ਹਨਵੰਤਮਾਰਗਮੋਮਿਲੇਤਬਮਿਤ੍ਰਤਾਤਾਸੋਂਕਰੀ॥੩੬੪॥
(ਜਟਾਯੂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਰਾਮ ਨੂੰ) ਮਾਰਗ ਵਿੱਚ ਹਨੂਮਾਨ ਮਿਲ ਪਿਆ, ਤਦ ਰਾਮ ਨੇ ਉਸ ਨਾਲ ਮਿੱਤਰਤਾ ਕਰ ਲਈ ॥੩੬੪॥
Roaming on the paths (of the forest) Ram met Hanuman and they both became friends.364.
ਤਿਨਆਨਸ੍ਰੀਰਘੁਰਾਜਕੇਕਪਿਰਾਜਪਾਇਨਡਾਰਯੋ॥
ਉਸ ਹਨੂਮਾਨ ਨੇ ਸੁਗ੍ਰੀਵ (ਕਪਿਰਾਜ) ਨੂੰ ਲਿਆ ਕੇ ਸ੍ਰੀ ਰਾਮ ਦੇ ਪੈਰਾਂ ਵਿੱਚ ਪਾ ਦਿੱਤਾ।
Hanuman brought Sugriva the king of monkeys to fall at the feet of Ram.
ਤਿਨਬੈਠਗੈਠਇਕੈਠਹ੍ਵੈਇਹਭਾਤਿਮੰਤ੍ਰਬਿਚਾਰਯੋ॥
(ਫਿਰ) ਉਨ੍ਹਾਂ ਨੇ ਇਕੱਠੇ ਹੋ ਕੇ ਬੈਠ ਕੇ ਇਸ ਤਰ੍ਹਾਂ ਯੋਜਨਾ ਨੂੰ ਵਿਚਾਰਿਆ (ਕਿ ਸ੍ਰੀ ਰਾਮ ਸੁਗ੍ਰੀਵ ਦਾ ਕਾਰਜ ਕਰਨ ਅਤੇ ਸੁਗ੍ਰੀਵ ਰਾਮ ਦਾ)।
And all of them unitedly held consultation amongst themselves,
ਕਪਿਬੀਰਧੀਰਸਧੀਰਕੇਭਟਮੰਤ੍ਰਬੀਰਬਿਚਾਰਕੈ॥
ਇਸ ਲਈ ਧੀਰਜਵਾਨ ਸੁਗ੍ਰੀਵ ਨੇ ਬਹੁਤ ਧੀਰਜ ਨਾਲ (ਆਪਣੇ) ਯੋਧਿਆਂ, ਮੰਤਰੀਆਂ ਅਤੇ ਬਹਾਦਰਾਂ ਨਾਲ ਵਿਚਾਰ ਕਰਕੇ (ਸ੍ਰੀ ਰਾਮ ਦੇ ਸਹਾਇਕ ਹੋਣ ਦਾ ਪ੍ਰਣ ਕੀਤਾ)।
All the ministers sat down and gave their personal views.
ਅਪਨਾਇਸੁਗ੍ਰਿਵਕਉਚਲੁਕਪਿਰਾਜਬਾਲਸੰਘਾਰਕੈ॥੩੬੫॥
(ਫਿਰ ਰਾਮ ਨੇ) ਕਪਿਰਾਜ ਬਾਲੀ ਨੂੰ ਮਾਰ ਦਿੱਤਾ ਅਤੇ ਸੁਗ੍ਰੀਵ ਨੂੰ ਆਪਣਾ ਸਹਾਇਕ ਬਣਾ ਕੇ (ਲੰਕਾ ਵਲ ਤੁਰ ਪਏ) ॥੩੬੫॥
Ram killed Bali, the king of monkeys and made Sugriva his permanent ally.365.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬਾਲਬਧਹਧਿਆਇਸਮਾਪਤਮ॥੮॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਬਾਲੀ-ਬਧਹ' ਅਧਿਆਇ ਦੀ ਸਮਾਪਤੀ ॥੮॥
End of the chapter entitled Killing of Bali’ in BACHITTAR NATAK.
ਅਥਹਨੂਮਾਨਸੋਧਕੋਪਠੈਬੋ॥
ਹੁਣ ਹਨੂਮਾਨ ਨੂੰ ਖੋਜ ਲਈ ਭੇਜਣ ਦਾ ਪ੍ਰਸੰਗ-
Now begins the description of sending of Hanuman in search of Sita :
ਗੀਤਾਮਾਲਤੀਛੰਦ॥
ਗੀਤਾ ਮਾਲਤੀ ਛੰਦ
GEETA MALTI STANZA
ਦਲਬਾਟਚਾਰਦਿਸਾਪਠਯੋਹਨਵੰਤਲੰਕਪਠੈਦਏ॥
(ਸੁਗ੍ਰੀਵ ਨੇ ਆਪਣੀ ਸੈਨਾ ਦੇ) ਦਲ ਵੰਡ ਕੇ ਦੋਹਾਂ ਦਿਸ਼ਾਵਾਂ ਵਿੱਚ ਭੇਜ ਦਿੱਤੇ ਅਤੇ ਹਨੂਮਾਨ ਨੂੰ ਲੰਕਾ ਭੇਜ ਦਿੱਤਾ
The army of monkeys was divided into four parts and sent in all the four directions and Hanuman was sent to Lanka.
ਲੈਮੁਦ੍ਰਕਾਲਖਬਾਰਿਧੈਜਹਸੀਹੁਤੀਤਹਜਾਤਭੇ॥
(ਹਨੂਮਾਨ ਨਿਸ਼ਾਨੀ ਵਜੋਂ ਰਾਮ ਦੀ-ਮੁੰਦਰੀ ਲੈ ਕੇ ਅਤੇ ਸਮੁੰਦਰ ਲੰਘ ਕੇ ਜਿੱਥੇ ਸੀਤਾ ਰਹਿੰਦੀ ਸੀ, ਉਥੇ ਚਲਾ ਗਿਆ।
Hanuman took the ring (of Rama) and immediately went and crossed the sea, he reached the place where Sita was kept (by Ravana).
ਪੁਰਜਾਰਿਅਛਕੁਮਾਰਛੈਬਨਟਾਰਿਕੈਫਿਰਆਇਯੋ॥
ਲੰਕਾ ਸ਼ਹਿਰ ਨੂੰ ਸਾੜ ਕੇ (ਰਾਵਣ ਦੇ ਪੁੱਤਰ) 'ਅਛੈ ਕੁਮਾਰ' ਨੂੰ ਮਾਰ ਕੇ, (ਅਸ਼ੋਕ) ਬਾਗ਼ ਨੂੰ ਉਜਾੜ ਕੇ ਫਿਰ (ਸ੍ਰੀ ਰਾਮ ਕੋਲ ਪਰਤ) ਆਇਆ।
Destroying Lanka, killing Akshay Kumar and devastating Ashok Vatika, Hanuman came back,
ਕ੍ਰਿਤਚਾਰਜੋਅਮਰਾਰਿਕੋਸਭਰਾਮਤੀਰਜਤਾਇਯੋ॥੩੬੬॥
ਰਾਵਣ ('ਅਮਰਾਰਿ') ਨੇ ਜੋ ਆਚਾਰ ਕੀਤੇ ਸਨ, ਉਹ ਸਾਰੇ ਰਾਮ ਕੋਲ ਆ ਕੇ ਦਸ ਦਿੱਤੇ ॥੩੬੬॥
And presented before Ram the creations of Ravana, the ememy of gods.366.
ਦਲਜੋਰਕੋਰਕਰੋਰਲੈਬਡਘੋਰਤੋਰਸਭੈਚਲੇ॥
(ਰਾਮ ਚੰਦਰ ਨੇ) ਕਰੋੜਾਂ ਦਲ ਇਕੱਠੇ ਕਰ ਲਏ ਅਤੇ ਸਾਰੇ ਤੀਬਰ ਗਤੀ ਨਾਲ ਚਲ ਪਏ।
Now combining all the forces they all proceeded (with millions of fighters),
ਰਾਮਚੰਦ੍ਰਸੁਗ੍ਰੀਵਲਛਮਨਅਉਰਸੂਰਭਲੇਭਲੇ॥
ਰਾਮ ਚੰਦਰ, ਸੁਗ੍ਰੀਵ, ਲੱਛਮਣ ਅਤੇ ਹੋਰ ਚੰਗੇ ਸੂਰਮੇ ਸਨ।
And there were mighty warriors like Ram, Sugriva, Lakshman,
ਜਾਮਵੰਤਸੁਖੈਨਨੀਲਹਣਵੰਤਅੰਗਦਕੇਸਰੀ॥
ਜਾਮਵੰਤ, ਸੁਖੈਨ, ਨੀਲ, ਹਨੂਮਾਨ, ਅੰਗਦ ਤੇ ਕੇਸਰੀ ਆਦਿ
Jamvant, Sukhen, Neel, Hanuman, Angad etc. in their army.
ਕਪਿਪੂਤਜੂਥਪਜੂਥਲੈਉਮਡੇਚਹੂੰਦਿਸਕੈਝਰੀ॥੩੬੭॥
ਸੈਨਾਪਤੀ ('ਜੂਥਪ') ਬੰਦਰਾਂ ਦੇ ਝੁੰਡ ਲੈ ਕੇ ਚੌਹਾਂ ਪਾਸਿਆਂ ਤੋਂ (ਬੱਦਲਾਂ ਦੀ) ਝੜੀ ਵਾਂਗ ਚੜ੍ਹੇ ਆਉਂਦੇ ਸਨ ॥੩੬੭॥
The swarms of troops of the sons of monkeys, gushed forward like clouds from all the four directions.367.
ਪਾਟਿਬਾਰਿਧਰਾਜਕਉਕਰਿਬਾਟਿਲਾਘਗਏਜਬੈ॥
ਜਦੋਂ ਸਮੁੰਦਰ ਪਾਰ ਕਰਕੇ ਅਤੇ ਰਸਤਿਆਂ ਨੂੰ ਲੰਘ ਕੇ (ਲੰਕਾ ਟਾਪੂ ਵਿੱਚ) ਪਹੁੰਚ ਗਏ
When after splitting the sea and forming a passage they all crossed the sea.
ਦੂਤਦਈਤਨਕੇਹੁਤੇਤਬਦਉਰਰਾਵਨਪੈਗਏ॥
ਤਾਂ ਜਿਹੜੇ ਦੈਂਤਾਂ ਦੇ ਦੂਤ ਸਨ, ਉਹ ਭੱਜ ਕੇ ਰਾਵਣ ਕੋਲ ਗਏ।
Then the messengers of Ravana fled towards him to convey the news.
ਰਨਸਾਜਬਾਜਸਭੈਕਰੋਇਕਬੇਨਤੀਮਨਮਾਨੀਐ॥
(ਉਹ ਰਾਵਣ ਨੂੰ ਕਹਿਣ ਲੱਗੇ ਕਿ) ਯੁੱਧ ਦੀ ਤਿਆਰੀ ਦੇ ਸਾਰੇ ਸਾਜ ਕਰੋ, ਪਰ ਮੇਰੀ ਇਕ ਬੇਨਤੀ ਮੰਨ ਲਵੋ
They request him to get ready for war.
ਗੜਲੰਕਬੰਕਸੰਭਾਰੀਐਰਘੁਬੀਰਆਗਮਜਾਨੀਐ॥੩੬੮॥
ਕਿ ਲੰਕਾ ਦੇ ਸੋਹਣੇ ਕਿਲੇ ਨੂੰ ਸੰਭਾਲ ਲਵੋ ਕਿਉਂਕਿ ਰਾਮ ਚੰਦਰ ਦਾ ਆਗਮਨ ਹੋ ਗਿਆ ਹੈ ॥੩੬੮॥
And protect the beautiful city of Lanka from the entry of Ram.368.
ਧੂਮ੍ਰਅਛਸੁਜਾਬਮਾਲਬੁਲਾਇਵੀਰਪਠੈਦਏ॥
(ਰਾਵਣ ਨੇ ਦੂਤ ਦੀ ਗੱਲ ਸੁਣ ਕੇ) 'ਧੂਮਰ-ਅੱਛ' ਅਤੇ 'ਜਾਂਬਮਾਲ' ਨੂੰ ਬੁਲਾ ਕੇ (ਦੋਹਾਂ) ਸੂਰਮਿਆਂ ਨੂੰ ਭੇਜ ਦਿੱਤਾ।
Ravana called Dhumraksha and Jambumali and sent them for war.
ਸੋਰਕੋਰਕ੍ਰੋਰਕੈਜਹਾਰਾਮਥੇਤਹਾਜਾਤਭੇ॥
(ਇਹ ਦੋਵੇਂ) ਵੱਡੇ 'ਹੱਲੇ-ਗੁੱਲੇ' ਨਾਲ ਕਈ ਕਰੋੜਾਂ (ਸੈਨਿਕ ਨਾਲ ਲੈ ਕੇ) ਜਿੱਥੇ ਸ੍ਰੀ ਰਾਮ (ਉਤਰੇ ਹੋਏ) ਸਨ, ਉਥੇ ਪਹੁੰਚ ਗਏ।
Both them shouting terribly reached near Ram.
ਰੋਸਕੈਹਨਵੰਤਥਾਪਗਰੋਪਪਾਵਪ੍ਰਹਾਰੀਯੰ॥
ਗੁੱਸਾ ਖਾ ਕੇ ਹਨੂਮਾਨ ਨੇ ਉਸ ਥਾਂ ਉੱਤੇ ਪੈਰ ਗੱਡ ਕੇ ਪ੍ਰਹਾਰ ਕੀਤਾ
Hanuman in great rage firmly stood on the earth on one foot,
ਜੂਝਿਭੂਮਿਗਿਰਯੋਬਲੀਸੁਰਲੋਕਮਾਝਿਬਿਹਾਰੀਯੰ॥੩੬੯॥
ਅਤੇ ਇਕ ਸੂਰਮਾ (ਧੂਮਰ-ਅੱਛ) ਯੁੱਧ ਕਰਦਾ ਧਰਤੀ ਉੱਤੇ ਡਿੱਗ ਪਿਆ ਅਤੇ ਦੇਵ-ਲੋਕ ਵਿੱਚ ਪਹੁੰਚ ਗਿਆ ॥੩੬੯॥
And attacked violently with his second foot with which the mighty Dhumraksha fell down and died.369.