GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1383
Display Settings
ਭਾਤਿਭਾਤਿਤਨਸੁਭਟਪ੍ਰਹਾਰੇ
ਭਾਂਤ ਭਾਂਤ ਦੇ ਸੂਰਮਿਆਂ ਉਤੇ ਵਾਰ ਕੀਤੇ
ਟੂਕਟੂਕਕਰਿਪ੍ਰਿਥੀਪਛਾਰੇ
ਅਤੇ ਟੋਟੇ ਟੋਟੇ ਕਰ ਕੇ ਧਰਤੀ ਉਤੇ ਸੁਟ ਦਿੱਤੇ।
ਕੇਸਨਤੇਗਹਿਕਿਤਨਪਛਾਰਾ
ਕਿਤਨਿਆਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਸੁਟਿਆ
ਸਤ੍ਰੁਸੈਨਤਿਲਤਿਲਕਰਿਡਾਰਾ॥੩੩੩॥
ਅਤੇ ਵੈਰੀ ਦੀ ਸੈਨਾ ਨੂੰ ਤਿਲ ਤਿਲ ਜਿੰਨਾ ਕਰ ਦਿੱਤਾ ॥੩੩੩॥
ਝਮਕਤਕਹੀਅਸਿਨਕੀਧਾਰਾ
ਕਿਤੇ ਤਲਵਾਰਾਂ ਦੀਆਂ ਧਾਰਾਂ ਚਮਕ ਰਹੀਆਂ ਸਨ।
ਭਭਕਤਰੁੰਡਮੁੰਡਬਿਕਰਾਰਾ
(ਕਿਤੇ) ਭਿਆਨਕ ਸਿਰ ਅਤੇ ਧੜ ਭਭਕ ਰਹੇ ਸਨ।
ਕੇਤਿਕਗਰਜਿਸਸਤ੍ਰਕਟਿਸਜਹੀ
ਕਿਤਨੇ ਲਕ ਨਾਲ ਸ਼ਸਤ੍ਰ ਸਜਾ ਕੇ ਗਜ ਰਹੇ ਸਨ
ਅਸਤ੍ਰਛੋਰਿਕੇਤੇਭਟਭਜਹੀ॥੩੩੪॥
ਅਤੇ ਕਿਤਨੇ ਸੂਰਮੇ ਅਸਤ੍ਰ ਛਡ ਕੇ ਭਜ ਰਹੇ ਸਨ ॥੩੩੪॥
ਮਾਰੇਪਰੇਪ੍ਰਿਥੀਪਰਕੇਤੇ
ਕਿਤਨੇ ਮਹਾਨ ਅਤੇ ਵਿਕਰਾਲ ਸੂਰਮੇ ਮਾਰੇ ਹੋਏ
ਮਹਾਬੀਰਬਿਕਰਾਰਬਿਚੇਤੇ
ਧਰਤੀ ਉਤੇ ਬੇਸੁੱਧ ਪਏ ਸਨ।
ਝਿਮਿਝਿਮਿਗਿਰੈਸ੍ਰੋਨਜਿਮਿਝਰਨਾ
(ਉਨ੍ਹਾਂ ਦੇ ਸ਼ਰੀਰਾਂ ਤੋਂ) ਝਰਨਿਆਂ ਵਾਂਗ ਲਹੂ ਝਿਮ ਝਿਮ ਕਰਦਾ ਝਰ ਰਿਹਾ ਸੀ।
ਭਯੋਘੋਰਰਨਜਾਤਬਰਨਾ॥੩੩੫॥
ਬਹੁਤ ਘਮਸਾਨ ਯੁੱਧ ਹੋਇਆ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੩੩੫॥
ਅਚਿਅਚਿਰੁਧਰਡਾਕਨੀਡਹਕੈ
(ਕਿਤੇ) ਡਾਕਣੀਆਂ (ਚੁੜੇਲਾਂ) ਲਹੂ ਪੀ ਪੀ ਕੇ ਡਹਿਕ ਰਹੀਆਂ ਸਨ।
ਭਖਿਭਖਿਮਾਸਕਾਕਕਹੂੰਕਹਕੈ
ਕਿਤੇ ਕਾਂ ਮਾਸ ਖਾ ਖਾ ਕੇ ਕਾਂ-ਕਾਂ ਕਰ ਰਹੇ ਸਨ।
ਦਾਰੁਨਹੋਤਭਯੋਤਹਜੁਧਾ
ਉਥੇ ਬਹੁਤ ਭਿਆਨਕ ਯੁੱਧ ਹੋਇਆ।
ਹਮਰੇਬੀਚਆਵਤਬੁਧਾ॥੩੩੬॥
(ਉਸ ਦਾ ਅਨੁਮਾਨ ਲਗਾ ਸਕਣਾ) ਮੇਰੀ ਬੁੱਧੀ ਵਿਚ ਨਹੀਂ ਆਉਂਦਾ ॥੩੩੬॥
ਮਾਰੇਪਰੇਦੈਤਕਹੀਭਾਰੇ
ਕਿਤੇ ਵੱਡੇ ਦੈਂਤ ਮਾਰੇ ਪਏ ਸਨ
ਗਿਰੇਕਾਢਿਕਰਿਦਾਤਡਰਾਰੇ
ਅਤੇ ਕਿਤੇ ਭਿਆਨਕ ਦੰਦ ਕਢ ਕੇ ਡਿਗੇ ਪਏ ਹਨ।
ਸ੍ਰੋਨਤਬਮਤਬਦਨਤੇਏਕਾ
ਕੁਝ ਇਕ ਬਲਵਾਨ ਯੁੱਧ ਵਿਚ
ਬੀਰਖੇਤਬਲਵਾਨਅਨੇਕਾ॥੩੩੭॥
ਮੂੰਹ ਤੋਂ ਲਹੂ ਦੀ ਉਲਟੀ ਕਰ ਰਹੇ ਸਨ ॥੩੩੭॥
ਬਡੇਬਡੇਜਿਨਕੇਸਿਰਸੀਂਗਾ
ਜਿਨ੍ਹਾਂ ਦੈਂਤਾਂ ਦੇ ਸਿਰਾਂ ਉਤੇ ਵੱਡੇ ਵੱਡੇ ਸਿੰਗ ਸਨ
ਚੋਂਚੈਬਡੀਭਾਤਿਜਿਨਢੀਂਗਾ
ਅਤੇ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ।
ਸ੍ਰੋਨਤਸੇਸਰਨੈਨਅਪਾਰਾ
(ਉਨ੍ਹਾਂ ਦੇ) ਲਹੂ ਰੰਗੇ ਨੈਣ ਸਰੋਵਰ ਵਰਗੇ ਵੱਡੇ ਸਨ
ਨਿਰਖਜਿਨੈਉਪਜਤਭ੍ਰਮਭਾਰਾ॥੩੩੮॥
ਜਿਨ੍ਹਾਂ ਨੂੰ ਵੇਖ ਕੇ ਭਾਰਾ ਭਰਮ ਪੈਦਾ ਹੁੰਦਾ ਸੀ ॥੩੩੮॥
ਮਹਾਬੀਰਤ੍ਰੈਲੋਕਅਤੁਲਬਲ
(ਉਹ ਦੈਂਤ) ਬਹੁਤ ਵੱਡੇ ਯੋਧੇ ਅਤੇ ਅਤੁਲ ਬਲ ਵਾਲੇ ਸਨ,
ਅਰਿਅਨੇਕਜੀਤੇਜਿਨਜਲਥਲ
ਜਿਨ੍ਹਾਂ ਨੇ ਜਲ ਥਲ ਵਿਚ ਅਨੇਕ ਵੈਰੀ ਜਿਤ ਲਏ ਸਨ।
ਮਹਾਬੀਰਬਲਵਾਨਡਰਾਰੇ
(ਉਹ) ਮਹਾਬੀਰ, ਬਲਵਾਨ ਅਤੇ ਡਰ ਪੈਦਾ ਕਰਨ ਵਾਲੇ ਸਨ।
ਚੁਨਿਚੁਨਿਬਾਲਬਰਛਿਯਨਮਾਰੇ॥੩੩੯॥
(ਉਨ੍ਹਾਂ ਨੂੰ) ਬਾਲਾ (ਦੂਲਹ ਦੇਈ) ਨੇ ਚੁਣ ਚੁਣ ਕੇ ਬਰਛੀ ਨਾਲ ਮਾਰਿਆ ਸੀ ॥੩੩੯॥
ਕੇਤਿਕਸੁਭਟਅਬਿਕਟੇਮਾਰੇ
ਕਿਤਨਿਆਂ ਸੂਰਮਿਆਂ ਨੂੰ ਸਹਿਜ ਨਾਲ ਮਾਰ ਦਿੱਤਾ
ਕੇਤਿਕਕਰਨਕੇਹਰੀਫਾਰੇ
ਅਤੇ ਕਿਤਨਿਆਂ ਦੇ ਕੰਨ ਸ਼ੇਰ ਨੇ ਪਾੜ ਦਿੱਤੇ।
ਕੇਤਿਕਮਹਾਕਾਲਅਰਿਕੂਟੇ
ਕਿਤਨਿਆਂ ਵੈਰੀਆਂ ਨੂੰ ਮਹਾ ਕਾਲ ਨੇ ਕੁਟ ਦਿੱਤਾ।
ਬਾਦਲਸੇਸਭਹੀਦਲਫੂਟੇ॥੩੪੦॥
ਬਦਲ ਵਾਂਗ ਸਾਰੇ (ਵੈਰੀ) ਦਲ ਖੇਰੂੰ ਖੇਰੂੰ ਹੋ ਗਏ ॥੩੪੦॥
ਕੇਤੇਬੀਰਬਰਛਿਯਨਮਾਰੇ
ਕਿਤਨੇ ਸੂਰਮੇ ਬਰਛੀਆਂ ਨਾਲ ਮਾਰ ਦਿੱਤੇ।
ਟੂਕਟੂਕਕੇਤਿਕਕਰਿਡਾਰੇ
ਕਿਤਨਿਆਂ ਨੂੰ ਟੋਟੇ ਟੋਟੇ ਕਰ ਦਿੱਤਾ।
ਕੇਤੇਹਨੇਖੜਗਕੀਧਾਰਾ
ਕਿਤਨਿਆਂ ਨੂੰ ਖੜਗ ਦੀ ਧਾਰ ਨਾਲ ਮਾਰ ਦਿੱਤਾ।
ਲੋਹਕਟੀਲੇਸੂਰਅਪਾਰਾ॥੩੪੧॥
ਬੇਅੰਤ ਸੂਰਮਿਆਂ ਨੂੰ ਲੋਹੇ ਨਾਲ (ਭਾਵ ਸ਼ਸਤ੍ਰਾਂ ਨਾਲ) ਕਟ ਸੁਟਿਆ ॥੩੪੧॥
ਕੇਤਿਕਸੂਲਸੈਹਥੀਹਨੇ
ਕਿਤਨੇ ਸੁੰਦਰ ਸੁਘੜ ਸਿਪਾਹੀ ਬਣੇ ਹੋਏ
ਸੁੰਦਰਸੁਘਰਸਿਪਾਹੀਬਨੇ
ਸੂਰਮੇ ਸ਼ੂਲ ਅਤੇ ਸੈਹਥੀ ਨਾਲ ਮਾਰ ਦਿੱਤੇ।
ਇਹਬਿਧਿਪਰੇਸੁਬੀਰਪ੍ਰਹਾਰੇ
ਇਸ ਤਰ੍ਹਾਂ (ਸ਼ਸਤ੍ਰਾਂ ਦੇ ਵਾਰਾਂ ਨਾਲ) ਪ੍ਰਹਾਰੇ ਹੋਏ ਸੂਰਮੇ ਡਿਗੇ ਪਏ ਸਨ।
ਭੂਮਿਚਾਲਮਨੋਗਿਰੇਮੁਨਾਰੇ॥੩੪੨॥
(ਇੰਜ ਲਗਦਾ ਸੀ) ਮਾਨੋ ਭੂਚਾਲ ਆਉਣ ਨਾਲ ਮੁਨਾਰੇ ਡਿਗੇ ਪਏ ਹੋਣ ॥੩੪੨॥
ਇਹਬਿਧਿਗਿਰੇਬੀਰਰਨਭਾਰੇ
ਇਸ ਤਰ੍ਹਾਂ ਵੱਡੇ ਵੱਡੇ ਸੂਰਮੇ ਯੁੱਧ ਵਿਚ ਡਿਗੇ ਪਏ ਸਨ,
ਜਨੁਨਗਇੰਦ੍ਰਬਜ੍ਰਭੇਮਾਰੇ
ਮਾਨੋ ਇੰਦਰ ਨੇ ਬਜ੍ਰ ਨਾਲ ਪਰਬਤ ਤੋੜੇ ਹੋਣ।
ਟੂਕਟੂਕਜੂਝੇਹ੍ਵੈਘਨੇ
(ਉਹ) ਟੋਟੇ ਟੋਟੇ ਹੋਏ ਬਹੁਤ ਮਰੇ ਪਏ ਸਨ,
ਜਾਨੁਕਗੌਸਕੁਤਬਸੇਬਨੇ॥੩੪੩॥
ਮਾਨੋ ਗੌਂਸ ਕੁਤਬ ਵਾਂਗ (ਜੁੰਮੇ ਦੀ ਨਮਾਜ਼ ਵੇਲੇ ਬੰਦਗੀ ਵਿਚ ਅੰਗਾਂ ਦੀ) ਸਥਿਤੀ ਬਣੀ ਹੋਈ ਹੋਵੇ ॥੩੪੩॥
ਸ੍ਰੋਨਪੁਲਿਤਹ੍ਵੈਕਿਤੇਪਰਾਏ
ਕਈ ਲਹੂ ਨਾਲ ਲਿਬੜੇ ਭਜੇ ਜਾ ਰਹੇ ਹਨ,
ਚਾਚਰਿਖੇਲਿਮਨੋਘਰਆਏ
ਮਾਨੋ ਹੋਲੀ ਖੇਡ ਕੇ ਘਰ ਆਏ ਹੋਣ।
ਭਾਜਤਭਏਬਿਮਨਹ੍ਵੈਐਸੇ
(ਉਹ) ਅਜਿਹੇ ਬੇਮਨੇ ਹੋ ਕੇ ਭਜ ਰਹੇ ਸਨ,
ਦਰਬਹਰਾਇਜੁਆਰੀਜੈਸੇ॥੩੪੪॥
ਜਿਸ ਤਰ੍ਹਾਂ ਧਨ ਹਾਰ ਕੇ ਜੁਆਰੀਆਂ (ਭਜ ਤੁਰਦਾ ਹੈ) ॥੩੪੪॥