GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1403
Display Settings
ਬਿਅਫ਼ਤਾਦਦਾਨੋਚੁਬੇਖਅਜ਼ਦਰਖ਼ਤ॥੭੨॥
ਜਿਸ ਕਰ ਕੇ ਉਹ ਜੜ ਤੋਂ ਪੁਟੇ ਹੋਏ ਬ੍ਰਿਛ ਵਾਂਗ ਡਿਗ ਪਿਆ ॥੭੨॥
Like an uprooted tree.(72)
ਦਿਗ਼ਰਕਸਨਿਯਾਮਦਅਜ਼ੋਆਰਜ਼ੋ
ਫਿਰ ਕਿਸੇ ਹੋਰ ਦੀ (ਉਸ ਰਾਜ ਕੁਮਾਰੀ ਦੇ) ਸਾਹਮਣੇ ਆਣ ਦੀ ਇੱਛਾ ਨਾ ਰਹੀ,
None else dared to indulge in the confrontation,
ਕਿਆਯਦਬਜੰਗੇਚੁਨੀਮਾਹਰੋ॥੭੩॥
ਜੋ ਜੰਗ ਦੇ ਮੈਦਾਨ ਵਿਚ ਚੰਦ੍ਰਮਾ ਵਰਗੇ ਮੁਖ ਵਾਲੀ (ਰਾਜ ਕੁਮਾਰੀ) ਆਈ ਹੋਈ ਸੀ ॥੭੩॥
As the Chandra Mukhi was bent to fight out any body.(73)
ਸ਼ਹੇਚੀਨਸਰਤਾਜਰੰਗੀਨਿਹਾਦ
ਚੀਨ ਦੇ ਬਾਦਸ਼ਾਹ ਨੇ ਰੰਗੀਨ (ਸੁਨਹਿਰੀ) ਤਾਜ ਉਤਾਰ ਕੇ ਰਖ ਦਿੱਤਾ
The King of China dislodged the crown from his head,
ਬਲਾਏਗ਼ੁਬਾਰਸ਼ਦਹਨਬਰਕੁਸ਼ਾਦ॥੭੪॥
ਅਤੇ ਕਾਲੀ ਚੁੜੈਲ ਨੇ ਆਪਣਾ ਮੂੰਹ ਖੋਲ੍ਹ ਦਿੱਤਾ। (ਭਾਵ-ਸੂਰਜ ਡੁਬ ਗਿਆ ਅਤੇ ਕਾਲੀ ਰਾਤ ਆ ਗਈ) ॥੭੪॥
As the devil of the darkness took over.(74)
ਸ਼ਬਆਮਦਯਕੇਫ਼ੌਜਰਾਸਾਜ਼ਕਰਦ
(ਤਾਰਿਆਂ ਦੀ) ਫ਼ੌਜ ਨੂੰ ਰਾਤ ਲੈ ਕੇ ਆ ਗਈ
The night fell taking with her, her own army (stars),
ਜ਼ਿਦੀਗਰਵਜਹਬਾਜ਼ੀਆਗ਼ਾਜ਼ਕਰਦ॥੭੫॥
ਅਤੇ ਦੂਜੀ ਤਰ੍ਹਾਂ ਦੀ ਖੇਡ ਸ਼ੁਰੂ ਹੋ ਗਈ ॥੭੫॥
And commenced her own game plan.(75)
ਕਿਅਫ਼ਸੋਸਅਫ਼ਸੋਸਹੈਹਾਤਹਾਤ
(ਰਾਜੇ ਆਪਸ ਵਿਚ ਕਹਿਣ ਲਗੇ) ਹਾਇ ਹਾਇ ਅਫ਼ਸੋਸ ਹੀ ਅਫ਼ਸੋਸ ਹੈ
‘Alas, alas,’ the princes lamented,
ਅਜ਼ੀਂਉਮਰਵਜ਼ੀਂਜ਼ਿੰਦਗੀਜ਼ੀਹਯਾਤ॥੭੬॥
ਸਾਡੀ ਉਮਰ, ਜ਼ਿੰਦਗੀ ਅਤੇ ਜੀਵਨ ਤੇ (ਕਿ ਅਸੀਂ ਰਾਜ ਕੁਮਾਰੀ ਨੂੰ ਜਿਤ ਨਹੀਂ ਸਕੇ) ॥੭੬॥
‘How sad the moments of our lives have come?’(76)
ਰੋਜ਼ੇਦਿਗ਼ਰਰਉਸ਼ਨੀਯਤਫ਼ਿਕਰ
ਦੂਜੇ ਦਿਨ ਰੌਸ਼ਨੀ ਦਾ ਪ੍ਰਬੰਧ ਕਰਨ ਵਾਲਾ ਸੂਰਜ
On the next day when the light commenced to unfold,
ਬਰਔਰੰਗਦਰਾਮਦਚੁਸ਼ਾਹੇਦਿਗਰ॥੭੭॥
ਇੰਜ ਚੜ੍ਹਿਆ ਜਿਵੇਂ ਕੋਈ ਬਾਦਸ਼ਾਹ ਤਖ਼ਤ ਉਤੇ ਆਉਂਦਾ ਹੋਏ ॥੭੭॥
And the light-expanding king (the sun) took its seat.(77)
ਸਿਪਹਿਸੂਦੁਬਰਖ਼ਾਸਤਅਜ਼ਜੋਸ਼ਜੰਗ
ਦੋਹਾਂ ਪਾਸਿਆਂ ਤੋਂ ਜੰਗ ਦੇ ਜੋਸ਼ ਨਾਲ ਫ਼ੌਜ ਉਠ ਖੜੋਤੀ
Then the armies of both the sides took positions,
ਰਵਾਸ਼ੁਦਹਰਗੋਸ਼ਹਤੀਰੋਤੁਫ਼ੰਗ॥੭੮॥
ਅਤੇ ਹਰ ਕੋਨੇ ਤੋਂ ਤੀਰ ਅਤੇ ਬੰਦੂਕਾਂ ਚਲਣ ਲਗੀਆਂ ॥੭੮॥
And started to shower the arrows and the gun shots.(78)
ਰਵਾਰਵਸ਼ੁਦਹਕੈਬਰੇਕੀਨਹਕੋਸ਼
ਭਾਰੀ ਮਾਰ ਕਰਨ ਵਾਲੇ ਤੀਰ ਜਲਦੀ ਜਲਦੀ ਚਲਣ ਲਗੇ
The arrows with bad intentions flew far more,
ਕਿਬਾਜ਼ੂਏਮਰਦਾਬਰਾਵੁਰਦਜੋਸ਼॥੭੯॥
ਅਤੇ ਸੂਰਮਿਆਂ ਦੀਆਂ ਭੁਜਾਵਾਂ ਵਿਚ ਜੋਸ਼ ਆ ਗਿਆ ॥੭੯॥
And it enhanced the wrath at the receiving end.(79)
ਚੁਲਸ਼ਕਰਤਮਾਮੀਦਰਾਮਦਕਾਮ
ਜਦੋਂ ਸਾਰੀ ਸੈਨਾ ਮਾਰੀ ਗਈ,
Most of the armies were annihilated.
ਯਕੇਮਾਦਰਾਸਤਸੁਭਟਸਿੰਘਨਾਮ॥੮੦॥
ਤਾਂ ਕੇਵਲ ਇਕ ਸੁਭਟ ਸਿੰਘ ਨਾਂ ਦਾ ਸੂਰਮਾ ਬਚਿਆ ॥੮੦॥
One person was spared and he was Subhat Singh.(80)
ਬਿਗੋਯਦਕਿਸ਼ਾਹਰੁਸਤਮਜ਼ਮਾ
(ਰਾਜ ਕੁਮਾਰੀ ਨੇ) ਕਿਹਾ ਕਿ ਹੇ ਦੁਨੀਆ ਦੇ ਰੁਸਤਮ!
He was asked, ‘Oh, You, Rustam, the Valiant of the Universe,
ਤੁਮਾਰਾਬਿਕੁਨਯਾਬਿਗੀਰੀਕਮਾ॥੮੧॥
ਤੂੰ ਮੇਰੇ ਨਾਲ ਵਿਆਹ ਕਰ ਲੈ ਜਾਂ ਫਿਰ ਕਮਾਨ ਪਕੜ ਲੈ ॥੮੧॥
‘Either you accept me or take up the bow to fight with me.‘(81)
ਬਗ਼ਜ਼ਬਅੰਦਰਆਮਦਚੁਸ਼ੇਰੇਜ਼ਿਆਂ
ਉਹ (ਸੁਭਟ ਸਿੰਘ) ਸ਼ੇਰ ਵਾਂਗ ਕ੍ਰੋਧ ਵਿਚ ਆ ਗਿਆ
He flew into the rage like a lion,
ਪੁਸ਼ਤੇਦਿਹਮਬਾਨੂਏਹਮਚੁਨਾ॥੮੨॥
(ਅਤੇ ਕਹਿਣ ਲਗਾ, ਹੇ ਰਾਜ ਕੁਮਾਰੀ!) ਮੈਂ ਪਿਠ ਨਹੀਂ ਵਿਖਾਵਾਂਗਾ, ਬੇਸ਼ਕ ਜੰਗ ਕਰ ਲੈ ॥੮੨॥
He said, ‘Listen, Oh damsel, I will not show my back in the fight.‘(82)
ਬਪੋਸ਼ੀਦਖ਼ੁਫ਼ਤਾਨਜੋਸ਼ੀਦਜੰਗ
(ਸੁਭਟ ਸਿੰਘ ਨੇ) ਬਹੁਤ ਜੋਸ਼ ਨਾਲ ਯੁੱਧ ਕਰਨ ਲਈ ਕਵਚ ਪਾ ਲਿਆ
In great gusto he put on an armoured suit.
ਬਕੋਸ਼ੀਦਚੂੰਸ਼ੇਰਮਰਦਾਨਿਹੰਗ॥੮੩॥
ਅਤੇ ਸ਼ੇਰ ਮਰਦ ਨੇ ਮਗਰਮੱਛ ਵਾਂਗ ਪ੍ਰਹਾਰ ਕੀਤਾ ॥੮੩॥
And that lion hearted came forward like an alligator.(83)
ਜਾਯਸ਼ਦਰਾਮਦਚੁਸ਼ੇਰੇਅਜ਼ੀਮ
ਉਹ ਵੱਡੇ ਸ਼ੇਰ ਵਾਂਗ ਯੁੱਧ-ਭੂਮੀ ਵਿਚ ਚਲ ਕੇ ਆ ਗਿਆ
Walking like a majestic lion, he advanced,