GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1376
Display Settings
ਕੇਤਿਕਮਰੇਮੂੰਡਕੀਪੀਰਾ
ਕਿਤਨੇ ਸਿਰ ਦੀ ਪੀੜ ਨਾਲ ਮਰ ਗਏ
ਕਿਤਕਬਾਇਤੇਭਏਅਧੀਰਾ
ਅਤੇ ਕਈ ਵਾਯੂ ਦੇ ਰੋਗ ਨਾਲ ਅਧੀਰ ਹੋ ਗਏ।
ਕੇਤਿਕਛਈਰੋਗਛੈਕਿਯੋ
ਕਈਆਂ ਨੂੰ ਖਈ ਰੋਗ (ਤਪੇਦਿਕ) ਨੇ ਨਸ਼ਟ ਕਰ ਦਿੱਤਾ
ਕੇਤਨਨਾਸਬਾਇਤੇਥਿਯੋ॥੨੪੫॥
ਅਤੇ ਕਈ ਵਾਯੂ (ਰੋਗ) ਨਾਲ ਖ਼ਤਮ ਹੋ ਗਏ ॥੨੪੫॥
ਦਾੜਪੀੜਕੇਤੇਮਰਿਗਏ
ਕਈ ਦਾੜ੍ਹ ਦੀ ਪੀੜ ਨਾਲ ਮਰ ਗਏ
ਬਾਇਭਏਬਵਰੇਕਈਭਏ
ਅਤੇ ਕਈ ਵਾਯੂ (ਰੋਗ) ਹੋ ਜਾਣ ਕਾਰਨ ਬੋਲੇ ਹੋ ਗਏ।
ਜਿਨਕੌਆਨਿਰੋਗਤਨਗ੍ਰਾਸਾ
ਜਿਸ ਦੇ ਸ਼ਰੀਰ ਨੂੰ ਆ ਕੇ ਰੋਗ ਨੇ ਗ੍ਰਸ ਲਿਆ,
ਤਾਕਾਪ੍ਰਾਨਦੇਹਤਜਿਨਾਸਾ॥੨੪੬॥
ਉਸ ਦਾ ਪ੍ਰਾਣ ਸ਼ਰੀਰ ਨੂੰ ਛਡ ਕੇ ਭਜ ਗਿਆ ॥੨੪੬॥
ਚੌਪਈ
ਚੌਪਈ:
ਕਹਾਲਗੇਮੈਬਰਨਸੁਨਾਊ
ਕਿਥੋਂ ਤਕ ਮੈਂ ਵਰਣਨ ਕਰ ਕੇ ਸੁਣਾਵਾਂ,
ਗ੍ਰੰਥਬਢਨਤੇਅਤਿਡਰਪਾਊ
(ਕਿਉਂਕਿ) ਗ੍ਰੰਥ ਦੇ ਵੱਡਾ ਹੋ ਜਾਣ ਤੋਂ ਡਰਦਾ ਹਾਂ।
ਇਹਬਿਧਿਭਯੋਦਾਨਵਨਨਾਸਾ
ਇਸ ਤਰ੍ਹਾਂ ਦੈਂਤਾਂ ਦਾ ਨਾਸ਼ ਹੋ ਗਿਆ।
ਖੜਗਕੇਤੁਅਸੁਕਿਯਾਤਮਾਸਾ॥੨੪੭॥
ਖੜਗ ਕੇਤੁ (ਮਹਾ ਕਾਲ) ਨੇ ਇਸ ਤਰ੍ਹਾਂ ਦਾ ਕੌਤਕ ਕੀਤਾ ॥੨੪੭॥
ਇਹਬਿਧਿਤਨਦਾਨਵਜਬਮਾਰੇ
ਜਦ ਇਸ ਤਰ੍ਹਾਂ ਦਾਨਵ ਮਾਰੇ ਗਏ,
ਪੁਨਿਅਸਿਧੁਜਅਸਮੰਤ੍ਰਬਿਚਾਰੇ
ਤਾਂ ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ
ਜੋਇਨਕੋਹ੍ਵੈਹੈਰਨਆਸਾ
ਕਿ ਜੇ ਇਨ੍ਹਾਂ ਨੂੰ ਯੁੱਧ ਕਰਨ ਦੀ ਆਸ ਹੋਏਗੀ
ਮੁਝੈਦਿਖੈਹੈਕਵਨਤਮਾਸਾ॥੨੪੮॥
ਤਾਂ ਹੀ ਮੈਨੂੰ ਕੋਈ ਤਮਾਸ਼ਾ ਵਿਖਾਉਣਗੇ ॥੨੪੮॥
ਤਿਨਕਹਦੀਨਐਸਬਰਦਾਨਾ
ਤਦ (ਮਹਾ ਕਾਲ ਨੇ) ਉਨ੍ਹਾਂ ਨੂੰ ਇਸ ਤਰ੍ਹਾਂ ਵਰਦਾਨ ਦਿੱਤਾ
ਤੁਮਤੇਹੋਹਿਅਵਖਧੀਨਾਨਾ
ਕਿ ਤੁਹਾਡੇ ਤੋਂ ਕਈ ਪ੍ਰਕਾਰ ਦੀਆਂ ਔਸ਼ਧੀਆਂ ਉਤਪੰਨ ਹੋਣਗੀਆਂ।
ਜਿਹਕੇਤਨਕੌਰੋਗਸੰਤਾਵੈ
ਜਿਸ ਦੇ ਤਨ ਨੂੰ ਰੋਗ ਸਤਾਏਗਾ,
ਤਾਹਿਅਵਖਧੀਬੇਗਜਿਯਾਵੈ॥੨੪੯॥
ਉਸ ਨੂੰ ਔਸ਼ਧੀ ਤੁਰਤ ਜੀਵਿਤ ਕਰ ਦੇਵੇਗੀ ॥੨੪੯॥
ਇਹਬਿਧਿਦਯੋਜਬੈਬਰਦਾਨਾ
ਜਦੋਂ (ਮਹਾ ਕਾਲ ਨੇ) ਇਸ ਤਰ੍ਹਾਂ ਦਾ ਵਰਦਾਨ ਦਿੱਤਾ,
ਮਿਰਤਕਹੁਤੇਅਸੁਰਜੇਨਾਨਾ
ਤਾਂ ਮਰ ਚੁਕੇ ਅਨੇਕ ਦੈਂਤਾਂ ਤੋਂ ਹੀ
ਤਿਨਤੇਅਧਿਕਅਵਖਧੀਨਿਕਸੀ
ਬਹੁਤ ਔਸ਼ਧੀਆਂ ਨਿਕਲ ਆਈਆਂ।
ਅਪਨੇਸਕਲਗੁਨਨਕਹਬਿਗਸੀ॥੨੫੦॥
ਉਹ ਆਪਣੇ ਸਾਰੇ ਗੁਣਕਾਰੀ ਤੱਤਾਂ ਨਾਲ ਵਿਕਸਿਤ (ਭਰਪੂਰ) ਸਨ ॥੨੫੦॥
ਜਾਕੇਦੇਹਪਿਤ੍ਰਯਦੁਖਦੇਈ
ਜਿਸ (ਦੈਂਤ) ਦੇ ਸ਼ਰੀਰ ਨੂੰ ਪਿਤ ਦੁਖ ਦਿੰਦੀ ਸੀ,
ਸੋਭਖਿਜਰੀਬਾਤਕੀਲੇਈ
ਉਹ ਵਾਤ ਦੀ ਜੜੀ-ਬੂਟੀ ਖਾ ਲੈਂਦਾ ਸੀ।
ਜਿਹਦਾਨਵਕੌਬਾਇਸੰਤਾਵੈ
ਜਿਸ ਦੈਂਤ ਨੂੰ ਵਾਯੂ ਸਤਾਉਂਦੀ ਸੀ,
ਸੋਲੈਜਰੀਪਿਤ੍ਰਯਕੀਖਾਵੈ॥੨੫੧॥
ਉਹ ਪਿਤ (ਵਾਯੂ) ਦੀ ਬੂਟੀ ਖਾ ਲੈਂਦਾ ਸੀ ॥੨੫੧॥
ਜਾਕੀਦੇਹਿਹਕਫਦੁਖਲ੍ਯਾਵੈ
ਜਿਸ ਦੀ ਦੇਹ ਵਿਚ ਕਫ਼ ਦੁਖ ਲਿਆਉਂਦੀ ਸੀ,
ਸੋਲੈਕਫਨਾਸਨੀਚਬਾਵੈ
ਉਹ 'ਕਫਨਾਸਨੀ' ਬੂਟੀ ਚਬਾ ਲੈਂਦਾ ਸੀ।
ਇਹਬਿਧਿਅਸੁਰਭਏਬਿਨੁਰੋਗਾ
ਇਸ ਤਰ੍ਹਾਂ ਨਾਲ ਦੈਂਤ ਰੋਗਾਂ ਤੋਂ ਮੁਕਤ ਹੋ ਗਏ।
ਮਾਡਤਭਏਜੁਧਤਜਿਸੋਗਾ॥੨੫੨॥
(ਉਨ੍ਹਾਂ ਨੇ) ਦੁਖ ਨੂੰ ਤਿਆਗ ਕੇ ਯੁੱਧ ਮਚਾ ਦਿੱਤਾ ॥੨੫੨॥
ਅਗਨਿਅਸਤ੍ਰਛਾਡਾਤਬਦਾਨਵ
ਤਦ ਦੈਂਤਾਂ ਨੇ ਅਗਨੀ ਅਸਤ੍ਰ ਛਡਿਆ,
ਜਾਤੇਭਏਭਸਮਬਹੁਮਾਨਵ
ਜਿਸ ਨਾਲ ਬਹੁਤ ਸਾਰੇ ਮਨੁੱਖ ਭਸਮ ਹੋ ਗਏ।
ਬਾਰੁਣਾਸਤ੍ਰਤਬਕਾਲਚਲਾਯੋ
ਤਦ ਕਾਲ ਨੇ ਵਰੁਣ ਅਸਤ੍ਰ ਚਲਾਇਆ
ਸਕਲਅਗਨਿਕੋਤੇਜਮਿਟਾਯੋ॥੨੫੩॥
(ਜਿਸ ਨਾਲ) ਸਾਰੀ ਅੱਗ ਦਾ ਤੇਜ ਮਿਟ ਗਿਆ ॥੨੫੩॥
ਰਾਛਸਪਵਨਅਸਤ੍ਰਸੰਧਾਨਾ
ਦੈਂਤਾਂ ਨੇ ਪਵਨ ਅਸਤ੍ਰ ਨੂੰ ਸਾਧਿਆ,
ਜਾਤੇਉਡਤਭਏਗਨਨਾਨਾ
ਜਿਸ ਤੋਂ ਅਨੇਕਾਂ ਪ੍ਰਾਣੀ ਉਡ ਗਏ।
ਭੂਧਰਾਸਤ੍ਰਤਬਕਾਲਪ੍ਰਹਾਰਾ
ਤਦ ਕਾਲ ਨੇ ਭੂਧਰ (ਪਰਬਤ) ਅਸਤ੍ਰ ਚਲਾਇਆ
ਸਭਸਿਵਕਨਕੋਪ੍ਰਾਨਉਬਾਰਾ॥੨੫੪॥
ਅਤੇ ਸਾਰਿਆਂ ਸੇਵਕਾਂ ਦੇ ਪ੍ਰਾਣ ਬਚਾ ਲਏ ॥੨੫੪॥
ਮੇਘਅਸਤ੍ਰਛੋਰਾਪੁਨਿਦਾਨਵ
ਫਿਰ ਦਾਨਵਾਂ ਨੇ ਮੇਘ ਅਸਤ੍ਰ ਨੂੰ ਛਡਿਆ
ਭੀਜਗਏਜਿਹਤੇਸਭਮਾਨਵ
ਜਿਸ ਨਾਲ ਸਾਰੇ ਮਨੁੱਖ ਭਿਜ ਗਏ।
ਬਾਇਅਸਤ੍ਰਲੈਕਾਲਚਲਾਯੋ
ਤਦ ਕਾਲ ਨੇ ਵਾਯੂ ਅਸਤ੍ਰ ਚਲਾਇਆ
ਸਭਮੇਘਨਤਤਕਾਲਉਡਾਯੋ॥੨੫੫॥
(ਜਿਸ ਨਾਲ) ਸਾਰਿਆਂ ਬਦਲਾਂ ਨੂੰ ਤੁਰਤ ਉਡਾ ਦਿੱਤਾ ॥੨੫੫॥
ਰਾਛਸਾਸਤ੍ਰਰਾਛਸਹਿਚਲਾਯੋ
ਦੈਂਤਾਂ ਨੇ (ਫਿਰ) ਰਾਛਸ (ਰਾਖਸ਼) ਅਸਤ੍ਰ ਚਲਾਇਆ।
ਬਹੁਅਸੁਰਨਤਾਤੇਉਪਜਾਯੋ
ਉਸ ਤੋਂ ਬਹੁਤ ਦੈਂਤ ਪੈਦਾ ਕੀਤੇ।
ਦੇਵਤਾਸਤ੍ਰਛੋਰਾਤਬਕਾਲਾ
ਤਦ ਕਾਲ ਨੇ ਦੇਵਤਾ ਅਸਤ੍ਰ ਛਡਿਆ,