ਨਾਕਕਟੀਨਿਰਲਾਜਨਿਸਾਚਰਨਾਹਨਿਪਾਤਤਨੇਹੁਨਮਾਨਯੋ॥੨੫੯॥
ਉਸ ਨਿਰਲੱਜ ਰਾਖਸ਼ਣੀ ਨੇ ਸਾਰੇ ਖਾਨਦਾਨ ਦੀ ਨੱਕ ਵੱਢ ਦਿੱਤੀ ਹੈ, ਉਸ ਨੇ ਰਾਜੇ ਨੂੰ ਮਾਰਦੇ ਹੋਇਆਂ ਵੀ ਸਨੇਹ ਨਹੀਂ ਪ੍ਰਗਟ ਕੀਤਾ ॥੨੫੯॥
The trust and rightful acts have flown away from the world and authentically there remains only the impiety. This demoness has put the clan to disgrace and she does not feel sorrow on the death of her husband.”259.
ਸੁਮਿਤ੍ਰਾਬਾਚ॥
ਲੱਛਮਣ ਪ੍ਰਤਿ ਸੁਮਿਤ੍ਰਾ ਨੇ ਕਿਹਾ-
Speech of Sumitra, Addressed to Lakshman :
ਦਾਸਕੋਭਾਵਧਰੇਰਹੀਯੋਸੁਤਮਾਤਸਰੂਪਸੀਆਪਹਿਚਾਨੋ॥
ਹੇ ਪੁੱਤਰ! ਦਾਸ ਭਾਵ ਨੂੰ ਧਾਰੀ ਰੱਖਣਾ, ਸੀਤਾ ਨੂੰ ਮਾਤਾ ਸਰੂਪ ਪਛਾਣਨਾ।
ਤਾਤਕੀਤੁਲਿਸੀਆਪਤਿਕਉਕਰਿਕੈਇਹਬਾਤਸਹੀਕਰਿਮਾਨੋ॥
ਪਿਤਾ ਦੇ ਬਰਾਬਰ ਸੀਤਾ ਦੇ ਪਤੀ (ਰਾਮ ਚੰਦਰ) ਨੂੰ ਸਮਝ ਕੇ ਇਹ ਗੱਲ ਸਹੀ ਕਰਕੇ ਮੰਨਣਾ
“O son! always live like a servant (with your brother) and consider Sita as your mother and her husband Ram as your father and always keep these rightful facts in your mind.
ਜੇਤਕਕਾਨਨਕੇਦੁਖਹੈਸਭਸੋਸੁਖਕੈਤਨਪੈਅਨਮਾਨੋ॥
ਕਿ ਜਿੰਨੇ ਵੀ ਬਣ ਦੇ ਦੁੱਖ ਹਨ, ਉਹਨਾਂ ਸਾਰਿਆਂ ਨੂੰ ਤਨ ਉੱਤੇ ਸੁਖ ਕਰਕੇ ਅਨੁਭਵ ਕਰਨਾ।
ਰਾਮਕੇਪਾਇਗਹੇਰਹੀਯੋਬਨਕੈਘਰਕੋਘਰਕੈਬਨੁਜਾਨੋ॥੨੬੦॥
ਰਾਮ ਚੰਦਰ ਦੇ ਚਰਨ ਫੜੀ ਰੱਖਣਾ, ਘਰ ਨੂੰ ਬਣ ਅਤੇ ਬਣ ਨੂੰ ਘਰ ਕਰਕੇ ਜਾਣਨਾ ॥੨੬੦॥
“Endure all the troubles of the forest as comfort-like. Think always of the feet of Ram and consider the forest as home and the home as forest.”260.
ਰਾਜੀਵਲੋਚਨਰਾਮਕੁਮਾਰਚਲੇਬਨਕਉਸੰਗਿਭ੍ਰਾਤਿਸੁਹਾਯੋ॥
ਕਮਲ ਵਰਗੀਆਂ ਅੱਖਾਂ ਵਾਲੇ ਰਾਮ ਕੁਮਾਰ ਬਣ ਨੂੰ ਚਲੇ ਹਨ, ਨਾਲ (ਛੋਟਾ) ਭਰਾ ਸ਼ੋਭਾ ਪਾ ਰਿਹਾ ਹੈ।
ਦੇਵਅਦੇਵਨਿਛਤ੍ਰਸਚੀਪਤਚਉਕੇਚਕੇਮਨਮੋਦਬਢਾਯੋ॥
ਦੇਵਤੇ, ਦੈਂਤ, ਤਾਰੇ ਅਤੇ ਇੰਦਰ ਆਦਿ ਚੌਂਕ ਕੇ ਚਕ੍ਰਿਤ ਹੋਏ ਹਨ ਅਤੇ ਮਨ ਵਿੱਚ ਆਨੰਦ ਵਧਾਇਆ ਹੈ।
The lotus-eyed Ram moved alongwith his brother to the forest, on seeing this the gods were startled and the demons wondered,
ਆਨਨਬਿੰਬਪਰਯੋਬਸੁਧਾਪਰਫੈਲਿਰਹਿਯੋਫਿਰਿਹਾਥਿਨਆਯੋ॥
(ਜਿਸ ਦੇ) ਮੂੰਹ ਦੀ ਪਰਛਾਈ ਧਰਤੀ ਉੱਤੇ ਪੈ ਕੇ ਪਸਰ ਜਾਂਦੀ ਹੈ ਅਤੇ ਫਿਰ ਹੱਥ ਨਹੀਂ ਆਉਂਦੀ,
ਬੀਚਅਕਾਸਨਿਵਾਸਕੀਯੋਤਿਨਤਾਹੀਤੇਨਾਮਮਯੰਕਕਹਾਯੋ॥੨੬੧॥
ਉਸ ਨੇ ਆਕਾਸ਼ ਵਿੱਚ ਨਿਵਾਸ ਕੀਤਾ ਹੋਇਆ ਹੈ, ਇਸੇ ਕਰਕੇ (ਆਪਣਾ) ਨਾਮ 'ਚੰਦ੍ਰਮਾ' ਅਖਵਾਇਆ ਹੈ ॥੨੬੧॥
And visualizing the end of demons Indra felt highly pleased, the moon also being pleased began to spread his reflection on the earth and being a resident within the sky, he became famous with the name of “Mayank.’261.
ਦੋਹਰਾ॥
ਦੋਹਰਾ
DOHRA
ਪਿਤਆਗਿਆਤੇਬਨਚਲੇਤਜਿਗ੍ਰਹਿਰਾਮਕੁਮਾਰ॥
ਪਿਤਾ ਦੀ ਆਗਿਆ ਕਰਕੇ ਰਾਮ ਕੁਮਾਰ ਘਰ ਨੂੰ ਛੱਡ ਕੇ ਬਣ ਨੂੰ ਚਲੇ ਹਨ
ਸੰਗਸੀਆਮ੍ਰਿਗਲੋਚਨੀਜਾਕੀਪ੍ਰਭਾਅਪਾਰ॥੨੬੨॥
ਅਤੇ (ਉਨ੍ਹਾਂ ਦੇ) ਨਾਲ ਮ੍ਰਿਗਨੈਣੀ ਸੀਤਾ ਹੈ, ਜਿਸ ਦੀ ਅਪਾਰ ਸੁੰਦਰਤਾ ਹੈ ॥੨੬੨॥
With the permission of his father Ram left his home and with him went the doe-eyed Sita infinite glory.262.
ਇਤਿਸ੍ਰੀਰਾਮਬਨਬਾਸਦੀਬੋ॥
ਇਥੇ ਸ੍ਰੀ ਰਾਮ ਨੂੰ ਬਨਵਾਸ ਦੇਣਾ ਸਮਾਪਤ।
End of the description of Exile of Ram.
ਅਥਬਨਬਾਸਕਥਨੰ॥
ਹੁਣ ਬਨਵਾਸ ਦਾ ਕਥਨ
Now begins the description of the Exile:
ਸੀਤਾਅਨੁਮਾਨਬਾਚ॥
ਸੀਤਾ ਦਾ ਸਰੂਪ
Speect about the charm of Sita:
ਬਿਜੈਛੰਦ॥
ਬਿਜੈ ਛੰਦ
BIJAI STANZA
ਚੰਦਕੀਅੰਸਚਕੋਰਨਕੈਕਰਿਮੋਰਨਬਿਦੁਲਤਾਅਨਮਾਨੀ॥
ਸੀਤਾ ਨੂੰ ਚਕੋਰਾਂ ਨੇ ਚੰਦ੍ਰਮਾ ਦੀ ਅੰਸ਼ ਕਰਕੇ ਅਤੇ ਮੋਰਾਂ ਨੇ ਬਿਜਲੀ ਕਰਕੇ,
She was looking like moon to chakors and lightning in clouds to the peacocks.
ਮਤਗਇੰਦਨਇੰਦ੍ਰਬਧੂਭੁਨਸਾਰਛਟਾਰਵਿਕੀਜੀਅਜਾਨੀ॥
ਮਸਤ ਹਾਥੀਆਂ ਨੇ ਇੰਦਰ ਦੀ ਪਤਨੀ (ਸਚੀ) ਕਰਕੇ ਅਤੇ ਪ੍ਰਭਾਤ ਨੇ ਸੂਰਜ ਦੀ ਛਟਾ ਰੂਪ ਕਰਕੇ (ਆਪਣੇ) ਜੀਅ ਵਿੱਚ ਜਾਣਿਆ ਹੈ।
She appeared as power-incarnate and the beauty of the sun at dawn to the intoxicated elephants.
ਦੇਵਨਦੋਖਨਕੀਹਰਤਾਅਰਦੇਵਨਕਾਲਕ੍ਰਿਯਾਕਰਮਾਨੀ॥
ਦੇਵਤਿਆਂ ਨੇ ਦੋਖਾਂ ਦੀ ਹਰਤਾ ਕਰਕੇ, ਅਤੇ ਦੈਂਤਾਂ ਨੇ ਕਾਲ-ਕ੍ਰਿਆ ਰੂਪ ਕਰਕੇ ਮੰਨਿਆ ਹੈ।
To the gods she seemed like the destroyer of sufferings and the performer of the religious activities of all kinds.
ਦੇਸਨਸਿੰਧਦਿਸੇਸਨਬ੍ਰਿੰਧਜੋਗੇਸਨਗੰਗਕੈਰੰਗਪਛਾਨੀ॥੨੬੩॥
ਦੇਸ਼ਾਂ ਨੇ ਸਮੁੰਦਰ ਕਰਕੇ ਦਿੱਗਜਾਂ ਨੇ ਬ੍ਰਹਮਾ ਕਰਕੇ ਅਤੇ ਯੋਗੀਸਰਾਂ ਨੇ ਗੰਗਾ ਦਾ ਰੂਪ ਕਰਕੇ ਪਛਾਣਿਆ ਹੈ ॥੨੬੩॥
She appeared as the ocean to the earth, all-pervading to all the directions and pure like Ganges to the Yogis.263.
ਦੋਹਰਾ॥
ਦੋਹਰਾ
DOHRA
ਉਤਰਘੁਬਰਬਨਕੋਚਲੇਸੀਅਸਹਿਤਤਜਿਗ੍ਰੇਹ॥
ਉਧਰ ਰਾਮ ਚੰਦਰ ਸੀਤਾ ਸਮੇਤ ਘਰ ਨੂੰ ਛੱਡ ਕੇ ਬਣ ਨੂੰ ਚਲੇ ਹਨ।
On that side leaving home alongwith Sita, Ram went to the foest,
ਇਤੈਦਸਾਜਿਹਬਿਧਿਭਈਸਕਲਸਾਧਸੁਨਿਲੇਹ॥੨੬੪॥
ਇਧਰ ਜਿਸ ਤਰ੍ਹਾਂ ਦੀ ਹਾਲਤ ਹੋਈ ਹੈ (ਉਸ ਨੂੰ) ਸਾਰੇ ਸੰਤੋ ਧਿਆਨ ਨਾਲ ਸੁਣ ਲਵੋ ॥੨੬੪॥
And on this side in Ayodhyapuri whatever happened, the saints may listen to that.264.