GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1380
Display Settings
ਸਤ੍ਰੁਅਨੇਕਨਿਧਨਕਹਗਏ
ਅਨੇਕ ਵੈਰੀਆਂ ਦਾ ਦੇਹਾਂਤ ਹੋ ਗਿਆ।
ਬਹੁਰਿਉਪਜਿਬਹੁਠਾਢੇਭਏ॥੨੯੧॥
ਪਰ (ਉਨ੍ਹਾਂ ਵਿਚੋਂ) ਫਿਰ (ਹੋਰ ਦੈਂਤ) ਪੈਦਾ ਹੋ ਕੇ ਉਠ ਖੜੋਤੇ ॥੨੯੧॥
ਬਹੁਰਿਕਾਲਕੁਪਿਬਾਨਪ੍ਰਹਾਰੇ
ਕਾਲ ਨੇ ਫਿਰ ਕ੍ਰੋਧਿਤ ਹੋ ਕੇ ਬਾਣ ਚਲਾਏ
ਬੇਧਿਦਾਨਵਨਪਾਰਪਧਾਰੇ
ਜੋ ਦੈਂਤਾਂ ਨੂੰ ਵਿੰਨ੍ਹ ਕੇ ਪਾਰ ਹੋ ਗਏ।
ਦਾਨਵਤਬੈਅਧਿਕਕਰਿਕ੍ਰੁਧਾ
ਦੈਂਤਾਂ ਨੇ ਤਦ ਬਹੁਤ ਕ੍ਰੋਧਿਤ ਹੋ ਕੇ
ਮੰਡਾਮਹਾਕਾਲਤਨਜੁਧਾ॥੨੯੨॥
ਮਹਾ ਕਾਲ ਨਾਲ ਯੁੱਧ ਸ਼ੁਰੂ ਕਰ ਦਿੱਤਾ ॥੨੯੨॥
ਮਹਾਕਾਲਤਬਬਾਨਪ੍ਰਹਾਰੇ
ਮਹਾ ਕਾਲ ਨੇ ਤਦ ਤੀਰ ਚਲਾਏ
ਦਾਨਵਏਕਏਕਕਰਿਮਾਰੇ
ਅਤੇ ਇਕ ਇਕ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ।
ਤਿਨਤੇਬਹੁਉਪਜਿਤਰਨਭਏ
ਉਨ੍ਹਾਂ ਤੋਂ (ਰਣ-ਭੂਮੀ ਵਿਚ ਫਿਰ) ਹੋਰ ਪੈਦਾ ਹੋ ਗਏ
ਮਹਾਕਾਲਕੇਸਾਮੁਹਿਸਿਧਏ॥੨੯੩॥
ਅਤੇ ਮਹਾ ਕਾਲ ਦੇ ਸਾਹਮਣੇ ਆ ਡੱਟੇ ॥੨੯੩॥
ਜੇਤਿਕਧਏਤਿਤਕਕਲਿਮਾਰੇ
ਜਿਤਨੇ ਵੀ (ਦੈਂਤ) ਧਾ ਕੇ ਆਏ, ਉਤਨੇ ਹੀ ਕਲਿ (ਮਹਾ ਕਾਲ) ਨੇ ਮਾਰ ਦਿੱਤੇ।
ਰਥੀਗਜੀਤਿਲਤਿਲਕਰਿਡਾਰੇ
ਰਥਾਂ ਵਾਲਿਆਂ ਅਤੇ ਹਾਥੀਆਂ ਵਾਲਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ।
ਤਿਨਤੇਉਪਜਿਠਾਢਭੇਘਨੇ
ਉਨ੍ਹਾਂ ਤੋਂ ਫਿਰ ਅਨੇਕਾਂ ਪੈਦਾ ਹੋ ਕੇ ਡਟ ਗਏ
ਰਥੀਗਜੀਬਾਜੀਸੁਭਬਨੇ॥੨੯੪॥
ਅਤੇ ਰਥਾਂ ਵਾਲੇ, ਹਾਥੀਆਂ ਅਤੇ ਘੋੜਿਆਂ ਵਾਲੇ ਬਣ ਕੇ ਸਜ ਗਏ ॥੨੯੪॥
ਬਹੁਰਿਕਾਲਕਰਿਕੋਪਪ੍ਰਹਾਰੇ
ਫਿਰ ਕਾਲ ਨੇ ਗੁੱਸੇ ਵਿਚ ਆ ਕੇ ਵਾਰ ਕੀਤਾ।
ਦੈਤਅਨਿਕਮ੍ਰਿਤੁਲੋਕਪਧਾਰੇ
(ਫਲਸਰੂਪ) ਅਨੇਕ ਦੈਂਤ ਯਮ ਦੇ ਘਰ ਨੂੰ ਚਲੇ ਗਏ।
ਮਹਾਕਾਲਬਹੁਰੌਧਨੁਧਰਾ
ਮਹਾ ਕਾਲ ਨੇ ਫਿਰ ਧਨੁਸ਼ (ਬਾਣ) ਫੜ ਲਿਆ
ਸੌਸੌਬਾਨਏਕਇਕਹਰਾ॥੨੯੫॥
ਅਤੇ ਇਕ ਇਕ ਬਾਣ ਨਾਲ ਸੌ ਸੌ ਨੂੰ ਮਾਰ ਦਿੱਤਾ ॥੨੯੫॥
ਸੌਸੌਏਕਏਕਸਰਮਾਰਾ
ਸੌ ਸੌ ਨੂੰ ਇਕ ਇਕ ਬਾਣ ਮਾਰਿਆ
ਸੌਸੌਗਿਰੀਸ੍ਰੋਨਕੀਧਾਰਾ
(ਜਿਨ੍ਹਾਂ ਵਿਚੋਂ) ਲਹੂ ਦੀਆਂ ਸੌ ਸੌ ਤਤੀਰੀਆਂ ਚਲ ਪਈਆਂ।
ਸਤਸਤਅਸੁਰਉਪਜਿਭੇਠਾਢੇ
(ਫਿਰ) ਸੌ ਸੌ ਦੈਂਤ ਪੈਦਾ ਹੋ ਕੇ ਡਟ ਗਏ।
ਅਸੀਗਜੀਕੌਚੀਬਲਗਾਢੇ॥੨੯੬॥
(ਉਹ) ਤਲਵਾਰਧਾਰੀ, ਹਾਥੀ ਸਵਾਰ, ਕਵਚਧਾਰੀ ਬਲ ਪੂਰਵਕ ਗਡ ਗਏ ॥੨੯੬॥
ਰੂਪਹਜਾਰਹਜਾਰਧਾਰਿਕਲਿ
ਕਲਿ (ਮਹਾ ਕਾਲ) ਹਜ਼ਾਰ ਹਜ਼ਾਰ ਰੂਪ ਧਾਰਨ ਕਰ ਕੇ
ਗਰਜਤਭਯੋਅਤੁਲਕਰਿਕੈਬਲ
ਅਪਾਰ ਬਲ ਨਾਲ ਗਰਜਣ ਲਗਿਆ।
ਕਹਕਹਹਸਾਕਾਲਬਿਕਰਾਲਾ
ਵਿਕਰਾਲ ਕਾਲ 'ਕਹ ਕਹ' ਕਰ ਕੇ ਹਸਿਆ।
ਕਾਢੇਦਾਤਤਜਤਮੁਖਜ੍ਵਾਲਾ॥੨੯੭॥
ਦੰਦ ਕਢ ਕੇ ਮੂੰਹ ਵਿਚੋਂ ਅੱਗ ਉਗਲਣ ਲਗਾ ॥੨੯੭॥
ਏਕਏਕਰਨਬਾਨਚਲਾਯੋ
(ਉਸ ਨੇ) ਰਣ-ਭੂਮੀ ਵਿਚ ਇਕ ਇਕ ਬਾਣ ਚਲਾਇਆ
ਸਹਸਸਹਸਦਾਨਵਕਹਘਾਯੋ
ਅਤੇ ਹਜ਼ਾਰ ਹਜ਼ਾਰ ਦੈਂਤਾਂ ਨੂੰ ਮਾਰ ਦਿੱਤਾ।
ਕੇਤਿਕਸੁਭਟਦਾੜਗਹਿਚਾਬੇ
ਕਿਤਨਿਆਂ ਸੂਰਮਿਆਂ ਨੂੰ ਪਕੜ ਕੇ ਦਾੜ੍ਹਾਂ ਹੇਠਾਂ ਚਬਾ ਲਿਆ
ਕੇਤਿਕਸੁਭਟਪਾਵਤਰਦਾਬੇ॥੨੯੮॥
ਅਤੇ ਕਿਤਨਿਆਂ ਸੂਰਮਿਆਂ ਨੂੰ ਪੈਰਾਂ ਹੇਠਾਂ ਦਬ ਦਿੱਤਾ ॥੨੯੮॥
ਕੇਤਕਪਕਰਿਭਛਕਰਿਲਯੋ
ਕਈਆਂ ਨੂੰ ਪਕੜ ਕੇ ਖਾ ਲਿਆ।
ਤਿਨਤੇਏਕਉਪਜਤਭਯੋ
ਉਨ੍ਹਾਂ ਤੋਂ ਇਕ ਵੀ ਹੋਰ ਪੈਦਾ ਨਾ ਹੋ ਸਕਿਆ।
ਕਿਤਕਨਦ੍ਰਿਸਟਾਕਰਖਨਕੀਯੋ
ਕਿਤਨਿਆਂ ਨੂੰ ਦ੍ਰਿਸ਼ਟੀ ਨਾਲ ਖਿਚ ਲਿਆ
ਸਭਹਿਨਕੋਸ੍ਰੋਨਿਤਹਰਿਲੀਯੋ॥੨੯੯॥
ਅਤੇ ਸਾਰਿਆਂ ਦਾ ਲਹੂ ਖਿਚ ਲਿਆ ॥੨੯੯॥
ਸ੍ਰੋਨਰਹਿਤਦਾਨਵਜਬਭਯੋ
ਜਦੋਂ ਦੈਂਤ ਲਹੂ-ਰਹਿਤ ਹੋ ਗਏ,
ਦੈਤਉਪਰਾਜਨਤੇਰਹਿਗਯੋ
(ਤਦ) ਹੋਰ ਦੈਂਤ ਪੈਦਾ ਹੋਣੋ ਰਹਿ ਗਏ।
ਸ੍ਰਮਿਤਅਧਿਕਹ੍ਵੈਛਾਡਤਸ੍ਵਾਸਾ
ਬਹੁਤ ਥਕ ਕੇ ਉਹ ਸੁਆਸ ਛਡਦੇ ਸਨ
ਤਾਤੇਕਰਤਦੈਤਪਰਗਾਸਾ॥੩੦੦॥
ਜਿਸ ਤੋਂ (ਹੋਰ) ਦੈਂਤ ਪ੍ਰਗਟ ਹੁੰਦੇ ਸਨ ॥੩੦੦॥
ਪਵਨਾਕਰਖਕਰਾਤਬਕਾਲਾ
ਤਦ ਕਾਲ ਨੇ ਪਵਨ ਨੂੰ (ਆਪਣੇ ਵਲ) ਖਿਚਿਆ,
ਘਟੇਬਢਨਤੇਅਰਿਬਿਕਰਾਲਾ
ਜਿਸ ਨਾਲ ਭਿਆਨਕ ਵੈਰੀ ਵਧਣ ਤੋਂ ਘਟ ਗਏ (ਭਾਵ ਰੁਕ ਗਏ)।
ਇਹਬਿਧਿਜਬਆਕਰਖਨਕੀਯਾ
ਇਸ ਤਰ੍ਹਾਂ ਨਾਲ ਜਦ ਆਕਰਸ਼ਣ ('ਆਕਰਖਨ') ਕੀਤਾ
ਸਭਬਲਹਰਿਅਸੁਰਨਕਾਲੀਯਾ॥੩੦੧॥
(ਤਦ) ਦੈਂਤਾਂ ਦਾ ਸਾਰਾ ਬਲ ਹਰ ਲਿਆ ॥੩੦੧॥
ਮਾਰਿਮਾਰਿਜੋਅਸੁਰਪੁਕਾਰਤ
ਦੈਂਤ ਜੋ 'ਮਾਰੋ ਮਾਰੋ' ਪੁਕਾਰਦੇ ਸਨ,
ਤਿਹਤੇਅਮਿਤਦੈਤਤਨਧਾਰਤ
ਉਸ ਤੋਂ ਹੋਰ ਅਨੇਕ ਦੈਂਤ ਸ਼ਰੀਰ ਧਾਰਨ ਕਰਦੇ ਸਨ।
ਬਾਚਾਕਰਖਕਾਲਤਬਕਯੋ
ਤਦ ਕਾਲ ਨੇ ਉਨ੍ਹਾਂ ਦੀ ਬਾਣੀ ('ਬਾਚ') ਨੂੰ ਵੀ ਖਿਚ ਲਿਆ,
ਬੋਲਨਤੇਦਾਨਵਰਹਿਗਯੋ॥੩੦੨॥
(ਜਿਸ ਕਰ ਕੇ) ਦੈਂਤ ਬੋਲਣੋ ਰਹਿ ਗਏ ॥੩੦੨॥
ਦਾਨਵਜਬਬੋਲਹਿਰਹਿਗਯੋ
ਜਦ ਦੈਂਤ ਬੋਲਣੋ ਰਹਿ ਗਏ
ਚਿੰਤਾਕਰਤਚਿਤਮੋਭਯੋ
ਤਾਂ ਮਨ ਵਿਚ ਚਿੰਤਾ ਕਰਨ ਲਗੇ।
ਤਾਹੀਤੇਦਾਨਵਬਹੁਭਏ
ਉਸ (ਚਿੰਤਾ) ਤੋਂ ਹੀ ਬਹੁਤ ਦੈਂਤ ਪੈਦਾ ਹੋ ਗਏ
ਸਨਮੁਖਮਹਾਕਾਲਕੇਧਏ॥੩੦੩॥
ਅਤੇ ਮਹਾ ਕਾਲ ਦੇ ਸਾਹਮਣੇ ਆ ਕੇ ਡਟ ਗਏ ॥੩੦੩॥
ਸਸਤ੍ਰਅਸਤ੍ਰਕਰਿਕੋਪਪ੍ਰਹਾਰੇ
ਉਨ੍ਹਾਂ ਨੇ ਅਸਤ੍ਰ ਸ਼ਸਤ੍ਰ ਪਕੜ ਕੇ ਕ੍ਰੋਧ ਨਾਲ ਵਾਰ ਕੀਤੇ
ਮਹਾਬੀਰਬਰਿਯਾਰਡਰਾਰੇ
(ਜਿਸ ਨਾਲ) ਮਹਾਬੀਰ ਯੋਧੇ ਡਰਾ ਦਿੱਤੇ।
ਮਹਾਕਾਲਤਬਗੁਰਜਸੰਭਾਰੀ
ਮਹਾ ਕਾਲ ਨੇ ਤਦ ਗੁਰਜ ਨੂੰ ਸੰਭਾਲਿਆ
ਬਹੁਤਨਕੀਮੇਧਾਕਢਿਡਾਰੀ॥੩੦੪॥
ਅਤੇ ਬਹੁਤ ਸਾਰੇ (ਦੈਂਤਾਂ ਦੀ) ਮਿਝ ਕਢ ਦਿੱਤੀ ॥੩੦੪॥
ਤਿਨਕੀਭੂਅਮੇਜਾਜੋਪਰੀ
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ਤਾਤੇਸੈਨਦੇਹਬਹੁਧਰੀ
ਉਸ ਤੋਂ ਵੱਡੀ ਸੈਨਾ ਹੋਂਦ ਵਿਚ ਆ ਗਈ।
ਮਾਰਿਮਾਰਿਕਰਿਕੋਪਅਪਾਰਾ
'ਮਾਰੋ ਮਾਰੋ' ਕਰਦੇ ਬੇਸ਼ੁਮਾਰ ਵਿਕਰਾਲ ਦੈਂਤ
ਜਾਗਤਭਏਅਸੁਰਬਿਕਰਾਰਾ॥੩੦੫॥
ਕ੍ਰੋਧਵਾਨ ਹੋ ਕੇ ਜਾਗ ਪਏ (ਅਰਥਾਤ ਤਿਆਰ ਹੋ ਗਏ) ॥੩੦੫॥
ਤਿਨਕੇਫੋਰਿਮੂੰਡਿਕਲਿਡਰੇ
ਕਲਿ (ਮਹਾ ਕਾਲ) ਨੇ ਉਨ੍ਹਾਂ ਦੇ ਸਿਰ ਪਾੜ ਦਿੱਤੇ।
ਤਾਤੇਮੇਧਾਜੋਭੂਅਪਰੇ
ਉਨ੍ਹਾਂ ਦੀ ਜੋ ਮਿਝ ਧਰਤੀ ਉਤੇ ਪਈ,
ਮਾਰਿਮਾਰਿਕਹਿਅਸੁਰਜਗੇਰਨ
ਉਸ ਤੋਂ 'ਮਾਰੋ ਮਾਰੋ' ਕਰਦੇ ਰਣ ਵਿਚ ਦੈਂਤ ਜਾਗ ਪਏ
ਸੂਰਬੀਰਬਰਿਯਾਰਮਹਾਮਨ॥੩੦੬॥
(ਜੋ) ਬਹੁਤ ਵੱਡੇ ਸੂਰਮੇ ਅਤੇ ਬਹਾਦਰ ਸਨ ॥੩੦੬॥
ਪੁਨਿਕਰਿਕਾਲਗਦਾਰਿਸਿਧਰੀ
ਕਾਲ ਨੇ ਫਿਰ ਕ੍ਰੋਧਿਤ ਹੋ ਕੇ ਹੱਥ ਵਿਚ ਗਦਾ ਪਕੜ ਲਈ
ਸਤ੍ਰੁਖੋਪਰੀਤਿਲਤਿਲਕਰੀ
ਅਤੇ ਵੈਰੀਆਂ ਦੀਆਂ ਖੋਪੜੀਆਂ ਚੂਰ ਚੂਰ ਕਰ ਦਿੱਤੀਆਂ।
ਜੇਤੇਟੂਕਖੋਪ੍ਰਿਯਨਪਰੇ
ਖੋਪੜੀਆਂ ਦੇ ਜਿਤਨੇ ਵੀ ਟੁਕੜੇ ਡਿਗੇ,
ਤੇਤਿਕਰੂਪਦਾਨਵਨਧਰੇ॥੩੦੭॥
ਉਤਨੇ ਹੀ ਦੈਂਤਾਂ ਨੇ ਰੂਪ ਧਾਰਨ ਕਰ ਲਏ ॥੩੦੭॥
ਕੇਤਿਕਗਦਾਪਾਨਗਹਿਧਾਏ
ਕਿਤਨੇ ਹੀ ਹੱਥਾਂ ਵਿਚ ਗੁਰਜ ਪਕੜ ਕੇ ਆ ਧਸੇ।
ਕੇਤਿਕਖੜਗਹਾਥਲੈਆਏ
ਕਿਤਨੇ ਹੱਥ ਵਿਚ ਤਲਵਾਰਾਂ ਲੈ ਕੇ ਆ ਪਹੁੰਚੇ।
ਮਾਰਿਮਾਰਿਕੈਕੋਪਹਿਸਰਜੇ
'ਮਾਰੋ ਮਾਰੋ' ਕਰਦੇ ਉਹ ਗੁੱਸਾ ਕਢ ਰਹੇ ਸਨ,
ਮਾਨਹੁਮਹਾਕਾਲਘਨਗਰਜੇ॥੩੦੮॥
ਮਾਨੋ ਪਰਲੋ ਕਾਲ (ਮਹਾਕਾਲ) ਦੇ ਬਦਲ ਗਰਜ ਰਹੇ ਹੋਣ ॥੩੦੮॥
ਆਨਿਕਾਲਕਹਕਰਤਪ੍ਰਹਾਰਾ
ਉਹ ਇਕ ਇਕ ਸੂਰਮਾ ਹਜ਼ਾਰਾਂ ਹਥਿਆਰ ਲੈ ਕੇ
ਇਕਇਕਸੂਰਸਹਸਹਥਿਯਾਰਾ
ਕਾਲ ਉਤੇ ਹਮਲਾ ਕਰ ਰਿਹਾ ਸੀ।