ਅਸੁਰਸੈਨਕੂਟਾਦਰਹਾਲਾ॥੨੫੬॥
(ਜਿਸ ਨਾਲ ਸਾਰੀ) ਦੈਂਤ ਸੈਨਾ ਨੂੰ ਬੁਰੀ ਤਰ੍ਹਾਂ ਮਾਰ ਕੁਟ ਦਿੱਤਾ ॥੨੫੬॥
ਜਛਅਤਸ੍ਰਤਬਅਸੁਰਚਲਾਯੋ॥
ਤਦ ਦੈਂਤਾਂ ਨੇ ਜਛ (ਯਕਸ਼) ਅਸਤ੍ਰ ਚਲਾਇਆ,
ਗੰਧ੍ਰਬਾਸਤ੍ਰਲੈਕਾਲਬਗਾਯੋ॥
ਤਾਂ ਕਾਲ ਨੇ ਗੰਧਰਬ ਅਸਤ੍ਰ ਵਗਾ ਮਾਰਿਆ।
ਤੇਦੋਊਆਪੁਬੀਰਲਰਿਮਰੇ॥
ਉਹ ਦੋਵੇਂ ਵੀਰ (ਅਸਤ੍ਰ) ਆਪਸ ਵਿਚ ਲੜ ਮਰੇ
ਟੁਕਟੁਕਹ੍ਵੈਭੂਪਰਪੁਨਿਝਰੇ॥੨੫੭॥
ਅਤੇ ਟੋਟੇ ਟੋਟੇ ਹੋ ਕੇ ਫਿਰ ਧਰਤੀ ਉਤੇ ਡਿਗ ਪਏ ॥੨੫੭॥
ਚਾਰਣਾਸਤ੍ਰਜਬਅਸੁਰਸੰਧਾਨਾ॥
ਜਦ ਦੈਂਤਾਂ ਨੇ ਚਾਰਣ ਅਸਤ੍ਰ ਛਡਿਆ,
ਚਾਰਣਉਪਜਠਾਢਭੈਨਾਨਾ॥
(ਤਦ) ਅਨੇਕ ਚਾਰਣ ਪੈਦਾ ਹੋ ਕੇ ਡਟ ਗਏ।
ਸਿਧਅਸਤ੍ਰਅਸਿਧੁਜਤਬਛੋਰਾ॥
ਤਦ ਅਸਿਧੁਜ (ਮਹਾ ਕਾਲ) ਨੇ 'ਸਿਧ' ਅਸਤ੍ਰ ਛਡਿਆ,
ਤਾਤੇਮੁਖਸਤ੍ਰਨਕੋਤੋਰਾ॥੨੫੮॥
ਜਿਸ ਨਾਲ ਵੈਰੀਆਂ ਦਾ ਮੂੰਹ ਭੰਨ ਦਿੱਤਾ ॥੨੫੮॥
ਉਰਗਅਸਤ੍ਰਲੈਅਸੁਰਪ੍ਰਹਾਰਾ॥
ਦੈਂਤਾਂ ਨੇ ਉਰਗ ਅਸਤ੍ਰ ਲੈ ਕੇ ਚਲਾਇਆ,
ਤਾਤੇਉਪਜੇਸਰਪਅਪਾਰਾ॥
ਜਿਸ ਤੋਂ ਬੇਸ਼ੁਮਾਰ ਸੱਪ ਪੈਦਾ ਹੋ ਗਏ।
ਖਗਪਤਿਅਸਤ੍ਰਤਜਾਤਬਕਾਲਾ॥
ਤਦ ਕਾਲ ਨੇ ਖਗਪਤਿ (ਗਰੁੜ) ਅਸਤ੍ਰ ਛਡਿਆ,
ਭਛਿਗਏਨਾਗਨਦਰਹਾਲਾ॥੨੫੯॥
(ਉਸ ਨੇ) ਤੁਰਤ ਸੱਪਾਂ ਨੂੰ ਖਾ ਲਿਆ ॥੨੫੯॥
ਬਿਛੂਅਸਤ੍ਰਦਾਨਵਹਿਚਲਾਯੋ॥
(ਤਦ) ਦੈਂਤਾਂ ਨੇ ਬਿਛੂ ਅਸਤ੍ਰ ਨੂੰ ਚਲਾਇਆ,
ਬਹੁਬਿਛੂਯਨਤਾਤੇਉਪਜਾਯੋ॥
ਜਿਸ ਤੋਂ ਬਹੁਤ ਬਿਛੂ ਪੈਦਾ ਹੋ ਗਏ।
ਲਸਿਟਕਾਸਤ੍ਰਅਸਿਧੁਜਤਬਛੋਰਾ॥
ਤਦ ਅਸਿਧੁਜ (ਮਹਾ ਕਾਲ) ਨੇ ਲਸ਼ਟਿਕਾ ਅਸਤ੍ਰ ਛਡਿਆ,
ਸਭਹੀਡਾਕਅਠੂਹਨਤੋਰਾ॥੨੬੦॥
(ਜਿਸ ਨਾਲ) ਸਾਰਿਆਂ ਬਿਛੂਆਂ (ਅਠੂਹਿਆਂ) ਦੇ ਡੰਗ ਤੋੜ ਸੁਟੇ ॥੨੬੦॥
ਸਸਤ੍ਰਅਸਤ੍ਰਅਸਅਸੁਰਚਲਾਏ॥
ਦੈਂਤਾਂ ਨੇ ਇਸ ਤਰ੍ਹਾਂ ਦੇ ਅਸਤ੍ਰ ਸ਼ਸਤ੍ਰ ਚਲਾਏ,
ਖੜਗਕੇਤੁਪਰਕਛੁਨਬਸਾਏ॥
ਪਰ ਖੜਗ ਕੇਤੁ (ਮਹਾ ਕਾਲ) ਉਤੇ (ਉਨ੍ਹਾਂ ਦਾ) ਕੁਝ ਵੀ ਵਸ ਨਾ ਚਲਿਆ।
ਅਸਤ੍ਰਨਸਾਥਅਸਤ੍ਰੁਬਹੁਛਏ॥
ਅਸਤ੍ਰਾਂ ਨਾਲ ਬਹੁਤ ਅਸਤ੍ਰ ਆ ਕੇ ਵਜੇ,
ਜਾਕੌਲਗੇਲੀਨਤੇਭਏ॥੨੬੧॥
ਜਿਸ ਨੂੰ ਲਗੇ, ਉਸੇ ਵਿਚ ਲੀਨ ਹੋ ਗਏ ॥੨੬੧॥
ਲੀਨਹ੍ਵੈਗਏਅਸਤ੍ਰਨਿਹਾਰੇ॥
(ਜਦ ਦੈਂਤਾਂ ਨੇ) ਲੀਨ ਹੋਏ ਅਸਤ੍ਰਾਂ ਨੂੰ ਵੇਖਿਆ,
ਹਾਇਹਾਇਕਰਿਅਸੁਰਪੁਕਾਰੇ॥
(ਤਦ) ਦੈਂਤ 'ਹਾਇ ਹਾਇ' ਕਰ ਕੇ ਪੁਕਾਰਨ ਲਗੇ।
ਮਹਾਮੂਢਫਿਰਿਕੋਪਬਢਾਈ॥
ਮਹਾ ਮੂਰਖਾਂ ਨੇ ਗੁੱਸੇ ਵਿਚ ਆ ਕੇ
ਪੁਨਿਅਸਿਧੁਜਤਨਕਰੀਲਰਾਈ॥੨੬੨॥
ਅਸਿਧੁਜ ਨਾਲ ਫਿਰ ਲੜਾਈ ਸ਼ੁਰੂ ਕਰ ਦਿੱਤੀ ॥੨੬੨॥
ਇਹਬਿਧਿਭਯੋਘੋਰਸੰਗ੍ਰਾਮਾ॥
ਇਸ ਤਰ੍ਹਾਂ ਬਹੁਤ ਭਿਆਨਕ ਲੜਾਈ ਹੋਈ,
ਨਿਰਖਤਦੇਵਦਾਨਵੀਬਾਮਾ॥
ਜਿਸ ਨੂੰ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਨੇ ਵੇਖਿਆ।
ਧੰਨ੍ਯਧੰਨ੍ਯਅਸਿਧੁਜਕੌਕਹੈ॥
ਉਹ ਅਸਿਧੁਜ ਨੂੰ 'ਧੰਨ ਧੰਨ' ਕਹਿਣ ਲਗੀਆਂ
ਦਾਨਵਹੇਰਿਮੋਨਹ੍ਵੈਰਹੈ॥੨੬੩॥
ਅਤੇ ਦੈਂਤਾਂ ਨੂੰ ਵੇਖ ਕੇ ਚੁਪ ਹੋ ਰਹੀਆਂ ॥੨੬੩॥
ਭੁਜੰਗਛੰਦ॥
ਭੁਜੰਗ ਛੰਦ:
ਮਹਾਰੋਸਕੈਕੈਹਠੀਫੇਰਿਗਾਜੇ॥
ਬਹੁਤ ਰੋਹ ਵਿਚ ਆ ਕੇ ਹਠੀ ਸੂਰਮੇ ਫਿਰ ਗਜਣ ਲਗ ਗਏ
ਚਹੂੰਓਰਤੇਘੋਰਬਾਦਿਤ੍ਰਬਾਜੇ॥
ਅਤੇ ਚੌਹਾਂ ਪਾਸਿਆਂ ਤੋਂ ਭਿਆਨਕ ਵਾਜੇ ਵਜਣ ਲਗੇ।
ਪ੍ਰਣੋਸੰਖਭੇਰੀਬਜੇਢੋਲਐਸੇ॥
ਪ੍ਰਣੋ (ਛੋਟਾ ਢੋਲ) ਸੰਖ, ਭੇਰੀਆਂ ਅਤੇ ਢੋਲ ਇਸ ਤਰ੍ਹਾਂ ਵਜੇ
ਪ੍ਰਲੈਕਾਲਕੇਕਾਲਕੀਰਾਤ੍ਰਿਜੈਸੇ॥੨੬੪॥
ਜਿਸ ਤਰ੍ਹਾਂ ਪਰਲੋ ਕਾਲ ਦੀ ਰਾਤ ਵੇਲੇ (ਵਜਣਗੇ) ॥੨੬੪॥
ਬਜੇਸੰਖਔਦਾਨਵੀਭੇਰਐਸੀ॥
ਦੈਂਤਾਂ ਦੇ ਸੰਖ ਅਤੇ ਭੇਰੀਆਂ ਇਸ ਤਰ੍ਹਾਂ ਵਜ ਰਹੀਆਂ ਸਨ
ਕਹੈਆਸੁਰੀਬ੍ਰਿਤਕੀਕ੍ਰਿਤਜੈਸੀ॥
ਜਿਵੇਂ ਉਹ ਦੈਂਤ-ਬਿਰਤੀ ਦੀ ਕਰਨੀ ਦਸ ਰਹੀਆਂ ਹੋਣ।
ਕਹੂੰਬੀਰਬਾਜੰਤਬਾਕੇਬਜਾਵੈ॥
ਕਿਤੇ ਬਾਂਕੇ ਸੂਰਮੇ ਵਾਜੇ ਵਜਾ ਕੇ
ਮਨੋਚਿਤਕੋਕੋਪਭਾਖੇਸੁਨਾਵੈ॥੨੬੫॥
ਮਾਨੋ ਆਪਣੇ ਚਿਤ ਦੇ ਕ੍ਰੋਧ ਨੂੰ ਬੋਲ ਕੇ ਸੁਣਾ ਰਹੇ ਹੋਣ ॥੨੬੫॥
ਕਿਤੇਬੀਰਬਜ੍ਰਾਨਕੇਸਾਥਪੇਲੇ॥
ਕਿਤਨੇ ਸੂਰਮੇ ਬਜ੍ਰਾਂ (ਬਾਣਾਂ) ਨਾਲ ਪਰੇ ਧਕ ਦਿੱਤੇ ਸਨ।
ਭਰੇਬਸਤ੍ਰਲੋਹੂਮਨੋਫਾਗਖੇਲੇ॥
(ਉਨ੍ਹਾਂ ਦੇ) ਲਹੂ ਨਾਲ ਲਿਬੜੇ ਹੋਏ ਬਸਤ੍ਰ ਇੰਜ ਲਗਦੇ ਸਨ ਮਾਨੋ ਹੋਲੀ ਖੇਡੇ ਹੋਣ।
ਮੂਏਖਾਇਕੈਦੁਸਟਕੇਤੇਮਰੂਰੇ॥
ਕਿਤਨੇ ਦੁਸਟ ਮਰੋੜੇ ਖਾ ਕੇ ਮਰ ਗਏ ਸਨ।
ਸੋਏਜਾਨਮਾਲੰਗਖਾਏਧਤੂਰੇ॥੨੬੬॥
(ਇੰਜ ਪ੍ਰਤੀਤ ਹੁੰਦਾ ਸੀ ਮਾਨੋ) ਮਲੰਗ ਧਤੂਰਾ ਖਾ ਕੇ ਸੌਂ ਗਏ ਹੋਣ ॥੨੬੬॥
ਕਿਤੇਟੂਕਟੂਕੇਬਲੀਖੇਤਹੋਏ॥
ਕਿਤੇ ਟੋਟੇ ਟੋਟੇ ਹੋਏ ਸੂਰਮੇ ਰਣ-ਖੇਤਰ ਵਿਚ ਪਏ ਸਨ,
ਮਨੋਖਾਇਕੈਭੰਗਮਾਲੰਗਸੋਏ॥
ਮਾਨੋ ਮਲੰਗ ਭੰਗ ਖਾ ਕੇ ਸੁਤੇ ਪਏ ਹੋਣ।
ਬਿਰਾਜੈਕਟੇਅੰਗਬਸਤ੍ਰੋਲਪੇਟੇ॥
ਉਹ ਕਟੇ ਹੋਏ ਅੰਗਾਂ ਨਾਲ ਬਸਤ੍ਰਾਂ ਵਿਚ (ਇਸ ਤਰ੍ਹਾਂ) ਲਿਪਟੇ ਪਏ ਸਨ,
ਜੁਮੇਕੇਮਨੋਰੋਜਮੈਗੌਂਸਲੇਟੇ॥੨੬੭॥
ਮਾਨੋ ਜੁਮੇ (ਸ਼ੁਕਰਵਾਰ) ਵਾਲੇ ਦਿਨ ਦੀ ਨਮਾਜ਼ ਵੇਲੇ ਗੌਂਸ (ਫ਼ਕੀਰ ਵਿਸ਼ੇਸ਼) ਅੰਗ ਖਿਲਾਰ ਕੇ ਲੇਟੇ ਪਏ ਹੋਣ ॥੨੬੭॥
ਕਹੂੰਡਾਕਨੀਝਾਕਨੀਹਾਕਮਾਰੈ॥
ਕਿਤੇ ਡਾਕਣੀਆਂ ਅਤੇ ਗਿੱਧਾਂ ('ਝਾਕਨੀ') ਹੁੰਕਾਰ ਰਹੀਆਂ ਸਨ।
ਉਠੈਨਾਦਭਾਰੇਛੁਟੈਚੀਤਕਾਰੈ॥
ਕਿਤੇ ਉੱਚੇ ਭਾਰੀ ਨਾਦ ਉਠ ਰਹੇ ਸਨ ਅਤੇ ਕਿਤੇ ਚੀਖ਼ਾਂ ਦੀ ਆਵਾਜ਼ ਹੋ ਰਹੀ ਸੀ।