GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 225
Display Settings
ਸੂਲਸਹੋਂਤਨਸੂਕਰਹੋਂਪਰਸੀਕਹੋਂਸਿਰਸੂਲਸਹੋਂਗੀ
ਸੂਲ ਸਹਿਨ ਕਰਾਂਗੀ, ਤਨ ਭਾਵੇਂ ਸੁਕ ਜਾਵੇ, ਪਰ (ਮੁਖੋਂ) 'ਸੀ' ਨਹੀਂ ਕਰਾਂਗੀ ਅਤੇ (ਹਰ ਪ੍ਰਕਾਰ ਦੇ) ਦੁੱਖ ਸਿਰ ਉੱਤੇ ਸਹਾਂਗੀ।
“If the thorns sting and the body pines away, I shall endure the hardship of the thorn on my head.
ਬਾਘਬੁਕਾਰਫਨੀਨਫੁਕਾਰਸੁਸੀਸਗਿਰੋਪਰਸੀਕਹੋਂਗੀ
ਸ਼ੇਰਾਂ ਦਾ ਬੁੱਕਣਾ, ਸੱਪਾਂ ਦਾ ਸ਼ੂਕਣਾ, ਆਦਿਕ ਦੁੱਖਾਂ (ਦਾ ਪਹਾੜ) ਸਿਰ ਉੱਤੇ ਡਿੱਗ ਪਵੇ, ਪਰ ਮੈਂ 'ਸੀ' ਨਹੀਂ ਕਹਾਂਗੀ।
”If the tigers and serpents fall on my head, even then I shall not utter ‘oh’ or ‘alas’.
ਬਾਸਕਹਾਬਨਬਾਸਭਲੋਨਹੀਪਾਸਤਜੋਪੀਯਪਾਇਗਹੋਂਗੀ
(ਹੇ ਪਤੀ ਦੇਵ!) (ਆਪ ਬਗੈਰ) ਮਹਿਲਾਂ ਵਿੱਚ ਕੀ ਵਸਣਾ, (ਇਸ ਨਾਲੋਂ) ਬਣਾਂ ਵਿੱਚ ਰਹਿਣਾ ਹੀ ਚੰਗਾ ਹੈ ਕਿਉਂਕਿ (ਉਥੇ ਮੈਂ) ਆਪਣੇ ਪ੍ਰੀਤਮ ਦੇ ਚਰਨਾਂ ਵਿੱਚ ਰਹਾਂਗੀ।
“For me the exile in the forest is good for me than the palace, O beloved! bow at your feet.
ਹਾਸਕਹਾਇਹਉਦਾਸਸਮੈਗ੍ਰਿਹਆਸਰਹੋਪਰਮੈਰਹੋਂਗੀ॥੨੪੯॥
ਇਸ ਉਦਾਸੀ ਦੇ ਵੇਲੇ ਹਾਸਾ ਕੇਹਾ? ਘਰ ਵਿੱਚ ਭਾਵੇਂ ਆਸ ਬਣੀ ਰਹੇ, ਪਰ ਮੈਂ ਨਹੀਂ ਰਹਾਂਗੀ ॥੨੪੯॥
“Do not joke with me at this sad hour, I shall have hope and return to our home if I shall be with you, but I shall not live here without you.”249.
ਰਾਮਬਾਚਸੀਤਾਪ੍ਰਤਿ
ਰਾਮ ਨੇ ਸੀਤਾ ਪ੍ਰਤਿ ਕਿਹਾ-
Speech of ram addressed to Sita :
ਰਾਸਕਹੋਤੁਹਿਬਾਸਕਰੋਗ੍ਰਿਹਸਾਸੁਕੀਸੇਵਭਲੀਬਿਧਿਕੀਜੈ
(ਹੇ ਸੀਤਾ!) ਮੈਂ ਤੈਨੂੰ ਠੀਕ ਕਹਿੰਦਾ ਹਾਂ ਤੂੰ ਘਰ ਵਿੱਚ ਰਹਿ ਅਤੇ ਸੱਸ ਦੀ ਸੇਵਾ ਚੰਗੀ ਤਰ੍ਹਾਂ ਨਾਲ ਕਰ।
“O Sita! I am telling you the truth that you will be able to serve your mother-inlaw nicely while living in your home.
ਕਾਲਹੀਬਾਸਬਨੈਮ੍ਰਿਗਲੋਚਨਿਰਾਜਕਰੋਂਤੁਮਸੋਸੁਨਲੀਜੈ
ਹੇ ਮ੍ਰਿਗ-ਲੋਚਨੀ! ਸੁਣ ਲੈ, ਕਲ ਹੀ ਬਣ ਵਿੱਚ ਨਿਵਾਸ ਕਰਾਂਗਾ, ਬਨਵਾਸ ਦਾ ਸਮਾਂ ਗੁਜ਼ਾਰ ਕੇ ਮੈਂ ਤੇਰੇ ਨਾਲ (ਮਿਲ ਕੇ) ਰਾਜ ਕਰਾਂਗਾ।
“O doe-eyed! The time will pass away quickly, I shall rule alongwith you.
ਜੌਲਗੈਜੀਯਅਉਧਸੁਭਾਨਨਿਜਾਹਿਪਿਤਾਗ੍ਰਿਹਸਾਚਭਨੀਜੈ
ਹੇ ਸੋਹਣੇ ਮੁੱਖ ਵਾਲੀਏ! ਮੈਂ ਸੱਚ ਕਹਿੰਦਾ ਹਾਂ। ਜੇ ਕਰ ਅਯੁੱਧਿਆ ਵਿੱਚ ਤੇਰਾ ਮਨ ਨ ਲੱਗੇ ਤਾਂ ਪਿਤਾ ਦੇ ਘਰ ਚਲੀ ਜਾ।
“If indeed, your mind does does not feel at home in Oudh, O winsome-faced! You go to your father’s house.
ਤਾਤਕੀਬਾਤਗਡੀਜੀਯਜਾਤਸਿਧਾਤਬਨੈਮੁਹਿਆਇਸਦੀਜੈ॥੨੫੦॥
ਪਿਤਾ ਦੀ ਗੱਲ (ਮੇਰੇ) ਚਿੱਤ ਵਿੱਚ ਵਸ ਗਈ ਹੈ, ਇਸ ਲਈ ਬਣ ਵਿੱਚ ਜਾਣਾ ਬਣਦਾ ਹੈ। (ਹੁਣ) ਮੈਨੂੰ ਵਿਦਾ ਕਰ ॥੨੫੦॥
“In my mind the instruction of my father abides, therefore you permit me to go to go to the forest.”250.
ਲਛਮਣਬਾਚ
ਲੱਛਮਣ ਨੇ ਕਿਹਾ-
Speech of Lakshman :
ਬਾਤਇਤੈਇਹੁਭਾਤਭਈਸੁਨਿਆਇਗੇਭ੍ਰਾਤਸਰਾਸਨਲੀਨੇ
ਇਧਰ ਇਸ ਪ੍ਰਕਾਰ ਦੀ ਹੋਈ ਗੱਲ ਨੂੰ ਸੁਣ ਕੇ ਭਰਾਤਾ (ਲੱਛਮਣ ਹੱਥ ਵਿੱਚ) ਧਨੁਸ਼ ਬਾਣ ਲੈ ਕੇ ਆ ਗਿਆ।
ਕਉਨਕੁਪੂਤਭਯੋਕੁਲਮੈਜਿਨਰਾਮਹਿਬਾਸਬਨੈਕਹੁਦੀਨੇ
(ਅਤੇ ਕਹਿਣ ਲੱਗਾ-) ਸੂਰਜ ਕੁਲ ਵਿੱਚ ਕੌਣ ਕੁਪੁੱਤਰ ਪੈਦਾ ਹੋਇਆ ਹੈ ਜਿਸ ਨੇ ਰਾਮ ਨੂੰ ਬਨਵਾਸ ਦਿੱਤਾ ਹੈ।
This talk was going on when hearing it, Lakshman came with his bow in his hand and said, “Who can be that undutiful son in our clan who has asked for exile of Ram?
ਕਾਮਕੇਬਾਨਬਧਿਯੋਬਸਕਾਮਨਿਕੂਰਕੁਚਾਲਮਹਾਮਤਿਹੀਨੇ
ਕਾਮ ਦੇ ਬਾਣ ਨਾਲ ਵਿਨ੍ਹਿਆ ਅਤੇ ਇਸਤਰੀ ਦੇ ਵਸ ਵਿੱਚ ਹੋਇਆ (ਰਾਜਾ) ਝੂਠਾ, ਮਾੜੇ ਚਲਣ ਵਾਲਾ ਅਤੇ ਬਹੁਤ ਹੀ ਮਤ-ਹੀਣ ਹੈ
ਰਾਡਕੁਭਾਡਕੇਹਾਥਬਿਕਿਯੋਕਪਿਨਾਚਤਨਾਚਛਰੀਜਿਮਚੀਨੇ॥੨੫੧॥
ਅਤੇ ਦੁਰਬੁੱਧ ਔਰਤ ਦੇ ਹੱਥ ਵਿਕਿਆ ਹੋਇਆ ਹੈ। ਇਸ ਤਰ੍ਹਾਂ ਨੱਚ ਰਿਹਾ ਹੈ, ਜਿਵੇਂ ਸੋਟੀ ਦੇ ਇਸ਼ਾਰੇ ਨੂੰ ਪਛਾਣ ਕੇ ਬੰਦਰ ਨੱਚਦਾ ਹੈ ॥੨੫੧॥
“This foolish person (king) pierced by the arrows of the god of love, entrapped in cruel misconduct, under the impact of a foolish woman is dancing like a monkey understanding the sign of a stick.251.
ਕਾਮਕੋਡੰਡਲੀਏਕਰਕੇਕਈਬਾਨਰਜਿਉਨ੍ਰਿਪਨਾਚਨਚਾਵੈ
ਕਾਮ ਦਾ ਡੰਡਾ, ਹੱਥ ਵਿੱਚ ਲਏ ਹੋਏ ਕੈਕਈ ਬੰਦਰ ਵਾਂਗ ਰਾਜੇ ਦਸ਼ਰਥ ਨੂੰ ਨਾਚ ਨਚਾਉਂਦੀ ਹੈ।
ਐਠਨਐਠਅਮੈਠਲੀਏਢਿਗਬੈਠਸੂਆਜਿਮਪਾਠਪੜਾਵੈ
ਹੰਕਾਰ ਦੀ ਭਰੀ ਹੈਂਕੜ-ਬਾਜ਼ ਨੇ ਹੱਠ ਪੂਰਵਕ (ਰਾਜੇ) ਕੋਲ ਬੈਠ ਕੇ ਤੋਤੇ ਵੰਗ ਪਾਠ ਪੜ੍ਹਾਇਆ ਹੈ।
“Taking the stick of lust in her hand Kaikeyi is causing the king to dance like a monkey that proud woman has caught hold of the king and sitting with him she is teaching him lessons like a parrot.
ਸਉਤਨਸੀਸਹ੍ਵੈਈਸਕਈਸਪ੍ਰਿਥੀਸਜਿਉਚਾਮਕੇਦਾਮਚਲਾਵੈ
ਸੁਆਮੀ ਦੀ ਸੁਆਮੀ ਹੋ ਕੇ, ਸੌਂਕਣਾਂ ਦੇ ਸਿਰ ਉੱਤੇ ਰਾਜੇ ਵਾਂਗ ਚੰਮ ਦੇ ਦੰਮ ਚਲਾਉਂਦੀ ਹੈ।
ਕੂਰਕੁਜਾਤਕੁਪੰਥਦੁਰਾਨਨਲੋਗਗਏਪਰਲੋਕਗਵਾਵੈ॥੨੫੨॥
ਝੂਠੀ, ਨੀਚ ਜਾਤਿ ਵਾਲੀ ਅਤੇ ਭੈੜੇ ਮੂੰਹ ਵਾਲੀ ਮਾੜੇ ਰਾਹ 'ਤੇ ਚੱਲ ਕੇ ਲੋਕ ਅਤੇ ਪਰਲੋਕ ਨੂੰ ਗੰਵਾ ਰਹੀ ਹੈ ॥੨੫੨॥
This woman is riding over the heads of her co-wives like a god of hods and for a short while is making current the coins of leather like the king (i.e. she is behaving to her liking). This cruel, inferior, ill-disciplined and ill-mouthed woman has not onl
ਲੋਗਕੁਟੇਵਲਗੇਉਨਕੀਪ੍ਰਭਪਾਵਤਜੇਮੁਹਿਕਯੋਬਨਐਹੈ
ਲੋਕੀ ਉਨ੍ਹਾਂ (ਦੋਹਾਂ ਰਾਜੇ ਅਤੇ ਰਾਣੀ) ਦੀ ਨਿੰਦਾ ਵਿੱਚ ਲੱਗੇ ਹੋਏ ਹਨ, ਜੋ ਰਾਮ ਚੰਦਰ ਬਨਵਾਸ ਪਾਉਂਦੇ ਹਨ ਤਾਂ ਮੈਨੂੰ (ਘਰ ਬੈਠਣਾ) ਕਿਵੇਂ ਬਣ ਆਉਂਦਾ ਹੈ?
ਜਉਹਟਬੈਠਰਹੋਘਰਿਮੋਜਸਕਯੋਚਲਿਹੈਰਘੁਬੰਸਲਜੈਹੈ
ਜੇ ਹਟ ਕੇ ਘਰ ਵਿੱਚ ਬੈਠ ਰਹਾਂ, ਤਾਂ ਯਸ਼ ਕਿਵੇਂ ਹੋਵੇਗਾ? ਸਗੋਂ ਰਘੁਬੰਸ ਸ਼ਰਮਸਾਰ ਹੋਵੇਗਾ।
“The people have begun to talk ill of both the king and the queen, how can I live by forsaking the feet of Ram, therefore I shall also go to the forests
ਕਾਲਹੀਕਾਲਉਚਾਰਤਕਾਲਗਯੋਇਹਕਾਲਸਭੋਛਲਜੈਹੈ
ਕਲ੍ਹ ਹੀ ਕਲ੍ਹ ਕਹਿੰਦਿਆਂ ਸਮਾਂ ਬੀਤ ਜਾਏਗਾ, ਇਹ 'ਕਾਲ' ਸਭ ਨੂੰ ਛੱਲ ਜਾਏਗਾ।
ਧਾਮਰਹੋਨਹੀਸਾਚਕਹੋਂਇਹਘਾਤਗਈਫਿਰਹਾਥਿਐਹੈ॥੨੫੩॥
(ਮੈ) ਘਰ ਵਿੱਚ ਨਹੀਂ ਰਹਾਂਗਾ। ਮੈਂ ਸੱਚ ਕਹਿਦਾ ਹਾਂ, ਕਿਉਂਕਿ ਇਹ ਅਵਸਰ ਚੁੱਕ ਗਿਆ ਤਾਂ ਮੁੜ ਕੇ ਹੱਥ ਨਹੀਂ ਆਵੇਗਾ ॥੨੫੩॥
“The whole time has passed in seeking an opportunity to serve ram and in this way the time will deceive all. I am telling the truth that I shall not stay at home and if this opportunity of service is lost, then I cannot avail it.”253.
ਚਾਪਧਰੈਕਰਚਾਰਕੁਤੀਰਤੁਨੀਰਕਸੇਦੋਊਬੀਰਸੁਹਾਏ
ਹੱਥ ਵਿੱਚ ਧਨੁਸ਼ ਪਕੜ ਕੇ ਭੱਥਾ (ਲੱਕ ਨਾਲ) ਕਸ ਕੇ ਦੂਜੇ ਹੱਥ ਵਿੱਚ ਚਾਰ ਤੀਰ ਲਏ ਹੋਇਆਂ ਦੋਵੇਂ ਸੂਰਮੇ ਸ਼ੋਭਾ ਪਾ ਰਹੇ ਹਨ।
ਆਵਧਰਾਜਤ੍ਰੀਯਾਜਿਹਸੋਭਤਹੋਨਬਿਦਾਤਿਹਤੀਰਸਿਧਾਏ
ਰਾਜੇ ਦਸ਼ਰਥ ਦੀਆਂ ਰਾਣੀਆਂ (ਕੁਸ਼ਲਿਆ ਅਤੇ ਸੁਮਿਤ੍ਰਾ) ਜਿਥੇ ਬੈਠੀਆਂ ਸਨ, ਵਿਦਾਇਗੀ ਲੈਣ ਲਈ ਉਨ੍ਹਾਂ ਕੋਲ ਗਏ ਹਨ।
Holding the bow in one hand and tightening the quiver and holding three-four arrows in the other hand both the brothers are looking impressive the side on which the
ਪਾਇਪਰੇਭਰਨੈਨਰਹੇਭਰਮਾਤਭਲੀਬਿਧਕੰਠਲਗਾਏ
ਜਾ ਕੇ ਚਰਨੀਂ ਪੈ ਗਏ ਹਨ ਅਤੇ ਅੱਖਾਂ (ਜਲ ਨਾਲ) ਭਰ ਗਈਆਂ ਹਨ। ਮਾਤਾਵਾਂ ਨੇ (ਗਲਵੱਕੜੀ ਵਿੱਚ ਭਰ ਕੇ) ਚੰਗੀ ਤਰ੍ਹਾਂ ਘੁੱਟ ਕੇ ਗਲ਼ ਨਾਲ ਲਾਇਆ
ਬੋਲੇਤੇਪੂਤਆਵਤਧਾਮਿਬੁਲਾਇਲਿਉਆਪਨਤੇਕਿਮੁਆਏ॥੨੫੪॥
ਅਤੇ ਕਹਿਣ ਲੱਗੀਆਂ, ਹੇ ਪੁੱਤਰ! (ਅੱਗੇ ਤਾਂ ਬੁਲਾਉਣ ਤੇ ਵੀ ਘਰ ਨਹੀਂ ਆਉਂਦੇ ਸੋ, ਅੱਜ ਆਪਣੇ ਆਪ ਕਿਵੇਂ ਆਏ ਹੋ ॥੨੫੪॥
They bowed before the mothers who hugging them with their bosoms said, “O son! you come with great hesitation when you are called but how you have come today yourself.”254.
ਰਾਮਬਾਚਮਾਤਾਪ੍ਰਤਿ
ਰਾਮ ਨੇ ਮਾਤਾ ਪ੍ਰਤਿ ਕਿਹਾ-
Speech of Ram addressed to the Mother :
ਤਾਤਦਯੋਬਨਬਾਸਹਮੈਤੁਮਦੇਹਰਜਾਇਅਬੈਤਹਜਾਊ
ਮੈਨੂੰ ਪਿਤਾ ਨੇ ਬਨਵਾਸ ਦਿੱਤਾ ਹੈ, ਤੁਸੀਂ ਆਗਿਆ ਦਿਓ (ਤਾਂ ਕਿ) ਹੁਣੇ ਹੀ ਉਥੇ ਚਲਾ ਜਾਵਾਂ।
ਕੰਟਕਕਾਨਬੇਹੜਗਾਹਿਤ੍ਰਿਯੋਦਸਬਰਖਬਿਤੇਫਿਰਆਊ
ਜੰਗਲ ਦੇ ਕੰਡਿਆਂ ਅਤੇ ਔਖੀਆਂ ਘਾਟੀਆਂ ਨੂੰ ਗਾਹ ਕੇ ਤੇਰ੍ਹਾਂ ਸਾਲ ਬੀਤਣ ਤੋਂ ਬਾਅਦ ਮੁੜ ਜਾਵਾਂਗਾ।
“The father has exiled me and now you permit us to depart for the forest, I shall come back on the fourteenth year after roaming in the forest stuffed with thorns for thirteen years.
ਜੀਤਰਹੇਤੁਮਿਲੋਫਿਰਿਮਾਤਮਰੇਗਏਭੂਲਿਪਰੀਬਖਸਾਊ
ਜੀਊਂਦਾ ਰਿਹਾ ਤਾਂ, ਹੇ ਮਾਤਾ! ਮੁੜ ਕੇ ਤੁਹਾਨੂੰ ਆ ਮਿਲਾਂਗਾ। ਜੇ ਮਰ ਗਿਆ (ਤਾਂ ਜਿਹੜੀ ਕੋਈ) ਭੁੱਲ ਹੋ ਗਈ ਹੈ, (ਉਹ ਹੁਣੇ ਹੀ) ਬਖ਼ਸ਼ਾਉਂਦਾ ਹਾਂ।
ਭੂਪਹਕੈਅਰਿਣੀਬਰਤੇਬਸਕੇਬਲਮੋਫਿਰਿਰਾਜਕਮਾਊ॥੨੫੫॥
ਰਾਜੇ ਦਸ਼ਰਥ ਨੂੰ ਕੈਕਈ ਦੇ ਵਰ ਰੂਪ ਰਿਣ ਤੋਂ ਮੁਕਤ ਕਰਕੇ ਜੰਗਲ ਵਿੱਚ ਵਾਸ ਤੋਂ ਬਾਅਦ ਫਿਰ ਆ ਕੇ ਰਾਜ ਭੋਗਾਂਗਾ ॥੨੫੫॥
“O mother! if I live, we shall meet again and if I die then for that purpose I have come to request you for forgiveness of my mistakes. On account of the boons granted by the king after residing in the forest, I shall rule again.”255.
ਮਾਤਾਬਾਚਰਾਮਸੋਂ
ਮਾਤਾ ਰਾਮ ਪ੍ਰਤਿ ਕਹਿਣ ਲੱਗੀ-
Speech of the Mother addressed to Ram:
ਮਨੋਹਰਛੰਦ
ਮਨੋਹਰ ਛੰਦ
MANOHAR STANZA
ਮਾਤਸੁਨੀਇਹਬਾਤਜਬੈਤਬਰੋਵਤਹੀਸੁਤਕੇਉਰਲਾਗੀ
ਜਦੋਂ ਮਾਤਾ ਨੇ ਇਹ ਗੱਲ ਸੁਣੀ, ਤਦੋਂ ਰੋਂਦਿਆਂ ਹੋਇਆਂ ਪੁੱਤਰ ਦੇ ਗਲ ਲੱਗ ਗਈ।
ਹਾਰਘੁਬੀਰਸਿਰੋਮਣਰਾਮਚਲੇਬਨਕਉਮੁਹਿਕਉਕਤਤਿਆਗੀ
(ਕਹਿਣ ਲੱਗੀ-) ਹਾਇ ਰਘੁਕੁਲ ਦੇ ਸ਼ਿਰੋਮਣੀ (ਰਾਮ) ਤੂੰ ਮੈਨੂੰ ਕਿਉਂ ਅਤੇ ਕਿਸ ਕਰਕੇ ਛੱਡ ਕੇ ਬਣ ਨੂੰ ਚਲਿਆਂ ਹੈਂ?
When the mother heard these words, she clung to the neck of her son and said, “Alas, O Ram the superb person of Raghu clan! why are you going to the forest, leaving me here?”
ਨੀਰਬਿਨਾਜਿਮਮੀਨਦਸਾਤਿਮਭੂਖਪਿਆਸਗਈਸਭਭਾਗੀ
ਪਾਣੀ ਤੋਂ ਬਿਨਾਂ ਮੱਛਲੀ ਦੀ ਜੋ ਹਾਲਤ ਹੁੰਦੀ ਹੈ, ਓਹੀ ਕੁਸ਼ਲਿਆ ਦੀ ਹਾਲਤ ਹੋਈ ਅਤੇ (ਉਸ ਦੀ) ਸਾਰੀ ਭੁਖ ਤ੍ਰੇਹ ਖ਼ਤਮ ਹੋ ਗਈ।
ਝੂਮਝਰਾਕਝਰੀਝਟਬਾਲਬਿਸਾਲਦਵਾਉਨਕੀਉਰਲਾਗੀ॥੨੫੬॥
ਘੇਰਨੀ ਖਾ ਕੇ ਕੁਸ਼ਲਿਆ ਝੱਟ ਡਿੱਗ ਪਈ ਅਤੇ ਉਸ ਦੇ ਹਿਰਦੇ ਵਿੱਚ (ਰਾਮ ਅਤੇ ਲੱਛਮਣ ਦੇ ਵਿਯੋਗ ਦੀ) ਅੱਗ ਲੱਗ ਗਈ ॥੨੫੬॥
The position which is felt by the fish on forsaking water, who was in the same condition and all her hunger and thurst ended, she fell unconscious with a jerk and her heart felt scorching blaze.256.
ਜੀਵਤਪੂਤਤਵਾਨਨਪੇਖਸੀਆਤੁਮਰੀਦੁਤਦੇਖਅਘਾਤੀ
ਹੇ ਪੁੱਤਰ! ਤੇਰਾ ਮੁਖ ਵੇਖ ਕੇ ਜਿਊਂਦੀ ਹਾਂ। ਹੇ ਸੀਤਾ! ਤੇਰੀ ਚਮਕ-ਦਮਕ ਵੇਖ ਕੇ ਰੱਜਦੀ ਹਾਂ
ਚੀਨਸੁਮਿਤ੍ਰਜਕੀਛਬਕੋਸਭਸੋਕਬਿਸਾਰਹੀਏਹਰਖਾਤੀ
ਅਤੇ ਲੱਛਮਣ ਦੀ ਛਬੀ ਨੂੰ ਵੇਖ ਕੇ ਸਾਰੇ ਸ਼ੋਕ ਭੁਲਾ ਕੇ ਹਿਰਦੇ ਵਿੱਚ ਪ੍ਰਸੰਨ ਹੁੰਦੀ ਹਾਂ।
“O son! I live only on seeing your face and Sita also remains pleased on visualizing your divinity, on seeing the beauty of Lakshman, Sumitra remains pleased, forgetting all her sorrows.”
ਕੇਕਈਆਦਿਕਸਉਤਨਕਉਲਖਿਭਉਹਚੜਾਇਸਦਾਗਰਬਾਤੀ
ਕੈਕਈ ਆਦਿ ਸੌਂਕਣਾਂ ਨੂੰ ਵੇਖ ਕੇ, ਭੋਹਾਂ ਚੜ੍ਹਾ ਕੇ ਸਦਾ ਹੀ ਗਰਵ ਕਰਦੀ ਹਾਂ।
ਤਾਕਹੁਤਾਤਅਨਾਥਜਿਉਆਜਚਲੇਬਨਕੋਤਜਿਕੈਬਿਲਲਾਤੀ॥੨੫੭॥
ਹੇ ਪੁੱਤਰ! ਤਦੇ ਹੀ (ਉਸ ਮਾਂ ਨੂੰ) ਅਨਾਥ ਵਾਂਗ ਰੋਂਦੀ ਛੱਡ ਕੇ ਅੱਜ ਬਣ ਨੂੰ ਤੁਰ ਚੱਲਿਆਂ ਹੈਂ ॥੨੫੭॥
These queens seeing Kaikeyi and other co-wives, and expressing their contempt, felt pride on account of their self-respect, felt pride on account of their self-respect, but see, today their sons are going to the forest, leaving them weeping like orphans,
ਹੋਰਰਹੇਜਨਕੋਰਕਈਮਿਲਿਜੋਰਰਹੇਕਰਏਕਮਾਨੀ
ਕਰੋੜਾਂ ਵਿਅਕਤੀ ਮਿਲ ਕੇ (ਬਣ ਨੂੰ ਜਾਣ ਤੋਂ) ਰੋਕ ਰਹੇ ਹਨ ਅਤੇ ਹੱਥ ਜੋੜ ਰਹੇ ਹਨ, (ਪਰ ਰਾਮ ਨੇ ਕਿਸੇ ਦੀ) ਇਕ ਵੀ ਗੱਲ ਨਹੀਂ ਮੰਨੀ।
ਲਛਨਮਾਤਕੇਧਾਮਬਿਦਾਕਹੁਜਾਤਭਏਜੀਅਮੋਇਹਠਾਨੀ
ਲੱਛਮਣ ਦੀ ਮਾਤਾ ਦੇ ਘਰ ਦਿਲ ਵਿੱਚ ਇਹ ਗੱਲ ਧਾਰ ਲਈ ਕੇ ਗਏ ਕਿ ਉਸ ਪਾਸੋਂ ਵਿਦਾਇਗੀ ਲੈ ਆਈਏ।
There were many other people also who collectively laid emphasis on not allowing Ram to leave for the forest, but he did not agree with anyone. Lakshman also went to the palace of her mother in order to bid farewell to her.
ਸੋਸੁਨਿਬਾਤਪਪਾਤਧਰਾਪਰਘਾਤਭਲੀਇਹਬਾਤਬਖਾਨੀ
ਉਹ (ਸੁਮਿਤ੍ਰਾ) ਇਸ ਗੱਲ ਨੂੰ ਸੁਣਦਿਆਂ ਹੀ ਧਰਤੀ ਉੱਤੇ ਡਿੱਗ ਪਈ। ਇਸ ਅਵਸਰ ਦੀ ਗੱਲ ਇੰਜ ਵਰਣਨ ਕੀਤੀ ਜਾ ਸਕਦੀ ਹੈ
ਜਾਨੁਕਸੇਲਸੁਮਾਰਲਗੇਛਿਤਸੋਵਤਸੂਰਵਡੇਅਭਿਮਾਨੀ॥੨੫੮॥
ਮਾਨੋ ਬਰਛੀ ਦੀ ਮਾਰ ਲਗਦਿਆਂ ਹੀ ਵੱਡਾ ਅਭਿਮਾਨੀ ਸੂਰਮਾ ਧਰਤੀ ਉੱਤੇ ਸੌਂ ਰਿਹਾ ਹੋਵੇ ॥੨੫੮॥
He said to his mother, The earth is full of sinful acts and this is the opportune time to live with Ram.” After hearing such words his mother fell down like the great and proud warrior who falls down with the blow of the spear and sleeps.258.
ਕਉਨਕੁਜਾਤਕੁਕਾਜਕੀਯੋਜਿਨਰਾਘਵਕੋਇਹਭਾਤਬਖਾਨਯੋ
ਕਿਹੜੀ ਨੀਚਣੀ ਨੇ ਇਹ (ਕੁਕਰਮ) ਕੀਤਾ ਹੈ ਜਿਸ ਨੇ ਰਾਮ ਚੰਦਰ ਨੂੰ ਇਸ ਤਰ੍ਹਾਂ ਕਿਹਾ ਹੈ।
ਲੋਕਅਲੋਕਗਵਾਇਦੁਰਾਨਨਭੂਪਸੰਘਾਰਤਹਾਸੁਖਮਾਨਯੋ
ਭੈੜੇ ਮੂੰਹ ਵਾਲੀ ਨੇ ਲੋਕ ਪਰਲੋਕ ਨੂੰ ਗੰਵਾ ਕੇ ਅਤੇ ਰਾਜੇ ਨੂੰ ਮਾਰ ਕੇ, ਵੱਡਾ ਸੁੱਖ ਮਾਣਿਆ ਹੈ।
“Which mean person has done this deed and said such things to Ram? He has lost his merit in this and the next world and who killing the king, has thought about the acquisition of supreme comfort.
ਭਰਮਗਯੋਉਡਕਰਮਕਰਯੋਘਟਧਰਮਕੋਤਿਆਗਿਅਧਰਮਪ੍ਰਮਾਨਯੋ
ਸਾਰਾ ਭੁਲੇਖਾ ਮਿੱਟ ਗਿਆ, ਕਿਉਂਕਿ ਉਸ ਨੇ ਘਟੀਆ ਕਰਮ ਕੀਤਾ ਹੈ, ਧਰਮ ਨੂੰ ਛੱਡ ਕੇ ਅਧਰਮ ਪ੍ਰਵਾਨ ਕੀਤਾ ਹੈ।