ਕਿ ਤੁਸੀਂ ਚੰਗੀ ਤਰ੍ਹਾਂ (ਉਸ) ਜਗਦੀਸ਼ ਦਾ ਸਾਰਾ ਪ੍ਰਤਾਪ (ਮੈਨੂੰ) ਦਸੋ ॥੧॥੨੦੧॥
"Describe to me in every way all he Glory of the Lord of the world." 1.201.
सब प्रताप जगदीस को कहो सकल बिधि तैन ॥१॥२०१॥
LINE 49
ਦੋਹਰਾ
ਦੋਹਰਾ:
DOHRA (COUPLET)
दोहरा ॥