GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 272
Display Settings
ਨਾਨਕਸਾਧਕੈਸੰਗਿਸਫਲਜਨੰਮ॥੫॥
ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
O Nanak, in the Company of the Holy, one's life becomes fruitful. ||5||
ਸਾਧਕੈਸੰਗਿਨਹੀਕਛੁਘਾਲ
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,
In the Company of the Holy, there is no suffering.
ਦਰਸਨੁਭੇਟਤਹੋਤਨਿਹਾਲ
(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।
The Blessed Vision of their Darshan brings a sublime, happy peace.
ਸਾਧਕੈਸੰਗਿਕਲੂਖਤਹਰੈ
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,
In the Company of the Holy, blemishes are removed.
ਸਾਧਕੈਸੰਗਿਨਰਕਪਰਹਰੈ
(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।
In the Company of the Holy, hell is far away.
ਸਾਧਕੈਸੰਗਿਈਹਾਊਹਾਸੁਹੇਲਾ
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,
In the Company of the Holy, one is happy here and hereafter.
ਸਾਧਸੰਗਿਬਿਛੁਰਤਹਰਿਮੇਲਾ
ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।
In the Company of the Holy, the separated ones are reunited with the Lord.
ਜੋਇਛੈਸੋਈਫਲੁਪਾਵੈ
ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,
The fruits of one's desires are obtained.
ਸਾਧਕੈਸੰਗਿਬਿਰਥਾਜਾਵੈ
ਬੇ-ਮੁਰਾਦ ਹੋ ਕੇ ਨਹੀਂ ਜਾਂਦਾ।
In the Company of the Holy, no one goes empty-handed.
ਪਾਰਬ੍ਰਹਮੁਸਾਧਰਿਦਬਸੈ
ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;
The Supreme Lord God dwells in the hearts of the Holy.
ਨਾਨਕਉਧਰੈਸਾਧਸੁਨਿਰਸੈ॥੬॥
ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥
O Nanak, listening to the sweet words of the Holy, one is saved. ||6||
ਸਾਧਕੈਸੰਗਿਸੁਨਉਹਰਿਨਾਉ
ਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,
In the Company of the Holy, listen to the Name of the Lord.
ਸਾਧਸੰਗਿਹਰਿਕੇਗੁਨਗਾਉ
ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।
In the Company of the Holy, sing the Glorious Praises of the Lord.
ਸਾਧਕੈਸੰਗਿਮਨਤੇਬਿਸਰੈ
ਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,
In the Company of the Holy, do not forget Him from your mind.
ਸਾਧਸੰਗਿਸਰਪਰਨਿਸਤਰੈ
ਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।
In the Company of the Holy, you shall surely be saved.
ਸਾਧਕੈਸੰਗਿਲਗੈਪ੍ਰਭੁਮੀਠਾ
ਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,
In the Company of the Holy, God seems very sweet.
ਸਾਧੂਕੈਸੰਗਿਘਟਿਘਟਿਡੀਠਾ
ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।
In the Company of the Holy, He is seen in each and every heart.
ਸਾਧਸੰਗਿਭਏਆਗਿਆਕਾਰੀ
ਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,
In the Company of the Holy, we become obedient to the Lord.
ਸਾਧਸੰਗਿਗਤਿਭਈਹਮਾਰੀ
ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।
In the Company of the Holy, we obtain the state of salvation.
ਸਾਧਕੈਸੰਗਿਮਿਟੇਸਭਿਰੋਗ
ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;
In the Company of the Holy, all diseases are cured.
ਨਾਨਕਸਾਧਭੇਟੇਸੰਜੋਗ॥੭॥
ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥
O Nanak, one meets with the Holy, by highest destiny. ||7||
ਸਾਧਕੀਮਹਿਮਾਬੇਦਜਾਨਹਿ
ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,
The glory of the Holy people is not known to the Vedas.
ਜੇਤਾਸੁਨਹਿਤੇਤਾਬਖਿਆਨਹਿ
ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।
They can describe only what they have heard.
ਸਾਧਕੀਉਪਮਾਤਿਹੁਗੁਣਤੇਦੂਰਿ
ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)
The greatness of the Holy people is beyond the three qualities.
ਸਾਧਕੀਉਪਮਾਰਹੀਭਰਪੂਰਿ
ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।
The greatness of the Holy people is all-pervading.
ਸਾਧਕੀਸੋਭਾਕਾਨਾਹੀਅੰਤੁ
ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,
The glory of the Holy people has no limit.
ਸਾਧਕੀਸੋਭਾਸਦਾਬੇਅੰਤ
ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।
The glory of the Holy people is infinite and eternal.
ਸਾਧਕੀਸੋਭਾਊਚਤੇਊਚੀ
ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,
The glory of the Holy people is the highest of the high.
ਸਾਧਕੀਸੋਭਾਮੂਚਤੇਮੂਚੀ
ਤੇ ਬਹੁਤ ਵੱਡੀ ਹੈ।
The glory of the Holy people is the greatest of the great.
ਸਾਧਕੀਸੋਭਾਸਾਧਬਨਿਆਈ
ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,
The glory of the Holy people is theirs alone;
ਨਾਨਕਸਾਧਪ੍ਰਭਭੇਦੁਭਾਈ॥੮॥੭॥
(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥
O Nanak, there is no difference between the Holy people and God. ||8||7||
ਸਲੋਕੁ
Shalok:
ਮਨਿਸਾਚਾਮੁਖਿਸਾਚਾਸੋਇ
(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),
The True One is on his mind, and the True One is upon his lips.
ਅਵਰੁਪੇਖੈਏਕਸੁਬਿਨੁਕੋਇ
(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,
He sees only the One.
ਨਾਨਕਇਹਲਛਣਬ੍ਰਹਮਗਿਆਨੀਹੋਇ॥੧॥
ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥
O Nanak, these are the qualities of the God-conscious being. ||1||
ਅਸਟਪਦੀ
Ashtapadee:
ਬ੍ਰਹਮਗਿਆਨੀਸਦਾਨਿਰਲੇਪ
ਬ੍ਰਹਮਗਿਆਨੀ (ਮਨੁੱਖ ਵਿਕਾਰਾਂ ਵਲੋਂ) ਸਦਾ-ਬੇਦਾਗ਼ (ਰਹਿੰਦੇ ਹਨ)
The God-conscious being is always unattached,
ਜੈਸੇਜਲਮਹਿਕਮਲਅਲੇਪ
ਜਿਵੇਂ ਪਾਣੀ ਵਿਚ (ਉੱਗੇ ਹੋਏ) ਕਉਲ ਫੁੱਲ (ਚਿੱਕੜ ਤੋਂ) ਸਾਫ਼ ਹੁੰਦੇ ਹਨ।
as the lotus in the water remains detached.
ਬ੍ਰਹਮਗਿਆਨੀਸਦਾਨਿਰਦੋਖ
ਬ੍ਰਹਮਗਿਆਨੀ (ਮਨੁੱਖ) (ਸਾਰੇ ਪਾਪਾਂ ਨੂੰ ਸਾੜ ਦੇਂਦੇ ਹਨ) ਪਾਪਾਂ ਤੋਂ ਬਚੇ ਰਹਿੰਦੇ ਹਨ,
The God-conscious being is always unstained,
ਜੈਸੇਸੂਰੁਸਰਬਕਉਸੋਖ
ਜਿਵੇਂ ਸੂਰਜ ਸਾਰੇ (ਰਸਾਂ) ਨੂੰ ਸੁਕਾ ਦੇਂਦਾ ਹੈ।
like the sun, which gives its comfort and warmth to all.
ਬ੍ਰਹਮਗਿਆਨੀਕੈਦ੍ਰਿਸਟਿਸਮਾਨਿ
ਬ੍ਰਹਮਗਿਆਨੀ ਦੇ ਅੰਦਰ (ਸਭ ਵਲ) ਇਕੋ ਜਿਹੀ ਨਜ਼ਰ (ਨਾਲ ਤੱਕਣ ਦਾ ਸੁਭਾਉ ਹੁੰਦਾ) ਹੈ,
The God-conscious being looks upon all alike,
ਜੈਸੇਰਾਜਰੰਕਕਉਲਾਗੈਤੁਲਿਪਵਾਨ
ਜਿਵੇਂ ਹਵਾ ਰਾਜੇ ਤੇ ਕੰਗਾਲ ਨੂੰ ਇਕੋ ਜਿਹੀ ਲੱਗਦੀ ਹੈ।
like the wind, which blows equally upon the king and the poor beggar.
ਬ੍ਰਹਮਗਿਆਨੀਕੈਧੀਰਜੁਏਕ
(ਕੋਈ ਭਲਾ ਕਹੇ ਭਾਵੇਂ ਬੁਰਾ, ਪਰ) ਬ੍ਰਹਮਗਿਆਨੀ ਮਨੁੱਖਾਂ ਦੇ ਅੰਦਰ ਇਕ-ਤਾਰ ਹੌਸਲਾ (ਕਾਇਮ ਰਹਿੰਦਾ) ਹੈ,
The God-conscious being has a steady patience,
ਜਿਉਬਸੁਧਾਕੋਊਖੋਦੈਕੋਊਚੰਦਨਲੇਪ
ਜਿਵੇਂ ਧਰਤੀ ਨੂੰ ਕੋਈ ਤਾਂ ਖੋਤਰਦਾ ਹੈ, ਤੇ ਕੋਈ ਚੰਦਨ ਦੇ ਲੇਪਣ ਕਰਦਾ ਹੈ (ਪਰ ਧਰਤੀ ਨੂੰ ਪਰਵਾਹ ਨਹੀਂ)।
like the earth, which is dug up by one, and anointed with sandal paste by another.
ਬ੍ਰਹਮਗਿਆਨੀਕਾਇਹੈਗੁਨਾਉ
ਬ੍ਰਹਮਗਿਆਨੀ ਮਨੁੱਖਾਂ ਦਾ (ਭੀ) ਇਹੀ ਗੁਣ ਹੈ,
This is the quality of the God-conscious being:
ਨਾਨਕਜਿਉਪਾਵਕਕਾਸਹਜਸੁਭਾਉ॥੧॥
ਹੇ ਨਾਨਕ! ਜਿਵੇਂ ਅੱਗ ਦਾ ਕੁਦਰਤੀ ਸੁਭਾਉ ਹੈ (ਹਰੇਕ ਚੀਜ਼ ਦੀ ਮੈਲ ਸਾੜ ਦੇਣੀ) ॥੧॥
O Nanak, his inherent nature is like a warming fire. ||1||
ਬ੍ਰਹਮਗਿਆਨੀਨਿਰਮਲਤੇਨਿਰਮਲਾ
ਬ੍ਰਹਮਗਿਆਨੀ ਮਨੁੱਖ (ਵਿਕਾਰਾਂ ਦੀ ਮੈਲ ਤੋਂ ਸਦਾ ਬਚਿਆ ਰਹਿ ਕੇ) ਮਹਾ ਨਿਰਮਲ ਹੈ,
The God-conscious being is the purest of the pure;
ਜੈਸੇਮੈਲੁਲਾਗੈਜਲਾ
ਜਿਵੇਂ ਪਾਣੀ ਨੂੰ ਕਦੇ ਮੈਲ ਨਹੀਂ ਰਹਿ ਸਕਦੀ (ਬੁਖ਼ਾਰਾਤ ਆਦਿਕ ਬਣ ਕੇ ਮੁੜ ਸਾਫ਼ ਦਾ ਸਾਫ਼।)
filth does not stick to water.
ਬ੍ਰਹਮਗਿਆਨੀਕੈਮਨਿਹੋਇਪ੍ਰਗਾਸੁ
ਬ੍ਰਹਮਗਿਆਨੀ ਦੇ ਮਨ ਵਿਚ (ਇਹ) ਚਾਨਣ ਹੋ ਜਾਂਦਾ ਹੈ (ਕਿ ਪ੍ਰਭੂ ਹਰ ਥਾਂ ਮੌਜੂਦ ਹੈ)
The God-conscious being's mind is enlightened,
ਜੈਸੇਧਰਊਪਰਿਆਕਾਸੁ
ਜਿਵੇਂ ਧਰਤੀ ਉਤੇ ਆਕਾਸ਼ (ਸਭ ਥਾਂ ਵਿਆਪਕ ਹੈ।)
like the sky above the earth.
ਬ੍ਰਹਮਗਿਆਨੀਕੈਮਿਤ੍ਰਸਤ੍ਰਸਮਾਨਿ
ਬ੍ਰਹਮਗਿਆਨੀ ਨੂੰ ਸੱਜਣ ਤੇ ਵੈਰੀ ਇਕੋ ਜਿਹਾ ਹੈ,
To the God-conscious being, friend and foe are the same.
ਬ੍ਰਹਮਗਿਆਨੀਕੈਨਾਹੀਅਭਿਮਾਨ
(ਕਿਉਂਕ) ਉਸ ਦੇ ਅੰਦਰ ਅਹੰਕਾਰ ਨਹੀਂ ਹੈ (ਕਿਸੇ ਦੇ ਚੰਗੇ ਮੰਦੇ ਸਲੂਕ ਦਾ ਹਰਖ ਸੋਗ ਨਹੀਂ)।
The God-conscious being has no egotistical pride.
ਬ੍ਰਹਮਗਿਆਨੀਊਚਤੇਊਚਾ
ਬ੍ਰਹਮਗਿਆਨੀ (ਆਤਮਕ ਅਵਸਥਾ ਵਿਚ) ਸਭ ਤੋਂ ਉੱਚਾ ਹੈ,
The God-conscious being is the highest of the high.
ਮਨਿਅਪਨੈਹੈਸਭਤੇਨੀਚਾ
(ਪਰ) ਆਪਣੇ ਮਨ ਵਿਚ (ਆਪਣੇ ਆਪ ਨੂੰ) ਸਭ ਤੋਂ ਨੀਵਾਂ (ਜਾਣਦਾ ਹੈ)।
Within his own mind, he is the most humble of all.
ਬ੍ਰਹਮਗਿਆਨੀਸੇਜਨਭਏ
ਉਹੀ ਮਨੁੱਖ ਬ੍ਰਹਮਗਿਆਨੀ ਬਣਦੇ ਹਨ,
They alone become God-conscious beings,
ਨਾਨਕਜਿਨਪ੍ਰਭੁਆਪਿਕਰੇਇ॥੨॥
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥
O Nanak, whom God Himself makes so. ||2||
ਬ੍ਰਹਮਗਿਆਨੀਸਗਲਕੀਰੀਨਾ
ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;
The God-conscious being is the dust of all.
ਆਤਮਰਸੁਬ੍ਰਹਮਗਿਆਨੀਚੀਨਾ
ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।
The God-conscious being knows the nature of the soul.
ਬ੍ਰਹਮਗਿਆਨੀਕੀਸਭਊਪਰਿਮਇਆ
ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)
The God-conscious being shows kindness to all.
ਬ੍ਰਹਮਗਿਆਨੀਤੇਕਛੁਬੁਰਾਭਇਆ
ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।
No evil comes from the God-conscious being.
ਬ੍ਰਹਮਗਿਆਨੀਸਦਾਸਮਦਰਸੀ
ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,
The God-conscious being is always impartial.