ਬਚਨਸੁਨਤਸੁਰਪੁਰਿਥਰਹਰਾ॥੪॥
(ਯੱਗ ਦੀ) ਗੱਲ ਸੁਣ ਕੇ ਦੇਵਪੁਰੀ ਕੰਬ ਗਈ ॥੪॥
“You should then began the performance of a Yajna, and hearing about it , the people of the region of gods became fearful.4.
ਬਿਸਨੁਬੋਲਕਰਿਕਰੋਬਿਚਾਰਾ॥
ਵਿਸ਼ਣੂ ਨੇ (ਸਾਰਿਆਂ ਦੇਵਤਿਆਂ ਨੂੰ) ਬੁਲਾ ਕੇ ਵਿਚਾਰ ਕਰਨ ਲਈ ਕਿਹਾ।
ਅਬਕਛੁਕਰੋਮੰਤ੍ਰਅਸੁਰਾਰਾ॥
(ਅਗੋਂ ਦੇਵਤਿਆਂ ਨੇ ਕਿਹਾ) "ਹੇ ਦੈਂਤਾਂ ਨੂੰ ਨਾਸ਼ ਕਰਨ ਵਾਲੇ!
All the gods went to meet Vishnu and said, “ O destroyer of demons take some steps now.”
ਬਿਸਨੁਨਵੀਨਕਹਿਯੋਬਪੁਧਰਿਹੋ॥
(ਤੁਸੀਂ ਹੀ) ਕੁਝ ਉਪਾ ਕਰੋ। (ਅੰਤ ਨੂੰ) ਵਿਸ਼ਣੂ ਨੇ ਕਿਹਾ, "ਮੈਂ ਹੁਣ ਨਵਾਂ ਸ਼ਰੀਰ ਧਾਰਨ ਕਰਾਂਗਾ
ਜਗਬਿਘਨਅਸੁਰਨਕੋਕਰਿਹੋ॥੫॥
ਅਤੇ ਦੈਂਤਾਂ ਦੇ ਯੱਗ ਵਿਚ ਵਿਘਨ ਪਾਵਾਂਗਾ ॥੫॥
Vishnu said, “I shall manifest myself in a new body, and destroy the Yajna of the demons.”5.
ਬਿਸਨੁਅਧਿਕਕੀਨੋਇਸਨਾਨਾ॥
ਵਿਸ਼ਣੂ ਨੇ ਬਹੁਤ (ਤੀਰਥਾਂ ਦੇ) ਇਸ਼ਨਾਨ ਕੀਤੇ
ਦੀਨੇਅਮਿਤਦਿਜਨਕਹੁਦਾਨਾ॥
ਅਤੇ ਬੇਸ਼ੁਮਾਰ ਬ੍ਰਾਹਮਣਾਂ ਨੂੰ ਦਾਨ ਦਿੱਤੇ।
Vishnu then took bath at various pilgrim-stations, and distributed unlimited alms to the Brahmins.
ਮਨਮੋਕਵਲਾਸ੍ਰਿਜੋਗ੍ਯਾਨਾ॥
ਫਿਰ ਗਿਆਨਵਾਨ ਵਿਸ਼ਣੂ ਨੇ ਮਨ ਵਿਚ ਗਿਆਨ ਨੂੰ ਵਿਕਸਿਤ ਕੀਤਾ
ਕਾਲਪੁਰਖਕੋਧਰ੍ਯੋਧ੍ਯਾਨਾ॥੬॥
ਅਤੇ 'ਕਾਲ-ਪੁਰਖ' ਦਾ ਧਿਆਨ ਧਰਿਆ ॥੬॥
Brahma, born out of the heart-lotus of Vishnu, propagated the divine knowledge, and Vishnu mediated on the Immanent Lord.6.
ਕਾਲਪੁਰਖਤਬਭਏਦਇਆਲਾ॥
ਤਦ 'ਕਾਲ-ਪੁਰਖ' ਦਿਆਲੂ ਹੋਏ
ਦਾਸਜਾਨਕਹਬਚਨਰਿਸਾਲਾ॥
ਅਤੇ ਵਿਸ਼ਣੁ ਨੂੰ (ਆਪਣਾ) ਦਾਸ ਜਾਣ ਕੇ ਮਿਠੇ ਬਚਨ ਕਹੇ,
The Immanent Lord, then became Merciful and addressed his servant Vishnu with sweet words,
ਧਰੁਅਰਹੰਤਦੇਵਕੋਰੂਪਾ॥
"(ਹੇ ਵਿਸ਼ਣੂ!) ਤੂੰ ਜਾ ਕੇ ਅਰਹੰਤ ਦੇਵ ਦਾ ਰੂਪ ਧਾਰਨ ਕਰ
ਨਾਸਕਰੋਅਸੁਰਨਕੇਭੂਪਾ॥੭॥
ਅਤੇ ਜਾ ਕੇ ਦੈਂਤਾਂ ਦੇ ਰਾਜੇ ਦਾ ਨਾਸ਼ ਕਰ ॥੭॥
“O Vishnu, manifest yourself in the forms of Arhant, and destroy the kings of the demons.”7.
ਬਿਸਨੁਦੇਵਆਗਿਆਜਬਪਾਈ॥
ਵਿਸ਼ਣੂ ਨੂੰ ਜਦੋਂ ਆਗਿਆ ਮਿਲੀ,
ਕਾਲਪੁਰਖਕੀਕਰੀਬਡਾਈ॥
(ਤਾਂ ਉਸੇ ਨੇ) 'ਕਾਲ-ਪੁਰਖ' ਦੀ ਵਡਿਆਈ ਕੀਤੀ।
Vishnu, after receiving the orders of the Immanent Lord, eulogized him.
ਭੂਅਰਹੰਤਦੇਵਬਨਿਆਯੋ॥
(ਫਿਰ) ਅਰਹੰਤ ਦੇਵ ਬਣ ਕੇ ਧਰਤੀ ਤੇ ਆਇਆ
ਆਨਿਅਉਰਹੀਪੰਥਚਲਾਯੋ॥੮॥
ਅਤੇ ਆ ਕੇ ਹੋਰ ਵੀ ਪੰਥ ਚਲਾ ਦਿੱਤਾ ॥੮॥
He manifested himself as Arhant Dev on the earth and started a new religion.8.
ਜਬਅਸੁਰਨਕੋਭਯੋਗੁਰੁਆਈ॥
ਜਦੋਂ (ਵਿਸ਼ਣੂ ਆ ਕੇ) ਦੈਂਤਾਂ ਦਾ ਗੁਰੂ (ਅਰਹੰਤ ਦੇਵ) ਬਣ ਗਿਆ,
ਬਹੁਤਭਾਤਿਨਿਜਮਤਹਿਚਲਾਈ॥
ਤਾਂ (ਉਸ ਨੇ) ਬਹੁਤ ਤਰ੍ਹਾਂ ਨਾਲ ਆਪਣੇ ਮੱਤ ਨੂੰ ਚਲਾਇਆ।
When he became the preceptor of the demons, he started different kinds of sects.
ਸ੍ਰਾਵਗਮਤਉਪਰਾਜਨਕੀਆ॥
(ਉਸ ਨੇ) ਸਰੇਵੜਿਆ ਦਾ ਮੱਤ ਪੈਦਾ ਕੀਤਾ
ਸੰਤਸਬੂਹਨਕੋਸੁਖਦੀਆ॥੯॥
ਅਤੇ ਸਾਰੇ ਸੰਤਾਂ ਨੂੰ ਸੁਖ ਪ੍ਰਦਾਨ ਕੀਤਾ ॥੯॥
One of the sects he started was Shravak sect (Jainism) and bestowed supreme comfort to the saints.9.
ਸਬਹੂੰਹਾਥਿਮੋਚਨਾਦੀਏ॥
ਸਾਰਿਆਂ ਦੇ ਹੱਥਾਂ ਵਿਚ (ਵਾਲ ਪੁੱਟਣ ਵਾਲੇ) ਮੋਚਨੇ ਫੜਾ ਦਿੱਤੇ
ਸਿਖਾਹੀਣਦਾਨਵਬਹੁਕੀਏ॥
ਅਤੇ ਬਹੁਤੇ ਦੈਂਤਾਂ ਨੂੰ ਸਿਰ ਤੋਂ ਚੋਟੀ-ਹੀਨ ਕਰ ਦਿੱਤਾ।
He caused all to hold the forceps for plucking hair and in this way he made many demons devoid of the lock of hair on the crown of the head.
ਸਿਖਾਹੀਣਕੋਈਮੰਤ੍ਰਨਫੁਰੈ॥
ਚੋਟੀ ਤੋਂ ਹੀਣਿਆਂ ਨੂੰ ਕੋਈ ਮੰਤਰ ਫੁਰਦਾ ਨਹੀਂ
ਜੋਕੋਈਜਪੈਉਲਟਤਿਹਪਰੈ॥੧੦॥
ਅਤੇ ਜੇ ਕੋਈ (ਮੰਤਰ) ਜਪਦਾ ਹੈ ਤਾਂ ਉਸ ਦਾ (ਪ੍ਰਭਾਵ) ਉਲਟਾ ਪੈਂਦਾ ਹੈ ॥੧੦॥
Those without hair or without the lock of hair on the crown of their heads could not remember any mantra and if anyone repeated the mantra, there was negative influence of the mantra on him.10.
ਬਹੁਰਿਜਗਕੋਕਰਬਮਿਟਾਯੋ॥
ਫਿਰ ਉਸ ਨੇ ਯੱਗ ਕਰਨ ਤੋਂ ਰੋਕ ਦਿੱਤਾ ਅਤੇ
ਜੀਅਹਿੰਸਾਤੇਸਬਹੂੰਹਟਾਯੋ॥
ਜੀਵ ਮਾਰਨ ਤੋਂ ਸਭਨਾਂ ਨੂੰ ਹਟਾ ਦਿੱਤਾ।
Then he ended the performance of Yajnas and made all indifferent to the idea of violence on beings.
ਬਿਨੁਹਿੰਸਾਕੀਅਜਗਨਹੋਈ॥
ਜੀਵ ਮਾਰੇ ਬਿਨਾ ਯੱਗ ਨਹੀਂ ਹੋ ਸਕਦਾ,
ਤਾਤੇਜਗਕਰੇਨਕੋਈ॥੧੧॥
ਇਸ ਕਰ ਕੇ ਕੋਈ ਯੱਗ ਨਹੀਂ ਕਰਦਾ ॥੧੧॥
There can be no Yajna without the violence on beings, therefore no one performed Yajna now.11.
ਯਾਤੇਭਯੋਜਗਨਕੋਨਾਸਾ॥
ਇਸ ਕਰ ਕੇ ਯੱਗਾਂ ਦਾ ਨਾਸ਼ ਹੋ ਗਿਆ।
ਜੋਜੀਯਹਨੈਹੋਇਉਪਹਾਸਾ॥
ਜੇ (ਕੋਈ) ਜੀਵ ਨੂੰ ਮਾਰਦਾ ਹੈ (ਉਸ ਦੀ ਜਗਤ ਵਿਚ) ਨਿੰਦਿਆ ਹੁੰਦੀ ਹੈ।
In this way, the practice of performing Yajnas was destroyed and anyone who used to kill beings, he was ridiculed.
ਜੀਅਮਰੇਬਿਨੁਜਗਨਹੋਈ॥
ਜੀਵ ਮਾਰੇ ਬਿਨਾ ਯੱਗ ਨਹੀਂ ਹੁੰਦਾ
ਜਗਕਰੈਪਾਵੈਨਹੀਕੋਈ॥੧੨॥
ਅਤੇ (ਜੇ ਕੋਈ ਜੀਵ ਨੂੰ ਮਾਰੇ ਬਿਨਾ) ਯੱਗ ਕਰਦਾ ਹੈ, ਉਸ ਨੂੰ ਫਲ ਦੀ ਪ੍ਰਾਪਤੀ ਨਹੀਂ ਹੁੰਦੀ ॥੧੨॥
There could be no Yajna without the killing of beings and if one performed a Yajna, he availed no merit.12.
ਇਹਬਿਧਿਦੀਯੋਸਭਨਉਪਦੇਸਾ॥
ਇਸ ਤਰ੍ਹਾਂ ਦਾ ਸਭਨਾਂ ਨੂੰ ਉਪਦੇਸ਼ ਦਿੱਤਾ
ਜਗਸਕੈਕੋਕਰਨਨਰੇਸਾ॥
(ਤਾਂ ਜੋ) ਕੋਈ ਰਾਜਾ ਯੱਗ ਨਾ ਕਰ ਸਕੇ।
The Arhant incarnation, instructed all in way, that no king could perform a Yajna.
ਅਪੰਥਪੰਥਸਭਲੋਗਨਲਾਯਾ॥
ਸਭ ਨੂੰ ਗਲਤ ਮਾਰਗ ਉਤੇ ਪਾ ਦਿੱਤਾ
ਧਰਮਕਰਮਕੋਊਕਰਨਨਪਾਯਾ॥੧੩॥
(ਜਿਸ ਦੇ ਫਲਸਰੂਪ) ਕੋਈ ਵੀ ਧਰਮ ਕਰਮ ਨਾ ਕਰ ਸਕਿਆ ॥੧੩॥
Everyone was put on a wrong path and no one was performing the action of Dharma.13.
ਦੋਹਰਾ॥
ਦੋਹਰਾ:
DOHRA
ਅੰਨਿਅੰਨਿਤੇਹੋਤੁਜਿਯੋਘਾਸਿਘਾਸਿਤੇਹੋਇ॥
ਜਿਵੇਂ ਅੰਨ ਤੋਂ ਅੰਨ ਪੈਦਾ ਹੁੰਦਾ ਹੈ ਅਤੇ ਘਾਹ ਤੋਂ ਘਾਹ ਪੈਦਾ ਹੁੰਦਾ ਹੈ,
Just as corn is produced from corn, grass from grass
ਤੈਸੇਮਨੁਛਮਨੁਛਤੇਅਵਰੁਨਕਰਤਾਕੋਇ॥੧੪॥
ਤਿਵੇਂ ਮਨੁੱਖ ਤੋਂ ਮਨੁੱਖ ਪੈਦਾ ਹੁੰਦਾ ਹੈ। ਇਨ੍ਹਾਂ ਦਾ ਹੋਰ ਕੋਈ ਕਰਤਾ ਨਹੀਂ ॥੧੪॥
In the same way the man from man (thus there is no creator-Ishvara).14.
ਚੌਪਈ॥
ਚੌਪਈ:
CHAUPAI
ਐਸਗਿਆਨਸਬਹੂਨਦ੍ਰਿੜਾਯੋ॥
ਇਹੋ ਜਿਹਾ ਗਿਆਨ ਸਭਨਾਂ ਨੂੰ (ਅਰਹੰਤ ਨੇ) ਦ੍ਰਿੜ੍ਹ ਕਰ ਦਿੱਤਾ
ਧਰਮਕਰਮਕੋਊਕਰਨਨਪਾਯੋ॥
ਅਤੇ ਧਰਮ ਕਰਮ ਕੋਈ ਵੀ ਨਾ ਕਰ ਸਕਿਆ।
Such a knowledge was given to all that none performed the action of Dharma.
ਇਹਬ੍ਰਿਤਬੀਚਸਭੋਚਿਤਦੀਨਾ॥
ਇਸੇ ਬਿਰਤੀ ਵਿਚ ਸਭਨਾਂ ਨੇ ਚਿੱਤ ਲਗਾ ਲਿਆ।
ਅਸੁਰਬੰਸਤਾਤੇਭਯੋਛੀਨਾ॥੧੫॥
(ਫਲਸਰੂਪ) ਦੈਂਤਾਂ ਦੀ ਕੁਲ ਬਲਹੀਨ ਹੋ ਗਈ ॥੧੫॥
Everyone’s mind was absorbed in such things and in this way, the clan of demons became weak.15.
ਨ੍ਰਹਾਵਨਦੈਤਨਪਾਵੈਕੋਈ॥
ਕੋਈ ਵੀ ਦੈਂਤ ਇਸ਼ਨਾਨ ਨਹੀਂ ਕਰਦਾ;
ਬਿਨੁਇਸਨਾਨਪਵਿਤ੍ਰਨਹੋਈ॥
ਇਸ਼ਨਾਨ ਤੋਂ ਬਿਨਾ (ਕੋਈ) ਪਵਿਤਰ ਨਹੀਂ ਹੋ ਸਕਦਾ;
Such rules were propagated, that no demon could take a bath now, and without taking bath no one could become pure.
ਬਿਨੁਪਵਿਤ੍ਰਕੋਈਫੁਰੇਨਮੰਤ੍ਰਾ॥
ਪਵਿਤਰ ਹੋਏ ਬਿਨਾ ਕੋਈ ਮੰਤਰ ਨਹੀਂ ਫੁਰਦਾ;