ਘਟਘਟਕੇਅੰਤਰਕੀਜਾਨਤ॥
(ਤੁਸੀਂ) ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹੋ
He knows the inner feelings of every heart
ਭਲੇਬੁਰੇਕੀਪੀਰਪਛਾਨਤ॥
ਅਤੇ ਚੰਗੇ ਮਾੜੇ ਦੀ ਪੀੜ (ਦੁਖ) ਨੂੰ ਪਛਾਣਦੇ ਹੋ।
He knows the anguish of both good and bad
ਚੀਟੀਤੇਕੁੰਚਰੁਅਸਥੂਲਾ॥
ਕੀੜੀ ਤੋਂ ਲੈ ਕੇ ਵਡਾਕਾਰੇ ਹਾਥੀ ਤਕ,
From the ant to the solid elephant
ਸਭਪਰਿਕ੍ਰਿਪਾਦ੍ਰਿਸਟਿਕਰਿਫੂਲਾ॥੩੮੭॥
ਸਭ ਉਤੇ ਕ੍ਰਿਪਾ ਦ੍ਰਿਸ਼ਟੀ ਰਖ ਕੇ ਪ੍ਰਸੰਨ ਹੁੰਦੇ ਹੋ ॥੩੮੭॥
He casts His Graceful glance on all and feels pleased.387.
ਸੰਤਨਦੁਖਪਾਏਤੇਦੁਖੀ॥
ਸੰਤਾਂ ਦੇ ਦੁਖੀ ਹੋਣ ਤੇ (ਤੁਸੀਂ) ਦੁਖੀ ਹੁੰਦੇ ਹੋ
He is painful, when He sees His saints in grief
ਸੁਖਪਾਏਸਾਧਨਕੇਸੁਖੀ॥
ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ।
He is happy, when His saints are happy.
ਏਕਏਕਕੀਪੀਰਪਛਾਨੈਂ॥
(ਤੁਸੀਂ) ਇਕ ਇਕ ਦੇ ਦੁਖ ਨੂੰ ਪਛਾਣਦੇ ਹੋ
He knows the agony of everyone
ਘਟਘਟਕੇਪਟਪਟਕੀਜਾਨੈਂ॥੩੮੮॥
ਅਤੇ ਹਰ ਇਕ ਦੇ ਅੰਦਰ ਪਰਦਿਆਂ (ਵਿਚ ਲੁਕੇ ਭੇਦਾਂ ਨੂੰ) ਜਾਣਦੇ ਹੋ ॥੩੮੮॥
He knows the innermost secrets of every heart.388.
ਜਬਉਦਕਰਖਕਰਾਕਰਤਾਰਾ॥
ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ,
When the Creator projected Himself,
ਪ੍ਰਜਾਧਰਤਤਬਦੇਹਅਪਾਰਾ॥
ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ।
His creation manifested itself in innumerable forms
ਜਬਆਕਰਖਕਰਤਹੋਕਬਹੂੰ॥
ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,
When at any time He withdraws His creation,
ਤੁਮਮੈਮਿਲਤਦੇਹਧਰਸਭਹੂੰ॥੩੮੯॥
(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਂਦੇ ਹਨ ॥੩੮੯॥
all the physical forms are merged in Him.389.
ਜੇਤੇਬਦਨਸ੍ਰਿਸਟਿਸਭਧਾਰੈ॥
ਸ੍ਰਿਸ਼ਟੀ ਵਿਚ ਜਿਤਨੇ ਵੀ ਸਭ ਮੂੰਹ ('ਬਦਨ') ਬਣੇ ਹੋਏ ਹਨ,
All the bodies of living beings created in the world
ਆਪਆਪਨੀਬੂਝਿਉਚਾਰੈ॥
(ਉਨ੍ਹਾਂ ਸਭ ਨੇ) ਆਪਣੀ ਆਪਣੀ ਸੂਝ ਅਨੁਸਾਰ (ਤੇਰੇ ਗੁਣਾਂ ਦਾ) ਗਾਇਨ ਕੀਤਾ ਹੈ।
speak about Him according to their understanding
ਤੁਮਸਭਹੀਤੇਰਹਤਨਿਰਾਲਮ॥
ਤੁਸੀਂ ਸਾਰਿਆਂ ਤੋਂ ਬੇਲਾਗ ਰਹਿੰਦੇ ਹੋ।
But Thou, O Lord! live quite apart from everything
ਜਾਨਤਬੇਦਭੇਦਅਰੁਆਲਮ॥੩੯੦॥
(ਇਸ) ਭੇਦ ਨੂੰ ਸਾਰੇ ਵੇਦ ਅਤੇ (ਸੰਸਾਰ ਦੇ) ਵਿਦਵਾਨ ਜਾਣਦੇ ਹਨ ॥੩੯੦॥
this fact is know to the Vedas and the learned.390.
ਨਿਰੰਕਾਰਨ੍ਰਿਬਿਕਾਰਨਿਰਲੰਭ॥
(ਹੇ ਪਰਮ ਸੱਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ ('ਨ੍ਰਿਲੰਭ')
The Lord is Formless, Sinless and shelterless:
ਆਦਿਅਨੀਲਅਨਾਦਿਅਸੰਭ॥
ਆਦਿ (ਸਰੂਪ) ਅਨੀਲ (ਉਜਲੇ) ਅਨਾਦਿ, ਅਸੰਭ (ਜਨਮ ਰਹਿਤ) ਹੋ।
He is the Primal Power, without Blemish, without Beginning and Unborn
ਤਾਕਾਮੂੜ੍ਹਉਚਾਰਤਭੇਦਾ॥
ਮੂਰਖ ਲੋਗ ਉਸ ਦੇ ਭੇਦ ਦਾ ਵਰਣਨ ਕਰਦੇ ਹਨ,
The fool claims boastfully about the knowledge of His secrets,
ਜਾਕੋਭੇਵਨਪਾਵਤਬੇਦਾ॥੩੯੧॥
ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ ॥੩੯੧॥
which even the Vedas do not know.391.
ਤਾਕੌਕਰਿਪਾਹਨਿਅਨੁਮਾਨਤ॥
(ਜੋ) ਉਸ ਦਾ ਅਨੁਮਾਨ ਪੱਥਰ ਵਿਚ ਕਰਦੇ ਹਨ,
The fool considers Him a stone,
ਮਹਾਂਮੂੜ੍ਹਕਛੁਭੇਦਨਜਾਨਤ॥
(ਉਹ) ਮਹਾ ਮੂਰਖ (ਉਸ ਦਾ) ਕੁਝ ਵੀ ਭੇਦ ਨਹੀਂ ਜਾਣਦੇ।
but the great fool does not know any secret
ਮਹਾਂਦੇਵਕੌਕਹਤਸਦਾਸਿਵ॥
ਉਹ ਮਹਾਦੇਵ ਨੂੰ ਸਦਾ ਸ਼ਿਵ (ਸਦਾ ਕਲਿਆਣਕਾਰੀ ਈਸ਼ਵਰ) ਕਹਿੰਦੇ ਹਨ,
He calls Shiva “The Eternal Lord,
ਨਿਰੰਕਾਰਕਾਚੀਨਤਨਹਿਭਿਵ॥੩੯੨॥
ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ ॥੩੯੨॥
“but he does not know the secret of the Formless Lord.392.
ਆਪਆਪਨੀਬੁਧਿਹੈਜੇਤੀ॥
(ਹਰ ਇਕ ਦੀ) ਆਪੋ ਆਪਣੀ ਜਿਤਨੀ ਬੁੱਧੀ ਹੈ,
According to ones won intellect,
ਬਰਨਤਭਿੰਨਭਿੰਨਤੁਹਿਤੇਤੀ॥
(ਉਹ) ਤੁਹਾਡਾ ਭਿੰਨ ਭਿੰਨ ਵਰਣਨ ਕਰਦੇ ਹਨ।
one describes Thee differently
ਤੁਮਰਾਲਖਾਨਜਾਇਪਸਾਰਾ॥
(ਹੇ ਪ੍ਰਭੂ!) ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ
The limits of Thy creation cannot be known
ਕਿਹਬਿਧਿਸਜਾਪ੍ਰਥਮਸੰਸਾਰਾ॥੩੯੩॥
ਕਿ ਕਿਸ ਤਰ੍ਹਾਂ ਪਹਿਲਾਂ ਸੰਸਾਰ ਸਾਜਿਆ ਗਿਆ ॥੩੯੩॥
and how the world was fashioned in the beginning?393.
ਏਕੈਰੂਪਅਨੂਪਸਰੂਪਾ॥
(ਤੇਰਾ) ਇਕੋ ਰੂਪ ਅਨੇਕ ਸਰੂਪਾਂ ਵਾਲਾ ਹੈ।
He hath only one unparalleled Form
ਰੰਕਭਯੋਰਾਵਕਹੀਭੂਪਾ॥
(ਤੁਸੀਂ ਹੀ) ਕਿਤੇ ਰੰਕ ਹੋ, ਕਿਤੇ ਰਾਓ ਅਤੇ ਕਿਤੇ ਰਾਜੇ ਕਹੀਦੇ ਹੋ।
He manifests Himself as a poor man or a king at different places
ਅੰਡਜਜੇਰਜਸੇਤਜਕੀਨੀ॥
(ਤੁਸੀਂ ਪਹਿਲਾਂ) ਅੰਡਜ, ਜੇਰਜ ਅਤੇ ਸੇਤਜ (ਖਾਣੀਆਂ ਦੀ ਰਚਨਾ) ਕੀਤੀ
He created creatures from eggs, wombs and perspiration
ਉਤਭੁਜਖਾਨਿਬਹੁਰਿਰਚਿਦੀਨੀ॥੩੯੪॥
ਅਤੇ ਫਿਰ ਉਤਭੁਜ ਖਾਣੀ ਦੀ ਰਚਨਾ ਕਰ ਦਿੱਤੀ ॥੩੯੪॥
Then He created the vegetable kingdom.394.
ਕਹੂੰਫੂਲਿਰਾਜਾਹ੍ਵੈਬੈਠਾ॥
ਕਿਤੇ (ਤੁਸੀਂ) ਪ੍ਰਸੰਨਤਾ ਪੂਰਵਕ ਰਾਜੇ ਬਣੇ ਬੈਠੇ ਹੋ
Somewhere He sits joyfully as a king
ਕਹੂੰਸਿਮਟਿਭਯੋਸੰਕਰੁਇਕੈਠਾ॥
ਅਤੇ ਕਿਤੇ ਸਿਮਟ ਕੇ ਸ਼ੰਕਰ ਦੀ (ਮੂਰਤੀ ਵਿਚ) ਇਕੱਠੇ ਹੋ ਗਏ ਹੋ (ਅਰਥਾਂਤਰ- ਕਿਤੇ ਸੰਯੁਕਤ ਹੋ ਕੇ ਇਕੱਠੇ ਸਿਮਟੇ ਹੋਏ ਹੋ)।
Somewhere He contracts Himself as Shiva, the Yogi
ਸਗਰੀਸ੍ਰਿਸਟਿਦਿਖਾਇਅਚੰਭਵ॥
(ਤੁਸੀਂ) ਸਾਰੀ ਸ੍ਰਿਸ਼ਟੀ ਦਾ ਅਚੰਭਾ ਵਿਖਾਇਆ ਹੈ।
All His creation unfolds wonderful things
ਆਦਿਜੁਗਾਦਿਸਰੂਪਸੁਯੰਭਵ॥੩੯੫॥
(ਤੁਸੀਂ) ਮੁਢ ਵਿਚ, ਜੁਗਾਂ ਦੇ ਆਰੰਭ ਵਿਚ ਆਪਣੇ ਆਪ ਹੋਂਦ ਵਿਚ ਆਣ ਵਾਲੇ ਸਰੂਪ ਹੋ ॥੩੯੫॥
He, the Primal Power, is from the beginning and Self-Existent.395.
ਅਬਰੱਛਾਮੇਰੀਤੁਮਕਰੋ॥
(ਤੁਸੀਂ) ਹੁਣ ਮੇਰੀ ਰਖਿਆ ਕਰੋ।
O Lord! keep me now under Thy protection
ਸਿੱਖਉਬਾਰਿਅਸਿੱਖਸੰਘਰੋ॥
(ਤੁਸੀਂ) ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਸ਼ਟ ਕਰੋ।
Protect my disciples and destroy my enemies
ਦੁਸ਼ਟਜਿਤੇਉਠਵਤਉਤਪਾਤਾ॥
ਜਿਤਨੇ ਦੁਸ਼ਟ ਉਤਪਾਤ (ਉਪਦ੍ਰ) ਮਚਾਉਂਦੇ ਹਨ,
ਸਕਲਮਲੇਛਕਰੋਰਣਿਘਾਤਾ॥੩੯੬॥
(ਉਨ੍ਹਾਂ) ਸਾਰਿਆਂ ਮਲੇਛਾਂ ਦਾ ਰਣ ਵਿਚ ਨਾਸ਼ ਕਰੋ ॥੩੯੬॥
All the villains creations outrage and all the infidels be destroyed in the battlefield.396.
ਜੇਅਸਿਧੁਜਤਵਸਰਨੀਪਰੇ॥
ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ,
ਤਿਨਕੇਦੁਸਟਦੁਖਿਤਹ੍ਵੈਮਰੇ॥
ਉਨ੍ਹਾਂ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ।
O Supreme Destroyer! those who sought Thy refuge, their enemies met painful death
ਪੁਰਖਜਵਨਪਗੁਪਰੇਤਿਹਾਰੇ॥
(ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ,
ਤਿਨਕੇਤੁਮਸੰਕਟਸਭਿਟਾਰੇ॥੩੯੭॥
ਉਨ੍ਹਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ॥੩੯੭॥
The persons who fell at Thy Feet, Thou didst remove all their troubles.397.
ਜੋਕਲਿਕੌਇਕਬਾਰਧਿਐਹੈ॥
ਜੋ 'ਕਲਿ' ਨੂੰ ਇਕ ਵਾਰ ਧਿਆਉਂਦੇ ਹਨ,
ਤਾਕੈਕਾਲੁਨਿਕਟਿਨਹਿਐਹੈ॥
(ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।
Those who meditate even on the Supreme Destroyer, the death cannot approach them
ਰੱਛਾਹੋਇਤਾਹਿਸਭਕਾਲਾ॥
ਉਨ੍ਹਾਂ ਦੀ ਸਾਰੇ ਕਾਲਾਂ ਵਿਚ ਰਖਿਆ ਹੁੰਦੀ ਹੈ
They remain protected at all times
ਦੁਸਟਅਰਿਸਟਟਰੇਂਤਤਕਾਲਾ॥੩੯੮॥
(ਅਤੇ ਉਨ੍ਹਾਂ ਦੇ) ਦੁਸ਼ਟ ਅਤੇ ਵਿਘਨ ਉਸੇ ਵੇਲੇ ਦੂਰ ਹੋ ਜਾਂਦੇ ਹਨ ॥੩੯੮॥
Their enemies and troubles come to and end instantly.398.