GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 240
Display Settings
ਏਕਏਕੰਹਿਰੈਂਝੂਮਝੂਮੰਮਰੈਂਆਪੁਆਪੰਗਿਰੈਂਹਾਕੁਮਾਰੇ
(ਮੇਰੀ ਇਕ) ਹਾਕ ਮਾਰਨ 'ਤੇ ਹੀ ਇਕ ਨੂੰ ਇਕ ਵੇਖੇਗਾ, ਘੁਮੇਰੀਆਂ ਖਾ-ਖਾ ਕੇ ਮਰਨਗੇ ਅਤੇ ਆਪਣੇ ਆਪ ਡਿੱਗਣਗੇ।
I shall search for each one and kill him, and all of them will fall down on listening to my challenge
ਲਾਗਜੈਹਉਤਹਾਭਾਜਜੈਹੈਜਹਾਫੂਲਜੈਹੈਕਹਾਤੈਉਬਾਰੇ
ਜਿਥੇ ਭੱਜ ਕੇ ਜਾਣਗੇ, ਉਥੇ ਹੀ, (ਮੈਂ) ਉਨ੍ਹਾਂ ਦੇ ਪਿੱਛੇ ਜਾਵਾਂਗਾ ਫੁੱਲ ਵਰਗੇ (ਮੇਰੇ ਪਾਸੋਂ) ਕਿਸ ਤਰ੍ਹਾਂ ਆਪਣਾ ਬਚਾਓ ਕਰ ਲੈਣਗੇ।
Wherever they will run to, shall pursue them and reach there, they shall not be able to conceal themselves.
ਸਾਜਬਾਜੇਸਭੈਆਜਲੈਹਉਾਂਤਿਨੈਰਾਜਕੈਸੋਕਰੈਕਾਜਮੋਸੋ
ਅੱਜ ਸਾਰੇ ਸਾਜ ਸਜਾ ਕੇ ਅਤੇ ਵਾਜੇ ਵਜਾ ਕੇ (ਮੈਂ) ਉਨ੍ਹਾਂ ਨੂੰ ਚਿੱਤ ਕਰਾਂਗਾ। ਮੇਰੇ ਕਾਰਜਾਂ ਨੂੰ ਨਿਭਾਏ ਬਿਨਾਂ ਕੋਈ ਕਿਵੇ ਰਾਜ ਕਰੇਗਾ।
After bedecking myself, I shall catch them today and my whole work will be accomplished by my men.
ਬਾਨਰੰਛੈਕਰੋਰਾਮਲਛੈਹਰੋਜੀਤਹੌਹੋਡਤਉਤਾਨਤੋਸੋ॥੩੮੭॥
ਬੰਦਰਾਂ ਨੂੰ ਨਸ਼ਟ ਕਰਾਂਗਾ, ਰਾਮ ਤੇ ਲੱਛਮਣ ਨੂੰ ਮਾਰ ਸੁੱਟਾਂਗਾ। ਤਦ ਤੇਰੇ ਕੋਲੋਂ 'ਹੋਡ' (ਸ਼ਰਤ) ਜਿੱਤਾਂਗਾ ॥੩੮੭॥
I shall destroy the army of monkeys, I shall kill ram and Lakshman and after conquering them I shall break to pieces your arrogance.387.
ਕੋਟਿਬਾਤੈਗੁਨੀਏਕਕੈਨਾਸੁਨੀਕੋਪਿਮੁੰਡੀਧੁਨੀਪੁਤਪਠੈ
ਮੰਦੋਦਰੀ ਨੇ ਕਰੋੜਾਂ ਗੱਲਾਂ ਚਿਤਵੀਆਂ। ਪਰ (ਰਾਵਣ ਨੇ) ਇਕ ਵੀ ਨਾ ਸੁਣੀ, ਸਗੋਂ ਕ੍ਰੋਧ ਨਾਲ ਸਿਰ ਫੇਰਿਆ ਅਤੇ ਪੁੱਤਰਾਂ ਨੂੰ (ਯੁੱਧ ਲਈ) ਭੇਜ ਦਿੱਤਾ।
Many things were said but Ravana paid a deaf ear to them and highly infuriated, he sent his sons to war-arena
ਏਕਨਾਰਾਤਦੇਵਾਤਦੂਜੋਬਲੀਭੂਮਕੰਪੀਰਣੰਬੀਰਉਠੈ
ਇਕ ਬਲਵਾਨ 'ਨਰਾਂਤ' ਅਤੇ ਦੂਜਾ 'ਦੇਵਾਂਤ' ਸੀ। (ਜਦੋਂ) ਸੂਰਮੇ ਰਣ ਲਈ ਉੱਠੇ, (ਉਸ ਵੇਲੇ) ਧਰਤੀ ਕੰਬ ਗਈ।
One of them was Narant and the other Devant, they were mighty warriors, on seeing whom the earth trembled,
ਸਾਰਭਾਰੰਪਰੇਧਾਰਧਾਰੰਬਜੀਕ੍ਰੋਹਕੈਲੋਹਕੀਛਿਟਛੁਟੈਂ
ਭਾਰੇ ਖੜਗ ਇਕ ਦੂਜੇ ਉੱਤੇ ਪੈਣ ਲੱਗੇ, ਧਾਰ ਨਾਲ ਧਾਰ ਵੱਜਣ ਲੱਗੀ। ਕ੍ਰੋਧ ਕਰਕੇ ਲਹੂ ਦੀਆਂ ਛਿੱਟਾਂ ਬਾਹਰ ਵੱਲ ਉੱਡਣ ਲੱਗੀਆਂ।
The steel struck with steel and with the shower of arrows, there was splash of blood
ਰੁੰਡਧੁਕਧੁਕਪਰੈਘਾਇਭਕਭਕਕਰੈਬਿਥਰੀਜੁਥਸੋਲੁਥਲੁਟੈਂ॥੩੮੮॥
ਉਥੇ) ਧੜ ਧੁਕ-ਧੁਕ ਕਰਦੇ ਡਿੱਗਦੇ ਹਨ। ਜ਼ਖ਼ਮਾਂ (ਵਿੱਚੋਂ ਲਹੂ) ਭਕ-ਭਕ ਕਰਦਾ ਹੈ। (ਯੋਧਿਆਂ ਦੀਆਂ) ਲੋਥਾਂ ਰਣ-ਭੂਮੀ ਵਿੱਚ ਖਿੰਡੀਆਂ ਅਤੇ ਢੇਰ ਹੋਈਆਂ ਪਈਆਂ ਹਨ ॥੩੮੮॥
The headless trunks writhed, the blood gushed out of the wounds and the corpses were scattered here and there.388.
ਪਤ੍ਰਜੁਗਣਭਰੈਸਦਦੇਵੀਕਰੈਨਦਭੈਰੋਰਰੈਗੀਤਗਾਵੈ
ਖ਼ੂਨ ਨਾਲ ਜੋਗਣਾਂ ਖੱਪਰ ਭਰਦੀਆਂ ਹਨ, ਦੁਰਗਾ ਸੱਦ ਕਰਦੀ ਹੈ, ਭੈਰੋ ਸਿੰਘ-ਨਾਦ ਕਰਦਾ ਹੈ, (ਪਿਸ਼ਾਚਨੀਆਂ) ਗੀਤ ਗਾਉਂਦੀਆਂ ਹਨ।
The Yoginis filled their bowls with blood and began to call out for the goddess kali, Bhairavas began to sing songs with terrible sounds.
ਭੂਤਪ੍ਰੇਤਬੈਤਾਲਬੀਰੰਬਲੀਮਾਸਅਹਾਰਤਾਰੀਬਜਾਵੈ
ਭੂਤ, ਪ੍ਰੇਤ ਅਤੇ ਬੈਤਾਲ ਅਤੇ ਹੋਰ ਵੀ ਜਿੰਨੇ ਮਾਸ ਖਾਣ ਵਾਲੇ ਬਲੀ ਬੀਰ ਹਨ, ਉਹ ਸਭ ਤਾੜੀਆਂ ਮਾਰਦੇ ਸਨ,
The ghosts, fiends and other flesh-eaters clapped their hands
ਜਛਗੰਧ੍ਰਬਅਉਸਰਬਬਿਦਿਆਧਰੰਮਧਿਆਕਾਸਭਯੋਸਦਦੇਵੰ
ਜੱਛ, ਗੰਧਰਬ, ਸਾਰੇ ਵਿਦਿਆਧਰ ਅਤੇ ਦੇਵਤੇ (ਇਨ੍ਹਾਂ ਸਭਨਾਂ ਦਾ) ਆਕਾਸ਼ ਵਿੱਚ ਸੱਦ ਹੋ ਰਿਹਾ ਹੈ।
The Yakshas, Gandharvas and gods specialist in all science moved in the sky
ਲੁਥਬਿਦੁਥਰੀਹੂਹਕੂਹੰਭਰੀਮਚੀਯੰਜੁਧਅਨੂਪਅਤੇਵੰ॥੩੮੯॥
ਲੋਥਾਂ ਖਿੰਡੀਆਂ ਪਈਆਂ ਹਨ, ਸ਼ੋਰ ਸ਼ਰਾਬਾ ਮਚਿਆ ਹੋਇਆ ਹੈ। (ਇਸ ਤਰ੍ਹਾਂ) ਬਹੁਤ ਹੀ ਵੱਡਾ ਅਨੂਪਮ ਯੁੱਧ (ਹੋ ਰਿਹਾ ਹੈ) ॥੩੮੯॥
The corpses were scattered and on all the four sides the atmosphere was filled with terrible din and in this way the terrible war made a unique advancement.389.
ਸੰਗੀਤਛਪੈਛੰਦ
ਸੰਗੀਤ ਛਪੈ ਛੰਦ
SANGEET CHHAPAI STANZA
ਕਾਗੜਦੀਕੁਪਯੋਕਪਿਕਟਕਬਾਗੜਦੀਬਾਜਨਰਣਬਜਿਯ
(ਇਥੇ ਹਰ ਚਰਣ ਦਾ ਪਹਿਲਾ ਸ਼ਬਦ ਮ੍ਰਿਦੰਗ ਦੇ ਬੋਲਾਂ ਦੀ ਭੂਮਿਕਾ ਨਿਭਾਉਂਦਾ ਹੈ। ਬੰਦਰਾਂ ਦੀ ਸੈਨਾ ਨੇ ਕ੍ਰੋਧ ਕੀਤਾ ਹੈ, ਰਣ ਵਿੱਚ ਵਾਜੇ ਵੱਜਦੇ ਹਨ।
The army of monkeys got infuriated and the terrible war instruments resounded
ਤਾਗੜਦੀਤੇਗਝਲਹਲੀਗਾਗੜਦੀਜੋਧਾਗਲਗਜਿਯ
ਤੇਗਾਂ ਝਿਲਮਿਲ ਕਰਦੀਆਂ ਹਨ। ਯੋਧੇ ਸਿੰਘ-ਨਾਦ ਕਰਦੇ ਹਨ।
There was the glitter of the swords and the warriors thundered like lions
ਸਾਗੜਦੀਸੂਰਸੰਮੁਹੇਨਾਗੜਦੀਨਾਰਦਮੁਨਿਨਚਯੋ
ਯੋਧੇ ਇਕ ਦੂਜੇ ਦੇ ਸਾਹਮਣੇ ਹੋਏ ਹਨ ਅਤੇ ਨਾਰਦ ਮੁਨੀ ਨੇ ਨਾਚ ਸ਼ੂਰੂ ਕੀਤਾ ਹੈ।
Seeing the warriors fighting with each other the sage Narad danced with joy
ਬਾਗੜਦੀਬੀਰਬੈਤਾਲਆਗੜਦੀਆਰਣਰੰਗਰਚਯੋ
ਬੀਰ ਬੈਤਾਲ ਯੁੱਧ-ਭੂਮੀ (ਵਿੱਚ ਫਿਰਦਾ ਹੈ) ਸਾਰਿਆਂ ਦਾ ਲਹੂ ਨਾਲ ਲਾਲ ਰੰਗ ਬਣਿਆ ਹੋਇਆ ਹੈ।
The stampede of the brave fiends became violent and alongwith it the war also grew in intensity
ਸੰਸਾਗੜਦੀਸੁਭਟਨਚੇਸਮਰਫਾਗੜਦੀਫੁੰਕਫਣੀਅਰਕਰੈਂ
ਸੂਰਮੇ ਰਣ-ਭੂਮੀ ਵਿੱਚ ਨੱਚਦੇ ਹਨ ਅਤੇ ਤੀਰ ਸੱਪ ਦੇ ਫੁੰਕਾਰੇ ਵਾਂਗੂੰ ਸ਼ੂਕਦੇ ਹਨ।
The warriors danced in the battlefield and the blood flowed from their bodies like the flow of poison from the thousands of hoods of Sheshanaga and they began to play holi
ਸੰਸਾਗੜਦੀਸਮਟੈਸੁੰਕੜੈਫਣਪਤਿਫਣਿਫਿਰਿਫਿਰਿਧਰੈਂ॥੩੯੦॥
(ਅਜਿਹੇ ਭਿਆਨਕ ਯੁੱਧ ਤੋਂ ਡਰ ਕੇ) ਸ਼ੇਸ਼ਨਾਗ ਸੁੰਗੜ ਕੇ ਸਿਮਟਦਾ ਜਾਂਦਾ ਹੈ ਅਤੇ ਉਸ ਦਾ ਫਣ ਡਾਵਾਂ-ਡੋਲ ਹੋ ਰਿਹਾ ਹੈ ॥੩੯੦॥
The warriors sometimes recede like the hoods of serpents and sometimes strike while advancing forward.390.
ਫਾਗੜਦੀਫੁੰਕਫਿੰਕਰੀਰਾਗੜਦੀਰਣਗਿਧਰੜਕੈ
ਰਣ ਵਿੱਚ ਗਿਦੜੀਆਂ ਫਿਰਦੀਆਂ ਹਨ ਅਤੇ ਗਿਰਝਾਂ ਬੋਲਦੀਆਂ ਹਨ।
There are splashes of blood on all the four side and there seems to be a show of holi the vultures are seen in the battlefield
ਲਾਗੜਦੀਲੁਥਬਿਥੁਰੀਭਾਗੜਦੀਭਟਘਾਇਭਭਕੈ
ਲੋਥਾਂ ਖਿਲਰੀਆਂ ਪਈਆਂ ਹਨ ਅਤੇ ਸੂਰਮਿਆਂ ਦੇ ਘਾਉ ਭਕ-ਭਕ ਕਰਦੇ ਹਨ,
The corpses are lying scattered and the blood is gushing out of the bodies of the warriors
ਬਾਗੜਦੀਬਰਖਤਬਾਣਝਾਗੜਦੀਝਲਮਲਤਕ੍ਰਿਪਾਣੰ
ਤੀਰਾਂ ਦੀ ਬਰਖਾ ਹੋ ਰਹੀ ਹੈ ਅਤੇ ਤਲਵਾਰਾਂ ਚਮਕ ਰਹੀਆਂ ਹਨ।
There is shower of the arrows and the glimmer of the swords is visible
ਗਾਗੜਦੀਗਜਸੰਜਰੈਕਾਗੜਦੀਕਛੇਕਿੰਕਾਣੰ
ਹਾਥੀ ਘੁਲ ਰਹੇ ਹਨ, ਘੋੜੇ ਬਿਦਕ ਰਹੇ ਹਨ।
The elephants are thundering and the horses are running amuck
ਬੰਬਾਗੜਦੀਬਹਤਬੀਰਨਸਿਰਨਤਾਗੜਦੀਤਮਕਿਤੇਗੰਕੜੀਅ
ਸੂਰਮਿਆਂ ਦੇ ਸਿਰਾਂ ਉੱਤੇ ਗੁੱਸੇ ਨਾਲ ਕਠੋਰ ਤਲਵਾਰਾਂ ਚੱਲ ਰਹੀਆਂ ਹਨ,
The heads of the warriors are flowing in the stream of blood and there is glitter of the swords,