GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1379
Display Settings
ਆਪੁਹਾਥਦੈਸਾਧਉਬਾਰੇ
ਉਸ ਨੇ ਆਪਣਾ ਹੱਥ ਦੇ ਕੇ ਸਾਧਾਂ ਨੂੰ ਬਚਾ ਲਿਆ
ਸਤ੍ਰੁਅਨੇਕਛਿਨਕਮੋਟਾਰੇ॥੨੭੯॥
ਅਤੇ ਅਨੇਕਾਂ ਵੈਰੀਆਂ ਨੂੰ ਛਿਣ ਵਿਚ ਮਾਰ ਦਿੱਤਾ ॥੨੭੯॥
ਅਸਿਧੁਜਜੂਕੋਪਾਜਬਹੀਰਨ
ਜਿਸ ਵੇਲੇ ਅਸਿਧੁਜ (ਮਹਾ ਕਾਲ) ਰਣ ਵਿਚ ਕ੍ਰੋਧਿਤ ਹੋਇਆ
ਮਾਰਤਭਯੋਸਤ੍ਰੁਗਨਚੁਨਿਚੁਨਿ
(ਤਦ) ਉਸ ਨੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿੱਤਾ।
ਸਭਸਿਵਕਨਕਹਲਿਓਉਬਾਰਾ
ਸਾਰਿਆਂ ਸੇਵਕਾਂ ਨੂੰ ਬਚਾ ਲਿਆ
ਦੁਸਟਗਠਨਕੋਕਰਾਪ੍ਰਹਾਰਾ॥੨੮੦॥
ਅਤੇ ਦੁਸ਼ਟਾਂ ਦੇ ਸਮੂਹ ਉਤੇ ਪ੍ਰਹਾਰ ਕੀਤਾ ॥੨੮੦॥
ਇਹਬਿਧਿਹਨੇਦੁਸਟਜਬਕਾਲਾ
ਜਦ ਕਾਲ ਨੇ ਇਸ ਤਰ੍ਹਾਂ ਦੁਸ਼ਟ ਮਾਰ ਦਿੱਤੇ,
ਗਿਰਿਗਿਰਿਪਰੇਧਰਨਿਬਿਕਰਾਲਾ
(ਤਦ) ਭਿਆਨਕ (ਦੈਂਤ) ਧਰਤੀ ਉਤੇ ਡਿਗਣ ਲਗ ਪਏ।
ਨਿਜਹਾਥਨਦੈਸੰਤਉਬਾਰੇ
ਆਪਣੇ ਹੱਥਾਂ ਨਾਲ ਸੰਤਾਂ ਨੂੰ ਉਬਾਰਿਆ
ਸਤ੍ਰੁਅਨੇਕਤਨਿਕਮਹਿਮਾਰੇ॥੨੮੧॥
ਅਤੇ ਅਨੇਕ ਵੈਰੀਆਂ ਨੂੰ ਛਿਣ ਵਿਚ ਮਾਰ ਮੁਕਾਇਆ ॥੨੮੧॥
ਦਾਨਵਅਮਿਤਕੋਪਕਰਿਢੂਕੇ
ਬੇਸ਼ੁਮਾਰ ਦੈਂਤ ਕ੍ਰੋਧ ਕਰ ਕੇ ਆ ਢੁਕੇ
ਮਾਰਹਿਮਾਰਿਦਸੌਦਿਸਿਕੂਕੇ
ਅਤੇ ਦਸਾਂ ਦਿਸ਼ਾਵਾਂ ਤੋਂ 'ਮਾਰੋ ਮਾਰੋ' ਕੂਕਣ ਲਗੇ।
ਬਹੁਰਿਕਾਲਕੁਪਿਖੜਗਸੰਭਾਰਾ
ਕਾਲ ਨੇ ਕ੍ਰੋਧਵਾਨ ਹੋ ਕੇ ਫਿਰ ਖੜਗ ਸੰਭਾਲ ਲਈ
ਸਤ੍ਰੁਸੈਨਪਲਬੀਚਪ੍ਰਹਾਰਾ॥੨੮੨॥
ਅਤੇ ਪਲ ਵਿਚ ਹੀ ਵੈਰੀ ਦੀ ਸੈਨਾ ਉਤੇ ਵਾਰ ਕੀਤਾ ॥੨੮੨॥
ਬਹੁਰਿਕੋਪਕਰਿਦੁਸਟਅਪਾਰਾ
ਅਪਾਰ ਦੁਸ਼ਟ ਕ੍ਰੋਧ ਕਰ ਕੇ
ਮਹਾਕਾਲਕੌਚਹਤਸੰਘਾਰਾ
ਫਿਰ ਮਹਾ ਕਾਲ ਨੂੰ ਮਾਰਨਾ ਚਾਹੁੰਦੇ ਸਨ।
ਜਿਮਿਗਗਨਹਿਕੋਈਬਾਨਚਲਾਵੈ
ਜਿਵੇਂ ਕੋਈ ਆਕਾਸ਼ ਵਲ ਤੀਰ ਚਲਾਉਂਦਾ ਹੈ, (ਉਹ) ਆਕਾਸ਼ ਨੂੰ ਨਹੀਂ ਲਗਦਾ,
ਤਾਹਿਲਗੇਤਿਸੀਪਰਆਵੈ॥੨੮੩॥
ਸਗੋਂ ਉਸ (ਚਲਾਉਣ ਵਾਲੇ) ਨੂੰ ਹੀ ਆ ਲਗਦਾ ਹੈ ॥੨੮੩॥
ਭਾਤਿਭਾਤਿਬਾਦਿਤ੍ਰਬਜਾਇ
ਦੈਂਤਾਂ ਨੇ ਭਾਂਤ ਭਾਂਤ ਦੇ ਵਾਜੇ ਵਜਾਏ
ਦਾਨਵਨਿਕਟਪਹੂਚੇਆਇ
ਅਤੇ (ਮਹਾ ਕਾਲ ਦੇ) ਨੇੜੇ ਆ ਪਹੁੰਚੇ।
ਮਹਾਕਾਲਤਬਬਿਰਦਸੰਭਾਰੋ
ਮਹਾ ਕਾਲ ਨੇ ਤਦ ਆਪਣੇ ਕਰਤੱਵ ਨੂੰ ਸੰਭਾਲਿਆ (ਪਾਲਿਆ)
ਸੰਤਉਬਾਰਿਦੋਖਿਯਨਮਾਰੋ॥੨੮੪॥
ਅਤੇ ਦੁਸ਼ਟਾਂ ਨੂੰ ਮਾਰ ਕੇ ਸੰਤਾਂ ਨੂੰ ਬਚਾਇਆ ॥੨੮੪॥
ਖੰਡਖੰਡਕਰਿਦਾਨਵਮਾਰੇ
(ਉਸ ਨੇ) ਟੋਟੇ ਟੋਟੇ ਕਰ ਕੇ ਦੈਂਤਾਂ ਨੂੰ ਮਾਰ ਦਿੱਤਾ
ਤਿਲਤਿਲਪ੍ਰਾਇਸਕਲਕਰਿਡਾਰੇ
ਅਤੇ ਸਾਰਿਆਂ ਨੂੰ ਤਿਲ ਤਿਲ ਦੇ ਬਰਾਬਰ ('ਪ੍ਰਾਇ') ਕਰ ਦਿੱਤਾ।
ਪਾਵਕਾਸਤ੍ਰਕਲਿਬਹੁਰਿਚਲਾਯੋ
ਕਲਿ (ਕਾਲ) ਨੇ ਫਿਰ ਅਗਨੀ ਅਸਤ੍ਰ ਚਲਾਇਆ
ਸੈਨਅਸੁਰਕੋਸਗਲਗਿਰਾਯੋ॥੨੮੫॥
ਅਤੇ ਦੈਂਤਾਂ ਦੀ ਸਾਰੀ ਸੈਨਾ ਨੂੰ ਡਿਗਾ ਦਿੱਤਾ ॥੨੮੫॥
ਬਰੁਣਾਸਤ੍ਰਦਾਨਵਤਬਛੋਰਾ
ਤਦ ਦੈਂਤਾਂ ਨੇ ਵਰੁਣ ਅਸਤ੍ਰ ਛਡਿਆ,
ਜਾਤੇਪਾਵਕਾਸਤ੍ਰਕਹਮੋਰਾ
ਜਿਸ ਨਾਲ ਅਗਨੀ ਅਸਤ੍ਰ ਨੂੰ ਮੋੜ ਦਿੱਤਾ।
ਬਾਸ੍ਵਾਸਤ੍ਰਤਬਕਾਲਚਲਾਯੋ
ਤਦ ਕਾਲ ਨੇ ਬਾਸਵ ਅਸਤ੍ਰ ਚਲਾਇਆ
ਇੰਦ੍ਰਪ੍ਰਤ੍ਰਛਹ੍ਵੈਜੁਧਮਚਾਯੋ॥੨੮੬॥
ਅਤੇ ਇੰਦਰ ਪ੍ਰਤੱਖ ਹੋ ਕੇ ਯੁੱਧ ਮਚਾਣ ਲਗਾ ॥੨੮੬॥
ਦਾਨਵਨਿਰਖਿਠਾਢਰਨਬਾਸਵ
ਰਣ ਵਿਚ ਇੰਦਰ ('ਬਾਸਵ') ਨੂੰ ਖੜੋਤਾ ਵੇਖ ਕੇ
ਪੀਵਤਭਯੋਕੂਪਦ੍ਵੈਆਸਵ
ਦੈਂਤ ਸ਼ਰਾਬ ਦੇ ਦੋ ਖੂਹ ਪੀ ਗਿਆ।
ਕਰਿਕੈਕੋਪਅਤੁਲਅਸਗਰਜਾ
ਬਹੁਤ ਕ੍ਰੋਧ ਕਰ ਕੇ ਇਸ ਤਰ੍ਹਾਂ ਗਰਜਿਆ,
ਭੂੰਮਿਅਕਾਸਸਬਦਸੁਨਿਲਰਜਾ॥੨੮੭॥
(ਜਿਸ ਦੀ) ਧੁਨੀ ਨੂੰ ਸੁਣ ਕੇ ਭੂਮੀ ਅਤੇ ਆਕਾਸ਼ ਕੰਬਣ ਲਗ ਗਏ ॥੨੮੭॥
ਅਮਿਤਬਾਸਵਹਿਬਾਨਪ੍ਰਹਾਰੇ
(ਉਸ ਨੇ) ਇੰਦਰ ਉਤੇ ਬੇਸ਼ੁਮਾਰ ਬਾਣ ਚਲਾਏ
ਬਰਮਚਰਮਸਭਭੇਦਿਪਧਾਰੇ
ਜੋ ਢਾਲਾਂ ਅਤੇ ਕਵਚਾਂ ਨੂੰ ਵਿੰਨ੍ਹ ਕੇ ਪਾਰ ਨਿਕਲ ਗਏ।
ਜਨੁਕਨਾਗਬਾਬੀਧਸਿਗਏ
(ਇਸ ਤਰ੍ਹਾਂ ਲਗਦਾ ਸੀ) ਮਾਨੋ ਸੱਪ ਆਪਣੀਆਂ ਖੁਡਾਂ ਵਿਚ ਵੜ ਗਏ ਹੋਣ
ਭੂਤਲਭੇਦਿਪਤਾਰਸਿਧਏ॥੨੮੮॥
ਅਤੇ ਭੂਮੀ ਨੂੰ ਪਾੜ ਕੇ ਪਾਤਾਲ ਵਲ ਚਲੇ ਗਏ ਹੋਣ ॥੨੮੮॥
ਅਮਿਤਰੋਸਬਾਸਵਤਬਕਿਯਾ
ਤਦ ਇੰਦਰ ਨੇ ਬਹੁਤ ਰੋਸ ਕੀਤਾ
ਧਨੁਖਬਾਨਕਰਭੀਤਰਲਿਯਾ
ਅਤੇ ਧਨੁਸ਼ ਬਾਣ ਨੂੰ ਹੱਥ ਵਿਚ ਲੈ ਲਿਆ।
ਅਮਿਤਕੋਪਕਰਿਬਿਸਿਖਪ੍ਰਹਾਰੇ
ਬਹੁਤ ਕ੍ਰੋਧ ਕਰ ਕੇ ਬਾਣ ਚਲਾਏ
ਫੋਰਿਦਾਨਵਨਪਾਰਪਧਾਰੇ॥੨੮੯॥
ਜੋ ਦੈਂਤਾਂ ਨੂੰ ਚੀਰ ਕੇ ਬਾਹਰ ਨਿਕਲ ਗਏ ॥੨੮੯॥
ਦਾਨਵਅਧਿਕਰੋਸਕਰਿਧਾਏ
ਦੈਂਤ ਨੇ (ਫਿਰ) ਕ੍ਰੋਧ ਕਰ ਕੇ ਹਮਲਾ ਕੀਤਾ
ਦੇਵਪੂਜਰਨਮਾਝਭਜਾਏ
ਅਤੇ ਦੇਵ-ਪੂਜਾ ਕਰਨ ਵਾਲਿਆਂ ਨੂੰ ਰਣ ਵਿਚੋਂ ਭਜਾ ਦਿੱਤਾ।
ਭਜਤਦੇਵਨਿਰਖੇਕਲਿਜਬਹੀ
ਜਦ ਕਲਿ (ਮਹਾ ਕਾਲ) ਨੇ ਯੁੱਧ ਵਿਚੋਂ ਦੇਵਤੇ ਭਜਦੇ ਹੋਏ ਵੇਖੇ,
ਸਸਤ੍ਰਅਸਤ੍ਰਛੋਰੇਰਨਤਬਹੀ॥੨੯੦॥
ਤਦ (ਸਾਰੇ) ਅਸਤ੍ਰ ਸ਼ਸਤ੍ਰ ਯੁੱਧ ਵਿਚ ਛਡ ਦਿੱਤੇ ॥੨੯੦॥
ਬਾਨਨਕੀਬਰਖਾਕਲਿਕਰੀ
ਕਲਿ ਨੇ ਬਾਣਾਂ ਦੀ ਬਰਖਾ ਕੀਤੀ
ਲਾਗਤਸੈਨਦਾਨਵੀਜਰੀ
ਜਿਨ੍ਹਾਂ ਦੇ ਲਗਦਿਆਂ ਹੀ ਦੈਂਤ ਸੈਨਾ ਸੜ ਗਈ।