GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1374
Display Settings
ਸੈਦਹੁਸੈਨਕੋਪਕਰਿਗਰਜੋ
ਸੱਯਦ ਹੁਸੈਨ ਕ੍ਰੋਧਿਤ ਹੋ ਕੇ ਗਜਿਆ
ਜਾਫਰਸੈਦਰਹਾਨਹਿਬਰਜੋ
ਅਤੇ ਜਾਫ਼ਰ ਸੱਯਦ ਵੀ ਰੋਕਿਆਂ ਰੁਕ ਨਾ ਸਕਿਆ।
ਲੋਹਪ੍ਰਜੰਤਬਾਨਤਨਿਮਾਰੇ
ਉਨ੍ਹਾਂ ਦੇ ਸ਼ਰੀਰ ਵਿਚ ਲੋਹੇ (ਦੇ ਕਵਚ) ਤਕ ਬਾਣ ਮਾਰੇ
ਭਏਲੀਨਨਹਿਬਹੁਰਿਨਿਹਾਰੇ॥੨੧੫॥
ਜੋ (ਉਨ੍ਹਾਂ ਦੇ ਸ਼ਰੀਰਾਂ ਵਿਚ) ਹੀ ਖੁਭ ਗਏ, ਫਿਰ ਵਿਖਾਈ ਨਾ ਦਿੱਤੇ ॥੨੧੫॥
ਬਹੁਰੋਅਮਿਤਕੋਪਕਹਕਰਿਕੈ
ਫਿਰ ਬਹੁਤ ਅਧਿਕ ਕ੍ਰੋਧ ਕਰ ਕੇ,
ਛਾਡੇਬਿਸਿਖਧਨੁਖਕੌਧਰਿਕੈ
ਧਨੁਸ਼ ਉਤੇ ਚੜ੍ਹਾ ਕੇ ਬਾਣ ਛਡੇ।
ਛੂਟਤਭਏਸਲਭਕੀਜਿਮਿਸਰ
ਉਹ ਤੀਰ ਪਤੰਗਿਆਂ ਵਾਂਗ ਛੂਟੇ
ਲੀਨਭਏਨਹਿਲਖੇਦ੍ਰਿਗਨਕਰਿ॥੨੧੬॥
ਅਤੇ ਫਿਰ ਅਜਿਹੇ ਖੁਭੇ ਕਿ ਅੱਖਾਂ ਨਾਲ ਵੇਖੇ ਨਾ ਜਾ ਸਕੇ ॥੨੧੬॥
ਇਹਬਿਧਿਮਾਰਿਸੈਯਦੀਸੈਨਾ
ਇਸ ਤਰ੍ਹਾਂ ਸੱਯਦਾਂ ਦੀ ਫ਼ੌਜ ਮਾਰੀ ਗਈ
ਸੇਖਫੌਜਭਾਜੀਬਿਨੁਚੈਨਾ
ਅਤੇ ਸ਼ੇਖਾਂ ਦੀ ਸੈਨਾ ਬੇਚੈਨ ਹੋ ਕੇ ਭਜ ਗਈ।
ਮਹਾਕਾਲਜਬਭਜੇਨਿਹਾਰੇ
ਮਹਾ ਕਾਲ ਨੇ ਜਦ ਉਨ੍ਹਾਂ ਨੂੰ ਭਜਦਿਆਂ ਵੇਖਿਆ,
ਬਿਸਿਖਕੋਪਨਹਿਤਾਹਿਪ੍ਰਹਾਰੇ॥੨੧੭॥
(ਤਦ) ਰੋਹ ਵਿਚ ਆ ਕੇ ਉਨ੍ਹਾਂ ਉਤੇ ਬਾਣ ਨਾ ਚਲਾਏ ॥੨੧੭॥
ਬਹੁਰੌਭਿਰੇਸੇਖਭਰਿਲਾਜਾ
ਸ਼ੇਖ ਸੈਨਿਕ ਲਾਜ ਦੇ ਮਾਰੇ ਫਿਰ ਲੜਨ ਲਗੇ
ਲੈਲੈਸਸਤ੍ਰਅਸਤ੍ਰਸਭਸਾਜਾ
ਅਤੇ ਅਸਤ੍ਰਾਂ ਸ਼ਸਤ੍ਰਾਂ ਆਦਿ ਨੂੰ ਲੈ ਕੇ ਸੁਸਜਿਤ ਹੋ ਗਏ।
ਜਿਮਿਮ੍ਰਿਗਬਧਮ੍ਰਿਗਪਤਿਕੌਤਕਹੀ
ਜਿਵੇਂ ਹਿਰਨ ਨੂੰ ਮਾਰਨ ਵਾਲਾ ਸ਼ੇਰ ਨੂੰ ਵੇਖ ਕੇ
ਝਖਿਝਖਿਗਿਰਤਮਾਰਿਨਹਿਸਕਹੀ॥੨੧੮॥
ਝਖ ਮਾਰਦਾ ਹੋਇਆ ਡਿਗ ਪੈਂਦਾ ਹੈ ਅਤੇ ਮਾਰ ਨਹੀਂ ਸਕਦਾ ॥੨੧੮॥
ਸੇਖਫਰੀਦਹਨਾਤਤਕਾਲਾ
ਸ਼ੇਖ ਫ਼ਰੀਦ ਨੂੰ ਉਸੇ ਵੇਲੇ ਮਾਰ ਦਿੱਤਾ
ਸੇਖਉਜੈਨਹਨਾਬਿਕਰਾਲਾ
ਅਤੇ ਭਿਆਨਕ ਸ਼ੇਖ ਉਜੈਨ ਨੂੰ ਵੀ ਖ਼ਤਮ ਕਰ ਦਿੱਤਾ।
ਸੇਖਅਮਾਨੁਲਹਪੁਨਿਮਾਰਿਯੋ
ਫਿਰ ਸ਼ੇਖ ਅਮਾਨੁੱਲਾ ਨੂੰ ਮਾਰ ਦਿੱਤਾ
ਸੇਖਵਲੀਕੋਸੈਨਸੰਘਾਰਿਯੋ॥੨੧੯॥
ਅਤੇ ਸ਼ੇਖ ਵਲੀ ਦੀ ਸੈਨਾ ਨੂੰ ਨਸ਼ਟ ਕਰ ਦਿੱਤਾ ॥੨੧੯॥
ਤਿਲਤਿਲਪਾਇਸੁਭਟਕਹੂੰਕਰੇ
ਕਿਤੇ ਸੂਰਮਿਆਂ ਨੂੰ ਤਿਲ ਤਿਲ ਕਰ ਕੇ ਸੁਟ ਦਿੱਤਾ
ਚਰਮਬਰਮਰਨਮੋਕਹੂੰਝਰੇ
ਅਤੇ ਕਿਤੇ ਢਾਲਾਂ ('ਚਰਮ') ਅਤੇ ਕਵਚ ('ਬਰਮ') ਰਣ ਵਿਚ ਖਿਲਰ ਗਏ।
ਭਖਿਭਖਿਉਠੈਸੁਭਟਕਹੂੰਕ੍ਰੁਧਾ
ਉਥੇ ਅਜਿਹਾ ਹੈਬਤਨਾਕ ਯੁੱਧ ਮਚਿਆ
ਦਾਰੁਣਮਚਿਯੋਐਸਤਹਜੁਧਾ॥੨੨੦॥
ਕਿ ਸੂਰਮਿਆਂ ਨੂੰ ਕ੍ਰੋਧ ਭਖਾ ਭਖਾ ਕੇ ਉਠਾ ਦਿੰਦਾ ਸੀ ॥੨੨੦॥
ਕਹੂੰਕਬੰਧਫਿਰਤਸਿਰਬਿਨਾ
ਕਿਤੇ ਸਿਰ ਤੋਂ ਬਿਨਾ ਧੜ ਘੁੰਮ ਰਹੇ ਸਨ
ਕਹੂੰਸੁਭਟਗਹਿਦਾਤਨਤ੍ਰਿਨਾ
ਅਤੇ ਕਿਤੇ ਸੂਰਮਿਆਂ ਨੇ ਦੰਦਾਂ ਵਿਚ ਘਾਹ ਪਕੜਿਆ ਹੋਇਆ ਸੀ।
ਰਛਰਛਕਹਿਤਾਹਿਪੁਕਾਰੈ
(ਅਰਥਾਤ-ਈਨ ਮੰਨ ਰਹੇ ਸਨ)। ਉਹ 'ਬਚਾ ਲਓ, ਬਚਾ ਲਓ' ਦੀ ਪੁਕਾਰ ਕਰ ਕੇ
ਮਹਾਕਾਲਜਿਨਿਹਮੈਸੰਘਾਰੈ॥੨੨੧॥
ਮਹਾ ਕਾਲ ਨੂੰ ਕਹਿ ਰਹੇ ਸਨ ਕਿ ਸਾਨੂੰ ਨਾ ਮਾਰਿਓ ॥੨੨੧॥
ਕਹੂੰਆਨਿਡਾਕਿਨਿਡਹਕਾਰੈ
ਕਿਤੇ ਡਾਕਣੀਆਂ ਆ ਕੇ 'ਡਹ ਡਹ' ਕਰ ਰਹੀਆਂ ਸਨ
ਕਹੂੰਮਸਾਨਕਿਲਕਟੀਮਾਰੈ
ਅਤੇ ਕਿਤੇ 'ਮਸਾਨ' (ਪ੍ਰੇਤ) ਕਿਲਕਾਰੀਆਂ ਮਾਰ ਰਹੇ ਸਨ।
ਭੂਤਪਿਸਾਚਨਚੇਬੈਤਾਲਾ
ਕਿਤੇ ਭੂਤ, ਪਿਸ਼ਾਚ ਅਤੇ ਬੈਤਾਲ ਨਚ ਰਹੇ ਸਨ
ਬਰਤਫਿਰਤਬੀਰਨਕਹਬਾਲਾ॥੨੨੨॥
ਅਤੇ ਸੂਰਮਿਆਂ ਨੂੰ ਅਪੱਛਰਾਵਾਂ ਵਰ ਰਹੀਆਂ ਸਨ ॥੨੨੨॥
ਏਕੈਅਛਏਕਹੀਬਾਹਾ
(ਕਿਸੇ ਸੂਰਮੇ ਦੀ) ਇਕ ਅੱਖ ਸੀ ਅਤੇ ਕਿਸੇ ਦੀ ਇਕ ਹੀ ਬਾਂਹ।
ਏਕਚਰਨਅਰੁਅਰਧਸਨਾਹਾ
ਕਿਸੇ ਦਾ ਇਕ ਪੈਰ ਸੀ ਅਤੇ ਅੱਧਾ ਕਵਚ ਸੀ।
ਇਹਬਿਧਿਸੁਭਟਬਿਕਟਹਨਿਡਾਰੇ
ਇਸ ਤਰ੍ਹਾਂ ਭਿਆਨਕ ਸੂਰਮੇ ਮਾਰ ਸੁਟੇ,
ਪਵਨਬਲੀਜਨੁਰੂਖਉਖਾਰੇ॥੨੨੩॥
ਮਾਨੋ ਤੇਜ਼ ਹਵਾ ਨੇ ਬ੍ਰਿਛ ਉਖਾੜ ਦਿੱਤੇ ਹੋਣ ॥੨੨੩॥
ਜਿਹਅਰਿਕਾਲਕ੍ਰਿਪਾਨਬਹੀਸਿਰ
ਜਿਸ ਵੈਰੀ ਦੇ ਸਿਰ ਉਤੇ ਕਾਲ ਦੀ ਕ੍ਰਿਪਾਨ ਵਜੀ,
ਤਿਨਕੇਰਹੀਜੀਵਕਰਾਫਿਰਿ
ਉਨ੍ਹਾਂ ਵਿਚ ਫਿਰ ਜੀਵਨ-ਸ਼ਕਤੀ ('ਜੀਵਕਰਾ' ਜੀਵਨ-ਕਲਾ) ਨਾ ਰਹੀ।
ਜਾਕਹਕਾਲਖੜਗਛ੍ਵੈਗਯਾ
ਜਿਸ ਨੂੰ ਕਾਲ ਦੀ ਤਲਵਾਰ ਛੋਹ ਵੀ ਗਈ,
ਅਰਧੈਅਰਧਛਿਨਿਕਮਹਿਭਯਾ॥੨੨੪॥
ਉਹ ਛਿਣ ਭਰ ਵਿਚ ਅਧੋ ਅੱਧ ਹੋ ਗਿਆ ॥੨੨੪॥
ਬਹੀਜਾਹਿਸਿਰਸਰਕਿਸਰੋਹੀ
ਜਿਸ ਦੇ ਸਿਰ ਉਤੇ 'ਸਰਕ' ਕਰਦੀ ਤਲਵਾਰ ਵਜ ਗਈ
ਤਾਕਾਰਹਾਸੀਸੁਹ੍ਵੈਦੋਹੀ
ਤਾਂ ਉਸ ਦਾ ਸਿਰ ਦੋ ਟੋਟੇ ਹੋ ਕੇ ਰਹਿ ਗਿਆ।
ਜਾਕੌਬਾਨਕਾਲਕਾਲਾਗਾ
ਜਿਸ ਨੂੰ ਕਾਲ ਦਾ ਬਾਣ ਲਗ ਗਿਆ,
ਤਾਕੇਪ੍ਰਾਨਬਾਨਲੈਭਾਗਾ॥੨੨੫॥
ਉਸ ਦੇ ਪ੍ਰਾਣ ਨੂੰ ਬਾਣ ਲੈ ਕੇ ਭਜ ਗਿਆ ॥੨੨੫॥
ਮਾਰੂਬਜਤਦੋਊਦਿਸਿਐਸੋ
ਦੋਹਾਂ ਪਾਸਿਆਂ ਵਿਚ ਮਾਰੂ ਨਗਾਰੇ ਇਸ ਤਰ੍ਹਾਂ ਵਜ ਰਹੇ ਸਨ
ਜਾਨੁਕਪ੍ਰਲੈਕਾਲਕੇਐਸੇ
ਮਾਨੋ ਪਰਲੋ ਕਾਲ ਵਿਚ ਵਜਣ ਵਾਲਿਆਂ ਵਰਗੇ ਹੋਣ।
ਗੋਮੁਖਝਾਝਰਤੂਰਅਪਾਰਾ
ਗੋਮੁਖ, ਝਾਂਝਰ, ਤੁਰੀਆਂ,
ਢੋਲਮ੍ਰਿਦੰਗਮੁਚੰਗਹਜਾਰਾ॥੨੨੬॥
ਢੋਲ, ਮ੍ਰਿਦੰਗ, ਮੁਚੰਗ ਆਦਿ ਹਜ਼ਾਰਾਂ ਦੀ ਗਿਣਤੀ ਵਿਚ (ਵਜ ਰਹੇ) ਸਨ ॥੨੨੬॥
ਘੋਰਆਯੁਧਨਇਹਬਿਧਿਭਯੋ
ਇਸ ਤਰ੍ਹਾਂ ਦਾ ਘੋਰ ਯੁੱਧ ਹੋਇਆ,
ਜਿਹਕੋਪਾਰਕਿਨਹੂੰਲਯੋ
ਜਿਸ ਦਾ ਕੋਈ ਵੀ ਅੰਤ ਨਾ ਪਾ ਸਕਿਆ।
ਜੇਤਿਕਅਸੁਰਮਲੇਛੁਪਜਾਏ
ਦੈਂਤਾਂ ਨੇ ਜਿਤਨੇ ਵੀ ਮਲੇਛ (ਮੁਗ਼ਲ) ਪੈਦਾ ਕੀਤੇ ਸਨ,
ਮਹਾਕਾਲਛਿਨਬੀਚਖਪਾਏ॥੨੨੭॥
ਮਹਾ ਕਾਲ ਨੇ ਉਨ੍ਹਾਂ ਨੂੰ ਛਿਣ ਵਿਚ ਖਪਾ ਦਿੱਤਾ ॥੨੨੭॥
ਬਹੁਰਿਅਸੁਰਕ੍ਰੁਧਤਅਤਿਭਯੋ
ਦੈਂਤ ਫਿਰ ਬਹੁਤ ਕ੍ਰੋਧਵਾਨ ਹੋ ਗਏ।
ਅਮਿਤਅਸੁਰਉਪਰਾਜਿਸੁਲਯੋ
ਉਨ੍ਹਾਂ ਨੇ ਹੋਰ ਅਨੰਤ ਦੈਂਤ ਪੈਦਾ ਕਰ ਲਏ।
ਧੂਲੀਕਰਨਬਿਦਿਤਕੇਸੀਭਨ
(ਉਨ੍ਹਾਂ ਵਿਚ) ਧੂਲੀ ਕਰਨ, ਕੇਸੀ,
ਘੋਰਦਾੜਅਰੁਸ੍ਰੋਨਤਲੋਚਨ॥੨੨੮॥
ਘੋਰ ਦਾੜ੍ਹ ਅਤੇ ਸ੍ਰੋਨਤ ਲੋਚਨ ਸ਼ਾਮਲ ਦਸੇ ਜਾਂਦੇ ਸਨ ॥੨੨੮॥
ਗਰਧਬਕੇਤੁਮਹਿਖਧੁਜਨਾਮਾ
ਗਰਧਬ ਕੇਤੁ, ਮਹਿਖ ਧੁਜ,
ਅਰੁਨਨੇਤ੍ਰਉਪਜਾਸੰਗ੍ਰਾਮਾ
ਅਤੇ ਅਰੁਨ ਨੇਤ੍ਰ ਨਾਂ (ਦੇ ਦੈਂਤ) ਯੁੱਧ ਵਿਚ ਪੈਦਾ ਹੋ ਗਏ।
ਅਸਿਧੁਜਨਿਰਖਿਅਸੁਰਉਪਜੇਰਨ
ਉਨ੍ਹਾਂ ਨੂੰ ਰਣ ਵਿਚ ਪੈਦਾ ਹੁੰਦਿਆਂ ਵੇਖ ਕੇ
ਮਾਰਤਭਯੋਦਾਨਵਨਕੇਗਨ॥੨੨੯॥
ਮਹਾ ਕਾਲ ('ਅਸਿਧੁਜ') ਨੇ ਦੈਂਤਾਂ ਦੇ ਦਲ ਖਪਾ ਦਿੱਤੇ ॥੨੨੯॥
ਅਸਿਧੁਜਕੋਪਅਧਿਕਕਹਕਰਾ
ਅਸਿਧੁਜ ਨੇ ਬਹੁਤ ਕ੍ਰੋਧ ਕੀਤਾ
ਸੈਨਦਾਨਵਨਕੋਰਨਹਰਾ
ਅਤੇ ਦੈਂਤਾਂ ਦੀ ਸੈਨਾ ਨੂੰ ਰਣ ਵਿਚ ਹਰ ਲਿਆ (ਅਰਥਾਤ ਮਾਰ ਮੁਕਾਇਆ)।
ਭਾਤਿਭਾਤਿਤਨਸਸਤ੍ਰਪ੍ਰਹਾਰੇ
ਭਾਂਤ ਭਾਂਤ ਦੇ ਸ਼ਸਤ੍ਰ ਮਾਰ ਕੇ
ਤਿਲਤਿਲਪਾਇਸੁਭਟਕਟਿਡਾਰੇ॥੨੩੦॥
ਉਨ੍ਹਾਂ ਸੂਰਮਿਆਂ ਨੂੰ ਟੋਟੇ ਟੋਟੇ ਕਰ ਦਿੱਤਾ ॥੨੩੦॥
ਇਹਬਿਧਿਹਨੀਸੈਨਅਸਿਧੁਜਜਬ
ਜਦ ਅਸਿਧੁਜ ਨੇ ਇਸ ਤਰ੍ਹਾਂ (ਦੈਂਤ) ਸੈਨਾ ਮਾਰ ਦਿੱਤੀ
ਕਾਪਤਭਯੋਅਸੁਰਜਿਯਮੋਤਬ
ਤਦ ਦੈਂਤ ਮਨ ਵਿਚ ਕੰਬਣ ਲਗਾ ਗਏ।
ਅਮਿਤਅਸੁਰਰਨਔਰਪ੍ਰਕਾਸੇ
ਰਣ ਵਿਚ ਬੇਸ਼ੁਮਾਰ ਦੈਂਤ ਹੋਰ ਪ੍ਰਗਟ ਹੋ ਗਏ।
ਤਿਨਕੋਕਹਤਨਾਮਬਿਨੁਸਾਸੇ॥੨੩੧॥
ਉਨ੍ਹਾਂ ਦੇ ਨਾਂ (ਹੁਣ ਮੈਂ) ਬਿਨਾ ਸਾਹ ਲਿਆਂ ਕਹਿੰਦਾ ਹਾਂ (ਅਰਥਾਤ ਲਗਾਤਾਰ ਕਹਿੰਦਾ ਹਾਂ) ॥੨੩੧॥
ਗੀਧਧੁਜਾਕਾਕਧੁਜਰਾਛਸ
ਗੀਧ ਧੁਜਾ, ਕਾਕ ਧੁਜ ਦੈਂਤ
ਉਲੂਕੇਤੁਬੀਯੋਬਡਰਾਛਸ
ਅਤੇ ਹੋਰ ਉਲੂ ਕੇਤੁ ਨਾਂ ਦੇ ਵੱਡੇ ਦੈਂਤ ਰਣ ਵਿਚ
ਅਸਿਧੁਜਕੇਰਨਸਮੁਹਿਸਿਧਾਏ
ਅਸਿਧੁਜ ਦੇ ਸਾਹਮਣੇ ਆ ਕੇ ਡਟੇ
ਮਾਰਿਮਾਰਿਚਹੂੰਓਰਉਘਾਏ॥੨੩੨॥
ਅਤੇ ਚੌਹਾਂ ਪਾਸੇ 'ਮਾਰੋ ਮਾਰੋ' ਕਹਿਣ ਲਗੇ ॥੨੩੨॥