ਮਧੁਪਾਨਕਢਯੋਘਟਮਦਿਯਮਤੰ॥
ਫਿਰ ਮਸਤ ਕਰ ਦੇਣ ਵਾਲੀ ਸ਼ਰਾਬ ਦਾ ਘੜਾ ਕਢਿਆ ਗਿਆ।
The bow and of purely white colour came out, and those intoxicated ones brought out from the ocean a pitcher of honey.
ਗਜਬਾਜਸੁਧਾਲਛਮੀਨਿਕਸੀ॥
ਇਸ ਤੋਂ ਬਾਦ ਐਰਾਵਤ ਹਾਥੀ, ਉੱਚਸ੍ਰਵਾ ਘੋੜਾ, ਅੰਮ੍ਰਿਤ ਅਤੇ ਲੱਛਮੀ (ਇਸ ਤਰ੍ਹਾਂ) ਨਿਕਲੀ,
ਘਨਮੋਮਨੋਬਿੰਦੁਲਤਾਬਿਗਸੀ॥੩॥
ਮਾਨੋ ਕਾਲੇ ਬਦਲ ਵਿਚ ਬਿਜਲੀ ਚਮਕੀ ਹੋਵੇ ॥੩॥
The elephant, horse, nectar and Lakshmi came out and looked splendid like the flash of lightning from the clouds.3.
ਕਲਪਾਦ੍ਰੁਮਮਾਹੁਰਅਉਰੰਭਾ॥
ਫਿਰ ਕਲਪ ਬ੍ਰਿਛ, ਕਾਲਕੂਟ ਜ਼ਹਿਰ ਅਤੇ ਰੰਭਾ (ਨਾਂ ਦੀ ਅਪੱਛਰਾ ਨਿਕਲੀ)
ਜਿਹਮੋਹਰਹੈਲਖਇੰਦ੍ਰਸਭਾ॥
ਜਿਸ ਨੂੰ ਵੇਖ ਕੇ ਇੰਦਰ ਦੀ ਸਭਾ ਮੋਹੀ ਗਈ।
After Kalapdrum (Elysian, wish-fulfilling tree) and poison, the heavenly damsel Rambha came out, seeing whom, the people of Indrs’s court allured.
ਮਨਕੌਸਤਭਚੰਦਸੁਰੂਪਸੁਭੰ॥
(ਇਸ ਪਿੱਛੋਂ) ਕੌਸਤੁਭ ਮਣੀ ਅਤੇ ਸੁੰਦਰ ਸਰੂਪ ਵਾਲਾ ਚੰਦ੍ਰਮਾ (ਨਿਕਲਿਆ)
ਜਿਹੱਭੱਜਤਦੈਤਬਿਲੋਕਜੁਧੰ॥੪॥
ਜਿਸ ਨੂੰ ਵੇਖ ਕੇ ਦੈਂਤ ਯੁੱਧ ਲਈ ਭਜ ਪਏ ॥੪॥
The Kaustubh jewel and the moon also came out, which are remembered by the demons in the battlefield.4.
ਨਿਕਸੀਗਵਰਾਜਸੁਧੇਨਭਲੀ॥
(ਫਿਰ) ਗਊਆਂ ਦੀ ਰਾਣੀ ਕਾਮਧੇਨੁ ਨਿਕਲੀ
ਜਿਹਛੀਨਲਯੋਸਹਸਾਸਤ੍ਰਬਲੀ॥
ਜਿਸ ਨੂੰ ਬਲੀ ਸਹਸ੍ਰਬਾਹੂ ਨੇ (ਜਮਦਗਨਿ ਰਿਸ਼ੀ ਤੋਂ) ਖੋਹ ਲਿਆ ਸੀ।
Kamadhenu (the wish-fulfilling cow) also came out which was seized by the mighty Sahasrajun.
ਗਨਰਤਨਗਨਉਉਪਰਤਨਅਬੈ॥
ਰਤਨਾਂ ਨੂੰ ਗਿਣ ਕੇ ਹੁਣ ਉਪ-ਰਤਨਾਂ ਨੂੰ ਗਿਣਦਾ ਹਾਂ।
ਤੁਮਸੰਤਸੁਨੋਚਿਤਲਾਇਸਬੈ॥੫॥
ਤੁਸੀਂ ਸਾਰੇ ਸੰਤ ਚਿਤ ਲਗਾ ਕੇ ਸੁਣੋ ॥੫॥
After reckoning the jewels, now I mention the minor jewels, O saints listen to me attentively.5.
ਗਨਜੋਕਹਰੀਤਕੀਓਰਮਧੰ॥
(ਇਹ ਰਤਨ) ਗਿਣਦਾ ਹਾਂ ਜੋਕ, "ਹਰੀੜ, ਓਰ (ਹਕੀਕ) ਮਧੁ (ਸ਼ਹਿਦ)
ਜਨਪੰਚਸੁਨਾਮਯਸੰਖਸੁਭੰ॥
ਪੰਚਜਨ ਨਾਂ ਦਾ ਸ਼ੁਭ ਸੰਖ, ਸੋਮ-ਲਤਾ, ਭੰਗ ('ਬਿਜਿਯਾ')
These minor jewels are leech, myrobalan, honey, conch ( panchjanay), ruta, hemp, discus and mace
ਸਸਬੇਲਬਿਜਿਯਾਅਰਚੱਕ੍ਰਗਦਾ॥
ਸੁਦਰਸ਼ਨ ਚੱਕਰ ਅਤੇ ਗਦਾ
ਜੁਵਰਾਜਬਿਰਾਜਤਪਾਨਸਦਾ॥੬॥
ਜੋ ਯੁਵਰਾਜਾਂ ਦੇ ਹੱਥ ਵਿਚ ਸਦਾ ਸ਼ੋਭਦੇ ਹਨ ॥੬॥
The later two look impressive in the hands of princes always.6.
ਧਨੁਸਾਰੰਗਨੰਦਗਖੱਗਭਣੰ॥
(ਫਿਰ) ਸਾਰੰਗ ਧਨੁਸ਼ (ਅਤੇ) ਨੰਦਗ ਖੜਗ (ਨਿਕਲੇ)
ਜਿਨਖੰਡਿਕਰੇਗਨਦਈਤਰਣੰ॥
ਜਿਨ੍ਹਾਂ ਨੇ ਜੰਗ ਵਿਚ ਦੈਂਤਾ ਦੇ ਦਲ ਦਾ ਨਾਸ਼ ਕੀਤਾ ਸੀ।
The bow and arrow, the bull Nandi and the dagger (which had destroyed the demons) came out of the ocean.
ਸਿਵਸੂਲਬੜਵਾਨਲਕਪਲਮੁਨੰ॥
(ਇਸ ਪਿਛੋਂ) ਸ਼ਿਵ ਦਾ ਤ੍ਰਿਸੂਲ, ਬੜਵਾ ਅਗਨੀ, ਕਪਲ ਮੁਨੀ
ਤਧਨੰਤਰਚਉਦਸਵੋਰਤਨੰ॥੭॥
ਅਤੇ ਧਨਵੰਤਰਿ (ਪ੍ਰਗਟ ਹੋਏ)। "ਇਹ ਚੌਦਾਂ ਰਤਨ ਹਨ ॥੭॥
The trident of Shiva, Barvanal (the fire), Kapil Muni and Dhanwantri came out as the fourteenth jewel.7.
ਗਨਰਤਨਉਪਰਤਨਔਧਾਤਗਨੋ॥
ਰਤਨ ਅਤੇ ਉਪਰਤਨ ਗਿਣ ਕੇ ਹੁਣ ਧਾਤਾਂ ਗਿਣਦਾ ਹਾਂ।
ਕਹਿਧਾਤਸਬੈਉਪਧਾਤਭਨੋ॥
ਸਾਰੀਆਂ ਧਾਤਾਂ ਕਹਿ ਕੇ (ਫਿਰ) ਉਪਧਾਤਾਂ ਕਹਾਂਗਾ।
After counting the greater and minor jewels, now I count the metals and afterwards I shall count the lesser metals.
ਸਬਨਾਮਜਥਾਮਤਸਯਾਮਧਰੋ॥
(ਆਪਣੀ) ਬੁੱਧੀ ਅਨੁਸਾਰ ਸ਼ਿਆਮ (ਕਵੀ ਉਨ੍ਹਾਂ) ਸਭਨਾਂ ਦੇ ਨਾਮ ਧਰਦਾ ਹੈ।
All these names have been reckoned by the poet Shyam according to his own understanding
ਘਟਜਾਨਕਵੀਜਿਨਨਿੰਦਕਰੋ॥੮॥
ਇਨ੍ਹਾਂ ਨੂੰ ਘਟ ਜਾਣ ਕੇ ਕਵੀ-ਜਨ ਨਿੰਦਾ ਨਾ ਕਰਨ ॥੮॥
Considering them in small number, poets requested not to slander me.8.
ਪ੍ਰਿਥਮੋਗਨਲੋਹਸਿਕਾਸ੍ਵਰਨੰ॥
ਪਹਿਲਾਂ ਲੋਹਾ ਗਿਣੋ, (ਫਿਰ) ਸਿੱਕਾ ਅਤੇ ਸੋਨਾ