ਜੋਜੂਝੇਸਨਮੁਖਅਸਧਾਰਾ॥
ਜੋ ਤਲਵਾਰ ਦੀ ਸਾਹਮਣਿਓਂ ਧਾਰ ਸਹਿ ਕੇ ਜੂਝਦਾ ਸੀ,
ਤਿਨਕਾਪਲਮੋਭਯੋਉਧਾਰਾ॥
ਉਸ ਦਾ ਪਲ ਵਿਚ ਉੱਧਾਰ ਹੋ ਜਾਂਦਾ ਸੀ।
ਇਹਜਗਤੇਬਿਲਖਤਨਹਿਭਏ॥
ਉਹ ਇਸ ਸੰਸਾਰ ਵਿਚ ਬਿਲਖਦੇ ਨਹੀਂ,
ਚੜਿਬਿਵਾਨਸੁਰਲੋਕਸਿਧਏ॥੩੪੫॥
ਸਗੋਂ ਬਿਮਾਨ ਵਿਚ ਚੜ੍ਹ ਕੇ ਸਵਰਗ ਨੂੰ ਜਾਂਦੇ ਸਨ ॥੩੪੫॥
ਸੋਫੀਜੇਤੇਭਜਤਪ੍ਰਹਾਰੇ॥
ਜਿਤਨੇ ਭਜਦੇ ਹੋਏ ਸੋਫ਼ੀਆਂ ਉਤੇ ਪ੍ਰਹਾਰ ਕੀਤਾ ਗਿਆ,
ਤੇਲੈਬਡੇਨਰਕਮੋਡਾਰੇ॥
ਉਨ੍ਹਾਂ ਸਾਰਿਆਂ ਨੂੰ ਵੱਡੇ ਨਰਕ ਵਿਚ ਸੁਟ ਦਿੱਤਾ ਗਿਆ।
ਸਾਮੁਹਿਹ੍ਵੈਜਿਨਿਦੀਨੇਪ੍ਰਾਨਾ॥
ਜਿਨ੍ਹਾਂ ਨੇ ਸਾਹਮਣੇ ਹੋ ਕੇ ਪ੍ਰਾਣ ਨਿਛਾਵਰ ਕੀਤੇ,
ਤਿਨਨਰਬੀਰਬਰੰਗਨਿਨਾਨਾ॥੩੪੬॥
ਉਨ੍ਹਾਂ ਪੁਰਸ਼ਾਂ ਨੂੰ ਅਨੇਕ ਤਰ੍ਹਾਂ ਦੀਆਂ ਅਪੱਛਰਾਵਾਂ ਨੇ ਵਰ ਲਿਆ ॥੩੪੬॥
ਕੇਤਿਕਬਿਧੇਬਜ੍ਰਅਰੁਬਾਨਾ॥
ਕਿਤਨੇ ਬਜ੍ਰ ਅਤੇ ਬਾਣਾਂ ਨਾਲ ਵਿੰਨ੍ਹੇ ਗਏ ਸਨ
ਗਿਰਿਗਿਰਿਪਰੇਧਰਨਪਰਨਾਨਾ॥
ਅਤੇ ਕਈ ਧਰਤੀ ਉਤੇ ਡਿਗੇ ਪਏ ਸਨ।
ਮਹਾਰਥੀਬਾਨਨਕੌਬਾਧੇ॥
ਕਈ ਮਹਾ ਰਥੀ ਬਾਣਾਂ (ਦੇ ਭਥਿਆਂ) ਨੂੰ ਬੰਨ੍ਹੇ ਹੋਇਆਂ ਧਰਤੀ ਉਤੇ ਡਿਗੇ ਪਏ ਸਨ,
ਗਿਰਿਗਿਰਿਪਰੇਰਹੇਪੁਨਿਸਾਧੇ॥੩੪੭॥
ਪਰ ਫਿਰ ਵੀ (ਉਨ੍ਹਾਂ ਨੇ) ਨਿਸ਼ਾਣਾ ਬੰਨ੍ਹਿਆ ਹੋਇਆ ਸੀ ॥੩੪੭॥
ਸੂਰਬਡੇਰਨਮਚੇਬਿਕਟਅਤਿ॥
ਬਹੁਤ ਸੂਰਮਿਆਂ ਨੇ ਡਰਾਉਣਾ ਯੁੱਧ ਮਚਾਇਆ ਹੋਇਆ ਸੀ।
ਧਾਇਧਾਇਕਰਪਰੇਬਿਕਟਮਤਿ॥
ਉਹ ਕਠੋਰ ਬੁੱਧੀ ਵਾਲੇ ਇਕ ਦੂਜੇ ਉਤੇ ਭਜ ਭਜ ਕੇ ਵਾਰ ਕਰ ਰਹੇ ਸਨ।
ਮਾਰਿਮਾਰਿਕਰਿਸਕਲਪੁਕਾਰਾ॥
ਨਗਾਰੇ, ਢੋਲ ਅਤੇ ਦਮਾਮੇ ਵਜ ਰਹੇ ਸਨ
ਦੁੰਦਭਿਢੋਲਦਮਾਮੋਭਾਰਾ॥੩੪੮॥
ਅਤੇ ਸਾਰੇ (ਸੂਰਮੇ) 'ਮਾਰੋ ਮਾਰੋ' ਪੁਕਾਰ ਰਹੇ ਸਨ ॥੩੪੮॥
ਹਾਕਿਹਾਕਿਹਥਿਯਾਰਪ੍ਰਹਾਰੇ॥
ਵੰਗਾਰ ਵੰਗਾਰ ਕੇ ਹਥਿਆਰ ਚਲਾ ਰਹੇ ਸਨ
ਬੀਨਿਬੀਨਿਬਾਨਨਤਨਮਾਰੇ॥
ਅਤੇ (ਸੂਰਮਿਆਂ ਦੇ ਸ਼ਰੀਰਾਂ ਉਤੇ) ਚੁਣ ਚੁਣ ਕੇ ਤੀਰ ਚਲਾ ਰਹੇ ਸਨ।
ਝੁਕਿਝੁਕਿਹਨੇਸੈਹਥੀਘਾਇਨ॥
ਝੁਕ ਝੁਕ ਕੇ ਬਰਛੀਆਂ ਮਾਰ ਕੇ ਘਾਇਲ ਕਰ ਰਹੇ ਸਨ
ਜੂਝੈਅਧਿਕਦੁਬਹਿਯਾਚਾਇਨ॥੩੪੯॥
ਅਤੇ ਬਹੁਤ ਚਾਓ ਨਾਲ ਦੋਹਾਂ ਬਾਂਹਵਾਂ ਨਾਲ ਲੜਨ ਵਾਲੇ ਸੂਰਮੇ ਮਾਰੇ ਜਾ ਰਹੇ ਸਨ ॥੩੪੯॥
ਕਹੀਪਰੇਹਾਥਿਨਕੇਸੁੰਡਾ॥
ਕਿਤੇ ਹਾਥੀਆਂ ਦੀਆਂ ਸੁੰਢਾਂ ਪਈਆਂ ਸਨ।
ਬਾਜੀਰਥੀਗਜਨਕੇਮੁੰਡਾ॥
ਕਿਤੇ ਘੋੜਿਆਂ, ਰਥਵਾਨਾਂ ਅਤੇ ਹਾਥੀਆਂ ਦੇ ਸਿਰ ਪਏ ਹੋਏ ਸਨ।
ਝੁੰਡਪਰੇਕਹੀਜੂਝਿਜੁਝਾਰੇ॥
ਕਿਤੇ ਸੂਰਮਿਆਂ ਦੇ ਝੁੰਡਾਂ ਦੇ ਝੁੰਡ ਪਏ ਹੋਏ ਸਨ
ਤੀਰਤੁਫੰਡਤੁਪਨਕੇਮਾਰੇ॥੩੫੦॥
ਤੀਰਾਂ, ਬੰਦੂਕਾਂ ਅਤੇ ਤੋਪਾਂ ਨਾਲ ਮਾਰੇ ਹੋਏ ॥੩੫੦॥
ਬਹੁਜੂਝੇਇਹਭਾਤਿਸਿਪਾਹੀ॥
ਇਸ ਤਰ੍ਹਾਂ ਬਹੁਤ ਸਿਪਾਹੀ ਮਾਰੇ ਗਏ
ਭਾਤਿਭਾਤਿਧੁਜਨੀਰਿਪੁਗਾਹੀ॥
ਅਤੇ ਭਾਂਤ ਭਾਂਤ ਨਾਲ ਵੈਰੀ ਦੀ ਸੈਨਾ ਨੂੰ ਗਾਹਿਆ ਗਿਆ।
ਉਤਕੀਯਸਿੰਘਬਾਹਨੀਕੋਪੈ॥
ਉਧਰ ਸ਼ੇਰ ਉਤੇ ਸਵਾਰੀ ਕਰਨ ਵਾਲੀ (ਦੂਲਹ ਦੇਈ) ਕ੍ਰੋਧ ਵਿਚ ਆ ਗਈ
ਇਤਿਅਸਿਧੁਜਲੈਧਾਯੋਧੋਪੈ॥੩੫੧॥
ਅਤੇ ਇਧਰ ਮਹਾ ਕਾਲ ('ਅਸਿਧੁਜ') ਤਲਵਾਰ ਲੈ ਕੇ ਪੈ ਗਿਆ ॥੩੫੧॥
ਕਹੂੰਲਸੈਰਨਖੜਗਕਟਾਰੀ॥
ਕਿਤੇ ਯੁੱਧ-ਭੂਮੀ ਵਿਚ ਖੜਗਾਂ ਅਤੇ ਕਟਾਰਾਂ ਚਮਕ ਰਹੀਆਂ ਸਨ।
ਜਾਨੁਕਮਛਬੰਧੇਮਧਿਜਾਰੀ॥
(ਇੰਜ ਲਗਦਾ ਸੀ) ਮਾਨੋ ਮੱਛਲੀਆਂ ਜਾਲ ਵਿਚ ਬੰਨ੍ਹੀਆਂ (ਭਾਵ ਫਸੀਆਂ) ਹੋਣ।
ਸਿੰਘਬਾਹਨੀਸਤ੍ਰੁਬਿਹੰਡੇ॥
ਸ਼ੇਰ ਦੀ ਸਵਾਰੀ ਕਰਨ ਵਾਲੀ (ਦੂਲਹ ਦੇਈ) ਨੇ ਵੈਰੀਆਂ ਨੂੰ ਨਸ਼ਟ ਕਰ ਦਿੱਤਾ
ਤਿਲਤਿਲਪ੍ਰਾਇਅਸੁਰਕਰਿਖੰਡੇ॥੩੫੨॥
ਅਤੇ ਦੈਂਤਾਂ ਨੂੰ ਤਿਲ ਤਿਲ ਦੇ ਬਰਾਬਰ ਟੁਕੜੇ ਟੁਕੜੇ ਕਰ ਦਿੱਤਾ ॥੩੫੨॥
ਕਹੂੰਪਾਖਰੈਕਟੀਬਿਰਾਜੈ॥
ਕਿਤੇ (ਘੋੜਿਆਂ ਦੀਆਂ) ਝੁਲਾਂ ਕਟੀਆਂ ਪਈਆਂ ਸਨ
ਬਖਤਰਕਹੂੰਗਿਰੇਨਰਰਾਜੈ॥
ਅਤੇ ਕਿਤੇ ਯੋਧੇ ਕਵਚਾਂ ਸਮੇਤ ਡਿਗੇ ਹੋਏ ਸ਼ੋਭਦੇ ਸਨ।
ਕਹੂੰਚਲਤਸ੍ਰੋਨਤਕੀਧਾਰਾ॥
ਕਿਤੇ ਲਹੂ ਦੀਆਂ ਤਤੀਰੀਆਂ ਚਲ ਰਹੀਆਂ ਸਨ।
ਛੁਟਤਬਾਗਮੋਜਨਕੁਫੁਹਾਰਾ॥੩੫੩॥
(ਇੰਜ ਲਗਦਾ ਸੀ) ਮਾਨੋ ਬਾਗ਼ ਵਿਚ ਫਵਾਰਾ ਚਲ ਰਿਹਾ ਹੋਵੇ ॥੩੫੩॥
ਕਹੂੰਡਾਕਨੀਸ੍ਰੋਨਤਪੀਯੈ॥
ਕਿਤੇ ਚੁੜੇਲਾਂ ਲਹੂ ਪੀ ਰਹੀਆਂ ਸਨ।
ਝਾਕਨਿਕਹੂੰਮਾਸਭਖਿਜੀਯੈ॥
ਕਿਤੇ ਗਿਰਝਾਂ ਜੀ ਭਰ ਕੇ ਮਾਸ ਖਾ ਰਹੀਆਂ ਸਨ।
ਕਾਕਨਿਕਹੂੰਫਿਰੈਕਹਕਾਤੀ॥
ਕਿਤੇ ਕਾਉਣੀਆਂ ਕਾਂ ਕਾਂ ਕਰਦੀਆਂ ਹੋਈਆਂ ਫਿਰ ਰਹੀਆਂ ਸਨ।
ਪ੍ਰੇਤਪਿਸਾਚਨਡੋਲਤਮਾਤੀ॥੩੫੪॥
ਕਿਤੇ ਪ੍ਰੇਤ ਅਤੇ ਪਿਸਾਚ ਮਦਮਸਤ ਹੋ ਕੇ ਡੋਲ ਰਹੇ ਸਨ ॥੩੫੪॥
ਹਸਤਫਿਰਤਪ੍ਰੇਤਨਕੀਦਾਰਾ॥
(ਕਿਤੇ) ਪ੍ਰੇਤਾਂ ਦੀਆਂ ਇਸਤਰੀਆਂ ਹਸਦੀਆਂ ਫਿਰਦੀਆਂ ਸਨ
ਡਾਕਨਿਕਹੂੰਬਜਾਵਤਤਾਰਾ॥
ਅਤੇ ਕਿਤੇ ਡਾਕਣੀਆਂ (ਚੁੜੇਲਾਂ) ਤਾੜੀਆਂ ਵਜਾ ਰਹੀਆਂ ਸਨ।
ਜੋਗਿਨਫਿਰੈਕਹੂੰਮੁਸਕਾਤੀ॥
ਕਿਤੇ ਜੋਗਣਾਂ ਹਸਦੀਆਂ ਫਿਰ ਰਹੀਆਂ ਸਨ।
ਭੂਤਨਕੀਇਸਤ੍ਰੀਮਦਮਾਤੀ॥੩੫੫॥
ਕਿਤੇ ਭੂਤਾਂ ਦੀਆਂ ਇਸਤਰੀਆਂ (ਭੂਤਨੀਆਂ) ਮਦਮਸਤ (ਘੁੰਮ ਰਹੀਆਂ ਸਨ) ॥੩੫੫॥
ਫਿਰਤਡਕਾਰਕਹੂੰਰਨਡਾਕਨਿ॥
ਕਿਤੇ ਰਣ-ਖੇਤਰ ਵਿਚ ਡਾਕਣੀਆਂ ਡਕਾਰਦੀਆਂ ਫਿਰਦੀਆਂ ਸਨ
ਮਾਸਅਹਾਰਕਰਤਕਹੂੰਝਾਕਨਿ॥
ਅਤੇ ਕਿਤੇ ਗਿਰਝਾਂ ਮਾਸ ਦਾ ਭੋਜਨ ਕਰ ਰਹੀਆਂ ਸਨ।
ਪ੍ਰੇਤਪਿਸਾਚਹਸੇਕਿਲਕਾਰੈ॥
ਕਿਤੇ ਪ੍ਰੇਤ ਅਤੇ ਪਿਸਾਚ ਕਿਲਕਾਰੀਆਂ ਮਾਰ ਕੇ ਹਸ ਰਹੇ ਸਨ।
ਕਹੂੰਮਸਾਨਕਿਲਕਟੀਮਾਰੈ॥੩੫੬॥
ਕਿਤੇ ਮਸਾਨ (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ ॥੩੫੬॥