GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 273
Display Settings
ਬ੍ਰਹਮਗਿਆਨੀਕੀਦ੍ਰਿਸਟਿਅੰਮ੍ਰਿਤੁਬਰਸੀ
ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ।
Nectar rains down from the glance of the God-conscious being.
ਬ੍ਰਹਮਗਿਆਨੀਬੰਧਨਤੇਮੁਕਤਾ
ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,
The God-conscious being is free from entanglements.
ਬ੍ਰਹਮਗਿਆਨੀਕੀਨਿਰਮਲਜੁਗਤਾ
ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ।
The lifestyle of the God-conscious being is spotlessly pure.
ਬ੍ਰਹਮਗਿਆਨੀਕਾਭੋਜਨੁਗਿਆਨੁ
(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),
Spiritual wisdom is the food of the God-conscious being.
ਨਾਨਕਬ੍ਰਹਮਗਿਆਨੀਕਾਬ੍ਰਹਮਧਿਆਨੁ॥੩॥
ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩॥
O Nanak, the God-conscious being is absorbed in God's meditation. ||3||
ਬ੍ਰਹਮਗਿਆਨੀਏਕਊਪਰਿਆਸ
ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;
The God-conscious being centers his hopes on the One alone.
ਬ੍ਰਹਮਗਿਆਨੀਕਾਨਹੀਬਿਨਾਸੁ
ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।
The God-conscious being shall never perish.
ਬ੍ਰਹਮਗਿਆਨੀਕੈਗਰੀਬੀਸਮਾਹਾ
ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,
The God-conscious being is steeped in humility.
ਬ੍ਰਹਮਗਿਆਨੀਪਰਉਪਕਾਰਉਮਾਹਾ
ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।
The God-conscious being delights in doing good to others.
ਬ੍ਰਹਮਗਿਆਨੀਕੈਨਾਹੀਧੰਧਾ
ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,
The God-conscious being has no worldly entanglements.
ਬ੍ਰਹਮਗਿਆਨੀਲੇਧਾਵਤੁਬੰਧਾ
(ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ।
The God-conscious being holds his wandering mind under control.
ਬ੍ਰਹਮਗਿਆਨੀਕੈਹੋਇਸੁਭਲਾ
ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,
The God-conscious being acts in the common good.
ਬ੍ਰਹਮਗਿਆਨੀਸੁਫਲਫਲਾ
ਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।
The God-conscious being blossoms in fruitfulness.
ਬ੍ਰਹਮਗਿਆਨੀਸੰਗਿਸਗਲਉਧਾਰੁ
ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,
In the Company of the God-conscious being, all are saved.
ਨਾਨਕਬ੍ਰਹਮਗਿਆਨੀਜਪੈਸਗਲਸੰਸਾਰੁ॥੪॥
(ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥
O Nanak, through the God-conscious being, the whole world meditates on God. ||4||
ਬ੍ਰਹਮਗਿਆਨੀਕੈਏਕੈਰੰਗ
ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),
The God-conscious being loves the One Lord alone.
ਬ੍ਰਹਮਗਿਆਨੀਕੈਬਸੈਪ੍ਰਭੁਸੰਗਿ
(ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।
The God-conscious being dwells with God.
ਬ੍ਰਹਮਗਿਆਨੀਕੈਨਾਮੁਆਧਾਰੁ
ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ,
The God-conscious being takes the Naam as his Support.
ਬ੍ਰਹਮਗਿਆਨੀਕੈਨਾਮੁਪਰਵਾਰੁ
ਅਤੇ ਨਾਮ ਹੀ ਉਸ ਦਾ ਪਰਵਾਰ ਹੈ।
The God-conscious being has the Naam as his Family.
ਬ੍ਰਹਮਗਿਆਨੀਸਦਾਸਦਜਾਗਤ
ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,
The God-conscious being is awake and aware, forever and ever.
ਬ੍ਰਹਮਗਿਆਨੀਅਹੰਬੁਧਿਤਿਆਗਤ
ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ।
The God-conscious being renounces his proud ego.
ਬ੍ਰਹਮਗਿਆਨੀਕੈਮਨਿਪਰਮਾਨੰਦ
ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,
In the mind of the God-conscious being, there is supreme bliss.
ਬ੍ਰਹਮਗਿਆਨੀਕੈਘਰਿਸਦਾਅਨੰਦ
(ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ।
In the home of the God-conscious being, there is everlasting bliss.
ਬ੍ਰਹਮਗਿਆਨੀਸੁਖਸਹਜਿਨਿਵਾਸ
ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;
The God-conscious being dwells in peaceful ease.
ਨਾਨਕਬ੍ਰਹਮਗਿਆਨੀਕਾਨਹੀਬਿਨਾਸੁ॥੫॥
(ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥
O Nanak, the God-conscious being shall never perish. ||5||
ਬ੍ਰਹਮਗਿਆਨੀਬ੍ਰਹਮਕਾਬੇਤਾ
ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ,
The God-conscious being knows God.
ਬ੍ਰਹਮਗਿਆਨੀਏਕਸੰਗਿਹੇਤਾ
ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।
The God-conscious being is in love with the One alone.
ਬ੍ਰਹਮਗਿਆਨੀਕੈਹੋਇਅਚਿੰਤ
ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,
The God-conscious being is carefree.
ਬ੍ਰਹਮਗਿਆਨੀਕਾਨਿਰਮਲਮੰਤੁ
ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ।
Pure are the Teachings of the God-conscious being.
ਬ੍ਰਹਮਗਿਆਨੀਜਿਸੁਕਰੈਪ੍ਰਭੁਆਪਿ
(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,
The God-conscious being is made so by God Himself.
ਬ੍ਰਹਮਗਿਆਨੀਕਾਬਡਪਰਤਾਪੁ
ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ।
The God-conscious being is gloriously great.
ਬ੍ਰਹਮਗਿਆਨੀਕਾਦਰਸੁਬਡਭਾਗੀਪਾਈਐ
ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;
The Darshan, the Blessed Vision of the God-conscious being, is obtained by great good fortune.
ਬ੍ਰਹਮਗਿਆਨੀਕਉਬਲਿਬਲਿਜਾਈਐ
ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।
To the God-conscious being, I make my life a sacrifice.
ਬ੍ਰਹਮਗਿਆਨੀਕਉਖੋਜਹਿਮਹੇਸੁਰ
ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;
The God-conscious being is sought by the great god Shiva.
ਨਾਨਕਬ੍ਰਹਮਗਿਆਨੀਆਪਿਪਰਮੇਸੁਰ॥੬॥
ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ॥੬॥
O Nanak, the God-conscious being is Himself the Supreme Lord God. ||6||
ਬ੍ਰਹਮਗਿਆਨੀਕੀਕੀਮਤਿਨਾਹਿ
ਬ੍ਰਹਮਗਿਆਨੀ (ਦੇ ਗੁਣਾਂ) ਦਾ ਮੁੱਲ ਨਹੀਂ ਪੈ ਸਕਦਾ,
The God-conscious being cannot be appraised.
ਬ੍ਰਹਮਗਿਆਨੀਕੈਸਗਲਮਨਮਾਹਿ
ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ।
The God-conscious being has all within his mind.
ਬ੍ਰਹਮਗਿਆਨੀਕਾਕਉਨੁਜਾਨੈਭੇਦੁ
ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?
Who can know the mystery of the God-conscious being?
ਬ੍ਰਹਮਗਿਆਨੀਕਉਸਦਾਅਦੇਸੁ
ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ।
Forever bow to the God-conscious being.
ਬ੍ਰਹਮਗਿਆਨੀਕਾਕਥਿਆਜਾਇਅਧਾਖੵਰੁ
ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;
The God-conscious being cannot be described in words.
ਬ੍ਰਹਮਗਿਆਨੀਸਰਬਕਾਠਾਕੁਰੁ
ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ।
The God-conscious being is the Lord and Master of all.
ਬ੍ਰਹਮਗਿਆਨੀਕੀਮਿਤਿਕਉਨੁਬਖਾਨੈ
ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
Who can describe the limits of the God-conscious being?
ਬ੍ਰਹਮਗਿਆਨੀਕੀਗਤਿਬ੍ਰਹਮਗਿਆਨੀਜਾਨੈ
ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ।
Only the God-conscious being can know the state of the God-conscious being.
ਬ੍ਰਹਮਗਿਆਨੀਕਾਅੰਤੁਪਾਰੁ
ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;
The God-conscious being has no end or limitation.
ਨਾਨਕਬ੍ਰਹਮਗਿਆਨੀਕਉਸਦਾਨਮਸਕਾਰੁ॥੭॥
ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ॥੭॥
O Nanak, to the God-conscious being, bow forever in reverence. ||7||
ਬ੍ਰਹਮਗਿਆਨੀਸਭਸ੍ਰਿਸਟਿਕਾਕਰਤਾ
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,
The God-conscious being is the Creator of all the world.
ਬ੍ਰਹਮਗਿਆਨੀਸਦਜੀਵੈਨਹੀਮਰਤਾ
ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ।
The God-conscious being lives forever, and does not die.
ਬ੍ਰਹਮਗਿਆਨੀਮੁਕਤਿਜੁਗਤਿਜੀਅਕਾਦਾਤਾ
ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,
The God-conscious being is the Giver of the way of liberation of the soul.
ਬ੍ਰਹਮਗਿਆਨੀਪੂਰਨਪੁਰਖੁਬਿਧਾਤਾ
ਉਹੀ ਪੂਰਨ ਪੁਰਖ ਤੇ ਕਾਦਰ ਹੈ।
The God-conscious being is the Perfect Supreme Being, who orchestrates all.
ਬ੍ਰਹਮਗਿਆਨੀਅਨਾਥਕਾਨਾਥੁ
ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,
The God-conscious being is the helper of the helpless.
ਬ੍ਰਹਮਗਿਆਨੀਕਾਸਭਊਪਰਿਹਾਥੁ
ਸਭ ਦੀ ਸਹਾਇਤਾ ਕਰਦਾ ਹੈ।
The God-conscious being extends his hand to all.
ਬ੍ਰਹਮਗਿਆਨੀਕਾਸਗਲਅਕਾਰੁ
ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,
The God-conscious being owns the entire creation.