GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1386
Display Settings
ਏਕਨਿਦਾਨਕਰੋਰਨਮਾਹੀ
(ਅਜ) ਯੁੱਧ-ਭੂਮੀ ਵਿਚ ਇਕ ਨਿਰਣਾ ਹੋ ਜਾਏ।
ਕੈਅਸਿਧੁਜਿਕੈਦਾਨਵਨਾਹੀ॥੩੬੯॥
ਜਾਂ ਅਸਿਧੁਜ ਨਹੀਂ ਜਾਂ ਦੈਂਤ ਨਹੀਂ ॥੩੬੯॥
ਏਕਪਾਵਤਜਿਜੁਧਭਾਜਾ
(ਉਹ) ਦੈਂਤਾਂ ਦਾ ਰਾਜਾ ਇਕ ਵੀ ਪੈਰ
ਮਹਾਰਾਜਦੈਤਨਕਾਰਾਜਾ
ਪਿਛੇ ਕਰ ਕੇ ਯੁੱਧ ਤੋਂ ਨਾ ਭਜਿਆ।
ਆਂਤੌਗੀਧਗਗਨਲੈਗਏ
ਭਾਵੇਂ ਉਸ ਦੀਆਂ ਆਂਦਰਾਂ ਗਿੱਧਾਂ ਲੈ ਕੇ ਆਕਾਸ਼ ਵਿਚ ਪਹੁੰਚ ਗਈਆਂ,
ਬਾਹਤਬਿਸਿਖਤਊਹਠਭਏ॥੩੭੦॥
ਤਾਂ ਵੀ ਉਹ ਹਠ ਪੂਰਵਕ ਬਾਣ ਚਲਾਉਂਦਾ ਰਿਹਾ ॥੩੭੦॥
ਅਸੁਰਅਮਿਤਰਨਬਾਨਚਲਾਏ
ਦੈਂਤ ਰਾਜੇ ਨੇ ਰਣ ਵਿਚ ਅਣਗਿਣਤ ਤੀਰ ਚਲਾਏ,
ਨਿਰਖਿਖੜਗਧੁਜਕਾਟਿਗਿਰਾਏ
ਪਰ ਖੜਗਧੁਜ (ਮਹਾ ਕਾਲ) ਨੇ ਵੇਖ ਕੇ ਕਟ ਸੁਟੇ।
ਬੀਸਸਹਸ੍ਰਅਸੁਰਪਰਬਾਨਾ
ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਹਾਂ ਨਾਲ
ਸ੍ਰੀਅਸਿਧੁਜਛਾਡੇਬਿਧਿਨਾਨਾ॥੩੭੧॥
ਵੀਹ ਹਜ਼ਾਰਾ ਬਾਣ ਦੈਂਤ ਉਤੇ ਛਡੇ ॥੩੭੧॥
ਮਹਾਕਾਲਪੁਨਿਜਿਯਮੈਕੋਪਾ
ਮਹਾ ਕਾਲ ਫਿਰ ਮਨ ਵਿਚ ਕ੍ਰੋਧਵਾਨ ਹੋਇਆ
ਧਨੁਖਟੰਕੋਰਬਹੁਰਿਰਨਰੋਪਾ
ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ ਜਮਾ ਦਿੱਤਾ।
ਏਕਬਾਨਤੇਧੁਜਹਿਗਿਰਾਯੋ
(ਉਸ ਨੇ) ਇਕ ਬਾਣ ਨਾਲ (ਦੈਂਤ ਦਾ) ਝੰਡਾ ਡਿਗਾ ਦਿੱਤਾ।
ਦੁਤਿਯਸਤ੍ਰੁਕੋਸੀਸਉਡਾਯੋ॥੩੭੨॥
ਦੂਜੇ ਨਾਲ ਵੈਰੀ ਦਾ ਸਿਰ ਉਡਾ ਦਿੱਤਾ ॥੩੭੨॥
ਦੁਹੂੰਬਿਸਿਖਕਰਿਦ੍ਵੈਰਥਚਕ੍ਰ
ਦੋ ਤੀਰਾਂ ਨਾਲ ਰਥ ਦੇ ਦੋਵੇਂ ਟੇਢੇ ਚਕ੍ਰ (ਪਹੀਏ)
ਕਾਟਿਦਏਛਿਨਇਕਮੈਬਕ੍ਰ
ਇਕ ਛਿਣ ਵਿਚ ਕਟ ਦਿੱਤੇ।
ਚਾਰਹਿਬਾਨਚਾਰਹੂੰਬਾਜਾ
ਚਾਰ ਤੀਰਾਂ ਨਾਲ ਚੌਹਾਂ ਹੀ ਘੋੜਿਆਂ ਨੂੰ
ਮਾਰਦਏਸਭਜਗਕੇਰਾਜਾ॥੩੭੩॥
ਸਾਰੇ ਜਗਤ ਦੇ ਰਾਜੇ ਨੇ ਮਾਰ ਦਿੱਤਾ ॥੩੭੩॥
ਬਹੁਰਿਅਸੁਰਕਾਕਾਟਸਿਮਾਥਾ
ਫਿਰ ਜਗਤ ਦੇ ਨਾਥ ਅਸਿਕੇਤੁ ਨੇ
ਸ੍ਰੀਅਸਿਕੇਤਿਜਗਤਕੇਨਾਥਾ
(ਬਾਣ ਮਾਰ ਕੇ) ਦੈਂਤ ਦਾ ਮੱਥਾ ਕਟ ਦਿੱਤਾ।
ਦੁਤਿਯਬਾਨਸੌਦੋਊਅਰਿਕਰ
ਅਤੇ ਮਨੁੱਖਾਂ ਦੇ ਰਾਜੇ ਅਸਿਧੁਜ ਨੇ
ਕਾਟਿਦਯੋਅਸਿਧੁਜਨਰਨਾਹਰ॥੩੭੪॥
ਦੂਜੇ ਬਾਣ ਨਾਲ ਵੈਰੀ ਦੇ ਹੱਥ ਕਟ ਸੁਟੇ ॥੩੭੪॥
ਪੁਨਿਰਾਛਸਕਾਕਾਟਾਸੀਸਾ
ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ
ਸ੍ਰੀਅਸਿਕੇਤੁਜਗਤਕੇਈਸਾ
ਰਾਖਸ਼ ਦਾ ਸੀਸ ਕਟ ਦਿੱਤਾ।
ਪੁਹਪਨਬ੍ਰਿਸਟਿਗਗਨਤੇਭਈ
ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ।
ਸਭਹਿਨਆਨਿਬਧਾਈਦਈ॥੩੭੫॥
ਸਾਰਿਆਂ ਨੇ ਆ ਕੇ ਵਧਾਈ ਦਿੱਤੀ ॥੩੭੫॥
ਧੰਨ੍ਯਧੰਨ੍ਯਲੋਗਨਕੇਰਾਜਾ
(ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ,
ਦੁਸਟਨਦਾਹਗਰੀਬਨਿਵਾਜਾ
(ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ।
ਅਖਲਭਵਨਕੇਸਿਰਜਨਹਾਰੇ
ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ!
ਦਾਸਜਾਨਿਮੁਹਿਲੇਹੁਉਬਾਰੇ॥੩੭੬॥
ਦਾਸ ਜਾਣ ਕੇ ਮੇਰੀ ਰਖਿਆ ਕਰੋ ॥੩੭੬॥
ਕਬਿਯੋਬਾਚਬੇਨਤੀਚੌਪਈ
ਕਵੀ ਨੇ ਬੇਨਤੀ ਕੀਤੀ: ਚੌਪਈ:
Speech of the poet. Chaupai
ਹਮਰੀਕਰੋਹਾਥਦੈਰੱਛਾ
(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
Protect me O Lord! with Thine own Hands
ਪੂਰਨਹੋਇਚਿਤਕੀਇੱਛਾ
(ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।
all the desires of my heart be fulfilled.
ਤਵਚਰਨਨਮਨਿਰਹੈਹਮਾਰਾ
ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ।
Let my mind rest under Thy Feet
ਅਪਨਾਜਾਨਿਕਰੋਪ੍ਰਤਿਪਾਰਾ॥੩੭੭॥
ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥
Sustain me, considering me Thine own.377.
ਹਮਰੇਦੁਸਟਸਭੈਤੁਮਘਾਵਹੁ
ਮੇਰੇ ਸਾਰੇ ਦੁਸ਼ਟਾਂ (ਦੁਸ਼ਮਣਾਂ) ਨੂੰ ਤੁਸੀਂ ਖ਼ਤਮ ਕਰੋ।
Destroy, O Lord! all my enemies and
ਆਪੁਹਾਥਦੈਮੋਹਿਬਚਾਵਹੁ
ਮੈਨੂੰ ਆਪਣਾ ਹੱਥ ਦੇ ਕੇ ਬਚਾਓ।
protect me with Thine won Hnads.
ਸੁਖੀਬਸੈਮੋਰੋਪਰਵਾਰਾ
ਹੇ ਕਰਤਾਰ! ਮੇਰਾ ਪਰਿਵਾਰ,
May my family live in comfort
ਸੇਵਕਸਿੱਖਸਭੈਕਰਤਾਰਾ॥੩੭੮॥
ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥
and ease alongwith all my servants and disciples.378.
ਮੋਰੱਛਾਨਿਜੁਕਰਿਦੈਕਰਿਯੈ
ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
Protect me O Lord! with Thine own Hands
ਸਭਬੈਰਨਕੌਆਜੁਸੰਘਰਿਯੈ
ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।
and destroy this day all my enemies
ਪੂਰਨਹੋਇਹਮਾਰੀਆਸਾ
ਮੇਰੀ ਆਸ ਪੂਰੀ ਹੋ ਜਾਏ।
May all the aspirations be fulfilled
ਤੋਰਿਭਜਨਕੀਰਹੈਪਿਆਸਾ॥੩੭੯॥
(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥
Let my thirst for Thy Name remain afresh.379.
ਤੁਮਹਿਛਾਡਿਕੋਈਅਵਰੁਧਿਯਾਊਂ
ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾਂ।
I may remember none else except Thee
ਜੋਬਰਚਹੋਂਸੁਤੁਮਤੇਪਾਊਂ
ਜੋ ਵਰ ਚਾਹਵਾਂ, ਤੁਹਾਡੇ ਤੋਂ ਹੀ ਪ੍ਰਾਪਤ ਕਰਾਂ।
And obtain all the required boons from Thee
ਸੇਵਕਸਿੱਖਹਮਾਰੇਤਾਰੀਅਹਿ
ਮੇਰੇ ਸੇਵਕਾਂ ਅਤੇ ਸਿੱਖਾਂ ਨੂੰ (ਭਵਸਾਗਰ ਵਿਚੋਂ) ਤਾਰ ਦਿਓ।
Let my servants and disciples cross the world-ocean
ਚੁਨਿਚੁਨਿਸ਼ਤ੍ਰੁਹਮਾਰੇਮਾਰੀਅਹਿ॥੩੮੦॥
ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥
All my enemies be singled out and killed.380.
ਆਪੁਹਾਥਦੈਮੁਝੈਉਬਰਿਯੈ
ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।
Protect me O Lord! with Thine own Hands and
ਮਰਨਕਾਲਕਾਤ੍ਰਾਸੁਨਿਵਰਿਯੈ
ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ।
relieve me form the fear of death
ਹੂਜੋਸਦਾਹਮਾਰੇਪੱਛਾ
ਸਦਾ ਮੇਰੇ ਪੱਖ ਵਿਚ ਰਹੋ
May Thou ever Bestow Thy favours on my side
ਸ੍ਰੀਅਸਿਧੁਜਜੂਕਰਿਯਹੁਰੱਛਾ॥੩੮੧॥
ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥
Protect me O Lord! Thou, the Supreme Destroyer.381.
ਰਾਖਿਲੇਹੁਮੁਹਿਰਾਖਨਹਾਰੇ
ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।
Protect me, O Protector Lord!
ਸਾਹਿਬਸੰਤਸਹਾਇਪਿਆਰੇ
(ਤੁਸੀਂ) ਸੰਤਾਂ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।
Most dear, the Protector of the Saints:
ਦੀਨਬੰਧੁਦੁਸਟਨਕੇਹੰਤਾ
(ਤੁਸੀਂ) ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ।
Friend of poor and the Destroyer of the enemies
ਤੁਮਹੋਪੁਰੀਚਤੁਰਦਸਕੰਤਾ॥੩੮੨॥
ਤੁਸੀਂ ਹੀ ਚੌਦਾਂ ਪੁਰੀਆਂ (ਲੋਕਾਂ) ਦੇ ਸੁਆਮੀ ਹੋ ॥੩੮੨॥
Thou art the Master of the fourteen worlds.382.
ਕਾਲਪਾਇਬ੍ਰਹਮਾਬਪੁਧਰਾ
ਸਮਾਂ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।
In due time Brahma appeared in physical form
ਕਾਲਪਾਇਸਿਵਜੂਅਵਤਰਾ
ਸਮਾਂ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।
In due time Shiva incarnated
ਕਾਲਪਾਇਕਰਿਬਿਸਨੁਪ੍ਰਕਾਸਾ
ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।
In due time Vishnu manifested himself
ਸਕਲਕਾਲਕਾਕੀਆਤਮਾਸਾ॥੩੮੩॥
(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥
All this is the play of the Temporal Lord.383.
ਜਵਨਕਾਲਜੋਗੀਸਿਵਕੀਓ
ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ
The Temporal Lord, who created Shiva, the Yogi
ਬੇਦਰਾਜਬ੍ਰਹਮਾਜੂਥੀਓ
ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ।
Who created Brahma, the Master of the Vedas
ਜਵਨਕਾਲਸਭਲੋਕਸਵਾਰਾ
ਜਿਸ ਕਾਲ ਨੇ ਸਾਰਿਆਂ ਲੋਕਾਂ (ਭੁਵਨਾਂ) ਨੂੰ ਸੰਵਾਰਿਆ ਹੈ,
The Temporal Lord who fashioned the entire world
ਨਮਸਕਾਰਹੈਤਾਹਿਹਮਾਰਾ॥੩੮੪॥
ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥
I salute the same Lord.384.
ਜਵਨਕਾਲਸਭਜਗਤਬਨਾਯੋ
ਜਿਸ ਕਾਲ ਨੇ ਸਾਰਾ ਜਗਤ ਬਣਾਇਆ
The Temporal Lord, who created the whole world
ਦੇਵਦੈਤਜੱਛਨਉਪਜਾਯੋ
ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।
Who created gods, demons and yakshas
ਆਦਿਅੰਤਿਏਕੈਅਵਤਾਰਾ
(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)
He is the only one form the beginning to the end
ਸੋਈਗੁਰੂਸਮਝਿਯਹੁਹਮਾਰਾ॥੩੮੫॥
ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥
I consider Him only my Guru.385.
ਨਮਸਕਾਰਤਿਸਹੀਕੌਹਮਾਰੀ
ਉਸ ਨੂੰ ਮੇਰਾ ਨਮਸਕਾਰ ਹੈ,
I salute Him, non else, but Him
ਸਕਲਪ੍ਰਜਾਜਿਨਿਆਪਿਸਵਾਰੀ
ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।
Who has created Himself and His subject
ਸਿਵਕਨਕੌਸਿਵਗੁਨਸੁਖੁਦੀਓ
(ਹੇ ਪਰਮ ਸੱਤਾ! ਤੁਸੀਂ) ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ
He bestows Divine virtues and happiness on His servants
ਸੱਤ੍ਰੁਨਕੋਪਲਮੋਬਧੁਕੀਓ॥੩੮੬॥
ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥
He destroys the enemies instantly.386.