GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1382
Display Settings
ਮਹਾਕਾਲਕੁਪਿਸਸਤ੍ਰਪ੍ਰਹਾਰੈ
ਮਹਾ ਕਾਲ ਨੇ ਕ੍ਰੋਧਿਤ ਹੋ ਕੇ ਸ਼ਸਤ੍ਰਾਂ ਦੇ ਵਾਰ ਕੀਤੇ।
ਸਾਧਉਬਾਰਿਦੁਸਟਸਭਮਾਰੇ॥੩੨੧॥
ਸਾਧਾਂ ਨੂੰ ਬਚਾ ਲਿਆ ਅਤੇ ਸਾਰਿਆਂ ਦੁਸ਼ਟਾਂ ਨੂੰ ਮਾਰ ਦਿੱਤਾ ॥੩੨੧॥
ਭੁਜੰਗਛੰਦ
ਭੁਜੰਗ ਛੰਦ:
ਮਚੇਆਨਿਮੈਦਾਨਮੈਬੀਰਭਾਰੇ
ਯੁੱਧ-ਭੂਮੀ ਵਿਚ ਬਲਵਾਨ ਸੂਰਮੇ ਡਟ ਗਏ।
ਦਿਖੈਕੌਨਜੀਤੈਦਿਖੈਕੌਨਹਾਰੇ
ਵੇਖਦੇ ਹਾਂ, ਕੌਣ ਜਿਤਦਾ ਹੈ ਅਤੇ ਕੌਣ ਹਾਰਦਾ ਹੈ।
ਲਏਸੂਲਸੇਲਕਾਤੀਕਟਾਰੀ
(ਹੱਥਾਂ ਵਿਚ) ਤ੍ਰਿਸੂਲ, ਬਰਛੇ, ਕਾਤੀਆਂ ਅਤੇ ਕਟਾਰਾਂ ਲੈ ਕੇ
ਚਹੂੰਓਰਗਾਜੇਹਠੀਬੀਰਭਾਰੀ॥੩੨੨॥
ਚੌਹਾਂ ਪਾਸਿਆਂ ਵਿਚ ਹਠੀਲੇ ਸੂਰਮੇ ਗਜਣ ਲਗੇ ॥੩੨੨॥
ਬਜੇਘੋਰਸੰਗ੍ਰਾਮਮੋਘੋਰਬਾਜੇ
ਉਸ ਭਿਆਨਕ ਯੁੱਧ ਵਿਚ ਘੋਰ ਵਾਜੇ ਵਜਣ ਲਗੇ।
ਚਹੂੰਓਰਬਾਕੇਰਥੀਬੀਰਗਾਜੇ
ਚੌਹਾਂ ਪਾਸੇ ਰਥਾਂ ਵਾਲੇ ਬਾਂਕੇ ਸੂਰਮੇ ਗਜਣ ਲਗੇ।
ਲਏਸੂਲਸੇਲਕਾਤੀਕਟਾਰੇ
(ਉਨ੍ਹਾਂ ਨੇ ਹੱਥ ਵਿਚ) ਤ੍ਰਿਸ਼ੂਲ, ਬਰਛੇ, ਕਾਤੀਆਂ ਅਤੇ ਕਟਾਰਾਂ ਲਈਆਂ ਹੋਈਆਂ ਸਨ।
ਮਚੇਕੋਪਕੈਕੈਹਠੀਲੇਰਜ੍ਰਯਾਰੇ॥੩੨੩॥
ਹਠੀਲੇ ਰਜਵਾੜੇ ਕ੍ਰੋਧਿਤ ਹੋ ਕੇ ਜੰਗ ਮਚਾ ਰਹੇ ਸਨ ॥੩੨੩॥
ਕਹੂੰਧੂਲਧਾਨੀਛੁਟੈਫੀਲਨਾਲੈ
ਕਿਤੇ ਲੰਮੀਆਂ ਬੰਦੂਕਾਂ ਅਤੇ ਹਾਥੀਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਚਲ ਰਹੀਆਂ ਸਨ
ਕਹੂੰਬਾਜਨਾਲੈਮਹਾਘੋਰਜ੍ਵਾਲੈ
ਅਤੇ ਕਿਤੇ ਘੋੜਿਆਂ ਦੁਆਰਾ ਖਿਚੀਆਂ ਜਾਣ ਵਾਲੀ ਤੋਪਾਂ ਅਗਨੀ ਉਗਲ ਰਹੀਆਂ ਸਨ।
ਕਹੂੰਸੰਖਭੇਰੀਪ੍ਰਣੋਢੋਲਬਾਜੈ
ਕਿਤੇ ਸੰਖ, ਭੇਰੀਆਂ, ਪ੍ਰਣੋ (ਛੋਟੇ ਢੋਲ) ਅਤੇ ਢੋਲ ਵਜ ਰਹੇ ਸਨ।
ਕਹੂੰਸੂਰਠੋਕੈਭੁਜਾਭੂਪਗਾਜੈ॥੩੨੪॥
ਕਿਤੇ ਸੂਰਮੇ ਡੌਲਿਆਂ ਉਤੇ ਹੱਥ ਮਾਰ ਰਹੇ ਸਨ ਅਤੇ (ਕਿਤੇ) ਰਾਜੇ ਗਜ ਰਹੇ ਸਨ ॥੩੨੪॥
ਕਹੂੰਘੋਰਬਾਦਿਤ੍ਰਬਾਜੈਨਗਾਰੇ
ਕਿਤੇ ਘੋਰ ਵਾਜੇ ਅਤੇ ਨਗਾਰੇ ਵਜ ਰਹੇ ਸਨ।
ਕਹੂੰਬੀਰਬਾਜੀਗਿਰੇਖੇਤਮਾਰੇ
ਕਿਤੇ ਮਾਰੇ ਹੋਏ ਸੂਰਮੇ ਅਤੇ ਘੋੜੇ ਯੁੱਧ-ਭੂਮੀ ਵਿਚ ਡਿਗੇ ਪਏ ਸਨ।
ਕਹੂੰਖੇਤਨਾਚੈਪਠੇਪਖਰਾਰੇ
ਕਿਤੇ ਯੁੱਧ-ਖੇਤਰ ਵਿਚ ਜਵਾਨ ਘੋੜ-ਸਵਾਰ ਨਚ ਰਹੇ ਸਨ
ਕਹੂੰਸੂਰਸੰਗ੍ਰਾਮਸੋਹੈਡਰਾਰੇ॥੩੨੫॥
ਅਤੇ ਕਿਤੇ ਭਿਆਨਕ ਸੂਰਮੇ ਯੁੱਧ-ਸਥਲ ਵਿਚ ਸ਼ੋਭ ਰਹੇ ਸਨ ॥੩੨੫॥
ਕਹੂਬਾਜਮਾਰੇਕਹੂੰਝੂਮਹਾਥੀ
ਕਿਤੇ ਘੋੜੇ ਮਰੇ ਪਏ ਸਨ ਅਤੇ ਕਿਤੇ ਹਾਥੀ ਘੁੰਮੇਰੀ ਖਾ ਕੇ (ਡਿਗੇ ਪਏ ਸਨ)।
ਕਹੂੰਫੈਟਭਾਥੀਜੁਝੇਬਾਧਿਸਾਥੀ
ਕਿਤੇ ਲਕ ਨਾਲ ਬੰਨ੍ਹੇ ਹੋਏ ਭਥਿਆਂ ਵਾਲੇ ਸੂਰਮੇ ਮਰੇ ਪਏ ਸਨ।
ਕਹੂੰਗਰਜਿਠੋਕੈਭੁਜਾਭੂਪਭਾਰੇ
ਕਿਤੇ ਭਾਰੀ ਭੂਪ ਆਪਣੀਆਂ ਭੁਜਾਵਾਂ ਨੂੰ ਠੋਕ ਕੇ ਗਰਜ ਰਹੇ ਸਨ।
ਬਮੈਸ੍ਰੋਨਕੇਤੇਗਿਰੇਖੇਤਮਾਰੇ॥੩੨੬॥
ਕਈ ਸੂਰਮੇ ਯੁੱਧ-ਖੇਤਰ ਵਿਚ ਮਰੇ ਪਏ ਸਨ ਅਤੇ (ਉਨ੍ਹਾਂ ਦੇ ਜ਼ਖ਼ਮਾਂ ਵਿਚੋਂ) ਲਹੂ ਨਿਕਲ ਰਿਹਾ ਸੀ ॥੩੨੬॥
ਚੌਪਈ
ਚੌਪਈ:
ਇਹਬਿਧਿਅਸੁਰਜਬੈਚੁਨਿਮਾਰੇ
ਇਸ ਤਰ੍ਹਾਂ ਜਦੋਂ ਦੈਂਤਾਂ ਨੂੰ ਚੁਣ ਚੁਣ ਕੇ ਮਾਰ ਦਿੱਤਾ ਗਿਆ,
ਅਮਿਤਰੋਸਕਰਿਔਰਸਿਧਾਰੇ
(ਤਦੋਂ) ਬਹੁਤ ਕ੍ਰੋਧਵਾਨ ਹੋ ਕੇ ਹੋਰ ਆ ਗਏ।
ਬਾਧੇਫੈਟਬਿਰਾਜੈਭਾਥੀ
ਉਹ ਲਕ ਨਾਲ ਭੱਥਾ ਬੰਨ੍ਹ ਕੇ ਸ਼ੋਭ ਰਹੇ ਸਨ।
ਆਗੇਚਲੇਅਮਿਤਧਰਿਹਾਥੀ॥੩੨੭॥
ਬੇਸ਼ੁਮਾਰ ਯੋਧੇ ਹਾਥੀਆਂ ਨੂੰ ਅਗੇ ਕਰ ਕੇ ਚਲ ਰਹੇ ਸਨ ॥੩੨੭॥
ਸਾਥਲਏਅਨਗਨਪਖਰਾਰੇ
(ਉਨ੍ਹਾਂ ਨੇ) ਆਪਣੇ ਨਾਲ ਬਹੁਤ ਸਾਰੇ ਘੋੜ-ਸਵਾਰ ਲਏ ਹੋਏ ਸਨ।
ਉਮਡਿਚਲੇਦੈਢੋਲਨਗਾਰੇ
(ਉਹ) ਢੋਲ ਅਤੇ ਨਗਾਰੇ ਵਜਾਉਂਦੇ ਹੋਏ ਉਮਡ ਕੇ ਚਲ ਪਏ ਸਨ।
ਸੰਖਝਾਝਅਰੁਢੋਲਬਜਾਇ
ਉਹ ਸੰਖ, ਝਾਂਝ ਅਤੇ ਢੋਲ ਵਜਾਉਂਦੇ ਹੋਏ
ਚਮਕਿਚਲੇਚੌਗੁਨਕਰਿਚਾਇ॥੩੨੮॥
ਚੌਗੁਣੇ ਉਤਸਾਹ ਨਾਲ ਚਲ ਪਏ ਸਨ ॥੩੨੮॥
ਡਵਰੂਕਹੂੰਗੁੜਗੁੜੀਬਾਜੈ
ਕਿਤੇ ਡੌਰੂ ਅਤੇ ਕਿਤੇ ਡੁਗਡੁਗੀ ਵਜ ਰਹੀ ਸੀ।
ਠੋਕਿਭੁਜਾਰਨਮੋਭਟਗਾਜੈ
ਯੋਧੇ ਭੁਜਾਵਾਂ ਨੂੰ ਠੋਕ ਕੇ ਰਣ ਵਿਚ ਗਜ ਰਹੇ ਸਨ।
ਮੁਰਜਉਪੰਗਮੁਰਲਿਯੈਘਨੀ
ਕਿਤੇ ਬਹੁਤ ਮੁਰਜ, ਉਪੰਗ ਅਤੇ ਮੁਰਲੀਆਂ (ਵਜ ਰਹੀਆਂ ਸਨ)।
ਭੇਰਝਾਜਬਾਜੈਰੁਨਝੁਨੀ॥੩੨੯॥
(ਕਿਤੇ) ਭੇਰੀਆਂ ਤੇ ਝਾਂਝਾਂ ਨੇ ਰੁਣਝੁਣ ਲਗਾਈ ਹੋਈ ਸੀ ॥੩੨੯॥
ਕਹੀਤੂੰਬਰੇਬਜੈਅਪਾਰਾ
ਕਿਤੇ ਬੇਅੰਤ ਤੰਬੂਰੇ ਵਜ ਰਹੇ ਸਨ,
ਬੇਨਬਾਸੁਰੀਕਹੂੰਹਜਾਰਾ
(ਕਿਤੇ) ਹਜ਼ਾਰਾਂ ਬੀਨਾਂ ਅਤੇ ਬੰਸਰੀਆਂ ਵਜ ਰਹੀਆਂ ਸਨ।
ਸੁਤਰੀਫੀਲਨਗਾਰੇਘਨੇ
ਊਠਾਂ ('ਸੁਤਰੀ') ਅਤੇ ਹਾਥੀਆਂ ('ਫੀਲ') ਉਤੇ ਬੰਨ੍ਹੇ ਹੋਏ ਬੇਅੰਤ ਨਗਾਰੇ
ਅਮਿਤਕਾਨ੍ਰਹਰੇਜਾਤਗਨੇ॥੩੩੦॥
ਅਤੇ ਅਮਿਤ ਕਾਨ੍ਹਰੇ (ਵਿਸ਼ੇਸ਼ ਵਾਜੇ) (ਇਤਨੇ ਅਧਿਕ ਸਨ ਕਿ) ਗਿਣੇ ਨਹੀਂ ਜਾ ਸਕਦੇ ਸਨ ॥੩੩੦॥
ਇਹਬਿਧਿਭਯੋਜਬੈਸੰਗ੍ਰਾਮਾ
ਜਦੋਂ ਇਸ ਤਰ੍ਹਾਂ ਨਾਲ ਯੁੱਧ ਹੋ ਰਿਹਾ ਸੀ,
ਨਿਕਸੀਦਿਨਦੂਲਹਹ੍ਵੈਬਾਮਾ
(ਤਦੋਂ ਇਕ) ਦਿਨ ਦੂਲਹ (ਦੇਈ) ਨਾਂ ਦੀ ਇਸਤਰੀ ਪ੍ਰਗਟ ਹੋਈ।
ਸਿੰਘਬਾਹਨੀਧੁਜਾਬਿਰਾਜੈ
(ਉਹ) ਸ਼ੇਰ ਉਤੇ ਸਵਾਰ ਸੀ ਅਤੇ (ਉਸ ਦੀ) ਧੁਜਾ ਸ਼ੋਭ ਰਹੀ ਸੀ,
ਜਾਹਿਬਿਲੋਕਦੈਤਦਲਭਾਜੈ॥੩੩੧॥
ਜਿਸ ਨੂੰ ਵੇਖ ਕੇ ਦੈਂਤ ਦਲ ਭਜ ਰਹੇ ਸਨ ॥੩੩੧॥
ਆਵਤਹੀਬਹੁਅਸੁਰਸੰਘਾਰੇ
(ਉਸ ਨੇ) ਆਉਂਦਿਆਂ ਹੀ ਬਹੁਤ ਸਾਰੇ ਦੈਂਤ ਮਾਰ ਦਿੱਤੇ
ਤਿਲਤਿਲਪ੍ਰਾਇਰਥੀਕਰਿਡਾਰੇ
ਅਤੇ ਰਥਾਂ ਵਾਲਿਆਂ ਨੂੰ ਤਿਲ ਤਿਲ ਦੇ ਬਰਾਬਰ ('ਪ੍ਰਾਇ') ਕਰ ਸੁਟਿਆ।
ਕਾਟਿਦਈਕੇਤਿਨਕੀਧੁਜਾ
ਕਿਤਨਿਆਂ ਦੀਆਂ ਧੁਜਾਵਾਂ ਕਟ ਦਿੱਤੀਆਂ
ਜੰਘਾਪਾਵਸੀਸਅਰੁਭੁਜਾ॥੩੩੨॥
ਅਤੇ (ਕਈਆਂ ਦੀਆਂ) ਜੰਘਾਂ, ਪੈਰ, ਸਿਰ ਅਤੇ ਭੁਜਾਵਾਂ (ਕਟ ਸੁਟੀਆਂ) ॥੩੩੨॥