GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 230
Display Settings
ਲਖੇਨੈਨਬਾਕੇਮਨੈਮੀਨਮੋਹੈਲਖੇਜਾਤਕੇਸੂਰਕੀਜੋਤਿਛਾਈ
(ਸੀਤਾ ਦੇ) ਸੁੰਦਰ ਨੈਣ ਵੇਖ ਕੇ ਮਾਨੋ ਮੱਛੀ ਮੋਹਿਤ ਹੋ ਰਹੀ ਹੈ, (ਸਰੀਰ ਦੀ ਸੁੰਦਰਤਾ) ਅੱਗੇ ਨਵੇਂ ਨਿਕਲੇ ਸੂਰਜ ਦੀ ਜੋਤਿ ਫਿੱਕੀ ਪੈ ਗਈ ਹੈ।
The fish is allured by seeing her eyes and her beauty seems like the extension of sunlight.
ਮਨੋਫੂਲਫੂਲੇਲਗੇਨੈਨਝੂਲੇਲਖੇਲੋਗਭੂਲੇਬਨੇਜੋਰਐਸੇ
(ਮਸਤੀ ਨਾਲ) ਨੈਣ ਇਸ ਤਰ੍ਹਾਂ ਝੂਲਦੇ ਹਨ, ਨੈਣਾਂ ਦਾ ਅਜਿਹਾ ਜੋੜ ਜੁੜਿਆ ਹੈ। (ਹੇ ਸੀਤਾ)!
Seeing her eyes they appear like the blossomed lotus and all the people in the forest are extremely enchanted by her beauty.
ਲਖੇਨੈਨਥਾਰੇਬਿਧੇਰਾਮਪਿਆਰੇਰੰਗੇਰੰਗਸਾਰਾਬਸੁਹਾਬਜੈਸੇ॥੨੯੮॥
ਤੇਰੇ ਨੈਣਾਂ ਨੂੰ ਵੇਖ ਕੇ (ਰਾਮ) ਇਸ ਤਰ੍ਹਾਂ ਵਿੰਨੇ ਗਏ ਹਨ, ਜਿਸ ਤਰ੍ਹਾਂ ਸ਼ਰਾਬ ਦੇ ਸੂਹੇ ਰੰਗ ਵਿੱਚ (ਮਤਵਾਲੇ) ਰੰਗੇ ਜਾਂਦੇ ਹਨ ॥੨੯੮॥
O Sita! seeing your intoxicated eyes Ram himself seems pierced by them.298.
ਰੰਗੇਰੰਗਰਾਤੇਮਯੰਮਤਮਾਤੇਮਕਬੂਲਿਗੁਲਾਬਕੇਫੂਲਸੋਹੈਂ
(ਸੀਤਾ ਦੇ ਨੈਣ) ਲਾਲ ਰੰਗ ਦੇ ਰੱਤੇ ਹੋਏ ਹਨ, ਜਾਂ ਸ਼ਰਾਬ ਦੀ ਮਸਤੀ ਨਾਲ ਮਤਵਾਲੇ ਹਨ ਜਾਂ ਮਨ ਭਾਉਂਦੇ ਗੁਲਾਬ ਦੇ ਫੁੱਲ ਸ਼ੋਭਾ ਪਾ ਰਹੇ ਹਨ।
Your eyes are intoxicated, having been dyed in your love and it seems that they are lovely roses.
ਨਰਗਸਨੇਦੇਖਕੈਨਾਕਐਂਠਾਮ੍ਰਿਗੀਰਾਜਕੇਦੇਖਤੈਂਮਾਨਮੋਹੈਂ
(ਉਨ੍ਹਾਂ ਨੈਣਾਂ ਨੂੰ) ਵੇਖ ਕੇ ਨਰਗਿਸ ਨੇ ਨੱਕ ਚਾੜ੍ਹਿਆ ਹੈ, (ਉਨ੍ਹਾਂ ਉੱਤੇ) ਰਾਤ ਦਿਨ (ਸਬੋ-ਰੋਜ਼) ਸ਼ਰਾਬ ਨੇ ਅਸਰ ਕੀਤਾ ਹੋਇਆ ਹੈ।
The narcissus flowers are expressing contempt with jealousy and the does on seeing her are feeling blow at their self-respect,
ਸਬੋਰੋਜਸਰਾਬਨੇਸੋਰਲਾਇਆਪ੍ਰਜਾਆਮਜਾਹਾਨਕੇਪੇਖਵਾਰੇ
(ਇਨ੍ਹਾਂ ਨੈਣਾਂ ਨੂੰ) ਵੇਖ ਕੇ ਸਾਰੀ ਪ੍ਰਜਾ ਅਤੇ ਸਾਰਾ ਜਹਾਨ ਵਾਰਨੇ ਹੁੰਦਾ ਹੈ।
The wine in spite of all its strength is not feeling itself equivalent to thhe ardent passion of Sita in the whole world,
ਭਵਾਤਾਨਕਮਾਨਕੀਭਾਤਪਿਆਰੀਨਿਕਮਾਨਹੀਨੈਨਕੇਬਾਨਮਾਰੇ॥੨੯੯॥
ਪਿਆਰੀ (ਸੀਤਾ) ਦੀਆਂ ਭਵਾਂ ਖਿੱਚੀ ਹੋਈ ਕਮਾਨ ਵਾਂਗ ਟੇਢੀਆਂ ਹਨ। (ਇਸ ਤਰ੍ਹਾਂ ਸੀਤਾ ਨੇ) ਕਮਾਨ ਤੋਂ ਬਿਨਾਂ ਹੀ ਨੈਣਾਂ ਦੇ ਤੀਰ ਮਾਰੇ ਹਨ ॥੨੯੯॥
Her eyebrows are lovely like the bow and from those eyebrows she is discharging the arrows of her eyes.299.
ਕਬਿਤ
ਕਬਿੱਤ
KABIT
ਊਚੇਦ੍ਰੁਮਸਾਲਜਹਾਲਾਬੇਬਟਤਾਲਤਹਾਐਸੀਠਉਰਤਪਕਉਪਧਾਰੈਐਸੋਕਉਨਹੈ
ਜਿਥੇ ਉਚੇ-ਉਚੇ ਸਾਲ ਦੇ ਬ੍ਰਿਛ ਹਨ, ਉਚੇ ਲੰਮੇ ਬੋਹੜ ਦੇ ਤਾੜ ਦੇ ਦਰਖੱਤ ਹਨ, ਅਜਿਹੀ ਥਾਂ ਉੱਤੇ ਤਪ ਕਰਨ ਨੂੰ ਜਾਵੋ, ਅਜਿਹਾ (ਦਲੇਰ) ਕੌਣ ਹੈ?
Where there are high saal trees and Banyan trees and the large tanks, who is the person who performs austerities
ਜਾਕੀਛਬਦੇਖਦੁਤਖਾਡਵਕੀਫੀਕੀਲਾਗੈਆਭਾਤਕੀਨੰਦਨਬਿਲੋਕਭਜੇਮੌਨਹੈ
ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਦੇ ਖਾਂਡਵ ਬਣ ਦੀ ਸੁੰਦਰਤਾ ਫਿੱਕੀ ਲੱਗਦੀ ਹੈ ਅਤੇ ਉਸ ਦੀ ਛਬੀ ਨੂੰ ਵੇਖ ਕੇ ਇੰਦਰ ਦਾ ਨੰਦਨ ਬਾਗ ਚੁੱਪ ਕਰ ਜਾਂਦਾ ਹੈ।
And seeing whose beauty, the beauty of Pandavas seems devoid of radiance and the forests of heaven feel it better to keep silent on observing his beauty?
ਤਾਰਨਕੀਕਹਾਨੈਕਨਭਨਿਹਰਾਯੋਜਾਇਸੂਰਜਕੀਜੋਤਤਹਾਚੰਦ੍ਰਕੀਜਉਨਹੈ
ਤਾਰਿਆਂ ਦੀ ਕੀ ਗੱਲ ਹੈ, ਉਥੇ ਆਕਾਸ਼ ਵੀ ਵਿਖਾਈ ਨਹੀਂ ਦਿੰਦਾ, ਉਥੇ ਸੂਰਜ ਦਾ ਪ੍ਰਕਾਸ਼ ਅਤੇ ਚੰਦਰਮਾ ਦੀ ਚਾਨਣੀ ਵੀ ਪਹੁੰਚਦੀ ਨਹੀਂ ਹੈ।
There is so much dense shade there that not to speak of the stars, the sky is also not seen there, the light of the sun and moon does not reach there.
ਦੇਵਨਿਹਾਰਯੋਕੋਊਦੈਤਬਿਹਾਰਯੋਤਹਾਪੰਛੀਕੀਗੰਮਜਹਾਚੀਟੀਕੋਗਉਨਹੈ॥੩੦੦॥
ਉਸ ਨੂੰ ਕਿਸੇ ਦੇਵਤੇ ਨੇ ਨਹੀਂ ਵੇਖਿਆ, ਉਸ ਜਗ੍ਹਾ (ਕੋਈ) ਦੈਂਤ ਵੀ ਨਹੀਂ ਪਹੁੰਚਿਆ, ਉਥੇ ਪੰਛੀ ਦੀ ਪਹੁੰਚ ਨਹੀਂ ਤੇ ਨਾ ਹੀ ਕੀੜੀ ਦੀ ਪਹੁੰਚ ਹੈ ॥੩੦੦॥
No god or demon lives and the birds and even an ant has no access there.300.
ਅਪੂਰਬਛੰਦ
ਅਪੂਰਬ ਛੰਦ
APOORAV STANZA
ਲਖੀਏਅਲਖ
(ਸ੍ਰੀ ਰਾਮ, ਸੀਤਾ ਅਤੇ ਲੱਛਮਣ ਦੇ ਉਸ ਬਣ ਵਿਚ ਪਹੁੰਚਣ 'ਤੇ ਉਨ੍ਹਾਂ ਨੂੰ)
ਤਕੀਏਸੁਭਛ
ਅਣਡਿੱਠੇ ਸਮਝ ਕੇ
ਧਾਯੋਬਿਰਾਧ
ਅਤੇ (ਆਪਣੀ) ਖ਼ੁਰਾਕ ਜਾਣ ਕੇ ਦੈਂਤ ਭੱਜ ਕੇ ਆਇਆ
ਬੰਕੜਯੋਬਿਬਾਦ॥੩੦੧॥
ਅਤੇ ਬਕ-ਝਕ ਕਰਨ ਲੱਗਿਆ ॥੩੦੧॥
Seeing the ignorant persons )Ram-Laksman) as good food, a demon named Viradh came forwards and in this way there came a calamitous situation in their peaceful lives.301.
ਲਖੀਅੰਅਵਧ
ਰਾਮ ਨੇ ਸਮਝ ਲਿਆ
ਸੰਬਹਯੋਸਨਧ
ਕਿ (ਸਾਹਮਣੇ ਵਾਲਾ) ਸ਼ਸਤ੍ਰਧਾਰੀ ਪੂਰੀ ਤਰ੍ਹਾਂ ਤਿਆਰ ਹੈ।
ਸੰਮਲੇਹਥਿਆਰ
(ਇਸ ਲਈ ਇਨ੍ਹਾਂ ਨੇ ਵੀ) ਹਥਿਆਰ ਸੰਭਾਲੇ
ਉਰੜੇਲੁਝਾਰ॥੩੦੨॥
ਅਤੇ ਲੜਾਈ ਤੇ ਉਤਰ ਆਏ ॥੩੦੨॥
Ram saw him and holding his wapons he went towards him keeping control of their weapons both the warriors began their battle.302.
ਚਿਕੜੀਚਾਵੰਡ
(ਜਦੋਂ) ਸੂਰਮੇ ਆਹਮੋ-ਸਾਹਮਣੇ ਹੋਏ
ਸੰਮੁਹੇਸਾਵੰਤ
(ਤਾਂ) ਇੱਲਾਂ ਚੀਕੀਆਂ।
ਸਜੀਏਸੁਬਾਹ
ਸੁੰਦਰ ਬਾਂਹਾਂ ਵਾਲੇ (ਸੂਰਮੇ) ਸਜੇ ਹੋਏ ਸਨ,