ਗਉੜੀਮਹਲਾ੫॥
Gauree, Fifth Mahalaa:
ਕਰੈਦੁਹਕਰਮਦਿਖਾਵੈਹੋਰੁ॥
(ਜੇਹੜਾ ਸਿਮਰਨ-ਹੀਨ ਮਨੁੱਖ ਰਾਮ ਨੂੰ ਸਰਬ-ਵਿਆਪਕ ਨਹੀਂ ਪ੍ਰਤੀਤ ਕਰਦਾ, ਉਹ ਅੰਦਰ ਲੁਕ ਕੇ) ਮੰਦੇ ਕਰਮ ਕਮਾਂਦਾ ਹੈ (ਬਾਹਰ ਜਗਤ ਨੂੰ ਆਪਣੇ ਜੀਵਨ ਦਾ) ਹੋਰ ਪਾਸਾ ਵਿਖਾਂਦਾ ਹੈ,
They do their evil deeds, and pretend otherwise;
ਰਾਮਕੀਦਰਗਹਬਾਧਾਚੋਰੁ॥੧॥
(ਜਿਵੇਂ ਚੋਰ ਸੰਨ੍ਹ ਉਤੇ ਫੜਿਆ ਜਾਂਦਾ ਹੈ ਤੇ ਬੱਝ ਜਾਂਦਾ ਹੈ, ਤਿਵੇਂ) ਉਹ ਪਰਮਾਤਮਾ ਦੀ ਦਰਗਾਹ ਵਿਚ ਚੋਰ (ਵਾਂਗ) ਬੰਨ੍ਹਿਆ ਜਾਂਦਾ ਹੈ ॥੧॥
but in the Court of the Lord, they shall be bound and gagged like thieves. ||1||
ਰਾਮੁਰਮੈਸੋਈਰਾਮਾਣਾ॥
(ਹੇ ਭਾਈ!) ਉਹੀ ਮਨੁੱਖ ਰਾਮ ਦਾ (ਸੇਵਕ ਮੰਨਿਆ ਜਾਂਦਾ ਹੈ) ਜੇਹੜਾ ਰਾਮ ਨੂੰ ਸਿਮਰਦਾ ਹੈ।
Those who remember the Lord belong to the Lord.
ਜਲਿਥਲਿਮਹੀਅਲਿਏਕੁਸਮਾਣਾ॥੧॥ਰਹਾਉ॥
(ਉਸ ਮਨੁੱਖ ਨੂੰ ਨਿਸਚਾ ਹੋ ਜਾਂਦਾ ਹੈ ਕਿ) ਰਾਮ ਜਲ ਵਿਚ, ਧਰਤੀ ਵਿਚ, ਅਕਾਸ਼ ਵਿਚ, ਹਰ ਥਾਂ ਵਿਆਪਕ ਹੈ ॥੧॥ ਰਹਾਉ ॥
The One Lord is contained in the water, the land and the sky. ||1||Pause||
ਅੰਤਰਿਬਿਖੁਮੁਖਿਅੰਮ੍ਰਿਤੁਸੁਣਾਵੈ॥
(ਸਿਮਰਨ-ਹੀਨ ਰਹਿ ਕੇ ਪਰਮਾਤਮਾ ਨੂੰ ਹਰ ਥਾਂ ਵੱਸਦਾ ਨਾਹ ਜਾਣਨ ਵਾਲਾ ਮਨੁੱਖ ਆਪਣੇ ਮੂੰਹ ਨਾਲ (ਲੋਕਾਂ ਨੂੰ) ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਸੁਣਾਂਦਾ ਹੈ (ਪਰ ਉਸ ਦੇ) ਅੰਦਰ (ਵਿਕਾਰਾਂ ਦੀ) ਜ਼ਹਰ ਹੈ (ਜਿਸ ਨੇ ਉਸ ਦੇ ਆਪਣੇ ਆਤਮਕ ਜੀਵਨ ਨੂੰ ਮਾਰ ਦਿੱਤਾ ਹੈ।
Their inner beings are filled with poison, and yet with their mouths, they preach words of Ambrosial Nectar.
ਜਮਪੁਰਿਬਾਧਾਚੋਟਾਖਾਵੈ॥੨॥
ਅਜਿਹਾ ਮਨੁੱਖ) ਜਮ ਦੀ ਪੁਰੀ ਵਿਚ ਬੱਝਾ ਹੋਇਆ ਚੋਟਾਂ ਖਾਂਦਾ ਹੈ (ਆਤਮਕ ਮੌਤ ਦੇ ਵੱਸ ਵਿਚ ਪਿਆ ਅਨੇਕਾਂ ਵਿਕਾਰਾਂ ਦੀਆਂ ਸੱਟਾਂ ਸਹਾਰਦਾ ਰਹਿੰਦਾ ਹੈ) ॥੨॥
Bound and gagged in the City of Death, they are punished and beaten. ||2||
ਅਨਿਕਪੜਦੇਮਹਿਕਮਾਵੈਵਿਕਾਰ॥
(ਸਿਮਰਨ-ਹੀਨ ਮਨੁੱਖ ਪਰਮਾਤਮਾ ਨੂੰ ਅੰਗ-ਸੰਗ ਨਾਹ ਜਾਣਦਾ ਹੋਇਆ) ਅਨੇਕਾਂ ਪਰਦਿਆਂ ਪਿਛੇ (ਲੋਕਾਂ ਤੋਂ ਲੁਕਾ ਕੇ) ਵਿਕਾਰ ਕਰਮ ਕਮਾਂਦਾ ਹੈ,
Hiding behind many screens, they commit acts of corruption,
ਖਿਨਮਹਿਪ੍ਰਗਟੁਹੋਹਿਸੰਸਾਰ॥੩॥
ਪਰ (ਉਸ ਦੇ ਕੁਕਰਮ) ਜਗਤ ਦੇ ਅੰਦਰ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ ॥੩॥
but in an instant, they are revealed to all the world. ||3||
ਅੰਤਰਿਸਾਚਿਨਾਮਿਰਸਿਰਾਤਾ॥
ਜੇਹੜਾ ਮਨੁੱਖ ਆਪਣੇ ਅੰਦਰ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜਾ ਰਹਿੰਦਾ ਹੈ,
Those whose inner beings are true, who are attuned to the ambrosial essence of the Naam, the Name of the Lord
ਨਾਨਕਤਿਸੁਕਿਰਪਾਲੁਬਿਧਾਤਾ॥੪॥੭੧॥੧੪੦॥
ਹੇ ਨਾਨਕ! ਸਿਰਜਣਹਾਰ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ॥੪॥੭੧॥੧੪੦॥
- O Nanak, the Lord, the Architect of Destiny, is merciful to them. ||4||71||140||
ਗਉੜੀਮਹਲਾ੫॥
Gauree, Fifth Mahalaa:
ਰਾਮਰੰਗੁਕਦੇਉਤਰਿਨਜਾਇ॥
(ਹੇ ਭਾਈ!) ਪਰਮਾਤਮਾ ਦੇ ਪਿਆਰ ਦਾ ਰੰਗ (ਜੇ ਕਿਸੇ ਵਡਭਾਗੀ ਦੇ ਮਨ ਉਤੇ ਚੜ੍ਹ ਜਾਏ ਤਾਂ ਫਿਰ) ਕਦੇ (ਉਸ ਮਨ ਤੋਂ) ਉਤਰਦਾ ਨਹੀਂ, ਦੂਰ ਨਹੀਂ ਹੁੰਦਾ,
The Lord's Love shall never leave or depart.
ਗੁਰੁਪੂਰਾਜਿਸੁਦੇਇਬੁਝਾਇ॥੧॥
(ਪਰ) ਪੂਰਾ ਗੁਰੂ ਜਿਸ ਮਨ ਨੂੰ ਇਸ ਦੀ ਸੂਝ ਬਖ਼ਸ਼ ਦੇਵੇ ॥੧॥
They alone understand, unto whom the Perfect Guru gives it. ||1||
ਹਰਿਰੰਗਿਰਾਤਾਸੋਮਨੁਸਾਚਾ॥
ਜੇਹੜਾ ਮਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਸ ਉਤੇ (ਮਾਇਆ ਦਾ) ਕੋਈ ਹੋਰ ਰੰਗ ਆਪਣਾ ਅਸਰ ਨਹੀਂ ਪਾ ਸਕਦਾ,
One whose mind is attuned to the Lord's Love is true.
ਲਾਲਰੰਗਪੂਰਨਪੁਰਖੁਬਿਧਾਤਾ॥੧॥ਰਹਾਉ॥
ਉਹ (ਮਾਨੋ) ਗੂੜ੍ਹੇ ਲਾਲ ਰੰਗ ਵਾਲਾ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ ॥੧॥ ਰਹਾਉ ॥
The Love of the Beloved, the Architect of Destiny, is perfect. ||1||Pause||
ਸੰਤਹਸੰਗਿਬੈਸਿਗੁਨਗਾਇ॥
(ਹੇ ਭਾਈ! ਜੇਹੜਾ ਮਨੁੱਖ) ਸੰਤ ਜਨਾਂ ਦੀ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ (ਸਿਫ਼ਤ-ਸਾਲਾਹ ਕਰਦਾ ਹੈ,
Sitting in the Society of the Saints, sing the Glorious Praises of the Lord.
ਤਾਕਾਰੰਗੁਨਉਤਰੈਜਾਇ॥੨॥
ਉਸ ਦੇ ਮਨ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਤੇ) ਉਸ ਦਾ ਉਹ ਰੰਗ ਕਦੇ ਨਹੀਂ ਉਤਰਦਾ, ਕਦੇ ਨਹੀਂ ਲਹਿਂਦਾ ॥੨॥
The color of His Love shall never fade away. ||2||
ਬਿਨੁਹਰਿਸਿਮਰਨਸੁਖੁਨਹੀਪਾਇਆ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਕਦੇ ਕਿਸੇ ਨੇ) ਆਤਮਕ ਆਨੰਦ ਨਹੀਂ ਲੱਭਾ।
Without meditating in remembrance on the Lord, peace is not found.
ਆਨਰੰਗਫੀਕੇਸਭਮਾਇਆ॥੩॥
(ਹੇ ਭਾਈ!) ਮਾਇਆ (ਦੇ ਸੁਆਦਾਂ) ਦੇ ਹੋਰ ਹੋਰ ਰੰਗ ਸਭ ਉਤਰ ਜਾਂਦੇ ਹਨ (ਮਾਇਆ ਦੇ ਸੁਆਦਾਂ ਤੋਂ ਮਿਲਣ ਵਾਲੇ ਸੁਖ ਹੋਛੇ ਹੁੰਦੇ ਹਨ ॥੩॥
All the other loves and tastes of Maya are bland and insipid. ||3||
ਗੁਰਿਰੰਗੇਸੇਭਏਨਿਹਾਲ॥
ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਰਹਿੰਦੇ ਹਨ।
Those who are imbued with love by the Guru become happy.
ਕਹੁਨਾਨਕਗੁਰਭਏਹੈਦਇਆਲ॥੪॥੭੨॥੧੪੧॥
ਨਾਨਕ ਆਖਦਾ ਹੈ- ਉਨ੍ਹਾਂ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੭੨॥੧੪੧॥
Says Nanak, the Guru has become merciful to them. ||4||72||141||
ਗਉੜੀਮਹਲਾ੫॥
Gauree, Fifth Mahalaa:
ਸਿਮਰਤਸੁਆਮੀਕਿਲਵਿਖਨਾਸੇ॥
(ਹੇ ਭਾਈ!) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ (ਪਰਮਾਤਮਾ ਦੇ ਸੇਵਕਾਂ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ,
Meditating in remembrance on the Lord Master, sinful mistakes are erased,
ਸੂਖਸਹਜਆਨੰਦਨਿਵਾਸੇ॥੧॥
(ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖਾਂ ਆਨੰਦਾਂ ਦਾ ਨਿਵਾਸ ਬਣਿਆ ਰਹਿੰਦਾ ਹੈ ॥੧॥
and one comes to abide in peace, celestial joy and bliss. ||1||
ਰਾਮਜਨਾਕਉਰਾਮਭਰੋਸਾ॥
(ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਣਿਆ ਰਹਿੰਦਾ ਹੈ।
The Lord's humble servants place their faith in the Lord.
ਨਾਮੁਜਪਤਸਭੁਮਿਟਿਓਅੰਦੇਸਾ॥੧॥ਰਹਾਉ॥
(ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫ਼ਿਕਰ ਮਿਟਿਆ ਰਹਿੰਦਾ ਹੈ ॥੧॥ ਰਹਾਉ ॥
Chanting the Naam, the Name of the Lord, all anxieties are dispelled. ||1||Pause||
ਸਾਧਸੰਗਿਕਛੁਭਉਨਭਰਾਤੀ॥
(ਹੇ ਭਾਈ!) ਸਾਧ ਸੰਗਤਿ ਵਿਚ ਰਹਿਣ ਕਰਕੇ (ਪਰਮਾਤਮਾ ਦੇ ਸੇਵਕਾਂ ਨੂੰ) ਕੋਈ ਡਰ ਨਹੀਂ ਪੋਹ ਸਕਦਾ ਕੋਈ ਭਟਕਣਾ ਨਹੀਂ ਪੋਹ ਸਕਦੀ,
In the Saadh Sangat, the Company of the Holy, there is no fear or doubt.
ਗੁਣਗੋਪਾਲਗਾਈਅਹਿਦਿਨੁਰਾਤੀ॥੨॥
(ਕਿਉਂਕਿ ਪਰਮਾਤਮਾ ਦੇ ਸੇਵਕਾਂ ਦੇ ਹਿਰਦੇ ਵਿਚ) ਦਿਨ ਰਾਤ ਗੋਪਾਲ-ਪ੍ਰਭੂ ਦੇ ਗੁਣ ਗਾਏ ਜਾਂਦੇ ਹਨ (ਉਹਨਾਂ ਦੇ ਅੰਦਰ ਹਰ ਵੇਲੇ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ॥੨॥
The Glorious Praises of the Lord are sung there, day and night. ||2||
ਕਰਿਕਿਰਪਾਪ੍ਰਭਬੰਧਨਛੋਟ॥
(ਹੇ ਭਾਈ!) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਜੀ ਨੇ ਮਿਹਰ ਕਰ ਕੇ-
Granting His Grace, God has released me from bondage.
ਚਰਣਕਮਲਕੀਦੀਨੀਓਟ॥੩॥
(ਆਪਣੇ ਸੇਵਕਾਂ ਨੂੰ ਆਪਣੇ) ਸੋਹਣੇ ਚਰਨਾਂ ਦਾ ਸਹਾਰਾ (ਸਦਾ) ਬਖ਼ਸ਼ਿਆ ਹੁੰਦਾ ਹੈ ॥੩॥
He has given me the Support of His Lotus Feet. ||3||
ਕਹੁਨਾਨਕਮਨਿਭਈਪਰਤੀਤਿ॥
(ਇਸ ਵਾਸਤੇ) ਨਾਨਕ ਆਖਦਾ ਹੈ- (ਪਰਮਾਤਮਾ ਦੇ ਸੇਵਕਾਂ ਦੇ) ਮਨ ਵਿਚ (ਪਰਮਾਤਮਾ ਦੀ ਓਟ ਆਸਰੇ ਦਾ) ਨਿਸ਼ਚਾ ਬਣਿਆ ਰਹਿੰਦਾ ਹੈ,
Says Nanak, faith comes into the mind of His servant,
ਨਿਰਮਲਜਸੁਪੀਵਹਿਜਨਨੀਤਿ॥੪॥੭੩॥੧੪੨॥
ਤੇ ਪਰਮਾਤਮਾ ਦੇ ਸੇਵਕ ਸਦਾ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਸਿਫ਼ਤ-ਸਾਲਾਹ ਦਾ ਅੰਮ੍ਰਿਤ ਪੀਂਦੇ ਰਹਿੰਦੇ ਹਨ ॥੪॥੭੩॥੧੪੨॥
who continually drinks in the Immaculate Praises of the Lord. ||4||73||142||
ਗਉੜੀਮਹਲਾ੫॥
Gauree, Fifth Mahalaa:
ਹਰਿਚਰਣੀਜਾਕਾਮਨੁਲਾਗਾ॥
(ਹੇ ਭਾਈ! ਪਰਮਾਤਮਾ ਦੀ ਮਿਹਰ ਨਾਲ) ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਪਰਚ ਜਾਂਦਾ ਹੈ,
Those who keep their minds attached to the Lord's Feet
ਦੂਖੁਦਰਦੁਭ੍ਰਮੁਤਾਕਾਭਾਗਾ॥੧॥
ਉਸ ਦਾ ਹਰੇਕ ਦੁੱਖ ਦਰਦ ਦੂਰ ਹੋ ਜਾਂਦਾ ਹੈ, ਉਸ ਦੀ (ਮਾਇਆ ਆਦਿਕ ਵਾਲੀ) ਭਟਕਣਾ ਮੁੱਕ ਜਾਂਦੀ ਹੈ ॥੧॥
- pain, suffering and doubt run away from them. ||1||
ਹਰਿਧਨਕੋਵਾਪਾਰੀਪੂਰਾ॥
(ਹੇ ਭਾਈ!) ਪਰਮਾਤਮਾ ਦੇ ਨਾਮ-ਧਨ ਦਾ ਵਣਜ ਕਰਨ ਵਾਲਾ ਮਨੁੱਖ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ (ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਕਿਉਂਕਿ)
Those who deal in the Lord's wealth are perfect.
ਜਿਸਹਿਨਿਵਾਜੇਸੋਜਨੁਸੂਰਾ॥੧॥ਰਹਾਉ॥
ਜਿਸ ਮਨੁੱਖ ਉੱਤੇ ਪਰਮਾਤਮਾ ਆਪਣੇ ਨਾਮ-ਧਨ ਦੀ ਦਾਤ ਦੀ ਮਿਹਰ ਕਰਦਾ ਹੈ ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਬਣ ਜਾਂਦਾ ਹੈ ॥੧॥ ਰਹਾਉ ॥
Those who are honored by the Lord are the true spiritual heroes. ||1||Pause||
ਜਾਕਉਭਏਕ੍ਰਿਪਾਲਗੁਸਾਈ॥
(ਪਰ ਹੇ ਭਾਈ! ਨਾਮ-ਧਨ ਦੀ ਦਾਤ ਗੁਰੂ ਰਾਹੀਂ ਮਿਲਦੀ ਹੈ ਤੇ), ਜਿਨ੍ਹਾਂ ਮਨੁੱਖਾਂ ਉਤੇ ਧਰਤੀ ਦੇ ਮਾਲਕ-ਪ੍ਰਭੂ ਜੀ ਦਇਆਵਾਨ ਹੁੰਦੇ ਹਨ,
Those humble beings, unto whom the Lord of the Universe shows mercy,
ਸੇਜਨਲਾਗੇਗੁਰਕੀਪਾਈ॥੨॥
ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ (ਗੁਰੂ ਦੀ ਸਰਨ ਪੈਂਦੇ ਹਨ) ॥੨॥
fall at the Guru's Feet. ||2||
ਸੂਖਸਹਜਸਾਂਤਿਆਨੰਦਾ॥
(ਹੇ ਭਾਈ!) ਉਹਨਾਂ ਦੇ ਅੰਦਰ ਸਦਾ ਸੁਖ ਸ਼ਾਂਤੀ ਤੇ ਆਤਮਕ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ।
They are blessed with peace, celestial bliss, tranquility and ecstasy;
ਜਪਿਜਪਿਜੀਵੇਪਰਮਾਨੰਦਾ॥੩॥
ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ ਨੂੰ ਸਿਮਰ ਸਿਮਰ ਕੇ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ ॥੩॥
chanting and meditating, they live in supreme bliss. ||3||
ਨਾਮਰਾਸਿਸਾਧਸੰਗਿਖਾਟੀ॥
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੇ ਨਾਮ-ਧਨ ਦਾ ਸਰਮਾਇਆ ਕਮਾ ਲਿਆ ਹੈ,
In the Saadh Sangat, I have earned the wealth of the Naam.
ਕਹੁਨਾਨਕਪ੍ਰਭਿਅਪਦਾਕਾਟੀ॥੪॥੭੪॥੧੪੩॥
ਨਾਨਕ ਆਖਦਾ ਹੈ- ਪਰਮਾਤਮਾ ਨੇ ਉਸ ਦੀ ਹਰੇਕ ਕਿਸਮ ਦੀ ਬਿਪਤਾ ਦੂਰ ਕਰ ਦਿੱਤੀ ਹੈ ॥੪॥੭੪॥੧੪੩॥
Says Nanak, God has relieved my pain. ||4||74||143||
ਗਉੜੀਮਹਲਾ੫॥
Gauree, Fifth Mahalaa:
ਹਰਿਸਿਮਰਤਸਭਿਮਿਟਹਿਕਲੇਸ॥
(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ।
Meditating in remembrance on the Lord, all suffering is eradicated.
ਚਰਣਕਮਲਮਨਮਹਿਪਰਵੇਸ॥੧॥
ਆਪਣੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਵਸਾਈ ਰੱਖ ॥੧॥
The Lord's Lotus Feet are enshrined within my mind. ||1||
ਉਚਰਹੁਰਾਮਨਾਮੁਲਖਬਾਰੀ॥
ਹੇ ਪਿਆਰੀ ਜੀਭ! ਲੱਖਾਂ ਵਾਰੀ ਪਰਮਾਤਮਾ ਦਾ ਨਾਮ ਉਚਾਰਦੀ ਰਹੁ,
Chant the Lord's Name, hundreds of thousands of times, O my dear,
ਅੰਮ੍ਰਿਤਰਸੁਪੀਵਹੁਪ੍ਰਭਪਿਆਰੀ॥੧॥ਰਹਾਉ॥
ਤੇ ਪਰਮਾਤਮਾ ਦਾ ਆਤਮਕ ਜੀਵਨ ਵਾਲਾ ਨਾਮ-ਰਸ ਪੀਂਦੀ ਰਹੁ ॥੧॥ ਰਹਾਉ ॥
and drink deeply of the Ambrosial Essence of God. ||1||Pause||
ਸੂਖਸਹਜਰਸਮਹਾਅਨੰਦਾ॥
(ਹੇ ਭਾਈ! ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਹਨ,
Peace, celestial bliss, pleasures and the greatest ecstasy are obtained;
ਜਪਿਜਪਿਜੀਵੇਪਰਮਾਨੰਦਾ॥੨॥
ਉਹ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਦੇ ਵੱਡੇ ਸੁਖ ਆਨੰਦ ਬਣੇ ਰਹਿੰਦੇ ਹਨ ॥੨॥
chanting and meditating, you shall live in supreme bliss. ||2||
ਕਾਮਕ੍ਰੋਧਲੋਭਮਦਖੋਏ॥
(ਹੇ ਭਾਈ! ਨਾਮ-ਰਸ ਪੀਣ ਵਾਲੇ ਮਨੁੱਖ ਆਪਣੇ ਅੰਦਰੋਂ) ਕਾਮ, ਕਰੋਧ, ਲੋਭ, ਅਹੰਕਾਰ (ਆਦਿਕ ਵਿਕਾਰ) ਨਾਸ ਕਰ ਲੈਂਦੇ ਹਨ।
Sexual desire, anger, greed and ego are eradicated;
ਸਾਧਕੈਸੰਗਿਕਿਲਬਿਖਸਭਧੋਏ॥੩॥
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ (ਆਪਣੇ ਮਨ ਵਿਚੋਂ) ਸਾਰੇ ਪਾਪ ਧੋ ਲੈਂਦੇ ਹਨ ॥੩॥
in the Saadh Sangat, the Company of the Holy, all sinful mistakes are washed away. ||3||
ਕਰਿਕਿਰਪਾਪ੍ਰਭਦੀਨਦਇਆਲਾ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮਿਹਰ ਕਰ,
Grant Your Grace, O God, O Merciful to the meek.
ਨਾਨਕਦੀਜੈਸਾਧਰਵਾਲਾ॥੪॥੭੫॥੧੪੪॥
ਤੇ ਨਾਨਕ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ ॥੪॥੭੫॥੧੪੪॥
Please bless Nanak with the dust of the feet of the Holy. ||4||75||144||