ਕਹੂੰਰਿਗੰਬਾਚੈਮਹਾਅਰਥਬੇਦੰ॥
ਕਿਤੇ ਰਿਗ ਵੇਦ ਅਤੇ ਕਿਤੇ ਮਹਾਨ ਅਥਰਬਨ ਵੇਦ ਨੂੰ ਵਾਚਿਆ ਜਾ ਰਿਹਾ ਸੀ।
Somewhere the Rig Veda was being read and somewhere the Atharva Veda
ਕਹੂੰਬ੍ਰਹਮਸਿਛਾਕਹੂੰਬਿਸਨਭੇਦੰ॥੨॥੨੭੩॥
ਕਿਤੇ ਬ੍ਰਹਮ ਸੰਬੰਧੀ ਸਿਖਿਆ ਦਿੱਤੀ ਜਾ ਰਹੀ ਸੀ ਅਤੇ ਕਿਤੇ ਵਿਸ਼ਣੂ ਦੇ ਭੇਦ (ਦਸੇ ਜਾ ਰਹੇ ਸਨ) ॥੨॥੨੭੩॥
Somewhere there was the discourse about Brahm Sutras and somewhere there was discussion about the mysteries of Vishnu.2.273.
ਕਹੂੰਅਸਟਦ੍ਵੈਅਵਤਾਰਕਥੈਕਥਾਣੰ॥
ਕਿਤੇ ਦਸ ਅਵਤਾਰਾਂ ਦੀ ਕਥਾ ਹੋ ਰਹੀ ਸੀ।
Somewhere the discourse about the ten incarnations was being delivered.
ਦਸੰਚਾਰਚਉਦਾਹਬਿਦਿਆਨਿਧਾਨੰ॥
(ਉਹ ਸਨੌਢੀ ਬ੍ਰਾਹਮਣ) ਦਸ ਅਤੇ ਚਾਰ ਭਾਵ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ।
There were persons adept in fourteen learinings.
ਤਹਾਪੰਡਤੰਬਿਪ੍ਰਪਰਮੰਪ੍ਰਬੀਨੰ॥
ਉੱਥੇ ਉਹ (ਧਾਰਮਿਕ ਵਿੱਦਿਆ) ਵਿੱਚ ਪ੍ਰਬੀਨਬ੍ਰਾਹਮਣ
There were three very learned Brahmins,
ਰਹੇਏਕਆਸੰਨਿਰਾਸੰਬਿਹੀਨੰ॥੩॥੨੭੪॥
(ਉਹ ਸਾਰੇ) ਇਕ ਪਰਮਾਤਮਾ ਦੀ ਆਸ ਕਰਦੇ ਸਨ (ਅਤੇ ਸੰਸਾਰਿਕ ਆਸ਼ਾਵਾਂ ਪ੍ਰਤਿ) ਨਿਰਾਸ ਅਤੇ ਵਾਸਨਾ-ਹੀਨ ਅਵਸਥਾ ਵਿਚ ਰਹਿੰਦੇ ਸਨ ॥੩॥੨੭੪॥
Who were unattached with the world and had faith only in One Lord.3.274.
ਕਹੂੰਕੋਕਸਾਰੰਪੜੈਨੀਤਧਰਮੰ॥
(ਉਹ) ਕਿਤੇ ਕੋਕਸਾਰ ਨੂੰ, (ਕਿਤੇ) ਧਰਮ-ਨੀਤੀ ਨੂੰ ਪੜ੍ਹਦੇ ਸਨ।
Somewhere Koksar and somewhere Dharam-Niti was being read
ਕਹੂੰਨ੍ਯਾਇਸਾਸਤ੍ਰਪੜੈਛਤ੍ਰਕਰਮੰ॥
ਕਿਤੇ ਨਿਆਇਸ਼ਾਸ ਤ੍ਰ ਨੂੰ, (ਕਿਤੇ) ਛਤਰੀ-ਕਰਮ (ਯੁੱਧ-ਕਲਾ) ਨੂੰ ਪੜ੍ਹਦੇ ਸਨ।
Somewhere the Nyaya Shastra and somewhere Kshatriya-Dharma was being studies
ਕਹੂੰਬ੍ਰਹਮਬਿਦਿਆਪੜੈਬ੍ਯੋਮਬਾਨੀ॥
ਕਿਤੇ ਬ੍ਰਹਮ-ਵਿਦਿਆ (ਵੇਦਾਂਤ-ਸ਼ਾਸਤ੍ਰ) ਨੂੰ, ਕਿਤੇ ਵਿਓਮ-ਵਿਦਿਆ (ਖਗੋਲ ਸ਼ਾਸਤ੍ਰ) ਨੂੰ ਪੜ੍ਹਦੇ ਸਨ।
Somewhere Theology and somewhere astronomy was being studied
ਕਹੂੰਪ੍ਰੇਮਸਿਉਪਾਠਿਪਠਿਐਪਿੜਾਨੀ॥੪॥੨੭੫॥
ਕਿਤੇ ਪ੍ਰੇਮ ਨਾਲ ਚੰਡੀ (ਯੁੱਧ ਦੀ ਦੇਵੀ) ਦੇ ਸਤੋਤ੍ਰ ਦਾ ਪਾਠ ਹੋ ਰਿਹਾ ਸੀ ॥੪॥੨੭੫॥
Somewhere the Eulogy of war-goddess was being sung with devotion.4.275.
ਕਹੂੰਪ੍ਰਾਕ੍ਰਿਤੰਨਾਗਭਾਖਾਉਚਾਰਹਿ॥
ਕਿਤੇ ਪ੍ਰਾਕ੍ਰਿਤ-ਭਾਸ਼ਾ (ਅਤੇ ਕਿਤੇ) ਨਾਗ-ਭਾਸ਼ਾ ਦਾ ਉਚਾਰ ਹੋ ਰਿਹਾ ਸੀ।
Somewhere the Prakrit language and somewhere the Naga language was being studied
ਕਹੂੰਸਹਸਕ੍ਰਿਤਬ੍ਯੋਮਬਾਨੀਬਿਚਾਰਹਿ॥
ਕਿਤੇ ਸੰਸਕ੍ਰਿਤ ਅਤੇ ਵਿਓਮ-ਵਿਦਿਆ (ਖਗੋਲ ਅਥਵਾ ਜੋਤਿਸ਼ ਸ਼ਾਸਤ੍ਰ) ਦਾ ਵਿਚਾਰ ਹੋ ਰਿਹਾ ਸੀ।
Somewhere Sahaskriti and somewhere Sanskrit (or astrology) was being discussed
ਕਹੂੰਸਾਸਤ੍ਰਸੰਗੀਤਮੈਗੀਤਗਾਵੈ॥
ਕਿਤੇ ਸੰਗੀਤ ਸ਼ਾਸਤ੍ਰ ਅਨੁਸਾਰ ਗੀਤ ਗਾਏ ਜਾ ਰਹੇ ਸਨ।
Somewhere songs were sung from Sangeet Shastra
ਕਹੂੰਜਛਗੰਧ੍ਰਬਬਿਦਿਆਬਤਾਵੈ॥੫॥੨੭੬॥
ਕਿਤੇ ਯਕਸ਼ ਅਤੇ ਗੰਧਰਬ ਵਿਦਿਆ ਦਾ ਭੇਦ ਦਸ ਰਹੇ ਸਨ ॥੫॥੨੭੬॥
Somewhere the differences in the learnings of Yakshas and gandhavas were being elucidated.5.276.
ਕਹੂੰਨਿਆਇਮੀਮਾਸਕਾਤਰਕਸਾਸਤ੍ਰੰ॥
ਕਿਤੇ ਨਿਆਇ, ਮੀਸਾਂਸਾ ਅਤੇ ਤਰਕ ਸ਼ਾਸਤ੍ਰ
Somewhere Nyaya Shastra, somewhere Mimansa Shasta and somewhere Tarak Shastra (logic) were studied
ਕਹੂੰਅਗਨਿਬਾਣੀਪੜੈਬ੍ਰਹਮਅਸਤ੍ਰੰ॥
ਅਤੇ ਕਿਤੇ ਅਗਨੀ-ਬਾਣ (ਅਤੇ ਕਿਤੇ) ਬ੍ਰਹਮ-ਅਸਤ੍ਰ ਆਦਿ ਪੜ੍ਹੇ ਜਾ ਰਹੇ ਸਨ।
Somewhere the manyras of fire-shafts and Brahm-astras were recited
ਕਹੂੰਬੇਦਪਾਤੰਜਲੈਸੇਖਕਾਨੰ॥
ਕਿਤੇ ਪਾਤੰਜਲ ਵੇਦ (ਯੋਗ-ਸ਼ਾਸਤ੍ਰ) (ਅਤੇ ਕਿਤੇ ਕਣਾਦ ਮੁਨੀ ਦਾ ਰਚਿਆ) ਵੈਸ਼ੇਸ਼ਿਕ-ਸ਼ਾਸਤ੍ਰ ਅਤੇ
Somewhere Yoga Shastra and somewhere Samkhya Shastra was read
ਪੜੈਚਕ੍ਰਚਵਦਾਹਬਿਦਿਆਨਿਧਾਨੰ॥੬॥੨੭੭॥
(ਕਿਤੇ) ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ ਰੂਪ ਚੱਕਰ ਵਿਦਿਆ (ਹਸਤ-ਰੇਖਾ) ਨੂੰ ਪੜਿਆ ਜਾ ਰਿਹਾ ਸੀ ॥੬॥੨੭੭॥
The cycle of the treasure of fourteen learnings was studied.6.277.
ਕਹੂੰਭਾਖਬਾਚੈਕਹੂੰਕੋਮਦੀਅੰ॥
ਕਿਤੇ (ਪਾਤੰਜਲੀ ਮਹਾ) ਭਾਸ਼ ਨੂੰ ਅਤੇ ਕਿਤੇ (ਪਾਣਿਨੀ ਦੀ ਸਿੱਧਾਂਤ) ਕੌਮਦੀ ਨੂੰ ਵਾਚਦੇ ਸਨ।
Somewhere Maha Bhashaya of Patanjalli and somewhere the Komudi of Panini was studied
ਕਹੂੰਸਿਧਕਾਚੰਦ੍ਰਕਾਸਾਰਸੁਤੀਯੰ॥
ਕਿਤੇ ਸਿੱਧਾਂਤ, ਚੰਦ੍ਰਕਾ ਅਤੇ ਸਾਰਸੁ (ਨੂੰ ਪੜ੍ਹਦੇ ਸਨ)।
Somewhere Siddhant Komudi, somewhere Chandrika and somewhere Sarsut were read
ਕਹੂੰਬ੍ਯਾਕਰਣਬੈਸਿਕਾਲਾਪਕਥੇ॥
ਕਿਤੇ ਵਿਆਕਰਣ ਅਤੇ ਵੈਸ਼ੇਸ਼ਿਕ ('ਬੈਸਿਕਾਲਾਪ') ਦਾ ਕਥਨ (ਹੋ ਰਿਹਾ ਸੀ)।
Somewhere other grammatical works including that of Vaisheshika were discussed
ਕਹੂੰਪ੍ਰਾਕ੍ਰਿਆਕਾਸਕਾਸਰਬਮਥੇ॥੭॥੨੭੮॥
ਕਿਤੇ ਪ੍ਰਕਰਣ (ਪ੍ਰਾਕ੍ਰਿਆ) ਕਾਸ਼ਿਕਾ (ਵਿਆਕਰਣ ਗ੍ਰੰਥ) ਆਦਿ ਸਭ ਦਾ ਮੰਥਨ ਹੋ ਰਿਹਾ ਸੀ ॥੭॥੨੭੮॥
Somewhere Kasika commentaries on Panini Grammar Prakriya were being churned.7.278.
ਕਹੂੰਬੈਠਮਾਨੋਰਮਾਗ੍ਰੰਥਬਾਚੈ॥
ਕਿਤੇ (ਕੋਈ) ਬੈਠ ਕੇ 'ਮਨੋਰਮਾ' ਗ੍ਰੰਥ ਦਾ ਪਾਠ ਕਰ ਰਿਹਾ ਸੀ।
Somewhere someone studied the book Manorama
ਕਹੂੰਗਾਇਸੰਗੀਤਮੈਗੀਤਨਾਚੇ॥
ਕਿਤੇ ਕੋਈ ਰਾਗ ਵਿਚ ਗੀਤ ਗਾ ਕੇ ਨਚ ਰਿਹਾ ਸੀ।
Somewhere someone sang in musical mode and danced
ਕਹੂੰਸਸਤ੍ਰਕੀਸਰਬਬਿਦਿਆਬਿਚਾਰੈ॥
ਕਿਤੇ (ਕੋਈ) ਸਾਰੇ ਸ਼ਾਸਤ੍ਰ ਦੀ ਵਿਦਿਆ ਨੂੰ ਵਿਚਾਰਾਦਾ ਸੀ।
Somewhere someone ruminated on the learning of all weapons
ਕਹੂੰਅਸਤ੍ਰਬਿਦਿਆਬਾਚੈਸੋਕਟਾਰੈ॥੮॥੨੭੯॥
ਕਿਤੇ (ਕੋਈ) ਅਸਤ੍ਰ-ਵਿਦਿਆ ਨੂੰ ਪੜ੍ਹ ਕੇ ਭੈ ਨੂੰ ਦੂਰ ਕਰ ਰਿਹਾ ਸੀ ॥੮॥੨੭੯॥
Somewhere someone was removing anxiety by studying the science of warfare. 8.279.
ਕਹੂਗਦਾਕੋਜੁਧਕੈਕੈਦਿਖਾਵੈ॥
ਕਿਤੇ (ਕੋਈ) ਗਦਾ ਯੁੱਧ ਕਰ ਕਰ ਕੇ ਵਿਖਾਉਂਦੇ ਸਨ।
Somewhere someone exhibited the war-fighting of maces
ਕਹੂੰਖੜਗਬਿਦਿਆਜੁਝੈਮਾਨਪਾਵੈ॥
ਕਿਤੇ (ਕੋਈ) ਖੜਗ ਦੀ ਵਿਦਿਆ ਵਿਚ ਜੂਝਣ ਦਾ ਮਾਣ ਪ੍ਰਾਪਤ ਕਰ ਰਹੇ ਸਨ।
Somewhere someone received the award in sword-fighting
ਕਹੂੰਬਾਕਬਿਦਿਆਹਿਛੋਰੰਪ੍ਰਬਾਨੰ॥
ਕਿਤੇ (ਕੋਈ) ਵਾਕ-ਵਿਦਿਆ (ਅਲੰਕਾਰ-ਸ਼ਾਸਤ੍ਰ) ਬਾਰੇ ਪ੍ਰਮਾਣ ਦੇ ਰਹੇ ਸਨ
Somewhere mature scholars held discourses on rhetorics
ਕਹੂੰਜਲਤੁਰੰਬਾਕਬਿਦਿਆਬਖਾਨੰ॥੯॥੨੮੦॥
ਅਤੇ ਕਿਤੇ ਜਲ ਵਿਚ ਤਰਨ ਦੀ ਕਲਾ ਅਤੇ ਵਾਕ-ਵਿਦਿਆ ਦਾ ਵਿਖਿਆਨ ਹੋ ਰਿਹਾ ਸੀ ॥੯॥੨੮੦॥
Somewhere the art of swimming and Syntax were discussed.9.280.
ਕਹੂੰਬੈਠਕੇਗਾਰੜੀਗ੍ਰੰਥਬਾਚੈ॥
ਕਿਤੇ (ਕੋਈ) ਬੈਠ ਕੇ ਗਾਰੁੜੀ ਵਿਦਿਆ ਦਾ ਗ੍ਰੰਥ ਪੜ੍ਹ ਰਿਹਾ ਸੀ।
Somewhere Garuda Purna was being studied
ਕਹੂੰਸਾਭਵੀਰਾਸਭਾਖਾਸੁਰਾਚੈ॥
ਕਿਤੇ (ਕੋਈ) (ਸ਼ਿਵ ਦੀ ਰਚੀ) ਸ਼ਾਵਰ ਮੰਤਰ ਵਿਦਿਆ, (ਅਤੇ ਕਿਤੇ ਕੋਈ) ਨਟਾਂ ਦੀ ਭਾਸ਼ਾ ਵਿਚ ਰੁਝਿਆ ਹੋਇਆ ਸੀ।
Somewhere the eulogies of Shiva were being composed in Prakrit
ਕਹੂੰਜਾਮਨੀਤੋਰਕੀਬੀਰਬਿਦਿਆ॥
ਕਿਤੇ (ਕੋਈ) ਯੂਨਾਨੀ, ਤੋਰਕੀ ਅਤੇ ਵੀਰ-ਵਿਦਿਆ (ਕਾਲੀਵਿਦਿਆ) (ਪੜ੍ਹ ਰਿਹਾ ਸੀ)।
Somewhere Greek, Arabic and language of heroic spirits was being learnt
ਕਹੂੰਪਾਰਸੀਕੌਚਬਿਦਿਆਅਭਿਦਿਆ॥੧੦॥੨੮੧॥
ਕਿਤੇ (ਕੋਈ) ਫ਼ਾਰਸੀ (ਪੜ੍ਹਦਾ ਸੀ ਅਤੇ ਕਿਤੇ ਕੋਈ) ਕਵਚ (ਵਿਦਿਆ ਰਾਹੀਂ) ਨਾ ਵਿੰਨ੍ਹੇ ਜਾ ਸਕਣ (ਦਾ ਢੰਗ ਸਿਖ ਰਿਹਾ ਸੀ) ॥੧੦॥੨੮੧॥
Somewhere Persian and new art of warfare were being studied.10.281.
ਕਹੂੰਸਸਤ੍ਰਕੀਘਾਉਬਿਦਿਆਬਤੈਗੋ॥
ਕਿਤੇ (ਕੋਈ) ਸ਼ਸਤ੍ਰਾਂ ਦੇ ਘਾਉ (ਭਰਨ) ਦੀ ਵਿਦਿਆ ਦਸ ਰਿਹਾ ਸੀ।
Somewhere someone was elucidating the treatment of weapon-wounds
ਕਹੂੰਅਸਤ੍ਰਕੋਪਾਤਕਾਪੈਚਲੈਗੋ॥
ਕਿਤੇ (ਕੋਈ) ਅਸਤ੍ਰ ਨੂੰ ਡਿਗਾਉਣ (ਪਾਤਕਾ) (ਦੀ ਵਾਰਤਾ) ਚਲਾ ਰਿਹਾ ਸੀ।
Somewhere the targets were being shot at with arms
ਕਹੂੰਚਰਮਕੀਚਾਰਬਿਦਿਆਬਤਾਵੈ॥
ਕਿਤੇ (ਕੋਈ) ਢਾਲ ਦੀ ਸੁੰਦਰ ਵਿਦਿਆ ਦਸ ਰਿਹਾ ਸੀ।
Somewhere the skilful use of the shield was being described
ਕਹੂੰਬ੍ਰਹਮਬਿਦਿਆਕਰੈਦਰਬਪਾਵੈ॥੧੧॥੨੮੨॥
ਕਿਤੇ (ਕੋਈ) ਬ੍ਰਹਮ-ਵਿਦਿਆ ਦਾ (ਵਿਖਿਆਨ) ਕਰ ਕੇ ਧਨ ਪ੍ਰਾਪਤ ਕਰ ਰਿਹਾ ਸੀ ॥੧੧॥੨੮੨॥
Somewhere someone was delivering discourse on Vedanta and receiving monetary award.11.282.
ਕਹੂੰਨ੍ਰਿਤਬਿਦਿਆਕਹੂੰਨਾਦਭੇਦੰ॥
ਕਿਤੇ ਨਾਚ-ਵਿਦਿਆ ਅਤੇ ਕਿਤੇ ਨਾਦ ਦੇ ਭੇਦ (ਦਸੇ ਜਾ ਰਹੇ ਸਨ)।
Somewhere the art of dancing and the mystery of sound was being described
ਕਹੂੰਪਰਮਪੌਰਾਨਕਥੈਕਤੇਬੰ॥
ਕਿਤੇ ਪਵਿਤਰ ਪੁਰਾਣਾਂ ਦੀ (ਅਤੇ ਕਿਤੇ) ਕਤੇਬਾਂ ਦੀ ਕਥਾ ਹੋ ਰਹੀ ਸੀ।
Somewhere discourses were being held on Puranas and Semitic texts
ਸਭੈਅਛਰਬਿਦਿਆਸਭੈਦੇਸਬਾਨੀ॥
(ਕਿਤੇ) ਸਾਰੀ ਅੱਖਰਵਿਦਿਆ ਅਤੇ ਕਿਤੇ (ਵਖ-ਵਖ) ਦੇਸ਼ਾਂ ਦੀ ਭਾਸ਼ਾ (ਸਿਖਾਈ ਜਾ ਰਹੀ ਸੀ)।
Somewhere alphabets and languages of various countries,Were being taugh
ਸਭੈਦੇਸਪੂਜਾਸਮਸਤੋਪ੍ਰਧਾਨੀ॥੧੨॥੨੮੩॥
ਸਾਰਿਆਂ ਦੇਸ਼ਾਂ ਦੀਆਂ ਪੂਜਾ (ਵਿਧੀਆਂ ਨੂੰ) ਸਭ (ਪ੍ਰਕਾਰ ਦੀਆਂ ਵਿਦਿਆਵਾਂ ਤੋਂ) ਪ੍ਰਧਾਨਤਾ ਦਿੱਤੀ ਜਾ ਰਹੀ ਸੀ ॥੧੨॥੨੮੩॥
Somewhere the significance was being attached to the worship practiced in various countries.12.283.
ਕਹੰਸਿੰਘਨੀਦੂਧਬਛੇਚੁੰਘਾਵੈ॥
ਕਿਤੇ ਸ਼ੇਰਨੀ (ਗਾਂ ਦੇ) ਵੱਛੇ ਨੂੰ ਦੁੱਧ ਚੁੰਘਾ ਰਹੀ ਸੀ।
Somewhere the lioness was causing her milk to be sucked by the calves
ਕਹੂੰਸਿੰਘਲੈਸੰਗਗਊਆਚਰਾਵੈ॥
ਕਿਤੇ ਸ਼ੇਰ ਗਊਆਂ ਨੂੰ ਨਾਲ ਲੈ ਕੇ ਚਰਾ ਰਿਹਾ ਸੀ।
Somewhere the lion was grazing a herd of cows,
ਫਿਰੈਸਰਪਨ੍ਰਿਕ੍ਰੁਧਤੌਨਿਸਥਲਾਨੰ॥
ਉਸ ਸਥਾਨ ਤੇ ਸੱਪ ਵੀ ਕ੍ਰੋਧ ਤੋਂ ਬਿਨਾ ਫਿਰ ਰਹੇ ਸਨ।
At that place the snake was creeping without ire
ਕਹੂੰਸਾਸਤ੍ਰੀਸਤ੍ਰਕਥੈਕਥਾਨੰ॥੧੩॥੨੮੪॥
ਕਿਤੇ ਸ਼ਸਤ੍ਰਧਾਰੀ (ਵੈਰੀ ਦੇ ਯਸ਼ ਦੀ) ਕਥਾ ਦਸ ਰਿਹਾ ਸੀ ॥੧੩॥੨੮੪॥
Somewhere the learned Pundit was praising the enemy in his discourse.13.284.
ਤਥਾਸਤ੍ਰਮਿਤ੍ਰੰਤਥਾਮਿਤ੍ਰਸਤ੍ਰੰ॥
ਜਿਹਾ ਵੈਰੀ ਹੈ, ਤਿਹਾ ਮਿਤਰ ਹੈ; ਜਿਹਾ ਮਿਤਰ ਹੈ, ਤੇਹਾ ਵੈਰੀ ਹੈ।
The enemy and the friend and the enemy are alike
ਜਥਾਏਕਛਤ੍ਰੀਤਥਾਪਰਮਛਤ੍ਰੰ॥
ਜਿਹਾ ਇਕ ਸਾਧਾਰਣ ਛਤਰੀ ਹੈ, ਤਿਹਾ ਪਰਮ ਪ੍ਰਤਾਪ ਵਾਲਾ ਛਤਰੀ ਹੈ।
An ordinary Kshatriya and a universal are alike.