ਕਢੈਦੈਤਰਨਦਾਤਬਿਹਾਰਤ॥
(ਕਿਤੇ) ਦੈਂਤ ਰਣ-ਭੂਮੀ ਵਿਚ ਦੰਦ ਕਢ ਕੇ ਫਿਰ ਰਹੇ ਸਨ
ਭੂਤਪ੍ਰੇਤਤਾਲੀਕਹਮਾਰਤ॥
ਅਤੇ ਭੂਤ ਪ੍ਰੇਤ ਤਾੜੀਆਂ ਮਾਰ ਰਹੇ ਸਨ।
ਉਲਕਾਪਾਤਹੋਤਆਕਾਸਾ॥
ਆਕਾਸ਼ ਤੋਂ ਤਾਰੇ ਅਥਵਾ ਅੰਗਾਰੇ ('ਉਲਕਾ') ਡਿਗਦੇ ਸਨ।
ਅਸੁਰਸੈਨਇਹਬਿਧਿਭਯੋਨਾਸਾ॥੩੫੭॥
ਇਸ ਤਰ੍ਹਾਂ ਦੈਂਤ ਸੈਨਾ ਦਾ ਨਾਸ ਹੋ ਗਿਆ ॥੩੫੭॥
ਬਹਤਅਮਿਤਰਨਪਵਨਪ੍ਰਚੰਡਾ॥
ਰਣ-ਭੂਮੀ ਵਿਚ ਬਹੁਤ ਤੇਜ਼ ਹਵਾ ਚਲ ਰਹੀ ਸੀ।
ਦਿਖਿਯਤਪਰੇਸੁਭਟਖੰਡਖੰਡਾ॥
(ਉਥੇ) ਟੁਕੜੇ ਟੁਕੜੇ ਹੋਏ ਪਏ ਸੂਰਮੇ ਦਿਖ ਰਹੇ ਸਨ।
ਕਾਕਨਿਕੁਹਕਿਮਾਨਵਤਿਤਾਤੀ॥
ਮਾਨਮਤੀਆਂ ਕਾਉਣੀਆਂ ਤਿਖੀ ਸੁਰ ਵਿਚ ਕਾਂ ਕਾਂ ਕਰ ਰਹੀਆਂ ਸਨ,
ਫਾਗੁਨਜਾਨੁਕੋਕਿਲਾਮਾਤੀ॥੩੫੮॥
ਮਾਨੋ ਫਗਣ ਦੇ ਮਹੀਨੇ ਵਿਚ ਕੋਇਲਾਂ ਮਸਤ ਹੋ ਕੇ ਬੋਲ ਰਹੀਆਂ ਹੋਣ ॥੩੫੮॥
ਇਹਬਿਧਿਸ੍ਰੋਨਕੁੰਡਿਭਰਿਗਯੋ॥
ਇਸ ਤਰ੍ਹਾਂ ਲਹੂ ਦਾ ਕੁੰਡ ਭਰ ਗਿਆ,
ਦੂਸਰਮਾਨਸਰੋਵਰਭਯੋ॥
(ਮਾਨੋ) ਦੂਜਾ ਮਾਨਸਰੋਵਰ ਹੋ ਗਿਆ ਹੋਵੇ।
ਸੇਤਛਤ੍ਰੁਤਹਹੰਸਬਿਰਾਜੈ॥
ਟੁਟੇ ਹੋਏ (ਸਫ਼ੈਦ) ਛਤ੍ਰ ਹੰਸਾਂ ਵਰਗੇ ਸ਼ੋਭ ਰਹੇ ਸਨ
ਅਨਤਸਾਜਜਲਜਿਯਸੇਰਾਜੈ॥੩੫੯॥
ਅਤੇ ਹੋਰ ਸਾਜ਼-ਸਾਮਾਨ ਜਲ-ਜੀਵਾਂ ('ਜਲ-ਜਿਯ') ਵਰਗਾ ਲਗ ਰਿਹਾ ਸੀ ॥੩੫੯॥
ਟੂਕਟੂਕਦੰਤੀਕਹੂੰਭਏ॥
ਕਿਤੇ ਟੋਟੇ ਟੋਟੇ ਹੋਏ ਹਾਥੀ ਪਏ ਸਨ
ਤਿਲਤਿਲਪ੍ਰਾਇਸੁਭਟਹ੍ਵੈਗਏ॥
ਅਤੇ ਸੂਰਮੇ ਤਿਲ ਤਿਲ ਦੇ ਬਰਾਬਰ ਹੋਏ ਪਏ ਸਨ।
ਸ੍ਰੋਨਤਧਾਰਿਬਹੀਇਕਬਾਰਾ॥
ਇਕ ਪਾਸੇ ਲਹੂ ਦੀ ਧਾਰ ਵਗ ਰਹੀ ਸੀ,
ਭਈਧੂਰਿਰਨਕੀਸਭਗਾਰਾ॥੩੬੦॥
(ਜਿਸ ਕਰ ਕੇ) ਰਣ ਦੀ ਮਿੱਟੀ ਗਾਰਾ ਬਣੀ ਪਈ ਸੀ ॥੩੬੦॥
ਨੇਜਬਾਜਬਹੁਬੀਰਸੰਘਾਰੇ॥
ਨੇਜ਼ਾ-ਬਾਜ਼ਾਂ ਨੇ ਬਹੁਤ ਸੂਰਮੇ ਮਾਰ ਦਿੱਤੇ ਸਨ
ਪ੍ਰੋਏਬਰਾਸੀਖਭਟਿਯਾਰੇ॥
(ਮਾਨੋ) ਭਠਿਆਰਾਂ ਨੇ ਸੀਖਾਂ ਵਿਚ ਵੜੇ ਪਰੋਏ ਹੋਏ ਹੋਣ।
ਟੂਕਟੂਕਭਟਰਨਹ੍ਵੈਰਹੇ॥
ਰਣ ਵਿਚ ਸੂਰਮੇ ਟੁਕੜੇ ਟੁਕੜੇ ਹੋਏ ਪਏ ਸਨ,
ਜਿਨਕੇਘਾਵਸਰੋਹਿਨਬਹੇ॥੩੬੧॥
ਜਿਨ੍ਹਾਂ ਦੇ ਜ਼ਖ਼ਮਾਂ ਉਤੇ ਸਰੋਹੀ (ਤਲਵਾਰ) ਵਗੀ ਸੀ ॥੩੬੧॥
ਇਹਬਿਧਿਅਮਿਤਕੋਪਕਰਿਕਾਲਾ॥
ਇਸ ਤਰ੍ਹਾਂ ਨਾਲ ਕਾਲ ਬਹੁਤ ਕ੍ਰੋਧ ਕਰ ਕੇ
ਕਾਢਤਭਯੋਦਾਤਬਿਕਰਾਲਾ॥
ਭਿਆਨਕ ਦੰਦ ਕਢਣ ਲਗਾ।
ਛਿਪ੍ਰਹਨੇਛਿਨਮਾਝਛਤ੍ਰਾਲੇ॥
ਛਿਣ ਭਰ ਵਿਚ ਛੇਤੀ ਨਾਲ ਛਤ੍ਰਾਂ ਵਾਲੇ ਮਾਰ ਦਿੱਤੇ
ਸੂਰਬੀਰਬਲਵਾਨਮੁਛਾਲੇ॥੩੬੨॥
ਜੋ ਸੂਰਬੀਰ, ਬਲਵਾਨ ਅਤੇ ਮੁਛੈਲ ਸਨ ॥੩੬੨॥
ਦੁਹੂੰਅਧਿਕਰਨਕਿਯੋਅਪਾਰਾ॥
ਦੋਹਾਂ ਨੇ ਬਹੁਤ ਘਮਸਾਨ ਯੁੱਧ ਕੀਤਾ,
ਦਾਨਵਮਰਤਭਯੋਨਹਿਮਾਰਾ॥
ਪਰ ਦੈਂਤ ਮਾਰਿਆਂ ਮਰ ਨਹੀਂ ਰਹੇ ਸਨ।
ਤਬਅਸਿਧੁਜਅਸਮੰਤ੍ਰਬਿਚਾਰੋ॥
ਤਦ ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ
ਜਿਹਬਿਧਿਤੇਦਾਨਵਹਿਸੰਘਾਰੋ॥੩੬੩॥
ਜਿਸ ਤਰ੍ਹਾਂ ਕਿ ਦੈਂਤਾਂ ਨੂੰ ਮਾਰਿਆ ਜਾ ਸਕੇ ॥੩੬੩॥
ਸਰਬਾਕਰਖਨਕਿਯਅਸਿਧੁਜਜਬ॥
ਜਦ ਮਹਾ ਕਾਲ ਨੇ (ਆਪਣੀ ਸ਼ਕਤੀ ਨਾਲ) ਸਾਰਿਆਂ ਨੂੰ ਖਿਚ ਲਿਆ।
ਉਪਜਤਤੇਰਹਿਗਏਅਸੁਰਤਬ॥
ਤਦ ਦੈਂਤ ਪੈਦਾ ਹੋਣੇ ਬੰਦ ਹੋ ਗਏ।
ਆਗ੍ਯਾਬਹੁਰਿਕਾਲਿਕਹਦਈ॥
ਫਿਰ ਉਸ ਨੇ 'ਕਾਲਿ' ਨੂੰ ਆਗਿਆ ਦਿੱਤੀ।
ਸਤ੍ਰੁਸੈਨਭਛਨਕਰਿਗਈ॥੩੬੪॥
ਉਹ ਵੈਰੀ ਦੀ ਸੈਨਾ ਨੂੰ ਖਾ ਗਈ ॥੩੬੪॥
ਏਕੈਅਸੁਰਤਬੈਰਹਿਗਯੋ॥
ਤਦ ਇਕੋ ਦੈਂਤ ਰਹਿ ਗਿਆ।
ਤ੍ਰਾਸਿਤਅਧਿਕਚਿਤਮਹਿਭਯੋ॥
ਉਹ ਮਨ ਵਿਚ ਬਹੁਤ ਡਰਿਆ।
ਹਾਇਹਾਇਕਸਕਰੌਉਪਾਵਾ॥
'ਹਾਇ ਹਾਇ' ਕਰਦਾ ਹੋਇਆ ਸੋਚਣ ਲਗਾ ਕਿ ਕੀ ਉਪਾ ਕੀਤਾ ਜਾਏ।
ਅਸਕੋਈਚਲਤਨੇਮੇਰਾਦਾਵਾ॥੩੬੫॥
ਹੁਣ ਮੇਰਾ ਕੋਈ ਦਾਵਾ (ਜਾਂ ਦਾਓ) ਨਹੀਂ ਚਲਦਾ ॥੩੬੫॥
ਦੋਹਰਾ॥
ਦੋਹਰਾ:
ਮਹਾਕਾਲਕੀਸਰਨਿਜੇਪਰੇਸੁਲਏਬਚਾਇ॥
ਮਹਾ ਕਾਲ ਦੀ ਜੋ ਸ਼ਰਨ ਵਿਚ ਪੈਂਦਾ ਹੈ, ਉਸ ਨੂੰ ਬਚਾ ਲਿਆ ਜਾਂਦਾ ਹੈ।
ਔਰਨਉਪਜਾਦੂਸਰਜਗਭਛਿਯੋਸਭੈਬਨਾਇ॥੩੬੬॥
ਹੋਰ ਦੂਜਾ (ਦੈਂਤ) ਜਗਤ ਵਿਚ ਪੈਦਾ ਨਹੀਂ ਹੋਇਆ, (ਕਾਲਿ ਨੇ) ਸਭ ਨੂੰ ਖਾ ਲਿਆ ॥੩੬੬॥
ਜੋਪੂਜਾਅਸਿਕੇਤੁਕੀਨਿਤਪ੍ਰਤਿਕਰੈਬਨਾਇ॥
ਜੋ ਅਸਿਕੇਤੁ (ਮਹਾ ਕਾਲ) ਦੀ ਹਰ ਰੋਜ਼ ਪੂਜਾ ਕਰਦੇ ਹਨ,
ਤਿਨਪਰਅਪਨੋਹਾਥਦੈਅਸਿਧੁਜਲੇਤਬਚਾਇ॥੩੬੭॥
ਉਨ੍ਹਾਂ ਨੂੰ ਆਪਣਾ ਹੱਥ ਦੇ ਕੇ ਅਸਿਧੁਜ ਬਚਾ ਲੈਂਦਾ ਹੈ ॥੩੬੭॥
ਚੌਪਈ॥
ਚੌਪਈ:
ਦੁਸਟਦੈਤਕਛੁਬਾਤਨਜਾਨੀ॥
ਦੁਸ਼ਟ ਦੈਂਤ ਨੇ ਕੋਈ ਗੱਲ ਨਾ ਸਮਝੀ।
ਮਹਾਕਾਲਤਨਪੁਨਿਰਿਸਿਠਾਨੀ॥
ਮਹਾ ਕਾਲ ਪ੍ਰਤਿ (ਉਸ ਨੇ) ਫਿਰ ਰੋਹ ਪਾਲ ਲਿਆ।
ਬਲਅਪਬਲਅਪਨੋਨਬਿਚਾਰਾ॥
(ਉਸ ਨੇ) ਆਪਣੀ ਸ਼ਕਤੀ ਅਤੇ ਕਮਜ਼ੋਰੀ ਨੂੰ ਨਾ ਵਿਚਾਰਿਆ।
ਗਰਬਠਾਨਿਜਿਯਬਹੁਰਿਹੰਕਾਰਾ॥੩੬੮॥
ਮਨ ਵਿਚ ਬਹੁਤ ਅਭਿਮਾਨ ਅਤੇ ਹੰਕਾਰ ਠਾਨ ਲਿਆ ॥੩੬੮॥
ਰੇਰੇਕਾਲਫੂਲਿਜਿਨਿਜਾਹੁ॥
(ਅਤੇ ਕਹਿਣ ਲਗਾ) ਹੇ ਕਾਲ! ਐਵੇਂ ਫੁਲਿਆ ਨਾ ਫਿਰ,
ਬਹੁਰਿਆਨਿਸੰਗ੍ਰਾਮਮਚਾਹੁ॥
(ਮੇਰੇ ਨਾਲ) ਆ ਕੇ ਫਿਰ ਯੁੱਧ ਕਰ।