ਸ਼੍ਰੀ ਦਸਮ ਗ੍ਰੰਥ

ਅੰਗ 33
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਕਾਲਹੈਅਪਾਲਹੈਖਿਆਲਹੈਅਖੰਡਹੈ
(ਉਹ) ਕਾਲ-ਰਹਿਤ, ਪਾਲਣਾ-ਰਹਿਤ ਹੈ, (ਉਹ) ਚਿੰਤਨ (ਦਾ ਨਿਸ਼ਾਣਾ) ਹੈ ਅਤੇ ਅਖੰਡ ਸਰੂਪ ਵਾਲਾ ਹੈ।
He is Non-temporal, Patronless, a Concept and Indivisible.
अकाल है अपाल है खिआल है अखंड है ॥
LINE 02
ਰੋਗਹੈਸੋਗਹੈਭੇਦਹੈਭੰਡਹੈ
(ਉਸ ਨੂੰ) ਨਾ ਰੋਗ ਹੈ, ਨਾ ਸੋਗ ਹੈ, ਨਾ ਰਹੱਸਪੂਰਨ ਹੈ ਅਤੇ ਨਾ ਹੀ ਨਸ਼ਰ ਕੀਤੇ ਜਾਣ ਵਾਲਾ ਹੈ।
He is without ailment, without sorrow, without contrast and without slander.
न रोग है न सोग है न भेद है न भंड है ॥
LINE 03
ਅੰਗਹੈਰੰਗਹੈਸੰਗਹੈਸਾਥਹੈ
ਉਸ ਦਾ ਨਾ (ਕੋਈ) ਅੰਗ (ਸ਼ਰੀਰ) ਹੈ, ਨਾ ਰੰਗ ਹੈ, ਨਾ (ਕੋਈ) ਸੰਗ-ਸਾਥ ਹੈ।
He is limbless, colourless, comradeless and companionless.
न अंग है न रंग है न संग है न साथ है ॥
LINE 04
ਪ੍ਰਿਆਹੈਪਵਿਤ੍ਰਹੈਪੁਨੀਤਹੈਪ੍ਰਮਾਥਹੈ੧੨੧੭੨॥॥॥
(ਉਹ) ਪਿਆਰਾ ਹੈ, ਪਵਿਤਰ ਹੈ, ਸਵੱਛ ਹੈ ਅਤੇ (ਸਭ ਨੂੰ) ਅਧੀਨ ਰਖਣ ਵਾਲਾ ਹੈ ॥੧੨॥੧੭੨॥
He is Beloved, Sacred, Immaculate and the Subtle Truth. 12.172.
प्रिआ है पवित्र है पुनीत है प्रमाथ है ॥१२॥१७२॥
LINE 05
ਸੀਤਹੈਸੋਚਹੈਘ੍ਰਾਮਹੈਘਾਮਹੈ
(ਉਹ) ਨਾ ਸਰਦੀ ਹੈ, ਨਾ ਗਰਮੀ ਹੈ, ਨਾ ਛਾਂ ਹੈ ਅਤੇ ਨਾ ਧੁਪ ਹੈ;
He neither chilly, nor sorrowful, nor shade nor sunshine.
न सीत है न सोच है न घ्राम है न घाम है ॥
LINE 06
ਲੋਭਹੈਮੋਹਹੈਕ੍ਰੋਧਹੈਕਾਮਹੈ
(ਉਹ) ਨਾ ਲੋਭ ਹੈ, ਨਾ ਮੋਹ ਹੈ, ਨਾ ਕ੍ਰੋਧ ਹੈ ਅਤੇ ਨਾ ਹੀ ਕਾਮਨਾ ਹੈ।
He is without greed, without attachment, without anger and without lust.
न लोभ है न मोह है न क्रोध है न काम है ॥
LINE 07
ਦੇਵਹੈਦੈਤਹੈਨਰਕੋਸਰੂਪਹੈ
(ਉਹ) ਨਾ ਦੇਵਤਾ ਹੈ, ਨਾ ਦੈਂਤ ਹੈ ਅਤੇ ਨਾ ਪੁਰਖ ਸਰੂਪ ਵਾਲਾ ਹੈ।
He is neither god nor demon nor in he form of a human being.
न देव है न दैत है न नर को सरूप है ॥
LINE 08
ਛਲਹੈਛਿਦ੍ਰਹੈਛਿਦ੍ਰਕੀਬਿਭੂਤਿਹੈ੧੩੧੭੩॥॥॥
(ਉਸ ਵਿਚ) ਨਾ ਕੋਈ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਨੁਕਸਾਂ ਵਾਲੀ ਵਿਭੂਤੀ (ਸੰਪੱਤੀ) ਹੈ ॥੧੩॥੧੭੩॥
He is neither deceit nor blemish nor the substance of slander. 13.173.
न छल है न छिद्र है न छिद्र की बिभूति है ॥१३॥१७३॥
LINE 09
ਕਾਮਹੈਕ੍ਰੋਧਹੈਲੋਭਹੈਮੋਹਹੈ
(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ,
He is without lust, anger, greed and attachment.
न काम है न क्रोध है न लोभ है न मोह है ॥
LINE 10
ਦ੍ਵੈਖਹੈਭੇਖਹੈਦੁਈਹੈਦ੍ਰੋਹਹੈ
ਨਾ ਦ੍ਵੈਸ਼ ਹੈ, ਨਾ ਭੇਖ ਹੈ, ਨਾ ਦੂਈ ਦਾ ਭਾਵ ਹੈ ਅਤੇ ਨਾ ਧੋਖਾ ਹੈ।
He is without malice, garb, duality and deception.
न द्वैख है न भेख है न दुई है न द्रोह है ॥
LINE 11
ਕਾਲਹੈਬਾਲਹੈਸਦੀਵਦਇਆਲਰੂਪਹੈ
(ਉਹ) ਨਾ ਕਾਲ ਹੈ, ਨਾ ਬਾਲਕ ਹੈ, ਸਦਾ ਦਿਆਲੂ ਰੂਪ ਵਾਲਾ ਹੈ।
He is deathless, childless and always Merciful Entity.
न काल है न बाल है सदीव दइआल रूप है ॥
LINE 12
ਅਗੰਜਹੈਅਭੰਜਹੈਅਭਰਮਹੈਅਭੂਤਹੈ੧੪੧੭੪॥॥॥
(ਉਹ) ਅਗੰਜ ਹੈ, ਅਭੰਜ ਹੈ, ਭਰਮ ਅਤੇ ਪੰਜ ਭੂਤਾਂ ਤੋਂ ਉੱਚਾ ਹੈ ॥੧੪॥੧੭੪॥
He is Indestructible, Invincible, Illusionless and Elementless. 14.174.
अगंज है अभंज है अभरम है अभूत है ॥१४॥१७४॥
LINE 13
ਅਛੇਦਛੇਦਹੈਸਦਾਅਗੰਜਗੰਜਗੰਜਹੈ
(ਉਹ) ਸਦਾ ਅਛੇਦ ਨੂੰ ਵੀ ਛੇਦਣ ਵਾਲਾ ਹੈ ਅਤੇ ਨਸ਼ਟ ਨਾ ਹੋਣ ਵਾਲਿਆਂ ਦਾ ਵੀ ਨਾਸ਼ਕ ਹੈ।
He always assails the unassailable, He is the Destroyer of the Indestructible.
अछेद छेद है सदा अगंज गंज गंज है ॥
LINE 14
ਅਭੂਤਅਭੇਖਹੈਬਲੀਅਰੂਪਰਾਗਰੰਗਹੈ
ਤੱਤ੍ਵਾਂ ਤੋਂ ਬਿਨਾ ਵੀ ਉਹ ਬਲਵਾਨ ਸਰੂਪ ਵਾਲਾ ਹੈ ਅਤੇ ਉਹ ਰਾਗਰੰਗ ਅਤੇ ਰੂਪ-ਰਹਿਤ ਹੈ।
His Elementless Garb is Powerful, He is the Original Form of Sound and Colour.
अभूत अभेख है बली अरूप राग रंग है ॥
LINE 15
ਦ੍ਵੈਖਹੈਭੇਖਹੈਕਾਮਕ੍ਰੋਧਕਰਮਹੈ
(ਉਸ ਵਿਚ) ਨਾ ਦ੍ਵੈਸ਼ ਹੈ, ਨਾ ਭੇਖ ਹੈ ਅਤੇ ਨਾ ਹੀ ਕਾਮ, ਕ੍ਰੋਧ ਅਤੇ ਕਰਮ ਹੈ।
He is without malice, garb, lust anger and action.
न द्वैख है न भेख है न काम क्रोध करम है ॥
LINE 16
ਜਾਤਹੈਪਾਤਹੈਚਿੱਤ੍ਰਚਿਹਨਬਰਨਹੈ੧੫੧੭੫॥॥॥
(ਉਸ ਦੀ) ਨਾ (ਕੋਈ) ਜਾਤਿ ਹੈ, ਨਾ ਬਰਾਦਰੀ ਹੈ ਅਤੇ ਨਾ ਹੀ (ਕੋਈ) ਚਿਤਰ, ਚਿੰਨ੍ਹ ਅਤੇ ਵਰਨ ਹੈ ॥੧੫॥੧੭੫॥
He is without caste, lineage, picture, mark and colour.15.175.
न जात है न पात है न चित्र चिहन बरन है ॥१५॥१७५॥
LINE 17
ਬਿਅੰਤਹੈਅਨੰਤਹੈਅਨੰਤਤੇਜਜਾਨੀਐ
(ਉਹ) ਬੇਅੰਤ ਹੈ, ਅਨੰਤ ਹੈ, (ਉਸ ਨੂੰ) ਬੇਅੰਤ ਤੇਜ ਵਾਲਾ ਜਾਣਨਾ ਚਾਹੀਦਾ ਹੈ।
He is Limitless, endless and be comprehended as consisting of endless Glory.
बिअंत है अनंत है अनंत तेज जानीऐ ॥
LINE 18
ਅਭੂਮਅਭਿੱਜਹੈਸਦਾਅਛਿੱਜਤੇਜਮਾਨੀਐ
(ਉਹ) ਖ਼ਾਕੀ (ਪਾਰਥਿਵ) ਨਹੀਂ ਹੈ, ਪ੍ਰਭਾਵਿਤ ਹੋਣ ਵਾਲਾ ਨਹੀਂ ਹੈ, (ਉਸ ਨੂੰ) ਸਦਾ ਨਾ ਛਿਝਣ ਵਾਲਾ ਤੇਜ ਮੰਨਣਾ ਚਾਹੀਦਾ ਹੈ।
He is unearthly and unappeasable and be considered as consisting of unassailable Glory.
अभूम अभिज है सदा अछिज तेज मानीऐ ॥
LINE 19
ਆਧਹੈਬਿਆਧਹੈਅਗਾਧਰੂਪਲੇਖੀਐ
(ਉਸ ਨੂੰ) ਨਾ ਮਾਨਸਿਕ ਰੋਗ ਹੈ, ਨਾ ਸ਼ਰੀਰਕ ਰੋਗ ਹੈ; (ਉਸ ਨੂੰ) ਅਗਾਧ ਰੂਪ ਵਾਲਾ ਗਿਣਨਾ ਚਾਹੀਦਾ ਹੈ।
He is without the ailments of body and mind and be Known as the lord of Unfathomable form.
न आध है न बिआध है अगाध रूप लेखीऐ ॥
LINE 20
ਅਦੋਖਹੈਅਦਾਗਹੈਅਛੈਪ੍ਰਤਾਪਪੇਖੀਐ੧੬੧੭੬॥॥॥
(ਉਹ) ਦੋਖ ਤੋਂ ਬਿਨਾ ਹੈ, ਦਾਗ਼ ਤੋਂ ਰਹਿਤ ਹੈ, (ਉਸ ਨੂੰ) ਸਦਾ ਨਸ਼ਟ ਨਾ ਹੋਣ ਵਾਲੇ ਪ੍ਰਤਾਪ ਵਾਲਾ ਵੇਖਣਾ ਚਾਹੀਦਾ ਹੈ ॥੧੬॥੧੭੬॥
He is Without blemish and stain and be visualised as consisting of Indestructible Glory.16.176
अदोख है अदाग है अछै प्रताप पेखीऐ ॥१६॥१७६॥
LINE 21
ਕਰਮਹੈਭਰਮਹੈਧਰਮਕੋਪ੍ਰਭਾਉਹੈ
(ਉਸ ਵਿਚ) ਨਾ ਕਰਮ ਹੈ, ਨਾ ਭਰਮ ਹੈ; (ਉਸ ਉਤੇ) ਨਾ ਧਰਮ ਦਾ ਪ੍ਰਭਾਵ ਹੈ।
He is beyond the impact of action, illusion and religion.
न करम है न भरम है न धरम को प्रभाउ है ॥
LINE 22
ਜੰਤ੍ਰਹੈਤੰਤ੍ਰਹੈਮੰਤ੍ਰਕੋਰਲਾਉਹੈ
ਉਹ ਨਾ ਯੰਤ੍ਰਾਂ ਵਿਚ, ਨਾ ਤੰਤ੍ਰਾਂ ਵਿਚ ਅਤੇ ਨਾ ਹੀ ਮੰਤ੍ਰਾਂ ਵਿਚ ਰਲਿਆ ਹੋਇਆ ਹੈ।
He is neither Yantra, nor Tantra nor a blend of slander.
न जंत्र है न तंत्र है न मंत्र को रलाउ है ॥
LINE 23
ਛਲਹੈਛਿਦ੍ਰਹੈਛਿਦ੍ਰਕੋਸਰੂਪਹੈ
(ਉਹ) ਨਾ ਛਲ ਹੈ, ਨਾ ਛਿਦ੍ਰ ਹੈ ਅਤੇ ਨਾ ਹੀ ਛਿਦ੍ਰ (ਨੁਕਸ) ਵਾਲਾ ਸਰੂਪ ਰਖਦਾ ਹੈ।
He is neither deceit, nor malice nor a form of slander.
न छल है न छिद्र है न छिद्र को सरूप है ॥
LINE 24
ਅਭੰਗਹੈਅਨੰਗਹੈਅਗੰਜਸੀਬਿਭੂਤਹੈ੧੭੧੭੭॥॥॥
(ਉਹ) ਨਾਸ਼ ਤੋਂ ਬਿਨਾ, ਸ਼ਰੀਰ ਤੋਂ ਬਿਨਾ ਅਤੇ ਨਸ਼ਟ ਨਾ ਹੋਣ ਵਾਲੀ ਸੰਪਦਾ ਹੈ ॥੧੭॥੧੭੭॥
He is Indivisible, limbless and treasure of unending equipment.17.177.
अभंग है अनंग है अगंज सी बिभूत है ॥१७॥१७७॥
LINE 25
ਕਾਮਹੈਕ੍ਰੋਧਹੈਲੋਭਮੋਹਕਾਰਹੈ
(ਉਸ ਨੂੰ) ਨਾ ਕਾਮ ਹੈ, ਨਾ ਕ੍ਰੋਧ ਹੈ ਅਤੇ ਨਾ ਲੋਭ, ਮੋਹ ਅਤੇ ਹੰਕਾਰ ('ਕਾਰ') ਹੈ।
He is without the activity of lust, anger, greed and attachment.
न काम है न क्रोध है न लोभ मोह कार है ॥
LINE 26
ਆਧਹੈਗਾਧਹੈਬਿਆਧਕੋਬਿਚਾਰਹੈ
ਉਹ ਨਾ ਆਧਿ ਹੈ, ਨਾ ਹੀ (ਕਿਸੇ ਪ੍ਰਾਪਤੀ ਦੀ ਉਸ ਨੂੰ) ਚਾਹ ('ਗਾਧ') ਹੈ ਅਤੇ ਨਾ ਹੀ ਵਿਆਧਿ ਦਾ ਵਿਚਾਰ ਹੈ।
He, the Unfathomable Lord, is without the concepts of the ailments of the body and mind.
न आध है न गाध है न बिआध को बिचार है ॥
LINE 27
ਰੰਗਰਾਗਰੂਪਹੈਰੂਪਰੇਖਰਾਰਹੈ
(ਉਹ) ਨਾ ਰੰਗ, ਰਾਗ ਅਤੇ ਸਰੂਪ ਵਾਲਾ ਹੈ, ਨਾ ਹੀ ਰੂਪਰੇਖਾ ਦੀ ਕੋਈ ਰੜਕ ਹੈ।
He is without affection for colour and form, He is without the dispute of beauty and line.
न रंग राग रूप है न रूप रेख रार है ॥
LINE 28
ਹਾਉਹੈਭਾਉਹੈਦਾਉਕੋਪ੍ਰਕਾਰਹੈ੧੮੧੭੮॥॥॥
(ਉਸ ਵਿਚ) ਨਾ ਹਾਵ-ਭਾਵ ਹੈ ਅਤੇ ਨਾ ਹੀ ਦਾਉ-ਪੇਚ ਦਾ ਕੋਈ ਢੰਗ ਹੈ ॥੧੮॥੧੭੮॥
He is without gesticulation and charm and any kind of deception. 18.178.
न हाउ है न भाउ है न दाउ को प्रकार है ॥१८॥१७८॥
LINE 29
ਗਜਾਧਪੀਨਰਾਧਪੀਕਰੰਤਸੇਵਹੈਸਦਾ
(ਜਿਸ ਦੀ) (ਐਰਾਵਤ ਦਾ ਸੁਆਮੀ) ਇੰਦਰ ਅਤੇ (ਨਰਾਂ ਦਾ ਸੁਆਮੀ) ਕੁਬੇਰ ਸਦਾ ਸੇਵਾ ਕਰਦੇ ਹਨ;
Indra and Kuber are always at Thy service.
गजाधपी नराधपी करंत सेव है सदा ॥
LINE 30
ਸਿਤਸੁਤੀਤਪਸਪਤੀਬਨਸਪਤੀਜਪਸਸਦਾ
(ਜਿਸ ਦਾ) ਚੰਦ੍ਰਮਾ ('ਸਿਤਸਪਤੀ') ਸੂਰਜ ਅਤੇ ਵਰੁਣ ਸਦਾ ਜਪ ਕਰਦੇ ਹਨ,
The moon, sun and Varuna ever repeat Thy Name.
सितसुती तपसपती बनसपती जपस सदा ॥
LINE 31
ਅਗਸਤਆਦਿਜੇਬਡੇਤਪਸਪਤੀਬਿਸੇਖੀਐ
ਅਗਸਤ ਆਦਿ ਵੱਡੇ ਵੱਡੇ ਵਿਸ਼ੇਸ਼ ਤਪਸਵੀ
All the distinctive and great ascetics including Agastya etc;
अगसत आदि जे बडे तपसपती बिसेखीऐ ॥
LINE 32
ਬਿਅੰਤਬਿਅੰਤਬਿਅੰਤਕੋਕਰੰਤਪਾਠਪੇਖੀਐ੧੯੧੭੯॥॥॥
(ਸਭ ਉਸ ਨੂੰ) ਬੇਅੰਤ ਬੇਅੰਤ ਬੇਅੰਤ ਕਹਿੰਦੇ ਵੇਖੇ ਗਏ ਹਨ ॥੧੯॥੧੭੯॥
See them reciting the Praises of the Infinite and Limitless Lord.19.179.
बिअंत बिअंत बिअंत को करंत पाठ पेखीऐ ॥१९॥१७९॥
LINE 33
ਅਗਾਧਆਦਿਦੇਵਕੀਅਨਾਦਬਾਤਮਾਨੀਐ
ਉਸ ਅਗਾਧ, ਆਦਿ ਦੇਵ ਦੀ ਗੱਲ (ਬ੍ਰਿਤਾਂਤ) ਅਨਾਦਿ ਹੈ।
The discourse of that Profound and Primal Lord is without beginning.
अगाध आदि देवकी अनाद बात मानीऐ ॥
LINE 34
ਜਾਤਪਾਤਮੰਤ੍ਰਮਿੱਤ੍ਰਸੱਤ੍ਰਸਨੇਹਜਾਨੀਐ
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਹੀ (ਉਸ ਦਾ ਕੋਈ) ਸਲਾਹਕਾਰ, ਮਿਤਰ, ਵੈਰੀ ਅਤੇ ਸਨੇਹੀ ਸਮਝਣਾ ਚਾਹੀਦਾ ਹੈ।
He hath no caste, lineage, adviser, friend, enemy and love.
न जात पात मंत्र मित्र सत्र सनेह जानीऐ ॥
LINE 35
ਸਦੀਵਸਰਬਲੋਕਕੇਕ੍ਰਿਪਾਲਖਿਆਲਮੈਰਹੈ
(ਜੋ ਵਿਅਕਤੀ) ਸਦਾ ਸਭ ਲੋਕਾਂ ਉਤੇ ਕ੍ਰਿਪਾਲੂ (ਪਰਮ ਸੱਤਾ) ਨੂੰ ਆਪਣੇ ਧਿਆਨ ਵਿਚ ਰਖਦੇ ਹਨ,
I may always remain absorbed in the Beneficent Lord of all the worlds.
सदीव सरब लोक के क्रिपाल खिआल मै रहै ॥
LINE 36
ਤੁਰੰਤਦ੍ਰੋਹਦੇਹਕੇਅਨੰਤਭਾਂਤਿਸੋਦਹੈ੨੦੧੮੦॥॥॥
(ਉਨ੍ਹਾਂ ਦੀ) ਦੇਹ ਦੇ ਅਨੇਕ ਤਰ੍ਹਾਂ ਦੇ ਦੁਖ ਤੁਰਤ ਹੀ ਸੜ ਜਾਂਦੇ ਹਨ ॥੨੦॥੧੮੦॥
That Lord removes immediately all the infinite agonies of the body. 20.180.
तुरंत द्रोह देह के अनंत भांति सो दहै ॥२०॥१८०॥
LINE 37
ਤ੍ਵਪ੍ਰਸਾਦਿਰੂਆਲਛੰਦ
ਤੇਰੀ ਕ੍ਰਿਪਾ ਨਾਲ: ਰੂਆਮਲ ਛੰਦ:
By Thy Grace. Rooaal Stanza.
त्व प्रसादि ॥ रूआल छंद ॥
LINE 38
ਰੂਪਰਾਗਰੇਖਰੰਗਜਨਮਮਰਨਬਿਹੀਨ
(ਜਿਸ ਦਾ) ਰੂਪ, ਰਾਗ, ਰੇਖਾ ਅਤੇ ਰੰਗ ਨਹੀਂ ਹੈ ਅਤੇ (ਜੋ) ਜਨਮ-ਮਰਨ ਤੋਂ ਰਹਿਤ ਹੈ,
He is without form, affection, mark and colour and also without birth and death.
रूप राग न रेख रंग न जनम मरन बिहीन ॥
LINE 39
ਆਦਿਨਾਥਅਗਾਧਪੁਰਖਸੁਧਰਮਕਰਮਪ੍ਰਬੀਨ
(ਜੋ) ਮੁੱਢ-ਕਦੀਮ ਦਾ ਸਭ ਦਾ ਸੁਆਮੀ, ਅਗਾਧ ਪੁਰਖ ਹੈ ਅਤੇ ਧਰਮ ਕਰਮ ਵਿਚ ਪ੍ਰਬੀਨ ਹੈ;
He is the Primal Master, Unfathomable and All-Pervading Lord and also adept in pious actions.
आदि नाथ अगाध पुरख सु धरम करम प्रबीन ॥
LINE 40
ਜੰਤ੍ਰਮੰਤ੍ਰਤੰਤ੍ਰਜਾਕੋਆਦਿਪੁਰਖਅਪਾਰ
(ਜਿਸ ਨੂੰ) ਯੰਤ੍ਰ, ਮੰਤ੍ਰ ਅਤੇ ਤੰਤ੍ਰ ਆਦਿ (ਵਸ ਵਿਚ ਨਹੀਂ) ਕਰ ਸਕਦੇ ਅਤੇ ਜੋ ਆਦਿ ਪੁਰਖ ਅਤੇ ਅਪਾਰ ਹੈ;
He is the Primal and Infinite Purusha without any Yantra, Mantra and Tantra.
जंत्र मंत्र न तंत्र जा को आदि पुरख अपार ॥
LINE 41
ਹਸਤਕੀਟਬਿਖੈਬਸੈਸਭਠਉਰਮੈਨਿਰਧਾਰ੧੧੮੧॥॥॥
(ਜੋ) ਹਾਥੀ ਤੋਂ ਲੈ ਕੇ ਕੀੜੇ ਤਕ ਵਿਚ ਵਸਦਾ ਹੈ ਅਤੇ ਜੋ ਸਾਰੀਆਂ ਥਾਂਵਾਂ ਵਿਚ ਬਿਨਾ ਕਿਸੇ ਆਧਾਰ ਦੇ ਮੌਜੂਦ ਹੈ ॥੧॥੧੮੧॥
He abides in both the elephant and the ant, and be considered living at all the places. 1.181.
हसत कीट बिखै बसै सभ ठउर मै निरधार ॥१॥१८१॥
LINE 42
ਜਾਤਿਪਾਤਿਤਾਤਜਾਕੋਮੰਤ੍ਰਮਾਤਮਿੱਤ੍ਰ
ਜਿਸ ਦੀ (ਕੋਈ) ਜਾਤਿ, ਬਰਾਦਰੀ, ਪਿਤਾ, ਮਾਤਾ, ਸਲਾਹਕਾਰ ਅਤੇ ਮਿਤਰ ਨਹੀਂ ਹੈ;
He is without caste, lineage, father, mother, adviser and friend.
जाति पाति न तात जा को मंत्र मात न मित्र ॥
LINE 43
ਸਰਬਠਉਰਬਿਖੈਰਮਿਓਜਿਹਚਕ੍ਰਚਿਹਨਚਿਤ੍ਰ
ਜੋ ਸਭ ਥਾਂਵਾਂ ਵਿਚ ਰਮਣ ਕਰ ਰਿਹਾ ਹੈ ਅਤੇ ਜਿਸ ਦਾ ਕੋਈ ਚਿੰਨ੍ਹ-ਚੱਕਰ ਅਤੇ ਸਰੂਪ ('ਚਿਤ੍ਰ') ਨਹੀਂ ਹੈ;
He is All-Pervading, and without mark, sign and picture.
सरब ठउर बिखै रमिओ जिह चक्र चिहन न चित्र ॥
LINE 44
ਆਦਿਦੇਵਉਦਾਰਮੂਰਤਿਅਗਾਧਨਾਥਅਨੰਤ
(ਜੋ) ਆਦਿ-ਦੇਵ, ਉਦਾਰ ਸੁਭਾ ਵਾਲਾ, ਅਗਾਧ ਅਤੇ ਅਨੰਤ ਸੁਆਮੀ ਹੈ;
He is the Primal Lord, beneficent Entity, Unfathomable and Infinite Lord.
आदि देव उदार मूरति अगाध नाथ अनंत ॥
LINE 45
ਆਦਿਅੰਤਜਾਨੀਐਅਬਿਖਾਦਦੇਵਦੁਰੰਤ੨੧੮੨॥॥॥
(ਜਿਸ ਦੇ) ਆਦਿ ਅਤੇ ਅੰਤ ਦਾ ਪਤਾ ਨਹੀਂ (ਅਤੇ ਜੋ) ਬਖੇੜਿਆਂ ਤੋਂ ਮੁਕਤ ਅਤੇ ਬੇਅੰਤ ਇਸ਼ਟ-ਦੇਵ ਹੈ ॥੨॥੧੮੨॥
His Beginning and End are unknown and He is far away from conflicts.2.182.
आदि अंत न जानीऐ अबिखाद देव दुरंत ॥२॥१८२॥
LINE 46
ਦੇਵਭੇਵਜਾਨਹੀਜਿਹਮਰਮਬੇਦਕਤੇਬ
ਜਿਸ ਦਾ ਭੇਦ ਦੇਵਤੇ ਨਹੀਂ ਜਾਣਦੇ ਅਤੇ (ਨ ਹੀ ਉਸ ਦਾ) ਰਹੱਸ ਵੇਦ ਅਤੇ ਕਤੇਬ ਪਾ ਸਕੇ ਹਨ।
His secrets are not known to gods and also the Vedas and Semitic texts.
देव भेव न जानही जिह मरम बेद कतेब ॥
LINE 47
ਸਨਕਸਨਕੇਸਨੰਦਨਪਾਵਹੀਹਸੇਬ
ਬ੍ਰਹਮਾ ('ਸਨਕੇਸ') ਸਨਕ, ਆਦਿ ਸੇਵਾ ਕਰ ਕੇ ਜਿਸ ਦਾ ਅਨੁਮਾਨ ਨਹੀਂ ਲਗਾ ਸਕੇ।
Sanak, Sanandan etc; the Sons of Brahma could not know His secret in spite of their service.
सनक औ सनकेस नंदन पावही न हसेब ॥
LINE 48
ਜੱਛਕਿੰਨਰਮੱਛਮਾਨਸਮੁਰਗਉਰਗਅਪਾਰ
ਯਕਸ਼, ਕਿੰਨਰ, ਮੱਛ, ਮਨੁੱਖ, ਪੰਛੀ ('ਮੁਰਗ') ਸੱਪ (ਆਦਿ ਉਸ ਦੇ ਭੇਦ ਨੂੰ ਨਹੀਂ ਪਾ ਸਕੇ)
Also Yakshas, Kinnars, fishes, men and many beings and serpents of the nether-world.
जच्छ किंनर मच्छ मानस मुरग उरग अपार ॥
LINE 49
ਨੇਤਿਨੇਤਿਪੁਕਾਰਹੀਸਿਵਸਕ੍ਰਮੁਖਚਾਰ੩੧੮੩॥॥॥
ਸ਼ਿਵ, ਇੰਦਰ ('ਸਕ੍ਰ') ਬ੍ਰਹਮਾ (ਜਿਸ ਨੂੰ) ਬੇਅੰਤ ਬੇਅੰਤ ਕਹਿੰਦੇ ਹਨ ॥੩॥੧੮੩॥
The gods Shiva, Indra and Brahma repeat 'Neti, Neti' about Him.3.183.
नेति नेति पुकार ही सिव सक्र औ मुखचार ॥३॥१८३॥
LINE 50
ਸਰਬਸਪਤਪਤਾਰਕੇਤਰਜਾਪਹੀਜਿਹਜਾਪ
ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਿਸ ਦਾ ਜਾਪ ਜਪਿਆ ਜਾਂਦਾ ਹੈ,
All the beings of the seven nether-worlds down below repeats His Name.
सरब सपत पतार के तर जाप ही जिह जाप ॥
LINE 51
ਆਦਿਦੇਵਅਗਾਧਿਤੇਜਅਨਾਦਮੂਰਤਿਅਤਾਪ
(ਉਹ) ਆਦਿ ਦੇਵ ਅਗਾਧ ਤੇਜ ਵਾਲਾ, ਅਨਾਦਿ ਸਰੂਪ ਵਾਲਾ ਅਤੇ ਦੁਖਾਂ ਤੋਂ ਰਹਿਤ ਹੈ,
He is the Primal Lord of Unfathomable Glory, the Beginningless and Anguishless Entity.
आदि देव अगाधि तेज अनाद मूरति अताप ॥
LINE 52
ਜੰਤ੍ਰਮੰਤ੍ਰਆਵਈਕਰਤੰਤ੍ਰਮੰਤ੍ਰਕੀਨ
(ਉਹ) ਯੰਤ੍ਰ, ਮੰਤ੍ਰ ਨਾਲ ਹੱਥ ਨਹੀਂ ਆਉਂਦਾ, ਤੰਤ੍ਰ-ਮੰਤ੍ਰ ਨਾਲ ਵਸ ਨਹੀਂ ਕੀਤਾ ਜਾ ਸਕਦਾ।
He cannot be overpowered by Yantras and Mantras, He never yielded before Tantras and Mantras.
जंत्र मंत्र न आवई कर तंत्र मंत्र न कीन ॥
LINE 53
ਸਰਬਠਉਰਰਹਿਓਬਿਰਾਜਧਿਰਾਜਰਾਜਪ੍ਰਬੀਨ੪੧੮੪॥॥॥
(ਉਹ) ਸਭ ਦਾ ਸੁਆਮੀ ਸਾਰੇ ਸਥਾਨਾਂ ਵਿਚ ਪ੍ਰਬੀਨਤਾ-ਪੂਰਵਕ ਬਿਰਾਜਮਾਨ ਹੈ ॥੪॥੧੮੪॥
That superb Sovereign is All-Pervading and Scans all.4.184.
सरब ठउर रहिओ बिराज धिराज राज प्रबीन ॥४॥१८४॥
LINE 54
ਜੱਛਗੰਧ੍ਰਬਦੇਵਦਾਨੋਬ੍ਰਹਮਛੱਤ੍ਰੀਅਨਮਾਹਿ
(ਉਹ) ਯਕਸ਼ਾਂ, ਗੰਧਰਬਾਂ, ਦੇਵਤਿਆਂ, ਦੈਂਤਾ, ਬ੍ਰਾਹਮਣਾਂ, ਛਤ੍ਰੀਆਂ ਵਿਚ ਨਹੀਂ ਹੈ;
He is neither in Yakshas, Gandharvas, gods and demons, nor in Brahmins and Kshatriyas.
जच्छ गंध्रब देव दानो न ब्रहम छत्रीअन माहि ॥
LINE 55
ਬੈਸਨੰਕੇਬਿਖੈਬਿਰਾਜੈਸੂਦ੍ਰਭੀਵਹਨਾਹਿ
ਉਹ ਵੈਸ਼ਣਵਾਂ ਅਤੇ ਸ਼ੂਦਰਾਂ ਵਿਚ ਵੀ ਨਹੀਂ ਬਿਰਾਜਦਾ।
He is neither in Vaishnavas nor in Shudras.
बैसनं के बिखै बिराजै सूद्र भी वह नाहि ॥
LINE 56
ਗੂੜਗਉਡਭੀਲਭੀਕਰਬ੍ਰਹਮਸੇਖਸਰੂਪ
(ਉਹ) ਨਾ ਗੰਭੀਰ ਗੌੜ, ਭਿਆਨਕ ਭੀਲ ਅਤੇ ਬ੍ਰਾਹਮਣ ਤੇ ਸ਼ੇਖ ਦੇ ਸਰੂਪ ਵਿਚ ਹੈ।
He is neither in Rajputs, Gaurs and Bhils, nor in Brahmins and Sheikths.
गूड़ गउड न भील भीकर ब्रहम सेख सरूप ॥
LINE 57
ਰਾਤਿਦਿਵਸਮੱਧਉਰਧਭੂਮਅਕਾਸਅਨੂਪ੫੧੮੫॥॥॥
(ਉਹ) ਅਨੂਪਮ ਨਾ ਰਾਤ ਦਿਨ ਵਿਚ ਹੈ ਅਤੇ ਨਾ ਹੀ ਪਾਤਾਲ, ਧਰਤੀ ਅਤੇ ਆਕਾਸ਼ ਵਿਚ ਹੈ ॥੫॥੧੮੫॥
He is neither within night and day; He, the Unique Lord is also not within earth, sky and nether-world.5.185.
राति दिवस न मद्ध उरध न भूम अकास अनूप ॥५॥१८५॥
LINE 58
ਜਾਤਿਜਨਮਕਾਲਕਰਮਧਰਮਕਰਮਬਿਹੀਨ
(ਜਿਸ ਦੀ) ਨਾ ਜਾਤਿ ਹੈ, ਨਾ ਜਨਮ ਹੈ, ਨਾ ਮ੍ਰਿਤੂ ਹੈ, ਨਾ ਕਰਮ ਹੈ ਅਤੇ (ਜੋ) ਨਾ ਧਰਮ-ਕਰਮ ਤੋਂ ਰਹਿਤ ਹੈ।
He is without caste, birth, death and action and also without the impact of religious rituals.
जाति जनम न काल करम न धरम करम बिहीन ॥
LINE 59
ਤੀਰਥਜਾਤ੍ਰਦੇਵਪੂਜਾਗੋਰਕੇਅਧੀਨ
(ਜੋ) ਤੀਰਥ-ਯਾਤ੍ਰਾ, ਦੇਵ-ਪੂਜਾ ਅਤੇ ਮੜ੍ਹੀ-ਮਸਾਣਾਂ ਦੀ ਪੂਜਾ ਦੇ ਅਧੀਨ ਵੀ ਨਹੀਂ ਹੈ,
He is beyond the impact of pilgrimage, worship of deities and the sacrament of creation.
तीरथ जात्र न देव पूजा गोर के न अधीन ॥
LINE 60
ਸਰਬਸਪਤਪਤਾਰਕੇਤਰਜਾਨੀਐਜਿਹਜੋਤ
ਜਿਸ ਦੀ ਜੋਤਿ ਸਾਰੇ ਸੱਤਾਂ ਪਾਤਾਲਾਂ ਦੇ ਹੇਠਾਂ ਜਾਣੀ ਜਾਂਦੀ ਹੈ।
His Light Pervades in all the beings of the seven nether-worlds down below.
सरब सपत पतार के तर जानीऐ जिह जोत ॥
LINE 61
ਸੇਸਨਾਮਸਹੰਸ੍ਰਫਨਨਹਿਨੇਤਪੂਰਨਹੋਤ੬੧੮੬॥॥॥
ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ ਵੀ ਨਿਤ ਨਵੇਂ ਨਾਂਵਾਂ ਨਾਲ (ਉਸ ਦੇ) ਸਾਰੇ ਨਾਂ ਸਿਮਰ ਨਹੀਂ ਸਕਿਆ ਹੈ ॥੬॥੧੮੬॥
The Sheshananga with his thousand hoods repeats His Names, but still short of his efforts.6.186.
सेस नाम सहंस्र फन नहि नेत पूरन होत ॥६॥१८६॥
LINE 62
ਸੋਧਿਸੋਧਿਹਟੇਸਭੈਸੁਰਬਿਰੋਧਦਾਨਵਸਰਬ
ਸਾਰੇ ਦੇਵਤੇ (ਉਸ ਨੂੰ) ਲਭ ਲਭ ਕੇ ਥਕ ਗਏ ਹਨ ਅਤੇ ਸਾਰੇ ਦੈਂਤ ਵਿਰੋਧ ਕਰ ਕਰ ਕੇ (ਹਾਰ ਗਏ ਹਨ)।
All the gods and demons have grown tired in His search.
सोधि सोधि हटे सभै सुर बिरोध दानव सरब ॥
LINE 63
ਗਾਇਗਾਇਹਟੇਗੰਧ੍ਰਬਗਵਾਇਕਿੰਨਰਗਰਬ
(ਉਸ ਨੂੰ) ਗਾਉਂਦੇ ਗਾਉਂਦੇ ਗੰਧਰਬ ਥਕ ਗਏ ਹਨ ਅਤੇ ਕਿੰਨਰ (ਵੀ ਵਾਜੇ ਵਜਾ ਵਜਾ ਕੇ) ਆਪਣਾ ਗੌਰਵ ਗੰਵਾ ਚੁਕੇ ਹਨ।
The ego of Gandharvas and Kinnars has been shattered by singing His Praises continuously.
गाइ गाइ हटे गंध्रब गवाइ किंनर गरब ॥
LINE 64
ਪੜ੍ਹਤਪੜ੍ਹਤਥਕੇਮਹਾਕਬਿਗੜ੍ਹਤਗਾੜ੍ਹਅਨੰਤ
ਮਹਾ ਕਵੀ ਵੀ ਅਨੰਤ ਕਾਵਿ ਰਚ ਕੇ ਅਤੇ ਉਨ੍ਹਾਂ ਨੂੰ ਪੜ੍ਹ ਪੜ੍ਹ ਕੇ ਥਕ ਗਏ ਹਨ।
The great poets have become weary of reading and composing their innumerable epics.
पढ़त पढ़त थके महा कबि गढ़त गाढ़ अनंत ॥
LINE 65
ਹਾਰਿਹਾਰਿਕਹਿਓਸਭੂਮਿਲਿਨਾਮਨਾਮਦੁਰੰਤ੭੧੮੭॥॥॥
(ਪਰ) ਹਾਰ ਕੇ ਸਭ ਇਸ ਨਤੀਜੇ ਉਤੇ ਪਹੁੰਚੇ ਹਨ ਕਿ (ਉਸ ਪਰਮਾਤਮਾ ਦੇ ਸਾਰੇ) ਨਾਂਵਾਂ ਦਾ ਅੰਤ ਪਾ ਸਕਣਾ ਬਹੁਤ ਔਖਾ ਹੈ ॥੭॥੧੮੭॥
All have ultimately declared that the meditation on the Name of the Lord is a very hard task. 7.187.
हारि हारि कहिओ सभू मिलि नाम नाम दुरंत ॥७॥१८७॥
LINE 66
ਬੇਦਭੇਦਪਾਇਓਲਖਿਓਸੇਬਕਤੇਬ
(ਉਸ ਦਾ) ਵੇਦਾਂ ਨੇ ਭੇਦ ਨਹੀਂ ਪਾਇਆ ਅਤੇ ਨਾ ਕਤੇਬਾਂ ਨੇ (ਉਸ) ਸੇਵਾ ਕਰਨ ਯੋਗ ਦਾ ਅੰਤ ਵੇਖਿਆ ਹੈ।
The Vedas have not been able to know His mystery and the Semitic Scriptures could not comprehend His service.
बेद भेद न पाइओ लखिओ न सेब कतेब ॥
LINE 67
ਦੇਵਦਾਨੋਮੂੜਮਾਨੋਜਛਜਾਨੈਜੇਬ
ਜਿਸ ਦੀ ਸ਼ਕਲ ('ਜੇਬ') ਨੂੰ ਯਕਸ਼ ਨਹੀਂ ਜਾਣ ਸਕੇ ਅਤੇ ਦੇਵਤੇ ਅਤੇ ਦੈਂਤ ਮਾਨੋ (ਜਾਣਨ ਦਾ ਯਤਨ ਕਰਦੇ ਕਰਦੇ) ਮੂਰਖ ਸਿੱਧ ਹੋ ਗਏ ਹੋਣ।
The gods, demons and men are foolish and the Yakshas do not know His Glory.
देव दानो मूड़ मानो जछ न जानै जेब ॥
LINE 68
ਭੂਤਭੱਬਭਵਾਨਭੂਪਤਆਦਿਨਾਥਅਨਾਥ
(ਉਹ ਪ੍ਰਭੂ) ਭੂਤ, ਭਵਿਖ ਅਤੇ ਵਰਤਮਾਨ ਦਾ ਰਾਜਾ ਹੈ ਅਤੇ ਆਦਿ ਨਾਥ ਅਤੇ ਨਾਸ਼ ਤੋਂ ਰਹਿਤ ਹੈ।
He is the king of past, present and future and Primal Master of the Masterless.
भूत भब भवान भूपत आदि नाथ अनाथ ॥
LINE 69
ਅਗਨਿਬਾਇਜਲੇਥਲੇਮਹਿਸਰਬਠਉਰਨਿਵਾਸ੮੧੮੮॥॥॥
(ਉਸ ਦਾ) ਅਗਨੀ, ਵਾਯੂ, ਜਲ, ਥਲ ਆਦਿ ਸਭਨਾਂ ਸਥਾਨਾਂ ਵਿਚ ਵਾਸਾ ਹੈ ॥੮॥੧੮੮॥
He abides at all the places including fire, air, water and earth.8.188.
अगनि बाइ जले थले महि सरब ठउर निवास ॥८॥१८८॥
LINE 70
ਦੇਹਗੇਹਨੇਹਸਨੇਹਅਬੇਹਨਾਥਅਜੀਤ
(ਜਿਸ ਦਾ) ਸ਼ਰੀਰ ਅਤੇ ਘਰ ਨਾਲ ਸਨੇਹ ਨਹੀਂ ਹੈ ਅਤੇ ਜੋ ਅਜਿਤ ਅਤੇ ਨਾ ਵਿੰਨ੍ਹੇ ਜਾ ਸਕਣ ਵਾਲਾ ਸੁਆਮੀ ਹੈ।
He hath no affection for body or love for home, He is Invincible and Unconquerable Lord.
देह गेह न नेह सनेह अबेह नाथ अजीत ॥
LINE 71
ਸਰਬਗੰਜਨਸਰਬਭੰਜਨਸਰਬਤੇਅਨਭੀਤ
(ਜੋ) ਸਭ ਨੂੰ ਨਸ਼ਟ ਕਰਨ ਵਾਲਾ, ਸਭ ਨੂੰ ਤੋੜਨ ਵਾਲਾ ਅਤੇ ਸਭ ਦੇ ਡਰ ਤੋਂ ਰਹਿਤ ਹੈ।
He is Destroyer and defacer of all, He is without malice and Merciful to all.
सरब गंजन सरब भंजन सरब ते अनभीत ॥
LINE 72
ਸਰਬਕਰਤਾਸਰਬਹਰਤਾਸਰਬਦ੍ਯਾਲਅਦ੍ਵੇਖ
(ਜੋ) ਸਭ ਦਾ ਕਰਤਾ, ਸਭ ਦਾ ਨਾਸ਼ਕ, ਸਭ ਉਤੇ ਦਿਆਲੂ ਅਤੇ ਅਦ੍ਵੈਸ਼ ਹੈ।
He is Creator and Destroyer of all, He is without malice and Merciful to all.
सरब करता सरब हरता सरब द्याल अद्वेख ॥