GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1388
Display Settings
ਕ੍ਰਿਪਾਦ੍ਰਿਸਟਿਤਨਜਾਹਿਨਿਹਰਿਹੋ
(ਤੁਸੀਂ) ਜਿਸ ਨੂੰ ਕ੍ਰਿਪਾ ਦ੍ਰਿਸ਼ਟੀ ਨਾਲ ਵੇਖਦੇ ਹੋ,
ਤਾਕੇਤਾਪਤਨਕਮੋਹਰਿਹੋ
ਉਨ੍ਹਾਂ ਦੇ (ਸਾਰੇ) ਦੁਖ ਛਿਣ ਵਿਚ ਹਰੇ ਜਾਂਦੇ ਹਨ।
Upon whomsoever Thou dost cast Thy favourable glance, they are absolved of sins instantly
ਰਿੱਧਿਸਿੱਧਿਘਰਮੋਸਭਹੋਈ
(ਉਨ੍ਹਾਂ ਦੇ) ਘਰ ਵਿਚ ਸਭ ਰਿਧੀਆਂ ਅਤੇ ਸਿਧੀਆਂ ਹੋ ਜਾਂਦੀਆਂ ਹਨ
They have all the worldly and spiritual pleasures in their homes
ਦੁਸ਼ਟਛਾਹਛ੍ਵੈਸਕੈਕੋਈ॥੩੯੯॥
ਅਤੇ ਕੋਈ ਦੁਸ਼ਟ (ਦੁਸ਼ਮਨ) (ਉਨ੍ਹਾਂ ਦੀ) ਪਰਛਾਈ ਨੂੰ ਵੀ ਛੋਹ ਨਹੀਂ ਸਕਦਾ ॥੩੯੯॥
None of th enemies can even touch their shadow.399.
ਏਕਬਾਰਜਿਨਿਤੁਮੈਸੰਭਾਰਾ
(ਹੇ ਪਰਮ ਸੱਤਾ!) ਜਿਸ ਨੇ ਇਕ ਵਾਰ ਤੁਹਾਨੂੰ ਯਾਦ ਕਰ ਲਿਆ,
ਕਾਲਫਾਸਤੇਤਾਹਿਉਬਾਰਾ
ਉਸ ਨੂੰ (ਤੁਸੀਂ) ਕਾਲ ਦੀ ਫਾਹੀ ਤੋਂ ਬਚਾ ਲਿਆ।
He, who remembered Thee even once, Thou didst protect him from the noose of death
ਜਿਨਿਨਰਿਨਾਮੁਤਿਹਾਰੋਕਹਾ
ਜਿਸ ਵਿਅਕਤੀ ਨੇ ਤੁਹਾਡਾ ਨਾਮ ਉਚਾਰ ਦਿੱਤਾ,
ਦਾਰਿਦਦੁਸਟਦੋਖਤੇਰਹਾ॥੪੦੦॥
(ਉਹ) ਦਰਿਦ੍ਰ (ਗ਼ਰੀਬੀ) ਦੁਸ਼ਟ (ਦੁਸ਼ਮਨ) ਅਤੇ ਦੁਖਾਂ ਤੋਂ ਬਚ ਗਿਆ ॥੪੦੦॥
Those persons, who repeated Thy Name, they were saved from poverty and attacks of enemies.400.
ਖੜਗਕੇਤੁਮੈਸਰਣਿਤਿਹਾਰੀ
ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿਚ ਹਾਂ।
ਆਪੁਹਾਥਦੈਲੇਹੁਉਬਾਰੀ
ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ।
Bestow thy help own me at all places protect me from the design of my enemies. 401.
ਸਰਬਠੌਰਮੋਹੋਹੁਸਹਾਈ
ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ।
ਦੁਸਟਦੋਖਤੇਲੇਹੁਬਚਾਈ॥੪੦੧॥
ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ ॥੪੦੧॥
Bestow Thy help on me at all places and protect me from the designs of my enemies.401.
ਕ੍ਰਿਪਾਕਰੀਹਮਪਰਜਗਮਾਤਾ
ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ
ਗ੍ਰੰਥਕਰਾਪੂਰਨਸੁਭਰਾਤਾ
(ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ ('ਸੁਭਰਾਤਾ') ਗ੍ਰੰਥ ਪੂਰਾ ਕੀਤਾ ਹੈ।
The Mother of the world has been kind towards me and I have completed the book this auspicious night
ਕਿਲਬਿਖਸਕਲਦੇਖਕੋਹਰਤਾ
(ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ
ਦੁਸਟਦੋਖਿਯਨਕੋਛੈਕਰਤਾ॥੪੦੨॥
ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ ॥੪੦੨॥
The Lord is the destroyer of all the sins of the body and all the malicious and wicked persons.402.
ਸ੍ਰੀਅਸਿਧੁਜਜਬਭਏਦਯਾਲਾ
ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ,
ਪੂਰਨਕਰਾਗ੍ਰੰਥਤਤਕਾਲਾ
ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ।
When Mahakal became kind, He immediately caused me to complete this book
ਮਨਬਾਛਤਫਲਪਾਵੈਸੋਈ
(ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ।
ਦੂਖਤਿਸੈਬਿਆਪਤਕੋਈ॥੪੦੩॥
ਉਸ ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ ॥੪੦੩॥
He will obtain the fruit desired by the mind (who will read or listen to this book) and no suffering will occur to him.403.
ਅੜਿਲ
ਅੜਿਲ:
ARRIL
ਸੁਨੈਗੁੰਗਜੋਯਾਹਿਸੁਰਸਨਾਪਾਵਈ
ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ ਲਵੇਗਾ।
The dumb, who will listen to it, will be blessed with the tongue to speak
ਸੁਨੈਮੂੜਚਿਤਲਾਇਚਤੁਰਤਾਆਵਈ
ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ।
The fool, who will listen to it attentively, will get wisdom
ਦੂਖਦਰਦਭੌਨਿਕਟਤਿਨਨਰਕੇਰਹੈ
ਉਸ ਵਿਅਕਤੀ ਦੇ ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ,
That person will be absolved of suffering, pain or fear,
ਹੋਜੋਯਾਕੀਏਕਬਾਰਚੌਪਈਕੋਕਹੈ॥੪੦੪॥
ਜੋ ਇਕ ਵਾਰ ਇਸ ਚੌਪਈ ਦਾ ਪਾਠ ਕਰੇਗਾ ॥੪੦੪॥
Who will even once recite this Chaupai-prayer.404.
ਚੌਪਈ
ਚੌਪਈ:
CHAUPAI
ਸੰਬਤਸਤ੍ਰਹਸਹਸਭਣਿਜੈ
(ਪਹਿਲਾਂ) ਸਤਾਰਾਂ ਸੌ ਸੰਮਤ ਕਹੋ
ਅਰਧਸਹਸਫੁਨਿਤੀਨਿਕਹਿਜੈ
ਅਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ਤਿੰਨ ਕਹੋ (ਅਰਥਾਤ ੧੭੫੩ ਬਿ.)।
ਭਾਦ੍ਰਵਸੁਦੀਅਸਟਮੀਰਵਿਵਾਰਾ
ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ
ਤੀਰਸਤੁਦ੍ਰਵਗ੍ਰੰਥਸੁਧਾਰਾ॥੪੦੫॥
ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ॥੪੦੫॥
It was Bikrami Samvat 1753
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਚਾਰਸੌਪਾਂਚਚਰਿਤ੍ਰਸਮਾਪਤਮਸਤੁਸੁਭਮਸਤੁ॥੪੦੫॥੭੫੫੮॥ਅਫਜੂੰ
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੫ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੦੫॥੭੫੫੮॥ ਸਮਾਪਤਮ ॥
This book was competed on the banks of Sutlej on Sunday, the eighth Sudi of the month of Bhadon.