ਬਿਸਿਖਨਬ੍ਰਿਸਟਿਕਰੀਕੋਪਹਿਕਰਿ॥
ਉਨ੍ਹਾਂ ਨੇ ਕ੍ਰੋਧਿਤ ਹੋ ਕੇ ਬਾਣਾਂ ਦੀ (ਇਸ ਤਰ੍ਹਾਂ) ਬਰਖਾ ਕੀਤੀ
ਜਲਧਰਐਸਬਡੇਭੂਧਰਪਰ॥
ਜਿਵੇਂ ਬਦਲ ਵਡਿਆਂ ਪਹਾੜਾਂ ਉਤੇ (ਕਰਦੇ ਹਨ)।
ਸਸਤ੍ਰਅਸਤ੍ਰਕਰਿਕੋਪਪ੍ਰਹਾਰੇ॥
(ਅਸਿਧੁਜ ਨੇ) ਕ੍ਰੋਧਿਤ ਹੋ ਕੇ ਸ਼ਸਤ੍ਰਾਂ ਅਸਤ੍ਰਾਂ ਦੇ ਵਾਰ ਕੀਤੇ
ਚਟਪਟਸੁਭਟਬਿਕਟਿਕਟਿਡਾਰੇ॥੨੩੩॥
ਅਤੇ ਝਟ ਪਟ ਭਿਆਨਕ ਯੋਧੇ ਕਟ ਸੁਟੇ ॥੨੩੩॥
ਹੁਅੰਸਬਦਅਸਿਧੁਜਹਿਉਚਾਰਾ॥
ਤਦ ਅਸਿਧੁਜ ਨੇ 'ਹੁਅੰ' ਸ਼ਬਦ ਉਚਾਰਿਆ,
ਤਿਹਤੇਆਧਿਬ੍ਰਯਾਧਿਬਪੁਧਾਰਾ॥
ਜਿਸ ਤੋਂ ਆਧਿ-ਵਿਆਧਿ ਰੋਗਾਂ ਨੇ ਜਨਮ ਲਿਆ।
ਸੀਤਜ੍ਵਰਅਰਉਸਨਤਾਪਭਨੇ॥
ਉਨ੍ਹਾਂ ਦੇ ਨਾਂ ਗਿਣਦਾ ਹਾਂ, ਸੀਤ ਰੋਗ, ਜ੍ਵਰ ਰੋਗ, ਉਸਨ ਤਾਪ,
ਛਈਰੋਗਅਰੁਸੰਨ੍ਰਯਪਾਤਗਨ॥੨੩੪॥
ਖਈ ਰੋਗ ਅਤੇ ਸੰਨਿ-ਪਾਤ ਰੋਗ ॥੨੩੪॥
ਬਾਇਪਿਤ੍ਰਯਕਫਉਪਜਤਭਏ॥
ਵਾਈ, ਪਿਤ, ਕਫ ਆਦਿ ਰੋਗ ਪੈਦਾ ਹੋ ਗਏ
ਤਾਤੇਭੇਦਅਮਿਤਹ੍ਵੈਗਏ॥
ਅਤੇ ਉਨ੍ਹਾਂ ਦੇ ਅਗੋਂ ਕਈ ਭੇਦ ਹੋ ਗਏ।
ਨਾਮਤਿਨੈਗਨਪ੍ਰਗਟਸੁਨਾਊ॥
(ਮੈਂ) ਹੁਣ ਉਨ੍ਹਾਂ ਦੇ ਨਾਂ ਸਪਸ਼ਟ ਸੁਣਾਉਂਦਾ ਹਾਂ
ਅਯੁਰਬੇਦਿਯਨਸਭਨਰਿਝਾਊ॥੨੩੫॥
ਅਤੇ ਸਾਰੇ ਅਯੁਰਵੇਦੀਆਂ (ਵੈਦਾਂ) ਨੂੰ ਪ੍ਰਸੰਨ ਕਰਦਾ ਹਾਂ ॥੨੩੫॥
ਆਮਪਾਤਅਰਸ੍ਰੋਨਤਪਾਤ॥
ਇਨ੍ਹਾਂ ਰੋਗਾਂ ਦੇ ਨਾਂ ਗਿਣੋ। ਆਮ-ਪਾਤ, ਸ੍ਰੋਨਤ-ਪਾਤ,
ਅਰਧਸਿਰਾਅਰੁਹ੍ਰਿਦੈਸੰਘਾਤ॥
ਅਰਧ-ਸਿਰਾ (ਪੀੜ) ਹ੍ਰਿਦੈ ਸੰਘਾਤ (ਹਿਰਦੇ ਦਾ ਰੁਕਣਾ)
ਪ੍ਰਾਨਬਾਇਆਪਾਨਬਾਇਭਨਿ॥
ਪ੍ਰਾਣ ਵਾਯੂ, ਅਪਾਨ ਵਾਯੂ,
ਦੰਤਰੋਗਅਰੁਦਾੜਪੀੜਗਨ॥੨੩੬॥
ਦੰਤ-ਰੋਗ ਅਤੇ ਦਾੜ੍ਹ-ਪੀੜ ॥੨੩੬॥
ਸੂਖਾਜਰਤੇਇਯਾਚੌਥਾਯਾ॥
ਫਿਰ ਸੋਕਾ, ਤੇਈਆ ਜ੍ਵਰ, ਚੌਥਾ,
ਅਸਟਦਿਵਸਯੋਅਰੁਬੀਸਾਯਾ॥
ਅੱਠ ਅਤੇ ਵੀਹ ਦਿਨਾਂ ਵਾਲਾ,
ਡੇਢਮਾਸਿਯਾਪੁਨਿਤਪਭਯੋ॥
ਡੇਢ ਮਹੀਨੇ ਵਾਲਾ ਬੁਖਾਰ ਹੋਏ,
ਦਾਤਕਾਢਦੈਤਨਪਰਧਯੋ॥੨੩੭॥
ਜੋ ਦੰਦ ਕਢ ਕੇ ਦੈਂਤਾਂ ਉਤੇ ਧਾ ਕੇ ਪਏ ॥੨੩੭॥
ਫੀਲਪਾਵਪੁਨਿਜਾਨੂਰੋਗਾ॥
ਫਿਰ ਫੀਲਪਾਵ ਅਤੇ ਗੋਡਿਆਂ ਤੇ ਦਰਦ ਵਾਲੇ ਰੋਗ ਨੂੰ
ਉਪਜਾਦੇਨਦੁਸਟਦਲਸੋਗਾ॥
ਦੁਸ਼ਟਾਂ ਦੇ ਦਲਾਂ ਨੂੰ ਕਸ਼ਟ ਦੇਣ ਲਈ ਪੈਦਾ ਕੀਤਾ।
ਖਈਸੁਬਾਦੀਭਈਮਵੇਸੀ॥
(ਇਸ ਤੋਂ ਬਾਦ) ਖਈ, ਬਾਦੀ, ਮਵੇਸੀ (ਬਵਾਸੀਰ)
ਪਾਡਰੋਗਪੀਨਸਕਟਿਦੇਸੀ॥੨੩੮॥
ਪਾਂਡ ਰੋਗ (ਪੀਲੀਆ) ਪੀਨਸ (ਪੁਰਾਣਾ ਜ਼ੁਕਾਮ) ਕਟਿ ਦੇਸੀ (ਲਕ ਦੀ ਪੀੜ) ॥੨੩੮॥
ਚਿਨਗਿਪ੍ਰਮੇਵਭਗਿੰਦ੍ਰਦਖੂਤ੍ਰਾ॥
ਚਿਨਗ (ਸ਼ਰੀਰ ਵਿਚੋਂ ਚਿਣਗਾਂ ਨਿਕਲਣ ਵਾਲਾ ਰੋਗ) ਪ੍ਰਮੇਹ, ਭਗਿੰਦ੍ਰ, ਦਖੂਤ੍ਰਾ (ਪਿਸ਼ਾਬ ਬੰਦ ਹੋਣ ਅਥਵਾ ਸੜਨ ਦਾ ਰੋਗ)
ਪਥਰੀਬਾਇਫਿਰੰਗਅਧਨੇਤ੍ਰਾ॥
ਪਥਰੀ, ਬਾਇ ਫਿਰੰਗ (ਆਤਸ਼ਕ ਦੀ ਇਕ ਕਿਸਮ) ਅਧਨੇਤ੍ਰਾ (ਅੰਧਰਾਤ੍ਰਾ)
ਗਲਤਕੁਸਟਉਪਜਾਦੁਸਟਨਤਨ॥
ਅਤੇ ਗਲਿਤ ਕੋਹੜ ਨਾਂ ਦੇ ਰੋਗ ਦੁਸ਼ਟਾਂ ਦੇ ਤਨ ਵਿਚ ਪੈਦਾ ਹੋ ਗਏ
ਸੇਤਕੁਸਟਕੇਤਿਨਕੇਭਯੋਭਨ॥੨੩੯॥
ਅਤੇ ਕਈਆਂ ਦੇ ਤਨ ਵਿਚ ਸਫ਼ੈਦ ਕੋਹੜ ਹੋ ਗਿਆ ॥੨੩੯॥
ਕੇਤੇਸਤ੍ਰੁਸੂਲਹ੍ਵੈਮਰੇ॥
ਕਈ ਵੈਰੀ ਸੂਲ ਦੀ ਬੀਮਾਰੀ ਨਾਲ ਮਰ ਗਏ
ਕੇਤੇਆਂਤਰੋਗਤੇਟਰੇ॥
ਅਤੇ ਕਈ ਆਂਦਰਾਂ ਦੇ ਰੋਗ ਨਾਲ ਖ਼ਤਮ ਹੋ ਗਏ।
ਸੰਗ੍ਰਹਨੀਸੰਗ੍ਰਹਦੁਸਟਕਿਯ॥
ਕਈਆਂ ਦੁਸ਼ਟਾਂ ਨੂੰ ਸੰਗ੍ਰਹਿਣੀ ਦੀ ਬੀਮਾਰੀ ਲਗ ਗਈ।
ਜੀਯਨਕੋਪੁਨਿਨਾਮਨਤਿਨਲਿਯ॥੨੪੦॥
ਉਨ੍ਹਾਂ ਨੇ ਫਿਰ ਜੀਣ ਦਾ ਨਾਮ ਨਾ ਲਿਆ ॥੨੪੦॥
ਕੇਤੇਉਪਜਸੀਤਲਾਮਰੇ॥
ਕਈ ਸੀਤਲਾ ਦੀ ਬੀਮਾਰੀ ਪੈਦਾ ਹੋਣ ਨਾਲ ਮਰ ਗਏ
ਕੇਤੇਅਗਿਨਿਬਾਵਤੇਜਰੇ॥
ਅਤੇ ਕਈ ਵਾਈ ਅਗਨੀ ਨਾਲ ਸੜ ਮੋਏ।
ਭਰਮਚਿਤਕੇਤੇਹ੍ਵੈਮਰੇ॥
ਕਈ 'ਭਰਮ-ਚਿਤ' (ਰੋਗ) ਨਾਲ ਮਰ ਗਏ
ਉਦਰਰੋਗਕੇਤੇਅਰਿਟਰੇ॥੨੪੧॥
ਅਤੇ ਕਈ ਵੈਰੀ ਉਦਰ-ਰੋਗ ਨਾਲ ਟਲ ਗਏ ॥੨੪੧॥
ਜਬਅਸਿਧੁਜਅਸਰੋਗਪ੍ਰਕਾਸੇ॥
ਜਦ ਅਸਿਧੁਜ ਨੇ ਇਸ ਤਰ੍ਹਾਂ ਦੇ ਰੋਗਾਂ ਨੂੰ ਪ੍ਰਗਟ ਕੀਤਾ
ਅਧਿਕਸਤ੍ਰੁਤਾਪਤਹ੍ਵੈਤ੍ਰਾਸੇ॥
ਤਾਂ ਬਹੁਤ ਸਾਰੇ ਵੈਰੀ ਡਰ ਨਾਲ ਦੁਖੀ ਹੋ ਗਏ।
ਜਾਕੇਤਨਗਨਦਈਦਿਖਾਈ॥
ਜਿਸ ਦੇ ਸ਼ਰੀਰ ਉਤੇ ਕਿਸੇ ਰੋਗ ਨੇ ਵਿਖਾਈ ਦਿੱਤੀ,
ਤਿਨੌਜੀਯਤਕੀਆਸਚੁਕਾਈ॥੨੪੨॥
ਉਸ ਨੇ ਜੀਣ ਦੀ ਆਸ ਛਡ ਦਿੱਤੀ ॥੨੪੨॥
ਕੇਤਿਕਦੁਸਟਤਾਪਤਨਤਪੈ॥
ਕਿਤਨੇ ਦੁਸ਼ਟ ਤਾਪ ਨਾਲ ਤਪ ਗਏ (ਅਰਥਾਤ ਮਰ ਗਏ)
ਕੇਤਿਕਉਦਰਰੋਗਹ੍ਵੈਖਪੈ॥
ਅਤੇ ਕਈ ਉਦਰ ਰੋਗ ਨਾਲ ਖਪ ਗਏ।
ਕਿਤਕਨਆਨਿਕਾਪਨੀਚਢੀ॥
ਕਿਤਨਿਆਂ ਨੂੰ ਕਾਂਬਾ ਆਣ ਚੜ੍ਹਿਆ
ਕੇਤਿਕਬਾਇਪਿਤਤਨਬਢੀ॥੨੪੩॥
ਅਤੇ ਕਈਆਂ ਦੇ ਸ਼ਰੀਰ ਵਿਚ ਵਾਯੂ ਅਤੇ ਪਿਤ ਵਧ ਗਈ ॥੨੪੩॥
ਉਦਰਬਿਕਾਰਕਿਤੇਮਰਿਗਏ॥
ਕਈ ਪੇਟ ਦੇ ਵਿਕਾਰ ਕਰ ਕੇ ਮਰ ਗਏ
ਤਾਪਤਿਕਿਤਕਤਾਪਤਨਭਏ॥
ਅਤੇ ਕਿਤਨੇ ਤਾਪ ਨਾਲ ਪੀੜਿਤ ਹੋ ਗਏ।
ਕਿਤਕਨਸੰਨ੍ਰਯਪਾਤਹ੍ਵੈਗਯੋ॥
ਕਿਤਨਿਆਂ ਨੂੰ ਸੰਨਿਪਾਤ ਰੋਗ ਹੋ ਗਿਆ
ਕੇਤਿਨਬਾਇਪਿਤਕਫਭਯੋ॥੨੪੪॥
ਅਤੇ ਕਿਤਨਿਆਂ ਨੂੰ ਵਾਯੂ, ਪਿਤ ਅਤੇ ਕਫ਼ ਦੀਆਂ ਬੀਮਾਰੀਆਂ ਲਗ ਗਈਆਂ ॥੨੪੪॥