GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1381
Display Settings
ਮਹਾਕਾਲਕਹਲਗਤਭਏ
ਪਰ ਮਹਾ ਕਾਲ ਨੂੰ ਕੋਈ ਲਗ ਨਹੀਂ ਰਿਹਾ ਸੀ
ਤਾਮਹਿਸਭੈਲੀਨਹ੍ਵੈਗਏ॥੩੦੯॥
ਅਤੇ ਸਾਰੇ ਮਹਾ ਕਾਲ ਵਿਚ ਲੀਨ ਹੋ ਗਏ ਸਨ ॥੩੦੯॥
ਸਸਤ੍ਰਲੀਨਲਖਿਅਸੁਰਰਿਸਾਨੇ
ਸ਼ਸਤ੍ਰਾਂ ਨੂੰ (ਮਹਾ ਕਾਲ ਵਿਚ) ਲੀਨ ਹੁੰਦਾ ਵੇਖ ਕੇ ਦੈਂਤ ਬਹੁਤ ਰੋਹ ਵਿਚ ਆ ਗਏ
ਸਸਤ੍ਰਅਸਤ੍ਰਲੈਕੋਪਿਸਿਧਾਨੇ
ਅਤੇ ਅਸਤ੍ਰਾਂ ਸ਼ਸਤ੍ਰਾਂ ਨੂੰ ਲੈ ਕੇ ਗੁੱਸੇ ਵਿਚ ਚਲ ਪਏ।
ਅਮਿਤਕੋਪਕਰਿਸਸਤ੍ਰਪ੍ਰਹਾਰਤ
ਬਹੁਤ ਗੁੱਸਾ ਕਰ ਕੇ ਹਥਿਆਰ ਚਲਾਉਂਦੇ ਸਨ
ਮਾਰਿਮਾਰਿਦਿਸਿਦਸੌਪੁਕਾਰਤ॥੩੧੦॥
ਅਤੇ ਦਸਾਂ ਦਿਸ਼ਾਵਾਂ ਵਿਚ 'ਮਾਰੋ ਮਾਰੋ' ਪੁਕਾਰਦੇ ਸਨ ॥੩੧੦॥
ਮਾਰਿਮਾਰਿਕੀਸੁਨਿਧੁਨਿਕਾਨਾ
'ਮਾਰੋ ਮਾਰੋ' ਦੀ ਧੁਨੀ ਕੰਨਾਂ ਨਾਲ ਸੁਣ ਕੇ
ਕੋਪਾਕਾਲਸਸਤ੍ਰਗਹਿਨਾਨਾ
ਕਾਲ ਬਹੁਤ ਤਰ੍ਹਾਂ ਦੇ ਸ਼ਸਤ੍ਰ ਪਕੜ ਕੇ ਕ੍ਰੋਧਿਤ ਹੋਇਆ।
ਹਾਕਿਹਾਕਿਹਥਿਯਾਰਪ੍ਰਹਾਰੇ
(ਉਸ ਨੇ) ਲਲਕਾਰੇ ਮਾਰ ਮਾਰ ਕੇ ਹਥਿਆਰ ਚਲਾਏ
ਦਸਟਅਨਿਕਪਲਬੀਚਸੰਘਾਰੇ॥੩੧੧॥
ਅਤੇ ਅਨੇਕ ਦੁਸ਼ਟਾਂ ਨੂੰ ਪਲ ਵਿਚ ਖ਼ਤਮ ਕਰ ਦਿੱਤਾ ॥੩੧੧॥
ਤਿਨਤੇਮੇਦਮਾਸਜੋਪਰੋ
ਉਨ੍ਹਾਂ ਦਾ ਜੋ ਮਾਸ ਅਤੇ ਮਿਝ ਧਰਤੀ ਉਤੇ ਡਿਗੀ,
ਤਾਤੇਬਹੁਅਸੁਰਨਤਨਧਰੋ
ਉਸ ਤੋਂ ਬਹੁਤ ਸਾਰੇ ਦੈਂਤਾਂ ਨੇ ਸ਼ਰੀਰ ਧਾਰਨ ਕੀਤੇ।
ਮਾਰਿਮਾਰਿਕਹਿਸਮੁਹਿਸਿਧਾਏ
'ਮਾਰੋ ਮਾਰੋ' ਕਰਦੇ ਅਤੇ ਉਮੰਗ ਨਾਲ ਛਾਲਾਂ ਮਾਰਦੇ
ਬਾਧੇਚੁੰਗਚੌਪਿਤਨਆਏ॥੩੧੨॥
ਟੋਲੇ ਬਣਾ ਕੇ ਸਾਹਮਣੇ ਆ ਢੁਕੇ ॥੩੧੨॥
ਇਕਇਕਟੂਕਸਹਸਕਰਿਡਾਰੇ
(ਮਹਾ ਕਾਲ ਨੇ) ਇਕ ਇਕ ਦੇ ਹਜ਼ਾਰਾਂ ਟੁਕੜੇ ਕਰ ਦਿੱਤੇ
ਤਿਨਤੇਭਏਅਸੁਰਰਨਭਾਰੇ
ਜਿਨ੍ਹਾਂ ਤੋਂ ਰਣ ਵਿਚ ਭਾਰੀ ਦੈਂਤ ਪੈਦਾ ਹੋ ਗਏ।
ਤਿਨਕੇਟੂਕਟੂਕਕਰਿਲਛਨ
ਉਨ੍ਹਾਂ ਦੇ ਲੱਖਾਂ ਟੁਕੜੇ ਕਰ ਕਰ ਕੇ
ਗੀਧਪਿਸਾਚਗਏਕਰਿਭਛਨ॥੩੧੩॥
ਗਿੱਧਾਂ ਅਤੇ ਪਿਸਾਚ ਖਾ ਗਏ ॥੩੧੩॥
ਤੇਭੀਅਮਿਤਰੂਪਕਰਿਧਾਏ
ਜੋ ਸੂਰਮੇ ਤਿਲ ਤਿਲ ਕਰ ਕੇ ਸੁਟ ਦਿੱਤੇ ਸਨ,
ਜੇਤਿਲਤਿਲਕਰਿਸੁਭਟਗਿਰਾਏ
ਉਹ ਵੀ ਅਮਿਤ ਰੂਪ ਧਾਰ ਕੇ ਚੜ੍ਹ ਪਏ।
ਤਿਨਕੀਕਰੀਨਾਸਸਭਸੈਨਾ
ਮਹਾ ਕਾਲ ਨੇ ਉਨ੍ਹਾਂ ਦਾ ਜ਼ਰਾ ਜਿੰਨਾ ਵੀ ਡਰ ਨਾ ਮੰਨ ਕੇ
ਮਹਾਕਾਲਕਰਰੰਚਕਭੈਨਾ॥੩੧੪॥
(ਉਨ੍ਹਾਂ ਦੀ) ਸਾਰੀ ਸੈਨਾ ਨਸ਼ਟ ਕਰ ਦਿੱਤੀ ॥੩੧੪॥
ਮਾਰਿਮਾਰਿਜੋਧਾਕਹੂੰਗਾਜਹਿ
ਕਿਤੇ ਯੋਧੇ 'ਮਾਰੋ ਮਾਰੋ' (ਪੁਕਾਰ ਕੇ) ਗਜ ਰਹੇ ਸਨ
ਜੰਬੁਕਗੀਧਮਾਸਲੈਭਾਜਹਿ
ਅਤੇ (ਕਿਤੇ) ਗਿਦੜ ਅਤੇ ਗਿੱਧਾਂ ਮਾਸ ਲੈ ਕੇ ਭਜ ਰਹੀਆਂ ਸਨ।
ਪ੍ਰੇਤਪਿਸਾਚਕਹੂੰਕਿਲਕਾਰਹਿ
ਕਿਤੇ ਪ੍ਰੇਤ ਅਤੇ ਪਿਸ਼ਾਚ ਚੀਖ਼ਾਂ ਮਾਰਦੇ ਸਨ।
ਡਾਕਨਿਝਾਕਿਕਿਲਕਟੀਮਾਰਹਿ॥੩੧੫॥
(ਕਿਤੇ) ਡਾਕਣੀਆਂ ਅਤੇ ਵੱਡੀਆਂ ਇਲਾਂ ('ਝਾਕਿ' ਗਿਰਝਾਂ) ਕਿਲਕਾਰੀਆਂ ਮਾਰਦੀਆਂ ਸਨ ॥੩੧੫॥
ਕੋਕਿਲਕਾਕਜਹਾਕਿਲਕਾਰਹਿ
ਜਿਥੇ ਕੋਇਲਾਂ ਅਤੇ ਕਾਂ ਕਿਲਕਾਰਦੇ ਸਨ,
ਸ੍ਰੋਨਤਕੇਕੇਸਰਘਸਿਡਾਰਹਿ
(ਉਥੇ) ਲਹੂ ਦਾ ਕੇਸਰ ਘਿਸਾ ਕੇ ਪਾਇਆ ਜਾ ਰਿਹਾ ਸੀ।
ਜਾਨੁਕਢੋਲਬਡੇਡਫਸੋਹੈ
ਵੱਡੇ ਢੋਲ ਮਾਨੋ ਡਫਲੀਆਂ ਵਾਗ ਸ਼ੋਭ ਰਹੇ ਹੋਣ
ਦੇਵਦੈਤਦਾਨਵਮਨਮੋਹੈ॥੩੧੬॥
ਅਤੇ ਦੇਵਤਿਆਂ ਤੇ ਦੈਂਤਾਂ ਦਾ ਮਨ ਮੋਹ ਰਹੇ ਹੋਣ ॥੩੧੬॥
ਬਾਨਜਾਨਕੁੰਕਮਾਪ੍ਰਹਾਰੇ
ਬਾਣ ਮਾਨੋ ਕੇਸਰ ਭਰੇ ਲਾਖ ਦੇ ਗੋਲੇ ਹੋਣ
ਮੂਠਿਗੁਲਾਲਨਬਰਛਾਭਾਰੇ
ਅਤੇ ਭਾਰੇ ਬਰਛੇ ਮਾਨੋ ਗੁਲਾਲ ਦੀ ਮੁੱਠੀ ਹੋਣ।
ਢਾਲਮਨੋਡਫਮਾਲਾਬਨੀ
ਢਾਲਾਂ ਮਾਨੋ ਡਫਲੀਆਂ ਬਣੀਆਂ ਹੋਣ
ਪਿਚਕਾਰਿਯੈਤੁਫੰਗੈਘਨੀ॥੩੧੭॥
ਅਤੇ ਬੰਦੂਕਾਂ ਮਾਨੋ ਬਹੁਤ ਸਾਰੀਆਂ ਪਿਚਕਾਰੀਆਂ ਬਣੀਆਂ ਹੋਣ ॥੩੧੭॥
ਇਹਬਿਧਿਭਯੋਘੋਰਸੰਗ੍ਰਾਮਾ
ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ।
ਕਾਪਾਇੰਦ੍ਰਚੰਦ੍ਰਕੋਧਾਮਾ
ਇੰਦਰ ਤੇ ਚੰਦ੍ਰ ਦੇ ਲੋਕ ਕੰਬ ਗਏ।
ਪਸੁਪੰਛੀਅਤਿਹੀਅਕੁਲਾਏ
ਪਸ਼ੂ ਅਤੇ ਪੰਛੀ ਵੀ ਬਹੁਤ ਵਿਆਕੁਲ ਹੋ ਗਏ।
ਛੋਡਿਧਾਮਕਾਨਨਹਿਸਿਧਾਏ॥੩੧੮॥
ਘਰਾਂ ਨੂੰ ਛਡ ਕੇ ਜੰਗਲ ਵਲ ਭਜ ਗਏ ॥੩੧੮॥
ਬਾਜੀਕਹੂੰਘਾਇਲਭਭਕਾਵਤ
ਕਿਤੇ ਘਾਇਲ ਘੋੜੇ ਭਭਕ ਰਹੇ ਸਨ,
ਉਠਿਉਠਿਸੁਭਟਸਮੁਹਕਹਧਾਵਤ
(ਕਿਤੇ) ਸੂਰਮੇ ਉਠ ਉਠ ਕੇ ਸਾਹਮਣੇ ਹੋ ਕੇ ਧਾਵਾ ਕਰ ਰਹੇ ਸਨ।
ਕਹਕਹਾਟਕਹੂੰਕਾਲਸੁਨਾਵੈ
ਕਿਤੇ ਕਾਲ ਦਾ ਡਰਾਉਣਾ ਹਾਸਾ ਸੁਣਾਈ ਦੇ ਰਿਹਾ ਸੀ।
ਭੀਖਨਸੁਨੇਨਾਮਭੈਆਵੈ॥੩੧੯॥
(ਉਸ ਦਾ) ਭਿਆਨਕ ਨਾਂ ਸੁਣ ਕੇ ਹੀ ਡਰ ਲਗਦਾ ਸੀ ॥੩੧੯॥
ਸੂਰਨਕੇਲੋਮਾਭੇਖਰੇ
ਸੂਰਮਿਆਂ ਦੇ ਰੋਮ ਖੜੇ ਹੋ ਗਏ।
ਕਾਤਰਨਿਰਖਿਧਾਮਰਨਬਰੇ
ਡਰਪੋਕ ਵੇਖ ਕੇ ਘਰਾਂ ਵਿਚ ਜਾ ਵੜੇ।
ਸੋਫੀਸੂਮਭਏਬਹੁਬ੍ਯਾਕੁਲ
ਸੋਫ਼ੀ ਅਤੇ ਸੂਮ ਬਹੁਤ ਵਿਆਕੁਲ ਹੋ ਗਏ।
ਦਸੋਦਿਸਨਭਜਿਚਲੇਡਰਾਕੁਲ॥੩੨੦॥
ਡਰਾਕੁਲ ਦਸਾਂ ਦਿਸ਼ਾਵਾਂ ਵਲ ਭਜ ਚਲੇ ॥੩੨੦॥
ਕੇਤਿਕਸੁਭਟਪਾਵਤੇਰੋਪੈ
ਕਿਤਨਿਆਂ ਸੂਰਮਿਆਂ ਨੇ ਪੈਰ ਗਡ ਦਿੱਤੇ
ਲੈਲੈਖੜਗਨਗਨਕਰਿਧੋਪੈ
ਅਤੇ ਹੱਥਾਂ ਵਿਚ ਨੰਗੀਆਂ ਖੜਗਾਂ ਅਤੇ ਸਿਧੀਆਂ ਤਲਵਾਰਾਂ ਲੈ ਕੇ (ਘੁੰਮਾਣ ਲਗੇ)।