GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 238
Display Settings
ਜਾਬਮਾਲਭਿਰੇਕਛੂਪੁਨਮਾਰਿਐਸੇਕੈਲਏ
ਜਾਂਬਮਾਲ ਕੁਝ ਚਿਰ ਲਈ ਲੜਿਆ, ਫਿਰ (ਉਸ ਨੂੰ) ਅੰਤ ਵਿੱਚ ਉਸੇ ਤਰ੍ਹਾਂ ਮਾਰ ਦਿੱਤਾ ਗਿਆ।
Then Jambumali fought in the war but he was also killed in the same manner
ਭਾਜਕੀਨਪ੍ਰਵੇਸਲੰਕਸੰਦੇਸਰਾਵਨਸੋਦਏ
(ਸੈਨਾ ਨੇ) ਭੱਜ ਕੇ ਲੰਕਾ ਵਿੱਚ ਪ੍ਰਵੇਸ਼ ਕੀਤਾ ਅਤੇ ਰਾਵਣ ਨੂੰ ਸੁਨੇਹਾ ਦਿੱਤਾ
The demons accompanying him sped towards Lanka to give the news to Ravana,
ਧੂਮਰਾਛਸੁਜਾਬਮਾਲਦੁਹਹੂੰਰਾਘਵਜੂਹਰਿਓ
(ਕਿ) ਧੂਮਰ-ਅੱਛ ਅਤੇ ਜਾਂਬਮਲ (ਇਨ੍ਹਾਂ) ਦੋਹਾਂ ਨੂੰ ਰਾਮ ਨੇ ਮਾਰ ਦਿੱਤਾ ਹੈ।
That both Dhumraksha and Jambumali had been killed at the hands of Rama.
ਹੈਕਛੂਪ੍ਰਭੁਕੇਹੀਏਸੁਭਮੰਤ੍ਰਆਵਤਸੋਕਰੋ॥੩੭੦॥
ਜੋ ਕੁਝ ਪ੍ਰਭੂ (ਰਾਵਣ) ਦੇ ਦਿਲ ਵਿੱਚ ਸ਼ੁਭ ਸਲਾਹ ਆਉਂਦੀ ਹੈ, ਉਹੀ ਕਰੋ ॥੩੭੦॥
They requested him, “O Lord! now whatever please you, take any other measure.”370.
ਪੇਖਤੀਰਅਕੰਪਨੈਦਲਸੰਗਿਦੈਸੁਪਠੈਦਯੋ
(ਰਾਵਣ ਨੇ ਆਪਣੇ) ਕੋਲ 'ਅਕੰਪਨ' (ਨਾਮ ਦੇ ਯੋਧੇ ਨੂੰ) ਵੇਖ ਕੇ ਸੈਨਾ ਸਹਿਤ (ਯੁੱਧ ਲਈ) ਭੇਜ ਦਿੱਤਾ।
Seeing Akampan near him, Ravana sent him alongwith the forces.
ਭਾਤਿਭਾਤਿਬਜੇਬਜੰਤ੍ਰਨਿਨਦਸਦਪੁਰੀਭਯੋ
'ਤਰ੍ਹਾਂ-ਤਰ੍ਹਾਂ' ਦੇ ਵਾਜੇ ਵੱਜਣ ਲੱਗੇ ਅਤੇ (ਲੰਕਾ) ਪੁਰੀ ਵਿੱਚ ਲਗਾਤਾਰ ਧੁਨ ਹੋਣ ਲੱਗੀ।
On his departure, many kinds of musical instruments were played, which resounded in the whole city of Lanka.
ਸੁਰਰਾਇਆਦਿਪ੍ਰਹਸਤਤੇਇਹਭਾਤਿਮੰਤ੍ਰਬਿਚਾਰਿਯੋ
ਇੰਦਰ ਅਤੇ ਪ੍ਰਹਸਤ ਆਦਿ ਨੇ ਵਿਚਾਰ ਪੂਰਵਕ ਸਲਾਹ ਦਿੱਤੀ
The ministers including Prahasta held consultation
ਸੀਅਦੇਮਿਲੋਰਘੁਰਾਜਕੋਕਸਰੋਸਰਾਵਸੰਭਾਰਿਯੋ॥੩੭੧॥
ਹੇ ਰਾਜਨ! ਸੀਤਾ ਦੇ ਕੇ ਰਾਮ ਚੰਦਰ ਨਾਲ ਮਿਲ ਜਾਓ। ਕਿਸ ਲਈ ਗੁੱਸੇ ਨੂੰ ਪਾਲ ਰਹੇ ਹਨ ॥੩੭੧॥
And thought that Ravana should return Sita to Ram and not offend him more.371.
ਛਪਯਛੰਦ
ਛਪਯ ਛੰਦ
CHHAPAI STANZA
ਝਲਹਲੰਤਤਰਵਾਰਬਜਤਬਾਜੰਤ੍ਰਮਹਾਧੁਨ
ਤਲਵਾਰਾਂ ਝਿਲਮਿਲ ਕਰਦੀਆਂ ਹਨ ਅਤੇ ਘੋਰ ਧੁਨ ਨਾਲ ਵਾਜੇ ਵੱਜਦੇ ਹਨ।
The sound of musical instruments and the striking sound of the swords resounded,
ਖੜਹੜੰਤਖਹਖੋਲਧਯਾਨਤਜਿਪਰਤਚਵਧਮੁਨ
(ਉਨ੍ਹਾਂ ਦੇ) ਕਵਚਾਂ ਜਾਂ ਸਿਰ ਦੇ ਟੋਪਾਂ ਨਾਲ ਠਹਿਕਣ ਤੋਂ ਖੜ-ਖੜ ਦੀ ਆਵਾਜ਼ ਹੁੰਦੀ ਹੈ। (ਜਿਸ ਦੇ ਧੜਕੇ ਨਾਲ) ਮੁਨੀਆਂ ਦੇ ਧਿਆਨ ਛੁੱਟ ਰਹੇ ਹਨ।
And the meditation of the ascetics was distracted by the horrible voices of the battlefield.
ਇਕਇਕਲੈਚਲੈਇਕਤਨਇਕਅਰੁਝੈ
ਇਕ ਸੂਰਮੇ ਇਕਨਾਂ ਨੂੰ ਚੁੱਕ ਕੇ ਲੈ ਗਏ ਹਨ ਅਤੇ ਇਕ ਇਕਨਾਂ ਨਾਲ ਉੱਧ ਵਿੱਚ ਰੁੱਝੇ ਹੋਏ ਸਨ।
The warriors came forward after one another and began to fight one to one.
ਅੰਧਧੁੰਧਪਰਗਈਹਥਿਅਰਮੁਖਸੁਝੈ
ਸੰਘਣੀ ਧੁੰਧ ਪੈ ਗਈ ਹੈ (ਜਿਸ ਕਰਕੇ) ਹੱਥ ਅਤੇ ਮੂੰਹ ਨਹੀਂ ਦਿਮਦੇ।
There was such a terrible destruction that nothing could be recognized,
ਸੁਮੁਹੇਸੂਰਸਾਵੰਤਸਭਫਉਜਰਾਜਅੰਗਦਸਮਰ
ਯੁੱਧ-ਭੂਮੀ ਵਿੱਚ ਸਾਹਮਣੇ ਸੂਰਵੀਰ (ਖੜੇ ਹਨ) ਅਤੇ ਅੰਗਦ ਰਾਜੇ ਦੀ ਸੈਨਾ ਡੱਟੀ ਹੋਈ ਹ।
The mighty forces alongwith Angad are being seen,
ਜੈਸਦਨਿਨਦਬਿਹਦਹੂਅਧਨੁਜੰਪਤਸੁਰਪੁਰਅਮਰ॥੩੭੨॥
(ਰਾਮ ਚੰਦਰ ਦੀ) 'ਜੈ' ਦੀ ਸਦ ਇਕ-ਸਾਰ ਬਹੁਤ ਅਧਿਕ ਹੋ ਰਹੀ ਹੈ ਅਤੇ ਸੁਅਰਗ ਵਿੱਚ ਦੇਵਤੇ ਧੰਨ-ਧੰਨ ਕਹਿ ਰਹੇ ਹਨ ॥੩੭੨॥
And the hails of victory began to resound in the sky.372.
ਇਤਅੰਗਦਯੁਵਰਾਜਦੁਤੀਅਦਿਸਬੀਰਅਕੰਪਨ
ਇਧਰੋਂ ਯੁਵਰਾਜ ਅੰਗਦ ਹੈ ਅਤੇ ਦੂਜੇ (ਰਾਵਣ ਦੇ) ਪਾਸਿਓਂ 'ਅਕੰਪਨ' ਸੂਰਮਾ ਹੈ।
On this side the crown prince Angad and on that side the mighty Akampan,
ਕਰਤਬ੍ਰਿਸਟਸਰਧਾਰਤਜਤਨਹੀਨੈਕਅਯੋਧਨ
ਦੋਵੇਂ ਤੀਰਾਂ ਦੀ ਲਗਾਤਾਰ ਬਰਖਾ ਕਰਦੇ ਹਨ ਅਤੇ 'ਯੁੱਧ ਭੂਮੀ' ਨੂੰ ਜਰਾ ਜਿੰਨਾ ਵੀ ਛੱਡਦੇ ਨਹੀਂ ਹਨ।
Are not feeling tired of showering their arrows.
ਹਥਬਥਮਿਲਗਈਲੁਥਬਿਥਰੀਅਹਾੜੰ
ਅੰਤ ਨੂੰ (ਦੋਹਾਂ ਦੇ ਹੱਥ ਇਕ ਦੂਜੇ ਦੀ) ਵੱਖੀ ਵਿੱਚ ਪੈ ਗਏ ਅਤੇ 'ਯੁੱਧ-ਭੂਮੀ' ਵਿੱਚ ਲੋਥਾਂ ਖਿੱਲਰ ਗਈਆਂ।
The hands are meeting hands and the corpses are lying scattered,
ਘੁਮੇਘਾਇਅਘਾਇਬੀਰਬੰਕੜੇਬਬਾੜੰ
ਘਾਇਲ ਹੋਏ ਸੂਰਮੇ ਘੇਰਨੀਆਂ ਖਾ ਰਹੇ ਹਨ। ਯੁੱਧ-ਕਰਮ ਨਾਲ ਰੱਜ ਕੇ ਸੂਰਮੇ ਲਲਕਾਰਦੇ ਹਨ।
The brave fighters are roaming and killing one another after challenging them.
ਪਿਖਤਬੈਠਬਿਬਾਣਬਰਧੰਨਧੰਨਜੰਪਤਅਮਰ
ਦੇਵਤੇ ਸੁੰਦਰ ਬਿਮਾਨਾਂ ਵਿੱਚ ਬੈਠ ਕੇ (ਯੁੱਧ ਨੂੰ) ਵੇਖ ਰਹੇ ਸਨ ਅਤੇ ਧੰਨ-ਧੰਨ ਜਪ ਰਹੇ ਹਨ
The gods are hailing them while sitting in their air-vehicles.
ਭਵਭੂਤਭਵਿਖਯਭਵਾਨਮੋਅਬਲਗਲਖਯੋਅਸਸਮਰ॥੩੭੩॥
(ਅਤੇ ਕਹਿੰਦੇ ਹਨ ਕਿ) ਭੂਤ, ਭਵਿੱਖ ਅਤੇ ਵਰਤਮਾਨ ਵਿੱਚ ਹੁਣ ਤੱਕ ਅਜਿਹਾ ਯੁੱਧ ਨਹੀਂ ਵੇਖਿਆ ॥੩੭੩॥
They are saying that they have never seen such-like horrible war earlier.373.
ਕਹੂੰਮੁੰਡਪਿਖੀਅਹਕਹੂੰਭਕਰੁੰਡਪਰੇਧਰ
ਕਿਤੇ (ਰਣ-ਭੂਮੀ) ਵਿੱਚ ਸਿਰ ਦਿਸਦੇ ਹਨ ਅਤੇ ਕਿਤੇ ਧਰਤੀ ਉੱਤੇ ਪਏ ਧੜ ਭਕ-ਭਕ ਕਰਦੇ ਹਨ।
Somewhere the heads are being seen and somewhere the headless trunks are visible
ਕਿਤਹੀਜਾਘਤਰਫੰਤਕਹੂੰਉਛਰੰਤਸੁਛਬਕਰ
ਕਿਤੇ ਟੰਗ ਤੜਫਦੀ ਹੈ ਅਤੇ ਕਿਤੇ ਸੁੰਦਰ ਛਬੀ ਵਾਲਾ ਹੱਥ ਉਛਲਦਾ ਹੈ।
Somewhere the legs are writhing and jumping
ਭਰਤਪਤ੍ਰਖੇਚਰੰਕਹੂੰਚਾਵੰਡਚਿਕਾਰੈਂ
ਕਿਤੇ ਜੋਗਣੀਆਂ ਲਹੂ ਦੇ ਖੱਪਰ ਭਰਦੀਆਂ ਹਨ ਅਤੇ ਕਿਤੇ ਇੱਲਾਂ ਚੀਕਦੀਆਂ ਹਨ।
Somewhere the vampires are filling their vessels with blood
ਕਿਲਕਤਕਤਹਮਸਾਨਕਹੂੰਭੈਰਵਭਭਕਾਰੈਂ
ਕਿਤੇ ਮਸਾਣ ਕਿਲਕਾਰਦੇ ਹਨ ਅਤੇ ਕਿਤੇ ਭੈਰਵ ਭਭਕਾਂ ਮਾਰਦੇ ਹਨ।
Somewhere the shrieks of vultures are being heard
ਇਹਭਾਤਿਬਿਜੈਕਪਿਕੀਭਈਹਣਯੋਅਸੁਰਰਾਵਣਤਣਾ
ਇਸ ਤਰ੍ਹਾਂ (ਯੁੱਧ ਵਿੱਚ) ਬੰਦਰ ਅੰਗਦ ਦੀ ਜਿੱਤ ਹੋਈ ਅਤੇ ਦੈਂਤ ਰਾਵਣ ਦਾ ਪੁੱਤਰ ਮਾਰਿਆ ਗਿਆ।
Somewhere the ghosts are shouting violently and somewhere the Bhairavas are laughing.
ਭੈਦਗਅਦਗਭਗੇਹਠੀਗਹਿਗਹਿਕਰਦਾਤਨਤ੍ਰਿਣਾ॥੩੭੪॥
ਜੋਸ਼ ਵਿੱਚ ਆਏ ਅਤੇ ਉਤਸ਼ਾਹ ਤੋਂ ਹੀਣੇ ਸੂਰਮੇ ਦੰਦਾਂ ਵਿੱਚ ਘਾਹ ਫੜ-ਫੜ ਕੇ ਭੱਜੇ ਜਾਂਦੇ ਹਨ ॥੩੭੪॥
In this way there was victory of Angad and he killed Akampan, the son of Ravana. On his death the frightened demons fled with the blades of grass in their mouths.374.
ਉਤੈਦੂਤਰਾਵਣੈਜਾਇਹਤਬੀਰਸੁਣਾਯੋ
ਉਧਰ ਦੂਤ ਨੇ ਜਾ ਕੇ ਰਾਵਣ ਨੂੰ ਸੂਰਮੇ (ਅਕੰਪਨ) ਦਾ ਮਰਨਾ ਸੁਣਾ ਦਿੱਤਾ।
On that side the messengers gave the news of the death of Akampan to Ravana,
ਇਤਕਪਿਪਤਅਰੁਰਾਮਦੂਤਅੰਗਦਹਿਪਠਾਯੋ
ਇਧਰ ਸੁਗ੍ਰੀਵ ਅਤੇ ਰਾਮ ਜੀ ਨੇ ਅੰਗਦ ਨੂੰ ਦੂਤ ਬਣਾ ਕੇ ਭੇਜ ਦਿੱਤਾ
And on this side Angand the lord of monkeys was sent as envoy of Ram to Ravna.
ਕਹੀਕਥਤਿਹਸਥਗਥਕਰਿਤਥਸੁਨਾਯੋ
ਅਤੇ ਉਸ ਨੂੰ (ਇਹ) ਗੱਲ ਸਮਝਾ ਦਿੱਤੀ ਕਿ ਜਾ ਕੇ ਸੰਧੀ ਕਰਨ ਦਾ ਉਦਮ ਕਰਨਾ ਪਰ ਇਹ ਸਿਧਾਂਤ ਸੁਣਾ ਦਿੱਤਾ-
He was sent to tell all the facts to Ravna
ਮਿਲਹੁਦੇਹੁਜਾਨਕੀਕਾਲਨਾਤਰਤੁਹਿਆਯੋ
ਕਿ ਸੀਤਾ ਰਾਮ ਜੀ ਨੂੰ ਦੇ ਕੇ ਮਿਲ ਪਓ, ਨਹੀਂ ਤਾਂ ਤੇਰਾ ਕਾਲ ਆਇਆ ਸਮਝੋ।
And also advise him to return Sita in order to stall his death.
ਪਗਭੇਟਚਲਤਭਯੋਬਾਲਸੁਤਪ੍ਰਿਸਟਪਾਨਰਘੁਬਰਧਰੇ
ਬਾਲੀ ਦਾ ਪੁੱਤਰ (ਅੰਗਦ) (ਸ੍ਰੀ ਰਾਮ ਦੇ) ਚਰਨਾਂ ਨੂੰ ਛੋਹ ਕੇ ਤੁਰਨ ਲੱਗਾ ਤਾਂ ਰਾਮ ਨੇ ਉਸ ਦੀ ਪਿੱਠ ਉੱਤੇ ਆਪਣਾ ਹੱਥ ਧਰਿਆ
Angad, the son of Bali, went on his errand after touching the feet of Ram,
ਭਰਅੰਕਪੁਲਕਤਸਪਜਿਯੋਭਾਤਅਨਿਕਆਸਿਖਕਰੇ॥੩੭੫॥
ਅਤੇ ਜੱਫੀ ਵਿੱਚ ਲੈ ਕੇ ਅਨੇਕ ਤਰ੍ਹਾਂ ਦੀ ਅਸੀਸ ਦਿੱਤੀ, ਜਿਸ ਨਾਲ (ਅਗੰਦ ਦਾ) ਤਨ ਰੋਮਾਂਚਿਤ ਹੋ ਕੇ ਪਸੀਜ ਗਿਆ ॥੩੭੫॥
Who bade him farewell by patting on his back and expressing many types of benedictions.375.
ਪ੍ਰਤਿਉਤਰਸੰਬਾਦ
ਪ੍ਰਤਿ ਉਤਰ ਸੰਵਾਦ
Responsive Dialogue :
ਛਪੈਛੰਦ
ਛਪੈ ਛੰਦ
CHHAPAI STANZA
ਦੇਹਸੀਆਦਸਕੰਧਛਾਹਿਨਹੀਦੇਖਨਪੈਹੋ
ਅੰਗਦ ਨੇ ਕਿਹਾ- ਹੇ ਰਾਵਣ! ਸੀਤਾ (ਰਾਮ ਨੂੰ) ਦੇ ਦਿਓ (ਕਿਉਂਕਿ) ਤੁਸੀਂ ਇਸ ਦੀ ਪਰਛਾਈ ਵੀ ਨਹੀਂ ਵੇਖ ਸਕੋਗੇ।
Angad says, “O ten-headed Ravana! Return Sita, you will not be able to see her shadow (i.e. you will be killed).
ਲੰਕਛੀਨਲੀਜੀਐਲੰਕਲਖਿਜੀਤਜੈਹੋ
(ਰਾਵਣ ਨੇ ਕਿਹਾ-) ਲੰਕਾ ਖੋਹ ਲੈਣਗੇ, (ਓਏ) ਲੰਕਾ ਨੂੰ ਵੇਖ ਕੇ ਇਸ ਨੂੰ (ਕੋਈ) ਜਿੱਤ ਨਹੀਂ ਸਕਦਾ।
Ravana says, “None can conquer me ever after the seixure of Lanka.”
ਕ੍ਰੁਧਬਿਖੈਜਿਨਘੋਰੁਪਿਖਕਸਜੁਧੁਮਚੈਹੈ
(ਅੰਗਦ ਨੇ ਕਿਹਾ-) ਕ੍ਰੋਧ ਦੀ ਵਿਸ਼ ਨਾ ਘੋਲੋ, ਵੇਖਣਾ ਕਿਸ ਤਰ੍ਹਾਂ ਯੁੱਧ ਮਚਦਾ ਹੈ।
Angad says again, “Your intellect has been spoiled by your rage, how will you be able to wage the war.”
ਰਾਮਸਹਿਤਕਪਿਕਟਕਆਜਮ੍ਰਿਗਸਯਾਰਖਵੈਹੈ
(ਰਾਵਣ ਨੇ ਕਿਹਾ-) ਰਾਮ ਸਮੇਤ ਬੰਦਰਾਂ ਦੀ ਸਾਰੀ ਸੈਨਾ ਮਿਰਗਾਂ ਅਤੇ ਗਿਦੜਾਂ (ਦੇ ਸਮਾਨ ਹੈ) ਅੱਜ (ਉਸ ਨੂੰ ਸਿੰਘ ਰੂਪ ਹੋ ਕੇ) ਖਾਵਾਂਗਾ।
Ravana replies, “I shall cause even today all the army of monkeys alongwith Ram to be devoured by the animals and jackals.”
ਜਿਨਕਰਸੁਗਰਬੁਸੁਣਮੂੜਮਤਗਰਬਗਵਾਇਘਨੇਰਘਰ
(ਅੰਗਦ ਨੇ ਕਿਹਾ-) ਹੇ ਮੂੜ-ਮਤਿ! ਹੰਕਾਰ ਨਾ ਕਰ, ਧਿਆਨ ਦੇ ਕੇ ਸੁਣ, ਹੰਕਾਰ ਦੇ ਬਹੁਤ ਘਰ ਗਾਲ੍ਹ ਦਿੱਤੇ ਹਨ।
Angad says, “O Ravana, do not be egoistic, this ego has destroyed many houses.”
ਬਸਕਰੇਸਰਬਘਰਗਰਬਹਮਕਿਨਮਹਿਦ੍ਵੈਦੀਨਨਰ॥੩੭੬॥
(ਰਾਵਣ ਨੇ ਕਿਹਾ-) ਹੇ ਗਰਬ ਦੇ ਘਰ! ਮੈਂ ਸਭ ਆਪਣੇ ਵਸ ਕੀਤੇ ਹੋਏ ਹਨ। ਇਹ ਦੋ ਕੰਗਲੇ ਮਨੁੱਖ (ਰਾਮ ਤੇ ਲੱਛਣ) (ਮੇਰੇ ਸਾਹਮਣੇ) ਕਿਸ ਗਿਣਤੀ ਵਿੱਚ ਹਨ ॥੩੭੬॥
Ravana replies. “I am proud because I have brought under control all with my own power, then what power these two human beings Ram and Lakshman can wield.”376.
ਰਾਵਨਬਾਚਅੰਗਦਸੋ
ਰਾਵਣ ਨੇ ਅੰਗਦ ਪ੍ਰਤਿ ਕਿਹਾ-
Speech of Ravana addressed to Angad :
ਛਪੈਛੰਦ
ਛੁਪੈ ਛੰਦ
CHHAPAI STANZA
ਅਗਨਪਾਕਕਹਕਰੈਪਵਨਮੁਰਬਾਰਬੁਹਾਰੈ
(ਵੇਖ!) ਅਗਨੀ (ਦੇਵਤਾ) ਮੇਰਾ ਭੋਜਨ (ਪਾਕ) ਤਿਆਰ ਕਰਦਾ ਹੈ ਅਤੇ ਪੌਣ (ਦੇਵਤਾ) ਮੇਰੇ ਦਰਵਾਜ਼ੇ ਉੱਤੇ ਝਾੜੂ ਫੇਰਦਾ ਹੈ,
The god of fire is my cook and the god of wind is my sweeper,
ਚਵਰਚੰਦ੍ਰਮਾਧਰੈਸੂਰਛਤ੍ਰਹਿਸਿਰਢਾਰੈ
ਚੰਦ੍ਰਮਾ ਨੇ (ਹੱਥ ਵਿੱਚ) ਚੌਰ ਧਾਰਨ ਕੀਤਾ ਹੋਇਆ ਹੈ ਅਤੇ ਸੂਰਜ (ਮੇਰੇ) ਸਿਰ 'ਤੇ ਛਤਰ ਝੁਲਾਉਂਦਾ ਹੈ।
The moon-god swings the fly-whisk over my head and the sun-god wields the canopy over my head
ਮਦਲਛਮੀਪਿਆਵੰਤਬੇਦਮੁਖਬ੍ਰਹਮੁਉਚਾਰਤ
ਲੱਛਮੀ ਮੈਨੂੰ ਸ਼ਰਾਬ ਪਿਲਾਉਂਦੀ ਹੈ ਅਤੇ ਬ੍ਰਹਮਾ (ਮੇਰੇ ਲਈ) ਵੇਦ ਪਾਠ ਕਰਦਾ ਹੈ।
Lakshmi, the goddess of wealth, serves drinks to me and Brahma recites the Vedic mantras for me.
ਬਰਨਬਾਰਨਿਤਭਰੇਔਰਕੁਲੁਦੇਵਜੁਹਾਰਤ
ਵਰਣ (ਦੇਵਤਾ ਮੇਰੇ) ਘਰ ਨਿੱਤ ਪਾਣੀ ਭਰਦਾ ਹੈ ਅਤੇ ਹੋਰ ਸਾਰੇ ਦੇਵਤੇ ਮੈਨੂੰ ਨਮਸਕਾਰ ਕਰਦੇ ਹਨ।
Varuna is my water-carrier and pays obeisance in front of my family-god
ਨਿਜਕਹਤਿਸੁਬਲਦਾਨਵਪ੍ਰਬਲਦੇਤਧਨੁਦਿਜਛਮੋਹਿਕਰ
ਵੱਡੇ-ਵੱਡੇ ਬਲਵਾਨ ਦੈਂਤ (ਮੈਨੂੰ) ਆਪਣਾ ਕਹਿੰਦੇ ਹਨ ਅਤੇ ਉਸ ਬਲ ਕਰਕੇ ਹੀ ਕੁਬੇਰ ਤੇ ਜੱਛ ਮੈਨੂੰ 'ਕਰ' ਦਿੰਦੇ ਹਨ।
This is my whole power-formation, besides them all the demon-forces are with me, for which reason the Yakshas etc. gladly present present all types of their wealth to me.