GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1378
Display Settings
ਕਹੂੰਘੂੰਮਿਭੂੰਮੈਪਰੇਖੇਤਬਾਜੀ
ਕਿਤੇ ਯੁੱਧ-ਭੂਮੀ ਵਿਚ ਘੋੜੇ ਭੁਆਟਣੀਆਂ ਖਾ ਕੇ ਧਰਤੀ ਉਤੇ ਡਿਗ ਰਹੇ ਸਨ।
ਨਿਵਾਜੇਝੁਕੈਹੈਮਨੌਕਾਬਿਕਾਜੀ॥੨੬੮॥
(ਇੰਜ ਲਗਦੇ ਸਨ) ਮਾਨੋ ਨਮਾਜ਼ (ਪੜ੍ਹਨ ਲਈ) ਕਾਬੇ ਵਿਚ ਕਾਜ਼ੀ ਝੁਕੇ ਹੋਣ ॥੨੬੮॥
ਹਠੀਬਧਿਗੋਪਾਗੁਲਿਤ੍ਰਾਣਬਾਕੇ
ਹਠੀ ਬਾਂਕੇ ਯੋਧੇ ਉਂਗਲਾਂ ਉਤੇ ਗੋਪੇ ਅਤੇ ਗੁਲਿਤ੍ਰਾਣ (ਲੋਹੇ ਦੇ ਦਸਤਾਨੇ) ਬੰਨ੍ਹ ਕੇ
ਚਲੇਕੋਪਕੈਕੈਹਠੀਲੇਨਿਸਾਕੇ
ਅਤੇ ਨਿਡਰ ('ਨਿਸਾਕੇ') ਹਠੀਲੇ ਕ੍ਰੋਧਵਾਨ ਹੋ ਕੇ ਚਲ ਪਏ ਸਨ।
ਕਹੂੰਚਰਮਬਰਮੈਗਿਰੇਮਰਮਛੇਦੇ
ਕਿਤੇ ਢਾਲਾਂ ਅਤੇ ਕਵਚ ਵਿੰਨ੍ਹੇ ਹੋਏ ਡਿਗੇ ਪਏ ਸਨ
ਕਹੂੰਮਾਸਕੇਗਿਧਲੈਗੇਲਬੇਦੇ॥੨੬੯॥
ਅਤੇ ਕਿਤੇ ਗਿੱਧਾਂ ਮਾਸ ਦੀਆਂ ਬੋਟੀਆਂ ਲੈ ਜਾ ਰਹੀਆਂ ਹਨ ॥੨੬੯॥
ਕਹੂੰਬੀਰਬਾਜੀਬਜੰਤ੍ਰੀਝਰੇਹੈਂ
ਕਿਤੇ ਸੂਰਮੇ, ਘੋੜੇ, ਨਗਾਰਚੀ ਡਿਗੇ ਪਏ ਸਨ
ਕਹੂੰਖੰਡਖੰਡਹ੍ਵੈਸਿਪਾਹੀਮਰੇਹੈਂ
ਅਤੇ ਕਿਤੇ ਟੋਟੇ ਟੋਟੇ ਹੋਏ ਸਿਪਾਹੀ ਮਰੇ ਪਏ ਸਨ।
ਕਹੂੰਮਤਦੰਤੀਪਰੇਹੈਂਪ੍ਰਹਾਰੇ
ਕਿਤੇ ਮਸਤ ਹਾਥੀ ਮਾਰੇ ਪਏ ਸਨ।
ਗਿਰੇਭੂਮਿਪਬੈਮਨੋਬਦ੍ਰਮਾਰੇ॥੨੭੦॥
(ਇੰਜ ਦਿਸਦੇ ਸਨ) ਮਾਨੋ (ਇੰਦਰ) ਦੁਆਰਾ ਬਜ੍ਰ ਨਾਲ ਤੋੜੇ ਹੋਏ ਪਹਾੜ ਹੋਣ ॥੨੭੦॥
ਸਵੈਯਾ
ਸਵੈਯਾ:
ਕਾਢਿਕ੍ਰਿਪਾਨਜਬੈਗਰਜਿਯੋਲਖਿਦੇਵਅਦੇਵਸਭੇਡਰਪਾਨੇ
ਜਦ (ਮਹਾ ਕਾਲ ਹੱਥ ਵਿਚ) ਕ੍ਰਿਪਾਨ ਲੈ ਕੇ ਗਜਿਆ (ਤਾਂ ਉਸ ਨੂੰ) ਵੇਖ ਕੇ ਦੇਵਤੇ ਅਤੇ ਦੈਂਤ ਸਾਰੇ ਡਰ ਗਏ।
ਆਨਿਪ੍ਰਲੈਦਿਨਸੋਪ੍ਰਗਟ੍ਯੋਸਿਤਸਾਇਕਲੈਅਸਿਕੇਤੁਰਿਸਾਨੇ
ਅਸਿਕੇਤੁ (ਮਹਾ ਕਾਲ) ਲਿਸ਼ਕਦੀ ਹੋਈ ਕਮਾਨ ਲੈ ਕੇ ਗੁੱਸੇ ਨਾਲ ਪਰਲੋ ਵਾਲੇ ਦਿਨ ਵਾਂਗ ਪ੍ਰਗਟ ਹੋ ਗਏ।
ਫੂਕਭਏਮੁਖਸੂਖਿਗਈਥੁਕਿਜੋਰਿਹਥਿਯਾਰਕਰੋਰਿਪਰਾਨੇ
(ਸਾਰਿਆਂ ਦੇ) ਦੇ ਮੁਖ ਪੀਲੇ ਪੈ ਗਏ (ਫਿਕੇ ਪੈ ਗਏ) ਥੁਕ ਸੁਕ ਗਈ ਅਤੇ ਹਥਿਆਰ ਲੈ ਕੇ ਕਰੋੜਾਂ (ਇਸ ਤਰ੍ਹਾਂ) ਭਜ ਗਏ,
ਮਾਨਹੁਸਾਵਨਕੇਬਦਰਾਸੁਨਿਮਾਰੁਤਿਕੀਘਹਰੈਭਹਰਾਨੇ॥੨੭੧॥
ਮਾਨੋ ਸਾਵਣ ਦੇ ਬਦਲ ਹਵਾ ਦੀ ਗੂੰਜ ਸੁਣ ਕੇ ਡਰਦੇ ਹੋਏ (ਉਡ ਗਏ) ॥੨੭੧॥
ਡਾਕਿਅਚੈਕਹੂੰਸ੍ਰੋਨਡਕਾਡਕਪ੍ਰੇਤਪਿਸਾਚਕਹੂੰਕਿਲਕਾਰੈਂ
ਕਿਤੇ ਡਾਕਣੀਆਂ ਡਕਾ ਡਕ ਲਹੂ ਪੀ ਰਹੀਆਂ ਸਨ ਅਤੇ ਕਿਤੇ ਪਿਸਾਚ ਅਤੇ ਪ੍ਰੇਤ ਕਿਲਕਾਰੀਆਂ ਮਾਰ ਰਹੇ ਸਨ।
ਬਾਜਤਹੈਕਹੂੰਡੌਰੂਡਮਾਡਮਭੈਰਵਭੂਤਕਹੂੰਭਭਕਾਰੈਂ
ਕਿਤੇ ਡੌਰੂ ਡਮਾਡਮ ਕਰਦੇ ਵਜ ਰਹੇ ਸਨ ਅਤੇ ਕਿਤੇ ਭੈਰੋ ਅਤੇ ਭੂਤ ਭਭਕਾਂ ਮਾਰ ਰਹੇ ਸਨ।
ਜੰਗਮ੍ਰਿਦੰਗਉਪੰਗਬਜੈਕਹੂੰਭੀਖਨਸੀਰਨਭੇਰਿਭਕਾਰੈਂ
ਕਿਤੇ ਸੰਖ ('ਜੰਗ') ਮ੍ਰਿਦੰਗ, ਉਪੰਗ ਵਜ ਰਹੇ ਸਨ ਅਤੇ ਕਿਤੇ ਯੁੱਧ ਵਿਚ ਭੇਰੀਆਂ ਵਿਚੋਂ ਭੈਂ ਭੈਂ ਦੀ ਭਿਆਨਕ (ਆਵਾਜ਼ ਆ ਰਹੀ ਸੀ)।
ਆਨਿਅਰੈਕਹੂੰਬੀਰਚਟਾਪਟਕੋਪਿਕਟਾਕਟਘਾਇਪ੍ਰਹਾਰੈਂ॥੨੭੨॥
ਕਿਤੇ ਸੂਰਮੇ ਝਟਪਟ ਆ ਕੇ ਅੜ ਗਏ ਸਨ ਅਤੇ ਕ੍ਰੋਧ ਨਾਲ ਕਟਾਕਟ ਵਾਰ ਕਰ ਕੇ ਜ਼ਖ਼ਮ ਕਰ ਰਹੇ ਸਨ ॥੨੭੨॥
ਐਸੀਬਿਲੋਕਿਕੈਮਾਰਿਮਚੀਭਟਕੋਪਭਰੇਅਰਿਓਰਚਹੈਂ
ਅਜਿਹਾ ਭਿਆਨਕ ਯੁੱਧ ਮਚਿਆ ਵੇਖ ਕੇ ਵੈਰੀ ਪੱਖ ਦੇ ਸੂਰਮੇ ਕ੍ਰੋਧ ਨਾਲ ਭਰੇ ਹੋਏ
ਬਰਛੇਅਰੁਬਾਨਕਮਾਨਕ੍ਰਿਪਾਨਗਦਾਬਰਛੀਤਿਰਸੂਲਗਹੈਂ
ਬਰਛੇ, ਬਾਣ, ਕਮਾਨ, ਕ੍ਰਿਪਾਨ, ਗਦਾ, ਬਰਛੀ ਤ੍ਰਿਸ਼ੂਲ ਪਕੜ ਕੇ
ਅਰਿਪੈਅਰਰਾਇਕੈਘਾਇਕਰੈਟਰੈਬਹੁਤੀਰਸਰੀਰਸਹੈਂ
ਅਰੜਾਂਦੇ ਹੋਏ ਵੈਰੀ ਉਤੇ ਘਾਓ ਕਰਦੇ ਸਨ ਅਤੇ ਬਹੁਤ ਸਾਰੇ ਤੀਰਾਂ ਦੀ ਬੋਛਾੜ ਸਹਿ ਕੇ ਪਿਛੇ ਨਹੀਂ ਹਟਦੇ ਸਨ।
ਪੁਰਜੇਪੁਰਜੇਤਨਤੇਰਨਮੈਦੁਖਤੇਤਨਮੈਮੁਖਤੇਕਹੈਂ॥੨੭੩॥
(ਉਨ੍ਹਾਂ ਦੇ) ਸ਼ਰੀਰ ਰਣ-ਭੂਮੀ ਵਿਚ ਟੋਟੇ ਟੋਟੇ ਹੋ ਕੇ (ਡਿਗ ਰਹੇ ਸਨ ਪਰ ਆਪਣੇ) ਦੁਖ ਨੂੰ ਮੂੰਹ ਤੋਂ ਪ੍ਰਗਟ ਨਹੀਂ ਕਰਦੇ ਸਨ ॥੨੭੩॥
ਅੜਿਲ
ਅੜਿਲ:
ਪੀਸਪੀਸਕਰਿਦਾਤਦੁਬਹਿਯਾਧਾਵਹੀਂ
ਦੋਹਾਂ ਬਾਂਹਵਾਂ ਨਾਲ ਹਥਿਆਰ ਚਲਾਉਣ ਵਾਲੇ (ਦੈਂਤ) ਦੰਦ ਪੀਹ ਪੀਹ ਕੇ ਧਾਵਾ ਕਰਦੇ ਸਨ
ਬਜ੍ਰਬਾਨਬਿਛੂਅਨਕੇਬਿਸਿਖਲਗਾਵਹੀਂ
ਅਤੇ ਬਜ੍ਰ ਬਾਣ, ਬਿਛੂਏ, ਤੀਰ ਮਾਰਦੇ ਸਨ।
ਟੂਕਟੂਕਹੈਮਰਤਪਗੁਪਾਛੇਟਰੈਂ
ਟੋਟੇ ਟੋਟੇ ਹੋ ਕੇ ਮਰ ਰਹੇ ਸਨ ਪਰ ਕਦਮ ਪਿਛੇ ਨਹੀਂ ਹਟਾ ਰਹੇ ਸਨ।
ਹੋਚਟਪਟਆਨਿਬਰੰਗਨਿਤਿਨਪੁਰਖਨਬਰੈਂ॥੨੭੪॥
ਉਨ੍ਹਾਂ ਪੁਰਸ਼ਾਂ ਨੂੰ ਝਟਪਟ ਅਪੱਛਰਾਵਾਂ ਆ ਕੇ ਵਰ ਰਹੀਆਂ ਸਨ ॥੨੭੪॥
ਚਾਬਿਚਾਬਿਕਰਿਓਠਦੁਬਹਿਯਾਰਿਸਿਭਰੇ
ਹੋਠਾਂ ਨੂੰ ਚਬ ਚਬ ਕੇ ਰੋਹ ਨਾਲ ਭਰੇ ਹੋਏ ਦੁਬਹੀਏ (ਯੋਧੇ)
ਟੂਕਟੂਕਹ੍ਵੈਗਿਰੇਪਗੁਪਾਛੇਪਰੇ
ਟੋਟੇ ਟੋਟੇ ਹੋ ਕੇ ਡਿਗਦੇ ਸਨ, ਪਰ (ਉਨ੍ਹਾਂ ਦੇ) ਪੈਰ ਪਿਛੇ ਨਹੀਂ ਪੈਂਦੇ ਸਨ।
ਜੂਝਿਜੂਝਿਰਨਗਿਰਤਸੁਭਟਸਮੁਹਾਇਕੈ
ਰਣ ਵਿਚ ਸਾਹਮਣੇ ਆ ਕੇ ਯੋਧੇ ਜੂਝ ਜੂਝ ਕੇ ਡਿਗਦੇ ਸਨ
ਹੋਬਸੇਸ੍ਵਰਗਮੋਜਾਇਪਰਮਸੁਖਪਾਇਕੈ॥੨੭੫॥
ਅਤੇ ਬਹੁਤ ਸੁਖ ਪ੍ਰਾਪਤ ਕਰਦੇ ਹੋਇਆਂ ਸਵਰਗ ਵਿਚ ਜਾ ਵਸਦੇ ਸਨ ॥੨੭੫॥
ਸਵੈਯਾ
ਸਵੈਯਾ:
ਕੋਪਘਨਾਕਰਿਕੈਅਸੁਰਾਰਦਨਕਾਢਿਕ੍ਰਿਪਾਨਨਕੌਰਨਧਾਏ
ਦੇਵਤਿਆਂ (ਵਿਸ਼ੇਸ਼: ਇਥੇ 'ਦੈਂਤ' ਚਾਹੀਦਾ ਹੈ) ਨੇ ਬਹੁਤ ਕ੍ਰੋਧ ਕਰ ਕੇ ਕ੍ਰਿਪਾਨਾਂ ਕਢ ਲਈਆਂ ਅਤੇ ਰਣ-ਭੂਮੀ ਵਲ ਭਜ ਚਲੇ।
ਹਾਕਿਹਥਿਯਾਰਨਲੈਉਮਡੇਰਨਕੌਤਜਿਕੈਪਗੁਦ੍ਵੈਪਰਾਏ
ਲਲਕਾਰਾ ਮਾਰ ਕੇ ਅਤੇ ਹਥਿਆਰ ਲੈ ਕੇ ਰਣ ਵਲ ਉਮਡ ਪਏ ਅਤੇ ਛਡ ਕੇ ਦੋ ਕਦਮ ਵੀ ਪਿਛੇ ਨਹੀਂ ਹਟੇ।
ਮਾਰਹੀਮਾਰਿਪੁਕਾਰਿਹਠੀਘਨਜ੍ਯੋਂਗਰਜੇਕਛੂਡਰਪਾਏ
ਉਹ ਹਠੀਲੇ ਨਿਡਰ ਹੋ ਕੇ 'ਮਾਰੋ' 'ਮਾਰੋ' ਪੁਕਾਰਦੇ ਸਨ ਜਿਵੇਂ ਬਦਲ ਗਜ ਰਹੇ ਸਨ।
ਮਾਨਹੁਸਾਵਨਕੀਰਿਤੁਮੈਘਨਬੂੰਦਨਜ੍ਯੋਂਸਰਤ੍ਯੋਂਬਰਖਾਏ॥੨੭੬॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਸਾਵਣ ਦੀ ਰੁਤ ਵਿਚ ਬਦਲਾਂ ਤੋਂ ਬੂੰਦਾਂ ਡਿਗਣ ਵਾਂਗ ਬਾਣਾਂ ਦੀ ਬਰਖਾ ਕਰ ਰਹੇ ਹੋਣ ॥੨੭੬॥
ਧੂਲਜਟਾਯੁਤੇਅਦਿਕਸੂਰਸਭੈਉਮਡੇਕਰਆਯੁਧਲੈਕੈ
ਧੂਲ, ਜਟਾਯੂ ਆਦਿ ਸਾਰੇ ਸੂਰਮੇ ਹਥਿਆਰ ਲੈ ਕੇ ਉਮਡ ਪਏ।
ਕੋਪਕ੍ਰਿਪਾਨਲਏਕਰਬਾਨਮਹਾਹਠਠਾਨਿਬਡੀਰਿਸਿਕੈਕੈ
ਉਨ੍ਹਾਂ ਮਹਾਨ ਹਠੀਆਂ ਨੇ ਬਹੁਤ ਗੁੱਸਾ ਵਧਾ ਕੇ ਹੱਥ ਵਿਚ ਬਾਣ ਅਤੇ ਕ੍ਰਿਪਾਨਾਂ ਲੈ ਲਈਆਂ।
ਚੌਪਿਚੜੇਚਹੂੰਓਰਨਤੇਬਰਿਯਾਰਬਡੇਦੋਊਨੈਨਤਚੈਕੈ
ਚੌਹਾਂ ਪਾਸਿਆਂ ਤੋਂ ਵੱਡੇ ਯੋਧੇ ਅੱਖਾਂ ਨਾਲ ਘੂਰਦੇ ਹੋਏ ਚਾਓ ਨਾਲ ਚੜ੍ਹ ਪਏ
ਆਨਿਅਰੇਖੜਗਾਧੁਜਸੌਚਲੇਪਗੁਦ੍ਵੈਬਿਮੁਖਾਹਵਹ੍ਵੈਕੈ॥੨੭੭॥
ਅਤੇ ਆ ਕੇ ਖੜਗਾਧੁਜ (ਮਹਾ ਕਾਲ) ਨਾਲ ਆਣ ਲੜੇ ਅਤੇ ਯੁੱਧ-ਭੂਮੀ ਤੋਂ ਬੇਮੁਖ ਹੋ ਕੇ ਦੋ ਕਦਮ ਵੀ ਨਾ ਤੁਰੇ (ਅਰਥਾਤ ਪਿਛੇ ਨਾ ਹਟੇ) ॥੨੭੭॥
ਭਾਰੀਪ੍ਰਤਾਪਭਰੇਮਨਮੈਭਟਧਾਇਪਰੇਬਿਬਿਧਾਯੁਧਲੀਨੇ
ਮਨ ਵਿਚ ਬਹੁਤ ਤੇਜ ਭਰ ਕੇ ਸੂਰਮੇ ਵਖ ਵਖ ਤਰ੍ਹਾਂ ਦੇ ਸ਼ਸਤ੍ਰ ਲੈ ਕੇ ਟੁੱਟ ਕੇ ਪੈ ਗਏ।
ਕੌਚਕ੍ਰਿਪਾਨਕਸੇਸਭਸਾਜਨਓਠਨਚਾਬਿਬਡੀਰਿਸਿਕੀਨੇ
ਕਵਚ, ਕ੍ਰਿਪਾਨ ਆਦਿ ਸਾਰੇ ਸਾਜ ਸਜਾ ਕੇ ਅਤੇ ਬਹੁਤ ਕ੍ਰੋਧ ਕਰ ਕੇ ਹੋਠਾਂ ਨੂੰ ਚਬਦੇ ਹੋਏ ਚੜ੍ਹ ਪਏ।
ਆਛੇਕੁਲਾਨਬਿਖੈਉਪਜੇਸਭਕੌਨਹੂੰਬਾਤਬਿਖੈਨਹਿਹੀਨੇ
ਸਾਰੇ ਹੀ ਚੰਗੀਆਂ ਕੁਲਾਂ ਵਿਚ ਉਪਜੇ ਸਨ ਅਤੇ ਕਿਸੇ ਗੱਲ ਵਿਚ ਵੀ ਹੀਣੇ ਨਹੀਂ ਸਨ।
ਜੂਝਿਗਿਰੇਖੜਗਾਧੁਜਸੌਲਰਿਸ੍ਰੋਨਿਤਸੋਸਿਗਰੇਅੰਗਭੀਨੇ॥੨੭੮॥
ਉਹ ਖੜਗਾਧੁਜ (ਮਹਾ ਕਾਲ) ਨਾਲ ਲੜ ਕੇ ਡਿਗ ਪਏ ਸਨ ਅਤੇ ਉਨ੍ਹਾਂ ਦੇ ਸਾਰੇ ਅੰਗ ਲਹੂ ਨਾਲ ਭਿਜ ਗਏ ਸਨ ॥੨੭੮॥
ਚੌਪਈ
ਚੌਪਈ:
ਇਹਬਿਧਿਕੋਪਕਾਲਜਬਭਰਾ
ਇਸ ਤਰ੍ਹਾਂ ਜਦ ਕਾਲ ਕ੍ਰੋਧ ਨਾਲ ਭਰ ਗਿਆ,
ਦੁਸਟਨਕੋਛਿਨਮੈਬਧੁਕਰਾ
(ਤਾਂ ਉਸ ਨੇ) ਛਿਣ ਵਿਚ ਦੁਸ਼ਟਾਂ ਨੂੰ ਮਾਰ ਦਿੱਤਾ।